ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਿੰਟਗੁਮਰੀ ਅਤੇ ਮੁਲਤਾਨ ਜੇਹਲਾਂ ਵਿਚ ਨਜ਼ਰਬੰਦ ਕਰਨ ਖਾਤਰ ਗਾਰਦ ਦੀ ਨਿਗਰਾਨੀ ਹੇਠ ਭੇਜ ਦਿਤਾ ਗਿਆ, ਅਤੇ ਬਾਕੀ ਦਿਆਂ ਨੂੰ ਘਰ ਜਾਣ ਦਿੱਤਾ ਗਿਆ[1]

‘ਤੌਸ਼ਾ ਮਾਰੂ’ ਅਤੇ ‘ਮਸ਼ੀਮਾ ਮਾਰੂ' ਜਹਾਜ਼ਾਂ ਦਾ ਵਿਸ਼ੇਸ਼ ਤੌਰ ਉਤੇ ਜ਼ਿਕਰ ਇਸ ਵਾਸਤੇ ਕੀਤਾ ਗਿਆ ਹੈ ਕਿ ਗਦਰੀ ਇਨਕਲਾਬੀਆਂ ਦੀ ਹਿੰਦ ਵਲ ਆਉਣ ਵਾਲੀ ਮੁਹਿੰਮ ਦਾ ਇਹ ਸਭ ਤੋਂ ਵਡਾ ਮੂਹਰਲਾ ਜੱਥਾ ਸੀ, ਅਤੇ ਗਦਰ ਪਾਰਟੀ ਲਹਿਰ ਸੰਬੰਧੀ ਚੱਲੋ ਹਿੰਦ ਵਿਚ ਮੁਕੱਦਮਿਆਂ ਵਿਚ ਇਨ੍ਹਾਂ ਦਾ ਖਾਸ ਜ਼ਿਕਰ ਆਉਂਦਾ ਹੈ। ਪਹਿਲੇ ਅਤੇ ਦੂਸਰੇ ਮੁਕੱਦਮਿਆਂ ਵਿਚ ਹੀ ਲਿਖਿਆ ਹੈ ਕਿ ਉਨ੍ਹਾਂ ਨਾਲ ਸੰਬੰਧਤ ਕਈ ਦੋਸ਼ੀ, ‘ਵੂ ਸੰਗ’, ‘ਨਾਮ ਸੰਗ' ‘ਸਲਾਮਸ’, ‘ਲੇ ਸੰਗ ‘ਲਾਮਾ, ‘ਫਾਨ ਸੰਗ, ‘ਕਟਨਾ ਮਾਰੂ’, ‘ਕੂਨਾ ਸੰਗ', ‘ਯੇਵ ਸੰਗ’, ‘ਓਨ ਸੰਗ’, ‘ਗੋਲਕੁੰਡਾ', ‘ਕਵਾਂਗ ਸੰਗ', ਅਤੇ ‘ਆਸਟਰੇਲੀਆ ਅਤੇ ਕਈ ਹੋਰ ਜਹਾਜ਼ਾਂ, ‘ਜਿਨ੍ਹਾਂ ਦੇ ਨਾਵਾਂ ਦਾ ਸਾਨੂੰ ਪਤਾ ਨਹੀਂ ਲਗਾ', ਰਾਹੀਂ ਆਏ[2]। ਬਲਕਿ,“ਮਹਾਂ ਯੁਧ ਛਿੜਨ ਪਿਛੋਂ ਪਛਮੀ ਕੰਢੇ (ਅਮਰੀਕਾ ਦੇ) ਤੋਂ ਹਿੰਦੀਆਂ ਦੇ ਜਹਾਜ਼ਾਂ ਦੇ ਜਹਾਜ਼ ਭਰ ਕੇ ਹਿੰਦ ਨੂੰ ਆਏ”[3] ਅਤੇ, “ਇਹ ਗਲ ਹੁਣ ਜ਼ਾਹਰ ਹੈ ਕਿ ‘ਕੌਮਾ ਗਾਟਾ ਮਾਰ ਦੇ ਮੁਆਮਲੇ ਤੋਂ ਲੈਕੇ ਜੋ ਹੁਣ ਤਕ ਥੋੜਾ ਸਮਾ ਬੀਤਿਆ ਹੈ, ਉਸ ਵਿਚ ਘਟੋ ਘਟ ੬੦੦੦ ਹਿੰਦੀ ਹਿੰਦ ਨੂੰ ਵਾਪਸ ਆਏ

ਇਸ ਵਿਚ ਸ਼ੱਕ ਨਹੀਂ ਕਿ ਇਨ੍ਹਾਂ ਵਿਚੋਂ ਕਈ ਆਪਣੇ ਕਾਰਾਂ ਵਿਹਾਰਾਂ ਦੇ ਸਿਲਸਲੇ ਵਿਚ ਮੁੜੇ........ਪਰ ਇਹ ਅਸਲੀਅਤ ਸਾਫ ਹੈ ਕਿ ਹਥਿਆਰ ਬੰਦ ਹੋਕੇ ਹਿੰਦ ਨੂੰ ਆਉਣ ਦੀ ਜਥੇਬੰਦ ਲਹਿਰ ਮੌਜਦ ਸੀ[4]। ਸਰ ਮਾਈਕਲ ਓਡਵਾਇਰ ਲੜਾਈ ਦੇ ਪਹਿਲੇ ਦੋ ਸਾਲਾਂ ਵਿਚ ਹਿੰਦ ਨੂੰ ਪਰਤਣ ਵਾਲੇ ਉਪ੍ਰੋਕਤ ਹਿੰਦੀਆਂ ਦੀ ਗਿਣਤੀ ੮੦੦੦ ਦਸਦੇ ਹਨ[5], ਅਤੇ ਲਾਰਡ ਹਾਰਡਿੰਗ ਮੁਤਾਬਕ ਕੈਨੇਡਾ ਅਤੇ ਅਮਰੀਕਾ ਵਿਚੋਂ ੭੦੦੦ ਇਨਕਲਾਬੀ ਦੇਸ ਆਏ[6]

ਕੈਨੇਡਾ, ਅਮਰੀਕਾ ਅਤੇ ਧੁਰ ਪੂਰਬ ਤੋਂ ਕਿਤਨੇ ਇਨਕਲਾਬੀ ਹਿੰਦ ਨੂੰ ਆਏ, ਇਸ ਬਾਰੇ ਅੰਦਾਜ਼ਿਆਂ ਵਿਚ ਕਾਫੀ ਵਖੇਵਾਂ ਹੈ[7]। ਪਰ ਉਨ੍ਹਾਂ ਵਿਚ ਜੋ ਜੋਸ਼ ਅਤੇ ਉਤਸ਼ਾਹ ਸੀ, ਉਸ ਬਾਰੇ ਦੋ ਰਾਵਾਂ ਨਹੀਂ। ਇਸ ਕਾਂਡ ਦੇ ਸ਼ੁਰੂ ਵਿਚ ਅਮਰੀਕਾ ਅਤੇ ਕੈਨੇਡਾ ਵਾਸੀਆਂ ਦੀਆਂ ਚੰਦ ਇਕ ਚਿੱਠੀਆਂ, ਅਤੇ ਓਥੋਂ ਦੇ ਅਖਬਾਰਾਂ ਦੀਆਂ ਖਬਰਾਂ ਦੇ ਦਿਤੇ ਹਵਾਲੇ, ਇਸ ਦੇ ਹੱਕ ਵਿਚ ਕਾਫੀ ਨਿਰਪੱਖ ਗਵਾਈ ਹੈ। ਭਾਈ ਪਰਮਾਨੰਦ ਲਿਖਦੇ ਹਨ ਕਿ, “ਸੈਂਕੜੇ ਅਜੇਹੇ ਆਦਮੀ ਦੇਸ ਨੂੰ ਆਉਂਦੇ ਹਰ ਜਹਾਜ਼ ਵਿਚ ਹਿੰਦ ਆਏ। ਉਨ੍ਹਾਂ ਦੀ ਸਵ ਵਿਚ ਓਹ ਬਿਰਧ ਸਨ, ਜਿਨ੍ਹਾਂ ਨੇ ਅਮਰੀਕਾ ਵਿਚ ਬਹੁਤ ਪੈਸਾ ਕਮਾਇਆ ਸੀ, ਜਿਸ ਨੂੰ ਓਹ ਹੋਰਨਾਂ ਦੇ ਹਵਾਲੇ ਕਰਕੇ ਹੁਣ ਵਾਪਸ ਆ ਗਏ ਸਨ। ਉਨ੍ਹਾਂ ਵਿਚ ਓਹ ‘ਜੈਕ’ ਵੀ ਸਨ, ਜਿਨ੍ਹਾਂ ਦਾ ਵਿਹਾਰ ਕੇਵਲ ਕਮਾਉਣਾ ਅਤੇ ਸ਼ਰਾਬ ਪੀਣੀ ਸੀ, ਅਤੇ ਜਿਨ੍ਹਾਂ ਨੇ ਇਕ

ਧੇਲਾ ਵੀ ਨਹੀਂ ਸੀ ਬਚਾਇਆ। ਉਨ੍ਹਾਂ ਨੇ ਹੁਣ ਮੌਜ ਦੀ ਜ਼ਿੰਦਗੀ ਦਾ ਤਿਆਗ ਕਰ ਦਿੱਤਾ, ਅਤੇ ਦੇਸ਼ ਭਗਤੀ ਦੇ ਉਭਾਲ ਵਿਚ ਜਹਾਜ਼ ਉਤੇ ਸਵਾਰ ਹੋ ਗਏ[8]

ਪਰ ਜਿਥੇ ਗਦਰੀ ਮੁਹਿਮ ਦੀ ਇਨਕਲਾਬੀ ਸਪਿਰਟ ਅਤੇ ਉਤਸ਼ਾਹ ਦਾ ਉਪ੍ਰੋਕਤ ਪਹਿਲੂ ਅਤਿ ਸੁਹਾਵਨਾ ਹੈ, ਓਥੇ ਇਸ ਹਕੀਕਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਸ ਦੇਸ਼ ਭਗਤੀ ਦੇ ‘ਉਛਾਲ’ ਦੀ, ਗਦਰ ਪਾਰਟੀ ਲਹਿਰ ਦੇ ਆਪਣੇ ਮਕਸਦ ਦੇ ਨਜ਼ਰੀਏ ਤੋਂ ਹੀ, ਯੋਗ ਵਰਤੋਂ ਨਾ ਕੀਤੀ ਜਾ ਸਕੀ। ਅਮਰੀਕਾ ਵਿਚੋਂ ਢੋਲ ਵਜਾਕੇ ਹਿੰਦ ਵਿਚ ਗਦਰ ਕਰਨ ਹਿਤ ਐਲਾਨੀਆ ਤੁਰਨ, ਅਤੇ ਰਸਤੇ ਵਿਚ ਜਹਾਜ਼ਾਂ ਅਤੇ ਬੰਦਰਗਾਹਾਂ ਉਤੇ ਆਪਣੇ ਮਕਸਦ ਨੂੰ ਜ਼ਾਹਰ ਕਰਨ ਵਾਲੀਆਂ ਖੁਲੀਆਂ ਪਬਲਕ ਤਕਰੀਰਾਂ ਕਰਨ, ਦਾ ਨਤੀਜਾ ਇਹ ਹੋਇਆ ਕਿ ਬਹੁਤੇ ਗਦਰੀਬ ਹਿੰਦ ਦੀਆਂ ਬੰਦਰਗਾਹਾਂ ਉਤੇ ਪੁਜਣ ਉਤੇ ਜਹਾਜ਼ਾਂ ਉਤੋਂ ਹੀ ਫੜਕੇ ਜੇਹਲਾਂ ਵਿਚ ਡੱਕ ਦਿਤੇ ਗਏ, ਜਾਂ ਨਜ਼ਰਬੰਦ ਕਰ ਦਿਤੇ ਗਏ। ਇਹ ਠੀਕ ਹੈ ਕਿ ਅੰਗਰੇਜ਼ੀ ਸਰਕਾਰ ਦੀ ਸੀ. ਆਈ. ਡੀ. ਬਿਲਕੁਲ ਅਵੇਸਲੀ ਨਹੀਂ ਸੀ; ਅਤੇ ਥ੍ਰੀ ਸੋਹਨ ਸਿੰਘ ‘ਭਕਨਾ’, ਸੀ. ਆਈ. ਡੀ. ਦੀ ਇਤਲਾਹ ਦੇ ਆਧਾਰ ਉਤੇ, ‘ਤੋਬਾ ਮਾਰੂ' ਜਹਾਜ਼ ਦੇ ਪੁਜਣ ਤੋਂ ਵੀ ਪਹਿਲੋਂ ੧੩ ਅਕਤੂਬਰ ਨੂੰ ‘ਨਾਮ ਸਾਂਗ' ਜਹਾਜ਼ ਤੋਂ ਫੜਕੇ ਨਜ਼ਰਬੰਦ ਕੀਤੇ ਜਾ ਚੁਕੇ ਸਨ। ਪਰ ਫਿਰ ਵੀ ‘ਤੋਸ਼ਾ ਮਾਰੂ ਜਹਾਜ਼ ਦੇ ਗਦਰੀਆਂ ਦਾ ਐਲਾਨੀਆ ਤੁਰਨਾ, ਅਤੇ ਰਸਤੇ ਵਿਚ ਆਪਣੇ ਮਕਸਦ ਦਾ ਮੁਜ਼ਾਹਰਾ ਕਰਨਾ, ਨਿਰਸੰਦੇਹ ਇਨਕਲਾਬੀ ਨਜ਼ਰੀਏ ਤੋਂ ਵੀ ਵਡੀ ਭੁਲ ਸੀ, ਜੋ ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋਣ ਦਾ ਇਕ ਕਾਰਨ ਬਣੀ ਕਿਉਂਕਿ ਜਿਹੜੇ ਇਨਕਲਾਬੀ ‘ਤੋਸ਼ਾ ਮਾਰੂ’ ਜਹਾਜ਼ ਤੋਂ ਫੜਕੇ ਨਜ਼ਰਬੰਦ ਕੀਤੇ ਗਏ, ਉਨ੍ਹਾਂ ਵਿਚ ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਦੇ ਸਭ ਤੋਂ ਬਹੁਤੇ ਜ਼ਿਮੇਵਾਰ ਲੀਡਰ ਅਤੇ ਮੁਖੀ ਸਨ, ਜਿਨ੍ਹਾਂ ਨੇ ਹਿੰਦ ਵਿਚ ਗਦਰ ਕਰਾਉਣ ਵਿਚ ਨੁਮਾਇਆਂ ਹਿੱਸਾ ਲੈਣਾ ਸੀ[9]। ਇਨ੍ਹਾਂ ਦੇ ਅਤੇ ਸ੍ਰੀ ਸੋਹਨ ਸਿੰਘ ‘ਭਕਨਾ’ ਦੇ ਫੜੇ ਜਾਣ ਨਾਲ ਹਿੰਦ ਵਿਚ ਗਦਰ ਪਾਰਟੀ ਮੁਹਿੰਮ ਦਾ ਸ਼ੁਰ ਵਿਚ ਹੀ ਸਿਰ ਧੜ ਨਾਲੋਂ ਅੱਡ ਹੋ ਗਿਆ। ਸਰ ਮਾਈਕਲ ਓਡਵਾਇਰ ਦੇ ਲਫਜ਼ਾਂ ਵਿਚ, ਜ਼ਿਮੇਵਾਰ ਲੀਡਰਾਂ ਦੀ ਨਜ਼ਰਬੰਦੀ ਦੇ ਕਾਰਨ ਮੁਹਿੰਮ ਦੀ ਮੁਢਲੀ ਪਲੈਨ, ਜਿਸ ਦੀ ਕਾਮਯਾਬੀ ਜ਼ਿਆਦਾ ਤਰ ਦਰ ਪਰਦਾ ਰਹਿਣ ਅਤੇ ਅਚਾਨਕ ਹਮਲੇ ਉਤੇ ਨਿਰਭਰ ਸੀ, ਬੁਰੀ ਤਰ੍ਹਾਂ ਬਿਖਰ ਗਈ। ਇਸ ਤੋਂ ਪਹਿਲੋਂ ਕਿ ਓਹ ਹੋਰ ਪਲੈਨ ਬਣਾ ਸਕੇ ਅਤੇ ਨਜ਼ਰਬੰਦ ਹੋਏ ਲੀਡਰਾਂ ਦੀ ਥਾਂ ਨਵਿਆਂ ਨਾਲ ਪੂਰੀ ਕਰ ਸਕੇ, ਸਾਨੂੰ ਉਨ੍ਹਾਂ ਦੇ ਭੈੜੇ ਇਰਾਦਿਆਂ ਦਾ ਪਤਾ ਲਗ ਗਿਆ, ਅਤੇ ਅਸੀਂ ਉਨ੍ਹਾਂ ਦਾ ਮੁਕਾਬਲਾ ਕਰਨ ਦੇ ਵਧੇਰੇ ਯੋਗ ਹੋ ਗਏ[10]

ਗਦਰ ਪਾਰਟੀ ਦੇ ਲੀਡਰਾਂ, ਖਾਸ ਕਰ ‘ਤੋਸ਼ਾ ਮਾਰੂ' ਇਨਕਲਾਬੀਆਂ, ਨੇ ਇਤਨੀ ਵੱਡੀ ਗਲਤੀ ਕਿਉਂ ਕੀਤੀ?

ਇਸ ਦਾ ਇਕ ਕਾਰਨ ਤਾਂ ਇਹ ਜਾਪਦਾ ਹੈ ਕੈਨੇਡਾ ਅਮਰੀਕਾ ਵਿਚ ਗਏ ਹਿੰਦੀਆਂ ਵਿਚ ਓਥੋਂ ਦੇ ਹਾਲਾਤ ਦੇ ਕਾਰਨ ਅੰਗਰੇਜ਼ੀ ਸਾਮਰਾਜ ਵਿਰੁਧ ਪੈਦਾ ਹੋਏ ਇੰਤਹਾਈ ਜੋਸ਼, ਜੋ ‘ਕੌਮਾ ਗਾਟਾ ਮਾਰੂ’ ਘਟਨਾ ਦੇ ਕਾਰਨ ਹੋਰ ਵੀ ਠਾਠਾਂ ਮਾਰਨ ਲਗ ਪਿਆ ਸੀ, ਨੂੰ ਪਹਿਲੀ ਵੇਰ ਨਿਕਾਸ ਦਾ ਮੌਕਿਆ


  1. Isemonger and Slattery, p. 62;O'Dwyer,p. 195.
  2. First, The Return to India; Second Case, Judgenient, p. 27.
  3. Opening address of the Govt. Advocate in the Mandlay Case..
  4. Second Case, Judgement, p. 27.
  5. O'Dwyer, p. 196.
  6. Official Reports, Parliamentary Debates(Lords), 1917, Vol. XXV, p. 733.
  7. Isemonger and Slattery, p. 52.
  8. Bh. Parmanand,p. 69.
  9. 'O' Dwyer, p. 194.
  10. O'Dwyer, p. 196.