ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਾਂ ਦੇ ਵਿੱਚ ਸਜਦਾ ਚੂੜਾ
ਛਾਪਾਂ ਰੱਖੇ ਸਜਾ ਕੇ
ਪੈਰਾਂ ਦੇ ਵਿੱਚ ਸਜਣ ਪਟੜੀਆਂ
ਵੇਖ ਲੋ ਮਨ ਚਿਤ ਲਾ ਕੇ
ਨਵੀਂ ਵਿਆਹੁਲੀ ਨੂੰ-
ਸਭ ਵੇਖਣ ਘੁੰਡ ਚੁਕਾ ਕੇ
181
ਸੱਗੀ ਫੁੱਲ
ਥੜ੍ਹਿਆਂ ਬਾਝ ਨਾ ਪਿੱਪਲ ਸੋਂਹਦੇ
ਫੁੱਲਾਂ ਬਾਝ ਫੁਲਾਹੀਆਂ
ਸੱਗੀ ਫੁੱਲ ਸਿਰਾਂ ਤੇ ਸੋਂਹਦੇ
ਪੈਰੀਂ-ਝਾਂਜਰਾਂ ਪਾਈਆਂ
ਸੂਬੇਦਾਰਨੀਆਂ-
ਨੱਚਣ ਗਿੱਧੇ ਵਿੱਚ ਆਈਆਂ
182
ਤੇਰੇ ਕੰਨਾਂ ਨੂੰ ਕਾਂਟੇ ਕਰਾ ਦੂੰ
ਸਿਰ ਨੂੰ ਕਰਾ ਦੂੰ ਸੱਗੀ
ਮਿਨਤਾਂ ਕਰਦੇ ਦੀ-
ਦਾੜ੍ਹੀ ਹੋ ਗੀ ਬੱਗੀ
183
ਨੱਥ
ਉਰਲੇ ਖੇਤ ਵਿੱਚ ਸਰ੍ਹੋਂ ਤੋਰੀਆ
ਪਰਲੇ ਖੇਤ ਵਿੱਚ ਰਾਈ
ਰਾਈ ਰੂਈ ਵੇਚ ਕੇ
ਮੈਂ ਪੋਲੀ ਨੱਥ ਕਰਾਈ
ਪੋਲੀ ਨੱਥ ਦਾ ਟੁੱਟ ਗਿਆ ਕੋਕਾ
ਰੋਂਦੀ ਘਰ ਨੂੰ ਆਈ
ਚੜ੍ਹ ਜਾ ਮੋਮਬੱਤੀਏ-
ਛੜਿਆਂ ਨੇ ਰੇਲ ਚਲਾਈ
184
ਗੁੱਤ ਤੇ ਕਚਹਿਰੀ ਲਗਦੀ
ਤੇਰੀ ਗੁੱਤ ਤੇ ਕਚਹਿਰੀ ਲਗਦੀ
ਦੂਰੋਂ ਦੂਰੋਂ ਆਉਣ ਝਗੜੇ
ਸੱਗੀ-ਫੁੱਲ ਨੀ ਸ਼ਿਸ਼ਨ ਜਜ ਤੇਰੇ
ਕੈਂਠਾ ਤੇਰਾ ਮੋਹਤਮ ਹੈ

70