ਪੰਨਾ:ਗ਼ਦਰ ਪਾਰਟੀ ਲਹਿਰ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿੱਤਾ ਜਾਏ*। | ਇਸ ਵਾਸਤੇ ਗਦਰੀ ਇਨਕਲਾਬੀਆਂ ਦੇ ਬਲਵਾ ਕਰਾਉਣ ਦੇ ਯਤਨ ਬੱਚਿਆਂ ਦੇ ਖੇਲ ਨਹੀਂ ਸਨ । ਕੇਵਲ ਕਿਰਪਾਲ ਸਿੰਘ ਸ਼ਹੀਏ ਦੇ ਐਨ ਵੇਲੇ ਸਿਰ ਭੇਦ ਗੱਟ ਕਰਨ ਦੇ ਕਾਰਨ ਪੁਲਸ ਇਨਕਲਾਬੀਆਂ ਦੇ ਸੈਂਟਰ ਉਤੇ ਛਾਪਾ ਮਾਰਨ ਵਿਚ ਸਫਲ ਹੋ ਗਈ । “ਸੈਂਟਰ ਦੇ ਟੁਟ ਜਾਣ ਕਰਕੇ, ਲਾਹੌਰ ਵਿਚ ਬਗਾਵਤ ਨਾ ਹੋਈ ਅਤੇ ਬਾਕੀ ਹਿੰਦ ਵਿਚ ਤਜਵੀਜ਼ ਕੀਤੀਆਂ ਬਗਾਵਤਾਂ ਇਸ ਕਰਕੇ ਰਹਿ ਗਈਆਂ, ਕਿਉਂਕਿ ਲਾਹੌਰ ਵਿਚ ਬਗਾਵਤ ਸ਼ੁਰੂ ਹੋਣ ਵਾਲਾ ਸਿਗਨਲ ਨਾ ਮਿਲਿਆ। ਸਰ ਮਾਈਕਲ ਉਡਵਾਇਰ ਭੀ ਲਿਖਦੇ ਹਨ ਕਿ, “੧੯ ਫਰਵਰੀ ਦੇ ਛਾਪੇ ਨੇ ਉਸ ਰਾਤ ਆਮ ਗਦਰ ਕਰਵਾਉਣ ਦੀ ਪਲੈਨ ਨੂੰ ਫੇਲ ਕਰ ਦਿੱਤਾ । ਅਸਾਂ ਗੁਪਤ ਬੋਲੀ ਵਿਚ ਸਿਆਲਕੋਟ, ਫੀਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵਖ ਵਖ ਛਾਉਣੀਆਂ ਵਿਚ ਤਾਰਾਂ ਭੇਜ ਦਿੱਤੀਆਂ ਅਤੇ ਫੌਜੀ ਅਧਿਕਾਰੀਆਂ ਨੇ ਜ਼ਰੂਰੀ, ਅਤੇ ਕਈ ਥਾਈਂ ਲੋੜ ਨਾਲੋਂ ਵੱਧ, ਪੇਸ਼ ਬੰਦੀਆਂ ਕਰ ਲਈਆਂ। ਲਾਹੌਰ ਅਤੇ ਫੀਰੋਜ਼ਪੁਰ ਛਾਉਣੀਆਂ ਵਿਚ ਗਦਰ ਪਾਰਟੀ ਦੇ ਜਥੇ ਹੋਣ ਵਾਲੇ ਗਦਰ ਵਿਚ ਹਥ ਵਟਾਉਣ ਵਾਸਤੇ ਅਕੱਠੇ ਹੋਏ ਹੋਏ ਸਨ। ਪਰ ਫੌਜਾਂ ਹਥਿੱਆਰਬੰਦ ਅਤੇ ਫਾਲਨ ਹੋਈਆਂ ਵੇਖਕ ਉਹ ਜਲਦੀ ਪਿਛਾਂਹ ਪਰਤ ਗਏ। ਬਨਾਰਸ ਦੇ ਇਨਕਲਾਬੀ ਜਿਨਾਂ ਨੂੰ ਗਦਰ ਦੀ ਤਾਰੀਖ ੨੧ ਦੀ ਬਜਾਏ ੧੯ ਬਦਲੀ ਜਾਣ ਬਾਰੇ ਪਤਾ ਨਹੀਂ ਸੀ ਲਗਾ, ਤਾਂ ੨੧ ਦੇ ਰਾਮ ਨੂੰ ਪਰੇਡ ਗਰਾਉਂਡ ਵਿਚ ਅਕੱਠੇ ਹੋਕੇ ਹੋਣ ਵਾਲੇ ਗਦਰ ਦੀ ਉਡੀਕ ਕਰਦੇ ਰਹੇ। | ਪਰ ਇਕ ਦੋ ਦਿਨ ਵਿਚ ਹੀ ਗੁਫਤਾਰੀ ਤੋਂ ਬਚੇ ਹਰ ਇਕ ਗਦਰ ਇਨਕਲਾਬੀ ਨੂੰ ਚਾਨਣਾ ਹੋ ਗਿਆ ਕਿ ਹੁਣ ਗਦਰ ਕਰਵਾਉਣ ਦੀ ਰੰਚਕ ਭਰ ਭੀ ਆਸ ਬਾਕੀ ਨਹੀਂ ਰਹੀ। ਇਸ ਵੇਲੇ ਸਾਰੇ ਪੰਜਾਬ ਭਰ ਵਿਚ ਧੜਾ ਧੜ ਡਿਫਤਾਰੀਆਂ ਹੋਣ ਲਗ ਪਈਆਂ । ਜੋ ਲੋਕ ਫੜੇ ਜਾਂਦੇ ਸਨ, ਉਨਾਂ ਵਿਚੋਂ . ਕਈ ਕਈ ਭਾਂਡਾ ਭੰਨ ਕੇ ਹੋਰ ਭੀ ਪੰਜ ਦਸ ਸਾਥੀਆਂ ਦਾ ਨਾਂ ਪਤਾ ਪ੍ਰਗੱਟ ਕਰਨ ਲਗ ਪਏ । ਇਸ ਤਰਾਂ ਕਦੇ ੨ ਗੋਰੀ ਫੌਜ ਕਿਸੇ ਪਿੰਡ ਨੂੰ ਜਾ ਘੇਰਦੀ ਅਤੇ ਬਹੁਤ ਰੂ ਰੇ ਆਦਮੀ ਇਕ ਥਾਂ ਹੀ ਗਿਫਤਾਰ ਕਰ ਲਏ ਜਾਂਦੇ । ਭਾਰਤੀ ਸਿਪਾਹੀਆਂ ਦੇ ਮਨਾਂ ਵਿਚ ਇਕ ਤਰਾਂ ਭਾਰੀ ਬੇਚੈਨੀ ਹੋ ਗਈ । ਰਾਵਲਪਿੰਡੀ ਦੀ ਇਕ ਦੇਸੀ ਪਲਟਨ ਬਰਖਾਸਤ ਕਰ ਦਿੱਤੀ ਗਈ । ਲਾਹੌਰ ਵਿਚ ਜਿਥੇ ਕਿਥੇ ਖਾਨਾ-ਤਲਾਸ਼ੀਆਂ ਅਰ ਗੁਫਤਾਰੀਆਂ ਹੋਣ ਲਗੀਆਂ । ਕਿਸੇ ਸਿਖ ਉਤੇ ਜਰਾ ਮਾਤਰ ਭੀ ਸ਼ੱਕ ਹੁੰਦਿਆਂ ਹੀ ਉਸ ਨੂੰ ਸਿੱਧਾ ਥਾਣੇ ਪਹੁੰਚਾਇਆ ਜਾਂਦਾ ਸੀ। ਇਸ ਤਰਾਂ ਫੜੋ ਫੜੀ ਹੁੰਦੇ ਹੁੰਦੇ ਕਈ ਵਾਰ ਦੋਹਾਂ ਪਾਸਿਆਂ ਤੋਂ ਗੋਲੀ ਚਲ ਜਾਂਦੀ ਸੀ। ਦੋ ਚਾਰ ਦਿਨਾਂ ਵਿਚ ਹੀ ਹਾਲਤ ਅਜੇਹੀ ਕਠਨ ਆਣ ਬਣੀ ਕਿ ਦਲ ਵਿਚ ਪ੍ਰਸਪਰ ਇਕ ਦੂਜੇ ਉਤੇ ਭਰੋਸਾ ਕਰਨਾ ਕਠਨ ਹੋ ਗਿਆ । | ਇਸ ਤਰ੍ਹਾਂ ਹਿੰਦ ਵਿਚ ਗਦਰ ਪਾਰਟੀ ਲਹਿਰ, ਜੋ ਕਾਮਯਾਬੀ ਦੇ ਇਤਨਾ ਨਜ਼ਦੀਕ ਪੁਜ ਗਈ ਸੀ, ਦਿਨਾਂ ਵਿਚ 'Second Case, Judgement, p. 59. First Case. The Outline of Proceedings in Indis, p. 7.

  1. O'Dwyer, p. 203. *Rowlatt Report, p. 134. fਬੰਦੀ ਜੀਵਨ, ਭਾਗ ਪਹਿਲਾ, ਪੰਨੇ ੧੨੧-੧੨੨.

ਤਿਤਰ ਬਿਤਰ ਹੋ ਗਈ। ਵਾਇਦਾ ਮੁਆਫਾ ਅਤੇ ਮੁਖਬਰਾਂ ਦੇ ਦੱਸੇ ਭੇਦਾਂ ਨੂੰ ਪਾਕੇ ਪੁਲਸ ਲਹਿਰ ਦੇ ਤਕਰੀਬਨ ਸਭ ਸਰਗਰਮ ਕਾਰਕੁਨਾਂ ਨੂੰ ਅਗੋਂ ਪਿਛੋਂ ਗਿਫਤਾਰ ਕਰਨ ਵਿਚ ਕਾਮਯਾਬ ਹੋ ਗਈ । ਗਦਰ ਪਾਰਟੀ ਲਹਿਰ ਸੰਬੰਧੀ ਹਿੰਦ ਵਿਚ ਕਈ ਸਾਜ਼ਸ਼ ਕੇਸ ਚਲੇ ਅਤੇ ਦਰਜਨਾਂ ਦੀ ਗਿਣਤੀ ਵਿਚ ਇਨਕਲਾਬੀਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਮਿਲੀਆਂ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਉਮਰ ਕੈਦ ਦੀਆਂ ਸਜ਼ਾਵਾਂ ਦਿਤੀਆਂ ਗਈਆਂ* । ਗਦਰ ਪਾਰਟੀ ਲਹਿਰ ਸੰਬੰਧੀ ਹਿੰਦ ਵਿਚ ਕੰਮ ਕਰਨ ਵਾਲੇ ਵੱਡੇ ਲੀਡਰਾਂ ਵਿਚੋਂ ਕੇਵਲ ਸ੍ਰੀ ਰਾਸ਼ ਬਿਹਾਰੀ ਬੋਸ ਬਚ ਸਕੇ । | ਫੀਰੋਜ਼ਪੁਰ ਛਾਉਣੀ ਵਿਚ ਅਸੱਫਲਤਾ ਹੋਣ ਪਿਛੋਂ ਸ੍ਰੀ ਕਰਤਾਰ ਸਿੰਘ ‘ਸਰਾਭਾ ਲਾਹੌਰ ਪਜੇ । “ਕਰਤਾਰ ਸਿੰਘ ਸਿਆਣਾ ਨੌਜਵਾਨ ਸੀ। ਲਾਹੌਰ ਆਉਂਦਿਆਂ ਹੀ ਉਹ ਸਿੱਧਾ ਰਾਸ਼ ਬਿਹਾਰੀ ਦੇ ਡੇਰੇ ਪਹੁੰਚਿਆ। ਹੋਰ ਕਿਸੇ ਵੀ ਜਗਾ ਨਹੀਂ ਅਟਕਿਆ । ਕਿਉਂਕਿ ਰਾਸ ਬਿਹਾਰ ਵਾਲੇ ਮਕਾਨ ਨੂੰ ਬਹੁਤ ਥੋੜੇ ਆਦਮੀ ਜਾਣਦੇ ਸਨ, ਇਸ ਲਈ ਉਹ ਸਭ ਤੋਂ ਜ਼ਿਆਦਾ ਰਖਯਾ ਦਾਇਕ ਸੀ । ਉਸ ਵੇਲੇ ਰਾਸ਼ ਬਿਹਾਰੀ ਬੜੀ ਉਦਾਸੀ ਵਿਚ ਮੁਰਦੇ ਦੀ ਤਰ੍ਹਾਂ ਇਕ ਮੰਜੀ ਪਰ ਲੇਟਿਆ ਹੋਇਆ ਸੀ । ਕਰਤਾਰ ਸਿੰਘ ਭੀ ਚੁਪ ਚਾਪ ਉਨਾਂ ਦੇ ਕੋਲ ਪਈ ਇਕ ਮੰਜੀ ਪੁਰ ਮੂਧਾ ਹੋ ਗਿਆ। ਬਕਵਾਂ ਦਾ ਮਾਰਿਆ ਉਸ ਦਾ ਸਰੀਰ ਮੁਰਦਾ ਹੋ ਗਿਆ ਸੀ। ਦੋਵੇਂ ਹੀ ਚੁਪ ਸਨ। ਉਨ੍ਹਾਂ ਦੀ ਇਸ ਉਦਾਸੀ ਅਰ ਚੁਪ ਤੋਂ ਬੜੀ ਚੋਟ ਅਰ ਦੁਖਦਾ ਭਾਵ ਪ੍ਰਤੀਤ ਹੋ ਰਿਹਾ ਸੀ । ਸ੍ਰੀ ਹਰਨਾਮ ਸਿੰਘ ‘ਵੰਡੀ ਲਾਟ' ਦਸਦੇ ਹਨ ਕਿ ਅੰਬਾਲੇ, ਜਿਥੇ ਉਨ੍ਹਾਂ ਦੀ ਡੀਊਟੀ ਲਗੀ ਸੀ, ਤੋਂ ਵਾਪਸ ਹੋ ਕੇ ਓਹ ਭੀ ਉਥੇ ਆ ਪਹੁੰਚੇ। ਸਲਾਹ ਬਣੀ ਕਿ ਹੁਣ ਗਦਰ ਫੇਲ ਹੋ ਗਿਆ ਹੈ, ਅਤੇ ਆਪੋ ਆਪਣੇ ਬਚਾ ਦਾ ਹੀਲਾ ਕੀਤਾ ਜਾਵੇ । ਟਾਂਗੇ ਉਤੇ ਸ਼ੀ ਰਾਸ਼ ਬਿਹਾਰੀ ਬੋਸ (ਜੋ ਪੰਜਾਬੀ ਲਿਬਾਸ ਵਿਚ ਸਨ) ਨੂੰ ਚੜਾਕੇ ਸ੍ਰੀ ਕਰਤਾਰ ਸਿੰਘ ਅਤੇ ਸ੍ਰੀ ਹਰਨਾਮ ਸਿੰਘ ‘ਵੰਡੀ ਲਾਟ' ਲਾਹੌਰ ਸਟੇਸ਼ਨ ਤੋਂ ਅਧੀ ਰਾਤ ਦੇ ਕਰੀਬ ਬਨਾਰਸ ਦਾ ਟਿਕਟ ਲੈਕੇ ਗਡੀ ਚੜਾ ਆਏ । ਰੋਲਟ ਰੀਪੋਟ ਮੁਤਾਬਕ ਵੀ ਗਦਰ ਦੀ ਸਕੀਮ ਫੇਲ ਹੋਣ ਪਿਛੋਂ ਰਾਸ਼ ਬਿਹਾਰੀ ਅਤੇ ਪਿੰਗਲੇ ਬਨਾਰਸ ਪੁਜੇ ਅਤੇ “ਰਾਸ ਬਿਹਾਰੀ, ਆਪਣੇ ਬਨਾਰਸ ਚੇਲਿਆਂ ਨਾਲ ਕਲਕੱਤੇ ਇਕ ਆਖਰੀ ਮੁਲਾਕਾਤ (ਜਿਸ ਵਿਚ ਉਨਾਂ ਨੂੰ ਦਸਿਆ ਕਿ ਉਹ ਕਿਸੇ ਪਹਾੜ ਨੂੰ ਜਾ ਰਹੇ ਹਨ, ਅਤੇ ਦੋ ਸਾਲ ਤਕ ਟਾਪਸ ਨਹੀਂ ਆਉਣਗੇ) ਕਰਨ ਪਿਛੋਂ ਮੁਲਕ ਤੋਂ ਬਾਹਰ ਚਲੇ ਗਏ।

  • ਤਫ਼ਸੀਲ ਲਈ ਵੇਖ ਸੰਬੰਧਤ ਅੰਸ਼ਾਵਾਂ । ਬਿੰਦੀ ਜੀਵਨ, ਭਾਗ ਪਹਿਲਾ, ਪੰਨਾ ੧੨੨ Rowlatt Report, p. 134.

੧੨੩ Digited by Digital Library org