ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੰਬ ਬਨਾਉਣ ਵਲ ਵਧੇਰੇ ਧਿਆਨ ਉਸ ਵੇਲੇ ਦਿੱਤਾ ਗਿਆ ਜਾਪਦਾ ਹੈ, ਜਦ ਹਥਿਆਰ ਪ੍ਰਾਪਤ ਕਰਨ ਵਲੋਂ ਮਾਯੂਸੀ ਬਹੁਤ ਵੱਧ ਗਈ । ੩੧ ਦਸੰਬਰ, ੧੯੧੪, ਨੂੰ ਸ੍ਰੀ ਪਿੰਗਲੇ, ਸ਼੍ਰੀ ਨਿਧਾਨ ਸਿੰਘ ‘ਚੁੱਘਾ, ਬੀ ਕਰਤਾਰ ਸਿੰਘ ਸਰਾਭਾ’, ਸ਼੍ਰੀ ਹਰਨਾਮ ਸਿੰਘ (ਰਾਵਲਪਿੰਡੀ), ਸੁ ਹਰਨਾਮ ਸਿੰਘ ਸਿਆਲਕੋਟੀ, ਥੀ ਬਲਵੰਤ ਸਿੰਘ (ਬਠਿਆਲਾ), ਸ੍ਰੀ ਪਰਮਾਨੰਦ (ਯੂ. ਪੀ.), ਡਾਕਟਰ ਮਥਰਾ ਸਿੰਘ, ਮੂਲਾ ਸਿੰਘ ਅਤੇ ਅਮਰ ਸਿੰਘ‘ਰਾਜਪੂਤ', ਅੰਮ੍ਰਿਤਸਰ ਵਿਰਪਾਲੀ ਧਰਮਸ਼ਾਲਾ ਵਿਚ ਅਕੱਠੇ ਹੋਏ, ਅਤੇ ਹੋਰਨਾਂ ਮੁਆਮਲਿਆਂ ਤੋਂ ਇਲਾਵਾ ਬੰਬ ਬਨਾਉਣ ਬਾਰੇ ਵੀਚਾਰ ਕੀਤੀ ਗਈ । ਡਾਕਟਰ ਮਥਰਾ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਕ ਤਰੀਕੇ ਦਾ ਪਤਾ ਹੈ । ਸ਼੍ਰੀ ਹਿਰਦੇ ਰਾਮ ਇਕ ਪਿੱਤਲ ਦੀ ਦਵਾਤ ਲਿਆਏ, ਅਤੇ ਡਾਕਟਰ ਮਥਰਾ ਸਿੰਘ ਨੇ ਇਸ ਵਿਚ ਮਸਾਲਾ ਭਰ ਦਿੱਤਾ। ਸ੍ਰੀ ਪਰਮਾ ਨੰਦ (ਯੂ. ਪੀ), ਮੂਲਾ ਸਿੰਘ ਅਤੇ ਸ਼੍ਰੀ ਹਿਰਦੇ ਰਾਮ ਨੇ ਅੰਮ੍ਰਿਤਸਰ ਨਹਿਰ ਦੇ ਕੰਢੇ ਇਸ ਨੂੰ ਚਲਾ ਕੇ ਵੇਖਿਆ, ਅਤੇ ਰੀਪੋਟ ਕੀਤੀ ਕਿ ਬੰਬ ਕਾਮਯਾਬ ਹੋਇਆ ਹੈ । ਇਸ ਕਾਮਆਬੀ ਨੇ ਬੰਬ ਬਨਾਉਣ ਬਾਰੇ ਇਨਕਲਾਬੀਆਂ ਦੀ ਇੱਛਿਆ ਨੂੰ ਹੋਰ ਤੀਬਰ ਕਰ ਦਿੱਤਾ । ਅਮਰ ਸਿੰਘ ‘ਰਾਜਪੂਤ ਲਾਹੌਰ ਬੰਬਾਂ ਵਾਸਤੇ ਖੋਲ ਪ੍ਰਾਪਤ ਕਰਨ ਚਲਾ ਗਿਆ । ਉਸ ਨੇ ਖੋਲ ਪ੍ਰਾਪਤ ਕਰਨ ਵਾਸਤੇ ਲਾਹੌਰ ਦੀ ਰਾਘ ਫੈਕਟਰੀ ਪਾਸ ਆਰਤਰ ਕਰ ਦਿੱਤਾ, ਜਿਸਨੇ ਪਿਛੋਂ ਸ਼ੱਕ ਪੈ ਜਾਣ ਕਰਕੇ ਆਰਡਰ ਪੂਰਾ ਕਰਨੋਂ ਨਾਂਹ ਕਰ ਦਿੱਤੀ । ਅਮਰ ਸਿੰਘ ਅਤੇ ਡਾਕਟਰ ਮਥਰਾ ਸਿੰਘ ਨੇ ਇਕ ਰੱਖਾ ਰਾਮ ਲੈਸਣ ਦੀ ਦੁਕਾਨ ਤੋਂ ਹੋਰ ਦਵਾਈਆਂ ਦੇ ਨਾਲ ਬੰਬਾਂ ਦਾ ਮਸਾਲਾ ਵੀ ਪ੍ਰਾਪਤ ਕੀਤਾ । ਅੰਮ੍ਰਿਤਸਰ ਬੰਬ ਬਨਾਉਣ ਵਿਚ ਬਹੁਤਾ ਹਿੱਸਾ ਸ਼੍ਰੀ ਹਿਰਦੇ ਰਾਮ, ਡਾਕਟਰ ਮਥਰਾ ਸਿੰਘ ਅਤੇ ਸ੍ਰੀ ਪਰਮਾਨੰਦ (ਯੂ. ਪੀ.) ਨੇ ਲਿਆ। ਸ਼ੀ ਨਿਧਾਨ ਸਿੰਘ ‘ਚੁਘਾ ਨੇ ਲਹਾਣੇ ਬੰਬਾਂ ਦੀ ਫੈਕਟਰੀ ਕਾਇਮ ਕਰਨ ਦੀ ਤਜਵੀਜ਼ ਕਤੀ, ਅਤੇ ਆਖਰ ਲੁਧਿਹਾ ਦੇ ਲਾਗੇ ਝਾਬੇਵਾਲ ਪਿੰਡ ਵਿਚ ਫੈਕਟਰੀ ਕਾਇਮ ਕੀਤੀ ਗਈ । ਝਾਏਵਾਲ ਬੰਬ ਬਨਾਉਣ ਦੀ ਫੈਕਟਰੀ ਬਣ ਜਾਣ ਪਿਛੋਂ, ਅੰਮ੍ਰਿਤਸਰ ਬਤੌਰ ਬੰਬ ਬਨਾਉਣ ਦੇ ਸੈਂਟਰ ਦੇ ਮੱਧਮ ਪੈ ਗਿਆ । ਲਾਹੌਰ ਤੋਂ ਜੋ ਮਸਾਲਾ ਪ੍ਰਾਪਤ ਕੀਤਾ ਗਿਆ ਸੀ, ਉਸ ਦਾ ਕੁਝ ਹਿੱਸਾ, ਅਤੇ ਜੋ ਪਿੱਛੋਂ ਡਾਕਟਰ ਮਥਰਾ ਸਿੰਘ ਅਤੇ ਸ਼ੀ ਹਿਰਦੇ ਰਾਮ ਨੇ ਪ੍ਰਾਪਤ ਕੀਤਾ, ਸਭ ਝਾਬੇਵਾਲ ਭੇਜ ਦਿੱਤਾ ਗਿਆ । ਕੁਝ ਮਸਾਲਾ ਲੁਧਿਹਾਣੇ ਤੋਂ ਵੀ ਮਿਲਿਆ। ਡਾਕਟਰ ਮਥਰਾ ਸਿੰਘ ਅਤੇ ਬੀ ਪਰਮਾਨੰਦ (ਯੂ.ਪੀ.) . ਬਾਬੇਵਾਲ ਵਿਚ ਬੰਬ ਬਨਾਉਣ ਦਾ ਬਹੁਤਾ ਕੰਮ ਕਰਦੇ ਸਨ, ਪਰ ਇਸ ਗਲ ਦੀ ਚਰਚਾ ਹੋ ਜਾਣ ਕਰਕੇ ੧੨ ਫਰਵਰੀ ਨੂੰ ਉਹ ਓਥੋਂ ਚਲੇ ਗਏ । ਇਨ੍ਹਾਂ ਤੋਂ ਇਲਾਵਾ ਝਾਬੰਵਾਲ ਦੀ ਫੈਕਟਰੀ ਦੇ ਕੰਮ ਬਾਰੇ ਲੁਧਿਹਾਣੇ ਦੇ ਵਿਦਿਆਰਥੀ ਸੁਚਾ ਸਿੰਘ ਆਦਿ ਬਹੁਤ ਮਦਦ ਕਰਦੇ ਰਹੇ। ੨੭ ਜਨਵਰੀ ਨੂੰ ਮਨਸੂਰਾਂ ਪਏ ਡਾਕੇ ਪਿਛੋਂ ਪੁਲੀਸ ਨੇ ਬਾਬੇਵਾਲ ਪਿੰਡ ਵਿਚ ਪੁਛ ਗਿੱਛ ਸ਼ੁਰੂ ਕਰ ਦਿੱਤੀ । ਇਸ ਕਰਕੇ ਬਾਥੇਵਾਲ ਤੋਂ ਬੰਬ ਫੈਕਟਰੀ ਉਠਾਕੇ ਨਾਭਾ ਰਿਆਸਤ ਵਿਚ ਲੋਹਟ ਬਧੀ ਲਿਜਾਈ ਗਈ। ਲੋਹਟ ਬਧੀ ਦੇ ਕੰਮ ਨਾਲ ਸੰਬੰਧਤ ਇਨਕਲਾਬੀਆਂ ਵਿਚੋਂ ਬੀ ਗਾਂਧਾ ਸਿੰਘ ਦਾ ਨਾਮ ਖਾਸ ਜ਼ਿਕਰ ਯੋਗ ਹੈ । | ਪਰ ਜੋ ਬੰਬ ਗਦਰੀ ਇਨਕਲਾਬੀ ਬਨਾਉਂਦੇ ਸਨ ਉਹ ਜਿਤਨਾ ਚਿਰ ਬੰਗਾਲੀ ਇਨਕਲਾਬੀ ਉਨਾਂ ਨਾਲ ਆਣ ਨਹੀਂ ਮਿਲੇ, ਬਹੁਤ ਵਧੀਆ ਕਿਸਮ ਦੇ ਨਹੀਂ ਸਨ । ਉਹ ਬਹੁਤੇ ਪਿੱਤਲ ਜਾਂ ਸ਼ੀਸ਼ੇ ਦੀਆਂ ਰਾਤਾਂ ਵਿਚ ਮੈਸ਼ਲ ਟਾਸ਼ ਆਦਿ ਮਸਾਲਾ ਭਰਕੇ ਬਣਾਏ ਜਾਂਦੇ ਸਨ, ਜੋ ਬਹੁਤੀ ਮਾਰ ਨਹੀਂ ਸਨ ਕਰ ਸਕਦੇ* । ਇਹ ਹੈਰਾਨੀ ਦੀ ਗਲ ਹੈ, ਕਿਉਂਕਿ ਅਸੀਂ ਵੇਖ ਚੁਕੇ ਹਾਂ ਕਿ ਕਈ ਇਕਗਦਰੀ ਇਨਕਲਾਬੀਆਂ ਨੇ ਦੇਸ ਆਉਣ ਤੋਂ ਪਹਿਲੋਂ ਬੰਬ ਬਨਾਉਣ ਵੱਲੇ ਕੁਝ ਧਿਆਨ ਦਿੱਤਾ ਹੋਇਆ ਸੀ । ਸ਼ਾਇਦ ਉਨ੍ਹਾਂ ਨੂੰ ਅਮਰੀਕਾ ਵਿਚ ਸਿੱਖੇ ਤਰੀਕੇ ਅਨੁਸਾਰ ਬੰਬ ਬਨਾਉਣ ਵਾਸਤੇ ਆਸਾਨੀ ਨਾਲ ਹਿੰਦ ਵਿਚ ਮਸਾਲਾ ਨਾ ਮਿਲ ਸਕਿਆ । ਕੁਝ ਵੀ ਕਾਰਨ ਹੋਵੇ, ਇਸ ਵਿਚ ਸ਼ੱਕ ਨਹੀਂ ਕਿ ਬੰਗਾਲੀ ਇਨਕਲਾਬੀਆਂ ਨੇ ਬੰਬ ਬਨਾਉਣ ਦੇ ਕੰਮ ਵਿਚ ਵੱਡਾ ਹਿੱਸਾ ਪਾਇਆ। ਉਨਾਂ ਨੇ ਵਧੀਆ ਬੰਬ ਬਨਾਉਣ ਦੀ ਪੰਜਾਬੀ ਗਦਰੀਆਂ ਨੂੰ ਕਿਤਨੀ ਕੁ ਜਾਚ ਦੱਸੀ, ਇਹ ਸਾਫ ਨਹੀਂ ਹੁੰਦਾ । ਪਰ ਪਹਿਲੇ ਮੁਕੱਦਮੇਂ ਵਿਚ ਸ਼ਹਾਦਤ ਦਸਦੀ ਹੈ ਕਿ ਗਦਰੀ ਇਨਕਲਾਬ ਦੀ ਵਰਤੋਂ ਵਾਸਤੇ ਪੰਜਾਬ ਤੋਂ ਬਾਹਰ ਕਾਣੀ ਬੰਬ ਬਣਾਏ ਗਏ, ਜਿਨ੍ਹਾਂ ਵਿਚੋਂ ਕੁਝ ਪੰਜਾਬ ਵੀ ਲਿਆਂਦੇ ਗਏ । ਇਹ ਬੰਬ ਬਹੁਤ ਵਧੀਆ ਸਨ, ਜਿਨ੍ਹਾਂ ਵਿਚੋਂ ਸ਼ੀ ਪਿੰਗਲੇ ਪਾਸੋਂ ਮੇਰਠ ਛਾਉਣੀ ਵਿਚ ਫੜੇ ਗਏ ਦਸ ਬੰਬ “ਮਾਹਰਾਂ ਦੀ ਰਾਏ ਵਿਚ ਇਕ ਰੈਜਮੈਂਟ ਨੂੰ ਉਡਾ ਦੇਣ ਵਾਸਤੇ ਕਾਫੀ ਸਨ”। ਗਦਰ ਲਹਿਰ ਦੇ ਸੰਬੰਧ ਵਿਚ ਬੰਗਾਲੀ ਇਨਕਲਾਬੀਆਂ ਵਲੋਂ ਬੰਬ ਬਨਾਉਣ ਦੇ ਯਤਨਾਂ ਵਿਚ ਬਹੁਤਾ ਹੱਬ ਸ੍ਰੀ ਰਾਸ਼ ਬਿਹਾਰੀ ਬੋਸ, ਸ਼ੀ ਸਾਨਿਯਾਲ ਅਤੇ ਸ਼੍ਰੀ ਰਾਓ ਦਾ ਸੀ । ਇਨਾਂ ਕਾਰਵਾਈ ਆਂ ਨੂੰ ਚਲਾਉਣ ਦਾ ਕੇਂਦੁ ਬਨਾਰਸ ਸੀ, ਜੋ ਸ੍ਰੀ ਸਾਨਿਯਾਲ ਮੁਤਾਬਕ ਬਾਕੀ ਬੰਗਾਲ ਨੂੰ ਵੀ ਬੰਬ ਮੁਹੱਈਆ ਕਰਦਾ ਸੀ। ਬਦੇਸ਼ਾਂ ਵਿਚੋਂ ਛੋਟੇ ਮੋਟੇ ਹਥਿਆਰ ਛੁਪਾਕੇ ਲਿਆਉਣ ਦੇ ਸਾਰੇ ਉਪ੍ਰੋਕਤ ਯਤਨ ਜੇ ਕਾਮਯਾਬ ਵੀ ਹੋ ਜਾਂਦੇ, ਤਾਂ ਇਨ੍ਹਾਂ ਨਾਲ ਵੱਧ ਤੋਂ ਵੱਧ ਦੋ ਤਿੰਨ ਸੌ ਆਦਮੀਆਂ ਨੂੰ ਪਸਤੌਲਾਂ ਨਾਲ ਸਨੱਧ ਬੱਧ ਕੀਤਾ ਜਾ ਸਕਦਾ ਸੀ। ਕੁਝ ਇਨਕਲਾਬੀਆਂ ਦੀ ਆਪਣੀ ਸ਼ੇ-ਰੱਖਿਆ ਅਤੇ ਡਾਕੇ ਮਾਰਨ ਲਈ ਤਾਂ ਸ਼ਾਇਦ ਇਹ ਕਾਫੀ ਹੁੰਦੇ, ਪਰ ਗਦਰ ਵਿਚ ਹਿੱਸਾ ਲੈਣ ਲਈ ਜਨਤਾ ਅਤੇ ਇਨਕਲਾਬੀਆਂ ਨੂੰ ਵੱਡੇ ਪੈਮਾਨੇ ਉਤੇ ਸਨੱਧ ਬੱਧ ਕਰਨ ਦੀ ਲੋੜ ਮੁਤਾਬਕ ਇਨ੍ਹਾਂ ਦੀ ਗਿਣਤੀ ਨਾ ਹੋਇਆਂ ਦੇ ਬਰਾਬਰ ਸੀ । ਨਾ ਇਹ ਬੁੜ ਬੰਬਾਂ ਨਾਲ ਪੂਰੀ ਹੋ ਸਕਦੀ ਸੀ । ਇਹ ਠੀਕ ਹੈ ਕਿ ਦੇਸੀ ਫੌਜਾਂ ਦੀ ਬਗਾਵਤ ਇਕ ਵੇਰ ਸ਼ੁਰੂ ਹੋ ਜਾਣ ਦੀ ਸੂਰਤ ਵਿਚ ਛਾਉਣੀਆਂ ਦੇ ਮੈਗਜ਼ੀਨ ਲੁਟਕੇ ਬਹੁਤ ਹਥਿਆਰ ਮਿਲ ਸਕਦੇ ਸਨ; ਪਰ ਚੌਧਵੇਂ ਕਾਂਡ ਵਿਚ ਇਹ ਵੇਖਿਆ ਜਾ ਚੁਕਾ ਹੈ ਕਿ ਫੌਜੀ ਵੀ ਇਹ ਚਾਹੁੰਦੇ ਸਨ ਕਿ ਗਦਰ ਦੀ ਪਹਿਲ ਇਨਕਲਾਬੀ ਆਪ ਅਗੇ ਲੱਗ ਕੇ ਕਰਨ, ਜੋ ਹਥਿਆਰਾਂ ਤੋਂ ਬਿਨਾਂ ਨਹੀਂ ਸੀ ਹੋ ਸਕਦੀ। ਇਸੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਦੇਸ਼ ਵਿਚੋਂ ਜਾਂ ਬਾਹਰੋਂ ਜਦ ਹਥਿਆਰ ਮਿਲਣ ਦੀ ਆਸ ਟੁੱਟ ਗਈ, ਤਾਂ ਗਦਰ ਦੇ ਵਡੇ ਹੱਲੇ ਲਈ ਵਡੇ ਪੈਮਾਨੇ ਉਤੇ ਹਥਿਆਰ ਪ੍ਰਾਪਤ ਕਰਨ ਲਈ, ਗਦਰੀਆਂ ਨੇ ਮੀਆਂਮੀਰ ਮੈਗਜ਼ੀਨ ਅਤੇ ਵੀਰੋਜ਼ ਪਰ ਹਥਿਆਰਾਂ ਦੇ ਜ਼ਖੀਰੇ ਨੂੰ ਲੁਟਣ ਦੀਆਂ ਕਿਵੇਂ ਪਲੈਨਾਂ ਬਣਾਈਆਂ ਅਤੇ ਕਿਵੇਂ ਇਹ ਰਹਿ ਗਈਆਂ।

  • ਬੰਦੀ ਜੀਨ, ਭਾਗ ਪਹਿਲਾ, ਪੰਨਾ ੩੯। O'Dwyer, p. 202.

ਬੰਦੀ ਜੀਵਨ, ਭਾਗ ਪਹਿਲਾ, ਪੰਨਾ ੭੫। tIsemonger and Slattery, p. 77. ੧੦੨ . Digitized by Panjab Digital Library www.punjabdigilib.org