|
ਹੋਣ ਦੇ ਕਾਰਨ, ਕਪੂਰਥਲੇ ਮੈਗਜ਼ੀਨ ਉਤੇ ਹੱਲਾ ਕਰਨ ਦੀ ਸਕੀਮ ਛੱਡ ਦਿੱਤੀ ਗਈ। ਸਬੱਬ ਨਾਲ ਪਿਛੋਂ ਕੁਝ ਬੌਰੀਏ ਬਟੇਰੇ ਫੜਨ ਦੀ ਖਾਤਰ ਉਸੇ ਝਲ ਵਿਚ ਗਏ ਜਿਥੇ ਇਨਕਲਾਬੀ ਪਹਿਲੋਂ ਜਮਾਂ ਹੋਏ ਸਨ, ਅਤੇ ਉਨ੍ਹਾਂ ਬਹੁਤ ਸਾਰੇ ਆਦਮੀਆਂ ਦੇ ਪੈੜ ਵੇਖੋ ਬੌਰੀਆਂ ਨੂੰ ਸ਼ੱਕ ਪੈ ਗਿਆ। ਪੁਲਸ ਨੂੰ ਨਾਲ ਲੈਕੇ ਉਹ ਪੈੜਾਂ ਦੇ ਮਗਰ ਮਗਰ ਗਏ ਅਤੇ ਚਾਰ ਇਨਕਲਾਬੀਆਂ ਇਕ ਪਿੰਡ ਦੇ ਗੁਰਦਵਾਰੇ ਵਿਚ ਜਾ ਵੜਿਆ। ਫੜਿਆਂ ਵਿਚੋਂ ਬਚਨ ਸਿੰਘ ਵਾਅਦਾ ਮੁਆਫ ਬਣ ਗਿਆ, ਅਤੇ ਉਸ ਨੇ ਸਾਰਾ ਭਾਂਡਾ ਭੰਨ ਦਿਤਾ। ਸ਼੍ਰੀ ਪਿੰਗਲੇ:- ਮੇਰਠ ਛਾਉਣੀ ਦੇ ਬਾਰਵੇਂ ' ਰਸਾਲੇ ਨੂੰ ੨੧ ਫਰਵਰੀ ਦੇ ਨੀਯਤ ਕੀਤੇ ਗਦਰ ਲਈ ਕਾਮਯਾਬੀ ਨਾਲ ਵਰਗਲਾਇਆ ਜਾ ਚੁਕਾ ਸੀ[1]। ੧੯ ਫਰਵਰੀ ਦੇ ਪਿਛੋਂ ਜਮਾਂਦਾਰ ਨਾਦਰ ਖਾਨ ਨੇ ਬਸਾਲੋ ਦੇ ਅਫਸਰਾਂ ਨਾਲ ਸਲਾਹ ਕਰਕੇ ਬੀ ਪਿੰਗਲੇ ਨੂੰ ਫਸਾਉਣ ਲਈ ਜਾਲ ਤਾਣਿਆ। ਜਮਾਂਦਾਰ ਨਾਦਰ ਖਾਨ ਸ਼੍ਰੀ ਪਿੰਗਲੇ ਨਾਲ ਬਨਾਰਸ ਗਿਆ, ਜਿਥੇ ਉਹ ਇਕ ਬੰਗਾਲੀ ਨੂੰ ਮਿਲੇ, ਬੰਗਾਲੀ ਨੇ ਦੱਸਿਆ ਕਿ ਮੇਰਠ ਵਾਸਤੇ ਤਿੰਨ ਸੌ ਬੰਬ ਤਿਆਰ ਕੀਤੇ ਗਏ ਸਨ, ਪਰ ਇਨਾਂ ਵਿਚੋਂ ਦਸਾਂ ਤੋਂ ਸਵਾਏ ਬਾਕੀ ਦੇ ਵੰਡੇ ਜਾ ਚੁਕੇ ਹਨ। ਜੋ ਦਸ ਬੰਬ ਬਚੇ ਸਨ, ਉਹ ਇਕ ਟੀਨ ਦੇ ਬਕਸ ਵਿਚ ਪਾਕੇ ਸ਼੍ਰੀ ਪਿੰਗਲੇ ਮੇਰਠ ਲਿਆਏ। ਉਨ੍ਹਾਂ ਦੇ ਨਾਲ ਹੀ ਜਮਾਂਦਾਰ ਨਾਦਰ ਖਾਨ ਸੀ, ਜੋ ਅਫਸਰਾਂ ਨਾਲ ਮਿਲ ਚੁੱਕਾ ਸੀ। ਮੇਰਠ ਛਾਉਣੀ ਵਿਚ ਪੁਜਕੇ ਜਮਾਂਦਾਰ ਨਾਦਰ ਖਾਨ ਨੇ ਸ਼੍ਰੀ ਪਿੰਗਲੇ ਨੂੰ ਬੰਬਾਂ ਸਮੇਤ ਫੜਵਾ ਦਿੱਤਾ। ਚੱਕ ਨੰ: ੫ ਸਰਗੋਧਾ:- ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ’ ਦੱਸਦੇ ਹਨ ਕਿ ਸ੍ਰੀ ਬੋਸ ਨੂੰ ਬਨਾਰਸ ਜਾਣ ਵਾਸਤੇ ਗਡੀ ਚੜ੍ਹਾ ਕੇ, ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਅਤੇ ਉਹ ਰਾਤ ਇਕ ਮਕਾਨ ਵਿਚ ਆ ਰਹੇ। ਉਥੇ ਉਨ੍ਹਾਂ ਨੂੰ ਅਗਲੇ ਦਿਨ ਸ਼੍ਰੀ ਜਗਤ ਸਿੰਘ, ਜਿਨ੍ਹਾਂ ਨੂੰ ਦਦੇਹਰ ਦੇ ਇਨਕਲਾਬੀਆਂ ਨੂੰ ਰੂ ਪੋਸ਼ ਹੋ ਜਾਣ ਲਈ ਸੁਨੇਹਾ ਦੇਣ ਵਾਸਤੇ ਭੇਜਿਆ ਗਿਆ ਸੀ, ਆ ਮਿਲੇ। ਤਿੰਨੇ ਓਥੋਂ ਲਾਇਲਪੁਰ ਦੇ ਜ਼ਿਲੇ ਗਏ, ਜਿਥੋਂ ਰਿਸ਼ਤੇਦਾਰਾਂ ਪਾਸੋਂ ਪੈਸੇ ਲੈਕੇ ਗਡੀ ਚੜਕੇ ਪਸ਼ਾਵਰ ਚਲੇ ਗਏ[2]। ਪਸ਼ਾਵਰ ਪਠਾਣਾਂ ਦਾ ਭੇਸ ਬਦਲ ਕੇ ਕਬਾਇਲੀ ਇਲਾਕੇ ਵਿਚ ਪੁਜ ਗਏ। ਇਥੇ ਸਬੱਬੀਂ ਇਨ੍ਹਾਂ ਵਿਚੋਂ ਇਕ ਨੇ ‘ਗਦਰ ਦੀ ਗੂੰਜ’ ਦੀ ਕਵਿਤਾ ‘ਬਣੀ ਸਿਰ ਸ਼ੇਰਾਂ ਕੀ ਜਾਣਾ ਭਜਕੇ' ਪੜ੍ਹੀ। ਇਸ ਕਵਿਤਾ ਦੇ ਅਸਰ ਹੇਠ ਸਲਾਹ ਬਣੀ ਕਿ ਦੇਸੋਂ ਇਸ ਤਰ੍ਹਾਂ ਨਠਣਾ ਠੀਕ ਨਹੀਂ, ਅਤੇ ਬੰਦੂਕਾਂ ਲੈਕੇ ਫੜੇ ਸਾਥੀਆਂ ਨੂੰ ਛੁਡਾਉਣਾ ਚਾਹੀਦਾ ਹੈ। ਵਾਪਸ ਮੁੜੇ ਅਤੇ ਹਥਿਆਰ ਲੈਣ ਦੀ ਸਲਾਹ ਨਾਲ ਚੱਕ ਨੰ: ੫ (ਸਰਗੋਧਾ) ਪੁਜੇ, ਜਿਥੇ ਬਾਈਵੇਂ ਰਸਾਲੇ ਦਾ ਘੋੜਿਆਂ ਵਾਸਤੇ ਫਾਰਮ ਹੈ, ਅਤੇ ਜਿਥੇ ਮੂਲਾ ਸਿੰਘ ਨੇ ਪਹਿਲੋਂ ਸ਼੍ਰੀ ਜਗਤ ਸਿੰਘ ਨੂੰ ਭੇਜਿਆ ਸੀ। ਗੰਡਾ ਸਿੰਘ ਰਸਾਲਦਾਰ ਨੇ ਦੋ ਮਾਰਚ ਨੂੰ ਤਿੰਨਾਂ ਨੂੰ ਓਥੇ ਫੜਵਾ ਦਿੱਤਾ[3]। |
ਫੁਟਕਲ ਵਾਰਦਾਤਾਂ:-ਗਦਰ ਪਾਰਟੀ ਲਹਿਰ ਸੰਬੰਧੀ ਇੱਕੜ ਦੁੱਕੜ ਹੋਈਆਂ ਵਾਰਦਾਤਾਂ ਇਤਨੀਆਂ ਹਨ ਕਿ ਇਨ੍ਹਾਂ ਸੰਬੰਧੀ ਪੂਰਾ ਪਤਾ ਲਾਉਣਾ ਕਠਨ ਹੈ। ਨਾ ਹੀ ਇਸ ਲਿਖਤ ਦਾ ਮੰਤਵ ਐਸੀ ਤਫਸੀਲ ਵਿਚ ਬਹੁਤਾ ਜਾਣ ਦਾ ਹੈ, ਜਿਸ ਦੀ ਗਦਰ ਪਾਰਟੀ ਲਹਿਰ ਦੀ ਪੜਚੋਲ ਦੇ ਸੰਬੰਧ ਵਿਚ ਬਹੁਤੀ ਅਹਿਮੀਅਤ ਨਾ ਹੋਵੇ। “ਫਰਵਰੀ ੧੯੧੫ ਤਕ ਇਨਕਲਾਬੀਆਂ ਨੇ ੪੫ ਤੋਂ ਘਟ ਖਤਰਨਾਕ ਵਾਰਦਾਤਾਂ ਨਹੀਂ ਕੀਤੀਆਂ[4]”। ਇਨ੍ਹਾਂ ਵਿਚੋਂ ਬਹੁਤਿਆਂ ਸੰਬੰਧੀ ਅੱਡ ਅੱਡ ਕਚਹਿਰੀਆਂ ਵਿਚ ਮੁਕੱਦਮੇ ਚੱਲੇ, ਜਿਨ੍ਹਾਂ ਦਾ ਪਤਾ ਲਾਉਣਾ ਸੌਖੀ ਗਲ ਨਹੀਂ। ੧੯ ਫਰਵਰੀ ਦੇ ਪਿੱਛੋਂ ਵੀ ਕਈ ਘਟਨਾਵਾਂ ਹੋਈਆਂ, ਜਿਨ੍ਹਾਂ ਸਾਰੀਆਂ ਬਾਰੇ ਪਤਾ ਨਹੀਂ। ਉਹ, ਜਿਨ੍ਹਾਂ ਦਾ ਦੂਸਰੇ ਸਾਜ਼ਸ਼ ਕੇਸ ਵਿਚ ਜ਼ਿਕਰ ਹੈ[5], ਮੁਖਤਸਰ ਤੌਰ ਉਤੇ ਇਹ ਹਨ: ਸ਼੍ਰੀ ਅਰਜਨ ਸਿੰਘ ਅਤੇ ਦੋ ਹੋਰ ਇਨਕਲਾਬੀ ੨੦ ਫਰਵਰੀ ਨੂੰ ਫੀਰੋਜ਼ਪੁਰ ਤੋਂ ਲਾਹੌਰ ਇਹ ਪਤਾ ਲੈਣ ਆਏ ਕਿ ੧੯ ਫਰਵਰੀ ਨੂੰ ਕੁਝ ਹੋਇਆ ਕਿਉਂ ਨਹੀਂ। ਜਦ ਉਹ ਅਨਾਰਕਲੀ ਬਾਜ਼ਾਰ ਵਿਚੋਂ ਦੀ ਲੰਘ ਰਹੇ ਸਨ ਤਾਂ ਹੈਡਕਾਨਸਟੇਬਲ ਮੁਹਸ਼ਮ ਅਲੀ ਸ਼ਾਹ, ਅਤੇ ਇਕ ਛੋਟੇ ਠਾਣੇਦਾਰ ਨੇ ਉਨਾਂ ਨੂੰ ਸ਼ੱਕ ਵਿਚ ਰੋਕ ਲਿਆ ਅਤੇ ਤਲਾਸ਼ੀ ਲੈਣੀ ਚਾਹੀ। ਇਸ ਪਰ ਹੈਡਕਾਨਸਟੇਬਲ ਓਥੇ ਗੋਲੀ ਨਾਲ ਮਾਰ ਦਿੱਤਾ ਗਿਆ ਅਤੇ ਛੋਟਾ ਠਾਣੇਦਾਰ ਵੀ ਜ਼ਖਮੀ ਹੋਇਆ। ਦੂਸਰੇ ਸਾਥੀ ਤਾਂ ਬਚਕੇ ਚਲੇ ਜਾਣ ਵਿਚ ਕਾਮਯਾਬ ਹੋ ਗਏ, ਪਰ ਸ਼੍ਰੀ ਅਰਜਨ ਸਿੰਘ ਨੂੰ ਇਕ ਹਲਵਾਈ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ[6]। ਚੰਦਾ ਸਿੰਘ ਜ਼ੈਲਦਾਰ, ੨੫ ਅਪ੍ਰੈਲ ੧੯੧੫ ਨੂੰ, ਸ਼੍ਰੀ ਬੂਟਾ ਸਿੰਘ ਅਤੇ ਸ਼੍ਰੀ ਬੰਤਾ ਸਿੰਘ ਨੇ ਕਤਲ ਕਰ ਦਿੱਤਾ। ਚੰਦਾ ਸਿੰਘ ਜ਼ੈਲਦਾਰ ਨੇ ਸ਼੍ਰੀ ਪਿਆਰਾ ਸਿੰਘ ‘ਲੰਗੇਰੀ’ ਨੂੰ ਫੜਵਾਇਆ ਸੀ। ਇਸੇ ਤਰ੍ਹਾਂ ਇਕ ਹੋਰ ਝੋਲੀ ਚੁਕ ਸਰਦਾਰ ਬਹਾਦਰ ਇਛਰਾ ਸਿੰਘ ੪ ਜੂਨ ੧੯੧੫ ਨੂੰ ਜਗਤਪੁਰ ਪਿੰਡ ਵਿਚ ਸ਼੍ਰੀ ਕਾਲਾ ਸਿੰਘ ਅਤੇ ਸ਼੍ਰੀ ਚਨਣ ਸਿੰਘ ਨੇ ਕਤਲ ਕਰ ਦਿੱਤਾ। ਕਪੂਰ ਸਿੰਘ ਪੱਧਰੀ ੨ ਅਗੱਸਤ ੧੯੧੫ ਨੂੰ ਕਤਲ ਕੀਤਾ ਗਿਆ; ਇਸ ਨੇ ਝਾੜ ਸਾਹਿਬ ਬਾਰੇ ਅਫਸਰਾਂ ਨੂੰ ਇਤਲਾਹ ਦਿੱਤੀ ਸੀ। ਮੰਡੀ ਸੁਕੇਤ ਦੀ ਸਾਜ਼ਸ਼ਾ[7]:-ਫਰੋਜ਼ ਸ਼ਹਿਰ ਦੇ ਹਾਦਸੇ ਪਿੱਛੋਂ ਸ਼੍ਰੀ ਸੁਰਜਨ ਸਿੰਘ ਸਕੇਤ ਮੰਡੀ ਚਲੇ ਗਏ। ਮੰਡੀ ਸੁਕੇਤ ਵਿਚ ਸ਼੍ਰੀ ਸੁਰਜਨ ਸਿੰਘ ਦੀ ਇਕ ਸਿਧੂ ਨਾਲ ਜਾਣ ਪਛਾਣ ਹੋ ਗਈ। ਸ਼੍ਰੀ ਸੁਰਜਨ ਸਿੰਘ ਨੇ ਸਿਧੂ ਨੂੰ ਦੱਸਿਆ ਕਿ ਕਿਵੇਂ ਅਮਰੀਕਾ ਤੋਂ ਗਦਰ ਪਾਰਟੀ ਦੇ ਇਨਕਲਾਬੀ ਦੇ ਆਜ਼ਾਦ ਕਰਾਉਣ ਆਏ ਹਨ, ਅਤੇ ਉਨ੍ਹਾਂ ਨੂੰ ਹਥਿਆਰਾਂ ਦੀ ਲੋੜ ਹੈ। ਕਿਉਂਕਿ ਮੰਡੀ ਸੁਕੇਤ ਰਿਆਸਤ ਵਿਚ ਹਥਿਆਰਾਂ ਉਤੇ ਪਾਬੰਦੀ ਨਹੀਂ, ਇਸ ਵਾਸਤੇ ਉਹ ਏਥੇ ਮਦਦ ਲੈਣ ਆਏ ਹਨ। ਸਿਧੂ ਨੇ ਮਦਦ ਕਰਨੀ: ਮੰਨ ਲਈ ਅਤੇ ਸ਼੍ਰੀ ਸੁਰਜਨ ਸਿੰਘ ਦੀ ਇਕ ਸਾਬਕ ਠਾਣੇਦਾਰ ਮੀਆਂ ਜਵਾਹਰ ਸਿੰਘ ਨਾਲ ਮੁਲਾਕਾਤ ਕਰਵਾ ਦਿੱਤੀ। ਮੀਆਂ ਜਵਾਹਰ ਸਿੰਘ ਕੁਝ ਚਿਰ ਪਹਿਲਾਂ ਰਿਆਸਤ ਦੀ ਗੱਦੀ ਦਾ ਉਮੈਦਵਾਰ ਵੀ ਸੀ। ਸ਼੍ਰੀ ਸੁਰਜਨ ਸਿੰਘ ਨੇ ਆਪਣਾ ਮਕਸਦ ਮੀਆਂ ਜਵਾਹਰ ਸਿੰਘ ਨੂੰ ਦੱਸਿਆ ਅਤੇ ਇਹ ਵੀ ਕਿਹਾ ਕਿ ਉਹ ਬੰਬ ਬਣਾ ਸਕਦੇ ਹਨ। ਮੀਆਂ ਜਵਾਹਰ ਸਿੰਘ |
੧੨੫