|
ਕੇਂਦੂ ਬਨਾਉਣ ਦੀ ਲੋੜ ਭਲੀ ਪਰਕਾਰ ਸਮਝਾਈ ਅਰ ਇਸ ਤੋਂ ਉਪਰੰਤ ਉਨ੍ਹਾਂ ਨੇ ਹੀ ਕੇਂਦੂ ਬਨਾਣ ਦਾ ਭਾਰ ਆਪਣੇ ਸਿਰ ਲਿਆ। ਕਿੰਤੂ ਜੇ ਇਹ ਕੇਂਦ੍ਰ-ਆਗੂ ਨਾ ਬਣਦੇ ਤਦ ਹੀ ਚੰਗਾ ਹੁੰਦਾ ............ ਇਸ ਸਮੇਂ ਪੰਜਾਬ ਵਿਚ ਕੋਈ ਯੋਗ ਆਗੂ ਨਾ ਹੋਣ ਕਰਕੇ ਉਥੇ ਬਹੁਤ ਸਾਰੇ ਕੰਮ ਕਰਨ ਵਾਲੇ ਹੱਥ ਪੁਰ ਹੱਥ ਧਰੀ ਸੁਸਤ ਬੈਠੇ ਸਨ ............ ਮੂਲਾ ਸਿੰਘ ਤੋਂ ਮੈਨੂੰ ਪਤਾ ਲਗਾ ਕਿ ਬਲਵਾ ਸ਼ੁਰੂ ਹੋਣ ਤੋਂ ਕਿ ਪਰ ਬਹੁਤ ਸਾਰੀਆਂ ਪਲਟਨਾਂ ਨੇ ਦੇਸ਼ ਵਾਸੀਆਂ ਦੇ ਨਾਲ ਰਲ ਜਾਣ ਦਾ ਬਚਨ ਦਿੱਤਾ ਹੈ। ਜਿਨ੍ਹਾਂ ਪਲਟਨਾਂ ਵਿਚ ਇਸ ਵੇਲੇ ਤਕ ਮਨੁਖ ਨਹੀਂ ਭੇਜੇ ਗਏ ਸਨ, ਉਨ੍ਹਾਂ ਦੀ ਮੈਂ ਇਕ ਫਹਿਰਿਸਤ ਬਣਾਈ ਅਰ ਬਾਹਰੋਂ ਆਏ ਹੋਏ ਪੰਜਾਬੀ ਕੰਮ ਕਰਨ ਵਾਲਿਆਂ ਨੂੰ ਉਪ੍ਰੋਕਤ ਪਲਟਨਾਂ ਵਿਚ ਭੇਜਣ ਦੀ ਸਲਾਹ ਦਿੱਤੀ। ਮੂਲਾ ਸਿੰਘ ਨਾਲ ਮੇਰੀ ਜਾਣ ਪਛਾਣ ਕਰਾਕੇ ਪਿੰਗਲੇ ਆਪ ਹੋਰ ਸਿਖ ਮੁਖੀਆਂ ਦੀ ਭਾਲ ਵਿਚ ਮੁਕਤਸਰ ਦੇ ਮੇਲੇ ਗਏ ............. ਪਿੰਗਲੇ ਜਿਸ ਸਮੇਂ ਮੁਕਤਸਰ ਦੇ ਮੇਲੇ ਤੋਂ ਵਾਪਸ ਆਏ ਉਸ ਸਮੇਂ ਕਰਤਾਰ ਸਿੰਘ, ਅਮਰ ਸਿੰਘ ਆਦਿ ਸਾਰੇ ਗੁਰਦਵਾਰੇ ਵਿਚ ਮੌਜੂਦ ਸਨ। ਮੈਨੂੰ ਵੇਖ ਕੇ ਕਰਤਾਰ ਸਿੰਘ ਬਹੁਤ ਖੁਸ਼ ਹੋਇਆ ਅਰ ਪੁਛਿਆ ਕਿ-“ਸੁਣਾਉ, ਰਾਸ਼ ਬਿਹਾਰੀ ਕਦੋਂ ਆਉਣਗੇ?” ਮੈਂ ਕਿਹਾ—ਬਸ ਹੁਣ ਉਨ੍ਹਾਂ ਦਾ ਹੀ ਨੰਬਰ ਹੈ। ਇਥੇ ਠਹਿਰਣ ਲਈ ਕੁਝ ਇੰਤਜ਼ਾਮ ਹੋ ਜਾਵੇ ਅਰ ਆਪ ਦਾ ਕੰਮ ਵੀ ਜ਼ਰਾ ਹੋਰ ਸਿਲਸਿਲੇ ਨਾਲ ਹੋਣ ਲਗ ਪਵੇ, ਬਸ ਫਿਰ ਉਨ੍ਹਾਂ ਦੇ ਆਉਣ ਵਿਚ ਦੇਰ ਨਹੀਂ। ਇਸ ਸਮੇਂ ਮੈਂ ਕਰਤਾਰ ਸਿੰਘ ਨੂੰ ਕੇਂਦ੍ਰ ਦੀ ਲੋੜ ਭਲੀ ਪਰਕਾਰ ਸਮਝਾਈ ਅਰ ਇਹ ਭੀ ਕਿਹਾ ਕਿ ਕੇਂਦੂ ਦਾ ਭਾਰ ਮੂਲਾ ਸਿੰਘ ਨੇ ਆਪਣੇ ਉਪਰ ਲੈ ਲਿਆ ਹੈ। ਰਾਸ਼ ਬਿਹਾਰੀ ਵਾਸਤੇ ਅੰਮ੍ਰਿਤਸਰ ਅਰ ਲਾਹੌਰ ਵਿਚ ਦੋ ਦੋ ਕਰਾਏ ਦੇ ਮਕਾਨ ਲੈਣ ਲਈ ਕਹਿ ਦਿੱਤਾ। ਇਨ੍ਹਾਂ ਸਾਰੀਆਂ ਗੱਲਾਂ ਦੇ ਸੰਬੰਧ ਵਿਚ ਦਾਦਾ[1] ਨੇ ਮੈਨੂੰ ਪਹਿਲਾਂ ਹੀ ਕਿਹਾ ਹੋਇਆ ਸੀ। ਤੋ ਇਹ ਖਾਸ ਕਰ ਕਿਹਾ ਸੀ ਕਿ ਇਕ ਹੀ ਸਮੇਂ ਕਈ ਥਾਵਾਂ ਤੇ ਕਈ ਮਕਾਨ ਆਪਣੇ ਅਧਿਕਾਰ ਹੇਠ ਹੋਣੇ ਚਾਹੀਦੇ ਹਨ, ਸੁ ਅਜੇਹਾ ਹੀ ਕੀਤਾ ਗਿਆ। ਅੰਮ੍ਰਿਤਸਰ ਦੇ ਮਕਾਨ ਤਾਂ ਮੈਂ ਆਪ ਹੀ ਵੇਖ ਕੇ ਪਸੰਦ ਕੀਤੇ, ਲਾਹੌਰ ਦੇ ਮਕਾਨ ਲੈਣ ਲਈ ਹੋਰ ਆਦਮੀ ਭੇਜਿਆ ਗਿਆ। ਪੰਜਾਬ ਦੀ ਉਸ ਸਮੇਂ ਦੀ ਦਸ਼ਾ ਦਾ ਹਾਲ ਕਰਤਾਰ ਸਿੰਘ ਤੋਂ ਸੁਣਕੇ ਬਹੁਤ ਕੁਝ ਆਸ਼ਾ ਹੋਈ। ਮੈਂ ਸੋਚਿਆ ਇਸ ਵਾਰ ਸੱਚ ਖੁਦ ਕੁਝ ਕਹਿਣ ਯੋਗ ਕੰਮ ਹੋ ਰਿਹਾ ਹੈ। ਇਸ ਸਮੇਂ ਸਿਖਾਂ ਦਾ ਇਕ ਹੋਰ ਦਲ ਅੰਮ੍ਰਿਤਸਰ ਵਿਚ ਆਇਆ। ਇਹ ਦਲ ਵੀ ਅਮਰੀਕਾ ਤੋਂ ਵਾਪਸ ਆਇਆ ਸੀ। ਇਸ ਦਲ ਦੇ ਕੁਝਕੂ ਮੋਢੀਆਂ ਨੂੰ ਮੈਂ ਵੇਖਿਆਂ, ਇਨ੍ਹਾਂ ਵਿਚ ਇਕ ਤਾਂ ਇਤਨੇ ਬੁਢੇ ਸਨ ਕਿ ਉਨ੍ਹਾਂ ਦੀਆਂ ਗੱਲਾਂ ਪਰ ਝੁਰੜੀਆਂ ਪੈ ਗਈਆਂ ਸਨ। ਮੇਰਾ ਖਿਆਲ ਹੈ ਕਿ ਇਹ ਉਹ ਬਿਧ ਪੁਰਸ਼ ਸਨ ਜਿਨ੍ਹਾਂ ਨੇ ਕਾਲੇ ਪਾਣੀ ਵਿਚ ਵੀ ਬੜੇ ਤੇਜ਼ ਨਾਲ ਥੌੜਾ ਜਿਹਾ ਸਮਾਂ ਬਿਤਾ ਕੇ ੬੦-੭੦ ਸਾਲ ਦੀ ਅਵਸਥਾ ਵਿਚ ਉੱਸ ਟਾਪੂ ਵਿਚ ਆਪਣੇ ਜੀਵਨ ਦਾ ਅੰਤ ਕਰ ਦਿੱਤਾ। ਇਸ ਬੁਢਾਪੇ ਵਿਚ ਭੀ ਉਨ੍ਹਾਂ ਨੇ ਹੜਤਾਲੀਆਂ ਵੈ ਨਾਲ ਹੜਤਾਲ ਕਰਨ ਵਿਚ ਕਦੀ ਪੈਰ ਪਿਛੇ ਨਹੀਂ ਰਖਿਆ ਸੀ। ਇਸ ਦਲ ਦਾ ਕੋਈ ਮੈਂਬਰ ਭੀ ਅਜੇ ਆਪਣੇ ਘਰ ਨਹੀਂ ਪਹੁੰਚਿਆ ਸੀ। ਅਮਰੀਆ ਤੋਂ ਆਕੇ ਅੰਮ੍ਰਿਤਸਰ ਵਿਚ ਹੀ ਲੋਕ ਠਹਿਰੇ ਸਨ। ਇਨ੍ਹਾਂ ਨੇ ਆਪਣੀ ਗਾੜ੍ਹੀ ਕਮਾਈ ਵਿਚੋਂ ਸਾਨੂੰ ੫੦੦) ਰੁਪਏ ਦਿਤੇ। |
ਇਨੀਂ ਦਿਨੀਂ ਕਰਤਾਰ ਸਿੰਘ ਬੜੀ ਮੇਹਨਤ ਕਰਦੇ ਸਨ ਉਹ ਹਰ ਰੋਜ਼ ਬਾਈਸਿਕਲ ਤੇ ਚੜਕੇ ਪਿੰਡਾਂ ਵਿਚ ਚਾਲੀ ਚਾਲੀ ਪੰਜਾਹ ਪੰਜਾਹ ਮੀਲ ਦਾ ਚੱਕਰ ਲਗਾਂਦੇ ਸਨ। ਪਿੰਡ ਪਿੰਡ ਕੰਮ ਕਰਨ ਵਾਸਤੇ ਫਿਰਦੇ ਸਨ। ਇਤਨਾ ਕੁਝ ਕਰਨ ਤੇ ਵੀ ਉਹ ਸੁਖ ਦਾ ਸਾਹ ਨਾ ਲੈਂਦੇ। ਇਉਂ ਮਲੂਮ ਹੁੰਦਾ ਸੀ ਕਿ ਮਾਨੋਂ ਥਕੇਵਾਂ ਇਨ੍ਹਾਂ ਨੂੰ ਪੋਂਹਦਾ ਹੀ ਨਹੀਂ। ਜਿਤਨਾ ਬਹੁਤ ਕੰਮ ਕਰਦੇ ਉਤਨੀ ਹੀ ਹੋਰ ਫੁਰਤੀ ਆਪ ਵਿਚ ਵਧਦੀ ਜਾਂਦੀ। ਪਿੰਡਾਂ ਦਾ ਚੱਕਰ ਲਾ ਕੇ ਫਿਰ ਉਹ ਉਹਨਾਂ ਪਲਟਨਾਂ ਵਿਚ ਗਏ ਜਿਨਾਂ ਵਿਚ ਅਜੇ ਕੰਮ ਨਹੀਂ ਕੀਤਾ ਗਿਆ ਸੀ। ਇਨਾਂ ਲੋਕਾਂ ਦਾ ਕੰਮ ਕਰਨ ਦਾ ਢੰਗ ਬਿਤਨਾ ਕੱਚਾ ਸੀ ਕਿ ਜਿਸ ਤੋਂ ਇਸ ਸਮੇਂ ਇਨ੍ਹਾਂ ਵਿਚੋਂ ਬਹੁਤਿਆਂ ਦੀ ਗ੍ਰਿਫਤਾਰੀ ਦੇ ਵਾਰੰਟ ਨਿਕਲੇ। ਕਰਤਾਰ ਸਿੰਘ ਨੂੰ ਗ੍ਰਿਰਤਾਰ ਕਰਨ ਲਈ ਪੁਲਸ ਨੇ ਪਿੰਡ ਨੂੰ ਘੇਰ ਲਿਆ। ਉਸ ਸਮੇਂ ਕਰਤਾਰ ਸਿੰਘ ਪਿੰਡ ਦੇ ਪਾਸ ਹੀ ਕਿਧਰੇ ਮੌਜੂਦ ਸਨ। ਪੁਲਸ ਦੀ ਖਬਰ ਪੈਂਦਿਆਂ ਹੀ ਉਹ ਸਾਈਕਲ ਤੇ ਸਵਾਰ ਹੋਕੇ ਪਿੰਡ ਵਿਚ ਆ ਵੜੇ। ਪੁਲਸ ਉਨ੍ਹਾਂ ਨੂੰ ਪਛਾਣਦੀ ਨਹੀਂ ਸੀ। ਉਸ ਵਾਰੀ ਕਰਤਾਰ ਸਿੰਘ ਦਲੇਰੀ ਦੇ ਸਦਕੇ ਸਾਫ ਬਚ ਗਏ। ਜੋ ਇਹ ਅਜੇਹਾ ਨਾ ਕਰਦੇ ਤਾਂ ਰਾਹ ਵਿਚ ਹੀ ਫੜ ਲਏ ਜਾਂਦੇ[2]। ਪੰਜਾਬ ਦੇ ਇਨਕਲਾਬੀ ਹਾਲਾਤ ਬਾਰੇ ਤਸੱਲੀ ਕਰਕੇ ੧੨ ਜਨਵਰੀ ਦੇ ਕਰੀਬ ਸ਼੍ਰੀ ਸਾਨਿਯਾਲ ਬਨਾਰਸ ਚਲੇ ਗਏ, ਅਤੇ ਉਸ ਤੋਂ ਦੋ ਚਾਰ ਦਿਨ ਪਿਛੋਂ ਸ਼੍ਰੀ. ਪਿੰਗਲੇ ਵੀ ਬਨਾਰਸ ਆ ਗਏ। ਉਨ੍ਹਾਂ ਦੇ ਆਉਣ ਉਤੇ ਸ਼੍ਰੀ ਬੋਸ ਨੇ ਬਨਾਰਸ ਦੇ ਇਨਕਲਾਬੀਆਂ ਦੀ ਇਕ ਜ਼ਰੂਰੀ ਮੀਟਿੰਗ ਕੀਤੀ। ਇਕ ਸਕੂਲ ਮਾਸਟਰ ਸ਼੍ਰੀ ਦਮੋਦਰ ਸਰੂਪ ਨੂੰ ਅਲਾਹਬਾਦ ਦਾ ਲੀਡਰ ਮੁਕੱਰਰ ਕੀਤਾ ਗਿਆ। ਦੋ ਆਦਮੀਆਂ ਦੀ ਬੰਗਾਲ ਤੋਂ ਹਥਿਆਰ ਅਤੇ ਬੰਬ ਲਿਆਉਣ ਦੀ ਡੀਊਟੀ ਲਾਈ ਗਈ, ਅਤੇ ਦੋ ਹੋਰ ਦੀ, ਜਿਨ੍ਹਾਂ ਵਿਚੋਂ ਇਕ ਮਰਹੱਟਾ ਵਿਨਯਾਇਕ ਰਾਓ ਕਾਪਿਲੇ ਨਾਮੀਂ ਸੀ, ਦੀ ਡੀਊਟੀ ਇਨ੍ਹਾਂ ਨੂੰ ਪੰਜਾਬ ਲੈ ਜਾਣ ਦੀ ਲਾਈ ਗਈ। ਇਕ ਹੋਰ ਜੋੜੇ, ਬਿਭੂਤੀ (ਜੋ ਵਾਅਦਾ ਮੁਆਫ ਗਵਾਹ ਬਣ ਗਿਆ) ਅਤੇ ਸ਼੍ਰੀ ਪ੍ਰਿਆ ਨਾਥ, ਦੇ ਜ਼ਿਮੀਂ ਇਹ ਕੰਮ ਲਾਇਆ ਗਿਆ ਕਿ ਓਹ ਬਨਾਰਸ ਦੀਆਂ ਫੌਜਾਂ ਨੂੰ ਪ੍ਰੇਰਨ। ਇਹੋ ਕੰਮ ਜਬਲਪੁਰ (ਸੀ. ਪੀ.) ਵਿਚ ਸ਼੍ਰੀ ਨਲਿਨੀ ਦੇ ਸਪੁਰਦ ਕੀਤਾ ਗਿਆ[3]। ਸ਼ੀ ਸਾਨਿਯਾਲ ਆਪ ਖੁਦ ਬੰਗਾਲ ਜਾਣਾ ਚਾਹੁੰਦੇ ਸਨ, ਕਿਉਂਕਿ ਪੰਜਾਬ ਜਿਸ ਫੁਰਤੀ ਨਾਲ ਬਲਵੇ ਦੀ ਤਿਆਰੀ ਕਰ ਰਿਹਾ ਸੀ, ਉਸ ਨੂੰ ਵੇਖਦਿਆਂ ਹੋਇਆਂ ਅਸੀਂ ਲੋਕ ਸੋਚਦੇ ਸਾਂ ਕਿ ਬੰਗਾਲ ਪਤਾ ਨਹੀਂ ਕਿਸ ਹੱਦ ਤਕ ਬਲਵੇ ਵਿਚ ਸ਼ਾਮਲ ਹੋਵੇਗਾ।............ ਇਹੋ ਕਾਰਨ ਸੀ ਕਿ ਮੈਨੂੰ ਬੰਗਾਲ ਜਾਕੇ ਕੰਮ ਕਰਨ ਦੀ ਇੱਛਿਆ ਹੁੰਦੀ ਸੀ ............ ਕਿੰਤੂ ਦਾਦਾ (ਸ਼੍ਰੀ ਬੋਸ) ਇਸ ਗਲ ਵਿਚ ਰਾਜੀ ਨਹੀਂ ਸੀ। ਉਨ੍ਹਾਂ ਨੇ ਕਿਹਾ ਮੈਂ ਤਾਂ ਆਪ ਪੰਜਾਬ ਜਾਵਾਂਗਾ ਅਰ ਤੁਹਾਨੂੰ ਬੰਗਾਲ ਅਰ ਪੰਜਾਬ ਦੇ ਵਿਚਕਾਰ ਰਹਿਕੇ ਉਕਤ ਦੋਹਾਂ ਪ੍ਰਾਂਤਾਂ ਦੀ ਕਾਰਰਵਾਈ ਦਾ ਸਿਲਸਿਲਾ ਜੋੜੀ ਰੱਖਣਾ ਹੋਵੇਗਾ'। ਇਸ ਲਈ ਮਨ ਮਾਰਕੇ ਮੈਨੂੰ ਕਾਂਸ਼ੀ ਵਿਚ ਹੀ ਰਹਿਣਾ ਪਿਆ[4]। ਸ਼੍ਰੀ ਰਾਸ਼ ਬਿਹਾਰੀ ਬੋਸ ਬੰਗਾਲ ਵਿਚ ਫਰਾਂਸੀਸੀ ਬਸਤੀ ਚੰਦਰ ਨਗਰ ਦੇ ਵਸਨੀਕ ਸਨ, ਅਤੇ ਡੇਹਰਾ ਦੁਨ ਵਾਲੇ ਫਾਰੈਸਟ ਰੀਸੱਰਚ ਇੰਸਟੀਚੀਊਟ ਵਿਚ ਹੈਡ ਕਲਰਕ ਦੇ ਤੌਰ ਉਤੇ ਨੌਕਰੀ ਕਰਦੇ ਸਨ। ਸ਼੍ਰੀ ਆਬਦ ਬਿਹਾਰੀ ਅਤੇ ਭਾਈ' ਬਾਲਮੁਕੰਦ ਨੇ੯੪ |
ਪੰਨਾ:ਗ਼ਦਰ ਪਾਰਟੀ ਲਹਿਰ.pdf/128
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ