|
ਅਤੇ ਅਗਲੇ ਅਗਲੇਰੇ ਦਿਨ ਬਨਾਰਸ ਸਟੇਸ਼ਨ ਉਤੇ ਸ਼੍ਰੀ ਪਿਰਥੀ ਸਿੰਘ ਨੂੰ ਲੈਣ ਜਾਂਦੇ ਰਹੇ, ਪਰ ਉਹ ਨਾ ਅਪੜੇ। ਸ਼੍ਰੀ ਪਿਰਥੀ ਸਿੰਘ ਦੇ ਨਾ ਪੁਜਣ ਦਾ ਕਾਰਨ ਇਹ ਸੀ ਕਿ ਜਦ ਉਹ ਅੰਬਾਲਾ ਛਾਉਣੀ ਵਿਚ ਰਾਜਪੂਤ ਪਲਟਨ ਵਿਚ ਗਦਰ ਦਾ ਪ੍ਰਚਾਰ ਕਰਨ ਜਾ ਰਹੇ ਸਨ, ਤਾਂ ਫੀਰੋਜ਼ ਸ਼ਹਿਰ ਦੀ ਘਟਨਾ ਦੀ ਤਫਤੀਸ਼ ਵਿਚ ਮਿਲੀ ਇਤਲਾਹ ਦੇ ਆਧਾਰ ਉਤੇ ਪੁਲਸ ਦੇ ਇਕ ਅਫਸਰ ਨੇ ਅਚਾਨਕ ਉਨ੍ਹਾਂ ਨੂੰ ਛਾਉਣੀ ਵਿਚ ਆ ਫੜਿਆ। ਪੁਲਸ ਅਫਸਰ ਅਤੇ ਸ਼੍ਰੀ ਪਿਰਥੀ ਸਿੰਘ ਉਤਨਾ ਚਿਰ ਗੁਥਮ ਗੁਬਾ ਹੁੰਦੇ ਰਹੇ ਜਿਤਨਾ ਚਿਰ ਦੋਵੇਂ ਬੇਹੋਸ਼ ਨਾ ਹੋ ਗਏ।ਪਿਛੋਂ ਜਦ ਇਕ ਐਨਜੀਨੀਅਰ ਨੇ ਉਨ੍ਹਾਂ ਦੋਵਾਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਵੇਖਿਆ, ਤਾਂ ਸ਼੍ਰੀ ਪਿਰਥੀ ਸਿੰਘ ਦਾ ਹੱਥ ਪੁਲਸ ਅਫਸਰ ਦੇ ਪਸਤੌਲ ਉਤੇ ਪਿਆ ਹੋਇਆ ਸੀ[1]। ਸ਼੍ਰੀ ਪਿਰਥੀ ਸਿੰਘ ਦੇ ਇਸ ਤਰ੍ਹਾਂ ਫੜੇ ਜਾਣ ਦੇ ਕਾਰਨ ਗਦਰੀ ਇਨਕਲਾਬੀਆਂ ਦਾ ਜੋ ਸੰਬੰਧ ਬੰਗਾਲ ਦੇ ਰਾਜਪਲਟਾਊਆਂ ਨਾਲ ਕਾਇਮ ਹੋਣ ਲਗਾ ਸੀ, ਕੁਝ ਸਮੇਂ ਲਈ ਉਸ ਵਿਚ ਅਟਕਾ ਪੈ ਗਿਆ[2]। ਸ਼੍ਰੀ ਵੈਸ਼ਨੋ ਗਨੇਸ਼ ਪਿੰਗਲੇ, ਤਾਲੇਗੂਆਨ ਧਮਧੇਰਾ, ਜ਼ਿਲਾ ਪੂਨਾ (ਮਹਾਰਾਸ਼ਟਰ), ਦੇ ਨੌਜਵਾਨ ਸਨ, ਜੋ ਵਿਦਿਆ ਪ੍ਰਾਪਤ ਕਰਨ ਅਮਰੀਕਾ ਗਏ। ਪਹਿਲੇ ਉਨ੍ਹਾਂ ਨੂੰ ਓਬੇ ਉਤਰਨ ਨਾ ਦਿਤਾ ਗਿਆ, ਅਤੇ ਕੈਨੇਡਾ ਤੋਂ ਆਏ ਡੈਪੂਟੇਸ਼ਨ ਦੀ ਪ੍ਰੇਰਨਾ ਉਤੇ ਜੋ ਮੇਜਰਨਾਮਾ ਬੈਡਲਾਹਾਲ ਵਿਚ ਹੋਈ ਮੀਟਿੰਗ ਨੇ ਸਰਕਾਰ ਪਾਸ ਪੇਸ਼ ਕੀਤਾ ਸੀ, ਉਸ ਵਿਚ ਇਸ ਗਲ ਦਾ ਜ਼ਿਕਰ ਕੀਤਾ ਗਿਆ। ਪਿਛੋਂ ਉਨ੍ਹਾਂ ਨੂੰ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ ਅਤੇ ਉਹ ਸੀਆਟਲ ਪੜ੍ਹਨ ਲਗ ਪਏ[3]। ਜਦ ਗਦਰੀ ਇਨਕਲਾਬੀਆਂ ਦੀ ਮੁਹਿੰਮ ਦੇਸ ਨੂੰ ਆਈ, ਤਾਂ ਉਹ ਵੀ ‘ਸਲਾਮਸ’ ਜਹਾਜ਼ ਰਾਹੀ ੨੦ ਨਵੰਬਰ ਨੂੰ ਕਲਕੱਤੇ ਪੁਜੇ। “ਆਪਣੇ ਦੇਸ ਨੂੰ ਵਾਪਸ ਆਉਂਦਿਆਂ ਇਨ੍ਹਾਂ ਨੇ ਜਹਾਜ਼ ਪੁਰ ਹੀ ਨਿਸਚੇ ਕਰ ਲਿਆ ਸੀ ਕਿ ਪਹਿਲਾਂ ਬੰਗਾਲ ਦੀ ਗਦਰ ਪਾਰਟੀ ਦੇ ਲੀਡਰਾਂ ਦਾ ਬੰਗਾਲ ਵਿਚ ਪਤਾ ਲਵਾਂਗਾ। ਤਦ ਫਿਰ ਪੰਜਾਬ ਜਾਵਾਂਗਾ। ਕਲਕੱਤੇ ਵਿਚ ਆਕੇ ਆਪਣੇ ਪੁਰਾਣੇ ਸਜਣਾਂ ਮਿਤਾਂ ਦੀ ਸਹਾਇਤਾ ਨਾਲ ਇਨ੍ਹਾਂ ਨੇ ਕਲਕਤੇ ਦੇ ਗਦਰ ਪਾਰਟੀ ਦੇ ਕਈ ਮੁਖੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪੰਜਾਬ ਵਿਚ ਬਲਵੇ ਦੀ ਤਿਆਰੀ ਹੋਣ ਦੀ ਖਬਰ ਸਾਰੇ ਕਲਕੱਤੇ ਸ਼ਹਿਰ ਵਿਚ ਫੈਲ ਗਈ। ਇਧਰ ਇਨਾਂ ਦੇ ਮਿੱਤ੍ਰਾਂ ਨਾਲ ਅਸਾਡੇ ਦਲ ਦਾ ਵੀ ਕੁਝ ਸੰਬੰਧ ਸੀ, ਅਰ ਉਸੇ ਸੰਬੰਧ ਦਵਾਰਾ ਪਿੰਗਲੇ ਅਸਾਡੇ ਦਲ ਵਿਚ ਆ ਗਏ। ਅਸਾਡੇ ਦਲ ਵਿਚ ਆਉਂਦਿਆਂ ਹੀ ਇਹ ਸਿਧੇ ਕਾਂਸ਼ੀ ਭੇਜ ਦਿਤੇ ਗਏ। ਪਿੰਗਲੇ ਨੇ ਕਲਕੱਤੇ ਵਿਚ ਬਹੁਤ ਲੋਕਾਂ ਤੋਂ ਬੰਬ ਗੋਲੇ ਮੰਗੇ ਸਨ। ਉਸ ਸਮੇਂ ਸਾਰੇ ਬੰਗਾਲ ਨੂੰ ਬਹੁਤ ਕਰਕੇ ਅਸਾਡੇ ਕੇਂਦ੍ਰ ਤੋਂ ਹੀ ਬੰਬ ਗੋਲੇ ਮਿਲਦੇ ਸਨ। ਇਸ ਲਈ ਬੰਬਾਂ ਗੋਲਿਆਂ ਵਾਸਤੇ ਪਿੰਗਲੇ ਦਾ ਡੂੰਘਾ ਸੰਬੰਧ ਅਸਾਡੇ ਨਾਲ ਹੋ ਗਿਆ। ਕਾਂਸ਼ੀ ਵਿਚ ਇਨੀਂ ਦਿਨੀਂ ਅਸਾਡੇ ਮਨ ਵਿਚ ਇਹ ਖਿਆਲ ਉਤਪਨ ਹੋ ਰਿਹਾ ਸੀ ਕਿ ਸ਼ਾਇਦ ਹੁਣ ਅਸਾਡਾ ਸੰਬੰਧ ਪੰਜਾਬ ਨਾਲ ਜੁੜਨਾ ਕਠਨ ਹੋ ਜਾਵੇ, ਕਿਉਂਕਿ ੫ ਦਸੰਬਰ ਪ੍ਰਿਥਵੀ ਸਿੰਘ ਕਾਂਸ਼ੀ ਆਉਣ ਵਾਲੇ ਸਨ, ਕਿੰਤੂ ਨਾ ਤਾਂ ਉਨ੍ਹਾਂ |
ਦੇ ਦਰਸ਼ਨ ਹੋਏ ਅਰ ਨਾ ਪੰਜਾਬ ਦਾ ਕੋਈ ਸਮਾਚਾਰ ਹੀ ' ਮਿਲਿਆ। ਅਜਿਹੇ ਵੇਲੇ ਪਿੰਗਲੇ ਦੇ ਮਿਲ ਪੈਣ ਤੇ ਇਤਨੀ ਪ੍ਰਸੰਨਤਾ ਹੋਈ ਮਾਨੋ ਕੁਬੇਰ ਦਾ ਧਨ ਹਥ ਲਗ ਗਿਆ ਹੋਵੇ। ਪਿੰਗਲੇ ਦੇ ਆ ਜਾਣ ਨਾਲ ਸਾਨੂੰ ਸੱਚ ਮੁਚ ਬੜਾ ਆਸਰਾ ਹੋ ਗਿਆ। ਇਨ੍ਹਾਂ ਦਾ ਸਰੀਰ ਭਰਿਆ ਹੋਇਆ ਅਰ ਬਲਵਾਨ ਸੀ। ਖੂਬ ਗੋਰਾ ਰੰਗ ਸੀ ਅਰ ਇਨ੍ਹਾਂ ਦੀਆਂ ਅੱਖਾਂ ਤਥਾ ਚੇਹਰੇ ਤੋਂ ਚੜ੍ਹਤਾ ਅਤੇ ਸਿਆਣਪ ਝਲਕਾਰੇ ਮਾਰਦੀ ਸੀ। ਇਸ ਸਿਆਣਪ ਨੇ ਉਸ ਦਿਨ ਅਸਾਡੇ ਮਨਾਂ ਵਿਚ ਖਾਸ ਜਗ੍ਹਾ ਪ੍ਰਾਪਤ ਕਰ ਲਈ ਸੀ। ਇਨ੍ਹਾਂ ਨੂੰ ਵੇਖਣ ਅਰ ਇਨ੍ਹਾਂ ਨਾਲ ਬਾਤ ਚੀਤ ਕਰਨ ਤੋਂ ਸਾਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਇਨ੍ਹਾਂ ਦੀ ਹੱਥੀਂ ਅਸਾਡੇ ਕਈ ਕਾਰਜ ਸਿੱਧ ਹੋਣਗੇ[4]। ਸ਼੍ਰੀ ਪਿੰਗਲੇ ਨੇ ਆਪਣੇ ਬਾਰੇ ਦੱਸਿਆ ਕਿ ਉਨ੍ਹਾਂ ਨੇ ਸਾਧ ਬਣਕੇ ਹਿੰਦੁਸਤਾਨ ਦੇ ਅੱਡ ਅੱਡ ਥਾਵਾਂ ਦੀ ਯਾਤ੍ਰਾ ਕੀਤੀ, ਫਿਰ ਮਕੈਨੀਕਲ ਇੰਜੀਨਿਰਿੰਗ ਪੜ੍ਹਣ ਵਾਸਤੇ ਅਮਰੀਕਾ ਚਲੇ ਗਏ, ਅਰ ਉਥੇ ਗਦਰ ਪਾਰਟੀ ਵਿਚ ਸ਼ਾਮਲ ਹੋ ਗਏ[5]। “ਸ਼ੀ ਪਿੰਗਲੇ ਨੂੰ ਇਕ ਦੋ ਦਿਨ ਕਾਂਸ਼ੀ ਅਟਕਾ ਕੇ ਪੰਜਾਬ ਭੇਜ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਪੰਜਾਬ ਵਿਚ ਉਨ੍ਹਾਂ ਦੇ ਪਾਸ ਬੇ-ਹਿਸਾਬ ਗੋਲੇ ਭੇਜ ਦਿਤੇ ਜਾਣ। ਇਸ ਪਰ ਇਨ੍ਹਾਂ ਨੂੰ ਕਿਹਾ ਗਿਆ ਕਿ ਗੋਲੇ ਤਾਂ ਭੇਜੇ ਜਾ ਸਕਦੇ ਹਨ, ਕਿੰਤੂ ਇਕ ਇਕ ਬੰਬ ਗੋਲਾ ਬਨਾਉਣ ਪਰ ਸੋਲ੍ਹਾਂ ਸੋਲ੍ਹਾਂ ਰੁਪੱਏ ਖਰਚ ਆ ਜਾਂਦਾ ਹੈ ਇਸ ਲਈ ਰੁਪੱਏ ਦੀ ਮਦਦ ਮਿਲੇ ਬਿਨਾਂ ਬੇ-ਹਿਸਾਬੋ ਬੰਬ ਗੋਲਿਆਂ ਦਾ ਭੇਜਿਆ ਜਾਣਾ ਕਠਿਨ ਹੈ।.........ਹੁਣ ਰੁਪੱਏ ਲਿਆਉਣ ਅਰ ਪੰਜਾਬੀਆਂ ਦਾ ਹਾਲ ਚਾਲ ਮਲੂਮ ਕਰਨ ਲਈ ਪਿੰਗਲੇ ਪੰਜਾਬ ਨੂੰ ਗਏ[6]”। ਪਹਿਲੇ ਮੁਕੱਦਮੇਂ ਦੇ ਫੈਸਲੇ ਵਿਚ ਜੱਜਾਂ ਨੇ ਇਹ ਕਿਆਫਾ ਲਾਇਆ ਹੈ ਕਿ ਦਸੰਬਰ ਦੇ ਅਖੀਰ ਵਿਚ ਗਦਰੀ ਕਾਰਰਵਾਈਆਂ ਦੇ ਫਿਰ ਕੇ ਸਰਗਰਮ ਹੋ ਜਾਣ ਦਾ ਕਾਰਨ ਸ਼ਾਇਦ ਇਹ ਸੀ, ਕਿ ‘ਕੌਮਾ ਗਾਟਾ ਮਾਰੂ' ਦੇ ਜਿਨ੍ਹਾਂ ਮੁਸਾਫਰਾਂ ਨੂੰ ਬਜ ਬਜ ਘਾਟ ਦੀ ਘਟਨਾਂ ਪਿਛੋਂ ਨਜ਼ਰਬੰਦ ਕੀਤਾ ਗਿਆ ਸੀ, ਉਨਾਂ ਨੂੰ ਤਕਰੀਬਨ ਏਸੇ ਸਮੇਂ ਰਿਹਾ ਕੀਤਾ ਗਿਆ[7]। ਜੱਜ ਇਹ ਗੱਲ ਸਪੱਸ਼ਟ ਕਰਕੇ ਲਿਖਦੇ ਹਨ ਕਿ ਇਹ ਉਨ੍ਹਾਂ ਦਾ ਕੇਵਲ ਇਕ ਕਿਆਸ ਹੈ। ਪਰ ਉਨ੍ਹਾਂ ਦਾ ਇਹ ਕਿਆਸ ਠੀਕ ਨਹੀਂ, ਕਿਉਂਕਿ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਗਦਰੀ ਇਨਕਲਾਬੀਆਂ ਦੀਆਂ ਮੀਟਿੰਗਾਂ ਜਾਂ ਸਰਗਰਮੀਆਂ ਵਿਚ ਜਿਨ੍ਹਾਂ ਹੱਸਾ ਲਿਆ, ਉਨ੍ਹਾਂ ਵਿਚ ‘ਕੌਮਾ ਗਾਟਾ ਮਾਰੂ’ਦੇ ਮੁਸਾਫਰਾਂ ਵਿਚੋਂ ਇਕ ਵੀ ਨਹੀਂ ਸੀ। ਇਸ ਤੋਂ ਇਲਾਵਾ ‘ਕੌਮਾ ਗਾਟਾ ਮਾਰੂ' ਦੇ ਮੁਸਾਫਰਾਂ ਵਿਚੋਂ ਕੇਵਲ ਗਿਣਤੀ ਦੇ ਤਿੰਨ ਚਾਰ ਨੇ ਰਿਹਾਈ ਪਿਛੋਂ ਹਿੰਦੁਸਤਾਨ ਵਿਚ ਗਦਰ ਪਾਰਟੀ ਦੀ ਮੁਹਿੰਮ ਵਿਚ ਅੱਧ ਜਨਵਰੀ ਦੇ ਕਰੀਬ ਜਾਂ ਇਸ ਤੋਂ ਪਿਛੋਂ ਹਿੱਸਾ ਲਿਆ; ਅਤੇ ਉਨ੍ਹਾਂ ਦਾ ਅਦਾ ਕੀਤਾ ਪਾਰਟ ਇਤਨਾ ਨੁਮਾਇਆਂ ਨਹੀਂ, ਜਿਸ ਤੋਂ ਇਹ ਸਮਝਿਆ ਜਾ ਸਕੇ ਕਿ ਉਨ੍ਹਾਂ ਦੀਆਂ ਸਰਗਰਮੀਆਂ ਦੇ ਕਾਰਨ ਗਦਰੀ ਇਨਕਲਾਬੀਆਂ ਦੀਆਂ ਕਾਰਰਵਾਈਆਂ ਗਰਮ ਹੋਈਆਂ। ਦਸੰਬਰ ਵਿਚ ਗਦਰੀਆਂ ਦੀਆਂ ਕਾਰਰਵਾਈਆਂ |
੯੨