ਪੰਨਾ:ਗ਼ਦਰ ਪਾਰਟੀ ਲਹਿਰ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਾਣ ਦੀਆਂ ਖੂਬੀਆਂ ਹਨ I....ਉਹ ਰਾਸ਼ ਬਿਹਾਰੀ ਬੋਸ ਦੇ ਲਾਹੌਰ ਵਿਚ ਨੌਜਵਾਨ ਲੈਫਟੀਨੈਂਟਾਂ ਵਿਚੋਂ ਇਕ ਕਾਰਆਮਦ ਲੈਫਟੀਨੈਂਟ ਬਣ ਗਿਆ; ਜਿਸ ਨੇ ਉਸ ਨੂੰ ਫੌਜਾਂ, ਖਾਸ ਕਰ ਤੇਈ ਰਸਾਲੇ, ਨੂੰ ਵਰਗਲਾਉਣ ਵਾਸਤੇ ਵਰਤਿਆ। ਉਹ ਤੇਈਵੇਂ ਰਸਾਲੇ ਵਿਚ ਇਨਕਲਾਬੀ ਸਾਹਿਤ ਵੰਡਦਾ ਰਿਹਾ, ਅਤੇ ੧੯ ਫਰਵਰੀ ਨੂੰ ਗਦਰ ਕਰਨ ਖਾਤਰ ਉਨਾਂ ਨਾਲ ਸੰਬੰਧ ਰਖਦਾ ਰਿਹਾ *। ਵਿਦਿਆਰਥੀਆਂ ਤੋਂ ਇਲਾਵਾ ਰਚਰੀ ਇਨਕਲਾਬੀਆਂ ਨੇ ਪੇਂਡੂ ਜਨਤਾ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਸ਼ ਕੀਤੀ। ਚੌਧਵ ਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਕਿਵੇਂ ਗਦਰ ਪਾਰਟੀ ਦੇ ਇਨਕਲਾਬੀ, ਜਦ ਉਨ੍ਹਾਂ ਦੀ ਲਹਿਰ ਅਜੇ ਗੈਰ-ਜਥੇਬੰਦ ਹਾਲਤ ਵਿਚ ਸੀ, ਕਾਫੀ ਪੇਂਡੂਆਂ ਨੂੰ ਇਨਕਲਾਬ ਵਿਚ ਹਿੱਸਾ ਲੈਣ ਵਾਸਤੇ ਝਨ ਸਾਹਿਬ ਅਕੱਠਿਆਂ ਕਰਨ ਵਿਚ ਕਾਮਯਾਬ ਹੋਏ । ਸ਼੍ਰੀ ਬੰਤਾ ਸਿੰਘ ਅਤੇ ਸ਼੍ਰੀ ਹਰਨਾਮ ਸਿੰਘ ‘ਤੂੰਡੀ ਲਾਟ’ ਨੇ ਸੰਗਵਾਲ ਦੇ ਪੇਂਡੂਆਂ ਨੂੰ ਸਰਕਾਰ ਦੇ ਬਰਖਲਾਫ ਖੁਲ੍ਹੇ ਮੈਦਾਨ ਲੈਕਚਰ ਕੀਤਾ । ਸ਼੍ਰੀ ਹਰਨਾਮ ਸਿੰਘ (ਪਿੰਡ ਰਸੂਲਪੁਰ, ਜ਼ਿਲਾ ਅੰਮ੍ਰਿਤਸਰ) ਅਤੇ ਸ਼੍ਰੀ ਠਾਕਰ ਸਿੰਘ (ਠਣੀਆਂ, ਜ਼ਿਲਾ ਅੰਮ੍ਰਿਤਸਰ) ਲਾਇਲਪੁਰ ਬਾਰ ਵਿਚ ਪੂਰ ਕਰਨ ਭੇਜੇ ਗਏ, ਅਤੇ ਸ੍ਰੀ ਹਰਨਾਮ ਸਿੰਘ ਨੇ ਵਾਪਸ ਆਕੇ ਰੀਪੋਟ ਕੀਤੀ ਕਿ ਉਨ੍ਹਾਂ ਬਾਰ ਵਿਚ ਕਈ ਖੰਡੂਆਂ ਨੂੰ ਆਪਣੇ ਨਾਲ ਮਿਲਾ ਲਿਆ ਸੀ। “ਨਵੰਬਰ ਵਿਚ ਸੁਬਕ (ਪੰਜਾਬ) ਸਰਕਾਰ ਨੇ ਸਰਕਾਰ ਹਿੰਦ ਨੂੰ ਰੀਪੋਟ ਕੀਤੀ ਕਿ ਬਦੇਸ਼ਾਂ ਤੋਂ ਹੁਣੇ ਜਿਹੇ ਪਰਤੇ ਬੰਦਿਆਂ ਵਿਚੋਂ ਕੁਝ ਪਿੰਡਾਂ ਵਿਚ ਫਿਰ ਰਹੇ ਹਨ, ਪਰ ਅਮੂਮਨ ਲੋਕ ਉਨ੍ਹਾਂ ਦੀ ਗਲ ਵਲ ਧਿਆਨ ਨਹੀਂ ਦਿੰਦੇ । ਨੰਬਰਦਾਰਾਂ ਨੇ ਮੁਕਾਮੀਂ ਅਫਸਰਾਂ ਨੂੰ ਐਸੀਆਂ ਮਿਸਾਲਾਂ ਦੀ ਰੀਪੋਟ ਕੀਤੀ ਹੈ, ਜਿਥੇ ਇਹ ਖਤਰਨਾਕ ਜਾਂ ਭੜਕਾਊ ਗੱਲਾਂ ਕਰਦੇ ਹਨ । | ਪਹਿਲੇ ਅਤੇ ਦੂਸਰੇ ਮੁਕੱਦਮੇਂ ਦੇ ਮੁਲਜ਼ਮਾਂ ਵਿਚ ਵੀ ਕਈ ਪੇਂਡੂ (ਖਾਸ ਕਰ ਪਿੰਡ ਦਦੇਹਰ, ਛਡੀਕੇ, ਸਰਸੰਗ ਦੇ) ਸ਼ਾਮਲ ਰਨ। ਸ੍ਰੀ ਸਾਨਿਯਾਲ ਨੇ ਵੀ, ਜਿਵੇਂ ਪਿਛੇ ਜ਼ਿਕਰ ਆ ਚੁਕਾ ਹੈ, ਲਿਖਿਆ ਹੈ ਕਿ, “ਇਸ ਸਮੇਂ ਮੈਂ ਬਹੁਤ ਸਾਰੇ ਪੇਂਡੂ ਸਿਖਾਂ ਨੂੰ ਭੀ ਇਥੇ (ਅੰਮ੍ਰਿਤਸਰ) ਆਉਂਦੇ ਜਾਂਦੇ ਵੇਖਿਆ । ਇਹ ਜ਼ਿਆਦਾ ਤਰ ਜ਼ਿਮੀਂਦਾਰ ਯਾ ਹੋਰ ਮੇਹਨਤੀ ਸਨ, ਕਿੰਤੂ ਇਹ ਭੀ ਦੇਸ਼ ਦਾ ਕੰਮ ਕਰਨ ਲਈ ਮਤਵਾਲੇ ਹੋ ਰਹੇ ਸਨ। " ਪੇਂਡੂਆਂ ਨੂੰ ਨਾਲ ਰਲਾਉਣ ਦੀਆਂ ਇਨ੍ਹਾਂ ਇਕੜ ਦੁਕੜ ਕੋਸ਼ਸ਼ਾਂ ਤੋਂ ਇਲਾਵਾ ਸਭ ਤੋਂ ਵੱਡੀ ਓਹ ਸੀ ਜਿਸ ਦੇ ਕੇਂਦੂ ‘ਸੰਤ’ ਰੰਧੀਰ ਸਿੰਘ, ਪਿੰਡ ਨਾਰੰਗਵਾਲ(ਜ਼ਿਲਾ ਲੁਧਿਹਾਣਾ),ਸਨ। ‘ਸੰਤ’ ਰੰਧੀਰ ਸਿੰਘ ਅਤੇ ਉਨ੍ਹਾਂ ਦੇ ਸ਼ਰਧਾਲੂ ਧਾਰਮਕ ਖਿਆਲਾਂ ਦੇ ਸਨ, ਅਤੇ ਇਹ ਸਜਣ ਗਦਰ ਪਾਰਟੀ ਲਹਿਰ ਵਿਚ ਰਾਜਸੀ ਦੀ ਬਜਾਏ ਬਹੁਤੀ ਧਾਰਮਕ ਪ੍ਰੇਰਨਾ ਲੈਕੇ ਸ਼ਾਮਲ ਹੋਏ। ਗਦਰੀ ਇਨਕਲਾਬੀਆਂ ਅਤੇ ਇਨ੍ਹਾਂ ਸਜਣਾਂ ਦੀ ਦ੍ਰਿਸ਼ਟੀ-ਕੋਨ (Approach) ਵਿਚ ਕਾਫੀ ਫਰਕ ਸੀ, ਪਰ ਗਦਰੀ ਇਨਕਲਾਬੀ ਹਰ ਇਕ ਅਨਸਰ, ਜਿਸ ਤਕ ਉਨ੍ਹਾਂ ਦੀ ਪਹੁੰਚ ਹੋ ਸਕੀ, ਨੂੰ ਇਨਕਲਾਬ ਵਾਸਤੇ ਵਰਤਣਾ ਚਾਹੁੰਦੇ ਸਨ । ਰਿਕਾਬ ਗੰਜ (ਨਵੀਂ ਦਿਲੀ) ਗੁਰਦਾਰੇ ਦੀ ਬਾਹਰਲੀ ਕੰਧ ਅੰਗਰੇਜ਼ਾਂ ਵਲੋਂ ਢਾਹੇ ਜਾਣ ਦੇ ਮੁਆਮਲੇ ਨੇ ਧਾਰਮਕ ਖਿਆਲਾਂ ਦੇ ਸਿਖਾਂ ਵਿਚ ਕਾਫੀ ਬੇਚੈਨੀ ਅਤੇ ਐਜੀਟੇਸ਼ਨ ਪੈਦਾ •Second Case, Judgement, p. 309. ਕੀਤੀ ਹੋਈ ਸੀ, ਜਿਸ ਵਿਚ ਸ੍ਰੀ ਹਰਚੰਦ ਸਿੰਘ ‘ਰਈਸ (ਲਾਇਲਪੁਰ) ਨੇ ਵੱਧ ਚੜਕੇ ਹਿੱਸਾ ਲਿਆ ਸੀ । ਜਾਪਦਾ ਹੈ ਕਿ ਗਦਰੀ ਇਨਕਲਾਬੀਆਂ ਦੇ ਦੇਸ ਆਉਣ ਤੋਂ ਪਹਿਲੋਂ ਹੀ ‘ਸੰਤ’ ਰੰਧੀਰ ਸਿੰਘ ਅੰਗਰੇਜ਼ਾਂ ਨੂੰ ਕਢਣ ਦੇ ਵੀਚਾਰ ਰਖਦੇ ਸਨ । ਕਿਉਂਕਿ ਉਨਾਂ ਨੇ ਭਗਤ ਸਿੰਘ ਨੂੰ ਦੱਸਿਆ ਕਿ ਰਕਾਬ ਜ ਦੇ ਮੁਆਮਲੇ ਵਿਚ ਸਿਖਾਂ ਉਤੇ ਬੜਾ ਜ਼ੁਲਮ ਹੋਇਆ ਹੈ, ਅਤੇ ਸ਼ੀ ਭਗਤ ਸਿੰਘ ਨੂੰ ਆਖਿਆ ਕਿ ਉਹ ਅੰਗਰੇਜ਼ਾਂ ਨੂੰ ਹਿੰਦ ਵਿਚੋਂ ਬਾਹਰ ਕਢਣ ਦੀ ਖਾਤਰ ਲੋਕਾਂ ਨੂੰ ਪੂਰੇ ॥ ‘ਸੰਤ’ ਰੰਧੀਰ ਸਿੰਘ ਨੇ ਭਗਤ ਸਿੰਘ ਨੂੰ ਇਹ ਵੀ ਆਖਿਆ ਕਿ ਬਦੇਸ਼ਾਂ ਤੋਂ ਆਉਣ ਵਾਲੇ ਹਿੰਦੀਆਂ, ਜੋ ਦੇਸ ਨੂੰ ਆ ਰਹੇ ਸਨ, ਦੀ ਇੰਤਜ਼ਾਰ ਕੀਤੀ ਜਾਏ ਅਤੇ ਫਿਰ ਬਗਾਵਤ ਕੀਤੀ ਜਾਏ। ‘ਸੰਤ ਰੰਧੀਰ ਸਿੰਘ ਅਤੇ ਉਨਾਂ ਦੇ ਸਾਥੀ ਕਈ ਥਾਈਂ ਮੀਟਿੰਗਾਂ ਕਰਦੇ ਰਹੇ, ਜਿਥੇ ਰਿਕਾਬ ਗੰਜ ਦੇ ਮੁਆਮਲੇ ਬਾਰੇ ਅੰਗਰੇਜ਼ਾਂ ਦੇ ਬਰਖਲਾਫ ਲੈਕਚਰ ਹੁੰਦੇ ਰਹੇ। ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਸੰਬੰਧ ਪੈਦਾ ਹੋਣ ਦਾ ਸਭ ਤੋਂ ਪਹਿਲਾ ਜ਼ਿਕਰ ਸਤ ਪੋਹ ਨੂੰ ਚਮਕੌਰ ਸਾਹਿਬ ਵਿਚ ਹੋਈ ਮੀਟਿੰਗ ਵਿਚ ਆਇਆ । ‘ਸੰਤ ਰੰਧੀਰ ਸਿੰਘ ਨੇ ਮੀਟਿੰਗ ਨੂੰ ਦੱਸਿਆ ਕਿ ਇਕ ਕਮੇਟੀ ਕਾਇਮ ਕੀਤੀ ਗਈ ਹੈ, ਜਿਸ ਨੇ ਗੁਰੂ ਗਰੰਥ ਸਾਹਿਬ ਤੋਂ ਵਾਕ ਲੈਕੇ ਇਹ ਫੈਸਲਾ ਕੀਤਾ ਹੈ ਕਿ ਜੇ ਰਿਕਾਬ ਗੰਜ ਨੂੰ ਢਾਹਿਆ ਜਾਏ ਤਾਂ ਸ਼ਹੀਦੀਆਂ ਪਾਈਆਂ ਜਾਣ । “ਸੰਤ’ ਰੰਧੀਰ ਸਿੰਘ ਨੇ ਇਹ ਵੀ ਦੱਸਿਆ ਕਿ ਗਦਰ ਪਾਰਟੀ ਦੇ ਦੋ ਆਦਮੀ ਹੋਣ ਵਾਲੇ ਇਨਕਲਾਬ ਵਾਸਤੇ ਆਦਮੀ ਲੈਣ ਲਈ ਉਨਾਂ (ਸੰਤ’ ਰੰਧੀਰ ਸਿੰਘ) ਪਾਸ ਆਏ ਸਨ, ਹਥਿਆਰ ਬੰਗਾਲ ਵਿਚੋਂ ਆ ਰਹੇ ਹਨ, ਅਤੇ ਗਦਰ ਪਾਰਟੀ ਦੇ ਆਦਮੀਆਂ ਨਾਲ ਸਰਹੰਦ ਮਿਲਣ ਦਾ ਪ੍ਰਬੰਧ ਕੀਤਾ ਗਿਆ ਹੈ । | ਫਰਵਰੀ ਦੇ ਸ਼ੁਰੂ ਵਿਚ ‘ਸੰਤ ਰੰਧੀਰ ਸਿੰਘ ਨੇ ਪਿੰਡ ਗੁਜਰਵਾਲ (ਜ਼ਿਲਾ ਲੁਧਿਹਾਣਾ) ਵਿਚ ੧੦੦ ਦੇ ਕਰੀਬ ਦੇਸ਼ ਭਗਤਾਂ ਦੀ ਮੀਟਿੰਗ ਕੀਤੀ । ੧੪ ਫਰਵਰੀ ਨੂੰ ਅਖੰਡ ਪਾਠ ਸੀ । ਅਖੰਡ ਪਾਠ ਦੇ ਪਿਛੋਂ ‘ਸੰਤ’ ਰੰਧੀਰ ਸਿੰਘ ਨੇ ਮਕਾਨ ਦੀ ਛੱਤ ਉਤੇ ਇਕ ਖੁਫੀਆ ਮੀਟਿੰਗ ਕੀਤੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਹੁਣ ਮੈਦਾਨ ਵਿਚ ਕਦ ਪੈਣ ਦਾ ਵਕਤ ਆ ਗਿਆ ਹੈ, ਅਤੇ ਫੌਜਾਂ ਬਗਾਵਤ ਕਰਨ ਲਈ ਤਿਆਰ ਹਨ। ਕੁਝ ਚੰਦਾ ਇਕੱਠਾ ਕੀਤਾ ਗਿਆ, ਅਤੇ ਇਹ ਦੱਸਿਆ ਗਿਆ ਕਿ ਹੋਣ ਵਾਲੇ ਗਦਰ ਦੀ ਤਾਰੀਖ ਦੀ ਇਤਲਾਹ ਪਿਛੋਂ ਭੇਜੀ ਜਾਵੇਗੀ। ਜਦ ਗਦਰ ਦੀ ਨੀਯਤ ਤਾਰੀਖ ਉਤੇ ਫੀਰੋਜ਼ਪੁਰ ਦੀਆਂ ਪਲਟਨਾਂ ਨੂੰ ਨਾਲ ਲੈਕੇ ਗਦਰ ਕਰਨ ਖਾਤਰ ਇਨਕਲਾਬੀਆਂ ਦੀਆਂ ਟੋਲੀਆਂ ਫੀਰੋਜ਼ਪੁਰ ਅਕੱਠੀਆਂ ਹੋਈਆਂ, ਤਾਂ ‘ਸੰਤ’ ਰੰਧੀਰ ਸਿੰਘ ਵੀ ਆਪਣੇ ਪ੍ਰੇਮੀਆਂ ਦਾ ਇਕ ਜੱਥਾ ਲੈਕੇ ਓਥੇ ਆਏ, ਜਿਸ ਬਦਲੇ “ਸੰਤ’ ਰੰਧੀਰ ਸਿੰਘ ਅਤੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ। ਦੁਸਰੇ ਮੁਕੱਦਮੇ ਦੇ ਫੈਸਲੇ ਵਿਚ ਜੱਜ ‘ਪੇਂਡੂਆਂ ਨੂੰ ਵਰਗਲਾਉਣ ਦੀ ਸ਼ਰਖੀ ਹੇਠ ਲਿਖਦੇ ਹਨ ਕਿ, “ਜੋ ਅਸਾਂ ਇਸ ਸੰਬੰਧ ਵਿਚ ਕਹਿਣਾ ਹੈ, ਉਹ ਪੇਂਡੂਆਂ ਨੂੰ ਵਰਗਲਾਉਣ ਬਾਰੇ ਹੋਏ ਸਾਰੇ ਯਤਨਾਂ ਦਾ ਜ਼ਿਕਰ ਨਹੀਂ ਕਰਦਾ । ਇਸ ਦਾ ਭਾਵ ਹੈ ਕਿ ਗਦਰੀ ਇਨਕਲਾਬੀਆਂ ਨੇ ਪੇਂਡੂਆਂ ਨੂੰ ਗਦਰ ਲਹਿਰ ਵਿਚ ਮਿਲਾਉਣ ਦੇ ਸ਼ਾਇਦ ਹੋਰ ਵੀ ਯਤਨ ਕੀਤੇ। ਪਰ ਇਹ ਸਪੱਸ਼ਟ ਹੀ ਹੈ ਕਿ ਗਦਰੀ ਇਨਕਲਾਬੀਆਂ ਨੂੰ Rowlatt Report, p. 149. ਬੰਦੀ ਜੀਵਨ, ਭਾਗ ਪਹਿਲਾ, ਪੰਨੇ ੭੯-੮੦। Digitised by Panjab Digital Library www.panjabdigib.org