ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਲਦੀ ਸਫਲਤਾ ਨਾਲ ਪੇਰੇ ਜਾ ਸਕੇ । ਇਸ ਠੋਸ ਹਕੀਕਤ ਨੇ ਗਦਰੀਆਂ ਦੇ ਇਨਕਲਾਬ ਦੇ ਸੱਚੇ, ਅਤੇ ਇਸ ਨੂੰ ਅਮਲੀ ਜਾਮਾਂ ਪਹਿਨਾਉਣ ਵਾਲੀ ਇਨਕਲਾਬੀ ਪਲੈਠ, ਨੂੰ ਨੀਯਤ ਕਰ ਦਿੱਤਾ । ਅਰਥਾਤ ਦੇਸੀ ਫੌਜਾਂ ਤੋਂ ਬਗਾਵਤ ਕਰਵਾਕੇ ਗਦਰ ਮਚਾਉਣਾ ਪਲੇਨ ਦਾ ਧੁਰਾ ਬਣ ਗਿਆ, ਅਤੇ ਬਾਕੀ ਦੀਆਂ ਕਾਰਵਾਈਆਂ ਇਸ ਫੌਜੀ ਗਦਰ ਨੂੰ ਨੇਪਰੇ ਚਾੜਨ ਲਈ ਸਹਾਇਕ ਰੂਪ ਵਿਚ ਕੀਤੀਆਂ ਗਈਆਂ। ਪਿਛਲੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਗਦਰੀ ਇਨਕਲਾਬੀਆਂ ਨੇ ਉੜੀ ਹਿੰਦ ਦੀਆਂ ਤਕਰੀਬਨ ਸਾਰੀਆਂ ਛਾਉਣੀਆਂ ਵਿਚ ਫੌਜੀਆਂ ਨੂੰ ਪੁਰਨ ਦੀ ਕੋਸ਼ਸ਼ ਕੀਤੀ, ਅਤੇ ਉਨਾਂ ਨੂੰ ਭਰੋਸਾ ਸੀ ਕਿ ਗਦਰ ਸ਼ੁਰੂ ਹੋ ਜਾਣ ਉਤੇ ਦੇਸੀ ਫੌਜਾਂ ਉਨਾਂ ਦਾ ਸਾਥ ਦੇਣਗੀਆਂ*। ਫੌਜੀਆਂ ਦੇ ਮਿਲਵਰਤਣ ਦਾ ਭਰੋਸਾ ਪ੍ਰਾਪਤ ਕਰਕੇ ਗਦਰੀ ਇਨਕਲਾਬੀਆਂ ਨੇ ਪਲੈਨ ਬਣਾਈ ਕਿ, “ਇਕ ਦਿਨ ਅਚਾਨਕ, ਬਿਨਾਂ ਕਿਸੇ ਨੂੰ ਆਪਣੀ ਇੱਛਿਆ ਦੱਸੇ, ਉੜੀ ਭਾਰਤ ਦੀਆਂ ਛਾਵਣੀਆਂ ਦੇ ਤਮਾਮ ਅੰਗਰੇਜ਼ ਸਪਾਹੀਆਂ ਪੁਰ ਇਕ ਹੀ ਦਿਨ ਅਰ ਠੀਕ ਇਕ ਸਮੇਂ, ਇਕਦੱਮ ਹਮਲਾ ਕਰ ਦਿੱਤਾ ਜਾਵੇ, ਅਰ ਉਸ ਹਫੜਾ ਦਫੜੀ ਵਿਚ ਜੋ ਲੋਕ ਅਬਾਡੇ ਕਾਬੂ ਆ ਜਾਣ ਉਨਾਂ ਨੂੰ ਕੈਦ ਕਰ ਲਿਆ ਜਾਵੇ । ਬਲਵਾ ਰਾਤ ਦੇ ਵੇਲੇ ਸ਼ੁਰੂ ਕੀਤਾ ਜਾਵੇ, ਅਰ ਉਸ ਵੇਲੇ ਸ਼ਹਿਰ ਦੇ ਤਾਰ ਆਦਿਕ ਕਟਕੇ ਅੰਗਰੇਜ਼ ਲੋਕਾਂ ਨੂੰ ਕੈਦ ਕਰ ਲਿਆ ਜਾਵੇ, ਅਰ ਫਿਰ ਖਜ਼ਾਨਾ ਲੁਟ ਕੇ ਜੇਹਲਾਂ ਵਿਚ ਸਭ ਰਿਹਾ ਕਰ ਦਿੱਤੇ ਜਾਣ। ਇਸ ਦੇ ਪਿੱਛੋਂ ਸ਼ਹਿਰਾਂ ਦਾ ਇੰਤਜ਼ਾਮ ਆਪਣੇ ਚੁਣੇ ਹੋਏ ਕਿਸੇ ਯੋਗ ਪੁਰਸ਼ ਨੂੰ ਸੌਂਪ ਕੇ ਤਮਾਮ ਬਲਵਾਈਆਂ ਦੇ ਦਲ ਪੰਜਾਬ ਵਿਚ ਜਾ ਇਕੱਤ ਹੋਣ । ਅਸੀਂ ਲੋਕ ਇਹ ਨਹੀਂ ਸਮਝ ਬੈਠੇ ਸਾਂ ਕਿ ਗਦਰ ਮੱਚਣ ਦੇ ਅੰਤ ਤਕ ਅੰਗਰੇਜ਼ਾਂ ਦੇ ਸਾਹਮਣੇ ਯੁਧ ਵਿਚ ਸਾਡੀ ਜਿਤ ਹੀ ਜਿਤ ਹੁੰਦੀ ਜਾਵੇਗੀ, ਕਿੰਤੁ ਸਾਨੂੰ ਭਰੋਸਾ ਸੀ ਕਿ ਉਪਰ ਲਿਖੇ ਢੰਗ ਅਨੁਸਾਰ ਇਕ ਵਾਰ ਜਿਥੇ ਗਦਰ ਮਚਿਆ, ਉਥੇ ਇਕ ਅਜੇਹੀ ਬਚਿੜ੍ਹ ਹਾਲਾਤ ਹੋ ਜਾਵੇਗੀ ਕਿ ਜੇਕਰ ਇਕ ਸਾਲ ਤਕ ਅਸੀਂ ਇਸ ਯੁਧ ਨੂੰ ਠੀਕ ਢੰਗ ਤੇ ਜਾਰੀ ਰੱਖ ਸਕੇ ਤਾਂ ਹੋਰ ਦੇਸ਼ਾਂ ਦੀਆਂ ਭਿਨ ਭਿਨ ਜਾਤੀਆਂ ਦੀ ਆਪੋ ਵਿਚਲੀ ਅਣ ਬਣ ਦੇ ਫਲ ਤੋਂ ਅੰਗਰੇਜ਼ਾਂ ਦੇ ਦੁਸ਼ਮਣਾਂ ਦੀ ਸਹਾਇਤਾ ਨਾਲ ਦੇਸ਼ ਨੂੰ ਆਜ਼ਾਦ ਕਰਾ ਦੇਣਾ ਅਸਾਡੇ ਲਈ ਅਤਯੰਤ ਕਠਨ ਹੋਣ ਪਰ ਵੀ ਅਸੰਭਵ ਨਹੀਂ ਹੋਵੇਗਾ*। | ਸਰ ਮਾਈਕਲ ਓਡਵਾਇਰ ਇਸ ਗਲ ਦੀ ਪੁਸ਼ਟੀ ਕਰਦੇ ਹਨ ਕਿ ੨੧ ਫਰਵਰੀ ਦੀ ਰਾਤ ਨੂੰ ਗਦਰ ਕਰਨ ਦੀ ਪਲੈਨ ਬਣਾਈ ਗਈ । ਉਸ ਦਿਨ ਉੜੀ ਭਾਰਤ ਦੀਆਂ ਅੱਡ ਅੱਡ ਛਾਉਣੀਆਂ ਵਿਚ ਕਈ ਦੇਸੀ ਫੌਜਾਂ ਨੇ ਗਦਰ ਕਰਕੇ ਅੰਗਰੇਜ਼ ਅਫਸਰਾਂ ਨੂੰ ਮਾਰ ਦੇਣਾ ਸੀ, ਅਤੇ ਬਾਹਰੋਂ ਆਏ ਹੋਰ ਗਦਰੀਆਂ ਦੀ ਸਾਹਿਤਾ ਨਾਲ ਮੈਗਜ਼ੀਨ ਅਤੇ ਦਾਰੂ ਸਿੱਕ ਉਤੇ ਕਬਜ਼ਾ ਕਰਕੇ ਆਮ ਗਦਰ ਮਚਾ ਦੇਣਾ ਸੀ। ਰੌਲਟ ਰੀਪੋਟ ਵਿਚ ਵੀ ਲਿਖਿਆ ਹੈ ਕਿ ਲਾਹੌਰ, ਫੀਰੋਜ਼ ਪੁਰ ਅਤੇ ਰਾਵਲਪਿੰਡੀ ਇਕੋ ਵੇਲੇ ਗਦਰ ਕਰਨ ਦੀ ਸਕੀਮ ਬਣਾਈ ਗਈ; ਅਤੇ ਇਸ ਨੂੰ ਨਾ ਕੇਵਲ ਬਨਾਰਸ ਅਤੇ ਜਬਲ ਪੁਰ ਤਕ ਫੈਲਣਾ ਸੀ, ਬਲਕਿ ਪੂਰਬੀ ਬੰਗਾਲ ਵਿਚ ਢਾਕੇ ਤਕ ਇਸ ਦੇ "ਬੰਦੀ ਜੀਵਨ, ਭਾਗ ਪਹਿਲਾ, ਪੰਨਾ ੮; lgenonger and Slattery, p. 106. ਨਾਲ ਮਿਲਵਾਂ ਗਦਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ । | ਪਹਿਲੇ ਮੁਕੱਦਮੇਂ ਦੇ ਫੈਸਲੇ ਵਿਚ ਜ਼ਿਕਰ ਆਉਂਦਾ ਹੈ ਕਿ ਸੁਚਾ ਸਿੰਘ ਨੂੰ ਅੰਬਾਲੇ ਇਹ ਹੁਕਮ ਦੇਕੇ ਭੇਜਿਆ ਗਿਆ ਕਿ ਜਿਸ ਵੇਲੇ ਲਾਹੌਰ ਗਦਰ ਹੋਣ ਦੀ ਖਬਰ ਮਿਲੇ, ਉਹ ਇਨਕਲਾਬੀ ਝੰਡਾ ਲਹਿਰਾਵੇ। ਉਸ ਨੂੰ ਇਹ ਹਦਾਇਤ ਕੀਤੀ ਗਈ ਕਿ ਖਬਰ ਸੁਣਦੇ ਸਾਰ ਗੋਰਾ ਰਜਮੈਂਟਾਂ ਨੂੰ ਕਤਲ ਕਰ ਦਿਤਾ ਜਾਏ, ਸੌ ਸਵਾਰ ਲਾਹੌਰ ਭੇਜ ਦਿਤੇ ਜਾਣ, ਅਤੇ ਬਾਕੀ ਦਿਆਂ ਨੂੰ ਲੈਕੇ ਉਹ ਦਿਲੀ ਜਾਵੇ”। ਅਰਥਾਤ ਸ੍ਰੀ ਸਾਨਿਯਾਲ ਦੀ ਦੱਸੀ ਪਲੈਨ ਦੇ ਇਸ ਹਿੱਸੇ ਦੀ ਵੀ ਕੁਝ ਹੱਦ ਤਕ ਪੁਸ਼ਟੀ ਹੁੰਦੀ ਹੈ ਕਿ ਗਦਰੀਆਂ ਦੀ ਉੜੀ ਹਿੰਦ ਵਿਚ ਆਪਣੀ ਤਾਕਤ ਨੂੰ ਅਕੱਠਿਆਂ ਕਰਨ ਦੀ ਮਨਸ਼ਾ ਸੀ। ਇਸ ਦਾ ਮਕਸਦ ਇਹ ਜਾਪਦਾ ਹੈ ਕਿ ਇਨਕਲਾਬੀ, ਮੁਲਕ ਦੇ ਲੰਮੇ ਚੌੜੇ ਇਲਾਕੇ ਵਿਚ ਗਦਰ ਮਚਾ ਕੇ ਅੰਗਰੇਜ਼ਾਂ ਨੂੰ ਬਹੁਤੇ ਥਾਂਈਂ ਹੱਥਾਂ ਪੈਰਾਂ ਦੀ ਪਾਉਣ ਦੇ ਨਾਲ ਨਾਲ, ਦੇਸ ਦੇ ਇਕ ਬੰਨੇ ਇਨਕਲਾਬ ਦਾ ਇਕ ਐਸਾ ਸੁਰਖਿਅਤ ਅੱਡਾ ਵੀ ਬਨਾਉਣਾ ਚਾਹੁੰਦੇ ਸਨ ਜਿਸ ਨੂੰ ਅੰਗਰੇਜ਼ ਘੇਰ ਨਾ ਸਕਣ। ਇਸ ਤਰਾਂ ਹੋ ਜਾਣ ਨਾਲ ਬਲਵਾਈਆਂ ਨੂੰ ਸ਼ਾਇਦ ਅਮੀਰ ਅਫਗਾਨਸਤਾਨ ਅਤੇ ਕਬਾਇਲੀਆਂ ਨੂੰ ਆਪਣੇ ਨਾਲ ਮਿਲਾਉਣ ਦੀ ਆਸ ਵੀ ਹੋਵੇ। | ਸਰ ਮਾਈਕਲ ਓਡਵਾਇਰ ਨੇ ਗਦਰੀ ਇਨਕਲਾਬੀਆਂ ਦੀ ਉਪ੍ਰੋਕਤ ਪਲੇਨ ਨੂੰ ਇਕ ‘ਦਲੇਰਾਨਾ ਵਿਉਂਤ’ * (Bold Design) ਦਾ ਨਾਮ ਦਿੱਤਾ ਹੈ, ਅਤੇ ਉਨਾਂ ਦੇ ਖਿਆਲ ਵਿਚ ਇਹ ਸਕੀਮ ਹਵਾਈ (Fantastic) ਨਹੀਂ ਸੀ । ਇਸ ਪਲੈਨ ਦੀ ਸਫਲਤਾ ਵਾਸਤੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਹਾਲਾਤ ਵੀ ਮੁਆਫਕ ਸਨ । ਗਦਰੀ ਇਨਕਲਾਬੀਆਂ ਦੀ ਪਲੈਨ ਦੀ ਸਫਲਤਾ ਦਾ ਸਭ ਤੋਂ ਜ਼ਰੂਰੀ ਅੰਗ ਇਹ ਸੀ ਕਿ ਦੇਸੀ ਫੌਜਾਂ ਗਦਰ ਕਰਨ, ਅਤੇ ਪਿਛਲੇ ਕਾਂਡ ਵਿਚ ਵੇਖਿਆ ਜਾ ਚੁੱਕਾ ਹੈ ਕਿ ਉਨ੍ਹਾਂ ਨੂੰ ਪ੍ਰੇਰਨ ਵਿਚ ਗਦਰੀਆਂ ਨੂੰ ਕਿਸ ਹੱਦ ਤਕ ਕਾਮਯਾਬੀ ਹੋਈ । ਇਸ ਹੋਈ ਕਾਮਯਾਬੀ ਨਾਲੋਂ ਵੀ ਵੱਡੀ ਗਲ ਗਦਰੀਆਂ ਦਾ ਇਹ ਭਰੋਸਾ ਸੀ ਕਿ ਇਕ ਵੇਰ ਲਾਹੌਰ ਅਤੇ ਫੀਰੋਜ਼ਪੁਰ ਗਦਰ ਸ਼ੁਰੂ ਹੋ ਜਾਣ ਉਤੇ ਬਾਕੀ ਦੀਆਂ ਛਾਉਣੀਆਂ ਵਿਚ ਵੀ ਖੁੱਲਮ ਖੁੱਲੀ ਬਗਾਵਤ ਹੋ ਜਾਵੇ । ਗਦਰੀਆਂ ਦੀ ਇਹ ਆਸ ਨਿਰਮਲ ਨਹੀਂ ਸੀ । ਉਸ ਸਮੇਂ ਦੇ ਵਾਇਸਰਾਏ ਲਾਰਡ ਹਾਰਡਿੰਗ ਨੇ ਲਿਖਿਆ ਹੈ ਕਿ ਤੁਰਕੀ ਦੇ ਵਿਰੁਧ ਲੜਾਈ ਦੇ ਕਾਰਨ ਦੇਸੀ ਮੁਸਲਮਾਨ ਪਲਟਨਾਂ ਵਿਚ ਬਹੁਤ ਬੇਚੈਨੀ ਸੀ । ਇਸ ਤੋਂ ਇਲਾਵਾ ਸੰਸਾਰ ਯੁਧ ਦੇ ਸ਼ੁਰੂ ਵਿਚ ਜਰਮਨੀ ਨੂੰ ਹੋਈਆਂ ਫੌਜੀ ਜਿੱਤਾਂ, ਅਤੇ ਯੂਰਪ ਦੇ ਮੈਦਾਨ ਜੰਗ ਵਿਚ ਗਏ ਪਹਿਲੇ ਹਿੰਦੀ ਡਵੀਯਨਾਂ ਦੀ ਤਬਾਹੀ ਅਤੇ ਉਨਾਂ ਸੰਬੰਧੀ ਸ਼ੈਲੀਆਂ ਅਫਵਾਹਾਂ, ਦੇ ਕਾਰਨ ਹਿੰਦੋਸਤਾਨੀ ਫੌਜੀਆਂ ਦੀ Rowlatt Report. p. 154. First Case, The Seduction of Troops, p. 8.

  • O'Dwyer, p. 203. +Ibid. p. 202.
  1. lseinonger and Slattery, P. 149.; ਬੰਦੀ ਜੀਵਨ, ਭਾਗ ਪਹਿਲਾ, ਪੰਨੇ ੮ ਤੇ ੧ot |

SHardinge, p. 117. Official Reports, Pärliamentary Debates (Lords), 1917, Vol. XXV, p. 730. • ਬੀਬੀ ਸੀਲ, ਭਾਗ ਪਹਿਲਾ, ਪੰਨੇ ੧੧੩-੧੧੪. TO' Dwyer, p. 20. ੧੧੨ Digitized by Paglab Digital Library / www.panja digib.org