|
ਫੜ ਲਿਆ। ਇਸ ਦੇ ਬਾਵਜੂਦ ੧੯ ਜਾਂ ੨੦ ਨਵੰਬਰ ਨੂੰ ਸ਼੍ਰੀ ਲਾਲ ਸਿੰਘ ‘ਭੂਰੇ’, ਸ਼੍ਰੀ ਹਰਨਾਮ ਸਿੰਘ ਅਤੇ ਕੁਝ ਹੋਰ ਇਨਕਲਾਬੀ ਅਤੇ ਪੇਂਡੂ ਝਾੜ ਸਾਹਿਬ ਅਕੱਠੇ ਹੋਏ। ਇਹ ਫੈਸਲਾ ਕੀਤਾ ਗਿਆ ਕਿ ਗਦਰ ਵਾਸਤੇ ਪਹਿਲਾਂ ਨੀਯਤ ਹੋਈ ੨੩ ਨਵੰਬਰ ਦੀ ਬਜਾਏ ਮਾਲਵੇ ਅਤੇ ਦੁਆਬੇ ਦੇ ਗਦਰੀਆਂ ਨਾਲ ਮਿਲ ਕੇ ਹੋਰ ਤਾਰੀਖ ਮਕੱਰਰ ਕੀਤੀ ਜਾਏ। ਸ਼ੀ ਹਰਨਾਮ ਸਿੰਘ ਅਤੇ ਸ਼੍ਰੀ ਇੰਦਰ ਸਿੰਘ ਨੂੰ ਮਾਲਵੇ ਦੇ ਗਦਰੀਆਂ ਦੇ ਲੀਡਰ ਸ਼੍ਰੀ ਨਿਧਾਨ ਸਿੰਘ ‘ਚੁਘਾ' ਨੂੰ ਮਿਲਣ ਵਾਸਤੇ ਭੇਜਿਆ ਗਿਆ, ਅਤੇ ਹੋਰਨਾਂ ਨੂੰ ਝਾੜ ਸਾਹਿਬ ਫਿਰ ਮੀਟਿੰਗ ਕਰਨ ਵਾਸਤੇ ਹੋਰ ਆਦਮੀ ਅਕੱਠੇ ਕਰਨ ਲਈ ਭੇਜਿਆ ਗਿਆ। ‘ਤੋਸ਼ਾ ਮਾਰੂ’ਆਉਣ ਤੋਂ ਪਹਿਲੋਂ ਆਏ ਗਦਰੀ ਇਨਕਲਾਬੀਆਂ ਨੇ ਏਸ ਆਉਂਦਿਆਂ ਹੀ ਤੇਈਵੇਂ ਰਸਾਲੇ, ਜੋ ਜੋ ਉਸ ਸਮੇਂ ਮੀਆਂਮੀਰ (ਲਾਹੌਰ) ਛਾਉਣੀ ਵਿਚ ਤੇ ਈਨਾਤ ਸੀ, ਦੇ ਕਈ ਘੋੜ ਸਵਾਰਾਂ ਨਾਲ ਮੇਲ ਜੋਲ ਪੈਦਾ ਕਰ ਲਿਆ ਜਾਪਦਾਂ ਸੀ, ਕਿਉਂਕਿ ਉਨ੍ਹਾਂ ਵਿਚੋਂ ਕਈਆਂ ਨੂੰ ਗਦਰ ਵਾਸਤੇ ਨੀਯਤ ਕੀਤੀ ਗਈ ਪਹਿਲੀ ਤਾਰੀਖ ੧੫ ਨਵੰਬਰ ਬਾਰੇ ਪਤਾ ਸੀ[1]। ‘ਕੌਮਾ ਗਾਣਾ ਮਾਰੂ’ ਦੇ ਮੁਸਾਫਰਾਂ ਦੇ ਪਿੰਡਾਂ, ਜਿਨ੍ਹਾਂ ਵਿਚੋਂ ਰਸਾਲੇ ਦੀ ਅਕਸਰ ਭਰਤੀ ਹੁੰਦੀ ਸੀ, ਵਿਚ ਕੀਤੇ ਪ੍ਰਚਾਰ, ਅਮਰੀਕਾ ਤੋਂ ਆਉਂਦੀਆਂ ਚਿੱਠੀਆਂ, ਅਤੇ ਜਰਮਨੀ ਦੀਆਂ ਜਿੱਤਾਂ ਬਾਰੇ ਫੈਲੀਆਂ ਅਫਵਾਹਾਂ ਦੇ ਕਾਰਨ ਰਸਾਲੇ ਵਿਚ ਅਤੀ ਹੀ ਕਾਫੀ ਬੇਚੈਨੀ ਸੀ। ਤੇਈਵੇਂ ਰਸਾਲੇ ਦੇ ਕੁਝ ਘੋੜ ਸਵਾਰਾਂ ਨੇ ਆਂਮੀਰ ਛਾਉਣੀ ਦੇ ਕਰੀਬ ਇਕ ਕਬਰਸਤਾਨ ਵਿਚ ਕਈ ਗਦਰ ਸੰਬੰਧੀ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿਚੋਂ ਇਕ ਮੀਟਿੰਗ ਵਿਚ ਸ਼੍ਰੀ. ਸੁਚਾ ਸਿੰਘ (ਪਿੰਡ ਚੋਲਾ ਕਲਾਂ, ਅੰਮ੍ਰਿਤਸਰ) ਨੇ ਦੱਸਿਆ ਕਿ ਜਦ ਉਹ ਛੁਟੀ ਗਏ ਸਨ, ਉਨ੍ਹਾਂ ਸੁਣਿਆ ਕਿ ੧੪੦੦ ਜਾਂ ੧੫੦੦ ਦੇਸਾਂ ਤੋਂ ਵਾਪਸ ਆਏ ਗਦਰੀ ਛਾਉਣੀ ਦੇ ਨਜ਼ਦੀਕ ਰੱਖ ਵਿਚ ਅਕੱਠਿਆਂ ਹੋਕੇ ਲਾਹੌਰ ਉਤੇ ਹਮਲਾ ਕਰਕੇ ਕਿਲ੍ਹੇ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ, ਅਤੇ ਉਨ੍ਹਾਂ ਵਿਚੋਂ ਇਕ ਕੋਲੋਂ ਕਿਲ੍ਹੇ ਦਾ ਨਕਸ਼ਾ ਦੇਣ ਦੀ ਮੰਗ ਕੀਤੀ ਗਈ। ਇਸ ਤੋਂ ਜਲਦੀ ਪਿਛੋਂ ਸ਼੍ਰੀ ਪਰੇਮ ਸਿੰਘ ‘ਸੁਰਸੰਗ’ ਨੇ ਇਸ ਰਸਾਲੇ ਦੇ ਘੋੜਸਵਾਰਾਂ ਨਾਲ ਬਾਕਾਇਦਾ ਤਾਲ ਮੇਲ ਪੈਦਾ ਕਰ ਲਿਆ। ਸ਼੍ਰੀ ਪਰੇਮ ਸਿੰਘ ਦੀਆਂ ਫੇਰੀਆਂ ਦਾ ਨਤੀਜਾ ਇਹ ਹੋਇਆ ਕਿ ਰਸਾਲੇ ਦੇ ਘੋੜ ਸਵਾਰਾਂ ਦਾ ਚਾਨਮਾਰੀ ਪਾਸ ਇਕ ਵੱਡਾ[2] ਅਕੱਠ ਹੋਇਆ, ਜਿਸ ਵਿਚ ਲਾਨਸ ਦਛੇਦਾਰ ਲਛਮਣ ਸਿੰਘ ਨੇ ਐਲਾਨ ਕੀਤਾ ਕਿ ੨੩ ਦਸੰਬਰ ਨੂੰ ਗਦਰ ਹੋਵੇਗਾ। ਚਾਨਮਾਰੀ ਉਤੇ ਅਕੱਠੇ ਹੋਏ ਸਾਰੇ ਘੋੜ ਸਵਾਰਾਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਓਹ ਗਦਰ ਵਿਚ ਸ਼ਾਮਲ ਹੋਣਗੇ, ਅਤੇ ਇਸ ਮਤਲਬ ਵਾਸਤੇ ਹੋਰ ਸਾਥੀ ਨਾਲ ਮਿਲਾਉਣਗੇ। ਚਾਰ ਦਿਨ ਪਿਛੋਂ ਇਕ ਹੋਰ ਮੀਟਿੰਗ ਹੋਈ, ਜਿਸ ਵਿਚ ਸ਼੍ਰੀ ਸੁਚਾ ਸਿੰਘ ਨੇ ਦੱਸਿਆ ਕਿ ਗਦਰ ਦੀ ਤਾਰੀਖ ੨੭ ਨਵੰਬਰ ਕਰ ਦਿੱਤੀ ਗਈ ਹੈ। ੨੬ ਨਵੰਬਰ ਨੂੰ ਘੋੜ ਸਵਾਰਾਂ ਦੀ ਇਕ ਫਿਰ ਮੀਟਿੰਗ ਹੋਈ, ਜਿਸ ਵਿਚ ਇਹ ਪੁਖਤਾ ਫੈਸਲਾ ਕੀਤਾ ਗਿਆ ਕਿ ਸ਼ਾਮ ਨੂੰ ਘੋੜਿਆਂ ਸਮੇਤ ਝਾੜ ਸਾਹਿਬ ਜਾਇਆ ਜਾਏ। ੨੩ ਨਵੰਬਰ ਦੀ ਬਜਾਏ ਗਦਰ ਦੀ ੨੭ ਨਵੰਬਰ ਤਾਰੀਖ ਇਸ ਵਾਸਤੇ ਪਾਉਣੀ ਪਈ ਸੀ ਕਿ ਪਤਾ ਲਗਾ ਕਿ ਸ਼੍ਰੀ. ਨਿਧਾਨ ਸਿੰਘ ‘ਚੁਘਾ’ ਦੀ ਪਾਰਟੀ ਇਸ ਤੋਂ ਪਹਿਲੋਂ ਨਹੀਂ ਸ਼ਾਮਲ ਹੋ ਸਕਦੀ। ਸ਼੍ਰੀ ਨਿਧਾਨ ਸਿੰਘ ਮੁਲਾਂ ਪੁਰ ਵਿਚ ੨੩ ਨਵੰਬਰ ਨੂੰ ਗਦਰੀਆਂ |
ਦੀ ਹੋਣ ਵਾਲੀ ਮੀਟਿੰਗ ਦਾ ਫੈਸਲਾ ਉਡੀਕਦ ਸਨ। ੨੬ ਨਵੰਬਰ ਨੂੰ ਸ਼੍ਰੀ ਨਿਧਾਨ ਸਿੰਘ, ਸ਼੍ਰੀ ਲਾਲ ਸਿੰਘ ਸ਼੍ਰੀ ਹਰਨਾਮ ਸਿੰਘ, ਸ਼੍ਰੀ ਇੰਦਰ ਸਿੰਘ, ਸ਼੍ਰੀ ਜਗਤ ਸਿੰਘ, ਅਤੇ ਹੋਰ ਬਹੁਤ ਸਾਰੇ ਗਦਰੀਆਂ, ਅਤੇ ਅਕੱਠੇ ਕੀਤੇ ਹੋਏ ਪੇਂਡੂੰਆਂ ਦਾ, ਝਾੜ ਸਾਹਿਬ ਇਕ ਤਕੜਾ ਅਕੱਠ ਹੋਇਆ। ਇਨਾਂ ਗਦਰੀਆਂ ਪਾਸ ਕੇਵਲ ਛਵੀਆਂ ਅਤੇ ਗੰਡਾਸੇ ਸਨ, ਅਤੇ ਓਹ ਤੇਈਵੇਂ ਰਸਾਲੇ ਦੇ ਘੋੜ ਸਵਾਰਾਂ ਨੂੰ ਉਡੀਕਦੇ ਸਨ ਕਿ ਓਹ ਉਨ੍ਹਾਂ ਨੂੰ ਹਥਿਆਰ ਲਿਆਕੇ ਦੇਣਗੇ। ਤੇਈਵੇਂ ਰਿਸਾਲੇ ਦੇ ਘੋੜ ਸਵਾਰਾਂ ਨੇ ਗਦਰੀਆਂ ਨਾਲ ਇਕਰਾਰ ਕੀਤਾ ਹੋਇਆ ਸੀ ਕਿ ਓਹ ੨੬ ਨਵੰਬਰ ਨੂੰ ਗਦਰ ਕਰਕੇ ਆਪਣੇ ਅਫਸਰਾਂ ਅਤੇ ਲਾਹੌਰ ਦੀਆਂ ਗੋਰਾ ਫੌਜਾਂ ਨੂੰ ਕਤਲ ਕਰ ਦੇਣਗੇ, ਅਤੇ ਮੈਗਜ਼ੀਨ ਨੂੰ ਲੁਟਕੇ ਗਦਰੀਆਂ ਨਾਲ ਝਾੜ ਸਾਹਿਬ ਆ ਮਿਲਣ ਗੇ। ਅਗੋਂ ਦਾ ਪ੍ਰੋਗਰਾਮ ਇਹ ਸੀ ਕਿ ਗਦਰੀ ਅਤੇ ਰਸਾਲੇ ਦੇ ਸਵਾਰ ਮਿਲਕੇ ਕੁਝ ਲਾਹੌਰ ਜਾਕੇ ਗਦਰ ਫੈਲਾਉਣਗੇ, ਅਤੇ ਕੁਝ ਤਰਨਤਾਰਨ ਦੇ ਇਲਾਕੇ ਵਿਚ। ਪਰ ਤੇਈਵੇਂ ਰਸਾਲੇ ਦੇ ਸਵਾਰ ਝਾੜ ਸਾਹਿਬ ਨਾ ਪੁਜੇ, ਅਤੇ ਗਦਰੀਆਂ ਦੇ ਅਕੱਠ ਨੇ ਉਡੀਕ ਉਡੀਕ ਕੇ ਇਹ ਫੈਸਲਾ ਕੀਤਾ ਕਿ ੨੭ ਨਵੰਬਰ ਨੂੰ ਸਰਹਾਲੀ ਲਾਗੇ ਖੈਰੋਂ ਦੇ ਥੇਹ ਉਤੇ ਅਕੱਠੇ ਹੋਕ ਸਰਹਾਲੀ ਅਤੇ ਪਟੀ ਦੇ ਠਾਣਿਆਂ ਉਤੇ ਹਲਾ ਕੀਤਾ ਜਾਏ, ਅਤੇ ਓਥੋਂ ਹਥਿਆਰ ਖੋਹ ਕੇ ਤਰਨ ਤਾਰਨ ਦਾ ਖਜ਼ਾਨਾ ਲੁਟਿਆ ਜਾਏ। ੨੭ ਨਵੰਬਰ ਨੂੰ ਗਦਰੀ ਖੈਰੋਂ ਦੇ ਥੇਹ ਉਤੇ ਅਕੱਠੇ ਹੋਏ; ਅਤੇ ਦਦੇਹਰ ਪਿੰਡ ਦੇ ਦਾਰੀ ਦਸ ਨੰਬਰੀਏ ਰਾਹੀਂ ਬਹਾਨਾ ਬਣਾ ਕੇ ਸਰਹਾਲੀ ਠਾਣੇ ਦਾ ਦਰਵਾਜ਼ਾ ਖੁਲਾਉਣ ਦੀ ਤਜਵੀਜ਼ ਸੋਚੀ। ਪਰ ਦਾਰੀ ਆਇਆ ਅਤੇ ਸਰਹਾਲੀ ਠਾਣੇ ਉਤੇ ਪੁਲਸੀ ਸਿਪਾਹੀਆਂ ਦਾ ਸਨੱਧ ਬੱਧ ਪਹਿਰਾ ਹੋਣ ਕਰਕੇ, ਅਤੇ ਗਦਰੀ ਬੇ-ਹਥਿਆਰੇ ਹੋਣ ਕਰਕੇ, ਠਾਣੇ ਉਤੇ ਹੱਲਾ ਕਰਨ ਦੀ ਤਜਵੀਜ਼ ਛੱਡ ਦਿੱਤੀ ਗਈ। ਅਕੱਠ ਦੇ ਕੁਝ ਆਦਮੀ ਘਰਾਂ ਨੂੰ ਚਲੇ ਗਏ; ਸ਼੍ਰੀ ਪਰੇਮ ਸਿੰਘ ਲਾਹੌਰ ਇਹ ਪਤਾ ਕਰਨ ਚਲੇ ਗਏ ਕਿ ਤੇਈਵੇਂ ਰਸਾਲੇ ਦੇ ਸਵਾਰ ਕਿਉਂ ਨਹੀਂ ਆਏ; ਅਤੇ ਬਾਕੀ ਦੇ ਗਦਰੀ ਸ਼੍ਰੀ ਲਾਲ ਸਿੰਘ ‘ਭੂਰੇ’ ਦੀ ਜਥੇਦਾਰੀ ਹੇਠ ਬਿਆਸ ਦਰਿਆ ਦੇ ਝਲਾਂ ਵਿਚ ਲੁਕ ਕੇ ਤੇਈਵੇਂ ਰਸਾਲੇ ਦੇ ਸਵਾਰਾਂ ਦੀ ਹੋਰ ਉਡੀਕ ਕਰਨ ਲਗ ਪਏ। ਜਦ ਰਸਾਲੇ ਦੇ ਸਵਾਰਾਂ ਦੇ ਆਉਣ ਦੀ ਆਸ ਉੱਕਾ ਟੁਟ ਗਈ, ਗ਼ਦਰੀਆਂ ਦੀ ਬਿਆਸ ਦਰਿਆ ਉਤੇ ਅਕੱਠੀ ਹੋਈ ਪਾਰਟੀ ਪਿੰਡ ਖੁੰਡ ਗਈ, ਅਤੇ ਸ਼੍ਰੀ ਲਾਲ ਸਿੰਘ ‘ਭੂਰੇ’ ਵੀ ਮੀਆਂ ਮੀਰ ਸਵਾਰਾਂ ਬਾਰੇ ਪੜ੍ਹਾ ਕਰਨ ਚਲੇ ਗਏ। ਇਹ ਗਲ ਨੋਟ ਕਰਨ ਵਾਲੀ ਹੈ ਕਿ ਗਦਰ ਜਲਦੀ ਸ਼ੁਰੂ ਕਰਨ ਲਈ ਜ਼ਿਆਦਾ ਜ਼ੋਰ ਤੇਈਵੇਂ ਰਸਾਲੇ ਦੇ ਕਈ ਘੋੜ ਸਵਾਰਾਂ ਵਲੋਂ ਦਿਤਾ ਗਿਆ ਸੀ[3]; ਕਿਉਂਕਿ ਉਨ੍ਹਾਂ ਖਿਆਲ ਸੀ ਕਿ ਜੇਕਰ ਗਦਰ ਪਿਛੇ ਪੈ ਗਿਆ, ਤਾਂ ਓਦੋਂ ਤੱਕ ਰਸਾਲਾ ਲੜਾਈ ਦੇ ਮੈਦਾਨ ਵਿਚ ਭੇਜਿਆ ਜਾ ਚੁਕਾ ਹੋਵੇਗਾ। ਪਰ ਐਨ ਮੌਕਿਆ ਸਿਰ ਆਕੇ ਇਸ ਰਸਾਲੇ ਦੇ ਸਵਾਰ ਕੀਤੇ ਇਕਰਾਰ ਉਤੇ ਪੂਰਾ ਨਾ ਉਤਰ ਸਕੇ। ਇਸਦਾ ਵਡਾ ਕਾਰਨ ਰਸਾਲੇ ਦੇ ਸਵਾਰਾਂ ਵਿਚ ਇਹ ਆਮ ਪ੍ਰਚੱਲਤ ਵੀਚਾਰ ਸੀ ਕਿ ਝਾੜ ਸਾਹਿਬ ਜਾਣ ਦੀ ਬਜਾਏ ਮੀਆਂ ਮੀਰ ਗਦਰ ਕੀਤਾ ਜਾਏ। ਪਰ ਗਦਰ ਦੀ ਪਹਿਲ ਗਦਰੀ ਇਨਕਲਾਬੀ ਕਰਨ; ਅਤੇ ਰਸਾਲੇ ਵਾਲੇ ਓਦੋਂ ਸ਼ਾਮਲ ਹੋਣ ਜਦੋਂ ਇਨਕਲਾਬੀ ਗਦਰ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਬੈਰਕਾਂ੮੬ |
ਪੰਨਾ:ਗ਼ਦਰ ਪਾਰਟੀ ਲਹਿਰ.pdf/112
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ