ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੈਰ ਨਾ ਪਾਉਂਦੀਆਂ ਮਾਈਆਂ
ਤੇਰੀ ਝਾਂਜਰ ਨੇ-
ਪਿੰਡ ’ਚ ਦੁਹਾਈਆਂ ਪਾਈਆਂ
170
ਬੂਹੇ ਤੇਰੇ ਤੇ ਬੈਠਾ ਜੋਗੀ
ਧੂਣੀ ਜ਼ਰਾ ਤਪਾਵੀਂ
ਹੱਥ ਜੋਗੀ ਦੇ ਕਾਸਾ ਫੜਿਆ
ਖੈਰ ਜ਼ਰਾ ਕੁ ਪਾਵੀਂ
ਐਧਰ ਜਾਂਦੀ ਔਧਰ ਜਾਂਦੀ
ਝੱਟ ਕੁ ਲੰਘਦੀ ਜਾਵੀਂ
ਨੀ ਵਿੱਚ ਦਰਵਾਜ਼ੇ ਦੇ-
ਝਾਂਜਰ ਨਾ ਛਣਕਾਵੀਂ
171
ਅੰਗੂਠੀ
ਹੱਥ ਮੇਰੇ ਵਿੱਚ ਤੇਰੀ ਅੰਗੂਠੀ
ਉੱਤੇ ਤੇਰਾ ਨਾਵਾਂ
ਹਿਜਰੀਂ ਮੁੱਕੀ ਗ਼ਮੀਂ ਮੈਂ ਸੁੱਕੀ
ਨਾ ਕੁਝ ਪੀਵਾਂ ਖਾਵਾਂ
ਮਾਂ ਮੇਰੇ ਨਾਲ ਹਰਦਮ ਲੜਦੀ
ਕੀਤੀ ਅੱਡ ਭਰਾਵਾਂ
ਦੁੱਖਾਂ ਵਿੱਚ ਪੈ ਗੀ ਜਿੰਦੜੀ-
ਕੱਲਾ ਟੱਕਰੇਂਂ ਤਾਂ ਹਾਲ ਸੁਣਾਵਾਂ
172
ਤੀਲੀ-ਲੌਂਂਗ
ਸੁਣ ਨੀ ਕੁੜੀਏ ਬਿਨ ਮੁਕਲਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਪੇਕਿਆਂ ਦੇ ਪਿੰਡ ਕੁੜੀਏ
ਧਾਰੀ ਬੰਨ੍ਹ ਸੁਰਮਾਂ ਨਾ ਪਾਈਏ
ਅਗਲੇ ਦੇ ਘਰ ਕੁੜੀਏ
ਕਦੇ ਸੱਦੇ ਬਾਝ ਨਾ ਜਾਈਏ
ਕੀਤੇ ਕੌਲਾਂ ਨੂੰ-
ਸਿਰ ਦੇ ਨਾਲ ਨਿਭਾਈਏ
173
ਲੌਂਗ
ਤਾਵੇ ਤਾਵੇ ਤਾਵੇ
ਰਾਹ ਸੰਗੂਰਰਾਂ ਦੇ

67