ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੁਖ ਯਤਨ ਅਮਰੀਕਾ ਤੇ ਕੈਨੇਡਾ ਵਿਚ, ਅਮਰੀਕਾ ਤੋਂ ਦੇਸ ਆਓਦਿਆਂ ਰਾਹ ਵਿਚ, ਅਤੇ ਦੇਸ ਆਕੇ ਬੰਗਾਲੀ ਇਨਕਲਾਬੀਆਂ ਰਾਹੀਂ ਕੀਤੇ । ਇਹ ਸਾਰੇ ਯਤਨ ਫੇਲ ਹੋਣ ਉਤੇ ਠਾਣਿਆਂ ਅਤੇ ਸਰਕਾਰੀ ਚੌਕੀਆਂ ਉਤੇ ਛਾਪਾ ਮਾਰਨ ਦੀਆਂ ਕੋਸ਼ਸ਼ਾਂ ਕੀਤੀਆਂ। ਸੀ ਸੋਹਣ ਸਿੰਘ ‘ਭਕਨਾ’ ਨੇ ੧੦੦ ਪਸਤੌਲ ‘ਕੌਮਾ ਗਾਟਾ ਮਾਰੂ ਜਹਾਜ਼ ਦੇ ਲੀਡਰ ਸ਼ੀ ਗੁਰਦਿਤ ਸਿੰਘ ਨੂੰ ਯੋਕੋਹਾਮਾ ਪੁਚਾਏ । ਸ਼੍ਰੀ ਨੰਦ ਸਿੰਘ ਵਿਕਟੋਰੀਆ ਤੋਂ ੪ , ਪਸਤੌਲ, ਅਤੇ ਸ੍ਰੀ ਗੋਪਾਲ ਸਿੰਘ ੧ ਪਸਤੌਲ ਕਬ ਤੋਂ ਲਿਆਏ ॥ ਸ਼੍ਰੀ ਅਮਰ ਸਿੰਘ ‘ਜੱਟ’ ਅਤੇ ਸ਼੍ਰੀ ਰਾਮ ਰੱਖਾ ਹਥਿਆਰ ਲੈਣ ਵਾਸਤੇ ਪਿਛੇ ਯੋਕੋਹਾਮਾ (ਜਾਪਾਨ) ਉਤਾਰ ਦਿਤੇ ਗਏ । ਇਸੇ ਮਤਲਬ ਵਾਸਤੇ ਸ਼ੀ ਇੰਦਰ ਸਿੰਘ ਸੁਰਸਿੰਗ), ਸ੍ਰੀ ਨਿਧਾਨ ਸਿੰਘ ‘ਚੁਘ,ਅਤੇ ਸ੍ਰੀ ਪਿਆਰਾ ਸਿੰਘ ‘ਲੰਗੇਰੀ, ਸ਼ੰਘਾਈ ਜਾਣ ਵਾਸਤੇ ਨਾਗਾਸਾਕੀ ਬੰਦਰਗਾਹ (ਜਾਪਾਨ) ਉਤੇ ਉਤਾਰ ਦਿਤੇ ਗਏ । ਮੂਲਾ ਸਿੰਘ ਨੇ ਸ੍ਰੀ ਕਰਮ ਚੰਦ ਰਾਹੀਂ ਉਸ ਦੇ ਇਕ ਜਰਮਨ ਦੋਸਤ ਤੋਂ ਸ਼ੰਘਾਈ ¢ ਪਸਤੌਲ ਅਤੇ ੬੦੦ ਕਾਰਤੂਸ ਪ੍ਰਾਪਤ ਕੀਤੇ, ਜੋ ਸ਼ੀ ਨਿਧਾਨ ਸਿੰਘ ‘ਘ ਨੂੰ ਦਿੱਤੇ ਗਏ । ‘ਪੰਡਤ ਕਾਂਸ਼ੀ ਰਾਮ (ਜਿਨਾ ਨੂੰ ਫੀਰੋਜ਼ ਸ਼ਹਿਰ ਹਾਦਸੇ ਦੇ ਸਿਲਸਿਲੇ ਵਿਚ ਫਾਂਸੀ ਦੀ ਸਜ਼ਾ ਹੋ]) ਨਾਲ ਫਾਂਸੀ ਲੱਗਣ ਤੋਂ ਪਹਿਲੋਂ ਉਨਾਂ ਦੇ ਪਿਤਾ ਨੇ ਮੁਲਾਕਾਤ ਕੀਤੀ, ਜਿਸ ਵਿਚ ਉਨਾਂ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਅਮਰੀਕਾ ਤੋਂ ਉਨਾਂ ਵਾਸਤੇ ਕੁਝ ਚੀਜ਼ਾਂ ਆਉਣੀਆਂ ਹਨ, ਜਿਨ੍ਹਾਂ ਦਾ ਧਿਆਨ ਰੱਖਿਆ ਜਾਵੇ । ੨੭ ਮਾਰਚ ਨੂੰ ‘ਕਵਾਸ਼ ਮਾਰੂ ਜਹਾਜ਼ ਉੱਤੇ ਕਲਕੱਤੇ ਇਕ ਬਕਸ ਆਇਆ, ਜਿਸ ਉਤੇ K. R. M. ਅਤੇ 6. Ram ਦੇ ਨਿਸ਼ਾਨ ਸਨ। ਪੁਲਸ ਨੇ ਇਨ੍ਹਾਂ ਬਕਸਾਂ ਨੂੰ ਖੋਲਿਆ, ਜਿਨ੍ਹਾਂ ਵਿਚੋਂ ਦੋ ਰਾਈਫਲਾਂ, ਇਕ ਰੀਵਾਲਵਰ, ੯oo ਬੰਦੂਕ ਦੀਆਂ ਗੋਲੀਆਂ, ਅਤੇ ੩੫੦ ਰੀਵਾਲਵਰ ਦੀਆਂ ਗੋਲੀਆਂ ਨਿਕਲੀਆਂ । ਕਿਉਂਕਿ ਹਾਂਗ ਕਾਂਗ ਤਲਾਸ਼ੀ ਹੁੰਦੀ ਸੀ, ਇਸ ਵਾਸਤੇ “ਪੰਡਤ ਜਗਤ ਰਾਮ, ਸ੍ਰੀ ਜਵਾਲਾ ਸਿੰਘ ਅਤੇ ਸ਼੍ਰੀ ਕੇਸਰ ਸਿੰਘ ਦੇ ਹੁਕਮ ਅਨੁਸਾਰ “ਤੋਸ਼ਾ ਮਾਰੂ' ਦੇ ਸਭ ਗਦਰੀ ਇਨਕਲਾਬੀਆਂ ਨੇ ਆਪਣੇ ਹਥਿਆਰ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਸਨ। ‘ਪੰਡਤ’ ਜਗਤ ਰਾਮ ਨੇ ਕਲਕੱਤੇ ਇਹ ਰੀਵਾਲਵਰ ਦਾ ਬਚਾਕੇ ਲਿਆਉਣ ਦੀ ਕੋਸ਼ਸ਼ ਕੀਤੀ, ਪਰ ਇਕੋ ਲਿਆ ਸਕੇ; ਅਤੇ “ਤੋਸ਼ਾ ਮਾਰੂ' ਦੇ ਇਕ ਜਹਾਜ਼ੀ ਸ਼ੀ ਭਗਵਾਨ ਸਿੰਘ ਵੀ ਇਕ ਪਸਤੌਲ ਨਾਲ ਲਿਆਉਣ ਵਿਚ ਕਾਮਯਾਬ ਹੋ ਗਏ । ਇਸ ਤਰਾਂ ਅਮਰੀਕਾ ਤੋਂ ਜਦੋਂ ਇਹ ਲੋਕ ਦੇਸ਼ ਵਿਚ ਵਾਪਸ ਆਏ, ਤਾਂ ਕਈ ਥਾਵਾਂ ਤੋਂ ਕੁਝ ਪਸਤੌਲ ਆਦਿ ਲੈ ਆਏ ਸਨ । ਅੰਗਰੇਜ਼ਾਂ ਦੀ ਕਰੜੀ ਨਿਗਰਾਨ ਰਹਿਣ ਪੁਰ ਭੀ ਇਹ ਪਸਤੌਲ ਦੇਸ਼ ਵਿਚ ਪਹੁੰਚ ਗਏ ਸਨ। ਬਾਲਟੀ ਦੇ ਥੱਲੇ ਪੁਰ ਲਕੜੀ ਯਾ ਟੀਨ ਦੀ ਪਟੜੀ ਲਾਕੇ ਉਸ ਦੇ ਵਿਚ ਛੁਪਾਕੇ ਪਸਤੌਲ ਆਦਿ ਲਿਆਂਦੇ ਗਏ ਸਨ, ਕਿੰਤੂ ਕੁਝ ਦਿਨਾਂ ਪਿਛੋਂ ਇਹ ਤਰਕੀਬ ਜ਼ਾਹਰ ਹੋ ਗਈ । ਕਦੇ ਕਦੇ ਇਹ ਭੀ ਹੁੰਦਾ ਸੀ ਕਿ ਭਾਰਤ ਦੇ ਬੰਦਰਗਾਹ ਤੇ ਪਹੁੰਚਣ ਤੋਂ ਥੋੜਾ ਜਿਹਾ ਪਹਿਲਾਂ ਇਹ ਹਥਿਆਰ ਖਲਾਸੀਆਂ ਦੇ ਸਪੁਰਦ ਕਰਕੇ ਮੁਸਾਫਰ ਚਲੇ ਆਉਂਦੇ ਸਨ ਅਰ ਫਿਰ ਵੇਹਲੇ ਵਕਤ ਉਨਾਂ ਪਾਸੋਂ ਲੈ ਲਏ ਜਾਂਦੇ ਸਨ । ਇਸ ਤੂੰਕੇ ਨਾਲ ਇਨ੍ਹਾਂ ਲੋਕਾਂ ਦੇ ਹੱਥ ਕੁਝ ਕੁ ਪਸਤੌਲ ਆ ਗਏ ਸਨ। ਕਿੰਤੂ ਅੱਜੇ ਹਥਿਆਰਾਂ ਦੀ ਬਹੁਤ ਲੋੜ ਸੀ । ਹਥਿਆਰਾਂ ਦੀ ਥੁੜ ਨੂੰ ਪੂਰਾ ਕਰਨ ਵਾਸਤੇ ਗਦਰੀਆਂ ਨੇ ਪਹਿਲਾਂ ਬੰਗਾਲ ਅਤੇ ਸਰਹੱਦੀ ਸੂਬੇ ਵੱਲ ਧਿਆਨ ਦਿੱਤਾ । ਸ੍ਰੀ ਕਰਤਾਰ ਸਿੰਘ ‘ਸਰਾਭਾ’ ਅਤੇ ਸ੍ਰੀ ਪਰਮਾ ਨੰਦ (ਯੂ. ਪੀ. ਵਾਲੇ) ਕਲਕੱਤੇ ਅਤੇ ਬਨਾਰਸ ਹਥਿਆਰ ਲੈਣ ਗਏ, ਪਰ ਕਾਮਯਾਬ ਨਾ ਹੋਏ । “ਪੰਡਤ’ ਜਗਤ ਰਾਮ ਹਥਿਆਰ ਲੈਣ ਪ੍ਰਸ਼ਾਵਰ ਗਏ, ਜਿਥੇ ਉਹ ਫੜੇ ਗਏ । ਸ੍ਰੀ ਸਾਨਿਯਾਲ ਨੇ ਸ੍ਰੀ ਕਰਤਾਰ ਸਿੰਘ ‘ਸਰਾਭਾ ਨੂੰ ਜਲੰਧਰ ਮੀਟਿੰਗ ਵਿਚ ਸਾਫ ਦੱਸ ਦਿੱਤਾ ਸੀ ਕਿ ਬੰਗਾਲ ਵਿਚੋਂ ਬਹੁਤੇ ਹਥਿਆਰ ਮਿਲਣ ਦੀ ਆਸ ਨਹੀਂ ਰੱਖਣੀ ਚਾਹੀਦੀ । ਸ਼੍ਰੀ ਸਾਨਿਯਾਲ ਦੀ ਰਾਏ ਬਿਲਕੁਲ ਠੀਕ ਸੀ, ਕਿਉਂਕਿ ਬੰਗਾਲ ਵਿਚ ਹਥਿਆਰਾਂ ਦੀ ਇਤਨੀ ਕਿਲੱਤ ਸੀ ਕਿ ਉਥੋਂ ਦੇ ਇਨਕਲਾਬੀ ਦੱਲ ਇਕ ਦੂਜੇ ਦੇ ਹਥਿਆਰ ਚੁਰਾਉਣ ਦੀ ਕੋਸ਼ਸ਼ ਕਰਨੋਂ ਵੀ ਸੰਕੋਚ ਨਾ ਕਰਦੇ * । ਸ਼ੀ ਨਿਧਾਨ ਸਿੰਘ ਨੇ ਨਵੰਬਰ ਵਿਚ ਸ੍ਰੀ ਰੋਡਾ ਸਿੰਘ ਨੂੰ ਮਹਿਨੇ ਸਟੇਸ਼ਨ ਉਤੇ ਬੰਗਾਲ 'ਤੋਂ ਹਥਿਆਰਾਂ ਦੀ ਇਕ ਆਉਣ ਵਾਲੀ ਬਿਲਟੀ ਲੈਣ ਵਾਸਤੇ ਭੇਜਿਆ, ਪਰ ਇਹ ਨਾ ਪੁਜੀ । ਸ਼੍ਰੀ ਸਾਨਿਯਾਲ ਨੇ ਸ਼੍ਰੀ ਕਰਤਾਰ ਸਿੰਘ ‘ਸਰਾਭਾ ਨੂੰ ਜਲੰਧਰ ਕੁਝ ਪਸਤੌਲ ਦਿਤੇ, ਅਤੇ ਸ੍ਰੀ ਰਾਸ਼ ਬਿਹਾਰੀ ਬੋਸ ਅਤੇ ਉਨਾਂ ਦੇ ਸਾਥੀ ਅੰਮ੍ਰਿਤਸਰ ਆਉਣ ਸਮੇਂ ੪ ਰੀਵਾਲਵਰ ਅਤੇ ਕੁਝ ਗੋਲੀਆਂ ਨਾਲ ਲਈ ਆਏ । ਇਸ ਤੋਂ ਬਿਨਾਂ ਬੰਗਾਲ ਵਿਚੋਂ ਬਹੁਤੇ ਹਥਿਆਰ ਆਉਣ ਦੀ ਸ਼ਹਾਦਤ ਨਹੀਂ ਮਿਲਦੀ । ਬੰਗਾਲ ਤੋਂ ਹਥਿਆਰ ਮਿਲਣ ਦੀ ਆਸ ਟੁਟ ਜਾਣ ਉਤੇ ਗਦਰੀ ਇਨਕਲਾਬੀਆਂ ਨੇ ਪੰਜਾਬ ਵਿਚੋਂ ਆਪਣੇ ਯਤਨਾਂ ਨਾਲ ਹਥਿਆਰ ਅਕੱਠੇ ਕਰਨ ਦੀ ਕੋਸ਼ਸ਼ੀ ਕੀਤੀ । ੧੭ ਨਵੰਬਰ ਨੂੰ ਲਾਡੋਵਾਲ ਮੀਟਿੰਗ ਵਿਚ “ਪੰਡਤ ਜਗਤ ਰਾਮ ਨੇ ਤਜਵੀਜ਼ ਕੀਤੀ ਕਿ ਕਿਉਂਕਿ ਅਮਰੀਕਾ ਤੋਂ ਹਥਿਆਰ ਨਹੀਂ ਆਏ, ਇਸ ਵਾਸਤੇ ਇਹ ਠਾਣਿਆਂ ਉਤੇ ਹੱਲੇ ਕਰਕੇ ਪ੍ਰਾਪਤ ਕੀਤੇ ਜਾਣ । ੪ ਦਸੰਬਰ ਨੂੰ ਸ੍ਰੀ ਕਰਤਾਰ ਸਿੰਘ ‘ਸਰਾਭਾ’ ਨੇ ਇਹੋ ਤਜਵੀਜ਼ ਕੀਤੀ । ਪਰ ਕਿਸੇ ਠਾਣੇ ਉਤੇ ਹੱਲਾ ਨਾ ਕੀਤਾ ਗਿਆ, ਜਿਸ ਦੀ ਵਡੀ ਵਜਹ ਓਹੋ ਬੇਹਥਿਆਰੇ ਹੋਣਾ ਸੀ, ਜਿਸ ਕਾਰਨ ਝਾੜ ਸਾਹਿਬ ਦਾ ਅਕੱਠ ਸਰਹਾਲੀ ਠਾਣੇ ਉਤੇ ਹੱਲਾ ਨਾ ਕਰ ਸਕਿਆ। ਇਸੇ ਕਾਰਨ ਬਹੇੜੂ ਅਤੇ ਦੋਰਾਹਾ ਰੇਲਵੇ ਦੇ ਪਲਾਂ ਦੀਆਂ ਚੌਕੀਆਂ ਉਤੇ ਹੱਲੇ ਦੀਆਂ ਤਜਵੀਜ਼ਾਂ ਰਹਿ ਗਈਆਂ । ਠਾਣਿਆਂ ਅਤੇ ਰੇਲਵੇ ਦੇ ਪੁਲਾਂ ਦੀਆਂ ਚੌਕੀਆਂ ਤੋਂ ਇਲਾਵਾ, ਗਦਰੀ ਇਨਕਲਾਬੀਆਂ ਦੀਆਂ ਰਿਆਸਤਾਂ ਅਤੇ ਹੋਰ ਵਸੀਲਿਆਂ ਤੋਂ ਹਥਿਆਰ ਲੈਣ ਦੀਆਂ ਇਕੜ ਦੁਕੜ ਕੋਸ਼ਸ਼ਾਂ ਵੀ ਬਹੁਤ ਕਾਰਗਰ ਸਾਬਤ ਨਾ ਹੋਈਆਂ। ਬੰਬ ਬਨਾਉਣ ਵੱਲ ਇਨਕਲਾਬੀਆਂ ਦਾ ਕੁਝ ਧਿਆਨ ਅਮਰੀਕਾ ਅਥਵਾ ਧੁਰ ਪੂਰਬ ਵਿਚ ਹੀ ਹੋ ਗਿਆ ਜਾਪਦਾ ਹੈ । ਪਹਿਲੇ ਮੁਕੱਦਮੇ ਦੇ ਫੈਸਲੇ ਵਿਚ ਜ਼ਿਕਰ ਆਉਂਦਾ ਹੈ ਕਿ ਅਮਰ ਸਿੰਘ (ਰਾਜਪੂਤ), ਸ੍ਰੀ fਪਿਰਥੀ ਸਿੰਘ, “ਪੰਡਤ ਜਗਤ ਰਾਮ ਅਤੇ ਸ਼ੀ ਹਰਨਾਮ ਸਿੰਘ ‘ਵੰਡੀ ਲਾਟ', ਸ੍ਰੀ ਜਵਾਲਾ ਸਿੰਘ ਦੀ ਫਾਰਮ ਉਤੇ ਬੰਬ ਬਨਾਉਣ ਦੇ ਤਜੱਰਬੇ ਕਰਦੇ ਰਹੇ, ਜਿਸ ਕਾਰਨ ਸ੍ਰੀ ਹਰਨਾਮ ਸਿੰਘ ਦੀ ਬਾਂਹ ਉਡ ਗਈ (ਇਸੇ ਵਜਾ ਉਨਾਂ ਦੀ ਅੱਲ ‘ਟੰਡੀ ਲਾਟ' ਹੈ) । ਸ਼੍ਰੀ ਊਧਮ ਸਿੰਘ ਕਸੇਲ) ਕੈਨੇਡਾ ਤੋਂ ਯੂਰੀਤਰ ਆਸ਼ਰਮ ਬੰਬ ਬਨਾਉਣੇ ਸਿੱਖਣ ਆਏ । ਹਿੰਦ ਵਿਚ ਬੰਬ ਬਨਾਉਣ ਬਾਰੇ ਪਹਿਲੀ ਵੀਚਾਰ ਲਾਡੋਵਾਲ ੧੭ ਨਵੰਬਰ ਨੂੰ ਹੋਈ ਮੀਟਿੰਗ ਵਿਚ ਕੀਤੀ ਗਈ, ਪਰ ਇਸ ਬੰਨੇ ਅਮਲੀ ਕਦਮ ਦਸੰਬਰ ਦੇ ਅੰਤ ਵਿਚ ਚੁਕਿਆ ਗਿਆ । Rowlatt Report, p. 92. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੩੯. "ਬੰਦੀ ਜੀਵਨ, ਭਾਗ ਪਹਿਲਾ, ਪੰਨੇ ੩੮-੩੯. ૧૦૧ Digit by Digital Library www.pordihor