ਇਸ ਵਿਚ ਸ਼ੱਕ ਨਹੀਂ ਕਿ ਗਦਰ ਪਾਰਟੀ ਦੇ ਅਮਰੀਕਾ ਵਿਚ ਮੁਖੀਆਂ ਨੇ ਹਿੰਦ ਨੂੰ ਆਉਣ ਵਾਲੇ ਗਦਰੀਆਂ ਨੂੰ ਬਹੁਤ ਗਿਣਤੀ ਵਿਚ ਹਥਿਆਰ ਪੁਚਾਣ ਦਾ ਭਰੋਸਾ ਦਿੱਤਾ ਹੋਇਆ ਸੀ[1], ਕਿਉਂਕਿ ਇਸ ਦਾ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਕਈ ਥਾਈਂ ਜ਼ਿਕਰ ਆਉਂਦਾ ਹੈ ਕਿ ਉਹ ਇਨ੍ਹਾਂ ਹਥਿਆਰਾਂ ਨੂੰ ਉਡੀਕਦੇ ਰਹੇ[2]। ਜ਼ਿਆਦਾ ਸੰਭਾਵਨਾ ਇਹ ਜਾਪਦੀ ਹੈ ਕਿ ਭਾਰੀ ਗਿਣਤੀ ਵਿਚ ਹਥਿਆਰ ਪੁਚਾਣ ਦਾ ਪ੍ਰਬੰਧ ਦੇਸ ਤੋਂ ਕਿਧਰਿਓਂ ਬਾਹਰੋਂ ਕੀਤਾ ਗਿਆ। ਕਿਥੋਂ ਅਤੇ ਕਿਸ ਤਰਾਂ ਪੁਚਾਣ ਦਾ ਪ੍ਰਬੰਧ ਕੀਤਾ ਗਿਆ, ਇਸ ਦਾ ਕੋਈ ਪੱਕਾ ਸਬੂਤ ਨਹੀਂ, ਅਤੇ ਕੇਵਲ ਇਸ਼ਾਰੇ ਮਾਤਰ ਗਵਾਹੀਆਂ ਮਿਲਦੀਆਂ ਹਨ। ੧੩ ਜਨਵਰੀ ੧੯੧੪ ਦੇ ‘ਗਦਰ’ ਵਿਚ ਇਨਕਲਾਬੀਆਂ ਨੂੰ ਮਸ਼ਵਰਾ ਦਿੱਤਾ ਗਿਆ ਕਿ ਉਹ ਕਾਬਲ ਤੋਂ ਬੰਦੂਕਾਂ ਲੈਣ ਅਥਵਾ ਬਨਾਉਣੀਆਂ ਸਿੱਖਣ। ੧੯੦੭ ਵਾਲੀ ਐਜੀਟੇਸ਼ਨ ਵਾਲੇ ਦੇਸ਼ ਭਗਤ ਸ਼੍ਰੀ ਅਜੀਤ ਸਿੰਘ ਨੇ ਵੀ ਗਦਰ ਪਾਰਟੀ ਦੇ ਮੁਖੀਆਂ ਨੂੰ ਸੈਨਫ੍ਰਾਂਸਿਸਕੋ ਇਸੇ ਭਾਵ ਦੀ ਚਿੱਠੀ ਲਿਖੀ। ਪਰ ਕਾਬੁਲ ਵਿਚੋਂ ਹਥਿਆਰ ਲੈਣ ਬਾਰੇ ਕਿਸੇ ਅਮਲੀ ਚੁਕੇ ਕਦਮ ਦਾ, ਨਾ ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਜ਼ਿਕਰ ਆਉਂਦਾ ਹੈ ਅਤੇ ਨਾ ਹੋਰ ਕਿਧਰੇ। ਪਿਛਲੇ ਕਾਂਡ ਵਿਚ ਜ਼ਿਕਰ ਕੀਤਾ ਜਾ ਚੁਕਾ ਹੈ ਕਿ ੬ ਮਾਰਚ ੧੯੧੪ ਦੇ ਆਪਣੇ ਪਰਚੇ ਵਿਚ ਇਕ ਜਰਮਨ ਅਖਬਾਰ ਨੇ ਲਿਖਿਆ ਕਿ ਅਮਰੀਕਾ ਵਿਚ ਹਿੰਦ ਨੂੰ ਹਥਿਆਰ ਅਤੇ ਦਾਰੂ ਸਿੱਕਾ ਪਚਾਣ ਵਾਸਤੇ ਜਥੇਬੰਦ ਪ੍ਰਬੰਧ ਹੋ ਰਿਹਾ ਹੈ[3]। ਇਸੇ ਕਾਂਡ ਵਿਚ ਇਹ ਵੀ ਦੱਸਿਆ ਜਾ ਚੁਕਾ ਹੈ ਕਿ ਲੜਾਈ ਛਿੜਦੇ ਸਾਰ ਜਰਮਨੀ ਦਾ ਇਕ ਜਹਾਜ਼ ਇਟਲੀ ਵਿਚ ਨਜ਼ਰਬੰਦ ਕੀਤਾ ਗਿਆ; ਜਿਸ ਵਿਚ ਪੰਜ ਲੱਖ ਰੀਵਾਲਵਰ, ਇਕ ਲਖ ਰਾਈਫਲਾਂ, ਦਾਰੂ ਸਿੱਕੇ ਦੇ ਦੋ ਲਖ ਬਕਸ, ਚਾਰ ਹਵਾਈ ਜਹਾਜ਼, ਹਵਾਈ ਜਹਾਜ਼ਾਂ ਦੇ ਇਕ ਹਜ਼ਾਰ ਬੰਬ, ਅਤੇ ਚੌਦਾਂ ਤੋਪਾਂ ਨਿਕਲੀਆਂ। ਜਿਹੜੇ ਪੁਲਸ ਦੇ ਵਡੇ ਅਫਸਰ ਗਦਰ ਪਾੜਟੀ ਲਹਿਰ ਦੀ ਤਫਤੀਸ਼ ਵਿਚ ਲਗੇ ਰਹੇ, ਉਨ੍ਹਾਂ ਦਾ ਅਨੁਮਾਨ ਹੈ ਕਿ ਇਹ ਸਾਮਾਨ ਅਗਲਬੰ ਕਿਸੇ ਇਨਕਲਾਬੀ ਲਹਿਰ ਨੂੰ ਸਨੱਧ ਬੱਧ ਕਰਨ ਵਾਸਤੇ ਸੀ[4]। ਤੀਸਰੇ ਮੁਕੱਦਮੇਂ ਵਿਚ ਇਕ ਗਵਾਹੀ ਹੈ ਕਿ ਸ਼੍ਰੀ ਰਾਮ ਚੰਦ ‘ਪਸ਼ਾਵਰੀਆ ਨੇ ਦੱਸਿਆ ਕਿ ਹਿੰਦ ਨੂੰ ਆਸਾਮ, ਤਿੱਬਤ ਅਤੇ ਸਿੱਧੇ ਜਹਾਜ਼ਾਂ ਰਾਹੀਂ ਹਥਿਆਰ ਪੁਚਾਣ ਦੀਆਂ ਕਈ ਸਕੀਮਾਂ ਸਨ[5]। ਤੀਸਰੇ ਮੁਕੱਦਮੇਂ ਦੇ ਫੈਸਲੇ ਵਿਚ ਹੀ ਜਾਪਾਨ ਤੋਂ ਹਥਿਆਰ ਪ੍ਰਾਪਤ ਕਰਨ ਦੀ ਕੋਸ਼ਸ਼ ਬਾਰੇ ਇਕ ਇਸ਼ਾਰੇ ਮਾਤਰ ਗਵਾਹੀ ਹੈ[6]। ਅਗਲੇ ਕਿਸੇ ਕਾਂਡ ਵਿਚ ਵੇਖਿਆ ਜਾਵੇਗਾ ਕਿ ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਜਾਣ ਪਿਛੋਂ, ਗਦਰ ਪਾਰਟੀ ਵਲੋਂ ਜਰਮਨ ਕਰਮਚਾਰੀਆਂ ਨਾਲ ਮਿਲ ਕੇ ਹਥਿਆਰਾਂ ਦੇ ਇਕ ਤੋਂ ਵੱਧ ਜਹਾਜ਼ ਭੇਜਣ ਦੀ ਕੋਸ਼ਸ਼ ਕੀਤੀ ਗਈ; ਜਿਨ੍ਹਾਂ ਵਿਚੋਂ ਇਕ ਅੰਗਰੇਜ਼ੀ ਸਰਕਾਰ ਦੇ ਜਹਾਜ਼ਾਂ ਦੀ ਨਿਗਰਾਨੀ ਤੋਂ |
ਅੱਖ ਬਚਾਕੇ ਨਿਕਲਣ ਵਿਚ ਕਾਮਯਾਬ ਵੀ ਹੋ ਗਿਆ, ਪਰ ਜੋ ਕੰਢੇ ਤੇ ਪੁਜਣ ਤੋਂ ਪਹਿਲੋਂ ਗਾਲਬਨ ਡੁੱਬ ਗਿਆ[7]। ਇਨ੍ਹਾਂ ਵਾਕਿਆਤ ਨੂੰ ਸਾਹਮਣੇ ਰਖਦਿਆਂ ਉਪਰਲੇ ਪੈਰੇ ਵਿਚ ਦਿੱਤੀਆਂ ਕੋਸ਼ਸ਼ਾਂ ਜਾਂ ਸਕੀਮਾਂ ਨਿਰਮੂਲ ਨਹੀਂ ਜਾਪਦੀਆਂ, ਪਰ ਕਿਸੇ ਪੱਕੀ ਸ਼ਹਾਦਤ ਬਿਨਾਂ ਇਨਾਂ ਬਾਰੇ ਕੋਈ ਠੋਸ ਰਾਇ ਕਾਇਮ ਨਹੀਂ ਕੀਤੀ ਜਾ ਸਕਦੀ। ਜਿਸ ਗਲ ਬਾਰੇ ਸ਼ੱਕ ਨਹੀਂ, ਉਹ ਇਹ ਹੈ ਕਿ, “ਅਮਰੀਕਾ ਅਤੇ ਧੁਰ ਪੂਰਬ ਤੋਂ ਜੋ ਇਨਕਲਾਬੀ ਆਏ, ਉਨ੍ਹਾਂ ਨੂੰ ਹਿੰਦ ਵਿਚ ਆਕੇ ਆਸ ਨਾਲੋਂ ਘਟ ਹਥਿਆਰ ਮਿਲਣ ਕਰਕੇ ਮਾਯੂਸੀ ਹੋਈ। ਇਹ ਕਿਉਂ ਹੋਇਆ, ਸਾਨੂੰ ਪਤਾ ਨਹੀਂ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹਥਿਆਰ ਮਿਲਣ ਦੀ ਹੱਦ ਬਾਰੇ ਭੁਲੇਖਾ ਲਗਾ ਹੋਵੇ; ਹੋ ਸਕਦਾ ਹੈ ਕਿ ਬਾਹਰੋਂ ਆਉਣ ਵਾਲੇ ਇਨਕਲਾਬੀਆਂ ਦੇ ਲੀਡਰਾਂ ਅਤੇ ਜਥੇਬੰਦੀ ਕਰਨ ਵਾਲਿਆਂ ਦੇ ਸ਼ੁਰੂ ਵਿਚ ਫੜੇ ਜਾਣ ਕਰਕੇ, ਇਸ ਭੇਦ ਦਾ ਪਤਾ ਨਾ ਰਿਹਾ ਹੋਵੇ ਕਿ ਹਥਿਆਰ ਕਿਥੇ ਹਨ[8]”। ਦੂਸਰੀ ਗਲ ਜਿਸ ਬਾਰੇ ਸ਼ੱਕ ਨਹੀਂ, ਉਹ ਇਹ ਹੈ ਕਿ ਹਥਿਆਰਾਂ ਦੀ ਥੁੜ ਕਾਰਨ ਹਿੰਦ ਵਿਚਲੀ ਗਦਰੀ ਮੁਹਿੰਮ ਦੀਆਂ ਕਈ ਸਕੀਮਾਂ ਫੇਲ ਹੋਈਆਂ, ਅਤੇ ਪਿਛਲੇਰੇ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ ੧੫ ਨਵੰਬਰ ਨੂੰ ਗਦਰ ਕਰਨ ਦਾ ਫੈਸਲਾ ਇਸੇ ਕਰਕੇ ਰਹਿ ਗਿਆ। (ਹ) ਡਾਕੇ। ਇਹ ਗੱਲ ਸਪੱਸ਼ਟ ਹੀ ਹੈ ਕਿ ਗਦਰੀ ਇਨਕਲਾਬੀਆਂ ਪਾਸ ਮਾਇਆ ਦੀ ਬਹੁਤ ਥੁੜ ਸੀ। ਅਮਰੀਕਾ ਵਿਚ ਉਹ ਆਪਣੀ ਜ਼ਾਤੀ ਕਮਾਈ ਵਿਚੋਂ ਪਹਿਲੋਂ ਹੀ ਗਦਰ ਪਾਰਟੀ ਕਾਫੀ ਦੇ ਚੁਕੇ ਸਨ, ਅਤੇ ਦੇਸ ਆਉਣ ਦਾ ਕਰਾਇਆ, ਅਤੇ ਸਫਰ ਖਰਚ ਦੇ ਕੇ ਉਨ੍ਹਾਂ ਪਾਸ ਬਹੁਤਾ ਨਹੀਂ ਸੀ ਬਚਿਆ। ਦੇਸ ਵਿਚ ਆਕੇ ਕੀਤੀਆਂ ਅਕੱਠੀਆਂ ਵਡੀਆਂ ਵਡੀਆਂ ਰਕਮਾਂ, ਜਿਨਾਂ ਦਾ ਪਹਿਲੇ ਮੁਕਦਮੇਂ ਵਿਚ ਜ਼ਿਕਰ ਆਉਂਦਾ ਹੈ, ਵੀ ਗਿਣਤੀ ਦੀਆਂ ਸਨ[9]। ਸ਼੍ਰੀ ਨਿਧਾਨ ਸਿੰਘ ‘ਚੁਘਾ’ ਨੇ ਆਪਣਾ ਸਾਰਾ ਲਹਿਣਾ ਦੇਣਾ ਅਕੱਠਾ ਕਰਕੇ ਇਨਕਲਾਬੀਆਂ ਨੂੰ ਦੇਣ ਦੀ ਪੇਸ਼ਕਸ਼ ਕੀਤੀ[10]। ਪਰ ਜ਼ਾਹਰ ਹੈ ਕਿ ਇਹ ਵਸੀਲੇ ਹਥਿਆਰ ਖ੍ਰੀਦਣ, ਬੰਬ ਬਨਾਉਣ, ਅਤੇ ਇਨਕਲਾਬੀਆਂ ਦੇ ਹੋਰ ਖਰਚ ਪੂਰੇ ਕਰਨ ਵਾਸਤੇ ਕਾਫੀ ਨਹੀਂ ਸਨ। ਇਸ ਵਾਸਤੇ ਗਦਰੀ ਇਨਕਲਾਬੀ ਡਾਕੇ ਮਾਰਨ ਵਾਸਤੇ ਮਜਬੂਰ ਹੋਏ। ਪਹਿਲੇ ਮੁਕਦਮੇਂ ਦੇ ਜੱਜਾਂ ਨੇ ‘ਡਾਕਿਆਂ ਦੀ ਸੁਰਖੀ ਹੇਠ ਇਹ ਸਾਬਤ ਕਰਨ ਦੀ ਕੋਸ਼ਸ਼ ਕੀਤੀ ਹੈ ਕਿ ਗਦਰੀ ਇਨਕਲਾਬੀਆਂ ਦਾ ਅਮਰੀਕਾ ਵਿਚ ਹੀ ਡਾਕੇ ਮਾਰਨ ਦਾ ਪ੍ਰੋਗਰਾਮ ਬਣ ਗਿਆ ਸੀ। ਉਹ ਇਸ ਖਿਆਲ ਦੀ ਪੁਸ਼ਟੀ ਲਈ ‘ਗਦਰ ਦੀ ਗੂੰਜ’ ਵਿਚੋਂ ਸਿਰਫ ਇਹ ਹਵਾਲੇ ਦੇ ਸਕੇ ਹਨ: |
੧੦੩
- ↑ Isemonger and Slattery, p. 77; Mandlay Case, Judgement, p. 44.
- ↑ Mandlay Case, Judgement, p. 46; Second Case, Judgement, pp. 72-73.
- ↑ Rowlatt Report, p. 119.
- ↑ Isemonger and Slattery, p. 79.
- ↑ Third Case, Judgement, pp. 52-54.
- ↑ Ibid, p. 48.
- ↑ Hardinge, p. 128.
- ↑ Second Case, Judgement, p. 73.
- ↑ First Case, Collection of Funds. fea Jara ਰੁਪੱਯ ਦੇਸ਼ ਭਗਤ ਸਿੰਘ ਅਜੀਤ ਸਿੰਘ ਦੇ ਭਰਾ ਸ਼੍ਰੀ ਕਿਸ਼ਨ ਸਿੰਘ ਨੇ ਦਿਤਾ, ੩ ਸੋਨੇ ਦੇ ਡਾਲਰ ਅਮਰ ਸਿੰਘ ‘ਰਾਜਪੂਤ' ਅਤੇ ੪ ਸੋਨੇ ਦੇ ਡਾਲਰ ‘ਪੰਡਤ ਜਗਤ ਰਾਮ ਦਿਤੇ, ਇਕ ਹਜ਼ਾਰ ਰੁਪੱਯੋ ਇਛਰ ਸਿੰਘ ਨੇ ਆਪਣੇ ਪਾਸੋਂ ਖਰਚ ਕੀਤਾ, ੪੦੦ ਜਾਂ ੫੦੦ ਰੁਪੱਯ ਭਾ: ਪਰਮਾਨੰਦ ਨੇ ਦਿਤਾ, ਅਤੇ ੧੦੦੦ ਰੂਪੱਯ ਅਤੇ ੨੦ ਜਾਂ ੨੨ ਸੋਨੇ ਦੇ, ਝਾਲਰ ‘ਸੰਤ' ਵਸਾਖਾ ਸਿੰਘ ਅਤੇ ਸ਼੍ਰੀ ਕੋਰਰ ਸਿੰਘ ਨੇ ਦਿਤੇ।
- ↑ First Case, Individual Case of Nidhan Singh p. 1.