ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

185
ਬਿੰਦੀ-ਕੋਕਾ-ਲੋਟਣ
ਧਾਵੇ ਧਾਵੇ ਧਾਵੇ
ਧੀ ਸੁਨਿਆਰਾਂ ਦੀ
ਜਿਹੜੀ ਤੁਰਦੀ ਨਾਲ ਹੁਲਾਰੇ
ਮੱਥੇ ਤੇ ਬਿੰਦੀ ਨੱਕ ਵਿੱਚ ਕੋਕਾ
ਕਾਂਟੇ ਸੰਗਲੀਆਂ ਵਾਲੇ
ਲੋਟਣ ਚਮਕਣ ਕੰਨਾਂ ਉੱਤੇ
ਗੱਲ੍ਹਾਂਂ ਤੇ ਲੈਣ ਹੁਲਾਰੇ
ਪੱਟ ਉਹਦੇ ਰੇਸ਼ਮ ਦੀਆਂ ਲੜੀਆਂ
ਸੁੱਥਣ ਸੂਫ ਦੀ ਪਾਵੇ
ਅੱਡੀਆਂ ਨੂੰ ਮੈਲ ਲਗ ਗੀ
ਰੰਨ ਝਾਮੇਂ ਨਾਲ ਘਸਾਵੇ
ਪਤਲੋ ਦੀ ਠੋਡੀ ਤੇ-
ਲੌਂਗ ਚਾਂਬੜਾ ਪਾਵੇ
186
ਮੋਤੀ
ਆਟਾ ਮੇਰਾ ਗੁੰਨ੍ਹਿਆ ਪਿਆ ਸੀ
ਦਾਲ ਪਈ ਸੀ ਘੋਟੀ
ਬਾਹਰੋਂ ਆਇਆ ਜਲਿਆ ਬੁਝਿਆ
ਦੇਖੀ ਖੋਲ੍ਹ ਕੇ ਕੋਠੀ
ਅੱਗ ਮਚਾ ਕੇ ਤਵਾ ਸੀ ਧਰਿਆ
ਪੱਕਣ ਵਾਲੀ ਸੀ ਰੋਟੀ
ਜਾਂਦੂੰ ਦਾ ਹੱਥ ਪੈ ਗਿਆ ਡਾਂਗ ਨੂੰ
ਮੇਰੇ ਲੱਕ ਤੇ ਮਾਰੀ ਸੋਟੀ
ਰੇਤੇ ਵਿੱਚ ਰੁਲਗੇ-
ਮੇਰੇ ਹਾਰ ਦੇ ਮੋਤੀ

72