ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/304

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1139
ਪਾਓ ਬੋਲੀਆਂ ਕਰੋ ਚਿੱਤ ਰਾਜ਼ੀ
ਮੱਚਦਿਆਂ ਨੂੰ ਮਚਣ ਦਿਓ
1140
ਸੀ.ਓ. ਸਾਹਿਬ ਨੇ ਅਰਦਲੀ ਲਾਇਆ
ਮੁੰਡਾ ਗੁਲਕੰਦ ਵਰਗਾ
1141
ਗੋਰੇ ਮੁੰਡੇ ਲੈਸ ਬਣ ਗੇ
ਕਾਲੇ ਮਰਗੇ ਫਟੀਕਾਂ ਕਰਦੇ
1142
ਰਫਲ ਮੇਰੀ ਦੀ ਗੋਲੀ
ਪੱਥਰਾਂ ਨੂੰ ਜਾਵੇ ਚੀਰ ਕੇ
1143
ਦੇਵਤੇ ਹੈਰਾਨ ਮੰਨਗੇ
ਪੈੜ ਲੰਗੜੇ ਰਿਸ਼ੀ ਦੀ ਜਾਵੇ
1144
ਪੈਂਦੇ ਸੱਪਾਂ ਦੀ ਸਿਰੀਂ ਤੋਂ ਨੋਟ ਚੁੱਕਣੇ
ਸੌਖੀ ਨਾ ਬਿੱਲੋ ਡਰਾਇਵਰੀ
1145
ਮੱਚਗੀ ਤੰਦੂਰ ਤੇ ਖੜੀ
ਜਦ ਵੇਖਿਆ ਰੰਡੀ ਦੇ ਘਰ ਬੜਦਾ
1146
ਤੈਨੂੰ ਝੱਲ ਝਿਮਣਾਂ ਦੀ ਮਾਰਾਂ
ਅੱਖੀਆਂ ’ਚ ਵਸ ਮਿੱਤਰਾ
1147
ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ
1148
ਕਿਹੜੇ ਯਾਰ ਦਾ ਗੁਤਾਵਾ ਕੀਤਾ
ਅੱਖ ਵਿੱਚ ਕੱਖ ਪੈ ਗਿਆ
1149
ਬੋਲੀਆਂ ਦਾ ਪੁਲ ਬੰਨ੍ਹਦਾਂ
ਮੈਥੋਂ ਜਗ ਜਿੱਤਿਆ ਨਾ ਜਾਵੇ

302