________________
ਪਿਛੋਂ ਹਫਤੇ ਦੇ ਵਿਚ ਵਿਚ ਸੰਸਾਰ ਯੁੱਧ ਛਿੜ ਪਿਆ, ਪਰ ਇਹ ਇਤਫਾਕੀਆ ਅਮਰ ਸੀ । ਇਹ ਠੀਕ ਹੈ ਕਿ ‘ਕੌਮਾ ਗਾਣਾ ਮਾਰੂ ਪਟਨਾ ਨੇ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ, ਅਤੇ, ਜਿਵੇਂ ਅਗਲੇ ਕਾਂਡ ਵਿਚ ਵੇਖਿਆ ਜਾਵੇਗਾ, ਗਦਰੀ ਇਨਕਲਾਬੀਆਂ ਦੀ ਹਿੰਦ ਜਾਣ ਦੀ ਮੁਹਿੰਮ ਨੂੰ ਤੱਟ ਵੱਟ ਇਕ ਬੇ-ਕਾਬੂ ਹੜ ਦੀ ਸ਼ਕਲ ਦਿਤੀ । ਪਰ ਜੇਕਰ ਕੌਮਾ ਗਾਟਾ ਮਾਰੂ’ ਦੀ ਘਟਨਾ ਨਾ ਵੀ ਹੋਈ ਹੁੰਦੀ, ਤਾਂ ਵੀ ਗਦਰ ਪਾਰਟੀ ਨੇ ਇਹ ਫੈਸਲਾ ਕਰਨਾ ਸੀ ਜੋ ਉਸ ਨੇ ਕੀਤਾ ਕਿਉਂਕਿ ਉਸ ਦੇ ਫੈਸਲੇ ਦੀ ਤਹਿ ਵਿਚ ਵਜ਼ਨੀ ਕਾਰਨ ਅਤੇ ਦਿੱੜ ਇਨਕਲਾਬੀ ਲਗਨ ਸੀ । ਜਦ ਇਹ ਪਤਾ ਵੀ ਨਹੀਂ ਸੀ ਕਿ ‘ਕੌਮਾ ਗਾਟਾ ਮਾਰੂ' ਜਾਂ ਕਿਸੇ ਹੋਰ ਜਹਾਜ਼ ਨੂੰ ਹਿੰਦੀਆਂ ਵਲੋਂ ਕੈਨੇਡਾ ਲੈ ਜਾਣ ਦੀ ਕੋਈ ਤਜਵੀਜ਼ ਅਮਲੀ ਸ਼ਕਲ ਵੜ ਰਹੀ ਹੈ, ਲਾ: ਹਰਦਿਆਲ ਨੇ ੩੧ ਦਸੰਬਰ, ੧੯੧੩, ਨੂੰ ਸੈਕਰੋਮੈਂਟੋ ਵਿਚ ਹੋਈ ਪਲਕ ਮੀਟਿੰਗ ਵਿਚ ਖੁਲੇ ਤੌਰ ਉਤੇ ਤਕਰੀਰ ਕੀਤੀ ਕਿ, “ਜਰਮਨੀ ਇੰਗਲਸਤਾਨ ਨਾਲ ਜੰਗ ਦੀ ਤਿਆਰੀ ਕਰ ਰਿਹਾ ਹੈ ਅਤੇ ਆਉਣ ਵਾਲੇ ਇਨਕਲਾਬ ਲਈ ਹਿੰਦ ਜਾਣ ਦਾ ਸਮਾਂ ਹੈ*। ਇਸੇ ਤਰਾਂ ‘ਕੌਮਾ ਗਾਟਾ ਮਾਰੂ ਜਹਾਜ਼ ਦੇ ਹਾਂਗ ਕਾਂਗ ਤੋਂ ਕੈਨੇਡਾ ਨੂੰ ਤੁਰਨ ਤੋਂ ਵੀ ਪਹਿਲੋਂ ਮਾਰਚ ੧੯੧੪ ਵਿਚ ਅਸਟੋਰੀਆ ਵਿਚ ਹਿੰਦੀਆਂ ਨੇ ‘ਕਸਮਾਂ ਖਾਧੀਆਂ ਕਿ ਓਹ ਇਨਕਲਾਬ ਸ਼ੁਰੂ ਕਰਨ ਦੀ ਖਾਤਰ ਵਾਪਸ ਹਿੰਦ ਜਾਣਗੇ। ਅਪ੍ਰੈਲ ੧੯੧੪ ਨੂੰ ਕੈਨੇਡਾ ਤੋਂ ਇਕ ਅੰਗਰੇਜ਼ ਨੇ ਆਪਣੇ ਭਰਾ ਨੂੰ ਬੰਗਾਲ ਵਿਚ ਲਿਖਿਆ ਕਿ ਇਨਕਲਾਬੀ ਪਾਰਟੀ ਨੂੰ ਹਿੰਦ ਵਿਚ ਗਦਰ ਕਰਾਉਣ ਦਾ ਪੂਰਾ ਭਰੋਸਾ ਹੈ, ਅਤੇ ਉਹ ਸਿਰਫ ਅੰਗਰੇਜ਼ਾਂ ਦੇ ਕਿਸੇ ਯੁਧ ਵਿਚ ਫਸਣ ਦੇ ਮੌਕਿਆਂ ਨੂੰ ਉਡੀਕ ਰਹੀ ਹੈ*। ਇਸ ਤੋਂ ਇਲਾਵਾ ਜੇਕਰ ਗਦਰ ਪਾਰਟੀ ਲਹਿਰ ਕੇਵਲ ਓਪਰਾ ਓਪਰਾ ਜਜ਼ਬਾਤੀ ਉਭਾਰ ਹੁੰਦਾ, ਤਾਂ ਹਿੰਦ ਵਿਚ ਗਦਰ ਪਾਰਟੀ ਦੀ ਅਹਿਮ ਮੁਕੰਮਲ ਤੌਰ ਉਤੇ ਫੇਲ ਹੋ ਜਾਣ ਪਿਛੋਂ, ਗੱਦਰ ਪਾਰਟੀ ਦੀਆਂ ਇਨਕਲਾਬੀ ਕੋਸ਼ਸ਼ਾਂ ਬੰਦ ਜਾਂ ਢਿੱਲੀਆਂ ਹੋ ਜਾਣੀਆਂ ਚਾਹੀਦੀਆਂ ਸਨ । ਪਰ ਅਗੇ ਵੇਖਿਆ ਜਾਵੇਗਾ ਕਿ ਗਦਰ ਪਾਰਟੀ ਦੇ ਇਨਕਲਾਬੀ ਯਤਨ ਕਾਫੀ ਪੈਮਾਨੇ ਉਤੇ ਅਤੇ ਕਾਫੀ ਅਰਸੇ ਤਕ ਪਿਛੋਂ ਜਾਰੀ ਰਹੇ। ਸਤਵੇਂ ਕਾਂਡ ਵਿਚ ਵੀਚਾਰ ਕੀਤੀ ਜਾ ਚੁਕੀ ਹੈ ਕਿ ਹਿੰਦ ਵਿਚ ਅੰਗਰੇਜ਼ਾਂ ਉਤੇ ਓਦੋਂ ਵਾਰ ਕਰਨਾ, ਜਦੋਂ ਓਹ ਕਿਸੇ ਕੌਮਾਂਤਰੀ ਯੁਧ ਵਿਚ ਫਸੇ ਹੋਣ, ਗਦਰ ਪਾਰਟੀ ਦੀ ਇਨਕਲਾਬੀ ਪਲੈਨ ਦਾ ਕਿਉਂ ਮੁਖ ਅੰਗ ਸੀ। ਇਹ ਵੀ ਵੇਖਿਆ ਜਾ ਚੁੱਕਾ ਹੈ ਕਿ ਗਦਰ ਪਾਰਟੀ ਦੇ ਮੁਖੀਆਂ ਨੂੰ ਆਸ ਸੀ ਕਿ ਸੰਸਾਰ ਮਹਾਂ ਯੁਧ ਛਿੜਨ ਵਿਚ ਕੁਝ ਵਕਤ ਲਗੇਗਾ, ਅਤੇ ਉਨਾਂ ਨੂੰ ਆਪਣੀ ਪਲੈਨ ਦੇ ਅਮਲੀ ਅੰਗ ਮੁਕੰਮਲ ਕਰਨ ਵਾਸਤੇ ਵਕਤ ਮਿਲ ਜਾਵੇਗਾ। ਗਦਰ ਪਾਰਟੀ ਕਾਇਮ ਹੋਣ ਤੋਂ ਅਗਲੇਰੇ ਦਿਨ, ੪ ਜੂਨ ੧੯੧੩, ਨੂੰ ਲਾ: ਹਰਦਿਆਲ ਨੇ ਵਿਨਿਸ਼ ਸੋਸ਼ਲਿਸਟ ਹਾਲ ਵਿਚ ਤਕਰੀਰ ਕਰਦਿਆਂ ਕਿਹਾ ਕਿ “ਦਮਾਂ ਸਾਲਾਂ ਵਿਚ -- ਲੜਾਈ ਲੜਕੇ ਇਨਕਲਾਬ ਕਰ ਦਿਤਾ ਜਾਵੇਗਾ । ਸੋਨਵਾਂਸਿਸਕੋ ਵਿਚ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕਦਮੇਂ ਵਿਚ ਵੀ ਇਸ਼ਾਰੇ ਮੁਆਫਕ ਫਿਲਪੀਨ ਦੇ ਇਕ ਜਾਸੂਸ ਦੀ ਨਿਰਪੱਖ ਸ਼ਹਾਦਤ ਹੈ ਕਿ ਗਦਰ ਪਾਰਟੀ ਦੇ ਕਈ ਇਕ ਲੀਡਰ ਸੰਨ ੧੯੧੭ ਵਿਚ ਇਨਕਲਾਬ ਕਰਨ ਦੀ ਆਸ ਰਖਦੇ ਸਨ, ਪਰ ਸੰਸਾਰ ਮਹਾਂਯੁਧ ਪਹਿਲਾਂ ਛਿੜਨ ਕਰਕੇ ਉਨਾਂ ਨੂੰ ਜਲਦੀ ਕਦਮ ਚੁਕਣਾ ਪਿਆ*। ਜਦ ੧੯੧੪ ਵਿਚ ਸੈਸਾਰ ਯੁੱਧ ਛਿੜ ਪਿਆ ਤਾਂ ਗਦਰ ਪਾਰਟੀ ਨੂੰ ਅਮਲੀ ਕੰਮ ਸ਼ੁਰੂ ਕੀਤਿਆਂ ਕੇਵਲ ਨੌ ਮਹੀਨੇ ਹੋਏ ਸਨ, ਅਤੇ ਇਹ ਵਕਤ ਵੀ ਬਹੁਤਾ ਪ੍ਰਚਾਰ ਅਤੇ ਜਬਬੰਦੀ ਕਰਨ ਵਿਚ ਬੀਤਿਆ। ਹਿੰਦ ਵਿਚ ਇਨਕਲਾਬ ਕਰਨ ਦੀ ਪਲੈਨ ਦੇ ਅਮਲੀ ਪਹਿਲੂਆਂ ਵਲ ਕਦਮ ਅਜੇ ਤਾਂ ਚੁਕਿਆ ਹੀ ਨਹੀਂ ਸੀ ਗਿਆ, ਜਾਂ ਬਹੁਤ ਹੀ ਮੁਢਲੀ ਅਤੇ ਅਸੂਰੀ ਸ਼ਕਲ ਵਿਚ । ਗਦਰ ਪਾਰਟੀ ਦੇ ਮੁਖੀ ਇਸ ਤਰੁਟੀ ਤੋਂ ਅਨਜਾਣ ਨਹੀਂ ਸਨ, ਪਰ ਉਨ੍ਹਾਂ ਵਾਸਤੇ ਹੋਰ ਰਾਹ ਨਹੀਂ ਸੀ । ੧੯੧੪ ਵਾਲੇ ਸੰਸਾਰ ਯੁਧ ਛਿੜਨ ਨੇ ਗਦਰ ਪਾਰਟੀ ਨੂੰ ਉਹ ਸੁਨੇਹਗੇ ਮੌਕਿਆ ਦਿਤਾ ਜਿਸ ਦੀ ਓਹ ਭਾਲ ਵਿਚ ਸੀ । ਤਿਆਰੀ ਅਧੂਰੀ ਹੋਣ ਦੇ ਸਬੱਬ ਕੀ ਉਹ ਇਹ ਕਿਆ ਹਥੋਂ ਗਵਾ ਦਿੰਦੀ, ਅਤੇ ਭਵਿਖਤ ਵਿਚ ਫਿਰ ਕਿਸੇ ਅਜਿਹੇ ਸਮੇਂ ਮਿਲਣ ਦੀ ਆਸ ਵਿਚ ਮਸਤ ਰਹਿੰਦੀ ? ਅਜਿਹੇ ਸਮੇਂ ਇਤਹਾਸ ਵਿਚ ਰੋਜ਼ ਰੋਜ਼ ਹੱਥ ਨਹੀਂ ਆਉਂਦੇ, ਅਤੇ ਉਸ ਸਮੇਂ ਕੋਈ ਵੀ ਯਕੀਨੀ ਤੌਰ ਉਤੇ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਅੰਤਰਰਾਸ਼ਟਰੀ ਹਾਲਾਤ (ਖਾਸ ਕਰ ਕਮਿਉਨਿਸਟ ਰੂਸ ਦਾ ਤਾਕਤ ਫੜਨਾ) ਸੰਸਾਰ ਯੁਧ ਪਿਛੋਂ ਓਹ ਪਲਟਾ ਖਾਣਗੇ ਜੋ ਉਨਾਂ ਨੇ ਖਾਧਾ । ਇਸਤੋਂ ਇਲਾਵਾ ਦੁਨੀਆਂ ਦੀਆਂ ਜੁਗਗਰਦੀਆਂ ਦੇ ਇਤਹਾਸ ਵਿਚ ਐਸੀਆਂ ਮਿਸਾਲਾਂ ਘਟ ਹੀ ਹਨ ਜਿਥੇ ਕਾਮਯਾਬੀ ਦੇ ਅੰਗਾਂ ਨੂੰ ਸੋਲਾਂ ਆਨੇ ਪੂਰੇ ਗਿਣ ਮਿਥਕੇ ਲੋਕਾਂ ਦੇ ਇਨਕਲਾਬੀ ਯਤਨ ਹੋਏ ਹੋਣ । ਕਈ ਵੇਰ ਇਨਕਲਾਬੀਆਂ ਨੂੰ ਪਹਾੜ ਨਾਲ ਮਥਾ ਮਾਰਨਾ ਪੈਂਦਾ ਹੈ, ਖਾਸ ਕਰ ਮੁਢਲੀਆਂ ਮੰਜ਼ਲਾਂ ਵਿਚ, ਸਿਰਫ ਇਸ ਖਾਤਰ ਕਿ ਆਮ ਜਨਤਾ ਦੀ ਇਨਕਲਾਬੀ ਸਪਿਰਟ ਨੂੰ ਜਗਾਇਆ ਅਤੇ ਉਭਾਰਿਆ ਜਾਵੇ, ਅਤੇ ਇਸਤਰਾਂ ਅਗੋਂ ਲਈ ਇਨਕਲਾਬ ਵਾਸਤੇ ਜ਼ਮੀਨ ਤਿਆਰ ਕੀਤੀ ਜਾਵੇ । ਜੈਕਪੋ ਰੂਫਿਨੀ (Jacopo Ruini) ਨੇ ਆਪਣੇ ਸਾਥੀ ਇਨਕਲਾਬੀਆਂ ਨੂੰ ਕਿਹਾ, “ਅਸੀਂ ਛੋਟੀ ਉਮਰ ਵਾਲੇ ਪੰਜ ਨੌਜਵਾਨ ਹਾਂ, ਅਤੇ ਸਾਡੇ ਪਾਸ ਸਾਧਨ ਵੀ ਬਹੁਤ ਘਟ ਹਨ, ਪਰ ਸਾਡੇ ਕਰਨ ਯੋਗ ਇਕ ਮਜ਼ਬੂਤ ਸਰਕਾਰ ਦਾ ਤਖਤਾ ਉਲਟਾਉਣ ਤੋਂ ਘੱਟ ਕੰਮ ਨਹੀਂ । ਉਸ ਸਮੇਂ ਇਹ ਪੇਸ਼ੀਨਗੋਈ ਕਰਨ ਦਾ ਕੌਣ ਹੌਸਲਾ ਕਰ ਸਕਦਾ ਸੀ ਕਿ ਇਹ ਪੁੰਗਰਦੇ ਇਨਕਲਾਬੀ ਯਤਨ ਕਿਸੇ ਦਿਨ ਪ੍ਰਫੁੱਲਤ ਹੋਕੇ ਇਕ ਮੁਲਕ ਦੀ ਰਾਜਨੀਤਕ ਕਾਇਆਂ ਪਲਟਣ ਦਾ ਸਬੱਬ ਬਣਨਗੇ । ਨਿਝੱਕ ਹੋਕੇ ਅੰਗਰੇਜ਼ੀ ਹਕੂਮਤ ਉਤੇ ਸਿੱਧਾ ਵਾਰ ਕਰਨ ਦੀ ਮਿਸਾਲ ਪੇਸ਼ ਕਰਨੀ ਹੀ ਆਪਣੇ ਆਪ ਵਿਚ ਇਨਕਲਾਬੀ ਦਿਸ਼ੱਟੀ-ਕੋਨ ਤੋਂ ਇਕ ਠੀਕ ਕਦਮ ਸੀ। ਪਰ ਗਦਰ ਪਾਰਟੀ ਦੇ ਮੁਖੀਆਂ ਦੇ ਸਾਹਮਣੇ ਤਿਨ ਹੋਰ ਵਜ਼ਨੀ ਵੀਚਾਰਾਂ ਸਨ, ਜਿਨ੍ਹਾਂ ਨੇ ਗਦਰ ਪਾਰਟੀ ਨੂੰ ਮੈਦਾਨ ਵਿਚ ਛਾਲ ਮਾਰਨ ਵਾਸਤੇ ਪ੍ਰੇਰਿਆ। “ਜੰਗ ਸ਼ੁਰੂ ਹੋਣ ਉਤੇ ਗਦਰੀ ਲੀਡਰਾਂ ਨੇ ਸਮਝਿਆ, ਕਿ ਕਿਉਂਕਿ ਯੂਰਪ ਵਿਚ ਇੰਗਲੈਂਡ ਵਾਸਤੇ ਜਾਨ ਦੀ ਬਣੀ San Francisco Trial, Testimony of Various witnesses, p. 179. 'First Case, The beginning of the coas piracy and war, p. 5. fibid, p. 6. *Isemonger and blnttery, p. 35. +Isemoger and Slattery, p. 14. Quoted in Rowlatt Ropart, p. 135. ੭੪ Dited by Panjat by www.o .org