ਪੰਨਾ:ਗ਼ਦਰ ਪਾਰਟੀ ਲਹਿਰ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗੇ ਹੋਏ ਸਨ, ਅਤੇ ਹਿੰਦੁਸਤਾਨ ਦੇ ਨਕਸ਼ੇ ਉਤੇ ਬਰਦਵਾਨ, ਦਿਲੀ, ਮੁਘੇਰ, ਅਜਮੇਰ ਅਤੇ ਬਲਾਸੌਰ ਉਤੇ । ਰੌਲਟ ਰੀਪੋਟ ਵਿਚ ਵੀ ਲਿਖਿਆ ਹੈ ਕਿ, “ਇਹ ਸਪੱਸ਼ਟ ਹੋ ਗਿਆ ਕਿ ਇਨਕਲਾਬੀਆਂ ਨੇ ਲਾਹੌਰ, ਫੀਰੋਜ਼ਪੁਰ ਅਤੇ ਰਾਵਲਪਿੰਡੀ ਇਕੋ ਵਕਤ ਬਗਾਵਤ ਕਰਨ ਦੀਆਂ ਤਜਵੀਜ਼ਾਂ ਬਣਾਈਆਂ ਹੋਈਆਂ ਸਨ; ਪਿਛੋਂ ਪਤਾ ਲਗਾ ਕਿ ਉਨਾਂ ਨੇ ਬਹੁਤ ਲੰਮੇ ਇਲਾਕੇ ਵਿਚ ਬਗਾਵਤ ਕਰਾਉਣ ਦੀ ਸਕੀਮ ਬਣਾਈ ਹੋਈ ਸੀ । ਇਹ ਸਿਰਫ ਬਨਾਰਸ ਅਤੇ ਜਖਲਪਰ ਤਕ ਹੀ ਨਹੀਂ ਸੀ ਫੈਲਣੀ । ਸਾਨੂੰ ਉਸ ਸ਼ਹਾਦਤ ਤੋਂ, ਜਿਸਨੂੰ ਅਸੀਂ ਅੰਤਮ ਸਮਝਦੇ ਹਾਂ, ਤਸੱਲੀ ਹੈ ਕਿ ਘਟੋ ਘਟ ਦੋ ਤਿਨ ਇਨਕਲਾਬੀਆਂ ਨੂੰ ੮ ਫਰਵਰੀ ਨੂੰ ਪੂਰਬੀ ਬੰਗਾਲ ਵਿਚ ਪਤਾ ਸੀ ਕਿ ਕੀ ਹੋਣ ਵਾਲਾ ਹੈ, ਅਤੇ (ਉਹ) ਢਾਕੇ ਵਿਚ ਬਗਾਵਤ ਕਰਾਉਣ ਦਾ ਪ੍ਰਬੰਧ ਕਰ ਰਹੇ ਸਨ ਜੇਕਰ ਸਿਖ ਬਗਾਵਤ ਸ਼ੁਰੂ ਹੋ ਜਾਵੇ। ਉਪ੍ਰੋਕਤ ਹਵਾਲਿਆਂ ਪਿਛੋਂ ਇਸ ਵਿਚ ਤਾਂ ਸ਼ੱਕ ਨਹੀਂ ਰਹਿ ਜਾਂਦਾ ਕਿ ਗਦਰੀ ਇਨਕਲਾਬੀਆਂ ਦੀਆਂ ਛਾਉਣੀਆਂ ਵਿਚ ਫ਼ੌਜੀਆਂ ਨੂੰ ਪ੍ਰੇਰਨਾ ਕਰਨ ਦੀਆਂ ਕੋਸ਼ਿਸ਼ਾਂ ਦਾ ਦਾਇਰਾ ਬਹੁਤ ਲੰਮਾ ਚੌੜਾ ਸੀ। ਪਰ ਫੌਜੀ ਕਿਸ ਹੱਦ ਤੱਕ ਇਨਕਲਾਬੀਆਂ ਦਾ ਸਾਥ ਦੇਣ ਨੂੰ ਤਿਆਰ ਦੇ ਫੈਸਲਿਆਂ ਵਿਚੋਂ ਲਿਆ ਗਿਆ ਹੈ*। ਇਹ ਸਮਾਚਾਰ ਗਦਰੀਆਂ ਦੇ ਫੋਜਾਂ ਵਿਚ ਕੀਤੇ ਕੰਮ ਦੇ ਦਾਇਰੇ ਨੂੰ ਜਾਣ ਵਾਸਤੇ ਮੁਕੰਮਲ ਨਹੀਂ ਸਮਝਿਆ ਜਾਣਾ ਚਾਹੀਦਾ, ਕਿਉਂਕਿ ਜੱਜਾਂ ਦਾ ਵਾਸਤਾ ਕੇਵਲ ਉਸ ਸ਼ਹਾਦਤ ਨਾਲ ਸੀ ਜੋ ਇਨਾਂ ਮੁਕੱਦਮਿਆਂ ਵਿਚ ਪੇਸ਼ ਹੋਏ ਮੁਲਜ਼ਮਾਂ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਪੇਸ਼ ਕੀਤੀ ਗਈ, ਅਤੇ ਸ਼ਹਾਦਤ ਵੀ ਕੇਵਲ ਉਹ ਜੋ ਵਾਅਦਾ ਮੁਆਫ ਗਵਾਹਾਂ ਅਤੇ ਸਰਕਾਰੀ ਗਵਾਹਾਂ ਨੇ ਪੇਸ਼ ਕੀਤੀ । ਪਹਿਲੇ ਮੁਕੱਦਮੇਂ ਦੇ ਜੱਜ ਆਪ ਲਿਖਦੇ ਹਨ ਕਿ, “ਇਹ ਕੋਸ਼ਸ਼ ਕਿਸ ਹੱਦ ਤਕ ਕਾਮਯਾਬ ਹੋਈ ਜਾਂ ਕਿਥੋਂ ਤਕ ਕੀਤੀ ਗਈ, ਸਾਨੂੰ ਬਤੌਰ ਜੱਜਾਂ ਦੇ ਪਤਾ ਨਹੀਂ; ਸਾਨੂੰ ਦੱਸਿਆ ਗਿਆ ਹੈ ਕਿ ਜੋ ਸਾਡੇ ਸਾਹਮਣੇ ਮਸਾਲਾ ਪੇਸ਼ ਕੀਤਾ ਗਿਆ ਹੈ, ਉਸ ਤੋਂ ਇਸ ਦਾ ਦਾਇਰਾ ਵੱਡਾ ਸੀ । ਇਸ ਹੱਦਬੰਦੀ ਦੇ ਬਾਵਜੂਦ ਉਪਰ ਦਿੱਤਾ ਗਿਆ ਮਹਿਦੂਦ ਸਮਾਚਾਰ ਜ਼ਾਹਰ ਕਰਦਾ ਹੈ ਕਿ ਗਦਰੀ ਇਨਕਲਾਬੀਆਂ ਨੇ ਦੂਰ ਦੁਰ ਛਾਉਣੀਆਂ ਵਿਚ ਜਾਕੇ ਦੇਸੀ ਫੋਸੀਆਂ ਨੂੰ ਗਦਰ ਕਰਨ ਵਾਸਤੇ ਆਪਣੇ ਨਾਲ ਮਿਲਾਉਣ ਦੇ ਯਤਨ ਕੀਤੇ । ਇਸ ਤੋਂ ਇਲਾਵਾ ਹੋਰ ਵੀ ਸ਼ਹਾਦਤ ਹੈ ਜੋ ਗਦਰੀਆਂ ਦੇ ਫੌਜਾਂ ਵਿਚ ਕੀਤੇ ਕੰਮ ਦੇ ਦਾਇਰੇ ਨੂੰ ਗੱਟ ਕਰਦੀ ਹੈ । | ਸ੍ਰੀ ਸਾਨਿਯਾਲ ਨੇ ਲਿਖਿਆ ਹੈ ਕਿ ਪੰਜਾਬ ਤੋਂ ਮੁੜਨ ਪਿਛੋਂ “ਅਸੀਂ ਹੋਰ ਸਭ ਪਾਸਿਆਂ ਤੋਂ ਆਪਣਾ ਸਾਰਾ ਬਲ ਹਟਾ ਕੇ ਫੌਜੀਆਂ ਦੇ ਮਨਾਂ ਵਿਚ ਆਪਣੇ ਖਿਆਲ ਭਰਨ ਦੇ ਯਤਨ ਵਿਚ ਲਾ ਦਿੱਤਾ , ਅਤੇ “ਯੁਕਤ ਪਾਤ (ਯੂ.ਪੀ.), ਬਿਹਾਰ ਅਤੇ ਬੰਗਾਲ ਦੀਆਂ ਅੱਡ ਅੱਡ ਛਾਵਣੀਆਂ ਵਿਚ ਸਾਡੇ ਆਦਮੀਆਂ ਨੇ ਆਉਣਾ ਜਾਣਾ ਅਰੰਭ ਦਿੱਤਾ । ਰੌਲਟ ਰੀਪੋਟ ਵਿਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਬਿਭੂਤੀ ਅਤੇ ਸ੍ਰੀ ਪ੍ਰਿਯਾ ਨਾਥ ਦੀ ਬਨਾਰਸ ਵਿਚ ਫੌਜਾਂ ਨੂੰ ਵਰਗਲਾਉਣ ਦੀ ਡੀਉਟੀ ਲਾਈ ਗਈ, ਅਤੇ ਸ੍ਰੀ ਨਲਨੀ ਦੀ ਜਬਲਪੁਰ ਇਸੇ ਮਤਲਬ ਲਈ। ਸ੍ਰੀ ਸਾਨਿਯਾਲ ਦਾ ਦਾਅਵਾ ਹੈ ਕਿ, “ਉੱਡ ਪੱਛਮੀ ਕਿਨਾਰੇ ਦੇ ਬੰਨੇ ਤੋਂ ਲੈ ਕੇ ਦਾਨਾ ਪੁਰ ਤਕ ਕੋਈ ਭੀ ਛਾਉਣੀ ਖਾਲੀ ਨਾ ਰਹਿਣ ਦਿੱਤੀ ਗਈ, ਗਦਰ ਪਾਰਟੀ ਲਹਿਰ ਦੀ ਤਫਤੀਸ਼ ਨਾਲ ਸੰਬੰਧ ਰੱਖਣ ਵਾਲੇ ਪੁਲਸ ਅਵਸਰ ਵੀ ਮੰਨਦੇ ਹਨ ਕਿ “੧੯੧੫ ਦੇ ਪਹਿਲੇ ਦੋ ਮਹੀਨਿਆਂ ਵਿਚ ਉੱੜੀ ਹਿੰਦ ਦੀਆਂ ਤਕਰੀਬਨ ਸਾਰੀਆਂ ਛਾਉਣੀਆਂ ਵਿਚ (ਗਦਰੀਆਂ ਦੇ ਏਜੰਟ ਭੇਜੇ ਗਏ । ਸਰ ਮਾਈਕਲ ਓਡਵਾਇਰ ਲਿਖਦੇ ਹਨ ਕਿ, “ਪੰਜਾਬ ਅਤੇ ਯੂ. ਪੀ. ਵਿਚ ਘਟੋ ਘਟ ਬਾਰਾਂ ਛਾਉਣੀਆਂ ਵਿਚ ਹਿੰਦੁਸਤਾਨੀ ਫੌਜਾਂ ਨੂੰ ਵਰਗਲਾਉਣ ਦੀ ਲਗਾਤਾਰ ਕੋਸ਼ਸ਼ ਕੀਤੀ ਗਈ। ਗਲ ਮੰਡੀ (ਲਾਹੌਰ) ਇਨਕਲਾਬੀਆਂ ਦੇ ਸੈਂਟਰ ਦੀ ਤਲਾਸ਼ੀ ਵਿਚੋਂ ਪੁਲਸ ਨੂੰ ਪੰਜਾਬ ਅਤੇ ਹਿੰਦੁਸਤਾਨ ਦੇ ਨਕਸ਼ੇ ਮਿਲੇ । ਪੰਜਾਬ ਦੇ ਨਕਸ਼ੇ ਉਤੇ ਰਾਵਲਪਿੰਡੀ, ਪਸ਼ਾਵਰ, ਫੀਰੋਜ਼ਪੁਰ, ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਦੀਆਂ ਛਾਉਣੀਆਂ ਉਤੇ ਨਿਸ਼ਾਨ ਥੀ ਸਾਨਿਯਾਲ ਦਾ ਦਾਅਵਾ ਹੈ ਕਿ, 'ਉੜੁ ਪਛਮੀ ਕਿਨਾਰੇ ਦੇ ਬੰਨੂੰ ਤੋਂ ਲੈਕੇ ਦਾਨਾ-ਪੁਰ ਤਕ ਕੋਈ ਭੀ ਛਾਵਣੀ ਖਾਲੀ ਨਾ ਰਹਿਣ ਦਿੱਤੀ ਗਈ । ਲਗ ਭਗ ਸਾਰੀਆਂ ਪਲਟਨਾਂ ਨੇ ਬਚਨ ਦਿੱਤਾ ਸੀ ਕਿ ਪਹਿਲਾਂ ਤੁਸੀਂ ਕੰਮ ਛੇੜੋ, ਗਦਰ ਸ਼ੁਰੂ ਸੋ ਜਾਣੇ ਪੁਰ ਉਹ ਜ਼ਰੂਰ ਹੀ ਰਾਜਪਲਟਾਊਆਂ ਨਾਲ ਮਿਲ ਜਾਣਗੇ** । ਗਦਰ ਪਾਰਟੀ ਲਹਿਰ ਸੰਬੰਧੀ ਚਲੇ ਮੁਕੱਦਮਿਆਂ ਵਿਚ ਵੀ ਕਿਧਰੇ ਕਿਧਰੇ ਇਹ ਜ਼ਿਕਰ ਆਉਂਦਾ ਹੈ ਕਿ ਅੱਡ ਅੱਡ ਗਦਰੀ ਇਨਕਲਾਬੀਆਂ ਦਾ ਇਹੋ ਅੰਦਾਜ਼ਾ ਸੀ ਕਿ ਫੌਜੀ ਉਨਾਂ ਦਾ ਸਾਥ ਦੇਣਗੇ। ਇਸੇ ਕਾਂਡ ਵਿਚ ਪਿਛੇ ਵੇਖਿਆ ਜਾ ਚੁੱਕਾ ਹੈ ਕਿ ਸ੍ਰੀ ਹਰਨਾਮ ਸਿੰਘ (ਰਾਵਲਪਿੰਡੀ) ਨੇ ਬੰਨ੍ਹੇ ਤੋਂ ਆਕੇ ਇਤਲਾਹ ਦਿੱਤੀ ਕਿ ਪੈਂਤਵੀਂ ਸਿਖ ਪਲਟਨ ਨੇ ਸ਼ਾਮਲ ਹੋਣ ਦਾ ਬਚਨ ਦਿੱਤਾ; ਸ਼ੀ ਉਧਮ ਸਿੰਘ ‘ਵਰਿੰਗ ਅਤੇ ਸ਼੍ਰੀ ਗੁਰਮੁਖ ਸਿੰਘ ਰਾਵਲਪਿੰਡੀ ਤੋਂ ਇਹ ਖਬਰ ਲਿਆਏ ਕਿ ਜੇਹਲਮ, ਰਾਵਲਪਿੰਡੀ, ਹੋਤੀ ਮਰਦਾਨ ਅਤੇ ਪਸ਼ਵਰ ਦੀਆਂ ਫੌਜਾਂ ਬਗਾਵਤ ਕਰਨ ਨੂੰ ਤਿਆਰ ਹਨ; ਲੂੰ ਹਿਰਦੇ ਰਾਮ ਜਲੰਧਰ ਤੋਂ ਪੜਾ ਲਿਆਏ ਕਿ ਓਥੋਂ ਦੇ ਡੋਗਰੇ ਅਤੇ ਸਿੱਖ ਸਿਪਾਹੀ ਨਾਲ ਰਲਣ ਨੂੰ ਤਿਆਰ ਹਨ। ਸ੍ਰੀ ਕਰਤਾਰ ਸਿੰਘ ‘ਸਰਾਭਾ’ ਦਾ ਅੰਦਾਜ਼ਾ ਸੀ ਕਿ ਫੀਰੋਜ਼ਪੁਰ ਦੀ ਸਾਰੀ ਬੈਜਮੈਂਟ ਨਾਲ ਰਲਣ ਨੂੰ ਤਿਆਰ ਸੀ, ਅਤੇ ਮੂਲਾ ਸਿੰਘ ਨੇ ਵਾਅਦਾ ਮੁਆਫ ਗਵਾਹ ਬਣਨ ਉਤੇ ਬਿਆਨ ਦਿੱਤਾ ਕਿ ਉਨ੍ਹਾਂ ਨੂੰ ਆਸ ਸੀ ਕਿ ਲਾਹੌਰ ਛਾਉਣੀ ਦੀਆਂ ਦੇਸੀ ਫੌਜਾਂ ਗਦਰੀਆਂ ਦਾ ਸਾਥ ਦੇਣਰਥੀਆਂ । ਪਿੰਗਲੇ, ਜੋ ਵੀਰੋਜ਼ਪੁਰ ਦੀ ਛਾਉਣੀ ਵਿਚ ਆਪ ਜਾਂਦੇ ਰਹੇ, ਨੇ ਦੱਸਿਆ ਕਿ ਫੀਰੋਜ਼ ਪੁਰ ੩੦੦ ਫੌਜੀ ਨਾਲ ਰਲਣ ਨੂੰ ਤਿਆਰ ਹਨ, ਅਤੇ ਸ੍ਰੀ ਰਾਮ ਰੱਖਾ ਨੇ ਫਖਰ ਨਾਲ

  • First and Secord Cases, The Seduction of Troops.

tFirst Case, The Seduccion of Troops, P. 1. ‘ਬੰਦੀ ਜੀਵਨ, ਸ਼ਾਕ ਪਹਿਲਾ, ਪੰਨਾ ੯। ਬਿੰਦੀ ਸੀਨ, ਭਾਗ ਪਹਿਲਾ, ਪੰਨਾ ੧੦੭। (Rowlatt Report. p. 133. ਬੰਦੀ ਜੀਨ, ਭਾਗ ਪਹਿਲਾ, ਪੰਨਾ ੮. || Laemongor and Slattery, p. 94 O'Dwyer, p. 17.

  • Rowlatt Report, p. 184. *ਬੰਈ ਜੀਵਨ, ਭਾਗ ਪਹਿਲਾ, ਪੰਨਾ ੮।

Mandlay Case, Evidence, p. 54. ÍMandlay Case, Evidence, P. 55. First Case, Individual Case of Pingley, P. 2. lirgt tor Digitized by Panjab Digital Library / www.panjabdigib.org