|
ਵਿਦਿਆਰਥੀਆਂ ਅਥਵਾ ਪੇਂਡੂ, ਆਦਿ, ਆਮ ਜਨਤਾ ਨੂੰ ਆਪਣੇ ਨਾਲ ਰਲਾਉਣ ਵਿਚ ਬਹੁਤੀ ਸਫਲਤਾ ਨਹੀਂ ਹੋਈ ਸੀ। ਇਸ ਦਾ ਕਾਰਨ ਵੀ ਸਪੱਸ਼ਟ ਹੀ ਹੈ ਕਿ ਪੰਜਾਬ ਦੀ ਆਮ ਜਨਤਾ ਰਾਜਸੀ ਜਾਗਰਤੀ ਦੇ ਲਿਹਾਜ਼ ਨਾਲ ਬਹੁਤ ਪਿਛੇ ਸੀ। ਇਸ ਵਿਚ ਸ਼ੱਕ ਨਹੀਂ ਕਿ ਬਦੇਸ਼ੀ ਰਾਜ ਦੇ ਬਰਖਲਾਫ ਜੋ ਕੁਦਰਤੀ ਦਬਿਆ ਜਜ਼ਬਾ ਹੁੰਦਾ ਹੈ, ਪੰਜਾਬੀ ਜਨਤਾ ਵਿਚ ਵੀ ਉਹ ਸੀ, ਅਤੇ ਜਰਮਨੀ ਦੀਆਂ ਜਿੱਤਾਂ ਬਾਰੇ ਸੁਣ ਕੇ ਲੋਕਾਂ ਇਕ ਕਿਸਮ ਦੀ ਤਸੱਲੀ ਲੈਂਦੇ ਸਨ। ਪਰ ਇਸ ਮੁਖਾਲਫਤ ਨੂੰ ਅਮਲੀ ਰਾਜਸੀ ਕਾਰਰਵਾਈ, ਖਾਸ ਕਰ ਇਨਕਲਾਬ ਕਾਰਰਵਾਈ, ਦੇ ਪੱਧਰ ਉਤੇ ਲਿਆਉਣ ਵਾਸਤੇ ਜਿਸ ਰਾਜਸੀ ਹਲੂਣੇ ਅਤੇ ਤਿਆਰੀ ਦੀ ਲੋੜ ਸੀ, ਉਸ ਦਾ ਪੰਜਾਬ ਵਿਚ ਕਰੀਬ ਕਰੀਬ ਅਭਾਵ ਸੀ। ਬਲਕਿ ਪੰਜਾਬੀ ਆਮ ਜਨਤਾ ਵਿਚ ਉਸ ਸਮੇਂ ਉਸ ਅਨਸਰ ਦਾ ਗਲਬਾ ਸੀ, ਜੋ ਆਪਣੇ ਹਿੱਤਾਂ ਖਾਤਰ ਜਾਂ ਬੇਸਮਝੀ ਦੇ ਕਾਰਨ ਅੰਗਰੇਜ਼ੀ ਸਰਕਾਰ ਦੀ ਮਦਦ ਕਰਦਾ ਸੀ। ਪਰ ਇਸ ਅਸਫਲਤਾ ਦੇ ਬਾਵਜੂਦ ਗਦਰੀ ਇਨਕਲਾਬੀਆਂ ਦੇ ਵਿਦਿਆਰਥੀਆਂ ਅਤੇ ਆਮ ਜਨਤਾ ਨੂੰ ਆਪਣੇ ਨਾਲ ਮਿਲਾਉਣ ਦੇ ਯਤਨ, ਗਦਰ ਪਾਰਟੀ ਲਹਿਰ ਦੀ ਬਣਤਰ ਨੂੰ ਜ਼ਰੂਰ ਸਪੱਸ਼ਟ ਕਰਦੇ ਹਨ, ਕਿ ਇਹ ਇਕੜ ਦੁਕੜ ਦੈਹਸ਼ਤ-ਪਸੰਦ ਕਿਸਮ ਦੀ ਲਹਿਰ ਨਹੀਂ ਸੀ; ਬਲਕਿ ਗਦਰੀ ਇਨਕਲਾਬੀਆਂ ਨੇ ਇਸ ਨੂੰ ਜਨਤਕ ਇਨਕਲਾਬੀ ਲਹਿਰ ਦੀ ਸ਼ਕਲ ਦੇਣ ਦੇ ਪੂਰੇ ਯਤਨ ਕੀਤੇ। ਤੀਸਰੇ ਮੁਕੱਦਮੇ ਦੇ ਫੈਸਲੇ ਵਿਚ ਇਹ ਮੰਨਿਆ ਗਿਆ ਹੈ ਕਿ “ਪੇਂਡੂਆਂ ਨੂੰ ਵਰਗਲਾਉਣਾ ਇਨਕਲਾਬੀ ਮੁਹਿੰਮ ਦਾ ਇਕ ਜ਼ਰੂਰੀ ਹਿੱਸਾ ਸੀ[1]। (ਅ) ਪੰਜਾਬ ਤੋਂ ਬਾਹਰ ਕੰਮ ਫੌਜਾਂ ਵਿਚ ਜੋ ਕੰਮ ਹੋਇਆ (ਜਿਸ ਵਿਚ ਪੰਜਾਬ ਦੇ ਗਦਰੀ ਇਨਕਲਾਬੀਆਂ ਨੇ ਵਧੇਰੇ ਹਿੱਸਾ ਲਿਆ), ਉਸ ਤੋਂ ਬਿਨਾਂ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਪੰਜਾਬ ਤੋਂ ਬਾਹਰ ਹੋਰ ਕੰਮ ਬੰਗਾਲੀ ਦੇਸ਼ ਭਗਤਾਂ ਨੇ ਕੀਤਾ, ਬਹੁਤਾ ਅਤੇ ਬਨਾਰਸ ਇਸ ਦਾ ਕੇਂਦ੍ਰ ਸੀ। ਪਰ ਬਨਾਰਸ ਸਾਜ਼ਸ ਕੇਸ ਵਿਚ ਹੋਈ ਸ਼ਹਾਦਤ ਅਤੇ ਇਸ ਦਾ ਫੈਸਲਾ ਵੇਖਣ ਦਾ ਅਵਸਰ ਨਹੀਂ ਬਣ ਸਕਿਆ। ਇਸ ਵਾਸਤੇ ਰੌਲਟ ਰੀਪੋਟ ਵਿਚ ਦਿਤੀ ਵਾਕਫੀਅਤ ਤੋਂ ਇਲਾਵਾ, ਸ਼੍ਰੀ ਸਾਨਿਯਾਲ, ਜਿਨ੍ਹਾਂ ਬੰਗਾਲੀ ਇਨਕਲਾਬੀਆਂ ਦਾ ਗਦਰੀ ਇਨਕਲਾਬੀਆਂ ਨਾਲ ਸੰਬੰਧ ਕਾਇਮ ਕਰਨ ਅਤੇ ਪੰਜਾਬ ਤੋਂ ਬਾਹਰ ਇਸ ਲਹਿਰ ਨਾਲ ਸੰਬੰਧਤ ਕੰਮ ਕਰਨ ਵਿਚ ਉਘਾ ਹਿੱਸਾ ਲਿਆ, ਦੀ ‘ਬੰਦੀ ਜੀਵਨ' ਵਿਚ ਦਿਤੀ ਵਾਰਤਾ ਉਤੇ ਬਹੁਤਾ ਨਿਰਭਰ ਹੋਣਾ ਪਿਆ ਹੈ। ਪੰਜਾਬ ਵਿਚ ਪਹਿਲੀ ਫੇਰੀ ਤੋਂ ਮੁੜਦਿਆਂ ਰਸਤੇ ਵਿਚ ਹੀ ਸ਼੍ਰੀ ਸਾਨਿਯਾਲ ਨੇ ਮਨ ਵਿਚ ਫੈਸਲਾ ਕਰ ਲਿਆ ਸੀ ਕਿ, “ਆਪਣੇ ਸੂਬੇ ਵਿਚ ਭੀ ਹੁਣ ਛਾਵਣੀਆਂ ਵਿਚ ਅਤੇ ਫੌਜਾਂ ਵਿਚ ਕੰਮ ਆਰੰਭ ਕਰ ਦੇਣਾ ਚਾਹੀਦਾ ਹੈ[2]”। ਸ਼ੀ ਰਾਸ਼ ਬਿਹਾਰੀ ਬੋਸ ਨਾਲ ਸਲਾਹ ਕਰਨ ਪੁਰ ਵੀ ਇਹੋ ਨਿਸਚੇ ਹੋਇਆ ਕਿ, “ਇਸ ਸੂਬੇ ਵਿਚ ਵੀ ਫੌਜੀਆਂ ਵਿਚ ਬਲਵੇ ਦੇ ਖਿਆਲ ਫੈਲਾ ਦੇਣੇ ਚਾਹੀਦੇ ਹਨ ਅਰ ਬੰਗਾਲ ਨੂੰ ਪੰਜਾਬ ਦੇ ਗਦਰ ਦੀ ਖ਼ਬਰ ਬਹੁਤ ਛੇਤੀ ਦੇਣੀ ਚਾਹੀਦੀ ਹੈ[3]”। ਇਸ ਸਮੇਂ ਤੋਂ ਅਸੀਂ ਹੋਰ ਸਭ |
ਪਾਸਿਆਂ ਤੋਂ ਆਪਣਾ ਸਾਰਾ ਬਲ ਹਟਾ ਕੇ ਫੌਜੀਆਂ ਦੇ ਮਨਾ ਵਿਚ ਆਪਣੇ ਖਿਆਲ ਭਰਨ ਦੇ ਯਤਨ ਵਿਚ ਲਗਾ ਦਿੱਤਾ[4]"। ਸ਼੍ਰੀ ਸਾਨਿਯਾਲ ਮੰਨਦੇ ਹਨ ਕਿ ਬੰਗਾਲੀ ਇਨਕਲਾਬੀਆਂ ਨੇ ਅਜੇ ਤਕ ਫੌਜਾਂ ਨੂੰ ਬਗਾਵਤ ਲਈ ਪ੍ਰੇਰਨ ਵਲ ਧਿਆਨ ਨਹੀਂ ਸੀ ਦਿੱਤਾ[5]। ਕਿਉਂ? ਸ਼੍ਰੀ ਸਾਨਿਯਾਲ ਲਿਖਦੇ ਹਨ, “ਅਸੀਂ ਬਹੁਤ ਦਿਨਾਂ ਤੋਂ ਇਹ ਸਮਝਦੇ ਸਾਂ ਕਿ ਅਨਪੜ੍ਹ ਜਨਤਾ ਨੂੰ ਉਭਾਰਨਾ ਕੁਝ ਕਠਨ ਕੰਮ ਨਹੀਂ ਹੈ। ਇਸ ਦੇ ਨਾਲ ਨਾਲ ਅਸੀਂ ਇਹ ਭੀ ਜਾਣਦੇ ਸਾਂ ਕਿ ਜਨਤਾ ਨੂੰ ਸਿਰਫ ਭੜਕਾ ਦੇਣ ਨਾਲ ਹੀ ਸਾਡਾ ਕਾਰਜ ਸਿੱਧ ਨਹੀਂ ਹੋ ਸਕਦਾ। ਇਸੇ ਲਈ ਅਸਾਂ ਇਸ ਕੰਮ ਵਲ ਬਹੁਤਾ ਧਿਆਨ ਨਹੀਂ ਦਿੱਤਾ ਸੀ। ਅਸਾਂ ਲੋਕਾਂ ਦਾ ਵਿਚਾਰ ਸੀ ਕਿ ਜੇਕਰ ਪਹਿਲਾਂ ਦੇਸ ਦੇ ਪੜੇ ਲਿਖੇ ਨੌਜਵਾਨਾਂ ਨੂੰ ਜਥੇਬੰਦ ਕਰ ਲਿਆ ਜਾਵੇ, ਅਰ ਫਿਰ ਜੇ ਦੇਸੀ ਫੌਜਾਂ ਨੂੰ ਆਪਣੇ ਆਸ਼ੇ ਦੀ ਸਾਰੀ ਗੱਲ ਦੱਸ ਦਿੱਤੀ ਜਾਵੇ ਅਰ ਉਨਾਂ ਨੂੰ ਪੱਕੀ ਤਰ੍ਹਾਂ ਮਜ਼ਬੂਤ ਕਰ ਲਿਆ ਜਾਵੇ, ਤਾਂ ਹੀ ਬਲਵੇ ਦੀ ਨੀਂਹ ਪੱਕੀ ਹੋਵੇਗੀ[6]"। ਪਰ ਜੇਕਰ ਸ਼੍ਰੀ ਸਾਨਿਯਾਲ ਅਤੇ ਹੋਰ ਬੰਗਾਲੀ ਰਾਜਪਲਟਾਊਆਂ ਦੀ ਇਹ ਪੱਕੀ ਸੋਚੀ ਵੀਚਾਰੀ ਂ ਅਤੇ ਤਹਿ ਕੀਤੀ ਹੋਈ ਨੀਤੀ ਸੀ ਕਿ ਸਾਧਾਰਨ ਜਨਤਾ ਨੂੰ ਇਨਕਲਾਬੀ ਨਜ਼ਰੀਏ ਤੋਂ ਜਥੇਬੰਦ ਕਰਨ ਤੋਂ ਪਹਿਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਨਜ਼ੀਮ ਕਰਨਾ ਜ਼ਰੂਰੀ ਹੈ, ਅਤੇ ਇਸ ਦੇ ਪਿਛੋਂ ਫੌਜਾਂ ਨੂੰ ਨਾਲ ਰਲਾਉਣ ਦੀ ਕੋਸ਼ਸ਼ ਕਰਨੀ ਹੈ, ਤਾਂ ਸ਼੍ਰੀ ਸਾਨਿਯਾਲ ਦੀ ਪੰਜਾਬ ਦੀ ਚੰਦ ਦਿਨਾਂ ਦੀ ਫੇਰੀ ਪਿਛੋਂ, ਸ਼੍ਰੀ ਸਾਨਿਆਲ, ਸ਼੍ਰੀ ਬੋਸ ਅਤੇ ਉਨ੍ਹਾਂ ਦੇ ਹੋਰ ਬੰਗਾਲੀ ਰਾਜਪਲਟਾਊ ਸਾਥੀਆਂ ਨੇ ‘ਹੋਰ ਸਭ ਪਾਸਿਆਂ ਤੋਂ ਆਪਣਾ ਸਾਰਾ ਬਲ ਹਟਾ ਕੇ ਫੌਜੀਆਂ ਦੇ ਮਨਾਂ ਵਿਚ ਆਪਣੇ ਖਿਆਲ ਭਰਨ' ਵਲ ਯਤਨ ਕਿਉਂ ਲਗਾ ਦਿਤਾ? ਜਾਪਦਾ ਹੈ ਕਿ ਹਿੰਦ ਵਿਚ ਉਸ ਸਮੇਂ ਇਨਕਲਾਬੀ ਨੀਯਤ ਕਰਨ ਵਿਚ ਵੀਚਾਰ ਧਾਰਾਂ ਦਾ ਇਤਨਾ ਹੱਥ ਨਹੀਂ ਰੁਖ ਸੀ, ਜਿਤਨਾ ਉਦਾਲੇ ਪੁਵਾਲੇ ਦੇ ਹਾਲਾਤ ਤੋਂ ਕਿਸੇ ਇਨਕਲਾਬੀ ਦੱਲ ਲਈ ਪੈਦਾ ਹੋਏ ਮੌਕਿਆ ਅਤੇ ਕੁਦਰਤੀ ਰੁਚੀਆਂ ਦਾ। ਜਨਤਾ ਦੀ ਜਥੇਬੰਦ ਤਾਕਤ ਦੀ ਸੰਭਾਵਨਾ ਭਰਪੂਰ ਇਨਕਲਾਬੀ ਸ਼ਕਤੀ ਦੀ ਅਹਿਮੀਅਤ ਨੂੰ ਮੌਜੂਦਾ ਜ਼ਮਾਨੇ ਵਿਚ ਬਹੁਤਾ ਰੂਸ ਵਿਚ ਹੋਏ ਬਾਲਸ਼ਵਿਕ ਇਨਕਲਾਖ ਅਤੇ ਕਮੀਊਨਿਸਟ ਵੀਚਾਰ-ਧਾਰਾ ਤੇ ਤਰੀਕਾਕਾਰ ਨੇ ਸਾਹਮਣੇ ਨਿਖਾਰ ਕੇ ਗਦਰੀ ਲਿਆਂਦਾ ਹੈ। ਬੰਗਾਲੀ ਰਾਜਪਲਟਾਊਆਂ, ਇਨਕਲਾਬੀਆਂ, ਜਾਂ ਹਿੰਦ ਦੇ ਕਿਸੇ ਵੀ ਹੋਰ ਇਨਕਲਾਬੀ ਦੱ ਦੇ ਸਾਹਮਣੇ ਉਸ ਜ਼ਮਾਨੇ ਵਿਚ ਕਮੀਊਨਿਸਟ ਵੀਚਾਰ-ਧਾਰਾ ਨਹੀਂ ਸੀ। ਇਸ ਕਰਕੇ ਜੇਕਰ ਗਦਰੀ ਇਨਕਲਾਬੀਆਂ ਨੇ, ਬਹੁਤਾ ਇਨਕਲਾਬੀ ਤਜਰੱਬਾ ਨਾ ਹੋਣ ਦੇ ਬਾਵਜੂਦ, ਪਿੰਡਾਂ ਦੀ ਸਾਧਾਰਨ ਜਨਤਾ ਨੂੰ ਆਪਣੇ ਨਾਲ ਮਿਲਾਉਣ ਦਾ ਯਤਨ ਕੀਤਾ, ਤਾਂ ਸਿਰਫ ਇਸ ਕਰਕੇ ਕਿ ਉਹ ਆਪ ਇਸ ਵਿਚੋਂ ਸਨ। ਇਸ ਦੇ ਉਲਟ ਬੰਗਾਲੀ ਇਨਕਲਾਬੀਆਂ ਵਲੋਂ ਸਾਧਾਰਨ ਜਨਤਾ ਨੂੰ ਇਨਕਲਾਬੀ ਯਤਨਾਂ ਵਿਚ ਸ਼ਾਮਲ ਕਰਨ ਹਿਤ ਬਹੁਤਾ ਧਿਆਨ ਨਾ ਦੇਣ ਦਾ ਕਾਰਨ ਇਹ ਜਾਪਦਾ ਹੈ ਕਿ ਬੰਗਾਲੀ ਰਾਜਪਲਟਾਊਆਂ ਦੀ ਲਹਿਰ ਦਰਮਿਆਨੇ ਤਬਕੇ ਦੇ ਭਦਰ ਲੋਕਾਂ ਦੀ ਲਹਿਰ ਸੀ, ਜਿਨ੍ਹਾਂ ਦੇ ਜਨ ਸਾਧਾਰਨ ਨਾਲ ਗੂੜੇ ਸੰਬੰਧ ਨਹੀਂ ਸਨ। |
੯੮