ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/305

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



1150
ਜੁੱਤੀ ਝਾੜ ਕੇ ਚੜ੍ਹੀ ਮੁਟਿਆਰੇ
ਗੱਡੀ ਐ ਸ਼ੁਕੀਨ ਜੱਟ ਦੀ
1151
ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ
1152
ਕਾਲੀ ਗਾਨੀ ਮਿੱਤਰਾਂ ਦੀ
ਰਾਤੀਂ ਟੁੱਟਗੀ ਨੀਂਦ ਨੀ ਆਈ
1153
ਕੋਈ ਨਾ ਕਿਸੇ ਦਾ ਬੇਲੀ
ਦੁਨੀਆਂ ਮਤਲਬ ਦੀ,
1154
ਤੂੰ ਕੀ ਜਾਣੇਂ ਭੇਡੇ
ਤੋਰ ਸ਼ੁਕੀਨਣ ਦੀ
1155
ਦਿਲ ਰੱਖੀਏ ਪਹਾੜਾਂ ਵਰਗਾ
ਮਸਤੀ ਸ਼ੇਰਾਂ ਦੀ
1156
ਡੋਰ ਵੱਟਕੇ ਗਲੇ ਵਿੱਚ ਪਾਵਾਂ
ਮਿੱਤਰਾ ਤਵੀਤ ਬਣਜਾ
1157
ਲੰਬੜਾਂ ਦੀ ਚੰਦ ਕੁਰ ਨੇ
ਸੁਰਮਾਂ ਮਹਿੰਗਾ ਕੀਤਾ
1158
ਲੱਦੀ ਜਾਨੈਂ ਕੜਬ ਦੇ ਟਾਂਡੇ
ਰਸ ਲੈ ਗਏ ਪਿੰਡ ਦੇ ਮੁੰਡੇ
1159
ਸੁੰਘਿਆ ਜੀ ਫੁੱਲ ਕਰਕੇ
ਯਾਰ ਰਮ ਗਿਆ ਹੱਡਾਂ ਵਿੱਚ ਮੇਰੇ
1160
ਮਾਪੇ ਤੈਨੂੰ ਘਟ ਰੋਣਗੇ
ਬਹੁਤੇ ਰੋਣਗੇ ਦਿਲਾਂ ਦੇ ਜਾਨੀ
1161
ਮਰਦੀ ਨੇ ਅੱਕ ਚੱਬਿਆ
ਹਾਰ ਕੇ ਬੁੜ੍ਹੇ ਨਾਲ ਲਾਈਆ

303