ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਟੜੇ ਜਾਣ ਉਤੇ ਵਾਅਦਾ ਮੁਆਫ ਗਵਾਹ ਬਣ ਗਿਆ।

ਅੰਮ੍ਰਿਤਸਰ ਪੰਦਰਾਂ ਜਾਂ ਸੋਲਾਂ ਦਿਨ ਰਹਿ ਕੇ ਸ਼੍ਰੀ ਰਾਸ਼ ਬਿਹਾਰੀ ਬੋਸ ਨੇ ਆਪਣਾ ਸੈਂਟਰ ਲਾਹੌਰ ਬਦਲ ਲਿਆ, ਜਿਥੇ ਚਾਰ ਘਰ ਕਰਾਏ ਉਤੇ ਲਏ ਗਏ—ਇਕ ਘਰ ਮੋਚੀ ਦਰਵਾਜ਼ੇ ਤੋਂ ਬਾਹਰ, ਇਕ ਗਵਾਲ ਮੰਡੀ ਵਿਚ, ਇਕ ਵਛੋਵਾਲੀ, ਅਤੇ ਇਕ ਗੁਮਟੀ ਬਾਜ਼ਾਰ ਵਿਚ। 'ਵਡੋਵਾਲੀ ਅਤੇ ਗੁੰਮਟੀ ਬਾਜ਼ਾਰ ਵਾਲੇ ਘਰ ਗਦਰ ਸਾਹਿਤ ਛਾਪਣ ਦੇ ਕੰਮ ਲਈ ਲਏ ਗਏ, ਅਤੇ ਮੋਚੀ ਦਰਵਾਜ਼ੇ ਵਾਲਾ ਘਰ ਗਦਰੀਆਂ ਦੀਆਂ ਮੀਟਿੰਗਾਂ ਅਤੇ ਉਨ੍ਹਾਂ ਦੇ ਆਪਸ ਵਿਚ ਦੇ ਮੇਲ ਮਿਲਾਪ ਦਾ ਸੈਂਟਰ ਸੀ। ਸ਼੍ਰੀ ਬੋਸ ਨੇ ਅੰਮ੍ਰਿਤਸਰ ਤੋਂ ਲਾਹੌਰ ਆਕੇ ਆਪ ਗਵਾਲ ਮੰਡੀ ਵਾਲੇ ਘਰ ਵਿਚ ਡੇਰੇ ਲਾਏ, ਜਿਸ ਦਾ ਚੋਣਵੇਂ ਚੰਦ ਇਕ ਇਨਕਲਾਬੀਆਂ ਤੋਂ ਬਿਨਾਂ ਹੋਰਨਾਂ ਨੂੰ ਪਤਾ ਨਹੀਂ ਸੀ। ਇਕ ਹੋਰ ਪੰਜਵਾਂ ਘਰ ਪਿਛੋਂ ਗਵਾਲ ਮੰਡੀ ਵਿਚ ਹੀ ਲਿਆ ਗਿਆ, ਕਿਉਂਕਿ ਪਹਿਲੇ ਘਰ ਵਿਚ ਵਿਦਿਆਰਥੀਆਂ ਦੀ ਆਵਾ ਜਾਈ ਵੱਧ ਜਾਣ ਕਰਕੇ ਸ਼੍ਰੀ ਬੋਸ ਇਸ ਘਰ ਵਿਚ ਤਬਦੀਲ ਹੋਣਾ ਚਾਹੁੰਦੇ ਸਨ।

ਸ਼੍ਰੀ ਬੋਸ ਦੇ ਅੰਮ੍ਰਿਤਸਰ ਤੋਂ ਲਾਹੌਰ ਚਲੇ ਜਾਣ ਦੇ ਕਾਰਨ ਇਹ ਸਨ ਕਿ ਲਾਹੌਰ ਸਾਹਿਤ ਛਾਪਣ ਦਾ ਕੰਮ ਵਧੇਰੇ ਚੰਗੀ ਤਰ੍ਹਾਂ ਹੋ ਸਕਦਾ ਸੀ; ਅਤੇ ਤੇਈਵਾਂ ਰਸਾਲਾ, ਜਿਸ ਨੇ ਗਦਰ ਕਰਨ ਵਿਚ ਪਹਿਲ ਕਰਨੀ ਸੀ, ਲਾਹੌਰ ਛਾਉਣੀ ਵਿਚ ਸੀ, ਅਤੇ ਲਾਹੌਰ ਰਹਿ ਕੇ ਉਸ ਵਿਚ ਕੰਮ ਜ਼ਿਆਦਾ ਹੋ ਸਕਦਾ ਸੀ। ਸ਼੍ਰੀ ਬੋਸ ਦੇ ਲਾਹੌਰ ਚਲੇ ਜਾਣ ਨਾਲ ਅੰਮ੍ਰਿਤਸਰ ਦੀ ਬਤੌਰ ਸੈਂਟਰ ਅਹਿਮੀਅਤ ਘਟਣ ਲਗ ਪਈ, ਅਤੇ ੧੩ ਫਰਵਰੀ ਨੂੰ ਮੂਲਾ ਸਿੰਘ ਦੇ ਫੜੇ ਜਾਣ ਪਿਛੋਂ ਅੰਮ੍ਰਿਤਸਰ ਦਾ ਸੈਂਟਰ ਨੂੰ ਬਿਲਕੁਲ ਬੰਦ ਹੋ ਗਿਆ[1]

ਸੋਲਵਾਂ ਕਾਂਡ[2]
ਗਦਰੀ ਕਾਰਰਵਾਈਆਂ[3] ਦੇ
ਮੋਟੇ ਮੋਟੇ ਅੰਗ

ਗਦਰੀ ਇਨਕਲਾਬੀਆਂ ਦੀਆਂ ਹਿੰਦ ਵਿਚ ਕਾਰਰਵਾਈਆਂ ਨੂੰ ਛੇ ਵਡੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ:

(ੳ) ਜਨਤਾ ਵਿਚ ਕੰਮ
(ਅ) ਪੰਜਾਬ ਤੋਂ ਬਾਹਰ ਕੰਮ।
(ੲ) ਇਨਕਲਾਬੀ ਸਾਹਿਤ ਦੀ ਵਰਤੋਂ।
(ਸ) ਹਥਿਆਰ ਅਕੱਠੇ ਕਰਨੇ ਅਤੇ ਬੰਬ ਬਨਾਉਣੇ।
(ਹ) ਡਾਕੇ।
(ਕ) ਫੌਜਾਂ ਵਿਚ ਕੰਮ।

(ਓ) ਜਨਤਾ ਵਿਚ ਕੰਮ

ਪਹਿਲੇ ਅਤੇ ਦੂਸਰੇ ਮੁਕੱਦਮੇਂ ਵਿਚ ਕਾਫੀ ਸ਼ਹਾਦਤ

ਹੈ ਜੋ ਦਸਦੀ ਹੈ ਕਿ ਗਦਰ ਪਾਰਟੀ ਦੇ ਇਨਕਲਾਬੀਆਂ ਨੇ ਜਨਤਾ-ਖਾਸ ਕਰ ਪੇਂਡੂਆਂ ਅਤੇ ਵਿਦਿਆਰਥੀਆਂ-ਨੂੰ ਆਪਣੇ ਨਾਲ ਰਲਾਉਣ ਦਾ ਪੂਰਾ ਯਤਨ ਕੀਤਾ।

ਵਿਦਿਆਰਥੀਆਂ ਤੋਂ ਹੋਣ ਵਾਲੇ ਇਨਕਲਾਬ ਵਿਚ ਮਦਦ ਲੈਣੀ ਗਦਰ ਪਾਰਟੀ ਦੇ ਪ੍ਰੋਗਰਾਮ ਦਾ ਸ਼ੁਰੂ ਤੋਂ ਹਿੱਸਾ ਸੀ। ਸ਼੍ਰੀ ਜਵਾਲਾ ਸਿੰਘ ‘ਠਟੀਆਂ' ਨੇ ਇਸੇ ਮਕਸਦ ਨੂੰ ਸਾਹਮਣੇ ਰੱਖਕੇ ਵਜ਼ੀਫੇ ਕਾਇਮ ਕੀਤੇ ਸਨ[4]। ਉਪ੍ਰੋਕਤ ਮਕਸਦ ਇਸ ਤੋਂ ਵੀ ਜ਼ਾਹਰ ਹੁੰਦਾ ਹੈ ਕਿ ਵਜ਼ੀਫਾ ਦਿਤੇ ਜਾਣ ਵਾਲੇ ਵਿਦਿਆਰਥੀਆਂ ਦੀ ਚੋਣ ਲਾ: ਹਰਦਿਆਲ ਨੇ ਕੀਤੀ[5]। ਕੈਨੇਡਾ ਦੇ ਹਿੰਦੀਆਂ ਦਾ ਜੋ ਡੈਪੂਟੇਸ਼ਨ ਇੰਗਲੈਂਡ ਅਤੇ ਵਲੈਤ ਗਿਆ, ਸ਼੍ਰੀ ਨੰਦ ਸਿੰਘ ‘ਸਿਹਰਾ’ ਉਸ ਦੇ ਮੈਂਬਰ ਸਨ। ਇਸੇ ਤਰਾਂ ਸ੍ਰੀ ਗੋਬਿੰਦ ਬਿਹਾਰੀ ਲਾਲ ਅਤੇ ਵਜ਼ੀਫਾ ਲੈਣ ਵਾਲੇ ਇਕ ਹੋਰ ਸਜਣ ਸ਼੍ਰੀ ਮੋਹਨ ਲਾਲ ਪਿਛੋਂ ਗਦਰ ਅਖਬਾਰ ਵਿਚ ਕੰਮ ਕਰਦੇ ਰਹੇ।

ਗਦਰ ਅਖਬਾਰ ਨੇ ਆਪਣੇ ਪਹਿਲੇ ਪਰਚੇ ਵਿਚ ਹੀ ਐਲਾਨ ਕੀਤਾ ਕਿ, “ਨੌਜਵਾਨਾਂ ਨੂੰ ਚਾਰਕਾਂ ਦੇ ਤੌਰ ਉਤੇ ਅਤੇ ਗਦਰ ਵਾਸਤੇ ਤਿਆਰ ਕੀਤਾ ਜਾਵੇਗਾ"। ਸ਼੍ਰੀ ਸੋਹਨ ਸਿੰਘ ‘ਭਕਨਾ’ ਨੇ ਮਿੰਟਗੁਮਰੀ ਜੇਲ੍ਹ ਦੇ ਇਕ ਕਰਮਚਾਰੀ ਨੂੰ ਇਹੋ ਪ੍ਰੇਰਨਾ ਕਰਨ ਦੀ ਕੋਸ਼ਸ਼ ਕੀਤੀ ਕਿ ਉਹ ਨੌਜਵਾਨਾਂ ਨੂੰ ਅਮਰੀਕਾ ਅਤੇ ਜਰਮਨੀ ਜਾ ਕੇ ਹਥਿਆਰ ਅਤੇ ਡਿਨੋਮਾਈਟ (ਇਮਾਰਤਾਂ ਆਦਿ ਉਡਾ ਦੇਣ ਵਾਲਾ ਬਰੂਦ) ਬਨਾਉਣਾ ਸਿੱਖਣ ਦੀ ਪ੍ਰੇਰਨਾ ਕਰੇ। ਸ਼੍ਰੀ ਬੰਤਾ ਸਿੰਘ ਨੇ ਇਛਰਾ ਸਿੰਘ ਨੂੰ ਪ੍ਰੇਰਨਾ ਕੀਤੀ ਕਿ ਨੌਜਵਾਨਾਂ ਨੂੰ ਲੱਭਕੇ ਅਮਰੀਕਾ ਬੰਬ ਅਤੇ ਬੰਦੂਕਾਂ ਬਨਾਉਣੀਆਂ ਸਿੱਖਣ ਵਾਸਤੇ ਭੇਜਿਆ ਜਾਏ, ਅਤੇ ਇਛਰਾ ਸਿੰਘ ਨੇ ‘ਸੰਤ ਰਣਧੀਰ ਸਿੰਘ ਦਾ ਨਾਮ ਤਜਵੀਜ਼ ਕੀਤਾ ਕਿ ਉਹ ਯੋਗ ਨੌਜਵਾਨਾਂ ਦੀ ਦੱਸ ਪਾ ਸਕਣਗੇ।

ਪਰ ਹਿੰਦ ਵਿਚ ਵਿਦਿਆਰਥੀਆਂ ਨੂੰ ਗਦਰੀ ਇੰਨਕਲਾਬੀ ਕਾਰਰਵਾਈਆਂ ਵਿਚ ਸ਼ਾਮਲ ਕਰਨ ਦੀ ਥੋੜੀ ਜਿਹੀ ਸਫਲਤਾ ਕੇਵਲ ਲੁਧਿਹਾਣੇ ਹੋਈ। ਸ਼੍ਰੀ ਦੇਵਾ ਸਿੰਘ (ਜੋ ਲੁਧਿਆਣੇ ਖੇਡਾਂ ਦੇ ਸਾਮਾਨ ਦੀ ਦੁਕਾਨ ਕਰਦੇ ਸਨ) ਨੇ ਸੁਚਾ ਸਿੰਘ ਅਤੇ ਲੁਧਿਹਾਣੇ ਦੇ ਹੋਰ ਵਿਦਿਆਰਥੀਆਂ ਨੂੰ ਇਨਕਲਾਬੀ ਖਿਆਲਾਂ ਦਾ ਬਣਾ ਲਿਆ। ਇਹ ਵਿਦਿਆਰਥੀ ਬੰਬ ਬਨਾਉਣ ਵਾਸਤੇ ਮਸਾਲਾ ਅਕੱਠਾ ਕਰਨ, ਇਨਕਲਾਬੀ ਸਾਹਿਤ ਨੂੰ ਛਾਪਣ, ਸੁਨੇਹੇਂ ਪੁਚਾਣ, ਗਦਰ ਦੀ ਨੀਯਤ ਤਾਰੀਖ ਦਾ ਪਤਾ ਪੰਜਾਬੋਂ ਬਾਹਰ ਦੇਣ, ਅਤੇ ਫੌਜਾਂ ਨੂੰ ਪ੍ਰੇਰਨ ਵਿਚ ਗਦਰੀਆਂ ਦੀ ਕਾਫੀ ਮਦਦ ਕਰਦੇ ਰਹੇ। ਸੂਚਾ ਸਿੰਘ ਦਾ ਇਸਲਾਮੀਆਂ ਬੋਰਡਿੰਗ ਹਾਊਸ ਵਿਚ ਕਮਰਾ ਲੁਧਿਹਾਣੇ ਵਿਚ ਇਨਕਲਾਬੀਆਂ ਦਾ ਹੈਡਕਵਾਰਟਰ ਬਣ ਗਿਆ। ਕਈ ਵਿਦਿਆਰਥੀਆਂ ਨੂੰ ਗਦਰੀ ਇਨਕਲਾਬੀ ਕਾਰਰਵਾਈਆਂ ਵਿਚ ਹਿੱਸਾ ਲੈਣ ਕਰਕੇ ਸ਼ਜ਼ਾ ਵੀ ਹੋਈ। ਵਿਦਿਆਰਥੀਆਂ ਵਿਚੋਂ ਸ਼੍ਰੀ ਸਜਨ ਸਿੰਘ, ਪਿੰਡ ਨਾਰੰਗਵਾਲ (ਲੁਧਿਹਾਣਾ) ਦਾ ਨਾਮ ਖਾਸ ਜ਼ਿਕਰ ਯੋਗ ਹੈ। ਦੂਸਰੇ ਮੁਕੱਦਮੇਂ ਦੇ ਫੈਸਲੇ ਵਿਚ ਇਨ੍ਹਾਂ ਬਾਰੇ ਲਿਖਿਆ ਹੈ, “ਸਾਡੀ ਰਾਏ ਵਿਚ ਇਹ ਪੱਕਾ ਨੌਜਵਾਨ ਬਦਮਾਸ਼ ਹੈ, ਜਿਸ ਨੂੰ ਆਪਣੇ ਕੀਤੇ ਉਤੇ ਜ਼ਰਾ ਪਸਚਾਤਾਪ ਨਹੀਂ; ਅਤੇ ਜਿਸ ਵਿਚ

ਮੌਕਿਆ ਮਿਲਣ ਉਤੇ ਇਕ ਹੋਰ ਕਰਤਾਰ ਸਿੰਘ ‘ਸਰਾਭਾ’ ਬਣ

੯੬


  1. First Case, The Outline of Proceedings in India and The Lahore Houses.
  2. ਇਸ ਕਾਂਡ ਵਿਚ ਦਿਤੇ ਵਾਕਿਆਤ, ਗਦਰ ਪਾਰਟੀ ਲਹਿਰ ਸੰਬੰਧੀ ਚੱਲੇ ਮੁਕੱਦਮਿਆਂ ਦੇ ਫੈਸਲਿਆਂ ਵਿਚ “ The Activities of the
    Revolutionists in India,' ਦੀ ਸੁਰਖੀ ਹੇਠ ਦਿਤੇ ਗਏ
    ਵਾਕਿਆਤ ਵਿਚੋਂ ਲਏ ਗਏ ਹਨ, ਸਵਾਏ ਉਨ੍ਹਾਂ ਦੇ ਜਿਨ੍ਹਾਂ ਦਾ ਵਖਰਾ
    ਹਵਾਲਾ ਦਿੱਤਾ ਗਿਆ ਹੈ।
  3. ਸ਼੍ਰੀ ਰਾਬ ਬਿਹਾਰੀ ਬੋਸ ਦੇ ਪੰਜਾਬ ਆਉਣ ਤੋਂ ਪਹਿਲੋਂ
    ਦੀਆਂ ਕਈ ਗਦਰੀ ਕਾਰਰਵਾਈਆਂ ਵੀ ਇਸੇ ਕਾਂਡ ਵਿਚ ਸ਼ਾਮਲ ਕੀਤੀਆਂ
    ਗਈਆਂ ਹਨ।
  4. ਵਜ਼ੀਫੇ ਮਜ਼ਹਬ ਜਾਂ ਸੂਬੇ ਦਾ ਲਿਹਾਜ਼ ਕੀਤੇ ਬਿਨਾਂ ਦਿਤੇ ਗਏ, ਜੋ ਲੈਣ ਵਾਲਿਆਂ ਦੀ ਇਸ ਲਿਸਟ ਤੋਂ ਜ਼ਾਹਰ ਹੁੰਦਾ ਹੈ:- ਨੰਦ ਸਿੰਘ ‘ਸਿਹਰਾ’, ਪੰਜਾਬ; ਸ਼੍ਰੀ ਵੀ. ਆਰ. ਕੌਕਟਨੂਰ, ਪੂਨਾਂ; ਸ਼੍ਰੀ ਐਮ ਸ਼ਰਮਾ, ਮਦਰਾਸ; ਸ਼੍ਰੀ ਮਹਿਮੂਦ ਅਲੀ ਗੜ੍ਹ; ਸ਼੍ਰੀ ਪਾਂਡ, ਮਦਰਾਸ ਦੇ ਇਕ ਈਸਾਈ; ਸ਼੍ਰੀ ਗੋਬਿੰਦ ਬਿਹਾਰੀ ਲਾਲ, ਦਿੱਲੀ
  5. First Case, The Individual Case of Jawala Singh, V. Thatian.