ਪੰਨਾ:ਗ਼ਦਰ ਪਾਰਟੀ ਲਹਿਰ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਗੇ ਹੋਏ ਸਾਂ ਕਿਰ ਦੂਜੇ ਪਾਸੇਆਂ ਨੂੰ ਸ਼ਾਂਤ ਕਰਨ ਜਦ ਉਨਾਂ ਸਿਪਾਹੀਆਂ ਨੂੰ ਦੱਖਣ ਦੀ ਕਿਸੇ ਛਾਵਣੀ ਵਿਚ ਭੇਜ ਦਿੱਤਾ ਜਾਵੇ ਤਦ ਤੇ ਉਨਾਂ ਦੀਆਂ ਸਾਰੀਆਂ ਉਮੀਦਾਂ ਪਰ ਪਾਣੀ ਫਿਰ ਜਾਵੇਗਾ । ਅਜੇਹੇ ਹੀ ਅਨੇਕਾਂ ਕਾਰਨਾਂ ਕਰਕੇ ਪੰਜਾਬ ਦੇ ਸਿਪਾਹੀਆਂ ਨੂੰ ਸ਼ਾਂਤ ਰੱਖਣਾ ਜਿਸ ਪ੍ਰਕਾਰ ਔਖਾ ਕੰਮ ਹੋ ਗਿਆ ਸੀ, ਓਸੇ ਤਰਾਂ ਸਾਨੂੰ ਕੀ ਇਹ ਬੜਾ ਖਟੱਕਾ ਸੀ ਕਿ ਬਲਵੇ ਦੇ ਲਈ ਨੀਯਤ ਕੀਤੇ ਗਏ ਸਿਪਾਹੀ ਕਿਧਰੇ ਹੋਰ ਥਾਂ ਨਾ ਭੇਜ ਦਿੱਤੇ ਜਾਣ I....... ਅਸੀਂ ਭੀ ਕੁਝ ਕੁਝ ਉਤਾਵਲੇ ਹੋ ਗਏ ਸਾਂ ਕਿ ਅਜੇਹਾ ਵਧੀਆ ਸਮਾਂ ਕਿਸੇ ਕਾਰਨ ਹਥੋਂ ਨਾ ਨਿਕਲ ਜਾਵੇ । ਇਸੇ ਵਾਸਤੇ ਇਕ ਪਾਸੇ ਤਾਂ ਅਸੀਂ ਸਿਪਾਹੀਆਂ ਨੂੰ ਸ਼ਾਂਤ ਕਰਨ ਦਾ ਬਾਨਣੂ ਬੰਨ ਰਹੇ ਸਾਂ ਅਰ ਦੂਜੇ ਪਾਸੇ ਅਜੇਹੀ ਤਿਆਰੀ ਵਿਚ ਲਗੇ ਹੋਏ ਸਾਂ ਕਿ ਦੇਸ਼ ਵਿਚ ਇਕ ਜਾਨ ਹੋਕੇ ਕੁਝ ਕਰਕੇ ਵਿਖਾਇਆ ਜਾਵੇ । ਨਾਲ ਹੀ ਇਹ ਭੀ ਧਿਆਨ ਰਖਿਆ ਗਿਆ ਸੀ ਕਿ ਇਸ ਕੰਮ ਵਿਚ ਬਿਰਥੀ ਦੇਰ ਨਾ ਹੁੰਦੀ ਜਾਵੇ* | ਛਾਉਣੀਆਂ ਵਿਚ ਜਲਦ ਬਾਜ਼ੀ ਵਾਲੀਆਂ ਫੇਰੀਆਂ ਫਰਵਰੀ ਵਿਚ ਸ਼ੁਰੂ ਹੋਈਆਂ, ਜਦ ਗਦਰ ਕਰਨ ਦਾ ਵਕਤ ਨੇੜੇ ਆ ਰਿਹਾ ਸੀ, ਅਤੇ ਉਹ ਵੀ ਬਹੁਤਾ ਯੂ. ਪੀ. ਵਿਚ । ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁੱਕਾ ਹੈ ਕਿ ਗਦਰ ਦੇ ਅਸਲੀ ਅੱਡੇ (BaB ) ਪੰਜਾਬ ਵਿਚ ਫੌਜਾਂ ਵਿਚ ਕੰਮ ‘ਤੋਸ਼ਾਮਾਰੂ ਜਹਾਜ਼ ਆਉਣ ਤੋਂ ਵੀ ਪਹਿਲੋਂ ਸ਼ੁਰੂ ਹੋ ਚੁੱਕਾ ਸੀ, ਅਤੇ ਇਹ ਲਗਾਤਾਰ ਜਾਰੀ ਰਿਹਾ। ਸ੍ਰੀ ਬੋਸ ਦੇ ਪੰਜਾਬ ਆਉਣ ਤੋਂ ਪਹਿਲੋਂ ਮੂਲਾ ਸਿੰਘ ਨੇ ਸ੍ਰੀ ਸਾਨਿਯਾਲ ਨੂੰ ਦੱਸਿਆ ਸੀ ਕਿ ““ਬਲਵਾ ਸ਼ੁਰੂ ਹੋਣ ਪੁਰ ਬਹੁਤ ਸਾਰੀਆਂ ਪਲਟਣਾਂ ਨੇ ਦੇਸ਼ ਵਾਸੀਆਂ ਦੇ ਨਾਲ ਰਲ ਜਾਣ ਦਾ ਬਚਨ ਦਿਤਾ ਹੈ । ਉਨ੍ਹਾਂ ਦੇ ਉਪਰ ਦਿੱਤੇ ਹਵਾਲੇ ਵਿਚ ਹੀ ਪੰਜਾਬ ਪੁਲੀਸ ਅਫਸਰ ਆਪ ਇਹ ਮੰਨਦੇ ਹਨ ਕਿ ਸ੍ਰੀ ਬੋਸ ਦੇ ਪੰਜਾਬ ਆਉਣ ਤੋਂ ਪਹਿਲੋਂ ਕਈ ਫੌਜੀ ਦਸਤੇ ਪੁਰੇ ਜਾ ਚੁਕੇ ਸਨ । ਇਸ ਵਾਸਤੇ ਜਿਨਾਂ ਛਾਉਣੀਆਂ ਵਿਚ ਜਲਦਬਾਜ਼ੀ ਵਿਚ ਫੇਰੀਆਂ ਪਾਈਆਂ ਗਈਆਂ, ਉਨ੍ਹਾਂ ਦਾ ਇਹ ਮਤਲਬ ਨਹੀਂ ਸੀ ਕਿ ਉਥੋਂ ਦੇ ਫੌਜੀਆਂ ਨੂੰ ਸੋਚਣ ਦਾ ਵਕਤ ਨਾ ਦਿੱਤਾ ਜਾਏ । ਬਲਕਿ ਇਸ ਦਾ ਮਤਲਬ ਇਹ ਸੀ ਕਿ ਗਦਰੀਆਂ ਨੂੰ ਭਰੋਸਾ ਸੀ ਕਿ ਲਾਹੌਰ ਅਤੇ ਫੀਰੋਜ਼ਪੁਰ (ਜਿਥੇ ਮੁਕੱਦਮਿਆਂ ਵਿਚ ਦਿੱਤੀ ਸ਼ਹਾਦਤ ਦੇ ਮੁਤਾਬਕ ਸ਼ੁਰੂ ਤੋਂ ਅਖੀਰ ਤਕ ਲਗਾਤਾਰ ਕੋਸ਼ਸ਼ ਹੁੰਦੀ ਰਹੀ) ਗਦਰ ਸ਼ੁਰੂ ਹੋ ਜਾਣ ਉੱਤੇ ਬਾਕੀ ਦੀਆਂ ਛਾਉਣੀਆਂ ਵਿਚ ਇਸ ਮਿਸਾਲ ਨੂੰ ਵੇਖ ਕੇ ਗਦਰ ਹੋ ਜਾਵੇ, ਬਸ਼ੱਰਤਿਕੇ ਉਨਾਂ ਨੂੰ ਅਗਾਊਂ ਸੂਚਨਾ ਦਿੱਤੀ ਹੋਵੇ ਅਤੇ ਉਨਾਂ ਵਿਚ ਕੁਝ ਬੰਦੇ ਗਦਰੀਆਂ ਦੇ ਹਮਦਰਦੀ ਅਗਾਊਂ ਬਣਾਏ ਹੋਣ । ਗਦਰ ਲਈ ਤਿਆਰੀ ਕਾਫੀ ਹੋ ਗਈ ਸੀ ਜਾਂ ਅਧੂਰੀ ਸੀ, ਇਸ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਹਨ । ਪਰ ਇਸ ਵਿਚ ਸ਼ੱਕ ਨਹੀਂ ਕਿ ਗਦਰ ਦੀ ਤਾਰੀਖ ਨੀਯਤ ਕਰਨ ਦੇ ਫੈਸਲੇ ਪਿਛੇ ਵੱਡਾ ਹੱਥ ਫੌਜੀਆਂ ਵੱਲੋਂ ਪਾਏ ਗਏ ਦਬਾਉ ਦਾ ਸੀ । ਚੌਧਵੇਂ ਕਾਂਡ ਵਿਚ ਵੇਖਿਆ ਜਾ ਚੁਕਾ ਹੈ ਕਿ, ਨਵੰਬਰ ੧੯੧੪ ਵਿਚ ਹੀ ਤੇਈਵੇਂ ਰਸਾਲੇ ਦੇ ਸਵਾਰਾਂ ਨੇ ਗਦਰੀ ਇਨਕਲਾਬੀਆਂ ਨੂੰ ਕਿਵੇਂ ਜਲਦੀ ਗਦਰ ਸ਼ੁਰੂ ਕਰਨ ਵਾਸਤੇ ਜ਼ੋਰ ਪਾਇਆ ਸੀ*। ਸ਼ੀ ਸਾਨਿਯਾਲ ਨੇ ਵੀ ਇਹੋ ਲਿਖਿਆ ਹੈ ਕਿ ਫੌਜੀ ਬਹੁਤ ਅਧੀਰ ਅਤੇ ਉਤਾਵਲੇ ਹੋ ਗਏ ਸਨ। ਫਰਵਰੀ ਦੇ ਦੂਸਰੇ ਹਫਤੇ ਸ਼ੀ ਪਿੰਗਲੇ ਅਤੇ ਸ੍ਰੀ ਕਰਤਾਰ ਸਿੰਘ ਨੇ ਸ੍ਰੀ ਬੋਸ ਨੂੰ ਆਕੇ ਦੱਸਿਆ ਕਿ ਫੌਜਾਂ (ਗਾਲਬਨ ਜਿਨ੍ਹਾਂ "ਬੰਦੀ ਜੀਵਨ, ਭਾਗ ਪਹਿਲਾ, ਪੰਨੇ ੯੯, ੧੦੦ । ਬਿੰਦੀ ਜੀਵਨ, ਭਾਗ ਪਹਿਲਾ, ਪੰਨਾ ੮੧ ॥ Second Case, Judgement, p. 33. ੧੧੯ ਪਲਟਨਾਂ ਨੇ ਗਦਰ ਕਰਨ ਵਿਚ ਪਹਿਲ ਕਰਨੀ ਸੀ) ਨੂੰ ਪਹਿਲੀ ਮਾਰਚ ਨੂੰ ਫਰਾਂਸ ਜਾਣ ਲਈ ਜਹਾਜ਼ੇ ਚੜ ਜਾਣ ਦਾ ਹੁਕਮ ਹੋਇਆ ਹੈ । ਇਹ ਸੁਣ ਕੇ ਸ਼੍ਰੀ ਬੋਸ ਦੀ ਅਗਵਾਈ ਹੇਠ ੧੨ ਫਰਵਰੀ ਨੂੰ ਫੈਸਲਾ ਕੀਤਾ ਗਿਆ ਕਿ ੨੧ ਫਰਵਰੀ, ੧੯੧, ਦੀ ਰਾਤ ਨੂੰ ਲਾਹੌਰ ਅਤੇ ਫੀਰੋਜ਼ਪੁਰ ਛਾਉਣੀਆਂ ਵਿਚ ਗਦਰ ਸ਼ੁਰੂ ਕਰ ਦਿੱਤਾ ਜਾਏ* । ਇਨਕਲਾਬੀਆਂ ਵਾਸਤੇ ਇਸ ਤੋਂ ਸਵਾਏ ਕੋਈ ਹੋਰ ਰਾਹ ਨਹੀਂ ਸੀ, ਕਿਉਂਕਿ ਇਹ ਬੜਾ ਜ਼ਰੂਰੀ ਕਦਮ ਸੀ ਕਿ ਗਦਰ ਕਰਨ ਦੀ ਪਹਿਲ ਕੌਣ ਕਰੇ । ਮੀਆਂਮੀਰ ਛਾਉਣੀ ਦੇ ਤੇਈਵੇਂ ਰਸਾਲੇ ਵਿਚ ਕਾਫੀ ਦੇਰ ਕੰਮ ਕਰਕੇ ਉਸ ਨੂੰ ਇਸ ਵਾਸਤੇ ਤਿਆਰ ਕੀਤਾ ਗਿਆ ਸੀ, ਅਤੇ ਉਸ ਦੇ ਲੜਾਈ ਵੱਲ ਚਲੇ ਜਾਣ ਨਾਲ ਪਤਾ ਨਹੀਂ ਸੀ ਕਿ ਫਿਰ ਅਜਿਹਾ ਚਾਨਸ ਮਿਲਦਾ ਜਾਂ ਨਾ। ਗਦਰ ਦੀ ਤਾਰੀਖ ਨੀਯਤ ਕਰਕੇ ਇਸ ਦੀ ਅੱਡ ਅੱਡ ਛਾਉਣੀਆਂ ਵਿਚ ਇਤਲਾਹ ਦੇਣ ਲਈ ਇਨਕਲਾਬੀ ਭੇਜੇ ਗਏ । “ਲਹਿਰ ਦੇ ਆਰੰਭ ਤੋਂ, ਜਿਸ ਤਰ੍ਹਾਂ ਵੇਖਿਆ ਜਾਵੇਗਾ, ਸਾਹਿਤ ਅਤੇ ਜ਼ਾਤੀ ਮੇਲ ਮਿਲਾਪ ਰਾਹੀਂ ਫੌਜਾਂ ਨੂੰ ਵਰਗਲਾਉਣ ਦੀ ਕੋਸ਼ਸ਼ ਕੀਤੀ ਜਾਂਦੀ ਰਹੀ ਸੀ, ਪਰ ੧੨ ਫਰਵਰੀ ਪਿਛੋਂ ੨੧ ਫਰਵਰੀ ਨੂੰ ਹੋਣ ਵਾਲੇ ਗਦਰ ਬਾਰੇ ਇਤਲਾਹ ਦੇਣ ਵਾਸਤੇ ਕਈ ਛਾਉਣੀਆਂ ਵਿਚ ਆਦਮੀਂ ਭੇਜੇ ਗਏ । ਮੀਆਂ ਮੀਰ ਗਦਰ ਦੀ ਖਬਰ ਸੁਣ ਕੇ ਸਾਰੇ ਮੁਲਕ ਵਿਚ ਫੌਜਾਂ ਨੇ ਬਗਾਵਤ ਕਰਨੀ ਸੀ, ਅਤੇ ਪੇਂਡੂਆਂ ਦੇ ਜਥਿੱਆਂ ਨੂੰ ਲਾਹੌਰ ਸ਼ਾਮਲ ਕਰਨ ਵਾਸਤੇ ਅੱਕਠੇ ਕਰਨ ਦਾ ਪ੍ਰਬੰਧ ਵੀ ਕੀਤਾ ਗਿਆ** । ਜੇਹਲਮ, ਰਾਵਲਪਿੰਡੀ, ਅਤੇ ਸੂਬਾ ਸਰਹੱਦ ਵਿਚ ਫੌਜਾਂ ਨੂੰ ਇਤਲਾਹ ਦੇਣ ਅਤੇ ਤਿਆਰ ਕਰਨ ਵਾਸਤੇ ਸ਼ੀ ਨਿਧਾਨ ਸਿੰਘ ਅਤੇ ਡਾਕਟਰ ਮਥਰਾ ਸਿੰਘ ਨੂੰ ੧੫ ਫਰਵਰੀ ਨੂੰ ਭੇਜਿਆ ਗਿਆ। ਏਸੇ ਬੰਨੇ ਅਤੇ ਏਸੇ ਤਾਰੀਖ ਸ਼ੀ ਗੁਰਮੁਖ ਸਿੰਘ ‘ਲਲਤੋਂ’ ਅਤੇ ਸ੍ਰੀ ਹਰਨਾਮ ਸਿੰਘ (ਜੇਹਲਮ) ਨੂੰ ਪਿੰਡੀ, ਜੇਹਲਮ ਅਤੇ ਹੋਤੀ ਮਰਦਾਨ ਦੀਆਂ ਪਲਟਨਾਂ ਨੂੰ ਤਿਆਰ ਕਰਨ ਲਈ ਭੇਜਿਆ ਗਿਆ# । ਮੂਲਾ ਸਿੰਘ ਦੀ ਲਾਹੌਰ ਛਾਉਣੀ ਉਤੇ ਹੱਲਾ ਕਰਨ ਵਾਸਤੇ, ਲਾਹੌਰ ਅਤੇ ਅੰਮ੍ਰਿਤਸਰ ਦੇ ਜ਼ਿਲਿਆਂ ਵਿਚੋਂ ਆਦਮੀਂ ਲਿਆਉਣ ਦੀ ਡੀਉਟੀ ਲਾਈ ਗਈ । ਅੰਬਾਲੇ ਅਤੇ ਯੂ. ਪੀ. ਵਲ ਪ੍ਰਬੰਧ ਕਰਨਾ ਸ੍ਰੀ ਬੋਸ ਨੇ ਆਪਣੇ ਜ਼ਿਮੇ ਲਿਆ ਸੀ, ਅਤੇ ਇਸ ਬੰਨੇ ਦੀਆਂ ਛਾਉਣੀਆਂ ਵਿਚ ਇਤਲਾਹ ਦੇਣ ਲਈ ਸ੍ਰੀ ਬੋਸ ਨੇ ਸ਼੍ਰੀ ਪਿੰਗਲੇ ਅਤੇ ਸੁਚਾ ਸਿੰਘ ਨੂੰ ਭੇਜਿਆ । ‘ਸੰਤ ਵਸਾਖਾ ਸਿੰਘ ਦੀ ਦਿਲੀ ਜਾਣ ਦੀ ਡੀਊਟੀ ਲਾਈ ਗਈ। ਮੀਆਂਮੀਰ ਛਾਉਣੀ ਗਦਰੀ ਪਲੈਨ ਦੀ ਕੁੰਜੀ ਸੀ, ਇਸ ਕਰਕੇ (ਅਤੇ ਗਦਰੀਆਂ ਦੇ ਲਾਹੌਰ ਕੇਂ ਦੇ ਨਜ਼ਦੀਕ ਹੋਣ ਕਰਕੇ) Mandluy Case, Evidence, p. 55. ; First Case, The Outline of Proceedings in India, p. 6. p. 5.'

  • First Case, The Outline of Proceedings in India, p. 6.

tFirst Case, The Seduction of Troops, First Case, Individual Case of Gurmukh Singh. SMandlay Case, Evidence. p. 163. ||First Case, The Seduction of Troope, (First Case, Individual Case of Wasa kha Singh. Pp. 6-7, Digitized by Panjab Digital Library www.punjabdigilib.org