|
ਬਦੇਸ਼ੀ ਵਿਭਾਗ ਦੇ ਇਸ਼ਾਰੇ ਉਤੇ ਚਲਦੇ ਸਨ। ਇਹ ਜ਼ਾਹਰ ਹੀ ਹੈ ਕਿ ਜਰਮਨ ਹਕੂਮਤ, ਅੰਗਰੇਜ਼ੀ ਸਾਮਰਾਜ ਵਾਂਗੂੰ, ਇਕ ਸ਼ਹਿਨਸ਼ਾਹੀ ਹਕੂਮਤ ਸੀ, ਅਤੇ ਇਸ ਦੀ ਅਤੇ ਇਸ ਦੇ ਇਸ਼ਾਰੇ ਉਤੇ ਚੱਲਣ ਵਾਲੇ ਜਰਮਨਾਂ ਦੀ ਹਿੰਦ ਦੀ ਆਜ਼ਾਦੀ ਨਾਲ ਦੂਰ ਦੀ ਵੀ ਉਨਸ ਨਹੀਂ ਸੀ। ਜਰਮਨ ਜੁੱਟ ਸਿਰਫ ਆਪਣੇ ਦੁਸ਼ਮਣ ਅੰਗਰੇਜ਼ਾਂ ਨੂੰ ਸੱਟ ਮਾਰਨ ਖਾਤਰ ਹਿੰਦੀ ਇਨਕਲਾਬੀਆਂ ਨਾਲ ਮਿਲਕੇ ਕੰਮ ਕਰਦਾ ਸੀ। ਲੜਾਈ ਜਿੱਤ ਜਾਣ ਮਗਰੋਂ ਜਰਮਨ ਹਕੂਮਤ ਦਾ ਹਿੰਦ ਦੀ ਆਜ਼ਾਦੀ ਵਲ ਕੀ ਰਵੱਈਆ ਹੁੰਦਾ, ਇਸ ਬਾਰੇ ਕਿਆਸ-ਆਰਾਈ ਬੇ-ਅਰਥ ਹੈ; ਕਿਉਂਕਿ ਇਸ ਦਾ ਨਿਰਭਰ ਲੜਾਈ ਪਿੱਛੋਂ ਪੈਦਾ ਹੋਏ ਅੰਤਰਰਾਸ਼ਟਰੀ ਤਵਾਜ਼ਨ ਅਤੇ ਹਾਲਾਤ, ਜਿਨ੍ਹਾਂ ਦਾ ਪਤਾ ਨਹੀਂ ਕੀ ਹੁੰਦੇ, ਉਤੇ ਹੁੰਦਾ। ੨. ਇਸਲਾਮ-ਹਮਾਇਤੀ ਜੁੱਟ:- ਤੁਰਕੀ ਦਾ ਸੁਲਤਾਨ ਕਿਉਂਕਿ ਸਾਰੇ ਮੁਸਲਮਾਨਾਂ ਦਾ ਖਲੀਫਾ ਵੀ ਸੀ, ਇਸ ਵਾਸਤੇ ਇਸ ਜੁੱਟ ਵਿਚ ਤੁਰਕੀ ਅਤੇ ਹੋਰ ਮੁਸਲਮਾਨੀ ਹਕੂਮਤਾਂ ਦੇ ਉਹ ਕਰਮਚਾਰੀ, ਅਤੇ ਤੁਰਕੀ-ਹਮਾਇਤ ਜਾਂ ਇਸਲਾਮ-ਹਮਾਇਤ ਜਜ਼ਬੇ ਦੇ ਅਸਰ ਹੇਠ ਕੰਮ ਕਰ ਰਹੇ ਉਹ ਸਾਰੇ ਮੁਸਲਮਾਨ ਸ਼ਾਮਲ ਕੀਤੇ ਜਾ ਸਕਦੇ ਹਨ, ਜੋ ਹਿੰਦ ਵਿਚ ਅਤੇ ਹਿੰਦ ਦੇ ਗਵਾਂਢੀ ਮੁਸਲਮਾਨ ਦੇਸਾਂ ਵਿਚ ਅੰਗਰੇਜ਼ੀ ਸਾਮਰਾਜ ਵਿਰੁਧ ਇਨਕਲਾਬੀ ਯਤਨ ਕਰ ਰਹੇ ਸਨ। ਇਸ ਜੁੱਟ ਦੇ ਰਸੂਖ ਅਤੇ ਕੰਮ ਦਾ ਦਾਇਰਾ ਜ਼ਿਆਦਾ ਤਰ ਹਿੰਦ ਦੇ ਗਵਾਂਢੀ ਮੁਸਲਮਾਨ ਇਲਾਕਿਆਂ ਵਿਚ ਸੀ, ਜਿਥੇ ਗਦਰ ਪਾਰਟੀ ਦੇ ਸੰਬੰਧ ਨਾ ਹੋਇਆਂ ਬਰਾਬਰ ਸਨ। ਗਦਰ ਪਾਰਟੀ ਲਹਿਰ ਅਤੇ ਇਸਲਾਮ-ਹਮਾਇਤੀ ਇਸ ਜੁੱਟ ਦੀਆਂ ਇਨਕਲਾਬੀ ਕੋਸ਼ਸ਼ਾਂ ਦਾ ਜੋੜ ਮੇਲ ਬਹਤਾ ਬਰਮਾ ਦੀ ਮੁਹਿੰਮ ਦੇ ਸਿਲਸਲੇ ਵਿਚ ਹੋਇਆ। ਜਰਮਨ ਜੁੱਟ ਦੇ ਅਨਸਰਾਂ ਵਾਂਗੂੰ, ਇਸ ਜੱਟ ਦੇ ਗੈਰ-ਹਿੰਦੀ ਅਨਸਰਾਂ ਤੋਂ ਹਿੰਦ ਦੀ ਆਜ਼ਾਦੀ ਲਈ ਖਾਸ ਉਨਸ ਦੀ ਆਸ ਕਰਨੀ ਤਾਂ ਦਰਕਨਾਰ, ਇਸ ਜੁੱਟ ਵਿਚ ਸ਼ਾਮਲ ਹਿੰਦੀ ਮੁਸਲਮਾਨ ਅਨਸਰਾਂ ਦੀ ਬਹੁਗਿਣਤੀ ਦਾ ਨਜ਼ਰੀਆ ਵੀ ਕੌਮੀ ਨਜ਼ਰੀਏ ਨਾਲੋਂ ਮਜ਼ਹਬੀ ਜਾਂ ਫਿਰਕੂ ਵਧੇਰੇ ਸੀ। ੩. ਇੰਡੀਅਨ ਨੈਸ਼ਨਲ ਪਾਰਟੀ:-ਰੀਪੋਟ ਵਿਚ ਹਿੰਦੀ ਇਨਕਲਾਬੀ ਲਹਿਰਾਂ ਬਾਰੇ ਕਾਫੀ ਵਿਸਥਾਰ ਨਾਲ ਹਾਲ ਦੱਸਿਆ ਗਿਆ ਹੈ, ਪਰ ਗਦਰ ਪਾਰਟੀ ਤੋਂ ਪਹਿਲੋਂ ਹਿੰਦ ਵਿਚ, ਜਾਂ ਹਿੰਦ ਤੋਂ ਬਾਹਰ, ਹਿੰਦੀ ਇਨਕਲਾਬੀਆਂ ਵਲੋਂ ਹੋਏ ਕਿਸੇ ਐਸੇ ਅਹਿਮ ਯਤਨ ਦਾ ਜ਼ਿਕਰ ਨਹੀਂ ਆਇਆ, ਜਿਸ ਦ੍ਵਾਰਾ ਕਿਸੇ ਅੰਗਰੇਜ਼ ਵਿਰੋਧੀ ਹਕੂਮਤ ਤੋਂ ਸਹਾਇਤਾ ਲੈਣ ਵਾਸਤੇ ਕਾਰਗਰ ਕਦਮ ਚੁਕਿਆ ਗਿਆ ਹੋਵੇ। ਸ਼੍ਰੀ ਸਾਨਿਯਾਲ ਦੇਸ਼ ਵਿਚ ਕੰਮ ਕਰਦੇ ਇਨਕਲਾਬੀਆਂ ਦੀ ਇਸ ਟੀ ਨੂੰ ਮੰਨਦੇ ਹਨ[1], ਪਰ ਇਸ ਦਾ ਕਾਰਨ ਇਹ ਦਸਦੇ ਹਨ ਕਿ ਓਹ ਉਤਨਾ ਚਿਰ ਮਦੱਦ ਨਹੀਂ ਸੀ ਲੈਣਾ ਚਾਹੁੰਦੇ, ਜਿਤਨਾ ਚਿਰ ਉਨ੍ਹਾਂ ਵਿਚ ਆਪਣਾ ਕਾਫੀ ਬੱਲ ਪੈਦਾ ਨਾ ਹੋ ਜਾਵੇ[2]। ਪਰ ਅਸਲੀ ਕਾਰਨ ਇਹ ਨਹੀਂ ਸੀ। ਅਸਲੀ ਸਬੱਬ ਉਹ ਇਨਫਰਾਦੀ ਤਰਾਸ-ਵਾਦੀ ਵਾਲੀ ਵੀਚਾਰ-ਧਾਰਾ ਜਾਂ ਰੁਚੀ ਸੀ, ਜਿਸ ਦੀ ਪ੍ਰੇਰਨਾ ਹੇਠ ਬੌਸ ਦੇ ਇਨਕਲਾਬੀ ਕੰਮ ਕਰਦੇ ਸਨ, ਅਤੇ ਜਿਸ ਦੇ ਮਹਿਦੂਦ ਤਰੀਕਾਕਾਰ ਵਾਸਤੇ ਹਥਿਆਰਾਂ ਅਤੇ ਮਾਇਆ ਦੇ ਸਾਧਨ ਦੇਸ ਵਿਚੋਂ ਪ੍ਰਾਪਤ ਕੀਤੇ ਜਾ ਸਕਦੇ ਸਨ। ਬੀ ਆਰਬਿੰਦੋ ਘੋਸ਼ ਦੇ ਭਰਾਤਾ ਸ਼੍ਰੀ ਬਰਿੰਦਰ ਨੇ ਵੀ ਇਹ ਮੰਨਿਆ ਕਿ ਬੰਗਾਲ |
ਦੋ ਤਰਾਸ-ਵਾਦੀ ਹਥਿਆਰ ਥੋੜੀ ਗਿਣਤੀ ਵਿਚ ਇਸ ਵਾਸਤੇ ਅਕੱਠੇ ਕਰਦੇ ਸਨ, ਕਿਉਂਕਿ ਉਨ੍ਹਾਂ ਦਾ ਵੀਚਾਰ ਸੀ ਕਿ ਵਡੇ ਪੈਮਾਨੇ ਉਤੇ ਇਨਕਲਾਬ ਬਹੁਤ ਦੇਰ ਨੂੰ ਹੋਵੇਗਾ[3]। ੧੮੫੭ ਦੇ ਗਦਰ ਪਿਛੋਂ ਅਤੇ ਗਦਰ ਪਾਰਟੀ ਤੋਂ ਪਹਿਲੋਂ, ਜਨਤਾ ਜਾਂ ਫੌਜ ਦੇ ਬੱਲ ਉਤੇ ਵਡੇ ਪੈਮਾਨੇ ਉਤੇ ਗਦਰ ਅਥਵਾ ਇਨਕਲਾਬ (ਜਿਸ ਵਾਸਤੇ ਅੰਗਰੇਜ਼ ਵਿਰੋਧੀ ਹਕੂਮਤਾਂ ਦੀ ਸਹਾਇਤਾ ਦੀ ਲੋੜ ਪੈ ਸਕਦੀ ਸੀ) ਕਰਾਉਣ ਵਲ ਦੇਸ ਦੇ ਵਿਚ ਜਾਂ ਬਾਹਰ ਕੰਮ ਕਰਨ ਵਾਲੇ ਹਿੰਦੀ ਇਨਕਲਾਬੀਆਂ ਨੇ ਖਾਸ ਧਿਆਨ ਨਾ ਦਿਤਾ। ਦਸਵੇਂ ਕਾਂਡ ਵਿਚ ਦੱਸਿਆ ਜਾ ਚੁਕਾ ਹੈ ਕਿ ਇਸ ਬਾਰੇ ਕਾਫੀ ਨਿਸ਼ਾਨੀਆਂ ਹਨ ਕਿ ਗਦਰ ਪਾਰਟੀ ਨੇ ਜਰਮਨੀ ਜਾਂ ਜਰਮਨ ਕਰਮਚਾਰੀਆਂ ਨਾਲ ਸ਼ੁਰੂ ਤੋਂ ਸੰਬੰਧ ਪੈਦਾ ਕਰਨ ਦੀ ਕੋਸ਼ਸ਼ ਕੀਤੀ; ਪਰ ਗਦਰ ਪਾਰਟੀ ਲਹਿਰ ਦੇ ਹਿੰਦ ਵਿਚ ਕੀਤੇ ਇਨਕਲਾਬੀ ਯਤਨਾਂ ਵੇਲੇ, ਕਿਸੇ ਕਾਰਨ ਜਿਨ੍ਹਾਂ ਦਾ ਪਤਾ ਨਹੀਂ ਲਗ ਸਕਿਆ, ਇਨ੍ਹਾਂ ਸੰਬੰਧਾਂ ਦਾ ਫਾਇਦਾ ਨਾ ਉਠਾਇਆ ਜਾ ਸਕਿਆ। ਅਮਲੀ ਸਿੱਟੇ ਦੇ ਨਜ਼ਰੀਏ ਤੋਂ ਹਿੰਦੀ ਇਨਕਲਾਬੀਆਂ ਦੋ ਜਰਮਨੀ ਨਾਲ ਮਿਲਵਰਤਣ ਦਾ ਕਾਂਡ ਦਰ-ਅਸਲ ਬਰਲਨ ਵਿਚ ‘ਇੰਡੀਅਨ ਇੰਡੀਪੈਂਡੈਂਸ ਕਮੇਟੀ’, ਜਾਂ ‘ਇੰਡੀਅਨ ਨੈਸ਼ਨਲ ਪਾਰਟੀ' ਦੀ ਕਾਇਮੀ ਨਾਲ ਸ਼ੁਰੂ ਹੁੰਦਾ ਹੈ[4]। ਪਹਿਲੇ ਸੰਸਾਰ ਯਧ ਤੋਂ ਪਹਿਲੋਂ ਕਈ ਵਿਯੱਕੜੀਆਂ ਇਕੜ ਦੁਕੜ ਕਰਕੇ, ਜਾਂ ਛੋਟੇ ਛੋਟੇ ਗਰੂਪਾਂ ਵਿਚ, ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਯੂਰਪ ਵਿਚ ਕੰਮ ਕਰ ਰਹੀਆਂ ਸਨ। ਇਨ੍ਹਾਂ ਵਿਚੋਂ ਮਦਰਾਸ ਸੂਬੇ ਦੇ ਸ਼੍ਰੀ ਚੰਪਾਕਾਰਾਮਨ ਪਿਲੇ ਜ਼ੀਊਰਚ ਵਿਚ ‘ਇੰਟਰਨੈਸ਼ਨਲ ਪ੍ਰੋ-ਇੰਡੀਆ ਕਮੇਟੀ' ਦੇ ਪ੍ਰਧਾਨ ਸਨ। ਸੰਸਾਰ ਯੁੱਧ ਛਿੜਨ ਉਤੇ ਅਕਤੂਬਰ ਸੰਨ ੧੯੧੪ ਵਿਚ ਸ਼੍ਰੀ ਪਿਲੇ ਜ਼ੀਊਰਚ ਛੱਡਕੇ ਜਰਮਨੀ ਦੇ ਬਦੇਸ਼ੀ ਭਾਗ ਦੇ ਮਾਤੈਹਤ ਕੰਮ ਕਰਨ ਵਾਸਤੇ ਬਰਲਨ ਚਲੇ ਗਏ, ਅਤੇ ਉਥੇ ਉਨ੍ਹਾਂ ਨੇ ਜਰਮਨੀ ਦੇ ਸਭ ਤੋਂ ਵਡੇ ਕੇਂਦ੍ਰ ਫੌਜੀ ਦਫੜ੍ਹ ((orman General Staff) ਦੇ ਨਾਲ ਮਿਲਕੇ ਕੰਮ ਕਰਨ ਵਾਸਤੇ ਇੰਡੀਅਨ ਨੈਸ਼ਨਲ ਪਾਰਟੀ' ਕਾਇਮ ਕੀਤੀ। ਲਾਲਾ ਹਰਦਿਆਲ, ਸ਼੍ਰੀ ਤਾਰਕਾ ਨਾਥ, ਮੌਲਵੀ ਬਰਕਤੁਲਾ, ਸ਼੍ਰੀ ਚੰਦਾਂਕੇ ਚਕਰਵਰਤੀ ਅਤੇ ਸ਼੍ਰੀ ਹਰੰਭਾ ਲਾਲ ਗੁਪਤਾ ਇਸ ਪਾਰਟੀ ਦੇ ਉੱਘੇ ਮੈਂਬਰ ਸਨ[5]। ਤੀਸਰੇ ਮੁਕੱਦਮੇ ਦੇ ਫੈਸਲੇ ਅਨੁਸਾਰ ਇਨ੍ਹਾਂ ਤੋਂ ਇਲਾਵਾ, ਸ਼੍ਰੀ ਮਤੀ ਸਰੋਜਨੀ ਨੈਤੋ ਦੇ ਭਰਾ ਸ਼੍ਰੀ ਚਟੋ ਪਾਧਿਆ, ਡਾਕਟਰ ਹਾਫਿਜ਼, ਸ਼੍ਰੀ ਪਰਭਾਕਰ ਅਤੇ ਸ਼੍ਰੀ ਮਨਸੂਰ ਵੀ ਬਰਲਨ ਦੀ ਹਿੰਦੀ ਇਨਕਲਾਬੀ ਸੁਸਾਇਟੀ ਦੇ ਲੀਡਰ ਸਨ[6]। ਇਸੇ ਸਮੇਂ ਯੂ. ਪੀ. ਦੇ ਇਕ ਵਡੇ ਰਈਸ ਸ਼੍ਰੀ ਮਹਿੰਦੂ ਪ੍ਰਤਾਪ ਸਵਿਟਜ਼ਰ ਲੈਂਡ ਪੁਜੇ। ਲਾ: ਹਰਦਿਆਲ ਨੇ ਸ਼੍ਰੀ ਮਹਿੰਦੂ ਪ੍ਰਤਾਪ ਨੂੰ ਬਰਲਨ ਸੱਦ ਲਿਆ, ਅਤੇ ਬਤੌਰੇ ਇਕ ਰਸੂਖ ਵਾਲੇ ਰਾਜੇ ਦੇ ਉਨ੍ਹਾਂ ਦੀ ਕੈਂਸਰ ਨਾਲ ਮੁਲਾਕਾਤ ਕਰਵਾਈ[7]। “ਇਹ ਸੁਸਾਇਟੀ, ਜਿਸ ਦਾ ਮਕਸਦ ਹਿੰਦ ਵਿਚ ਪੰਚਾਇਤੀ ਰਾਜ ਕਾਇਮ ਕਰਨਾ ਸੀ, ਲਗਾਤਾਰ ਮੀਟਿੰਗਾਂ |
੧੩੧