ਪੰਨਾ:ਗ਼ਦਰ ਪਾਰਟੀ ਲਹਿਰ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਈ ਇਨਕਲਾਬੀਆਂ ਬਾਰੇ ਇਹ ਲਿਖਿਆ ਗਿਆ ਹੈ ਕਿ ਇਹ ਉਨ੍ਹਾਂ ਵਿਚੋਂ ਸਨ, ਜਿਨ੍ਹਾਂ ਨੇ ਸੰਸਾਰ ਯੁਧ ਦੇ ਹਾਲਾਤ ਤੋਂ ਫਾਇਦਾ ਉਠਾਕੇ ਹਿੰਦ ਵਿਚ ਇਨਕਲਾਬ ਕਰਾਉਣ ਲਈ ਜਾਣ ਦਾ ਫੈਸਲਾ ਕੀਤਾ*, ਅਤੇ ਪਹਿਲੇ ਸਾਜ਼ਸ਼ ਕੇਸ ਵਿਚ ਹੀ ਇਕ ਕੀਤੀ ਗਈ ‘ਜੰਗੀ ਸਭਾ’ ਦਾ ਜ਼ਿਕਰ ਆਉਂਦਾ ਹੈ । ਪਰ ਇਹ ਸਪੱਸ਼ਟ ਨਹੀਂ ਹੁੰਦਾ ਕਿ ਇਹ ਇਨਕਲਾਬੀਆਂ ਦੇ ਜੱਥੇ ਭੇਜਣ ਬਾਰੇ ਫੈਸਲਾ ਕਰਨ ਲਈ ਬੁਲਾਈ ਗਈ ਸੀ, ਜਾਂ ਫੈਸਲੇ ਨੂੰ ਨੇਪਰੇ ਚਾੜ੍ਹਨ ਲਈ ਅਮਲੀ ਕਦਮ ਚੁਕਣ ਵਾਸਤੇ। ਤਿਆਰੀ | ਪਹਿਲਾ ਸੰਸਾਰ ਯੁਧ ਛਿੜਦੇ ਸਾਰ ਹੀ ‘ਗਦਰ' ਅਖਬਾਰ ਦੇ ੨੮ ਜੁਲਾਈ ਅਤੇ ੪ ਅਗੱਸਤ ਦੇ ਪਰਚਿਆਂ ਵਿਚ ਲੜਾਈ ਬਾਰੇ ਸਪੈਸ਼ਲ ਲੇਖ ਕਢੇ ਗਏ, ਅਤੇ “ਗਦਰ' ਅਖਬਾਰ ਅਤੇ ਮੀਟਿੰਗਾਂ ਰਾਹੀਂ ਅਮਰੀਕਾ, ਕੈਨੇਡਾ ਅਤੇ ਦੁਰ ਪੁਰਬ ਦੇ ਹਿੰਦੀਆਂ ਨੂੰ ਇਨਕਲਾਬ ਕਰਨ ਖਾਤਰ ਆਪਣੇ ਦੇਸ ਵਲ ਵਹੀਰਾਂ ਘੱਤਣ ਦੀ ਪ੍ਰੇਰਨਾ ਕੀਤੀ ਜਾਣ ਲਗੀ । ਅਮਰੀਕਾ ਵਿਚ ਮੀਟਿੰਗਾਂ ਰਾਹੀਂ ਪ੍ਰੇਰਨਾ ਕਰਨ ਵਿਚ ਬਹੁਤ ਵਧ ਚੜ੍ਹਕੇ ਹਿੱਸਾ ਥੀ ਬਰਕਤੁਲਾ, ਸ਼੍ਰੀ ਭਗਵਾਨ ਸਿੰਘ ਅਤੇ ਸ੍ਰੀ ਰਾਮ ਚੰਦਰ ‘ਪਸ਼ਾਵਰੀਆ’ ਨੇ ਲਿਆ । ਸ਼ੀ ਬਰਕੁਤੁਲਾ ਸੰਸਾਰ ਯੁੱਧ ਛਿੜਦੇ ਸਾਰ ਜਾਂ ਇਸ ਤੋਂ ਪਹਿਲੋਂ ਟੋਕੀਓ ਤੋਂ ਸੈਨਵਾਂਸਿਸਕੋ ਆ ਗਏ ਸਨ, ਜਿਥੇ ਉਹ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ। ਕੈਨੇਡਾ ਤੋਂ ਦੇਸ ਨਿਕਾਲਾ ਹੋਣ ਪਿਛੋਂ ਸ੍ਰੀ ਭਗਵਾਨ ਸਿੰਘ ਜਾਪਾਨ ਚਲੇ ਗਏ ਸਨ, ਜਿਥੋਂ ਉਹ ਵੀ ਸ੍ਰੀ ਬਰਕਤਲਾ ਦੇ ਨਾਲ ਅਮਰੀਕਾ ਆ ਗਏ । ੨੬ ਜੁਲਾਈ ੧੯੧੪ ਨੂੰ ਔਕਸਨਰਡ (Oxnard) ਵਿਚ ਇਕ ਜਲਸੇ ਵਿਚ ਸ੍ਰੀ ਬਰਕੁਤਲਾ ਅਤੇ ਸ਼੍ਰੀ ਭਗਵਾਨ ਸਿੰਘ ਨੇ ਲੈਕਚਰ ਦਿੰਦਿਆਂ ਹੋਇਆਂ ਇਹ ਐਲਾਨ ਕੀਤਾ ਕਿ ਕਿਉਂਕਿ ਯੂਰਪ ਵਿਚ ਲੜਾਈ ਸ਼ੁਰੂ ਹੋ ਗਈ ਹੈ, ਇਸ ਵਾਸਤੇ ਬਗਾਵਤ ਕਰਕੇ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕਢਣ ਦਾ ਵਕਤ ਆ ਗਿਆ ਹੈ । ਸ਼ੀ ਬਰਕੁਤਲਾ ਨੇ ਨਵਾਬ ਖਾਨ ਨੂੰ ਗਲ ਬਾਤ ਵਿਚ ਇਹ ਵੀ ਦੱਸਿਆ ਕਿ ਅੰਗਰੇਜ਼ਾਂ ਨੂੰ ਮਹਾਂ ਯੁਧ ਵਿਚ ਸ਼ਾਮਲ ਹੋਣ ਵਾਸਤੇ ਮਜਬੂਰ ਹੋਣਾ ਪਵੇਗਾ; ਮਿਸਰ, ਆਇਰਲੈਂਡ, ਦੱਖਣੀ ਅਫਰੀਕਾ ਅਤੇ ਹੋਰ ਥਾਈਂ ਬਗਾਵਤਾਂ ਹੋਣਗੀਆਂ; ਅਤੇ ਹਿੰਦ ਵਿਚ ਜਾਣ, ਫੌਜਾਂ ਨੂੰ ਵਰਗਲਾਉਣ ਅਤੇ ਬਗਾਵਤ ਕਰਨ ਦਾ ਇਹ ਸੁਨੈਹਰੀ ਮੌਕਿਆ ਹੈ*। | ਬਰਤਾਨੀਆ ਸੰਸਾਰ ਮਹਾਂ ਯੁਧ ਵਿਚ ੪ ਅਗੱਸਤ ੧੯੧੪ ਨੂੰ ਸ਼ਾਮਲ ਹੋਇਆ । ਉਸੇ ਵੇਲੇ ਇਕਦੱਮ ਹਿੰਦੀਆਂ ਨੂੰ ਬਗਾਵਤ ਕਰਨ ਵਾਸਤੇ ਹਿੰਦ ਰਵਾਨਾ ਹੋਣ ਦਾ ਬਿਗਲ ਵੱਜ ਗਿਆ । ਫਰੈਸਨੋ (Freno) ਵਿਚ ੯ ਅਗੱਸਤ ਨੂੰ ਇਕ ਵਡੀ ਮੀਟਿੰਗ ਹੋਈ, ਜਿਸ ਵਿਚ ਪੰਜ ਛੇ ਸੌ ਦੀ ਹਾਜ਼ਰੀ ਸੀ । ਸ੍ਰੀ ਬਰਕੁਤਲਾ, ਸ਼੍ਰੀ ਭਗਵਾਨ ਸਿੰਘ ਅਤੇ ਸ੍ਰੀ ਰਾਮ ਚੰਦ ਨੇ ਲੈਕਚਰ ਦਿਤੇ । “ਸੁਹਾਗਨਾਂ ਨੂੰ ਇਕਦਮ ਹਿੰਦ ਜਾਣ ਦੀ ਪ੍ਰੇਰਨਾ ਕੀਤੀ ਗਈ; ਹਿੰਦ ਪੁਜਣ ਉਤੇ ਹਥਿਆਰ ਦਿਤੇ ਜਾਣਗੇ; ਜਿਤਨਾ ਚਿਰ ਇੰਗਲੈਂਡ ਲੜਾਈ ਵਿਚ ਰੁੱਝਾ ਹੋਇਆ ਹੈ, ਅੰਗਰੇਜ਼ਾਂ ਨੂੰ ਹਿੰਦ ਵਿਚੋਂ ਕਢਣ ਦਾ ਵਕਤ ਆ ਗਿਆ ਹੈ । ਚੰਦੇ ਅਕੱਠੇ First Case, Individual Cases of Kesar Singh, Rulia Singh, and some othors. O'Dwyer, p. 186. *First Caso, The Beginning of the cons piracy and war, p. 7. ਕੀਤੇ ਗਏ, ਵਾਲੰਟੀਅਰਾਂ ਦੀ ਇਕ ਲਿਸਟ ਤਿਆਰ ਕੀਤੀ ਗਈ, ਜਿਸ ਵਿਚ ਦੋ ਜਾਂ ਤਿੰਨ ਸੌ ਸਿਖਾਂ ਨੇ ਇਕਦੱਮ ਹਿੰਦ ਜਾਣ ਦਾ ਇਕਰਾਰ ਕੀਤਾ* ੧੧ ਅਗੱਸਤ ੧੯੧੪ ਨੂੰ ਸੈਕਰੋਮੈਂਟੋ ਵਿਚ ਇਕ ਬਹੁਤ ਵਡੀ ਮੀਟਿੰਗ ਕੀਤੀ ਗਈ, ਜਿਸ ਵਿਚ ਅਮਰ ਸਿੰਘ (ਵਾਅਦਾ ਮੁਆਵ) ਮੁਤਾਬਕ ਪੰਜ ਜਾਂ ਛੇ ਹਜ਼ਾਰ ਆਦਮੀ ਸ਼ਾਮਲ ਹੋਏ। ਸ੍ਰੀ ਬਰਕੁਤੁਲਾ, ਸ਼੍ਰੀ ਭਗਵਾਨ ਸਿੰਘ, ਸ਼੍ਰੀ ਰਾਮ ਚੰਦ, ਅਤੇ ਇਕ ਸਜਣ ਸ੍ਰੀ ਮੈਹਮੂਦ ਨਾਮੀਂ ਨੇ ਲੈਕਚਰ ਦਿੱਤੇ । ਸੂਤਾਗਨਾਂ ਨੂੰ ਲੜਾਈ ਦੇ ਮੌਕਿਆ ਦਾ ਫਾਇਦਾ ਉਠਾਉਣ ਵਾਸਤੇ ਤੁਰਤ ਹਿੰਦ ਜਾਣ ਵਾਸਤੇ ਆਖਿਆ ਗਿਆ । ਜਹਾਜ਼ ਦੇ ਟਿਕਟ ਲੈਣ ਅਤੇ ਹਥਿਆਰ ਖਰੀਦਣ ਵਾਸਤੇ ਪੰਜ ਛੇ ਹਜ਼ਾਰ ਡਾਲਰ ਅਕੱਠੇ ਕੀਤੇ ਗਏ; ਅਤੇ ਤਾਕਿ ਓਹ ਜਹਾਜ਼ ਉਤੇ ਜਲਦੀ ਰਵਾਨਾ ਹੋ ਸਕਣ, ਉਨਾਂ ਨੂੰ ਦੱਸਿਆ ਗਿਆ ਕਿ ਸੈਨਫ਼ਾਂਸਿਸਕੋ ਤੋਂ ਇਕ ਜਹਾਜ਼ ਜਲਦੀ ਰਵਾਨਾ ਹੋਣ ਵਾਲਾ ਹੈ*। ਸਟਾਕਟਨ ਵਿਚ ਦੋ ਹੋਰ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਸ੍ਰੀ ਬਰਕੁਤਲਾ ਅਤੇ ਸ਼੍ਰੀ ਰਾਮ ਚੰਦ ਨੇ ਭਾਸ਼ਨ ਦਿਤੇ, ਅਤੇ ਇਹ ਪ੍ਰਚਾਰ ਕੀਤਾ ਗਿਆ ਕਿ ਹਿੰਦੀਆਂ ਨੂੰ ਇਕ ਦੱਮ ਜਾਣਾ ਚਾਹੀਦਾ ਹੈ ਅਤੇ ਸਾਰੇ ਯੂਰਪੀਨਾਂ ਦਾ ਕਤਲਾਮ ਕਰ ਦੇਣਾ ਚਾਹੀਦਾ ਹੈ§ । • ਪੋਰਟ ਲੈਂਡ ਵਿਚ 2 ਅਗੱਸਤ ਨੂੰ ਇਕ ਮੀਟਿੰਗ ਹੋਈ ਜਿਸ ਵਿਚ ‘ਸਾਰੇ ਹਾਜ਼ਰ ਸਜਣਾਂ ਨੇ ਇਕ ਦੱਮ ਜਾਣ ਅਤੇ ਗਦਰ ਕਰਨ ਦੀ ਸੁਗੰਧ ਖਾਧੀ*। ਇਸੇ ਤਰ੍ਹਾਂ “ਅਮਰੀਕਾ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ, ਜਿਥੇ ਜਿਥੇ ਹਿੰਦੀ ਰਹਿੰਦੇ ਸਨ, ਉਪ੍ਰੋਕਤ ਭਾਵ ਦੇ ਲੈਕਚਰ ਕੀਤੇ ਗਏ। ਮੀਟਿੰਗਾਂ ਤੋਂ ਇਲਾਵਾ ਕਈ ਇਨਕਲਾਬੀਆਂ, ਖਾਸ ਕਰ ਅਮਰ ਸਿੰਘ “ਰਾਜਪੁ’, ਨੇ ਹਿੰਦ ਜਾਣ ਵਾਸਤੇ ਵਾਲੰਟੀਅਰ ਭਰਤੀ ਕਰਨ ਲਈ ਅਮਰੀਕਾ ਦੇ ਕੁਝ ਹਿੱਸੇ ਵਿਚ ਦੌਰਾ ਵੀ ਕੀਤਾ । ਇਸ ਦਾ ਨਤੀਜਾ ਇਹ ਹੋਇਆ ਕਿ ਹਿੰਦ ਜਾਣ ਵਾਸਤੇ ਇਨਕਲਾਬੀ ਭਾਰੀ ਗਿਣਤੀ ਵਿਚ ਸੈਨਵਾਂਸਿਸਕੋ ਅਕੱਠੇ ਹੋ ਗਏ। ਉਸ ਸਮੇਂ ਅਮਰੀਕਾ ਕੈਨੇਡਾ ਦੇ ਹਿੰਦੀਆਂ ਦੇ ਹਿੰਦ ਨੂੰ ਇਨਕਲਾਬ ਕਰਨ ਵਾਸਤੇ ਜਾਣ ਦੇ ਜੋਸ਼ ਅਤੇ ਸਪਿਰਟ ਬਾਰੇ ਕਈ ਗਵਾਹੀਆਂ ਹਨ। | ਇਕ ਪਤੀ ਨੇ ਆਪਣੀ ਪਤਨੀ ਨੂੰ ਚਿਠੀ (ਜੋ ਸੀ. ਆਈ. ਡੀ. ਦੇ ਹੱਬ ਲਗੀ) ਲਿਖੀ ਕਿ “......ਥੋੜੀ ਦੇਰ ਨੂੰ ਇਕ ਵਡਾ ਗਦਰ ਹੋਵੇਗਾ....ਸਾਡੇ ਹੱਥ ਵਿਚ ਤਲਵਾਰ ਅਤੇ ਬੰਦੁਕ ਹੋਵੇਗੀ, ਅਤੇ ਅਗੇ ਵਧਦੇ ਹੋਏ ਅਸੀਂ ਮਰਾਂਗੇ ਅਤੇ ਮਾਰਾਂਗੇ। ਅਸੀਂ (ਗੁਰੂ) ਗੋਬਿੰਦ ਸਿੰਘ ਦੇ ਸਪੁੜ ਹਾਂ । ਜੇ

  • First Case, the Beginning of the conspiracy and war. p. 8. | ਮੂਲਾ ਸਿੰਘ ਦੇ ਬਿਆਨ ਮੁਤਾਬਕ ਪੰਜ ਤੇ ਸੋ ।

Pirst Case, The Beginning of the monspiracy and war, pp. 8-9. First Case, the Beginning of the Conspiracy and war, p. 9. First Case, The Beginning of the conspiracy and war, p. 9. +Ibid. First Case, Preparing for the migratiop, (Isemonger and Slattery, p. 40. P. 1. ੭੭