ਇਹ ਸਫ਼ਾ ਪ੍ਰਮਾਣਿਤ ਹੈ
1128
ਜੇ ਵਾ ਸੁਰਗਾਂ ਦੀ ਲੈਣੀ
ਬਠਿੰਡੇ ਵਾਲੀ ਰੇਲ ਚੜ੍ਹ ਜਾ
1129
ਏਸ ਡਾਕ ਨੇ ਬਠਿੰਡੇ ਜਾਣਾ
ਮੋੜ ਉੱਤੋ ਘਰ ਜਾਰ ਦਾ
1130
ਜਿੱਥੇ ਬਿਜਲੀ ਕਿਲੇ ਵਿੱਚ ਮੱਚਦੀ
ਚਲ ਦੇਖ ਰਾਤ ਦੀ ਗੱਡੀ
1131
ਰੇਲ ਕੋਟ ਕਪੂਰੇ ਨੂੰ ਜਾਂਦੀ
ਇਕ ਜਾਂਦੀ ਬੰਨੂਆਣੇ ਨੂੰ
1132
ਰੋਂਦੀ ਦਿੱਲੀ ਨੂੰ ਗੱਡੀ ਨਾ ਜਾਵੇ
ਧੱਕਾ ਲਾ ਕੇ ਗਾਡ ਦੇਖਦਾ
1133
ਨਾਭੇ ਦੀ ਕੰਜਰੀ ਨੇ
ਭੰਨਤਾ ਰੇਲ ਦਾ ਸ਼ੀਸ਼ਾ
1134
ਮਰ ਜਾਏਂ ਰੇਲ ਗੱਡੀਏ
ਸਾਡੇ ਜਾਰ ਦਾ ਵਿਛੋੜਾ ਪਾਇਆ
1135
ਅੱਗ ਲਗਜੇ ਬਠਿੰਡੇ ਵਾਲੀ ਰੇਲ ਨੂੰ
ਅਸੀਂ ਕਿਹੜਾ ਉੱਤੇ ਚੜਨੈ
1136
ਬੋਲੀਆਂ ਦਾ ਪੁਲ ਬਨ੍ਹਦਾਂ
ਮੈਥੋਂ ਜਗ ਜਿੱਤਿਆ ਨਾ ਜਾਵੇ
1137
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਜੱਕਾ ਚੱਲੇ ਸਰਕਾਰੀ
1138
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵੱਸਿਆ ਕਰੇ ਪਟਵਾਰੀ
301