ਪੰਨਾ:ਗ਼ਦਰ ਪਾਰਟੀ ਲਹਿਰ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੁਝ ਰੀਵੀਊ ਤੇ ਰਾਵਾਂ

1

ਲੇਖਕ ਨੇ ਇਸ ਰਚਨਾ ਵਿਚ ਅਤਿਅੰਤ ਖੋਜ ਅਤੇ ਲਗਨ ਨਾਲ ਗ਼ਦਰ ਪਾਰਟੀ ਇਤਿਹਾਸ ਸੰਬੰਧੀ ਜੋ ਵੱਧ ਤੋਂ ਵੱਧ ਸਮਿਗਰੀ ਇਕੱਠੀ ਕੀਤੀ ਜਾ ਸਕਦੀ ਸੀ, ਕਰਕੇ ਇਸ ਪੁਸਤਕ ਨੂੰ ਪਰਮਾਣੀਕ ਬਣਾਉਣ ਦਾ ਯਤਨ ਕੀਤਾ ਹੈ।

ਇਹ ਪੁਸਤਕ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਪਰਮਾਣ ਅਤੇ ਸਨਦ ਵਜੋਂ ਵਰਤਣ ਵਾਲੀ ਪੁਸਤਕ ਹੈ।

ਮੈਂ ਕਹਿ ਸਕਦਾ ਹਾਂ ਕਿ ਪੰਜਾਬ ਵਿਚ ਇਤਿਹਾਸਕ ਨਿਰਪੱਖਤਾ ਦਾ ਇਹ ਪੁਸਤਕ ਇਕ ਬਹੁਤ ਚੰਗਾ ਨਮੂਨਾ ਹੈ...

ਗੁਰਬਚਨ ਸਿੰਘ ਤਾਲਬ

ਆਲ ਇੰਡੀਆ ਰੇਡੀਓ, ਜਾਲੰਧਰ

2

ਇਸ (ਪੁਸਤਕ) ਵਿਚ ਗ਼ਦਰ ਪਾਰਟੀ ਲਹਿਰ ਦਾ ਇਤਿਹਾਸ ਵੇਰਵੇ ਸਹਿਤ ਬੜੀ ਖੋਜ, ਇਤਿਹਾਸਕ ਸੂਝ ਅਤੇ ਨਿਰਪਖਤਾ ਨਾਲ ਦਿਤਾ ਹੈ। ਇਤਨੀ ਵਾਕਫ਼ੀ ਇਤਨੇ ਵਿਗਿਆਨਕ ਢੰਗ ਨਾਲ ਕਿਸੇ ਹੋਰ ਪੁਸਤਕ ਵਿਚ ਨਹੀਂ ਦਿਤੀ ਮਿਲਦੀ । ਮੇਰੇ ਖ਼ਿਆਲ ਵਿਚ ਇਹ ਪੁਸਤਕ ਇਸ ਲਹਿਰ ਬਾਬਤ ਸਭ ਤੋਂ ਵਧੀਆ ਤੇ ਪ੍ਰਮਾਣੀਕ ਗਿਣੀ ਜਾ ਸਕਦੀ ਹੈ।

ਪ੍ਰਿੰਸੀਪਲ ਤੇਜਾ ਸਿੰਘ

3

ਇਸ ਨੌਜਵਾਨ ਲਿਖਾਰੀ ਦੀ ਅਣਥਕ ਮਿਹਨਤ ਦਾ ਸਿੱਟਾ ਹੈ ਕਿ ਪੁਸਤਕ ਆਪਣੇ ਆਪ ਵਿਚ ਸਫ਼ਲ ਪੁਸਤਕ ਹੈ।......ਇਸ ਲੇਖਕ ਨੇ ਅਤਿ ਦੀ ਮਹੱਤਵ ਪੂਰਨ ਲਹਿਰ ਤੇ ...... ਚਾਨਣਾ ਪਾ ਕੇ ਪੰਜਾਬੀਆਂ ਉਤੇ ਅਹਿਸਾਨ ਕੀਤਾ ਹੈ।

'ਅਕਾਲੀ ਪਤ੍ਰਕਾ'ਜਲੰਧਰ,

4

ਗ਼ਦਰ ਪਾਰਟੀ ਲਹਿਰ ਸੰਬੰਧੀ ਇਹ ਪਹਿਲੀ ਅਤੇ ਅੰਤਮ ਪੁਸਤਕ ਰਹੇਗੀ। ਜੇਹੋ ਜੇਹਾ ਗ਼ਦਰੀ ਜੋਧਿਆਂ ਦਾ ਜੀਵਨ ਸੀ, ਉਹਨਾਂ ਨੂੰ ਉਹੋ ਜੇਹਾ ਮਹਾਨ ਖੋਜੀ ਤੇ ਇਤਿਹਾਸਕਾਰ ਮਿਲਿਆ ਹੈ।......ਇਸ ਕਿਤਾਬ ਉਪਰ ਲਿਖਾਰੀ ਨੇ ਇਕ ਸੰਸਥਾ ਜਿੰਨੀ ਮਿਹਨਤ ਕੀਤੀ ਹੈ।

ਨਰਿੰਦਰ ਸਿੰਘ ਸੋਚ,

‘ਵਰਤਮਾਨ’,ਅੰਮ੍ਰਿਤਸਰ,

5

ਬਿਲਾ ਸ਼ੁਬ੍ਹਾ ਸਰਦਾਰ ਜਗਜੀਤ ਸਿੰਘ ਨੇ ਯਿਹ ਕਿਤਾਬ ਲਿਖ ਕਰ ਏਕ ਬੜਾ ਕਾਰਨਾਮਾ ਸਰੇਅੰਜਾਮ ਦੀਆ ਹੈ ਔਰ ਉਸ ਕੀ ਇਸ ਮਿਹਨਤ ਕੀ ਦਾਦ ਦੀ ਜਾਨੀ ਚਾਹੀਏ।

ਅਵਤਾਰ ਸਿੰਘ ਆਜ਼ਾਦ,

ਪ੍ਰਭਾਤ(ਉਰਦੂ),ਜਲੰਧਰ