ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਨੀਂਵਾਂ ਕਾਂਡ
੧੯ ਫਰਵਰੀ ਦੇ ਪਿਛੋਂ

“ਇਕ ਦਲੇਰਾਨਾ ਸਕੀਮ ਦੇ ਫੇਲ ਹੋਣ ਨੇ ਭਾਵੇਂ ਸਾਡੇ ਹੱਥ ਮਜ਼ਬੂਤ ਕਰ ਦਿਤੇ ਅਤੇ ਫਿਲਮਲ ਯਕੀਨ ਵਾਲਿਆਂ ਨੂੰ ਕੱਸ ਦਿਤਾ, ਪਰ ਇਸ ਨਾਲ ਲੀਡਰਾਂ ਦੇ ਹੌਂਸਲੇ ਨਾ ਢਠੇ। ਪੀ. ਚਲੇ ਗਏ ਅਤੇ ਕਈ ਮਹੀਨੇ ਹੋਰ ਆਪਣੀ ਮੁਹਿੰਮ ਯੂ. ਜਾਰੀ ਰੱਖਦੇ ਰਹੇ। ਸਭ ਤੋਂ ਵਧ ਉਨ੍ਹਾਂ ਦੇਸੀ ਫੌਜਾਂ ਨੂੰ ਵਰਗਲਾਉਣ ਦੀਆਂ ਕੋਸ਼ਸ਼ਾਂ ਜਾਰੀ ਰੱਖੀਆਂ[1]"।

ਪਰ ੧੯ ਫਰਵਰੀ ਦੀ ਨਾਕਾਮਯਾਬੀ ਨੇ ਹਿੰਦ ਵਿਚ ਗਦਰ ਪਾਰਟੀ ਲਹਿਰ ਦਾ ਲੱਕ ਤੋੜ ਦਿੱਤਾ ਸੀ। ਗਏ ਆਦਮੀਆਂ ਤੋਂ ਪ੍ਰਾਪਤ ਕੀਤੀ ਵਾਕਫੀਅਤ ਦੇ ਆਧਾਰ ਉਤੇ ਪੁਲਸ ਗਦਰੀ ਇਨਕਲਾਬੀਆਂ ਨੂੰ ਫੜਨ ਵਿਚ ਬਹੁਤ ਹੱਦ ਤਕ ਕਾਮਯਾਬ ਹੋ ਚੁਕੀ ਸੀ। ੧੯ ਫਰਵਰੀ ਦੇ ਪਿਛੋਂ ਕੀਤੀਆਂ ਗਈਆਂ ਕਾਰਰਵਾਈਆਂ ਉਨਾਂ ਬਚੇ ਖੁਚੇ ਗਦਰੀ ਇਨਕਲਾਬੀਆਂ ਵਲੋਂ ਸਨ,, ਜੋ ਅਜੇ ਫੜੇ ਨਹੀਂ ਗਏ ਸਨ, ਪਰ ਜੋ ਪਿਛੋਂ ਫੜੇ ਗਏ। ਇਹ ਕਾਰਰਵਾਈਆਂ ਕਿਸੇ ਪਲੈਨ ਮੁਤਾਬਕ ਨਹੀਂ ਸਨ। ਨਾ ਇਨ੍ਹਾਂ ਵਿਚ ਇਨਕਲਾਬੀ ਸਫਲਤਾ ਦੇ ਬੀਜ ਸਨ, ਕਿਉਂਕਿ ੧੯ ਫਰਵਰੀ ਦੇ ਪਿਛੋਂ ਗਦਰੀਆਂ ਦਾ ਕੋਈ ਸੈਂਟਰ ਨਾ ਰਿਹਾ। ਇਹ ਕਾਰਰਵਾਈਆਂ ਸਿਰਫ ਇਕੜ ਦੁਕੜ ਗਦਰੀ ਇਨਕਲਾਬੀਆਂ ਦੇ, ਬੁਝਦੇ ਹੋਏ ਦੀਵੇ ਦੀ ਲਾਟ ਵਾਂਗੂੰ, ਇਨਕਲਾਬੀ ਦਿੱੜਤਾ ਅਤੇ ਲਗਨ ਦੇ ਅਖੀਰਲੇ ਭੰਬਾਕੇ ਸਨ।

ਤੇਈਵਾਂ ਰਸਾਲਾ[2]:-੧੯ ਫਰਵਰੀ ਦੀ ਅਸਫਲਤਾ ਦੇ ਬਾਵਜੂਦ ਰਸਾਲੇ ਵਿਚ ਬਗਾਵਤ ਦੀ ਅੱਗ ਧੁਖਦੀ ਰਹੀ! ਇਸ ਦਾ ਵੱਡਾ ਕਾਰਨ ਸ਼੍ਰੀ ਪਰੇਮ ਸਿੰਘ ਦੀ ਇਨਕਲਾਬੀ ਲਗਨ ਸੀ। ਸ਼੍ਰੀ ਪਰੇਮ ਸਿੰਘ ਬਾਰੇ ਪੰਜਾਬ ਪੁਲੀਸ ਦੀ ਗਦਰ ਪਾਰਟੀ ਲਹਿਰ ਸੰਬੰਧੀ ਲਿਖਤ ਵਿਚ ਲਿੱਖਿਆ ਹੈ ਕਿ, “ਪਰੇਮ ਸਿੰਘ ਸਾਜ਼ਸ਼ ਵਿਚ ਉਸ ਕਿਸਮ ਦਾ ਲੀਡਰ ਨਹੀਂ ਸੀ ਜਿਸ ਦੇ ਹੱਥ ਕਾਰਰਵਾਈਆਂ ਚਲਾਉਣ ਦੀ ਅਗਵਾਈ ਹੋਵੇ। ਪਰ ਉਹ ਖਤਰੇ ਤੋਂ ਬੇਪਰਵਾਹ ਅਤੇ ਨੁਕਸਾਨ ਕਰੀ ਜਾਣ ਵਾਲਾ ਬੰਦਾ ਸੀ, ਅਤੇ ਉਸ ਵਿਚ ਆਪਣੇ ਕੰਮ ਵਿਚ ਜੁੱਟੇ ਰਹਿਣ ਦੀ ਦਿੱਤਾ ਸੀ, ਬਾਵਜੂਦ ਇਸ ਦੇ ਕਿ ਉਸ ਦੇ ਵੱਡੇ ਵੱਡੇ ਸਾਥੀ ਫੜੇ ਜਾ ਚੁਕੇ ਸਨ ਅਤੇ ਬਾਕੀ ਲਹਿਰ ਤੋਂ ਮਾਯੂਸ ਹੋਕੇ ਰੀਟਾਇਰ ਹੋ ਚੁਕੇ ਸਨ[3]

ਸ਼੍ਰੀ ਪਰੇਮ ਸਿੰਘ ਤੇਈਵੇਂ ਰਸਾਲੇ ਵਿਚ ਲਗਾਤਾਰ ਆਉਂਦੇ ਰਹੇ ਅਤੇ ਰਸਾਲੇ ਦੇ ਨੌਜਵਾਨਾਂ ਨਾਲ ਕਈ ਮੀਟਿੰਗਾਂ ਹੁੰਦੀਆਂ ਰਹੀਆਂ। ਕਿਰਪਾਲ ਸਿੰਘ ਸੂਹੀਏ ਨੂੰ ਮਾਰਨ ਅਤੇ ਰਸਾਲੇ ਦੇ ਅਫਸਰਾਂ ਨੂੰ ਖਾਣੇ ਦੇ ਸਮੇਂ ਅਕੱਠਿਆਂ ਹੋਇਆਂ ਉਤੇ ਬੰਬ ਮਾਰਕੇ ਮਾਰਨ ਦੀਆਂ ਤਜਵੀਜ਼ਾਂ ਹੁੰਦੀਆਂ ਰਹੀਆਂ। ਰਸਾਲੇ ਵਿਚ ਬੰਬ ਬਣਾਏ ਗਏ। ਕੋਟ ਲਖਪਤ ਦੀ ਰੇਲਵੇ ਲਾਈਨ ਲਾਗੇ ਇਕ ਬੰਬ ਚਲਾ ਕੇ ਵੇਖਿਆ ਗਿਆ। ਇਸ ਦੇ ਪਿਛੋਂ ਰਸਾਲੇ ਦੇ ਅਫਸਰਾਂ ਨੂੰ ਮਾਰਨ ਵਾਸਤੇ ਦੋ ਹੋਰ ਬੰਬ ਬਣਾਏ ਗਏ।

ਕੁਝ ਦਿਨਾਂ ਪਿਛੋਂ ਰਸਾਲੇ ਨੂੰ ਲੜਾਈ ਵਲ ਕੂਚ ਕਰਨ ਦਾ ਹੁਕਮ ਹੋ ਗਿਆ। ਰਸਾਲੇ ਦੇ ਕੁਝ ਆਦਮੀ ਰਸਾਲੇ ਦੇ ਡੀਪੂ ਨਓਲੌਂਗ ਭੇਜੇ ਗਏ। ਉਨ੍ਹਾਂ ਦੋ ਖੰਬਾਂ ਨੂੰ ਅੱਡ ਅੱਡ ਪੇਟੀਆਂ ਵਿਚ ਬੰਦ ਕਰ ਦਿੱਤਾ ਹੋਇਆ ਸੀ, ਜਿਨ੍ਹਾਂ ਵਿਚੋਂ ਇਕ ਮਾਲ ਗੱਡੀ ਰਾਹੀਂ ਭੇਜੀ ਗਈ। ਜਦ ਹਰਪਾਲ ਪੁਰ ਸਟੇਸ਼ਨ ਉਤੇ ਸਾਮਾਨ ਉਤਾਰਿਆ ਜਾ ਪੇਟੀ ਰਿਹਾ ਸੀ, ਵਿਚਲਾ ਬੰਬ ਫਟ ਗਿਆ। ਬੰਬ ਫਟ ਜਾਣ ਉਤੇ ਜੋ ਆਦਮੀ ਸ਼ੱਕ ਵਿਚ ਫੜੇ ਗਏ, ਉਨ੍ਹਾਂ ਨੇ ਭੇਦ ਖੋਲ ਦਿਤਾ। ਤੇਈਵੇਂ ਰਸਾਲੇ ਦੇ ਕਈ ਆਦਮੀਆਂ ਦਾ ਡਿਗਸ਼ੱਈ ਕੋਰਟ ਮਾਰਸ਼ਲ ਕੀਤਾ ਗਿਆ, ਜਿਸ ਵਿਚ ੧੮ ਆਦਮੀਆਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ। ਇਨ੍ਹਾਂ ਵਿਚੋਂ ਪਿਛੋਂ ੧੨ ਨੂੰ ਫਾਂਸੀ ਉਤੇ ਲਟਕਾਇਆ ਗਿਆ, ਅਤੇ ਬਾਕੀ ਦਿਆਂ ਦੀ ਸਜ਼ਾ ਉਮਰ ਕੇਦ ਕਾਲੇ ਪਾਣੀ ਵਿਚ ਬਦਲ ਦਿਤੀ ਗਈ।

ਕਪੂਰਥਲਾ ਮੀਟਿੰਗ ਅਤੇ ਵੱਲੇ ਪੁਲ ਦਾ ਹਾਦਸਾ[4]

ਪੰਜ ਜੂਨ ੧੯੧੫ ਨੂੰ ਕਈ ਇਨਕਲਾਬੀਆਂ ਨੇ ਕਪੂਰਥਲੇ ਮੀਟਿੰਗ ਕੀਤੀ। ਇਸ ਮੀਟਿੰਗ ਕਰਨ ਦਾ ਮਤਲਬ ਇਹ ਸੀ ਕਿ ਕਪੂਰਥਲੇ ਦਾ ਮੈਗਜ਼ੀਨ ਲੁੱਟਕੇ ਲਾਹੌਰ ਅਤੇ ਮੁਲਤਾਨ ਜੇਲਾਂ ਵਿਚ ਬੰਦ ਸਾਥੀ ਇਨਕਲਾਬੀਆਂ ਛਡਵਾਇਆ ਜਾਏ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਹੋਰ ਆਦਮੀ ਅਤੇ ਹਥਿਆਰ ਅਕੱਠੇ ਕਰਕੇ ੧੨ ਜੂਨ ਨੂੰ ਮੈਗਜ਼ੀਨ ਉਤੇ ਹੱਲਾ ਕੀਤਾ ਜਾਏ, ਹਥਿਆਰ ਅਕੱਠੇ ਕਰਨ ਵਾਸਤੇ ਵੱਲਾ ਪਿੰਡ (ਅੰਮ੍ਰਿਤਸਰ) ਦੇ ਕੋਲ ਰੇਲਵੇ ਲਾਈਨ ਦੇ ਪੁਲ ਦੀ ਪਿਕਟ ਉਤੇ ਹੱਲਾ ਕਰਨ ਦਾ ਫੈਸਲਾ ਕੀਤਾ ਗਿਆ। ੧੧ ਜੂਨ ਦੀ ਰਾਤ ਨੂੰ ਵੱਲੇ ਰੇਲਵੇ ਪੁਲ ਉਤੇ ਰਾਤ ਦੇ ਇਕ ਦੋ ਵਜੋਂ ਦੇ ਦਰਮਿਆਨ ਇਨਕਲਾਬੀਆਂ ਨੇ ਫੌਜੀ ਪਿਕਟ ਉਤੇ ਹੱਲਾ ਕੀਤਾ। ਦੋ ਇਸ ਹੱਲੇ ਵਿਚ ਮਾਰੇ ਗਏ ਅਤੇ ਇਨਕਲਾਬੀ ਪਿਕਟ ਪਾਸੋਂ ਹਥਿਆਰ ਖੋਹਣ ਵਿਚ ਕਾਮਯਾਬ ਹੋ ਗਏ। ਇਸ ਪਿਛੋਂ ਬਚਨ ਸਿੰਘ ਅਤੇ ਸ਼੍ਰੀ ਰੂੜ ਸਿੰਘ ਸਿੱਧੇ ਕਪੂਰਥਲੇ ਨੂੰ ਆ ਗਏ, ਅਤੇ ਬਾਕੀ ਦੇ ਇਨਕਲਾਬੀ ਫੌਜੀਆਂ ਕੋਲੋਂ ਖੋਹੀਆਂ ਹੋਈਆਂ ਰਾਈਫਲਾਂ ਲੈ ਕੇ ਹੋਰ ਰਸਤੇ ਕਪੂਰਥਲੇ ਨੂੰ ਹੋ ਤੁਰੇ। ਪਰ ਇਨ੍ਹਾਂ ਮਗਰ ਪੁਲਸ ਅਤੇ ਮੁਲਖੱਈਆ ਲਗ ਗਿਆ। ਇਕ ਮਲਾਹ ਤੋਂ ਬੋੜੀ ਖੋਹ ਕੇ ਇਨਕਲਾਬੀ ਬਿਆਸ ਦਰਿਆ ਪਾਰ ਕਰਕੇ ਕਪੂਰਥਲਾ ਰਿਆਸਤ ਵਿਚ ਜਾ ਵੜੇ। ਰਸਤੇ ਵਿਚ ਇਕ ਬੇੜੀ ਦਾ ਮਲਾਹ ਅਤੇ ਪਿੱਛਾ ਕਰਨ ਵਾਲਿਆਂ ਵਿਚੋਂ ਇਕ ਇਨਕਲਾਬੀਆਂ ਦੇ ਹਥੋਂ ਮਰ ਗਿਆ, ਪਰ ਪਿੱਛਾ ਕਰਨ ਵਾਲੇ ਇਸ ਪੁਰ ਵੀ ਨਾਂ ਹਟੇ। ਪੰਜ ਇਨਕਲਾਬੀ ਫੜੇ ਗਏ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ[5]

ਥੱਲੇ ਦੀ ਘਟਨਾ ਪਿਛੋਂ ਬਚਨ ਸਿੰਘ ਅਤੇ ਸ਼੍ਰੀ ਰੂੜ ਸਿੰਘ, ਜੋ ਦੂਸਰੇ ਇਨਕਲਾਬੀਆਂ ਨਾਲੋਂ ਅੱਡ ਗਏ ਸਨ। ੧੨ ਜੂਨ ਨੂੰ ਕਪੂਰਥਲੇ ਪੁਜੇ। ਉਥੇ ਉਨ੍ਹਾਂ ਨੂੰ ਹੋਰ ਇਨਕਲਾਬੀ ਮਿਲ ਪਏ, ਅਤੇ ਸਭ ਮਿਲਕੇ ਮੀਟਿੰਗ ਕਰਨ ਲਈ ਝਲ ਵਿਚ ਨਾ ਵੜੇ। ਇਨਕਲਾਬੀਆਂ ਨੂੰ ਉਥੇ ਪਤਾ ਲਗਾ ਕਿ ਅਫਸਰਾਂ ਨੂੰ ੫ ਜੂਨ ਵਾਲੀ ਮੀਟਿੰਗ ਦਾ ਪਤਾ ਲਗ ਚੁਕਾ ਹੈ ਅਤੇ ਸ਼੍ਰੀ ਬੂਟਾ ਸਿੰਘ ਆਦਿ ਕੁਝ ਇਨਕਲਾਬੀ ਫੜੇ ਵੀ ਜਾ ਚੁਕੇ ਹਨ। ਇਸ ਵਾਸਤੇ, ਅਤੇ ਕਾਫੀ ਆਦਮੀਂ ਨਾ

੧੨੪


  1. ਮੋਟੀ ਲਿਖਤ
  2. ਇਥੇ ਦਿੱਤੇ ਵਾਕਿਆਤ ਲਈ ਵੇਖੋ Second Case, Judgement, pp. 60-62.
  3. Isenonger and Slattery, p. 121.
  4. Second Case, Judgement, Kapurthala Raid and The Walla Bridge murders
  5. O'Dwyer, p. 206