|
ਨੇ ਵਰਜ ਦਿਤਾ[1] ਕਿਉਂਕਿ ਇਨਕਲਾਬੀਆਂ ਨੂੰ ਡਰ ਸੀ ਕਿ ਛੋਟੀਆਂ ਛੋਟੀਆਂ ਟੋਲੀਆਂ ਵਿਚ ਜਾਣ ਨਾਲ ਉਨ੍ਹਾਂ ਦੇ ਮਕਸਦ ਨੂੰ ਠੇਸ ਲਗੇਗੀ, ਇਸ ਵਾਸਤੇ ਇਨਕਲਾਬੀ ਸੁਪ੍ਰਿੰਟੈਂਡੈਂਟ ਪੋਲੀਸ (ਹਾਂਗ ਕਾਂਗ) ਨੂੰ ਮਿਲੇ ਅਤੇ ਆਖਿਆ ਕਿ ਓਹ ਸਾਰੇ ਅਕੱਠੇ ਸਫਰ ਕਰਨਾ ਚਾਹੁੰਦੇ ਹਨ[2]। ਪੋਲੀਸ ਅਫਸਰ ਨੇ ਜਵਾਬ ਦਿਤਾ ਕਿ ਉਹ ਕਿਸੇ ਜਹਾਜ਼ ਨੂੰ ਉਨ੍ਹਾਂ ਨੂੰ ਅਕੱਠਿਆਂ ਲੈ ਜਾਣ ਵਾਸਤੇ ਆਖੇਗਾ, ਅਤੇ ਜੋ ਜਹਾਜ਼ ਦੇ ਅਫਸਰ ਮੰਨ ਗਏ ਤਾਂ ਉਹ ਵੀ ਇਤਰਾਜ਼ ਨਹੀਂ ਕਰੇਗਾ।ਫਿਰ ਗਦਰੀ ਇਨਕਲਾਬੀਆਂ ਨੇ ਸਲਾਹ ਕਰਕੇ ਫੈਸਲਾ ਕੀਤਾ ਕਿ ਓਹ ਕਿਸੇ ਨਿਰਪੱਖ ਦੇਸ ਦੇ ਜਹਾਜ਼ ਉਤੇ ਜਾਣ, ਜਾਂ ਖੁਸ਼ਕੀ ਰਸਤੇ, ਤਾਕਿ ਕਿਧਰੇ ਗਦਰੀਆਂ ਦੇ ਜਹਾਜ਼ ਨੂੰ ਸਮੁੰਦਰ ਵਿਚ ਹੀ ਨਾ ਡੋਬ ਦਿਤਾ ਜਾਏ। ਇਸ ਵਾਸਤੇ ਸ਼੍ਰੀ ਰੁੜ ਸਿੰਘ ‘ਬੂੜ ਚਕ' ਅਤੇ ਨਵਾਬ ਖਾਨ ਕੈਂਟਨ (ਚੀਨ) ਦੇ ਜਰਮਨ ਕੌਂਸਲ ਨੂੰ ਮਿਲੇ, ਅਤੇ ਨਿਰਪੱਖ ਦੇਸ ਦਾ ਜਹਾਜ਼ ਲੈ ਦੇਣ ਲਈ ਆਖਿਆ। ਪਰ ਨਿਰਪੱਖ ਦੇਸ ਦਾ ਜਹਾਜ਼ ਨਾ ਮਿਲ ਸਕਿਆ। ਕੈਂਟਨ ਦੇ ਜਰਮਨ ਕੌਂਸਲ ਨੂੰ ਪਾਸਪੋਰਟ ਲੈ ਦੇਣ ਵਾਸਤੇ ਵੀ ਕਿਹਾ, ਤਾਕਿ ਇਨਕਲਾਬੀ ਚੀਨ ਰਾਹੀਂ ਖੁਸ਼ਕੀ ਰਸਤੇ ਹਿੰਦ ਜਾ ਸਕਣ। ਪਰ ਉਸਨੇ ਜਵਾਬ ਦਿਤਾ ਕਿ ਚੀਨ ਨਿਰਪੱਖ ਦੇਸ ਹੋਣ ਦੇ ਕਾਰਨ ਹਥਿਆਰ ਬੰਦ ਗਦਰੀਆਂ ਨੂੰ ਆਪਣੇ ਇਲਾਕੇ ਵਿਚੋਂ ਨਹੀਂ ਜਾਣ ਦੇਵੇਗਾ। ਜਰਮਨ ਕੌਂਸਲ ਨੇ ਇਹ ਸਲਾਹ ਦਿਤੀ ਕਿ ਜਾਪਾਨੀ ਜਹਾਜ਼ ਵਿਚ ਬੇਸ਼ਕ ਜਾਇਆ ਜਾਏ[3]। ਅਮਰੀਕਾ ਤੋਂ ਇਲਾਵਾ ਕੈਨੇਡਾ, ਸ਼ੰਘਾਈ ਅਤੇ ਮਨੀਲਾ ਦੇ ਗਦਰੀ ਇਨਕਲਾਬੀਆਂ ਦੀਆਂ ਕੁਝ ਟੋਲੀਆਂ ਵੀ ਹਾਂਗ ਕਾਂਗ ਆ ਅਕੱਠੀਆਂ ਹੋਈਆਂ ਸਨ। ਇਸ ਵਾਸਤੇ ਇਨਕਲਾਬੀਆਂ ਦੀ ਨਵਿਓਂ ਸਿਰਿਓਂ ਇਕ ਕੇਂਦੂ ਕਮੇਟੀ ਬਣਾਈ ਗਈ, ਜਿਸ ਦੇ ਮੈਂਬਰ ਸ਼੍ਰੀ ਕੇਸਰ ਸਿੰਘ ‘ਠਠਗੜ੍ਹ’, ਸ਼੍ਰੀ ਜਵਾਲਾ ਸਿੰਘ ‘ਠਟੀਆਂ, ‘ਪੰਡਤ’ ਜਗਤ ਰਾਮ, ਸ਼੍ਰੀ ਰੂੜ ਸਿੰਘ ‘ਚੂਹੜ ਚੱਕ’, ਸ਼੍ਰੀ ਸ਼ੇਰ ਸਿੰਘ ‘ਵੇਈਂ ਪੁਈਂ’, ਸ਼੍ਰੀ ਰਾਮ ਸਿੰਘ, ਸ਼੍ਰੀ ਨਿਧਾਨ ਸਿੰਘ ‘ਚੁਘਾ’, ਸ਼੍ਰੀ ਪਿਰਥੀ ਸਿੰਘ, ਸ਼੍ਰੀ ਸਜਣ ਸਿੰਘ ਅਤੇ ਨਵਾਬ ਖਾਨ ਸਨ। ਸਾਰੇ ਇਨਕਲਾਬੀਆਂ ਨੂੰ ਹਿੰਦ ਵਿਚ ਜਾਕੇ ਕੰਮ ਕਰਨ ਖਾਤਰ ਅੱਡ ਅੱਡ ਟੋਲੀਆਂ ਵਿਚ ਵੰਡਿਆ ਗਿਆ, ਅਤੇ ਉਪ੍ਰੋਕਤ ਕੇਂਦ੍ਰੀ ਕਮੇਟੀ ਦੇ ਮੈਂਬਰਾਂ ਵਿਚੋਂ ਇਕ ਟੋਲੀ ਦਾ ਇਕ ਲੀਡਰ ਨੀਯਤ ਕੀਤਾ ਗਿਆ। ਹਰ ਇਕ ਟੋਲੀ ਨੇ ਪੰਜਾਬ ਦੇ ਕਿਸੇ ਅਲੈਹਦਾ ਹਿੱਸੇ ਵਿਚ ਆਪਣੇ ਆਗੂ ਦੇ ਹੁਕਮ ਹੇਠ ਕੰਮ ਕਰਨਾ ਸੀ, ਅਤੇ ਇਨ੍ਹਾਂ ਵਿਚਕਾਰ ਤਾਲ ਮੇਲ ਵੀ ਆਗੂਆਂ ਰਾਹੀਂ ਹੋਣਾ ਸੀ। ਜਾਪਦਾ ਹੈ ਕਿ ਹਿੰਦ ਵਿਚ ਕੰਮ ਕਰਨ ਦੀ ਪਲੈਨ ਬਾਰੇ ਇਨਕਲਾਬੀਆਂ ਸਾਹਮਣੇ ਨਾ ਸਮੁਚੀ ਤਸਵੀਰ ਸਪੱਸ਼ਟ ਸੀ, ਅਤੇ ਨਾ ਇਸ ਦੀ ਤਫਸੀਲ ਤਹਿ ਕੀਤੀ ਗਈ ਸੀ। ਉਨ੍ਹਾਂ ਦੇ ਸਾਹਮਣੇ ਕੇਵਲ ਧੁੰਧਲੀ ਹਾਲਤ ਵਿਚ ਇਹ ਨਿਸ਼ਾਨੇ ਜ਼ਰੂਰ ਸਨ:-ਦੇਸੀ ਪਲਟਣਾਂ ਨੂੰ ਗਦਰ ਲਈ ਤਿਆਰ ਕੀਤਾ ਜਾਏ, ਆਮ ਜਨਤਾ, ਖਾਸ ਕਰ ਪੇਂਡੂ, ਵਿਚ ਗਦਰ ਦਾ ਪ੍ਰਚਾਰ ਕੀਤਾ ਜਾਏ; ਜੇਕਟ ਹਥਿਆਰ, ਜੋ ਯੁਗੰਤਰ ਆਸ਼ਰਮ ਦੇ ਲੀਡਰਾਂ ਹਿੰਦ ਵਿਚ ਪੁਜਦੇ ਕਰਨ ਦਾ ਭਰੋਸਾ ਦਿਤਾ ਸੀ, ਨਾ ਮਿਲਣ ਤਾਂ ਠਾਣੇ ਲੁਟ ਕੇ |
ਹਥਿਆਰ ਪ੍ਰਾਪਤ ਕੀਤੇ ਜਾਣ; ਹਥਿਆਰ ਪ੍ਰਾਪਤ ਕਰਨ ਪਿਛੋਂ, ਡਾਕ ਖਾਨੇ ਅਤੇ ਤਸੀਲਾਂ ਦੇ ਖਜ਼ਾਨੇ ਲੁਟ ਕੇ, ਰੇਲ ਦੀਆਂ ਲਾਈਨਾਂ ਤੇ ਪੁਲ ਉਡਾ ਕੇ, ਜੇਹਲਾਂ ਤੋੜ ਕੇ, ਝੋਲੀ ਚੁਕਾਂ ਅਤੇ ਅਫਸਰਾਂ ਨੂੰ ਸੋਧ ਕੇ, ਅਰਥਾਤ ਜਿਸ ਤਰ੍ਹਾਂ ਵੀ ਸੰਭਵ ਹੁੰਦਾ ਦਿਸੇ, ਅੰਗਰੇਜ਼ੀ-ਸਰਕਾਰ ਦੀ ਮਸ਼ੀਨਰੀ ਚਲਣੋਂ ਬੰਦ ਕਰਨ ਦੀ ਕੋਸ਼ਸ਼ ਕੀਤੀ ਜਾਏ। ਆਖਰੀ ਫੈਸਲਾ ਇਹ ਕੀਤਾ ਗਿਆ ਕਿ ਗਦਰ ਪਾਰਟੀ ਦਾ ਜੋ ਮੈਂਬਰ ਆਪਣੀ ਡੀਊਟੀ ਪੂਰੀ ਨਾ ਕਰੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਏ। ਇਹ ਫੈਸਲਾ ਵੀ ਕੀਤਾ ਗਿਆ ਕਿ ਇਨਕਲਾਬੀ ਦੇਸ ਪੁਜ ਕੇ ਲੁਧਿਹਾਨੇ ਦੇ ਲਾਗੇ ਲਾਡੋਵਾਲ ਪਿੰਡ ਵਿਚ ੧੭ ਨਵੰਬਰ ਨੂੰ ਅਕੱਠੇ ਹੋਣ[4]। ਆਖਰ ਹਾਂਗ ਕਾਂਗ ਦੇ ਪੋਲੀਸ ਅਫਸਰਾਂ ਨਾਲ ਗਲ ਬਾਤ ਸਿਰੇ ਚੜ੍ਹ ਗਈ। ‘ਮਸ਼ੀਮਾ ਮਾਰੂ’ ਸ਼ੰਘਾਈ ਤੋਂ ਸਿੱਧਾ ਕੋਲੰਬੂ ਜਾਣ ਵਾਸਤੇ ਪਹਿਲਾਂ ਹੀ ਬੁਕ ਹੋ ਚੁਕਾ ਸੀ। ‘ਮਸ਼ੀਮਾ ਮਾਰੂ' ਦੇ ਮੁਸਾਫਰਾਂ ਤੋਂ ਇਲਾਵਾ ਹਾਂਗ ਕਾਂਗ ਅਕੱਠੇ ਹੋਏ ਬਾਕੀ ਦੇ ਇਨਕਲਾਬੀ, ਅਤੇ ਏਥੋਂ ਨਾਲ ਰਲੇ, ਜਾਪਾਨੀ ਜਹਾਜ਼ ‘ਤੋਸ਼ਾ ਮਾਰੂ' ਵਿਚ ਸਵਾਰ ਹੋ ਗਏ। ‘ਤੋਸ਼ਾ ਮਾਰੂ’ ਅਤੇ ‘ਮਸ਼ੀਮਾ ਮਾਰੂ’ ਹਾਂਗ ਕਾਂਗ ਤੋਂ ਤਕਰੀਬਨ ਇਕੋ ਵਕਤ ਤੁਰੇ ਅਤੇ ਦੋਵੇਂ ਸਿੰਘਾ ਪਰ ਅਤੇ ਪੀਨਾਂਗ ਇਕੋ ਵੇਲੇ ਅਪੜੇ। ਪੀਨਾਂਗ ਤੋਂ ‘ਮਸ਼ੀਮਾ ਮਾਰੂ’ ਕੋਲੰਬ ਚਲਾ ਗਿਆ, ਜਿਥੇ ਉਹ ੨੫ ਅਕਤੂਬਰ ਨੂੰ ਪੁਜਾ; ਅਤੇ ‘ਤੋਸ਼ਾ ਮਾਰੂ' ਰੰਗੂਨ ਹੁੰਦਾ ਹੋਇਆ ੨੯ ਅਕਤੂਬਰ ਨੂੰ ਕਲੱਕਤੇ ਪੂਜਾ[5] ਰਸਤੇ ਵਿਚ ‘ਤੋਸ਼ਾ ਮਾਰੂ' ਅਤੇ ‘ਮਸ਼ੀਮਾ ਮਾਰੂ' ਜਹਾਜ਼ਾਂ ਉਤੇ ਰੋਜ਼ਾਨਾ ਉਸੇ ਤਰਾਂ ਇਨਕਲਾਬੀ ਲੈਕਚਰ ਹੁੰਦੇ ਅਤੇ ਗਦਰ ਦੀ ਗੂੰਜ' ਵਿਚੋਂ ਕਵਿਤਾਵਾਂ ਪੜੀਆਂ ਜਾਂਦੀਆਂ, ਜਿਵੇਂ ਅਮਰੀਕਾ ਤੋਂ ਹਾਂਗਕਾਂਗ ਨੂੰ ਚਲੇ ‘ਕੋਰੀਆ’ ਜਹਾਜ਼ ਵਿਚ ਹੁੰਦਾ ਸੀ। ਸਿੰਘਾਪੁਰ ਦੋਵੇਂ ਜਹਾਜ਼ ਥੋੜਾ ਹੀ ਸਮਾਂ ਠਹਿਰੇ, ਪਰ ਇਸ ਥੋੜੇ ਸਮੇਂ ਵਿਚ ਵੀ ਓਥੇ ਠਹਿਰੀਆਂ ਦੇਸੀ ਪਲਟਣਾਂ ਦੇ ਸਿਪਾਹੀਆਂ ਨੂੰ ਸ਼੍ਰੀ ਪਰਮਾਨੰਦ (ਯੂ.ਪੀ.), ਸ਼੍ਰੀ ਜਵਾਲਾ ਸਿੰਘ ‘ਠਟੀਆਂ’, ‘ਪੰਡਤ’ ਜਗਤ ਰਾਮ, ਸ਼੍ਰੀ ਸ਼ੇਰ ਸਿੰਘ ‘ਵੇਈ ਪੁਈਂ’, ਸ਼੍ਰੀ ਰੂੜ ਸਿੰਘ ‘ਚੂਹੜ ਚਕ' ਅਤੇ ਨਵਾਬ ਖਾਨ ਨੇ ਬਗਾਵਤ ਕਰਨ ਲਈ ਪ੍ਰੇਰਨਾ ਕਰਨ ਦੀ ਕੋਸ਼ਸ਼ ਕੀਤੀ। ਪਿਛੋਂ ਇਨ੍ਹਾਂ ਵਿਚੋਂ ਇਕ ਮੁਸਲਮਾਨਾਂ ਦੀ ਪਲਟਣ ਨੇ ਸਿੰਘਾਪੁਰ ਦਾ ਮਸ਼ਹੂਰ ਗਦਰ ਕੀਤਾ। ਸਿੰਘਾਪੁਰ ਤੋਂ ਵੀ ਚੰਦ ਇਕ ਆਦਮੀ ਇਨਕਲਾਬੀਆਂ ਦੇ ਨਾਲ ਰਲ ਗਏ, ਜਿਨ੍ਹਾਂ ਵਿਚੋਂ ਕੁਝ ਨੇ ਪਿਛੋਂ ਸਿਆਮ ਬਰਮਾ ਦੀ ਮਹਿਮ ਵਿਚ ਹਿੱਸਾ ਲਿਆ[6] ਪੀਨਾਂਗ ਬੰਦਰਗਾਹ ਵਿਚ ਵੀ ਦੋਵੇਂ ਜਹਾਜ਼ ਅਕੱਠੇ ਹੋ ਗਏ, ਅਤੇ ਇਨ੍ਹਾਂ ਨੂੰ ਕਈ ਦਿਨ ਇਸ ਵਾਸਤੇ ਏਥੇ ਠਹਿਰਨਾ ਪਿਆ ਕਿ ਜਰਮਨ ਗਸ਼ਤੀ ਜੰਗੀ ਜਹਾਜ਼ ‘ਐਮਡਨ’ ਓਨੀ ਦਿਨੀ ਬੰਗਾਲ ਖਾੜੀ ਵਿਚ ਜਹਾਜ਼ ਡੋਬ ਰਿਹਾ ਸੀ। ਹਾਂਗ ਕਾਂਗ ਦੀ ਤਰ੍ਹਾਂ ਪੀਨਾਂਗ ਗੁਰਦ੍ਵਾਰੇ ਵਿਚ ਵੀ ਖੁਲ੍ਹੇ ਇਨਕਲਾਬੀ ਲੈਕਚਰ ਹੁੰਦੇ ਰਹੇ, ਜਿਨ੍ਹਾਂ ਵਿਚ ਸ਼੍ਰੀ ਜੀਵਨ ਸਿੰਘ, ਜੋ ਮਨੀਲਾ ਤੋਂ ਨਾਲ ਰਲੇ ਸਨ, ਦੀ ਸੁਪੱਤਨੀ ਨੇ ਵੀ ਹਿੱਸਾ ਲਿਆ। ਪੀਨਾਂਗ ਪੂਜਕੇ ਹੀ ‘ਤੋਸ਼ਾ ਮਾਰੂ’ ਅਤੇ ‘ਮਸ਼ੀਮਾ ਮਾਰੂ |
੮੦
- ↑ Third Case, Evidence, p. 87.
- ↑ Isemonger and Slattery, p. 58.
- ↑ Mandlay Case, Evidence, p. 46. 80/2
- ↑ First Case, The Return to India and The Objects of going to India; Isemonger and Slattery, pp. 58-59; Rowlatt Report, p. 149.
- ↑ First Case, The Return to India P. 4.
- ↑ First Case, The Return to India, p. 5.