________________
ਅਸੀਂ ਜਿਤਨੇ ਆਦਮੀ ਬੈਠੇ ਹਾਂ, ਇਨਾਂ ਵਿਚੋਂ ਕਿਸੇ ਨੂੰ ਵਧੇਰੀ ਸੋਝੀ ਨਹੀਂ ਹੈ। ਇਸੇ ਲਈ ਸਾਡੇ ਕੰਮ ਦਾ ਕੋਈ ਸਿਲਸਲਾ ਨਹੀਂ ਬੈਂਹਦਾ। ਸਾਨੂੰ ਬੰਗਾਲ ਦੀ ਸਹਾਇਤਾ ਪਰਾਪਤ ਕਰਨ ਦੀ ਲੋੜ ਹੈ । ਬੰਗਾਲ ਵਿਚ ਆਪ ਲੋਕ ਬਹੁਤ ਦਿਨਾਂ ਤੋਂ ਕੰਮ ਕਰ ਰਹੇ ਹੋ, ਇਨਾਂ ਕੰਮਾਂ ਦਾ ਆਪ ਲੋਕਾਂ ਨੂੰ ਬਹੁਤ ਤਜੱਰਬਾ ਹੋ ਚੁਕਾ ਹੈ । ਕਰਤਾਰ ਸਿੰਘ ਨੇ ਵੀ ਇਸ ਗਲ ਨੂੰ ਮੰਨਿਆਂ ਤਾਂ ਸਹੀ, ਕਿੰਤੁ ਅਮਰ ਸਿੰਘ ਵਲ ਸੰਬੋਧਨ ਕਰਕੇ ਕਹਿਣ ਲੱਗਾ-'ਵੇਖੋ ਜੀ, ਇਸ ਤਰਾਂ ਹਿੰਮਤ ਕਿਉਂ ਹਾਰਦੇ ਹੋ ? ਕੰਮ ਵੇਲੇ ਵੇਖ ਲੈਣਾ ਕਿ ਤੁਹਾਡੇ ਵਿਚੋਂ ਕਿਤਨੇ ਹੀ ਛਿਪੇ ਹੋਏ ਰੁਸਤਮ ਨਿਕਲ ਆਉਣਗੇ। ਉਸ ਦਿਨ ਦੀਆਂ ਗਲਾਂ ਤੋਂ ਮੈਨੂੰ ਸਾਫ ਮਲੂਮ ਹੋ ਗਿਆ ਕਿ ਜਿਸ ਮਹਾਨ ਕੰਮ ਵਿਚ ਇਹ ਲੋਕ ਕੁਦ ਪਏ ਹਨ, ਉਸ ਕਠਨ ਕੰਮ ਦੇ ਰਾਹ ਦਾ ਅਨੁਭਵ ਇਨ੍ਹਾਂ ਦੀ ਨਾੜ ਨਾੜ ਵਿਚ ਉਕਰਿਆ ਗਿਆ ਹੈ, ਅਤੇ ਆਪਣੇ ਵਿਚ ਸ਼ਕਤੀ ਦੀ ਕੁਝ ਕਮੀ ਸਮਝਕੇ ਬਾਹਰ ਇਕ ਸਹਾਰਾ ਢੰਡ ਰਹੇ ਹਨ। ਕਿੰਤ ਉਸ ਦੇ ਨਾਲ ਹੀ ਮੈਂ ਇਹ ਸਮਝ ਗਿਆ ਕਿ ਇਨਾਂ ਵਿਚ ਜੇ ਸੱਚ ਮਚ ਕੋਈ ਕੰਮ ਕਰਨ ਵਾਲਾ ਹੈ ਤਾਂ ਉਹ ਕਰਤਾਰ ਸਿੰਘ ਹੈ ।.... ਇਨਾਂ ਲੋਕਾਂ ਤੋਂ ਮੈਨੂੰ ਪੰਜਾਬ ਦੀ ਬਹੁਤ ਕੁਝ ਹਾਲਤ ਮਲਮ ਹੋ ਗਈ । ਇਨਾਂ ਦੀ ਬਾਤ ਚੀਤ ਤੋਂ ਪਤਾ ਲਗਾ ਕਿ ਇਨਾਂ ਦੇ ਬਲਵੇ ਦੀ ਤਿਆਰੀ ਦਾ ਆਸਰਾ ਪੰਜਾਬ ਦੀਆਂ ਸਿਖ ਫੌਜਾਂ ਹਨ I......... | ਹੁਣ ਕਰਤਾਰ ਸਿੰਘ ਨੇ ਮੈਨੂੰ ਪੁਛਿਆ-ਸ਼ਸਤੂ ਆਦਿ ਦੇ ਕੇ ਬੰਗਾਲ ਸਾਡੀ ਕਿਥੋਂ ਤਕ ਸਹਾਇਤਾ ਕਰ ਸਕਦਾ ਹੈ ? ਬੰਗਾਲ ਵਿਚ ਕਿਤਨੇ ਹਜ਼ਾਰ ਬੰਦੂਕਾਂ ਹਨ ? ਆਦਿ । ਮੈਂ ਕਿਹਾ-ਆਪ ਕੀ ਖਿਆਲ ਕਰਦੇ ਹੋ ? ਬੰਗਾਲ ਵਿਚ ਕਿਤਨੇ ਕੁ ਸ਼ਸਤ੍ਰ ਹੋਣਗੇ ? ਕਰਤਾਰ ਸਿੰਘ-ਮੈਂ ਤਾਂ ਸਮਝਦਾ ਹਾਂ ਕਿ ਬੰਗਾਲ ਵਿਚ ਕਾਫੀ ਹਥਿਆਰ ਇਕੱਤ੍ਰ ਕਰ ਲਏ ਗਏ ਹਨ। ਕਿਉਂਕਿ ਬੰਗਾਲ ਬਹੁਤ ਚਿਰ ਤੋਂ ਬਲਵੇ ਦੀ ਤਿਆਰੀ ਕਰ ਰਿਹਾ ਹੈ ਅਤੇ ਅਸਾਡੇ ਦਲ ਦੇ ਪਰਮਾਨੰਦ (ਯੂ.ਪੀ.) ਦੇ ਇਕ ਬੰਗਾਲੀ ਮਿੱਤੂ ਨੇ ਉਹਨਾਂ ਨੂੰ 100 ਪਸਤੌਲ ਦੇਣ ਦਾ ਬਚਨ ਕੀਤਾ ਹੈ । ਇਸੇ ਲਈ ਪਰਮਾਨੰਦ ਹੋਰੀਂ ਬੰਗਾਲ ਨੂੰ ਗਏ ਹਨ। | ਮੈਂ-ਜਿਨਾਂ ਨੇ ਪਰਮਾਨੰਦ ਨੂੰ ਇਹ ਗਲ ਕਹੀ ਹੈ ਉਹ ਕੋਈ ਫਾਲਤੂ ਆਦਮੀ ਮਲੂਮ ਹੁੰਦਾ ਹੈ, ਕਿਉਂਕਿ ਬੰਗਾਲ ਵਿਚ ਕਿਧਰੇ ਕੋਈ ੫੦੦ ਪਸਤੌਲ ਨਹੀਂ ਦੇ ਸਕੇਗਾ । ਜਿਨ੍ਹਾਂ ਨੇ ਇਹ ਗਲ ਕਹੀ ਹੈ ਉਨਾਂ ਨੇ ਗੁਪ ਹੀ ਮਾਰੀ ਹੈ । ਕਰਤਾਰ ਸਿੰਘ-ਤਾਂ ਫਿਰ ਬੰਗਾਲ ਸਾਨੂੰ ਕਿਸ ਪ੍ਰਕਾਰ ਸਹਾਇਤਾ ਦੇ ਸਕੇਗਾ ? ਤੇ ਕੀ ਉਥੇ ਵੀ ਪੰਜਾਬ ਦੇ ਨਾਲ ਹੀ ਗਦਰ ਹੋਵੇਗਾ ? ਬੰਗਾਲ ਵਿਚ ਆਪ ਦੇ ਅਧੀਨ ਕੰਮ ਕਰਨ ਵਾਲੇ ਕਿਤਨੇ ਹਨ ? ਮੈਂ ਕਿਹਾ-“ਵੇਖੋ, ਜਿਸ ਤਰਾਂ ਇਥੇ ਆਪ ਨੂੰ ਫੌਜੀਆਂ ਵਿਚ ਜਾ ਵੜਨ ਦਾ ਅਵਸਰ ਪ੍ਰਾਪਤ ਹੁੰਦਾ ਹੈ, ਜੇ ਅਸਾਨੂੰ ਫੌਜੀਆਂ ਵਿਚ ਵੜਨ ਦੀ ਸੌਖਿਆਈ ਹੁੰਦੀ ਤਾਂ ਹੁਣ ਨੂੰ ਕਦੇ ਦਾ ਮਹਾਂ-ਗਦਰ ਮਚ ਗਿਆ ਹੁੰਦਾ । ਬੰਗਾਲ ਦੇ ਦਲ ਦੇ ਮੈਂਬਰਾਂ ਦੀ ਅਧਿਕਤਾ ਬਚਿਆਂ ਅਰ ਨੌਜਵਾਨਾਂ ਦੀ ਹੈ । ਤੇ ਅਸੀਂ ਲੋਕ ਬੜੀ ਸਾਵਧਾਨੀ ਨਾਲ ਬਹੁਤ ਛਾਨ ਬੀਨ ਦੇ ਉਪ੍ਰੰਤ ਅਜੇਹੇ ਲੋਕਾਂ ਨੂੰ ਭਰਤੀ ਕਰਦੇ ਹਾਂ ਜੋ ਕਿ ਹਰ ਘੜੀ ਮਰਨ ਲਈ ਤਿਆਰ ਰਹਿੰਦੇ ਹਨ । ਇਸ ਲਈ ਸਾਡੇ ਦਲ ਵਿਚ ਬਹੁਤੇ ਆਦਮੀ ਨਹੀਂ ਹਨ । ਸ਼ਾਇਦ ਹਜ਼ਾਰ ਦੋ ਹਜ਼ਾਰ ਤੋਂ ਵੱਧ ਨਾ ਹੋਣ । ਕਿੰਤੂ ਇਹ ਪੱਕਾ ਵਿਸ਼ਵਾਸ਼ ਹੈ ਕਿ ਜਿਸ ਦਿਨ ਖਲਾ ਬਲਵਾ ਹੋ ਜਾਵੇਗਾ ਉਸ ਦਿਨ ਹਜ਼ਾਰਾਂ ਆਦਮੀ ਅਸਾਡੇ ਨਾਲ ਆ ਮਿਲਣਗੇ। ਜਦੋਂ ਪੰਜਾਬ ਵਿਚ ਗਦਰ ਹੋ ਜਾਵੇਗਾ ਤਾਂ ਇਹ ਵੀ ਨਿਸਚੇ ਜਾਣੋ ਕਿ ਉਸ ਦਿਨ ਬੰਗਾਲ ਬੈਠਾ ਬੈਠਾ ਤਮਾਸ਼ਾ ਨਹੀਂ ਵੇਖੇਗਾ, ਅਰ ਅੰਗਰੇਜ਼ਾਂ ਨੂੰ ਬੰਗਾਲ ਵਾਸਤੇ ਇਤਨੀ ਉਲਝਣ ਵਿਚ ਫਸਣਾ ਪਵੇਗਾ ਕਿ ਸਰਕਾਰ ਆਪਣੀ ਕੁਲ ਸ਼ਕਤੀ ਇਕ ਪੰਜਾਬ ਉਤੇ ਹੀ ਨਹੀਂ ਖਰਚ ਕਰ ਸਕੇਗੀ । ਮੈਂ ਇਹ ਵੀ ਕਿਹਾ-“ਬੰਗਾਲ ਇਸ ਵੇਲੇ ਵੀ ਸਰਕਾਰੀ ਖਜ਼ਾਨੇ ਲੁਟ ਸਕਦਾ ਹੈ, ਪੁਲਸ ਦੀਆਂ ਬਾਰਕਾਂ ਪੁਰ ਛਾਪਾ ਮਾਰਨਾ ਇਤਿਆਦਿ ਕੰਮ ਕਰ ਸਕਦਾ ਹੈ, ਕਿੰਤੁ ਅਗੋਂ ਕੀ ਹੋਵੇਗਾ ? ਇਸ “ਅਗੋਂ ਕੀ ਹੋਵੇਗਾ’ ਨੂੰ ਸੋਚਕੇ ਹੀ ਬੰਗਾਲ ਨੇ ਅਜੇ ਤਕ ਅਜਿਹਾ ਕੁਝ ਨਹੀਂ ਕੀਤਾ। ਮੈਂ ਇਨ੍ਹਾਂ ਲੋਕਾਂ ਨੂੰ ਭਲੀ ਭਾਂਤ ਸਮਝਾ ਦਿਤਾ ਕਿ ਅਸਾਡੀ ਸਲਾਹ ਲਏ ਬਗੈਰ ਅਚਾਨਕ ਹੀ ਨਾ ਕੁਝ ਕਰ ਬੈਠਣਾ । ਇਹ ਵੀ ਕਹਿ ਦਿਤਾ ਕਿ ਚੰਗੀ ਤਰਾਂ ਸਾਵਧਾਨੀ ਨਾਲ ਕੰਮ ਕਰਨਾ ਪਵੇਗਾ, ਜਿਸ ਤੋਂ ਕਿ ਇਹ ਮੇਹਨਤ ਵਿਅਰਥ ਹੀ ਨਾ ਚਲੀ ਜਾਵੇ । ਸਿਰਫ ਹੁ ਹਾ ਕਰਕੇ ਫਜ਼ਲ ਕੰਮਾਂ ਵਿਚ ਆਪਣੀ ਤਾਕਤ ਨਾ ਖਰਚ ਕਰ ਬੈਠਣਾ। ਮੈਂ ਇਨ੍ਹਾਂ ਨੂੰ ਕਿਹਾ ਕਿ ਬਹੁਤਿਆਂ ਆਦਮੀਆਂ ਨੂੰ ਕਹੋ ਕਿ ਆਪਣੇ ਆਪਣੇ ਪਿੰਡਾਂ ਵਿਚ ਜਾਕੇ ਰਹਿਣ । ਕੇਵਲ ਮੁਖੀਆਂ ਦਾ ਯਾ ਕੰਮ ਕਰਨ ਵਾਲੇ ਹੋਰ ਬੜੇ ਜੇਹੇ ਆਦਮੀਆਂ ਦਾ ਲਾਗੇ ਰਹਿਣਾ ਹੀ ਠੀਕ ਹੋਵੇਗਾ। ਅਤੇ ਸਭ ਆਦਮੀਆਂ ਦੇ ਛੋਟੇ ਛੋਟੇ ਜਥੇ ਬਣਾ ਕੇ ਉਨਾਂ ਪੁਰ ਜਥੇਦਾਰ ਮੁਕੱਰਰ ਕਰ ਦਿਉ । ਇਸੇ ਤਰ੍ਹਾਂ . ਸੰਗਠਨ ਹੋ ਜਾਣ ਪਰ ਜਿਸ ਵੇਲੇ ਲੋੜ ਪਵੇਗੀ ਸਭ ਆਦਮੀਆਂ ਤੋਂ ਕੰਮ ਲਿਆ ਜਾ ਸਕਦਾ ਹੈ। ਜੇ ਇਸ ਤਰਾਂ ਛੋਟੇ ਛੋਟੇ ਜਥੇ ਨਹੀਂ ਬਣਾਏ ਜਾਣਗੇ ਤਾਂ ਗ੍ਰਿਫਤਾਰ ਹੋਣ ਦਾ ਹਰ ਘੜੀ ਸੰਸਾ ਬਣਿਆ ਰਹੇਗਾ’ ਫਿਰ ਕਰਤਾਰ ਸਿੰਘ ਨੂੰ ਕਿਹਾ-“ਆਪ ਵਿਚੋਂ ਕੋਈ ਇਕ ਆਦਮੀ ਮੇਰੇ ਨਾਲ ਚਲੋ, ਮੈਂ ਉਸ ਨੂੰ ਉਸ ਜਗਾ ਲੈ ਜਾਵਾਂਗਾ ਜਿਥੇ ਰਾਸ ਬਿਹਾਰੀ ਹੈ । ਰਾਸ ਬਿਹਾਰੀ ਨਾਲ ਹਛੀ ਤਰਾਂ ਸਲਾਹ ਕਰਨੀ ਹੈ। ਇਹ ਗਲ ਉਨਾਂ ਨੂੰ | ਪਸੰਦ ਆਈ; ਹੁਣ ਨਿਸਚੇ ਹੋਇਆ ਕਿ ਲਾਹੌਰ ਵਿਚ ਵੀ ਸਿੰਘ ਨਾਲ ਦੋਬਾਰਾ ਮੁਲਾਕਾਤ ਕਰਕੇ ਉਸ ਨੂੰ ਨਾਲ ਲੈ ਰਾਸ ਬਿਹਾਗੇ ਦੇ ਪਾਸ ਮੁਲਾਕਾਤ ਕਰਨ ਵਾਸਤੇ ਜਾਣਾ ਠੀਕ ਹੋਵੇਗਾ । ਮੈਂ ਪੁਛਿਆ ਹੁਣ ਆਪ ਨਾਲ ਕਿਥੇ ਮੁਲਾਕਾਤ ਹੋਵੇਗੀ ? ਉਨਾਂ ਨੇ ਉੜ ਦਿਤਾ ਕਿ “ਅਸਾਡੇ ਠਹਿਰਨੇ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ । ਇਸ ਤੇ ਮੈਂ ਪੁਛਿਆ-ਕੀ ਆਪਦਾ ਕੋਈ ਕੇਂਦਰ ਨਹੀਂ ਹੈ, ਜਿਥੇ ਪਹੁੰਚਣ ਤੇ ਸਭ ਗਲਾਂ ਦਾ ਪਤਾ ਲਗ ਜਾਵੇ ? ਉਤਰ ਨਹੀਂ ਵਿਚ ਮਿਲਿਆ। ਮਲੂਮ ਹੋਇਆ ਕਿ ਇਹ ਲੋਕ ਅੱਡ ਅੱਡ ਕੰਮਾਂ ਪੁਰ ਚਲੇ ਜਾਣਗੇ ਅਤੇ ਕੰਮ ਹੋ ਜਾਣ ਪੁਰ ਫਿਰ ਇਕ ਗੁਪਤ ਜਿਹੇ ਥਾਂ ਇਕੱਠੇ ਹੋਣਗੇ । ਜੇ ਕਿਸੇ ਕਾਰਨ ਇਸਤਰਾਂ ਇਕੱਤੂ ਨਾ ਹੋ ਸਕਣ, ਤਾਂ ਗੁਰਦਾਰੇ ਵਿਚ ਢੂੰਢਣ ਤੋਂ ਸਿਵਾਇ ਪਤਾ ਲਾਉਣ ਦਾ ਹੋਰ ਕੋਈ ਉਪਾ ਨਹੀਂ । ਇਹ ਸੁਣਨ ਤੋਂ ਬੜਾ ਅਚੰਭਾ ਹੋਇਆ .........ਪਿਛੋਂ ਗੂਹੜਾ ਸੰਬੰਧ ਹੋ ਜਾਣ ਪਰ ਮਲੂਮ ਹੋਇਆ ਕਿ ਸੱਚ ਮੁਚ ਇਨਾਂ ਦੀ ਇਹੋ ਹਾਲਤ ਸੀ। ਤਦੋਂ ਉਸ ਦਾ ਉਪਾ ਭੀ ਕਰ ਦਿਤਾ ਸੀ । ਜਲੰਧਰ ਤੋਂ ਸ੍ਰੀ ਸਾਨਿਯਾਲ ਲਾਹੌਰ ਗਏ ਅਤੇ ਓਥੇ ਸ਼ੁ ਪਿਰਥੀ ਸਿੰਘ ਨੂੰ ਮਿਲੇ, ਜਿਨਾਂ ਨੇ ਪੰਜ ਦਸੰਬਰ ਨੂੰ ਬਨਾਰਸ ਪੁਜਣ ਦਾ ਇਕਰਾਰ ਕੀਤਾ। ਸ੍ਰੀ ਸਾਨਿਯਾਲ ੫ ਦਸੰਬਰ ਨੂੰ "ਬਈ ਜੀਵਨ, ਪਹਿਲਾ ਭਾਗ, ਪੰਨੇ ੨੭ ਤੋਂ ੪੧. +First Case, Individual Case of Pirtli Singh, p.1. ੬੧ Digitised by Panjab Digital Library www.panjabeigtb.org