ਦੇ ਇਨਕਲਾਬੀਆਂ ਨੂੰ ‘ਕੌਮਾ ਗਾਟਾ ਮਾਰੂ' ਜਹਾਜ਼ ਦੇ ਮੁਸਾਫਰਾਂ ਨਾਲ ਬਜਬਜ (ਕਲਕੱਤਾ) ਘਾਟ ਉਤੇ ਹੋਈ ਘਟਨਾ[1] ਦਾ ਪਤਾ ਲਗਾ। ਗਦਰੀਆਂ ਨੇ ਸਮਝਿਆ ਕਿ ਇਸ ਘਟਨਾ ਦੇ ਕਾਰਨ ਹਿੰਦ ਵਿਚ ਗਦਰ ਸ਼ੁਰੂ ਹੋ ਚੁਕਾ ਹੈ, ਅਤੇ ਇਸ ਕਰਕੇ ਉਨ੍ਹਾਂ ਨੂੰ ‘ਐਮਡਨ’ ਦਾ ਕੇਵਲ ਬਹਾਨਾ ਬਣਾਕੇ ਅਟਕਾਇਆ ਜਾ ਰਿਹਾ ਹੈ। ਗਦਰੀਆਂ ਨੇ ਪੀਨਾਂਗ ਤੋਂ ‘ਅੰਮ੍ਰਿਤ ਬਾਜ਼ਾਰ ਪਤ੍ਰਕਾ' ਅਖਬਾਰ (ਕਲਕੱਤਾ) ਤੋਂ ਤਾਰ ਰਾਹੀਂ ਪੁਛ ਕੀਤੀ ਕਿ ਕੀ ਗਦਰ ਸ਼ੁਰੂ ਹੋਇਆ ਹੈ ਜਾਂ ਨਹੀਂ? ਪਰ ਇਸ ਤਾਰ ਦਾ ਜਵਾਬ ਕੀ ਆਉਣਾ ਸੀ। ਦੋਹਾਂ ਜਹਾਜ਼ਾਂ ਦੇ ਲੀਡਰਾਂ ਮਿਲ ਕੇ ਸਲਾਹ ਕੀਤੀ ਕਿ ਜੋ ਪੀਨਾਂਗ ਹੀ ਅਟਕਾਏ ਜਾਣਾ ਹੈ, ਅਤੇ ਉਨ੍ਹਾਂ ਦੇ ਕਿਆਸ ਮੁਤਾਬਕ ਹਿੰਦ ਵਿਚ ਹੋ ਰਹੇ ਗਦਰ ਵਿਚ ਹਿੱਸਾ ਲੈਣਾ ਨਹੀਂ ਮਿਲਣਾ, ਤਾਂ ਪੀਨਾਂਗ ਹੀ ਕਿਉਂ ਨਾ ਗਦਰ ਕਰ ਦਿੱਤਾ ਜਾਏ। ਇਹ ਸਲਾਹ ਬਣੀ ਕਿ ਪੀਨਾਂਗ ਵਿਚ ਤਈਨਾਤ ‘ਮਲਾਯਾ ਸਟੇਟਸ ਗਾਈਡਜ਼' ਦੇ ਅਤੇ ਹੋਰ ਪਲਟਣਾਂ ਦੇ ਸਿਪਾਹੀਆਂ ਨੂੰ ਪ੍ਰੇਰ ਕੇ ਗਦਰ ਕਰਾਇਆ ਜਾਵੇ; ਪਰ ਜੇ ਫੌਜੀ ਸਿਪਾਹੀ ਗਦਰ ਨਾ ਕਰਨ ਤਾਂ ਆਪ ਹੀ ਕਰ ਦਿਤਾ ਜਾਏ। ਇਸ ਮਤਲਬ ਵਾਸਤੇ ਇਨਕਲਾਬੀਆਂ ਦੀਆਂ ਅਲੈਹਦਾ ਅਲੈਹਦਾ ਚਾਰ ਪਾਰਟੀਆਂ ਪਨਾਂਗ ਸ਼ਹਿਰ ਵਿਚ ਗਈਆਂ— ਫੋਜੀਆਂ ਨੂੰ ਪ੍ਰੇਰਨ ਵਾਸਤੇ, ਇਹ ਪਤਾ ਕਰਨ ਲਈ ਕਿ ਹਥਿਆਰ ਕਿਥੋਂ ਖਰੀਦੇ ਜਾ ਸਕਦੇ ਹਨ, ਅਤੇ ਠਾਣਿਆਂ ਵਿਚ ਕਿਤਨੇ ਹਥਿਆਰ ਹਨ। ਚੌਥੀ ਪਾਰਟੀ ‘ਅੰਮ੍ਰਿਤ ਬਾਜ਼ਾਰ ਪੜਕਾਂ ਨੂੰ ਉਹ ਤਾਰ ਦੇਣ ਗਈ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਹੈ। ਫੌਜੀਆਂ ਨੂੰ ਮਿਲਣ ਜੋ ਪਾਰਟ ਗਈ ਸੀ, ਉਸ ਦਾ ਦਾਅਵਾ ਸੀ ਕਿ ਉਨ੍ਹਾਂ (ਫੌਜੀਆਂ) ਵਿਚ ਬੜੀ ਬੇਚੈਨੀ ਸੀ ਅਤੇ ਉਹ ਗਦਰ ਵਿਚ ਸ਼ਾਮਲ ਹੋਣ ਵਾਸਤੇ ਤਿਆਰ ਸਨ[2]। ਦੂਸਰੀਆਂ ਦੋਹਾਂ ਪਾਰਟੀਆਂ ਦੀ ਰੀਪੋਟ ਵੀ ਮੁਆਫਕ ਸੀ, ਅਤੇ ਗਦਰੀਆਂ ਨੇ ਫੈਸਲਾ ਕੀਤਾ ਕਿ ਇਕ ਵਾਰ ਸਿੱਧਾ ਪੰਨਾਂਗ ਦੇ ਰੈਜ਼ੀਡੈਂਟ (ਜਿਸ ਨੂੰ ਓਹ ਗਲਤੀ ਨਾਲ ਗਵਰਨਰ ਕਹਿੰਦੇ ਰਹੇ) ਨੂੰ ਜਾ ਕੇ ਮਿਲਿਆ ਜਾਏ; ਅਤੇ ਜੇ ਫਿਰ ਵੀ ਜਹਾਜ਼ਾਂ ਨੂੰ ਤੁਰਨ ਨਾ ਦਿੱਤਾ ਜਾਏ ਤਾਂ ਅਗਲੇ ਦਿਨ ਪੀਨਾਂਗ ਵਿਚ ਗਦਰ ਕੀਤਾ ਜਾਏ। ਸ਼੍ਰੀ ਕੇਸਰ ਸਿੰਘ ‘ਠਠਗੜ੍ਹ', ਸ਼੍ਰੀ ਜਵਾਲਾ ਸਿੰਘ ‘ਠਟੀਆਂ' ‘ਪੰਡਤ’ ਜਗਤ ਰਾਮ, ਸ਼੍ਰੀ ਰੂੜ ਸਿੰਘ ‘ਚੂਹੜ ਚਕ' ਸ਼੍ਰੀ ਸ਼ੇਰ ਸਿੰਘ ‘ਵੇਈਂ ਪੁਈਂ, ਅਤੇ ਸ਼੍ਰੀ ਨਿਧਾਨ ਸਿੰਘ ‘ਚੁਘਾ’ ਨੇ ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੋਹਾਂ ਜਹਾਜ਼ਾਂ ਨੂੰ ਆਪਣੇ ਆਪਣੇ ਟਿਕਾਣੇ ਵਲ ਜਾਣ ਦਾ ਪ੍ਰਬੰਧ ਹੋ ਗਿਆ—ਮਸ਼ੀਮਾ ਮਾਰੂ' ਦਾ ਕੋਲੰਬੂ ਜਾਣ ਦਾ ਅਤੇ ‘ਤੋਸ਼ਾ ਮਾਰੂ’ ਦਾ ਰੰਗੂਨ ਰਸਤੇ ਕਲਕੱਤੇ ਜਾਣ ਦਾ। ‘ਤੋਸ਼ਾ ਮਾਰੂ ਜਹਾਜ਼ ਤਿੰਨ ਦਿਨ ਰੰਗੂਨ ਅਟਕਿਆ। ਇਥੋਂ ਪਤਾ ਲਗਾ ਇਕ ਪਲਟਣ ਲੜਾਈ ਨੂੰ ਜਾ ਰਹੀ ਹੈ। ਅਸਾਂ ਸਾਰਿਆਂ ਬਾਜ਼ਾਰ ਵਿਚ ਉਨ੍ਹਾਂ ਨੂੰ ਪ੍ਰੇਰਨ ਦੀ ਕੋਸ਼ਸ਼ ਕੀਤੀ ਕਿ ਉਹ (ਫੌਜੀ) ਨਾ ਜਾਣ............ਇਹ ਸਿਖ ਅਤੇ ਪੰਜਾਬੀ ਪਲਟਣ ਸੀ। ਕਈਆਂ (ਫੌਜੀਆਂ) ਨੇ ਆਖਿਆ ਕਿ ਓਹ ਨਹੀਂ ਜਾਣਗੇ, ਅਤੇ ਕਈਆਂ ਆਖਿਆ ਕਿ ਓਹ ਸਾਡਾ ਮਸ਼ਵਰਾ ਨਹੀਂ ਮਨ ਸਕਦੇ[3]।ਰੰਗੂਨ ਤੋਂ ‘ਤੋਸ਼ਾ ਮਾਰੂ’ ਜਹਾਜ਼ ਆਖਰ ੨੯ ਅਕਤੂਬਰ ਨੂੰ |
ਕਲਕੱਤੇ ਪੂਜਾ। ਕਲਕੱਤੇ ਘਾਟ ਉਤੇ ਵੀਹਵੀਂ ਸਦੀ ਦੀਆਂ ਸਰਕਾਰਾਂ ਦੇ ਦੂਰ ਦਰਾਜ਼ ਖਿਲਰੇ ਅਤੇ ਪੇਚੀਦਾ ਸੀ. ਆਈ. ਡੀ. ਦੇ ਜਾਲਾਂ ਨੂੰ ਮੁਖ ਕਰਕੇ ਇਹ ਮੁਮਕਨ ਨਹੀਂ ਸੀ ਕਿ ਅੰਗਰੇਜ਼ੀ ਹਕੂਮਤ ਕੈਨੇਡਾ ਅਤੇ ਅਮਰੀਕਾ ਵਿਚ ਗਦਰ ਪਾਰਟੀ ਦੀਆਂ ਕਾਰਰਵਾਈਆਂ ਤੋਂ ਬੇਖਬਰ ਹੋਵੇ। ਇਸ ਤੋਂ ਇਲਾਵਾ ਗਦਰ ਪਾਰਟੀ ਦੇ ਇਨਕਲਾਬੀ ਜੱਥੇ ਅਮਰੀਕਾ ਤੋਂ ਖੁਲਮ ਖੁਲਾ ‘ਐਲਾਨੇ ਜੰਗ’ ਕਰਕੇ ਹਿੰਦ ਨੂੰ ਤੁਰੇ, ਅਤੇ ਰਸਤੇ ਵਿਚ ਵੀ ਹਾਂਗ ਕਾਂਗ ਅਤੇ ਪੰਨਾਂਗ ਪਬਲਕ ਮੀਟਿੰਗਾਂ ਵਿਚ ਪਰਚਾਰ ਕਰਦੇ ਆਏ। ਹਿੰਦ ਸਰਕਾਰ ਨੂੰ ‘ਜਹਾਜ਼ਾਂ[4] ਪੂਜਣ ਤੋਂ ਪਹਿਲੋਂ ਹਾਂਗ ਕਾਂਗ ਅਤੇ ਰੰਗੂਨ ਤੋਂ ਭਰੋਸੇ ਯੋਗ ਅਗਾਊਂ ਖਬਰ ਮਿਲ ਚੁਕੀ ਸੀ ਕਿ ਉਸ ਦੇ ਮੁਸਾਫਰ ਖੁਲੀਆਂ ਗੱਲਾਂ ਕਰਦੇ ਸਨ ਕਿ ਉਹ ਹਿੰਦ ਪੁਜ ਕੇ ਗਦਰ ਸ਼ੁਰੂ ਕਰਨਗੇ[5]” ਇਸ ਵਾਸਤੇ ਹਿੰਦ ਸਰਕਾਰ ਚੌਕਸ ਸੀ ਅਤੇ ਗਦਰੀ ਇਨਕਲਾਬੀਆਂ ਨਾਲ ਨਜਿਠਣ ਲਈ ਤਿਆਰ ਸੀ। ਪੰਜ ਸਤੰਬਰ ੧੯੧੪ ਨੂੰ ਹਿੰਦ ਸਰਕਾਰ ਨੇ ਇਕ ਆਰਡੀਨੈਂਸ[6] ਰਾਹੀਂ ਬਦੇਸ਼ਾਂ ਵਿਚੋਂ ਹਿੰਦ ਵਿਚ ਆਉਣ ਵਾਲਿਆਂ ਨਾਲ ਨਜਿਠਣ ਵਾਸਤੇ ਖਾਸ ਅਧਿਕਾਰ ਹੱਥ ਵਿਚ ਲੈ ਲਏ ਸਨ। ਘਾਟ ਉਤੇ ਪੁਲਸ ਦਾ ਪ੍ਰਬੰਧ ਕੀਤਾ ਗਿਆ, ਅਤੇ ਇਸਦੀ ਮਦਦ ਨਾਲ ‘ਤੋਬਾ ਮਾਰੂ' ਦੇ ਮੁਸਾਫਰਾਂ ਨੂੰ ਸਪੈਸ਼ਲ ਗਡੀਆਂ ਵਿਚ ਪੰਜਾਬ ਪੁਚਾਣ ਦਾ ਪ੍ਰਬੰਧ ਕੀਤਾ ਗਿਆ। ਘਾਟ ਤੋਂ ਕੋਈ ਛੇ ਮੀਲ ਹੇਠਾਂ ਸਮੁੰਦਰ ਵਲ, ਇਕ ਕਸਟਮ ਮਹਿਕਮੇਂ ਦਾ ਅਫਸਰ ਅਤੇ ਡਾਕਟਰ ਦੇ ਭੇਸ ਵਿਚ ਪੰਜਾਬ ਪੁਲਸ ਦਾ ਇਕ ਸਬ ਇੰਸਪਕੈਟਰ ਜਹਾਜ਼ ਵਿਚ ਚਲੇ ਗਏ ਸਨ। ਜਹਾਜ਼ ਉਤੇ ਮੁਸਾਫਰਾਂ ਦੀ ਤਲਾਸ਼ੀ ਲਈ ਗਈ। ਫਿਰ ਵੀਹ ਵੀਹ ਜਾਂ ਪੰਝੀ ਪੰਝੀ ਮੁਸਾਫਰਾਂ ਦੀਆਂ ਟੋਲੀਆਂ ਵਿਚ ਮੁਸਾਫਰਾਂ ਨੂੰ ਜਹਾਜ਼ ਉਤੋਂ ਉਤਾਰਿਆ ਜਾਂਦਾ, ਅਤੇ ਉਨ੍ਹਾਂ ਤੋਂ ਉਨ੍ਹਾਂ ਬਾਰੇ ਪੁਛ ਗਿੱਛ ਕੀਤੀ ਜਾਂਦੀ। ਪੁਛ ਗਿਛ ਕਰਕੇ ਮੁਸਾਫਰਾਂ ਨੂੰ ਤਿੰਨਾਂ ਸ਼੍ਰੇਣੀਆਂ ਵਿਚ ਵੰਡਿਆ ਗਿਆ। ਇਕ ਜਿਨ੍ਹਾਂ ਨਾਲ ਆਰਡੀਨੈਂਸ ਅਨੁਸਾਰ ਨਜਿੱਠਣਾ ਸੀ; ਦੂਸਰੇ ਜਿਨ੍ਹਾਂ ਬਾਰੇ ਸ਼ੱਕ ਅਧੂਰਾ ਸੀ, ਪਰ ਜਿਨ੍ਹਾਂ ਨੂੰ ਕਲਕਤੇ ਰਹਿਣ ਦੇਣਾ ਮੁਨਾਸਬ ਨਹੀਂ ਸੀ; ਅਤੇ ਤੀਸਰੇ ਉਹ ਜੋ ਖਤਰਨਾਕ ਨਹੀਂ ਸਨ। ਦੋ ਆਦਮੀਆਂ ਨੂੰ ਇਨਕਲਾਬੀ ਸਾਹਿਤ ਰੱਖਣ ਕਰਕੇ ਗ੍ਰਿਫਤਾਰ ਕੀਤਾ ਗਿਆ, ਅਤੇ ਦੋ ਨੂੰ ਕੈਨੇਡਾ ਤੋਂ ਮਿਲੀ ਰੀਪੋਟ ਦੇ ਅਧਾਰ ਉਤੇ। ੭੯ ਨੂੰ ਖਤਰਨਾਕ ਸਮਝ ਕੇ ਪਹਿਲੀ ਸ਼੍ਰੇਣੀ ਵਿਚ ਗਾਰਦ ਦੀ ਨਿਗਰਾਨੀ ਹੇਠ ਪੰਜਾਬ ਭੇਜਿਆ ਗਿਆ, ਅਤੇ ੧੦੦ ਆਦਮੀਆਂ ਨੂੰ ਦੂਸਰੀ ਸ਼੍ਰੇਣੀ ਵਿਚ ਸਪੈਸ਼ਲ ਗਡੀਆਂ ਵਿਚ[7] ਗੱਡੀ ਵਿਚ ਗਦਰੀ ਇਨਕਲਾਬੀ ਅੰਗਰੇਜ਼ ਅਫਸਰਾਂ ਨੂੰ ਵੱਧ ਘੱਟ ਕਹਿੰਦੇ ਰਹੇ ਅਤੇ ਖੁਲਮ ਖੁਲ੍ਹਾ ਆਖਦੇ ਕਿ ਅੰਗਰੇਜ਼ੀ ਰਾਜ ਖਤਮ ਹੋਣ ਵਾਲਾ ਹੈ।ਰਾਏਵਿੰਡ ਜੰਕਸ਼ਨ ਉਤੇ ਇਕ ਪੰਜਾਬ ਸੀ. ਆਈ. ਡੀ. ਦਾ ਅਫਸਰ ਨਜ਼ਰਬੰਦੀ ਦੇ ਵਾਰੰਟਾਂ ਦੇ ਫਾਰਮ ਲੈ ਕੇ ਆ ਮਿਲਿਆ। ੧੦੦ ਮੁਸਾਫਰਾਂ, ਜਿਨ੍ਹਾਂ ਦਾ ਵਤੀਰਾ ਬਹੁਤ ਜੋਸ਼ੀਲਾ ਸੀ, ਦੇ ਇਨ੍ਹਾਂ ਵਾਰੰਟਾਂ ਉਤੇ ਨਾਮ ਦਰਜ ਕਰਕੇ |
੮੧
- ↑ “ਕੌਮਾ ਗਾਟਾ ਮਾਰੂ’ ਜਹਾਜ਼ ਦੇ ਵਾਕਿਆਤ ਵਿਚੋਂ ਇਹ ਇਕ ਵਡਾ ਸਾਕਾ ਸੀ, ਜਿਸ ਵਿਚ ਉਸ ਦੇ ੧੮ ਮੁਸਾਫਰ ਬਸ ਬਜ ਘਾਟ ਕਲਕੱਤਾ ਪੁਜਣ ਉਤੇ ਫੌਜ ਅਤੇ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ।
- ↑ Isemonger and Slattery, p. 59.
- ↑ Mandlay Case, Evidence, p. 44.
- ↑ First Case, The Retus to India
- ↑ Rowlatt Report, p. 149.
- ↑ Ingress into India Ordinance.
- ↑ Isemonger and Slattery, pp. 61-62.