ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਸੋਪੋਟੇਮੀਆਂ ਦੀ ਮੁਹਿੰਮ ਸ਼ੁਰੂ ਨਾ ਕਰਦੇ ਤਾਂ ਸਾਰੇ ਸਰਹੱਦੀਆਂ ਨੇ ਉੱਠ ਪੈਣਾ ਸੀ, ਅਤੇ ਤਿਗਰਸ ਦਰਿਆ ਦੇ ਕੰਢ ਜੋ ਵੀ ਲੜਾਈ ਹੋਈ ਹੈ, ਉਸ ਨਾਲੋਂ ਕਿਤੇ ਵਧੇਰੇ ਮੁਸ਼ਕਲ ਮਸਲੇ ਦਾ ਸਾਨੂੰ ਹਿੰਦ ਵਿਚ ਸਾਹਮਣਾ ਕਰਨਾ ਪੈਂਦਾ। ( I can say that had we not undertaken the campaign in Mesopotamia, the whole of the frontier would have risen, and there would have been a far more difficult problem before us in India than any fighting that took place on the banks of the Tigris.")

ਹਿੰਦ ਵਿਚ ਗਦਰ ਹੋ ਜਾਣ ਦੀ ਹਾਲਤ ਵਿਚ ਮੈਸੋਪੋਟੇਮੀਆਂ ਦੀ ਮੁਹਿੰਮ, ਜੋ ਆਪ ਹਿੰਦੀ ਫ਼ੌਜਾਂ ਉਤੇ ਨਿਰਭਰ ਸੀ, ਇਨ੍ਹਾਂ ਹਾਲਾਤ ਨੂੰ ਪੈਦਾ ਹੋਣੋਂ ਰੋਕ ਸਕਦੀ ਜਾਂ ਨਾ, ਜਾਂ ਸ਼ੁਰੂ, ਵੀ ਕੀਤੀ ਜਾ ਸਕਦੀ ਜਾਂ ਨਾ, ਇਸ ਦਾ ਨਿਰਣਾ ਵੀ ਵਾਕਯਾਤ ਹੀ ਕਰਦੇ।

ਉਪ੍ਰੋਕਤ ਹਵਾਲਿਆਂ ਨਾਲੋਂ ਵਧੇਰੇ ਸਪੱਸ਼ਟ, ਅਤੇ ਗਦਰ ਪਾਰਟੀ ਲਹਿਰ ਨਾਲ ਸਿੱਧਾ ਸੰਬੰਧ ਰੱਖਣ ਵਾਲੀਆਂ, ਗਵਾਹੀਆਂ ਇਹ ਹਨ:—

ਗਦਰ ਪਾਰਟੀ ਲਹਿਰ ਦਾ ਸਾਰ ਤੱਤ ਕਢਦਿਆਂ ਹੋਇਆਂ ਰੌਲਟ ਰੀਪੋਟ ਵਿਚ ਲਿਖਿਆ ਹੈ ਕਿ, “ਇਹ ਸਪੱਸ਼ਟ ਹੈ ਕਿ ਪੰਜਾਬ ਵਿਚ ਗਦਰ ਲਹਿਰ ਦੂਰ ਦੂਰ ਤਕ ਖੂੰ-ਰੇਜ਼ੀ ਕਰਾਉਣੋਂ ਵਾਲ ਕੁ ਦੀ ਵਿੱਥ ਉਚੇ ਰਹਿ ਗਈ। (It is evident that the Ghadr movement in the Punjab came within an ace of causing wide. spread bloodshed[1].

ਜਿਹੜੇ ਪੰਜਾਬ ਪੁਲਸ ਦੇ ਅਫਸਰਾਂ ਗਦਰ ਪਾਰਟੀ ਲਹਿਰ ਦੀ ਤਫਤੀਸ਼ ਕੀਤੀ, ਉਨ੍ਹਾਂ ਦੀ ਰਾਏ ਵਿਚ, “ਇਹ ਕਹਿਣਾ ਨਾ-ਮੁਮਕਨ ਹੈ ਕਿ ਕੀ ਉਸ (ਸ਼੍ਰੀ ਬੋਸ) ਨੂੰ ਇਨ੍ਹਾਂ ਦੋਹਾਂ ਛਾਉਣੀਆਂ ਵਿਚੋਂ ਨਾਲ ਰਲ ਜਾਣ ਵਾਲੇ ਬੰਦਿਆਂ ਦੀ ਗਿਣਤੀ ਬਾਰੇ ਇਤਲਾਹ ਵਧਾਕੇ ਦੱਸੀ ਗਈ, ਜਾਂ ਇਸ ਲਹਿਰ ਦੇ ਕਾਮਯਾਬ ਹੋਣ ਦੀ ਠੀਕ ਠੀਕ ਕਿਤਨੀ ਕੁ ਆਸ ਕੀਤੀ ਜਾ ਸਕਦੀ ਸੀ। ਪਰ ਇਹ ਗਲ ਯਕੀਨੀ ਹੈ, ਕਿ ਜੇ ਗਦਰ ਦੀ ਨੀਯਤ ਤਾਰੀਖ ਦਾ ਪਤਾ ਨਾ ਲਗ ਜਾਂਦਾ, ਤਾਂ ਬਿਨਾਂ ਸ਼ੱਕ ਦੇ ਖਤਰਨਾਕ ਖੂਨ ਖਰਾਬਾ ਹੁੰਦਾ, ਅਤੇ ਹੋ ਸਕਦਾ ਸੀ ਕਿ ਨਿਹਾਇਤ ਹੀ ਭਿਆਨਕ ਹਾਲਤ ਪੈਦਾ ਹੋ ਜਾਂਦੀ”। (Whether he had been supplied with exaggerated information as to the number of men who would join in these two Cantonments, and what hopes of success the movement really held, it is impossible to say. This much is, however, certain: that had it not been for the discovery of the date fixed for the rising, serious bloodshed would undoubtedly have occurred, and an extremely dangerous situation might have arisen[2].")

ਪਹਿਲੇ ਸਾਜ਼ਸ਼ ਕੇਸ ਦੇ ਜੱਜ ਆਪਣੇ ਫੈਸਲੇ ਵਿਚ ਲਿਖਦੇ ਹਨ ਕਿ, “ਇਸ ਵਿਚ ਸ਼ੱਕ ਨਹੀਂ ਕਿ ਹਰ ਕਿਸਮ ਦੀਆਂ ਥਾਵਾਂ ਵਿਚ, ਅਤੇ ਕਈ ਥਾਈਂ ਕਾਮਯਾਬੀ ਨਾਲ, ਫੌਜਾਂ ਨੂੰ ਨਾਲ ਮਿਲਾਉਣ ਦੀ ਸਿਰ ਤੋੜ ਕੋਸ਼ਸ਼ ਕੀਤੀ ਗਈ, ਅਤੇ ਜਾਪਦਾ ਹੈ ਕਿ ਇਕ ਖਤਰਨਾਕ ਕਿਸਮ ਦੀ ਬਗਾਵਤ ਹੋਣ ਨੂੰ ਕੇਵਲ ੳਨੀ ਤਾਰੀਖ ਦੇ ਛਾਪੇ ਨੇ ਰੋਕਿਆ.........” (“There is no doubt that frantic efforts were made in all sorts of places to induce troops to join,

and in some places with success, and a rising of serious nature seems only to have been averted by the raid of the 19th......[3]")

ਪੰਜਾਬ ਸਰਕਾਰ ਦੀ ੧੯੧੪-੧੫ ਦੀ ਸਾਲਾਨਾ ਰੀਪੋਟ (ਪੰਨਾਂ ii) ਵਿਚ ਗਦਰ ਪਾਰਟੀ ਲਹਿਰ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ, “ਜੇ ਇਨ੍ਹਾਂ ਜੁਰਮਾਂ ਨੂੰ ਸਰਕਾਰ, ਪੁਲਸ, ਅਤੇ ਜ਼ਿਲਿਆਂ ਦੇ ਅਫਸਰ, ਫੋਰੀ ਅਤੇ ਸਫਲ ਕਾਰਰਵਾਈ ਨਾਲ ਨਾ ਰੋਕਦੇ, ਤਾਂ ਹਿੰਦ ਵਿਚ ਗਦਰ ਸਮੇਂ[4] ਦੇ ਹਾਲਾਤ ਵਰਗੇ ਹਾਲਾਤ ਪੈਦਾ ਹੋ ਜਾਂਦੇ। ਰਾਜ ਦੀ ਮਸ਼ੀਨਰੀ ਟੁਟ ਜਾਂਦੀ, ਦੂਰ ਦੂਰ ਤਰਾਸ-ਵਾਦ ਫੈਲਦਾ, ਫੌਜਾਂ ਦੀ ਬਗਾਵਤ ਹੁੰਦੀ, ਅਤੇ ਸਰਕਾਰੀ ਅਫਸਰਾਂ ਅਤੇ ਵਫਾਦਾਰ ਸ਼ਹਿਰੀਆਂ ਨੂੰ ਵਡੇ ਪੈਮਾਨੇ ਉਤੇ ਲੁਟਿਆ ਅਤੇ ਜਾਨੋਂ ਮਾਰਿਆ ਜਾਂਦਾ”। (“Had not these crimes been checked by prompt and successful action on the part of Govt., the police, and district officials, a state of affairs would have supervened similar to that of Hindustan in the Mutiny paralysis of authority, widespread terrorism, mutiny of troops, wholesale robbery and murder not only of the officers of Govt., but of loyal and well-disposed. subjects.")

ਲਾਰਡ ਮਾਂਟੀਗੋ ਨੇ ਹਿੰਦ ਦੇ ਅੰਦਰੂਨੀ ਹਾਲਾਤ ਦਾ ਜ਼ਿਕਰ ਕਰਦਿਆਂ ਹੋਇਆਂ ਹਊਸ ਆਫ ਲਾਰਡਜ਼ ਵਿਚ ਕਿਹਾ ਕਿ ਜੋ ਵਾਇਸਰਾਏ ਹੋਰ ਫੌਜਾਂ ਹਿੰਦ ਵਿਚੋਂ ਲੈ ਜਾਂਦਾ ਤਾਂ, ਹੋ ਸਕਦਾ ਸੀ ਕਿ ਇਸ ਦੇ ਕਾਰਨ ਸਠ ਸਾਲ ਪਹਿਲਾਂ ਦੇ ਗਦਰ ਦੇ ਕਾਰਨਾਮੇਂ ਦੁਹਰਾਏ ਜਾਂਦੇ”। (What would have happened if the Viceroy in these days had taken further risks? It might have scenes of led to a repitition of the terrible the Mutiny sixty years ago.[5]

ਇਹ ਗਲ ਯਾਦ ਕਰਾਉਣੀ ਵਾਧੂ ਨਹੀਂ ਹੋਵੇਗੀ ਕਿ ੧੮੫੭ ਦੇ ਗਦਰ ਨਾਲ ਨਜਿਠਣ ਸਮੇਂ ਅੰਗਰੇਜ਼ੀ ਸਾਮਰਾਜ ਹੋਰ ਕਿਸੇ ਅੰਤਰ ਰਾਸ਼ਟਰੀ ਉਲਝਨ ਵਿਚ ਫਸਿਆ ਹੋਇਆ ਨਹੀਂ ਸੀ, ਪਰ ਪਹਿਲੇ ਸੰਸਾਰ ਯੁੱਧ ਦੇ ਸ਼ੁਰੂ ਵਿਚ ਉਸ ਦੀ ਕਿਸਮਤ ਕਈ ਵੇਰ ਕਚੇ ਧਾਗੇ ਨਾਲ ਲਟੱਕ ਰਹੀ ਸੀ

ਉਪਰ ਦਿਤੇ ਹਵਾਲਿਆਂ ਤੋਂ, ਅਤੇ ਖਾਸ ਕਰ ਇਨ੍ਹਾਂ ਨੂੰ ਇਸ ਅਤੇ ਪਿਛਲੇ ਕਾਂਡ ਵਿਚ ਦਿਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਭਾਵਨਾ ਭਰਪੂਰ ਹਾਲਾਤ ਦੀ ਰੋਸ਼ਨੀ ਵਿਚ ਜਾਚਣ ਤੋਂ, ਇਹ ਜ਼ਰੂਰ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੇ ਸੰਸਾਰ ਯੁੱਧ ਵੇ ਦੌਰਾਨ ਸਮੇਂ ਅੰਗਰੇਜ਼ੀ ਸਾਮਰਾਜ ਦੇ ਜ਼ਿੰਮੇਵਾਰ ਕਰਮ ਚਾਰੀਆਂ ਨੂੰ ਹਿੰਦ ਵਿਚ ਆਪਣਾ ਰਾਜ ਕਾਇਮ ਰਖਣ ਬਾਰੇ ਤੌਖਲਾ ਪੈਦਾ ਹੋ ਗਿਆ ਸੀ, ਹਾਲਾਂ ਕਿ ਇਸ ਮੁਆਮਲੇ ਬਾਰੇ ਉਪ੍ਰੋਕਤ ਹਵਾਲੇ ਮੁਕੰਮਲ ਵਾਕਫੀਅਤ ਨਹੀਂ ਸਮਝੀ ਜਾਣੀ ਚਾਹੀਦੀ। ਮਿਸਟਰ ਚੋਂਮਬਰਲੇਨ ਬਾਰੇ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਉਨ੍ਹਾਂ ਨੇ ਅੰਗਰੇਜ਼ਾਂ ਦੀ ਪਾਰਲੀਮੈਂਟ ਵਿਚ ਕਿਵੇਂ ਦੱਸਿਆ ਕਿ ਹਿੰਦ ਬਾਰੇ ਜਰਮਨ ਸਾਜ਼ਸ਼ ਦੇ ਭੇਦ ਪ੍ਰਗੱਟ ਕਰਨ ਦਾ ਅਜੇ ਮੌਕਿਆ ਨਹੀਂ ਸੀ। ਇਸੇ ਤਰ੍ਹਾਂ ਸਰ ਵਿਲੀਅਮ ਵਿੰਸਟ ਨੇ ਹਿੰਦ ਦੀ ਕਾਨੂੰਨ ਘੜਨੀ ਕੌਂਸਲ ਵਿਚ ਉਸ ਸਮੇਂ ਹਿੰਦ ਵਿਚ ਹੋਈ ਸਾਜ਼ਸ਼ ਬਾਰੇ ਤਫਸੀਲ ਪ੍ਰਫੁੱਟ ਕਰਨੋਂ ਇਸ ਕਰਕੇ ਨਾਂਹ ਕਰ ਦਿਤੀ

੧੧੭


  1. Rowlatt Report, p. 161.
  2. Isemonger and Slattery, p. 149.
  3. First Case, The Seduction of Troops,p. 10.
  4. ੧੮੫੭ ਵਾਲੇ ਗਦਰ।
  5. Official Reports, Parliamentary Debates (Lords), 1917, Vol, XXV, p. 976.