|
ਨੂੰ ੧੯ ਫਰਵਰੀ ਬਾਰੇ ਵੀ ਪਤਾ ਲੱਗ ਜਾਣ ਕਰਕੇ, ਸਰਕਾਰ ਨੇ ਪੇਸ਼ਬੰਦੀਆਂ ਕਰ ਲਈਆਂ, ਅਤੇ ਗਦਰੀਆਂ ਦੀ ਹਿੰਦ ਵਿਚਲੀ ਇਨਕਲਾਬੀ ਪਲੈਨ ਮੁਕੰਮਲ ਤੌਰ ਉਤੇ ਫੇਲ ਹੋ ਗਈ। ਮੋਚੀ ਦਰਵਾਜ਼ੇ ਦੇ ਘਰ ਉਤੇ ਸ਼ਾਮ ਦੇ ਸਾਢੇ ਚਾਰ ਵਜੇ ਪੁਲਸ ਨੇ ਛਾਪਾ ਮਾਰਿਆ ਸੀ। ਓਥੋਂ ਜੋ ਵਾਕਫੀਅਤ ਮਿਲੀ, ਉਸ ਦੀ ਜਾਂਚ ਪੜਤਾਲ ਕਰਨ ਵਿਚ ਘੰਟਾ ਦੋ ਘੰਟੇ ਲਗ ਗਏ, ਅਤੇ ਸ਼ਾਮ ਦੇ ਸਾਢੇ ਛੇ ਵਜੇ ਸਰਕਾਰ ਨੇ ਉਨ੍ਹਾਂ ਛਾਉਣੀਆਂ ਨੂੰ ਤਾਰਾਂ ਰਾਹੀਂ ਇਤਲਾਹ ਦੇ ਦਿੱਤੀ, ਜਿਥੇ ਬਲਵਾ ਹੋਣ ਦੀ ਆਸ ਸੀ। ਇਸ ਵਾਰ ਵੀ ਐਨ ਮੌਕਿਆ ਸਿਰ ਸਰਕਾਰ ਨੂੰ ਪਤਾ ਲੱਗਾ, ਕਿਉਂਕਿ ਵਖੋ ਵਖ ਸੈਂਟਰਾਂ ਉਤੇ ਇਨਕਲਾਬੀਆਂ ਦੇ ਜੱਥੇ ਅਕੱਠੇ ਹੋਣੇ ਸ਼ੁਰੂ ਹੋ ਗਏ ਸਨ[1]। ਪਰ ਕਿਉਂਕਿ ਫੌਜਾਂ ਦੇ ਅਫਸਰਾਂ ਨੂੰ ਤਾਰਾਂ ਰਾਹੀਂ ਖਬਰਾਂ ਮਿਲ ਚੁਕੀਆਂ ਸਨ, ਇਸ ਵਾਸਤੇ ਉਨ੍ਹਾਂ ਨੇ ਪੇਸ਼ਬੰਦੀਆਂ ਕਰ ਲਈਆਂ ਸਨ। ਮੀਆਂਮੀਰ ਸ਼ਾਮ ਦੇ ਸਤ ਵਜੇ ਹੀ ਪਲਟਨਾਂ ਨੂੰ ਫਾਲ-ਇਨ ਕਰਵਾ ਲਿਆ ਗਿਆ ਸੀ। ਮੂਲਾ ਸਿੰਘ (ਜਿਸ ਦੀ ਮੀਆਂਮੀਰ ਇਨਕਲਾਬੀਆਂ ਦੇ ਜੱਥੇ ਲਿਆਉਣ ਦੀ ਡੀਊਟੀ ਸੀ) ਦੀ ਗ੍ਰਿਫਤਾਰੀ, ਅਤੇ ਗਦਰ ਦੀ ਤਾਰੀਖ ਨੂੰ ਅਗੋਂ ਕਰ ਦੇਣ, ਦੇ ਬਾਵਜੂਦ ਮੀਆਂਮੀਰ ਛਾਉਣੀ ਲਾਗੇ ਅੰਮ੍ਰਿਤਸਰ ਅਤੇ ਲਾਹੌਰ ਤੋਂ ਇਨਕਲਾਬੀਆਂ ਦੇ ਦੋ ਜੱਥੇ ਪੁਜ ਚੁਕੇ ਸਨ, ਪਰ ਜਦ ਉਨ੍ਹਾਂ ਨੂੰ ਪਤਾ ਲਗਾ ਕਿ ਅਫਸਰਾਂ ਨੂੰ ਤਜਵੀਜ਼ ਕੀਤੇ ਹੋਏ ਬਲਵੇ ਬਾਰੇ ਪਤਾ ਲਗ ਚੁਕਾ ਹੈ ਤਾਂ ਉਹ ਪਿੰਡ ਪੁੰਡ ਗਏ[2]। ਇਸੇ ਤਰਾਂ ਫੀਰੋਜ਼ਪੁਰ ਛਾਉਣੀ ਵਿਚਾਨਮਾਰੀ ਦੇ ਕਰੀਬ ਇਨਕਲਾਬੀਆਂ ਦੀ ਕਾਫੀ ਗਿਣਤੀ ਜਮਾਂ ਹੋ ਗਈ ਸੀ। ਇਨਾਂ ਵਿਚੋਂ ਇਕ ਸੱਠ ਦੇ ਕਰੀਬ ਆਦਮੀਆਂ ਦਾ ਜੱਥਾ ‘ਸੰਤ’ ਰਣਧੀਰ ਸਿੰਘ ਦੀ ਅਗਵਾਈ ਹੇਠ ਆਇਆ। ਫੀਰੋਜ਼ਪੁਰ ਛਾਉਣੀ ਦੇ ਸਟੇਸ਼ਨ ਉਤੇ ਅਤੇ ਛਾਉਣੀ ਵਿਚ ਗੋਰਾ ਫੌਜਾਂ ਗਸ਼ਤ ਕਰ ਰਹੀਆਂ ਸਨ; ਪਰ ‘ਸੰਤ' ਰਣਧੀਰ ਸਿੰਘ ਦਾ ਜੱਥਾ ਹਾਰਮੋਨੀਅਮ ਵਾਜੇ ਨਾਲ ਸ਼ਬਦ ਕੀਰਤਨ ਕਰਦਾ ਹੋਇਆ ਲੰਘ ਗਿਆ, ਅਤੇ ਗੋਰਾ ਫੌਜੀਆਂ ਨੇ ਉਨ੍ਹਾਂ ਨੂੰ ਸਾਧਾਰਨ ਗਾਉਣ ਵਾਲੀ ਪਾਰਟੀ ਸਮਝ ਕੇ ਜਾਣ ਦਿੱਤਾ। ਜਿਨ੍ਹਾਂ ਸਿਪਾਹੀਆਂ ਨੇ ਮੈਗਜ਼ੀਨ ਦੀਆਂ ਚਾਬੀਆਂ ਲਿਆ ਕੇ ਦੇਣੀਆਂ ਸਨ ਅਤੇ ਇਨਕਲਾਬੀਆਂ ਨੂੰ ਰਾਹ ਵਿਖਾਉਣਾ ਸੀ, ਉਨ੍ਹਾਂ ਨੂੰ ਉਸੇ ਦਿਨ ਸਵੇਰੇ ਫੌਜ ਵਿਚੋਂ ਕਢ ਦਿੱਤਾ ਗਿਆ ਸੀ, ਅਤੇ ਗੱਡੀ ਚੜ੍ਹਾ ਦਿੱਤਾ ਗਿਆ ਸੀ। ਪਰ ਸ਼੍ਰੀ ਕਰਤਾਰ ਸਿੰਘ ਦੇ ਕਹਿਣ ਉਤੇ ਉਹ ਸਿਪਾਹੀ ਇਨਕਲਾਬੀਆਂ ਨੂੰ ਸ਼ਾਮੀਂ ਆ ਮਿਲੇ ਸਨ। ਇਨਕਲਾਬੀਆਂ ਨੇ ਉਨ੍ਹਾਂ ਸਿਪਾਹੀਆਂ ਨੂੰ ਛਾਉਣੀ ਵਿਚ ਫੌਜਾਂ ਨੂੰ ਤਿਆਰ ਕਰਨ ਅਤੇ ਪਤਾ ਲਿਆਉਣ ਲਈ ਭੇਜਿਆ, ਪਰ ਉਹ ਸਿਪਾਹੀ ਫੜ ਲਏ ਗਏ। ਉਡੀਕ ਉਡੀਕ ਕੇ ਸ਼੍ਰੀ ਕਰਤਾਰ ਸਿੰਘ ਅਤੇ ਦੋ ਹੋਰ ਇਨਕਲਾਬੀ ਫੌਜੀਆਂ ਦੀਆਂ ਲਾਈਨਾਂ ਵਿਚ ਗਏ। ਮੈਗਜ਼ੀਨ ਉਤੇ ਗੋਰੇ ਫੌਜੀਆਂ ਦੇ ਪਹਿਰੇ ਸਨ ਅਤੇ ਮੀਆਂਮੀਰ ਵਾਂਗੂੰ ਏਥੇ ਵੀ ਫੌਜੀ ਅਫਸਰਾਂ ਨੂੰ ਤਾਰ ਰਾਹੀਂ ਇਤਲਾਹ ਮਿਲੀ ਹੋਣ ਕਰਕੇ ਪੇਸ਼ ਬੰਦੀਆਂ ਕੀਤੀਆਂ ਹੋਈਆਂ ਸਨ। ਪਰ “ਬਾਰਕਾਂ ਵਿਚ ਇਤਨੀ ਕਰੜੀ ਨਿਗਰਾਨੀ ਰਹਿਣ ਪਰ ਭੀ ਕਰਤਾਰ ਸਿੰਘ ਆਕੇ ਦੇਸੀ ਪਲਟਨ ਦੇ ਹੌਲਦਾਰ ਨੂੰ ਮਿਲਿਆ। ਹੌਲਦਾਰ ਨੇ ਕਿਹਾ ਕਿ ਹੁਣ ਕੁਝ ਦਿਨ ਉਡੀਕ ਕਰਨ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ, ਕਿਉਂਕਿ ਅਜੇਹੀ ਹਾਲਤ ਵਿਚ ਜੋ ਕੁਝ ਕੀਤਾ ਜਾਵੇਗਾ ਤਾਂ ਸਤਿਯਾਨਾਸ ਹੋ ਜਾਵੇਗਾ। ਇਸ ਪੁਰ ਕਰਤਾਰ ਸਿੰਘ ਨੇ ਸਮਝ |
ਲਿਆ ਕਿ ਹੁਣ ਇਸ ਵਾਰ ਕੁਝ ਹੋਣ ਦੀ ਆਸ ਨਹੀਂ। ਉਨ੍ਹਾਂ ਨੇ ਤਾੜ ਲਿਆ ਕਿ ਦੋ ਚਾਰ ਦਿਨਾਂ ਵਿਚ ਹੀ ਕਿਹੋ ਜਹੀ ਹਾਲਤ ਹੋਣ ਵਾਲੀ ਹੈ। ਉਨ੍ਹਾਂ ਨੇ ਕਈ ਵਾਰ ਸਪਾਹੀਆਂ ਨੂੰ ਇਹ ਸਮਝੌਣ ਦੀ ਵਿਅਰਥ ਕੋਸ਼ਸ਼ ਕੀਤੀ ਕਿ ਜੇ ਹੁਣ ਕੁਝ ਨਾ ਕੀਤਾ ਗਿਆ, ਤਾਂ ਫਿਰ ਹੋਣ ਦੀ ਆਸ ਨਹੀਂ, ਕਿਉਂਕਿ ਇਹੋ ਪਹਿਲਾ ਅਰ ਅੰਤਲਾ ਮੌਕਾ ਹੈ। ਸਪਾਹੀਆਂ ਨੇ ਗੋਰੇ ਪਹਿਰੇਦਾਰ ਵਲ ਉਂਗਲੀ ਨਾਲ ਇਸ਼ਾਰਾ ਕਰਕੇ ਕਿਹਾ ਕਿ ਇਸ ਵੇਲੇ ਕੁਝ ਕਰਨ ਦੀ ਕੋਸ਼ਸ਼ ਬਿਲਕੁਲ ਵਿਅਰਥ ਹੋਵੇਗੀ। ਅਖੀਂ ਵੇਖਦਿਆਂ ਭਲਾ ਮੁਖੀ ਕਿਸਤਰਾਂ ਨਿਗਲੀ ਜਾਂਦੀ ਹੈ— ਜਾਣ ਬੁਝ ਕੇ ਕਿਸਤਰ੍ਹਾਂ ਅਗ ਵਿਚ ਕੁਦਿਆ ਜਾਵੇ? ਉਸ ਦਿਨ ਭਾਰਤ ਵਾਸੀਆਂ ਦੇ ਹੱਥ ਵਿਚ ਜੋ ਅੰਦਾਜ਼ੇ ਮਾਤਰ ਹਥਿਆਰ ਆਦਿ ਹੁੰਦੇ ਤਾਂ ਅਜਿਹਾ ਵਿਸ਼ਵਾਸ਼ ਘਾਤ ਹੋ ਜਾਣ ਪਰ ਭੀ ਭਾਰਤ ਵਿਚ ਬਲਵਾ ਕਿਸੇ ਦੇ ਰੋਕਿਆਂ ਨਹੀਂ ਰੁਕ ਸਕਦਾ ਸੀ। ਅਥਵਾ ਜੋ ਕਦੇ ਪਹਿਲਾਂ ਹੀ ਪੜ੍ਹੇ ਲਿਖੇ ਅਤੇ ਸੁਚੇ ਹਿਰਦਿਆਂ ਵਾਲੇ ਮਨੁਖ ਬਲਵੇ ਦੀ ਆਸ਼ਾ ਲੈ ਕੇ ਫੌਜਾਂ ਵਿਚ ਭਰਤੀ ਹੁੰਦੇ, ਤਦ ਭੀ ਉਸ ਸਮੇਂ ਦੇ ਬਲਵੇ ਦੀ ਤਿਆਰੀ ਵਿਅਰਥ ਨਾ ਜਾਂਦੀ। ਉਸ ਦਿਨ ਲਾਚਾਰ ਹੋਕੇ ਕਰਤਾਰ ਸਿੰਘ ਨੂੰ ਖਾਲੀ ਹਥ ਵਾਪਸ ਮੁੜ ਜਾਣਾ ਪਿਆ। ਪਿੰਡਾਂ ਦੇ ਲੋਕ ਆਪਣੀਂ ਆਪਣੀਂ ਘਰੀ ਚਲੇ ਗਏ[3]। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਫੌਜੀਆਂ ਬਗਾਵਤ ਲਈ ਪ੍ਰੇਰਨ ਦੇ ਯਤਨ, ਅਤੇ ਸੌ ਤੁਢ ਸੌ ਇਨਕਲਾਬੀ ਮੀਆਂਮੀਰ ਅਕੱਠੇ ਕਰਕੇ ਓਥੇ ਗਦਰ ਕਰਨ ਦੇ ਯਤਨ, ਬੱਚਿਆਂ ਦੇ ਖੇਲ ਸਨ; ਅਤੇ ਇਹ ਫੇਲ ਹੋ ਗਏ, ਕਿਉਂਕਿ ਦੂਸਰੇ ਬੰਨਿਓਂ (ਫੌਜੀਆਂ ਵਿਚੋਂ) ਇਨਕਲਾਬੀਆਂ ਨਾਲ ਕੋਈ ਵੀ ਆ ਕੇ ਨਾ ਮਿਲਿਆ[4]। ਇਸੇ ਤਰਾਂ ਦੇ ਭਾਵ ਇਕ ਕਲਕੱਤੇ ਦੇ ਮਸ਼ਹੂਰ ਹਿੰਦੀ ਮਾਹਵਾਰੀ ਰਸਾਲੇ ਨੇ ਪ੍ਰਫੱਟ ਕੀਤੇ, ਜਿਸ ਦਾ ਜਵਾਬ ਦੇਂਦਿਆਂ ਹੋਇਆਂ ਸਰ ਵਿਲੀਅਮ ਵਿੰਸਟ ਨੇ ਹਿੰਦ ਦੀ ਕਾਨੂੰਨ ਘੜਨੀ ਕਊਂਸਲ ਵਿਚ ਆਖਿਆ, “ਮੈਂ ਸ਼ਾਇਦ ਕਲਕੱਤੇ ਦੇ ਇਕ ਅਖਬਾਰ ਵਿਚ ਇਕ ਮਜ਼ਮੂਨ ਪੜ੍ਹਿਆ ਹੈ, ਜਿਸ ਵਿਚ ਜਰਮਨ-ਹਿੰਦੀ ਸਾਜ਼ਸ਼ ਨੂੰ ਇਕ ਮਖੌਲ ਕਿਹਾ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਇਹ ਇਸੇ ਤਰ੍ਹਾਂ ਹੁੰਦਾ........... ਇਹ ਮਖੌਲ ਨਹੀਂ ਹੈ......ਮੇਰੇ ਖਿਆਲ ਵਿਚ ੧੯੧੫ ਦੀਆਂ ਸਿੰਘਾਪੁਰ ਦੀਆਂ ਭਿਆਨਕ ਘਟਨਾਵਾਂ, ਅਤੇ ਹਿੰਦ ਤੇ ਬਰਮਾਂ ਦੇ ਸੰਗੀਨ ਸਾਜ਼ਸ਼ ਕੇਸ, ਸਰਕਾਰ ਵਿਰੁਧ ਇਨ੍ਹਾਂ ਜਰਾਇਮ ਸਾਜ਼ਸ਼ਾਂ ਦੀ ਸੰਗੀਨਤਾ ਬਾਰੇ ਹਰ ਇਕ ਸਚਾਈ ਜਾਨਣ ਵਾਲੇ ਲਈ ਕਾਫੀ ਸ਼ਹਾਦਤ ਪੇਸ਼ ਕਰਦੇ ਹਨ[5]"। ਹਿੰਦੀ ਫੌਜੀ ਕਿਸ ਹੱਦ ਤਕ ਪ੍ਰੇਰੇ ਜਾ ਸਕੇ ਜਾਂ ਪੂਰੇ ਜਾ ਸਕਦੇ ਸਨ, ਇਸ ਬਾਰੇ ਪਿਛਲੇ ਕਾਂਡ ਵਿਚ ਵੀਚਾਰ ਕੀਤੀ ਜਾ ਚੁਕੀ ਹੈ। ਮੀਆਂਮੀਰ ਦੇ ਫੌਜੀਆਂ ਦੀ ਬਲਵੇ ਵਾਲੇ ਦਿਨ ਦੀ ਮਾਨਸਕ ਹਾਲਤ ਬਾਰੇ ਵੀ ਦੂਸਰੇ ਸਾਜ਼ਸ਼ ਕੇਸ ਵਿਚ ਉਗਾਹੀ ਮਿਲਦੀ ਹੈ ਕਿ ੧੯ ਫਰਵਰੀ ਦੀ ਸ਼ਾਮ ਨੂੰ ਜਦ ਰਜਮੈਂਟ ਨੂੰ ਫਾਲ-ਇਨ ਕਰਨ ਦਾ ਹੁਕਮ ਦਿੱਤਾ ਗਿਆ ਅਤੇ ਇਨਕਲਾਬੀਆਂ ਉਤੇ ਗੋਲੀ ਚਲਾਉਣ ਲਈ ਦਾਰੂ-ਸਿੱਕਾ ਵੰਡਿਆ ਗਿਆ, ਤਾਂ ਉਨ੍ਹਾਂ (ਹਿੰਦੀ ਫੌਜੀਆਂ) ਪੱਕਾ ਇਰਾਦਾ ਕੀਤਾ ਕਿ ਜਦ ਇਨਕਲਾਬੀਆਂ ਦੀਆਂ ਟੋਲੀਆਂ ਆਉਣ, ਤਾਂ ਇਨਕਲਾਬੀਆਂ ਦੀ ਬਜਾਏ ਆਪਣੇ ਅਫਸਰਾਂ ਨੂੰ ਗੋਲੀਆਂ ਚਲਾ ਕੇ ਮਾਰ |
੧੨੨