ਪੰਨਾ:ਗ਼ਦਰ ਪਾਰਟੀ ਲਹਿਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਰਨ ਦੇ ਤੁੱਲ ਸੀ, ਅਤੇ ਇਸ ਦੀ ਸਜ਼ਾ ਮੌਤ ਉਨਾਂ ਨੂੰ ਪਤਾ ਹੀ ਸੀ। ਇਨ੍ਹਾਂ ਗਦਰੀਆਂ ਵਿਚ ਸ਼ਾਮਲ ਸਨ ਸ਼ੰਘਾਈ ਦੇ ਓਹ ਜੱਥੇ, ਜਿਨ੍ਹਾਂ ਦੇ ਆਗੂ ਸ੍ਰੀ ਗੁਜਰ ਸਿੰਘ ਭਕਨਾ’ ਅਤੇ ਕਣਗੇ ਮਥਰਾ ਸਿੰਘ ਸਨ; ਅਤੇ, ਅਮਰੀਕਾ ਤੋਂ ਆਏ ਸ੍ਰੀ ਕਰਤਾਰ ਸਿੰਘ ਸਰਾਭਾ' ਵਰਗੇ ਓਹ ਗਦਰੀ, ਜੋ ‘ਤੋਬਾ ਮਾਰੂ ਦੇ ਹਿੰਦ ਪੁਜਣ ਤੋਂ ਪਹਿਲੋਂ ਦੇਸ਼ ਆ ਚੁਕੇ ਸਨ, ਜਦ ਕਿ ਹਿੰਦ ਸਰਕਾਰ ਇਤਨੀ ਚੌਕਸ਼ ਨਹੀਂ ਸੀ । ਸਰਕਾਰ ਹਿੰਦ ਨੂੰ ਉਸ ਸਮੇਂ ਕੇਵਲ ਇਹ ਪਤਾ ਸੀ ਕਿ ਅਮਰੀਕਾ ਵਿਚ ਇਕ ਜ਼ਬਰਦੱਸਤ ਜਥੇਬੰਦੀ ਬਣੀ ਹੈ, ਅਤੇ ਉਥੋਂ ਬਹੁਤ ਸਾਰੇ ਹਿੰਦੀ ਵਾਪਸ ਦੇਸ਼ ਆ ਰਹੇ ਹਨ। ਸਰਕਾਰ ਹਿੰਦ ਨੂੰ ਅੱਗ ਅੱਡ ਵਿਯੁੱਕਤੀਆਂ ਅਤੇ ਉਨਾਂ ਦੀ ਹਿੰਦ ਵਿਚ ਗੜਬੜ ਮਚਾ ਸਕਣ ਦੀ ਸ਼ਕਤੀ ਬਾਰੇ ਅਜੇ ਪਤਾ ਨਹੀਂ ਸੀ*। ਨਾਂ ਹੀ ਹਿੰਦ ਸਰਕਾਰ ਨੇ ਦੇ ਸ਼ੁਰੂ ਵਿਚ ਗਦਰੀਆਂ ਦੇ ਮਦਰਾਸ ਅਤੇ ਕੋਲੰਬੁ ਰਾਹੀਂ ਆ ਸਕਣ ਦੀ ਸੰਭਾਵਨਾ ਵਲ ਧਿਆਨ ਦਿੱਤਾ, ਜਿਸ ਕਰਕੇ ਸ੍ਰੀ ਨਿਧਾਨ ਸਿੰਘ ਚੁ’ ਅਤੇ ‘ਮਸ਼ੀਆ ਮਾਰੂ ਜਹਾਜ਼ ਦੇ ਉਨਾਂ ਦੇ ਹੋਰ ਸਾਥੀ ਪੰਜਾਬ ਆਉਣ ਵਿਚ ਕਾਮਯਾਬ ਹੋ ਗਏ । ਕੋਲੰਬੂ ਰਸਤੇ, ਹੀ ਇਕ ਹੋਰ ਗਦਰੀਆਂ ਦੀ ਟੋਲੀ ਜਨਵਰੀ ੧੯੧੫ ਵਿਚ ‘ਸੰਤ’ ਵਸਾਖਾ ਸਿੰਘ ਨਾਲ ਆਉਣ ਵਿਚ ਕਾਮਯਾਬ ਹੋ ਗਈ । ਕਈ ਇਕੜ ਦੁਕੜ ਗਦਰੀ ਇਨਕਲਾਬੀ ਬੰਬੱਈ ਅਤੇ ਆਮ ਵਰਤੋਂ ਵਿਚ ਨਾ ਆਉਣ ਵਾਲੇ ਵਿੰਗੇ ਰਸਤਿਆਂ ਰਾਹੀਂ ਆ ਗਏ । ‘ਤੋਸ਼ਾ ਮਾਰੂ’ ਦੇ ਜਹਾਜ਼ੀਆਂ ਵਿਚੋਂ ਵੀ ਪੰਡਤ ਜਗਤ ਰਾਮ, ਸ਼੍ਰੀ ਪਿਰਥੀ ਸਿੰਘ ਅਤੇ ਸ਼੍ਰੀ ਰੁਲੀਆ ਸਿੰਘ ਵਾਂਗੂੰ ਗਿਣਤੀ ਦੇ ਗਦਰੀ ਕਲਕੱਤੇ ਜਾਂ ਰਾਇਵਿੰਡ ਪੁਲਸ ਤੋਂ ਅੱਖ ਬਚਾਕੇ ਨਿਕਲਣ ਵਿਚ ਕਾਮਯਾਬ ਹੋ ਗਏ ਸਨ । ਸ੍ਰੀ ਰੂੜ ਸਿੰਘ ਚੂਹੜ ਚਕ’ ਅਤੇ ਸ਼੍ਰੀ ਗੁਰਮੁਖ ਸਿੰਘ ‘ਲਲਤੋਂ ਉਨ੍ਹਾਂ ਵਿਚੋਂ ਸਨ, ਜਿਨ੍ਹਾਂ ਨੂੰ ਘੱਟ ਖਤਰਨਾਕ ਸਮਝਕੇ ਜੇਹਲ ਵਿਚੋਂ ਪਿਛੋਂ ਰਿਹਾ ਕਰ ਦਿਤਾ ਗਿਆ ਸੀ । ਹਿੰਦ ਵਿਚ ਗਦਰੀ ਕਾਰਵਾਈਆਂ ਦੀ ਪਹਿਲ ਸ਼ੰਘਾਈ ਤੋਂ ਆਏ ਜੱਥੇ ਨੇ ਸ੍ਰੀ ਗੁਜਰ ਸਿੰਘ ‘ਭਕਨਾ’ ਦੀ ਅਗਵਾਈ ਹੇਠ ਕੀਤੀ, ਜਿਨ੍ਹਾਂ ਦੀ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਅਤੇ ਦੇਸੀ ਫੌਜ ਵਿਚ ਗਦਰ ਦਾ ਪ੍ਰਚਾਰ ਕੀਤਾ ਗਿਆ, ਅਤੇ ਗਦਰੀਆਂ ਨੂੰ ਹੁਕਮ ਮਿਲਣ ਉਤੇ ਗਦਰ ਕਰਨ ਲਈ ਤਿਆਰ ਰਹਿਣ ਵਾਸਤੇ ਆਖਿਆ ਗਿਆ*। ਉਪ੍ਰੋਕਤ ਮਕਸਦ ਲਈ ਗਦਰੀ ਕਾਰਵਾਈਆਂ ਨੂੰ ਤਰਤੀਬ ਦੇਣ ਵਾਸਤੇ ੧੩ ਅਕਤੂਬਰ ੧੯੧੪ ਨੂੰ ਗਦਰੀਆਂ ਦੀ ਇਕ ਪਾਰਟੀ ਅਕੱਠੀ ਹੋਈ । ਪਰ ਇਸ ਵਿਚ ਹਾਜ਼ਰੀ ਵੀ ਨਹੀਂ ਸੀ, ਇਸ ਵਾਸਤੇ ਦੀਵਾਲੀ ਦੇ ਮੋਕਿਆ ਅੰਮ੍ਰਿਤਸਰ ਮਿਲਣ ਦਾ ਫੈਸਲਾ ਕੀਤਾ ਗਿਆ । ਦੀਵਾਲੀ ਤੋਂ ਪਹਿਲੋਂ ਕੁਝ ਇਨਕਲਾਬੀ ਅੰਮ੍ਰਿਤਸਰ ਨਾਨਕ ਸਿੰਘ ਦੇ ਚੁਬਾਰੇ ਫੇਰ ਅਕੱਠੇ ਹੋਏ ਅਤੇ ਫੈਸਲਾ ਕੀਤਾ ਕਿ ਗਦਰ ਦਾ ਪ੍ਰਚਾਰ ਕੀਤਾ ਜਾਏ, ਗਦਰ ਵਾਸਤੇ ਹੋਰ ਨਵੇਂ ਸਾਥੀ ਬਣਾਏ ਜਾਣ, ਅਤੇ, ਜਿਸ ਸਮੇਂ ਅਮਰੀਕਾ ਤੋਂ ਗਦਰੀ ਇਨਕਲਾਬੀਆਂ ਦੀ ਮੁਹਿੰਮ ਦੇਸ ਪੁਜੇ, ਉਸ ਸਮੇਂ ਗਦਰ ਕਰਨ ਵਾਸਤੇ ਤਿਆਰ ਰਿਹਾ ਜਾਏ। ਦੀਵਾਲੀ ਵਾਲੇ ਦਿਨ ਡਾਕਟਰ ਮਥਰਾ ਸਿੰਘ ਦੀ ਅਗਵਾਈ ਹੇਠ ੧੯ ਜਾਂ ਵੀਹ ਆਦਮੀਆਂ ਦੀ ਇਕ ਹੋਰ ਟੱਲੀ ਅੰਮ੍ਰਿਤਸਰ ਪੁਜ ਗਈ। ਡਾਕਟਰ ਮਥਰਾ ਸਿੰਘ ਸ਼ੰਘਾਈ ਤੋਂ ਕੈਲੇਫੋਰਨੀਆ ਗਏ ਸਨ, ਜਿਥੇ ਉਨ੍ਹਾਂ ਦਾ ਯੁਗੰਤਰ ਆਸ਼ਰਮ ਦੇ ਲੀਡਰਾਂ ਨਾਲ ਸੰਬੰਧ ਹੋ ਗਿਆ । ਸਤੰਬਰ ੧੯੧੩ ਵਿਚ ਉਹ ਸੈਨਵਾਂਸਿਸਕੋ ਤੋਂ ਵਾਪਸ ਸੰਘਾਈ ਆਏ ਅਤੇ ਉਥੇ ਗਦਰ ਦਾ ਪ੍ਰਚਾਰ ਸ਼ੁਰੂ ਕਰ ਦਿਤਾ। ਪਰ ਸ਼ੰਘਾਈ ਦੇ ਕਰਮਚਾਰੀਆਂ ਨੂੰ ਉਨਾਂ ਦੀਆਂ ਕਾਰਵਾਈਆਂ ਦਾ ਪਤਾ ਲਗ ਗਿਆ ਅਤੇ ਉਹ ਮਈ ੧੯੧੪ ਵਿਚ ਦੇਸ ਆ ਗਏ । ਉਨਾਂ ਦੇ ਆਪਣੇ ਬਿਆਨ ਮੁਤਾਬਕ ਉਨਾਂ ਨੂੰ ਸੈਨਵਾਂਸਿਸਕੋ ਤੋਂ ਦੇਸ਼ ਇਸ ਵਾਸਤੇ ਭੇਜਿਆ ਗਿਆ ਸੀ ਕਿ ਉਹ ਕਾਬਲ ਜਾਕੇ ਗਦਰ ਪਾਰਟੀ ਦੇ ਉਨਾਂ ਦੇਸ਼ ਭਗਤਾਂ ਦੇ ਠਹਿਰਨ ਦਾ ਪ੍ਰਬੰਧ ਕਰਨ ਜਿਨਾਂ ਨੂੰ ਹਿੰਦ ਛੱਡਣ ਲਈ ਮਜਬੂਰ ਹੋਣਾ ਪਵੇ*। ਪਰ ਹਿੰਦ ਵਿਚ ਵੀ ਡਾਕਟਰ ਮਥਰਾ ਸਿੰਘ ਬਦੇਸ਼ੀ ਸਰਕਾਰ ਦੀਆਂ ਨਜ਼ਰਾਂ ਵਿਚ ਚੜ ਗਏ, ਅਤੇ ਉਹ ਇਸ ਤਜਵੀਜ਼ ਨੂੰ ਸਿਰੇ ਨਾ ਚੜਾ ਸਕੇ । ਦੋ ਮਹੀਨੇ ਦੇਸ ਰਹਿ ਕੇ ਉਹ ਫੇਰ ਸ਼ੰਘਾਈ ਚਲੇ ਗਏ, ਜਿਥੇ ਉਨ੍ਹਾਂ ਰੀਪੋਟ ਕੀਤੀ ਕਿ ਹਿੰਦ ਦੇ ਹਾਲਾਤ ਗਦਰ ਵਾਸਤੇ ਮੁਆਫਕ ਹਨ। | ਦੀਵਾਲੀ ਵਾਲੇ ਦਿਨ ਨਾਨਕ ਸਿੰਘ ਦੇ ਚੁਬਾਰੇ ਨੀਯਤ ਕੀਤੀ ਹੋਈ ਮੀਟਿੰਗ ਕੀਤੀ ਗਈ, ਜਿਸ ਵਿਚ ਸ੍ਰੀ ਗੁਜਰ ਸਿੰਘ ਅਤੇ ਉਨਾਂ ਦੇ ਕਈ ਸਾਥੀਆਂ ਤੋਂ ਇਲਾਵਾ, ਡਾਕਟਰ ਮਬਰਾ ਸਿੰਘ, ਸ਼੍ਰੀ ਪਿਆਰਾ ਸਿੰਘ ‘ਲੰਗੇਰੀ’ ਅਤੇ ਸ੍ਰੀ ਹਰਨਾਮ ਸਿੰਘ “ਸਿਆਲਕੋਟੀ ਵੀ ਸ਼ਾਮਲ ਹੋਵੇ । ਇਸ ਮੀਟਿੰਗ ਵਿਚ ਕੋਈ ਖਾਸ ਫੈਸਲਾ ਨਾ ਹੋ ਸਕਿਆ, ਅਤੇ ਗਦਰ ਦੀ ਤਾਰੀਖ ਦਾ ਇੰਤਜ਼ਾਰ ਕਰਨ ਵਾਸਤੇ ਆਖਿਆ ਗਿਆ। ਇਸੇਤਰਾਂ ਨਨਕਾਣੇ ਸਹਿਬ ਦੇ ਮੇਲੇ ਉਤੇ ਅਤੇ ਹੋਰ ਥਾਈ ਮੀਟਿੰਗਾਂ ਹੁੰਦੀਆਂ ਰਹੀਆਂ, ਪਰ ਇਨ੍ਹਾਂ ਦਾ ਵੀ ਕੋਈ ਸਿੱਟਾ ਨਾ ਨਿਕਲਿਆ, ਸਵਾਏ ਇਸ ਦੇ ਕਿ ਪਿੰਡਾਂ ਵਿਚ ਪੇਡੂਆਂ ਨੂੰ ਨਾਲ ਰਲਾਉਣ ਵਾਸਤੇ ਆਦਮੀਂ ਭੇਜੇ ਗਏ ਅਤੇ ਗਦਰ ਵਾਸਤੇ ਮਿਲ ਸਕਣ ਵਾਲੇ ਆਦਮੀਆਂ ਅਤੇ ਹਥਿਆਰਾਂ ਦੀ ਜਾਂਚ ਪੜਤਾਲ ਕਰਨ ਦੀ ਠਾਣੀ ਗਈ। ਆਖਰ ਖਾਸਾ (ਜ਼ਿਲਾ, ਅੰਮ੍ਰਿਤਸਰ) ਇਕ ਜ਼ਰੂਰੀ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਕਿ ੧੫ ਨਵੰਬਰ ਨੂੰ ਗਦਰ ਕੀਤਾ ਜਾਏ, ਅਤੇ ਇਸ ਮਤਲਬ ਲਈ ਡਾਕਟਰ ਮੁਖਰਾ ਸਿੰਘ, ਸ੍ਰੀ ਕਰਤਾਰ ਸਿੰਘ ‘ਸਰਾਭਾ’, ‘ਪੰਡਤ’ ਜਗਤ ਰਾਮ, ਸ੍ਰੀ ਨਿਧਾਨ ਸਿੰਘ ‘ਚੁਘ’ ਅਤੇ ਗੁਜਰ ਸਿੰਘ ‘ਭਕਨਾ’ ਲੀਡਰ ਨੀਯਤ ਕੀਤੇ ਗਏ । ਪਰ ੧੫ ਨਵੰਬਰ ਨੂੰ ਗਦਰ ਇਸ ਵਾਸਤੇ ਨਾਂ ਸ਼ੁਰੂ ਕੀਤਾ ਜਾ ਸਕਿਆ ਕਿ ਹਥਿਆਰ, ਜਿਨਾਂ ਦੇ ਆਉਂਣ ਦੀ ਆਸ ਸੀ, ਨਾ ਆਏ । | ਖਾਸ ਬਣੀ ਕਮੇਟੀ, ਜਿਸ ਨੇ ਸ੍ਰੀ ਨਿਧਾਨ ਸਿੰਘ ‘ਚਘਾ ਨਾਲ ਤਾਲ ਮੇਲ ਪੈਦਾ ਕਰ ਲਿਆ ਸੀ, ਨੇ ਇਹ ਵੀ ਫੈਸਲਾ ਕੀਤਾ ਸੀ ਕਿ ਗਦਰ ਸ਼ੁਰੂ ਕਰਨ ਵਾਸਤੇ ੨੩ ਨਵੰਬਰ ਨੂੰ ਝਾੜ ਸਾਹਿਬ (ਸਰਹਾਲੀ ਠਾਣਾ) ਇਨਕਲਾਬੀਆਂ ਦਾ ਇਕ ਵੱਡਾ ਅਕੱਠ ਕੀਤਾ ਜਾਏ, ਅਤੇ ਇਸ ਤੋਂ ਪਹਿਲੋਂ ਗਦਰੀਆਂ ਨੂੰ ਹੋਰ ਹਦਾਇਤਾਂ ਲੈਣ ਵਾਸਤੇ ਤਰਨ ਤਾਰਨ ਅਮਾਵਸ ਦੇ ਮੇਲੇ ਉਤੇ ਮਿਲਣ ਵਾਸਤੇ ਆਖਿਆ ਗਿਆ। ਪਰ ਇਨਾਂ ਮਾਝੇ ਦੇ ਗਦਰੀਆਂ ਦੇ ਮੁਖੀ ਸ੍ਰੀ ਗੁਜਰ ਸਿੰਘ ਨੂੰ ਪੁਲਸ ਨੇ ਤਰਨ ਤਾਰਨ , “ਇਹ ਸ਼ਾਹਰ ਕਰਦਾ ਹੈ ਕਿ ਪਹਿਲਾਂ ਸੰਸਾਰ ਯੁਧ ਸ਼ੁਰੂ ਹੋਣ ਤੋਂ ਵੀ ਤਕਰੀਬਨ ਇਕ ਸਾਲ ਪਹਿਲਾਂ, ਜਦ ਗਦਰ ਪਾਰਟੀ ਬਣੀ ਨੂੰ ਮਸਾਂ ਤਿਨ ਕੁ ਮਹੀਨੇ ਹੋਏ ਸਨ, ਗਦਰ ਪਾਰਟੀ ਦੇ ਮੁਖੀ ਇਨਕਲਾਬੀ ਪਲੇਨ , ਨੂੰ ਮੁੱਖ ਰੱਖਕੇ ਸੋਚ ਰਹੇ ਸਨ । t[semonger and Slattery, p. 82. 'Isemonger and Slattery, p. 46. t[semonger and Slattery, p. 63. tIbid, p. 48. *Second Case, Judgement, p. 28 Second Case, Judgement, p. 30. Digitized by Panjab Digital Library www.pargabdig bb.org