ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਉਂਦੇ ਰਹੇ ਤਾਂ ਮਿਲਾਂਗੇ........[1]

ਕੈਲੇਫੋਰਨੀਆਂ ਤੋਂ ਇਕ ਸਿਖ ਨੇ ੮੨ ਨੰਬਰ ਪੰਜਾਬੀ ਪਲਟਣ ਦੇ ਇਕ ਸਿਪਾਹੀ ਨੂੰ ਨੁਸ਼ੇਹਰੇ (ਸਰਹੱਦੀ ਸੂਬੇ ਵਿਚ) ਲਿਖਿਆ, .............ਅਮਰੀਕਾ ਅਤੇ ਕੈਨੇਡਾ ਵਿਚ ਰਹਿਣ ਵਾਲੇ ਸਾਰੇ ਹਿੰਦੀ ਮਰਨ ਮਾਰਨ ਲਈ ਤਿਆਰ ਹਨ”[2]

ਹਿੰਦੀਆਂ ਤੋਂ ਬਿਨਾਂ ਕਈ ਯੂਰਪੀਨਾਂ ਦੀਆਂ ਇਸ ਸਮੇਂ ਦੀਆਂ ਲਿਖਤਾਂ ਵੀ ਅਮਰੀਕਾ ਤੇ ਕੈਨੇਡਾ ਦੇ ਹਿੰਦੀਆਂ ਦੇ ਉਸ ਸਮੇਂ ਦੇ ਹਿੰਦ ਨੂੰ ਵਹੀਰਾਂ ਘੱਤਣ ਬਾਰੇ ਇੰਤਹਾਈ ਜੋਸ਼ ਨੂੰ ਪ੍ਰਟ ਕਰਦੀਆਂ ਹਨ।

‘ਦੀ ਪੋਰਟਲੈਂਡ ਟੈਲੀਗਰਾਮ' ਅਖਬਾਰ ਨੇ ੭ ਅਗੱਸਤ ੧੯੧੪ ਦੇ ਪਰਚੇ ਵਿਚ ਹਿੰਦੂਆਂ ਦੀ ਇਨਕਲਾਬ ਵਿਚ ਲੜਨ ਲਈ ਦੇਸ ਨੂੰ ਰਵਾਨਗੀ' ਦੀ ਸੁਰਖੀ ਹੇਠ ਇਹ ਖਬਰ ਛਾਪੀ:“ਅਸਟੋਰੀਆ (ਔਰੇਗਨ), ੭ ਅਗੱਸਤ:-ਹਰ ਇਕ ਗੱਡੀ ਤੇ ਬੋਟ, ਜੋ ਦਖਣ ਨੂੰ ਜਾਂਦਾ ਹੈ, ਇਸ ਸ਼ਹਿਰ ਤੋਂ ਬਹੁਤ ਸਾਰੇ ਹਿੰਦੀਆਂ ਨੂੰ ਲੈ ਜਾਂਦਾ ਹੈ, ਅਤੇ ਜੇ ਇਹ ਨਿਕਾਸ ਹੋਰ ਸਮੇਂ ਲਈ ਜਾਰੀ ਰਿਹਾ ਤਾਂ ਅਸਟੋਰੀਆ ਹਿੰਦੀਆਂ ਤੋਂ ਬਿਲਕੁਲ ਖਾਲੀ ਹੋ ਜਾਵੇਗਾ। ਹੈਂਮਡ ਮਿਲ ਵਿਚ ਕੰਮ ਕਰਨ ਵਾਲੇ ਹਿੰਦੂਆਂ ਦੀ ਬਹੁਗਿਣਤੀ ਜਾ ਚੁਕੀ ਹੈ, ਅਤੇ ਬਾਕੀ ਦੇ ਜਲਦੀ ਜਾਣ ਦੀ ਤਿਆਰੀ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਆਦਮੀ ਸੈਨਫ੍ਰਾਂਸਿਸਕੋ ਰਾਹੀਂ ਹਿੰਦ ਜਾ ਰਹੇ ਹਨ, ਜਿੱਥੋ ਇਕ ਜਹਾਜ਼ਾਂ ਕਰਾਏ ਉਤੇ ਲਿਆ ਗਿਆ ਹੈ, ਇਕ ਇਨਕਲਾਬ ਵਿਚ ਹਿੱਸਾ ਲੈਣ ਲਈ, ਜਿਸ ਦੀ ਇੰਗਲੈਂਡ ਦੇ ਯੂਰਪ ਦੀ ਲੜਾਈ ਵਿਚ ਰੁਝੇ ਹੋਣ ਦੇ ਕਾਰਨ ਜਲਦੀ ਹੀ ਫੁਟ ਪੈਣ ਦੀ ਆਸ ਹੈ। ਕਿਹਾ ਜਾਂਦਾ ਹੈ ਕਿ ਇਕ ਜਾਪਾਨੀ ਜਹਾਜ਼ ਹਿੰਦੂਆਂ ਨੂੰ ਉਨ੍ਹਾਂ ਦੇ ਆਪਣੇ ਦੇਸ ਲੈ ਜਾਵੇਗਾ[3]

ਕਾਰਨਵਾਲਿਸ (ਔਰੇਗਨ) ਦੇ ਜ਼ਰਾਇਤੀ ਕਾਲਜ ਦੇ ਇਕ ਪ੍ਰੋਫੈਸਰ ਨੇ ੧੪ ਸਤੰਬਰ, ੧੯੧੪, ਨੂੰ ਆਪਣੀ ਮਾਂ ਨੂੰ ਚਿਠੀ ਲਿਖੀ ਕਿ, ........ ਮੇਰਾ ਔਰੇਗਨ ਦੇ ਜ਼ਰਾਇਤੀ ਕਾਲਜ ਨਾਲ ਸੰਬੰਧ ਹੈ, ਜਿਥੇ ਕਈ ਹਿੰਦੂ ਵਿਦਿਆਰਥੀ ਰਹਿੰਦੇ ਰਹੇ ਹਨ। ਇਸ ਸਮੇਂ ਅਮਰੀਕਾ ਵਿਚਲੇ ਤਕਰੀਬਨ ਸਾਰੇ ਹਿੰਦੂ ਵਿਦਿਆਰਥੀ ਵਾਪਸ ਹਿੰਦ ਜਾ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਹਜ਼ਾਰ ਤੋਂ ਉਪਰ ਏਸ਼ੀਆ ਨੂੰ ਜਾ ਵੀ ਚੁਕੇ ਹਨ। ਉਨ੍ਹਾਂ ਦਾ ਜਾਣ ਦਾ ਮਕਸਦ ਅੰਗਰੇਜ਼ੀ ਹਕੂਮਤ ਵਿਰੁਧ ਬਗਾਵਤ ਵਿਚ ਹਿੱਸਾ ਲੈਣਾ ਹੈ। ਇਸ ਆਸ਼ਰਮ ਦੇ ਵਿਦਿਆਰਥੀ ਵਾਪਸ ਜਾ ਰਹੇ ਹਨ, ਅਤੇ ਮੇਰਾ ਵੀਚਾਰ ਹੈ ਕਿ ਅਗਵਾਈ ਕਰਨ ਵਾਲਿਆਂ ਦੀ ਪੋਜ਼ੀਸ਼ਨ ਵਿਚ,,,.......ਇਹ ਸਪੱਸ਼ਟ ਹੀ ਹੈ ਕਿ ਮੌਕਿਆ ਗੈਰ-ਮਾਮੂਲੀ ਤੌਰ ਉਤੇ ਮੁਆਫਕ ਹੈ,.......... ਬਗਾਵਤ ਦੇ ਆਗੂਆਂ ਵਿਚ ਅਖੀਰਲੇ ਦਰਜੇ ਤਕ ਦਾ ਜ਼ਜ਼ਬਾ ਹੈ। ਉਹ ਲੋਕਾਂ ਵਿਚ ਦੇਸ਼ ਭਗਤੀ ਅਤੇ ਮਜ਼ਹਬੀ ਉਤਸ਼ਾਹ ਦੀ ਚੰਗਿਆੜੀ ਫੂਕਣ ਦੇ ਯੋਗ ਹਨ।.........ਹਿੰਦੀਆਂ ਲਈ ਚੋਟ ਲਾਉਣ ਵਾਸਤੇ ਹੁਣ ਵਾਲੇ ਮੌਕਿਆ ਨਾਲੋਂ ਚੰਗਾ ਮੌਕਿਆ ਨਹੀਂ ਲੱਭੇਗਾ, ਅਤੇ ਲੀਡਰ ਇਸ ਗਲ ਨੂੰ ਸਮਝਦੇ ਹਨ[4]

ਗਦਰ ਪਾਰਟੀ ਲਹਿਰ ਦੀ ਮੁਹਿੰਮ ਦੇ ਸੰਬੰਧ ਵਿਚ ਇਕ ਹੋਈ ਮੀਟਿੰਗ ਦਾ ਇਕ ਅਮਰੀਕਨ ਅਖਬਾਰ ਫਰੈਸਨੋ

ਰੀਪੱਬਲੀਕਨ' ਨੇ ਆਪਣੇ ੨੩ ਸਤੰਬਰ ੧੯੧੪ ੩ ਪਰਹੇ ਵਿਚ ਇਹ ਸਮਾਚਾਰ ਛਾਪਿਆ:-“ਕਲ ਦੁਪੈਹਰੇ ਇਵਾਟਾ ਥੀਏਟਰ, ਐਫ ਅਤੇ ਕੀਅਰਨ ਬਾਜ਼ਾਰਾਂ (ਫਰੈਸਨੋ, ਕੈਲੋਫੋਰਨੀਆ) ਵਿਚ, ਸਾਢੇ ਤਿੰਨ ਸੌ ਹਿੰਦੂ ਇਕ ਆਮ ਪਬਲਕ ਜਲਸੇ ਵਿਚ ਅਕੱਠੇ ਹੋਏ, ਅਤੇ ਛੇ ਘੰਟੇ ਲੈਕਚਰ ਸੁਣਦੇ ਰਹੇ, ਜਿਸ ਵਿਚ ਲੈਕਚਰਾਰਾਂ ਨੇ ਇੰਗਲੈਂਡ ਵਿਰੁਧ ਹਿੰਦ ਵਿਚ ਬਗਾਵਤ ਕਰਨ ਦੇ ਹੱਕ ਵਿਚ ਜ਼ੋਰ ਦਿੱਤਾ। ਦੋ ਹਜ਼ਾਰ ਡਾਲਰ ਤੋਂ ਵੱਧ ਚੰਦਾ ਅਕੱਠਾ ਕੀਤਾ ਗਿਆ............ਕਲ ਹੋਏ ਇਸ ਪਬਲਕ ਜਲਸੇ ਦੇ ਨਤੀਜੇ ਦੇ ਤੌਰ ਉਤੇ ਬਹੁਤ ਸਾਰੇ ਹਿੰਦੂ ਅਗਲੇ ਸ਼ਨਿਸ਼ਰਵਾਰ ‘ਮਨਚੋਰੀਆ’ ਜਹਾਜ਼ ਉਤੇ ਹਿੰਦ ਜਾਣਗੇ ..........ਲੈਕਚਰਾਰਾਂ (ਰਾਮ ਚੰਦ, ਭਗਵਾਨ ਸਿੰਘ ਅਤੇ ਬਰਕਤੁਲਾ) ਨੇ ਐਲਾਨ ਕੀਤਾ ਕਿ ਜਰਮਨੀ ਨੇ ਹਿੰਦ ਨੂੰ ਬਚਨ ਦਿੱਤਾ ਹੈ ਕਿ ਜੇ ਉਹ ਇੰਗਲੈਂਡ ਵਿਰੁਧ ਬਗਾਵਤ ਕਰਨ ਤਾਂ ਜਰਮਨੀ ¸ ਮਦਦ ਦੇਵੇਗਾ............[5]

ਵਿਕਟੋਰੀਆ (ਕੈਨੇਡਾ) ਤੋਂ ਅਗੱਸਤ ਦੇ ਅਖੀਰ ਵਿਚ ਇਕ ਗੋਰੇ ਨੇ ਅੰਗਰੇਜ਼ਾਂ ਦੇ ਲੜਾਈ ਦੇ ਵਜ਼ੀਰ ਨੂੰ ਲਿਖਿਆ ਕਿ ਉਸ ਦੇ ਇਕ ਮਿੱਤ੍ਰ, ਜੋ ਜਾਇਦਾਦ ਬਾਰੇ ਦਲਾਲੀ ਦਾ ਕੰਮ ਕਰਦਾ ਹੈ, ਨੂੰ ਇਕ ਸਿਖ ਨੇ ਹਦਾਇਤ ਕੀਤੀ ਹੈ ਕਿ ਉਸ ਦੀ ਜਾਇਦਾਦ ਦੇ ਦੋ ਟੁਕੜੇ ਅੱਧੀ ਕੀਮਤ ਉਤੇ ਵੇਚ ਦੇਵੇ। ਸਿਖ ਨੇ ਕਿਹਾ ਕਿ ਇਹ ਮਾਇਆ ਹਿੰਦੀਆਂ ਨੂੰ ਦੇਸ ਭੇਜਣ ਲਈ ਚਾਹੀਦੀ ਹੈ, ਅਤੇ ਦੋ ਮਹੀਨਿਆਂ ਤੱਕ ਅਮਰੀਕਾ ਵਿਚ ਮੁਸ਼ਕਲ ਨਾਲ

ਹੀ ਕੋਈ ਹਿੰਦੀ ਰਹਿ ਜਾਵੇਗਾ। ਉਹ ਹਿੰਦੀਆਂ ਦੇ ਨਿਕਾਸ ਦਾ

ਕਾਰਨ ਨਹੀਂ ਸੀ ਦੱਸਦਾ, ਪਰ ਉਸ ਨੇ ਇਸ਼ਾਰਾ ਕੀਤਾ ਕਿ ਇਹ ਬਰਤਾਨਵੀ ਸਰਕਾਰ ਦੇ ਉਲਟ ਹੈ[6]

ਕੇਂਦਰੀ ਸੀ. ਆਈ. ਡੀ. ਦੇ ਡਾਇਰੈਕਟਰ ਦੀ ਇਕ ਰੀਪੋਟ ਵਿਚ ਇਕ ਥਾਂ ਇਹ ਲਿਖਿਆ ਹੈ:-੧੫ ਅਕਤੂਬਰ ਦੇ ‘ਸ਼ਮਸ਼ੇਰ ਖਾਲਸਾ’, ਜਿਸ ਦੀਆਂ ਬੰਬੱਈ ਦੀ ਡਾਕ ਵਿਚੋਂ ੯੮ ਥਾਪੀਆਂ ਫੜੀਆਂ ਗਈਆਂ ਹਨ, ਵਿਚ ਇਕ ਨੋਟਸ ਛਪਿਆ ਹੈ ਕਿ, ਕਿਉਂਕਿ ਬਹੁਤ ਸਾਰੇ ਅਬਾਦਕਾਰਾਂ ਵਲੋਂ ਉਨਾਂ ਦੀਆਂ ਜ਼ਮੀਨਾਂ ਵਿਕਾਉਣ ਦੀਆਂ ਅਰਜ਼ੀਆਂ ਮਿਲੀਆਂ ਹਨ, ਇਸ ਵਾਸਤੇ ਸਟਾਕਟਨ ਦੇ ਖਾਲਸਾ ਦੀਵਾਨ ਨੇ ਇਸ ਬਾਰੇ ਇਕ ਕੰਪਨੀ ਨਾਲ ਪ੍ਰਬੰਧ ਕੀਤਾ ਹੈ। ਜਿਹੜੇ ਅਬਾਦਕਾਰ ਜਮੀਨਾਂ ਵੇਚਣਾ ਚਾਹੁੰਦੇ ਹਨ, ਉਹ ਖਾਲਸਾ ਦੀਵਾਨ ਨਾਲ ਲਿਖਾ ਪੜੀ ਕਰਨ। ਬਿਨਾਂ ਸ਼ੱਕ ਇਸ ਦਾ ਮਕਸਦ ਹਿੰਦੀਆਂ ਨੂੰ ਹਿੰਦ ਵਿਚ ਹੋਣ ਵਾਲੇ ਇਨਕਲਾਬ ਵਿਚ ਹਿੱਸਾ ਲੈਣ ਲਈ ਜਾਣ ਵਿਚ ਸਹਾਇਤਾ ਕਰਨ ਦਾ ਹੈ[7]

ਕੈਨੇਡਾ ਅਮਰੀਕਾ ਦੇ ਹਿੰਦੀਆਂ ਦੇ ਹਿੰਦ ਨੂੰ ਵਹੀਰਾਂ ਘੜਣ ਸੰਬੰਧੀ ਜੋਸ਼ ਅਤੇ ਸਪਿਰਟ ਦੀਆਂ ਉਪ੍ਰੋਕਤ ਗਵਾਹੀਆਂ ਇਤਨੀਆਂ ਨਿਰਪੱਖ ਅਤੇ ਨਿਖਰਵੀਆਂ ਹਨ, ਕਿ ਇਸ ਬਾਰੇ ਹੋਰ ਟੀਕਾ ਟਿਪਣੀ ਦੀ ਲੋਕ ਨਹੀਂ।

ਰਵਾਨਗੀ ਅਤੇ ਰਸਤੇ ਵਿਚ

“ਅਮਰੀਕਾ ਤੋਂ ਵੱਡੇ ਜਥੇ ਦੇ ਤੁਰਨ ਤੋਂ ਪਹਿਲੋਂ ਇਹ ਜਾਪਦਾ ਹੈ ਕਿ ਕਈ ਆਦਮੀ ਅਗਾਉ ਭੇਜੇ ਗਏ[8]। ਯਾਰਵੇਂ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ਗਦਰ ਪਾਰਟੀ

੭੮


  1. Isemonger anu Slattery, p. 20.
  2. Ibid, p. 21.
  3. Isemonger and Slattery, p. 48.
  4. Ibid, pp. 49-50.
  5. Isemonger and Slattery, p. 51.
  6. Isemonger and Slattery, p. 52.
  7. Ibid.
  8. First Case, the Return to India, p-1.