________________
ਨੇ ਡੀਕਦਾ ਰਿਹਾ ਉਡੀਕਣ ਰ ਹੋਰ ਮੁਲਾ ਢਿੱਲੀਆਂ ਹੋਣ ਦਾ ਇਹ ਕਾਰਨ ਨਹੀਂ ਸੀ ਕਿ ਉਨ੍ਹਾਂ ਦਾ ਉਤਸ਼ਾਹ ਮੱਠਾ ਪੈ ਗਿਆ ਸੀ; ਬਲਕਿ ਉਸ ਦਾ ਕਾਰਨ ਇਹ ਸੀ ਕਿ ਉਨਾਂ ਨੂੰ ਚਲਾਉਣ ਵਾਲਾ ਕੋਈ ਲੀਡਰ ਨਹੀਂ ਸੀ*, ਜਾਂ ਪਿਛਲੇ ਕਾਂਡ ਵਿਚ ਦਿੱਤੇ ਗਏ ਕਾਰਨਾਂ ਕਰਕੇ ਲਗੇ ਧੱਕੇ ਪਿਛੋਂ ਉਨਾਂ ਨੂੰ ਆਪਣੇ ਕੰਮ ਦੇ ਤਰੀਕਾਕਾਰ ਨੂੰ ਨਵਿਉਂ ਸਿਰਿਉਂ ਵਿਉਂਤ ਕੇ ਚੱਲਣ ਵਿਚ ਵਕਤ ਲੱਗਾ । ਸ੍ਰੀ ਸਾਨਿਯਾਲ ਨੇ ਵੀ ਜਲੰਧਰ ਸਟੇਸ਼ਨ ਪਾਸ ਹੋਈ ਮੀਟਿੰਗ ਵਿਚ ਉਨਾਂ ਨੂੰ ਸੰਭਲ ਕੇ ਚੱਲਣ ਦੀ ਸਲਾਹ ਦਿੱਤੀ । ਮੂਲਾ ਸਿੰਘ ਦੇ ਆਉਣ ਨਾਲ ਵੀ ਸ਼ਾਇਦ ਕੁਝ ਫਰਕ ਪਿਆ ਹੋਵੇਗਾ, ਪਰ ਦਸੰਬਰ ਦੇ ਅਖੀਰ ਵਿਚ ਜ਼ਿਆਦਾ ਸਰਗਰਮੀ ਸ਼ੀ ਪਿੰਗਲੇ ਦੇ ਆਉਣ ਅਤੇ ਬੰਗਾਲੀ ਰਾਜਪਲਟਾਊਆਂ ਨਾਲ ਤਾਲ ਮੇਲ ਪੈਦਾ ਹੋ ਜਾਣ ਵਾਸਤੇ ਰਾਹ ਖੁਲਣ ਨਾਲ ਵੱਧੀ। ਮੁਲਾ ਸਿੰਘ ਦੇ ਦੇਰ ਨਾਲ ਦੇਸ ਆਉਣ ਦਾ ਕਾਰਨ ਇਹ ਸੀ ਕਿ ਉਸ ਨੇ ਸ਼ੰਘਾਈ ਤੋਂ ਸ੍ਰੀ ਭਗਵਾਨ ਸਿੰਘ ਨੂੰ ਅਮਰੀਕਾ ਹਥਿਆਰ ਪੁਚਾਣ ਲਈ ਤਾਰ ਦਿੱਤੀ ਸੀ। ਸ੍ਰੀ ਭਗਵਾਨ ਸਿੰਘ ਨੇ ਜਵਾਬ ਵਿੱਚ ਮੂਲਾ ਸਿੰਘ ਨੂੰ ਸ਼ੰਘਾਈ ਹੋਰ ਸਮਾਂ ਉਡੀਕਣ ਲਈ ਕਿਹਾ । ਉਹ ਓਥੇ ਪੰਦਰਾਂ ਦਿਨ ਉਡੀਕਦਾ ਰਿਹਾ, ਪਰ ਹਥਿਆਰ ਨਾ ਅਪੜੇ। ਆਖਰ ਮੂਲਾ ਸਿੰਘ ਪਹਿਲੀ ਦਸੰਬਰ ਨੂੰ ਅੰਮ੍ਰਿਤਸਰ ਪੁਜਾ। ਪਰ ਹੋਰਨਾਂ ਇਨਕਲਾਬੀਆਂ ਨਾਲ ਮੇਲ ਮਿਲਾਪ ਪੈਦਾ ਕਰਨ ਤੋਂ ਇਲਾਵਾ ਦਸੰਬਰ ਦੇ ਅਖੀਰ ਤਕ ਉਸ ਨੇ ਕੋਈ ਖਾਸ ਕੰਮ ਨਾ ਕੀਤਾ। | ਸ਼ੀ ਪਿੰਗਲੇ ਦਸੰਬਰ ਦੇ ਅਖੀਰ ਵਿਚ ਪੰਜਾਬ ਆਏ ਅਤੇ ਅਮਰ ਸਿੰਘ ਨੂੰ ਨਾਲ ਲੈ ਕੇ ਕਪੂਰਥਲੇ ਗਏ, ਜਿਥੇ ਉਨ੍ਹਾਂ ਸ੍ਰੀ ਨਿਧਾਨ ਸਿੰਘ ‘ਚੁਘ, ਸ਼੍ਰੀ ਕਰਤਾਰ ਸਿੰਘ ‘ਸਰਾਭਾ, ਪਰਮਾਨੰਦ (ਯੂ. ਪੀ.) ਅਤੇ ਰਾਮ ਸਰਨ ਦਾਸ ਨਾਲ ਮਿਲਕੇ ਮੀਟਿੰਗ ਕੀਤੀ । ਬੰਬਾਂ ਬਾਰੇ ਗਲ ਬਾਤ ਹੋਈ, ਅਤੇ ਸ਼ੀ ਪਿੰਗਲੇ ਨੇ ਜ਼ਿਕਰ ਕੀਤਾ ਕਿ ਬੰਗਾਲ ਪਾਰਟੀ ਮਿਲਵਰਤਣ ਦੇਣ ਨੂੰ ਤਿਆਰ ਹੈ। ੩੧ ਦਸੰਬਰ ਨੂੰ ਅੰਮ੍ਰਿਤਸਰ ਵਿਰਪਾਲੀ ਧਰਮਸਾਲਾ . ਵਿਚ ਇਕ ਜ਼ਰੂਰੀ ਮੀਟਿੰਗ ਹੋਈ, ਜਿਸ ਵਿਚ ਮੂਲਾ ਸਿੰਘ ਅਤੇ ਅਮਰ ਸਿੰਘ (ਵਾਅਦਾ ਮੁਆਵਾਂ) ਤੋਂ ਇਲਾਵਾ ਸ੍ਰੀ ਕਰਤਾਰ ਸਿੰਘ ‘ਸਰਾਭਾ, ਸ਼੍ਰੀ ਪ੍ਰਮਾਨੰਦ (ਯੂ. ਪੀ.), ਸ੍ਰੀ ਹਰਨਾਮ ਸਿੰਘ (ਜਿਹਲਮ), ਸ੍ਰੀ ਪਿੰਗਲੇ, ਸ਼੍ਰੀ ਨਿਧਾਨ ਸਿੰਘ, ਡਾਕਟਰ ਮਥਰਾ ਸਿੰਘ, ਸ਼੍ਰੀ ਹਰਨਾਮ ਸਿੰਘ “ਸਿਆਲਕੋਟੀ, ਸ਼੍ਰੀ ਹਿਰਦੇ ਰਾਮ (ਮੰਡੀ ਰਿਆਸਤ), ਸ੍ਰੀ ਜਗਤ ਸਿੰਘ “ਸੁਰਸੰਗ, ਅਤੇ ਸ੍ਰੀ ਬਲਵੰਤ ਸਿੰਘ (ਸਠਿਆਲਾ) ਸ਼ਾਮਲ ਹੋਏ। ਇਥੇ ਗਦਰੀ ਪ੍ਰੋਗਰਾਮ ਦੇ ਅੱਡ ਅੱਡ ਪਹਿਲੂਆਂ-ਖਜ਼ਾਨੇ ਲੁਟਣੇ, ਚੰਦਾ ਅਕੱਠਾ ਕਰਨ, ਫੌਜਾਂ ਨੂੰ ਪੂਰਨ, ਹਥਿਆਰ ਅਕੱਠੇ ਕਰਨ, ਬੰਬ ਤਿਆਰ ਕਰਨ, ਅਤੇ ਡਾਕੇ ਮਾਰਨ-ਸੰਬੰਧੀ ਵੀਚਾਰ ਹੋਈ । ਇਸ ਮੀਟਿੰਗ ਦਾ ਕੁਝ ਹਿੱਸਾ ਪਿਛੋਂ ਸੰਤ ਗੁਲਾਬ ਸਿੰਘ ਦੀ ਧਰਮਸਾਲਾ (ਅੰਮ੍ਰਿਤਸਰ) ਅਕੱਠਾ ਹੋਇਆ, ਜਿਥੇ ਤਜਰਬੇ ਵਜੋਂ ਬੰਬ ਬਣਾ ਕੇ ਕਾਮਯਾਬੀ ਨਾਲ ਪਰਖਿਆ ਗਿਆ; ਅਤੇ ਪਿੰਗਲੇ ਨੇ ਜੋ ਪਹਿਲੋਂ ਬੰਗਾਲੀ ਮਾਹਿਰ ਨੂੰ ਮੰਗਵਾਉਣ ਦੀ ਤਜਵੀਜ਼ ਰੱਖੀ ਸੀ, ਉਸ ਨੂੰ ਪਰਵਾਨ ਕੀਤਾ ਗਿਆ*। ਮੂਲਾ ਸਿੰਘ ਦੇ ਜ਼ਿਮੇਂ ਹੈਡਕਵਾਰਟਰ ਵਿਚ ਰਹਿਕੇ ਕੰਮ ਚਲਾਉਣ ਦੀ ਡੀਉਟੀ ਲਾਈ ਗਈ; ਅਤੇ ਡਾਕਟਰ ਮਥਰਾ ਸਿੰਘ ਦੀ ਬੰਬਾਂ ਦਾ ਮਸਾਲਾ ਅਕੱਠਾ ਕਰਨ ਦੀ, ਸ਼੍ਰੀ ਨਿਧਾਨ ਸਿੰਘ ਦੀ ਵੰਡ ਜਮਾਂ ਕਰਨ ਦੀ, ਅਤੇ ਸ੍ਰੀ ਕਰਤਾਰ ਸਿੰਘ ‘ਸਰਾਭਾ’ ਦੀ ਝੀ ਸਾਨਯਾਲ ਰਾਹੀਂ ਬੰਗਾਲੀ ਰਾਜਪਲਟਾਊਆਂ ਨਾਲ ਤਾਲ ਮੇਲ ਪੈਦਾ ਕਰਨ ਦੀ ਉਟੀ ਲਾਈ ਗਈ। ਇਸ ਦੌਰਾਨ ਵਿਚ ਬੰਬ ਬਨਾਉਣ ਦੀਆਂ ਅਤੇ ਜੋ ਹੋਰ ਕਾਰਵਾਈਆਂ ਹੋਈਆਂ, ਉਨਾਂ ਦਾ ਜ਼ਿਕਰ ਅਗਲੇ ਕਾਂਡ ਵਿਚ ਕੀਤਾ ਜਾਵੇਗਾ । ਇਥੇ ਵਧੇਰੀ ਮਨਸ਼ਾ ਇਸ ਲੜੀ ਨੂੰ ਜੋੜਨ ਦੀ ਹੈ ਕਿ ਬੰਗਾਲੀ ਰਾਜਪਲਟਾਊਆਂ ਨਾਲ ਕਿਵੇਂ ਤਾਲ ਮੇਲ ਪੈਦਾ ਕੀਤਾ ਗਿਆ, ਅਤੇ ਸ੍ਰੀ ਰਾਸ਼ ਬਿਹਾਰੀ ਬੋਸ ਨੇ ਹਿੰਦ ਵਿਚ ਗਦਰੀ ਮੁਹਿੰਮ ਦੀ ਕਿਵੇਂ, ਕਮਾਨ ਆ ਕੇ ਸੰਭਾਲ ਲਈ। | ਪੰਜਾਬ ਪੁਲਸ ਅਫਸਰਾਂ ਦੀ ਲਿਖਤ ਮੁਤਾਬਕ ਸ੍ਰੀ ਸਾਨਿਯਾਲ ਨਾਲ ਮੇਲ ਜੋਲ ਪੈਦਾ ਕਰਨ ਦੀ ਡੀਊਟੀ ਸ੍ਰੀ ਕਰਤਾਰ ਸਿੰਘ ‘ਸਰਾਭਾ ਦੇ ਜ਼ਿਮੇਂ ਲਾਈ ਗਈ ਸੀ। ਪਰ ਇਹ ਕੰਮ ਦਰਅਸਲ ਸ੍ਰੀ ਪਿੰਗਲੇ ਨੇ ਨਵਿਉਂ ਸਿਰੋਂ ਸ਼ੁਰੂ ਕੀਤਾ ਅਤੇ ਨੇਪਰੇ ਚੜਾਇਆ। | ਸ੍ਰੀ ਪਿੰਗਲੇ ਹਫਤੇ ਵਿਚ ਹੀ ਕਾਂਸ਼ੀ ਵਾਪਸ ਆ ਗਏ । ਹੁਣ ਰਾਸ਼ ਬਿਹਾਰੀ ਦੀ ਪੰਜਾਬ-ਯਾਤਰਾ ਵਿਚ ਕੋਈ ਰੋਕ ਨਹੀਂ ਸੀ*। ਸ਼ੀ ਸਾਨਿਯਾਲ ਨੇ ਆਪਣੀ ਪਹਿਲੀ ਪੰਜਾਬ ਯਾਤਰਾ ਵਿਚ ਹੀ ਇਹ ਨਿਸਚਾ ਕਰ ਲਿਆ ਸੀ ਕਿ, ਪੰਜਾਬ ਵਿਚ ਗਦਰ ਪਾਰਟੀ ਦੇ ਗੈਰ-ਜਥੇਬੰਦ ਹਾਲਾਤ ਹੋਣ ਕਰਕੇ ਖਤਰਿਆਂ ਦੇ ਬਾਵਜੂਦ, ਸ੍ਰੀ ਰਾਜ਼ ਬਿਹਾਰੀ ਨੂੰ ਜਿਤਨੀ ਜਲਦੀ ਹੋ ਸਕੇ ਪੰਜਾਬ ਭੇਜਣਾ ਹੈ ਕਿਉਂਕਿ ਜੇ ਇਸ ਨਵੀਂ ਲਹਿਰ ਨੂੰ ਕਾਬੂ ਵਿਚ ਨਾ ਰਖਿਆ ਗਿਆ, ਤਾਂ ਸਿਖ ਲੋਕ ਬੇਮੌਕੇ ਕੁਝ ਅਜੇਹਾ ਕਰ ਬਹਿਣਗੇ ਕਿ ਜਿਸ ਨਾਲ ਸਾਰੀ ਤਾਕਤ ਅਰ ਕੀਤੀ ਕਤਾਈ ਪਲਾਂ ਵਿਚ ਗਵਾ ਬਹਿਣ ਦਾ ਡਰ ਸੀ। ਕਿੰਤੂ ਸ੍ਰੀ ਰਾਸ਼ ਬਿਹਾਰੀ ਦੇ ਜਾਣ ਤੋਂ ਪਹਿਲੋਂ ਸ੍ਰੀ ਸਾਨਿਯਾਲੇ ਅਤੇ , ਸੀ ਪਿੰਗਲੇ ਇਕ ਵਾਰ ਫੇਰ ਪੰਜਾਬ ਆਏ। ਸ੍ਰੀ ਪਿੰਗਲੇ ਅਤੇ ਬੀ ਸਾਨਿਯਾਲ ਅੰਮ੍ਰਿਤਸਰ ਇਕ ਗੁਰਦਾਰੇ ਵਿਚ ਠਹਿਰੇ । ਸ਼ੀ ਸਾਨਿਯਾਲ ਦੀ ਆਪਣੀਂ ਜ਼ਬਾਨੀਂ, ਇਸ ਜਗਾ ਪਿੰਗਲੇ ਨੇ ਇਕ ਪੰਜਾਬੀ ਮੁਖੀਏ ਨਾਲ ਮੇਰੀ ਵਾਕਫੀ ਕਰਾ ਦਿਤੀ । ਇਨ੍ਹਾਂ ਦਾ ਨਾਉਂ ਮੂਲਾ ਸਿੰਘ ਸੀ ... ਮੂਲਾ ਸਿੰਘ ਸ਼ੰਘਾਈ ਪੁਲਸੀ ਮਹਿਕਮੇਂ ਵਿਚ ਨੌਕਰ ਰਹਿ ਚੁਕਾ ਸੀ ਅਤੇ ਉਥੇ ਵੀ ਪੁਲਸੀ ਹੜਤਾਲੀਆਂ ਦੇ ਮੁਖੀ ਬਣੇ ਸਨ । ...........ਇਸ ਸਮੇਂ ਮੈਂ ਬਹੁਤ ਸਾਰੇ ਪੇਂਡੂ ਸਿਖਾਂ ਨੂੰ ਵੀ ਇਥੇ ਆਉਂਦੇ ਜਾਂਦੇ ਵੇਖਿਆ। ਇਹ ਜ਼ਿਆਦਾਤਰ ਜ਼ਿਮੀਦਾਰ ਯਾ ਹੋਰ ਮੇਹਨਤੀ ਸਨ, ਕਿੰਤੂ ਇਹ ਵੀ ਦੇਸ਼ ਦਾ ਕੰਮ ਕਰਨ ਲਈ ਮਤਵਾਲੇ ਹੋ ਰਹੇ ਸਨ । ਸਿਖ ਧਰਮ ਦੀ ਅਜੇਹੀ ਹੀ ਰਹੁ ਰੀਤੀ ਅਰ ਸਿਖਿਆ ਹੈ । ਇਨ੍ਹਾਂ ਵਿਚੋਂ ਬਹੁਤਿਆਂ ਦੇ ਸਰੀਰ ਰਿਸ਼ਟ ਪਸ਼ਟ ਅਰ ਕਸੇ ਹੋਏ ਸਨ । ਇਸ ਵਾਰ ਮੈਂ ਮੂਲਾ ਸਿੰਘ ਨੂੰ ਇਕ
- First Case, The Outline of Proceedings in India, p. 4.
+[semonger and Slattery, p. 83. “ਬੰਦੀ ਜੀਵਨ, ਭਾਗ ਪਹਿਲਾ ਪੰਨਾ ੭੯. ਬਿੰਦੀ ਜੀਵਨ, ਭਾਗ ਪਹਿਲਾ, ਪੰਨਾ ੪੭. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੭੯, First Case, The Outline of Proceedings in India, p. 4; ਬੰਦੀ ਜੀਵਨ, ਭਾਗ ਪਹਿਲਾ, ਪੰਨਾ ੮੧ ॥ Fleemonger and Slattery, p. 81. First Case, The Outline of Proceedings in India, p. 4. "First Case, The Outline of Proceedings in India, p. 4. Digitised by Panjab Digital Library www penjadigilib.org