ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਕਿ, ਬਾਦਸ਼ਾਹ ਤੋਂ ਲੈਕੇ ਵਡੇ ਤੋਂ ਵਡੇ ਮੁਲਕ ਦੇ ਆਦਮੀ ਨੇ ਮੰਨਿਆ ਹੈ ਕਿ ਹਿੰਦੁਸਤਾਨੀ ਫੌਜਾਂ ਐਨ ਮੌਕਿਆ ਸਿਰ ਯੂਰਪ ਦੇ ਮੈਦਾਨ ਵਿਚ ਪੁਜੀਆਂ[1]; ਅਤੇ ਲਾਰਡ ਹਾਰਡਿੰਗ ਨੇ ਬਰਿਟਿਸ਼ ਪਾਰਲੀਮੈਂਟ ਵਿਚ ਮੰਨਿਆ ਕਿ ਹਿੰਦੀ ਫ਼ੌਜਾਂ "ਵੇਲੇ ਸਿਰ ਇਕ ਐਸਾ ਘਾਪਾ ਪੂਰਾ ਕਰਨ ਪੁਜੀਆਂ ਜੋ ਹੋਰ ਕਿਸੇ ਤਰ੍ਹਾਂ ਪੂਰਾ ਨਹੀਂ ਸੀ ਹੋ ਸਕਣਾ......... ਇਨ੍ਹਾਂ ਦੋ ਵਧੀਆ ਡਵੀਯਨਾਂ ਵਿਚੋਂ ਵਿਰਲੇ ਬਚੇ[2]"।

ਮੈਸੋਪੋਟੇਮੀਆਂ ਦੀ ਮੁਹਿੰਮ ਦਾ ਤਾਂ ਨਿਰਭਰ ਹੀ ਹਿੰਦੁਸਤਾਨੀ ਫੌਜਾਂ ਅਤੇ ਹਿੰਦੁਸਤਾਨੀ ਵਸੀਲਿਆਂ ਉਤੇ ਸੀ। ਮੈਸੋਪੋਟੇਮੀਆਂ ਦੀ ਮੁਹਿੰਮ ਦੇ ਰਾਜਸੀ ਕਾਰਨ ਦੱਸਦਿਆਂ ਹੋਇਆਂ ਲਾਰਡ ਇਸਲਿੰਗਟਨ ( The Under Secretary of State) ਨੇ ੧੨ ਜੁਲਾਈ, ੧੯੧੭, ਨੂੰ ਹਅੁਸ ਆਫ ਲਾਰਡਜ਼ ਵਿਚ ਆਖਿਆ ਕਿ, “ਲੜਾਈ ਦੇ ਸ਼ੁਰੂ ਹੋਣ ਦੇ ਵੇਲੇ ਤੋਂ ਤੁਰਕੀ ਸਰਕਾਰ ਦੀ ਵਿਰੋਧਤਾ ਦੀਆਂ, ਅਤੇ ਲੜਾਈ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਦੀਆਂ, ਨਿਸ਼ਾਨੀਆਂ ਦਿੱਸਦੀਆਂ ਸਨ। ਇਸ ਗਲ ਦਾ ਬਹੁਤ ਅਮਕਾਨ ਸੀ ਕਿ ਤੁਰਕੀ ਅਰਬੀ ਨਸਲਾਂ ਨੂੰ ਲੜਾਈ ਵਾਸਤੇ ਹਥਿਆਰਬੰਦ ਕਰਕੇ ਤਿਆਰ ਕਰੇ, ਜਿਸ ਦੇ ਨਤੀਜੇ ਦੇ ਤੌਰ ਉਤੇ ਜਲਦੀ ਜਹਾਦ ਦਾ ਐਲਾਨ ਹੋ ਜਾਣ ਦੀ ਸੰਭਾਵਨਾ ਸੀ! ਇਹ ਜਹਾਦ ਅਰਬ ਅਤੇ ਮੈਸੇਪਟੇਮੀਆਂ ਦੀ ਹੱਦ ਤੋਂ ਲੈਕੇ, ਅਫਗਾਨਿਸਤਾਨ ਵਿਚੋਂ ਹੁੰਦਾ ਹੋਇਆ, ਹਿੰਦੁਸਤਾਨ ਦੀ ਹੱਦ ਤਕ ਫੈਲ ਸਕਦਾ ਸੀ। ਵਿਚਕਾਰ ਈਰਾਨ ਸੀ, ਅਤੇ ........... ਈਰਾਨ ਵਿਚ ਬਹੁਤ ਬਦਅਮਨੀ ਸੀ। ਜਰਮਨ ਸਾਜ਼ਸ਼ ਨਾਲ ਇਹ ਵਿਨ੍ਹਿਆ ਹੋਇਆ ਸੀ........ਅਤੇ ਈਰਾਨ ਸਰਕਾਰ ਟੁਟਣ ਲਈ ਡਕੋ ਡੋਲੇ ਖਾ ਰਹੀ ਸੀ। ਇਸ ਤੋਂ ਪਤਾ ਲਗ ਸਕਦਾ ਹੈ ਕਿ ਬਾਦਸ਼ਾਹ ਸਲਾਮਤ ਦੀ ਸਰਕਾਰ ਦੇ ਸਾਹਮਣੇ ਇਹ ਸੰਭਵ ਹੋ ਸਕਣ ਵਾਲਾ ਮਸਲਾ ਸੀ ਕਿ, ਸਵੇਜ਼ ਨੈਹਰ ਤੋਂ ਲੈ ਕੇ ਸਿੰਧ ਦਰਿਆ ਤਕ, ਮੁਸਲਮਾਨੀ ਤਾਕਤਾਂ ਦੇ ਅਕੱਠ ਦਾ ਉਸ ਨੂੰ ਸਾਹਮਣਾ ਕਰਨਾ ਪਵੇ ........... ਇਸ ਤਰ੍ਹਾਂ ਹਿੰਦ ਦੀ ਸਰਹੱਦ ਉਤੇ ਵਧ ਤੋਂ ਵਧ ਖਤਰੇ ਵਾਲੇ ਐਸੇ ਹਾਲਾਤ ਪੈਦਾ ਹੋ ਜਾਣੇ ਸਨ, ਜਿਨ੍ਹਾਂ ਦੀ ਰੋਕ ਥਾਮ ਕਰਨ ਖਾਤਰ ਉਸ ਮੁਲਕ (ਹਿੰਦ) ਵਿਚੋਂ ਕੋਈ ਫੌਜ ਬਾਹਰ ਲੈ ਜਾਣੀ ਨਾ-ਮੁਮਕਨ ਹੋ ਜਾਣੀ ਸੀ.....। ਅੰਗਰੇਜ਼ਾਂ ਦੀ ਪਾਰਲੀਮੈਂਟ ਦੇ ਇਕ ਹੋਰ ਮੈਂਬਰ ਨੇ ਇਸੇ ਬਹਿਸ ਵਿਚ ਹਿੱਸਾ ਲੈਂਦਿਆਂ ਹੋਇਆਂ ਕਿਹਾ ਕਿ, ਪਛਮੀਂ ਸਰਹੱਦ ਉਤੇ ਜਾਂਗਲੀ ਕਬਾਇਲੀਆਂ ਵਲੋਂ ਹੱਲਾ ਹੋ ਜਾਣ ਦਾ ਖਤਰਾ ਹਿੰਦੀ ਮੁਦੱਬਰਾਂ ਵਾਸਤੇ ਹਮੇਸ਼ਾਂ ਹੀ ਹਊਆ ਬਣਿਆ ਰਿਹਾ ਹੈ। ਪਿਛੇ ਅਸੀਂ ਇਸ ਨੂੰ ਇਸਤਰ੍ਹਾਂ ਰੋਕੀ ਰਖਦੇ ਰਹੇ ਹਾਂ ਕਿ ਇਨ੍ਹਾਂ ਕਬੀਲਿਆਂ ਪਾਸ ਬਹੁਤੀ ਗਿਣਤੀ ਵਿਚ ਹਥਿਆਰ ਅਤੇ ਦਾਰੂ ਸਿੱਕਾ ਨਾ ਪੁਜਣ ਦਿਤਾ ਜਾਏ। ਦੀ ਖਾੜੀ ਅਤੇ ਨਾਲ ਲਗਵੇਂ ਇਲਾਕੇ ਵਿਚ ਗਸ਼ਤ ਕਰਕੇ, ਅਤੇ ਇਸ ਰਸਤੇ ਉਨ੍ਹਾਂ ਨੂੰ ਹਥਿਆਰ ਪੁਜਣੋਂ ਰੋਕ ਕੇ, ਅਸੀਂ ਉਨ੍ਹਾਂ ਨੂੰ ਬੇ-ਹੱਥਿਆਰੇ ਰਖਦੇ ਰਹੇ ਹਾਂ। ਲੜਾਈ ਦੀ ਇਸ ਹਾਲਤ ਵਿਚ ਇਸ ਕਿਸਮ ਦੀ ਗਸ਼ਤ ਬੇ-ਫਾਇਦਾ ਸੀ; ਅਤੇ ਹਥਿਆਰਾਂ, ਮੱਸ਼ੀਨਗੱਲਾਂ, ਰਾਈਫਲਾਂ, ਅਤੇ ਹੁਸ਼ਿਆਰ ਜਰਮਨ ਏਜੰਟਾਂ ਦਾ ਇਕ ਲਗਾਤਾਰ ਤਾਂਤਾ ਈਰਾਨ ਰਾਹੀਂ ਅਫਗਾਨ".

ਸਤਾਨ ਅਤੇ ਉ-ਪਛਮੀ ਸਰਹੱਦ ਤਕ ਦਾਖਲ ਹੋ ਰਿਹਾ ਸੀ। ਇਸ ਖਤਰੇ ਨੂੰ ਰੋਕਣ ਲਈ ਬੁਗਦਾਦ ਨੂੰ, ਅਤੇ ਇਸ ਤੋਂ ਵੀ ਅਗੇ, ਦੂਸਰੀ ਮੁਹਿੰਮ ਭੇਜੀ ਗਈ[3]....।

ਸਰ ਮਾਈਕਲ ਓਡਵਾਇਰ ਨੇ ਦਿਲੀ ਦੀ ਕਾਨੂੰਨ ਘੜਨੀ ਕੌਂਸਲ ਵਿਚ ਤਕਰੀਰ ਕਰਦਿਆਂ ਕਿਹਾ ਕਿ, ਜੇ ਸੀ. ਆਈ. ਡੀ. ਦੀ ਮਦਦ ਨਾਲ ਗਦਰ ਪਾਰਟੀ ਲਹਿਰ ਨੂੰ ਦਬਾਇਆ ਨਾ ਜਾਂਦਾ, ਤਾਂ ਲੜਾਈ ਸ਼ੁਰੂ ਹੋਣ ਵੇਲੇ ਤੋਂ ਸਲਤਨਤ ਦੀ ਮਦਦ ਲਈ ਜੋ ਸਾਢੇ ਤਿਨ ਲਖ ਜਾਂ ਚਾਰ ਲਖ ਪੰਜਾਬੀ ਭਰਤੀ ਕੀਤੇ ਗਏ, ਉਹ ਨਾ ਕੀਤੇ ਜਾ ਸਕਦੇ[4]। ਲਾਰਡ ਹਾਰਡਿੰਗ ਨੇ ਵੀ ਇਹ ਕਿਹਾ ਕਿ ਹਿੰਦ ਵਿਚਲੇ ਹਾਲਾਤ ਦਾ ਹਿੰਦ ਦੇ ਫੌਜੀ ਵਸੀਲਿਆਂ ਨਾਲ ਗੂੜ੍ਹਾ ਸੰਬੰਧ ਸੀ[5]। ਅਰਥਾਤ ਜੇਕਰ ਗਦਰ ਪਾਰਟੀ ਦੇ ਇਨਕਲਾਬੀਆਂ ਦੀਆਂ ਕੋਸ਼ਸ਼ਾਂ ਦੇ ਕਾਰਨ ਇਕ ਵੇਰ ਗਦਰ ਸ਼ੁਰੂ ਹੋ ਜਾਂਦਾ, ਤਾਂ ਐਨ ਸੰਭਵ ਸੀ ਕਿ, ਯੂਰਪ ਦੇ ਮੈਦਾਨ ਵਿਚ ਕਾਫੀ ਅਤੇ ਵੇਲੇ ਸਿਰ ਹਿੰਦੀ ਫੌਜਾਂ ਨਾ ਪੁਜਣ ਦੇ ਕਾਰਨ, ਸੰਸਾਰ ਯੁੱਧ ਦਾ ਪਾਸਾ ਹੀ ਪਲਟ ਜਾਂਦਾ, ਅਤੇ ਮੈਸੋਪੋਟੇਮੀਆ ਮੁਹਿੰਮ ਜਾਂ ਸ਼ੁਰੂ ਨਾ ਹੋ ਸਕਦੀ, ਅਤੇ ਜੇ ਸ਼ੁਰੂ ਹੁੰਦੀ ਤਾਂ ਕਾਮਯਾਬ ਨਾ ਹੁੰਦੀ। ਸੰਸਾਰ ਯੁੱਧ ਦੇ ਪਾਸਾ ਪਲਟਣ ਸੂਰਤ ਵਿਚ ਜ਼ਾਹਰ ਹੀ ਹੈ ਕਿ ਅੰਗਰੇਜ਼ੀ ਸਾਮਰਾਜ ਹਿੰਦ ਵਿਚ ਹੋਈ ਬਗਾਵਤ ਨੂੰ ਦਬਾਉਣ ਵਾਸਤੇ ਦੇਸ ਤੋਂ ਬਾਹਰੋਂ ਹੋਰ ਫੌਜਾਂ ਨਹੀਂ ਸੀ ਲਿਆ ਸਕਦਾ; ਅਤੇ ਮੈਸੋਪੋਟੇਮੀਆਂ ਦੀ ਸੀ ਮੁਹਿੰਮ ਫੇਲ ਹੋਣ ਨਾਲ ਓਹੋ ਹਾਲਾਤ ਪੈਦਾ ਹੋਣੇ ਚਾਹੀਦੇ ਸਨ, ਜਿਨ੍ਹਾਂ ਨੂੰ ਪੈਦਾ ਹੋਣੋਂ ਰੋਕਣ ਲਈ ਇਹ ਮੁਹਿੰਮ ਕੀਤੀ ਗਈ।

ਅਗੋਂ ਕੀ ਹੁੰਦਾ, ਅਤੇ ਦੇਸ਼ ਦੀ ਆਜ਼ਾਦੀ ਦੇ ਨਜ਼ਰੀਏ ਤੋਂ ਵੀ ਮਾੜਾ ਹੁੰਦਾ ਜਾਂ ਚੰਗਾ, ਇਹ ਵਖਰੇ ਸਵਾਲ ਹਨ ਜੋ ਇਸ ਲਿਖਤ ਦੇ ਦਾਇਰੇ ਤੋਂ ਬਾਹਰ ਹਨ। ਇਹ ਵੀ ਠੀਕ ਹੈ ਕਿ ਉਪ੍ਰੋਕਤ ਵੀਚਾਰ ਵਿਚ ਕਿਆਸ-ਆਰਾਈ ਦੀ ਅੰਸ ਹੈ; ਪਰ ਇਹ ਐਸੀ ਕਿਆਸ-ਆਰਾਈ ਹੈ ਜੋ ਨਿਗਰ ਵਾਕਫੀਅਤ ਦੇ ਆਧਾਰ ਉਤੇ ਕੀਤੀ ਗਈ ਹੈ, ਅਤੇ ਜੋ ਅਮਲੀ ਸੰਭਾਵਨਾ ਦੀ ਹੱਦ ਬੰਦੀ ਨੂੰ ਉਲੰਘਦੀ ਨਹੀਂ। ਇਸ ਵੀਚਾਰ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ, ਕੇਵਲ ਅੰਗਰੇਜ਼ੀ ਰਾਜ ਹਿੰਦ ਵਿਚੋਂ ਖਤਮ ਕਰ ਦੇਣ ਦੇ ਨਜ਼ਰੀਏ ਤੋਂ, ਗਦਰ ਪਾਰਟੀ ਲਹਿਰ ਦੀ ਸਫਲਤਾ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਹਾਲਾਤ ਕਿਤਨੇ ਮੁਆਫਕ ਸਨ। ਪਰ ਦੇਸ ਵਿਚ ਇਨਕਲਾਬੀ ਲਹਿਰਾਂ ਵਿਰੁਧ ਐਸਾ ਮਹੌਲ ਪੈਦਾ ਕੀਤਾ ਗਿਆ ਹੈ ਕਿ ਇਸ ਨਤੀਜੇ ਨੂੰ ਸਹਿਲੇ ਪ੍ਰਵਾਨ ਕਰਨਾ ਸੌਖਾ ਨਹੀਂ ਰਿਹਾ।

ਕਿਸੇ ਲਹਿਰ ਦੇ ਰੌਸ਼ਨ ਪਹਿਲੂਆਂ ਨੂੰ ਮਿਟੀ ਦੇ ਢੇਰ ਹੇਠ ਦੱਬ ਦੇਣ ਵਾਸਤੇ ਉਸ ਦੀ ਅਸਫਲਤਾ ਹੀ ਅਕਸਰ ਕਾਫੀ ਹੁੰਦੀ ਹੈ। ਪਰ ਹਿੰਦ ਵਿਚ ਦੁਨੀਆਂ ਤੋਂ ਨਿਆਰਾ ਅਤੇ ਅਨੋਖਾ ਵਾਯੂਮੰਡਲ ਪੈਦਾ ਹੋਇਆ ਹੋਇਆ ਹੈ। ਜ਼ਮਾਨੇ ਦੇ ਕਾਲ ਚਕਰ ਵਿਚ ਕੌਮਾਂ ਉਤੇ ਕਈ ਰੰਗ ਆਉਂਦੇ ਹਨ, ਪਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਵਾਸਤੇ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਮਝਿਆ ਜਾਏ। ਦੇਸ ਦੀ ਆਬੋ ਹਵਾ, ਜ਼ਿੰਦਗੀ ਦੀ ਫਿਲਾਸਫੀ, ਅਤੇ ਇਤਹਾਸਕ ਕਾਰਨਾਂ ਤੋਂ, ਦੇਸ ਦੀ ਬਹੁਗਿਣਤੀ ਵਿਚ ਪੈਦਾ ਹੋਈ ਨਿਢਾਲਤਾ ਅਤੇ ਕਾਇਰਤਾ

੧੧ਵ


  1. Quoted in the Presidential Address at the Thirty third session of Indian National Congress
  2. Official Reports, Parliamentary Debates (Lords), 1917, Vol. XXV, p. 730.
  3. India in Parliament and Abroad, 1917. 19, H. N. Mitra, pp. 29-35.
  4. Proceedings of the Imperial Legislative Council, Vol. LVii, p. 323.
  5. Official Reports, Parliamentary Debates (Lords), 1917, Vol. xxv, p. 732.