ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦੀ ਸੀ, ਜਿਸ ਵਿਚ ਤੁਰਕ, ਮਿਸਰੀ, ਜਰਮਨ ਅਫਸਰ, (ਖਾਸ ਕਰ ਉਹ ਪੁਰਾਣੇ ਜਰਮਨ ਪ੍ਰੋਫੈਸਰ ਅਤੇ ਮਿਸ਼ਨਰੀ ਸ਼ਾਮਲ ਹੁੰਦੇ ਸਨ ਜਿਨ੍ਹਾਂ ਨੇ ਹਿੰਦ ਵਿਚ ਕਦੇ ਅੰਗਰੇਜ਼ੀ ਸਰਕਾਰ ਦੀ ਪ੍ਰਾਹੁਣਾਚਾਰੀ ਦਾ ਫਾਇਦਾ ਉਠਾਇਆ ਸੀ) ਹਿੱਸਾ ਲੈਂਦੇ ਸਨ। ਹਰਦਿਆਲ ਅਤੇ ਚਟੋਪਾਧਯਾ ਜਰਮਨ ਬਦੇਸ਼ੀ ਦਫਤੂ ਨਾਲ ਰੋਜ਼ਾਨਾ ਤਾਲ ਮੇਲ ਰਖਦੇ ਸਨ.....ਅਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ.....ਜਿਨ੍ਹਾਂ ਦੇ ਸਭਾ-ਪਤਿ ਕਈ ਵੇਰ ਬਹੁਤ ਵਡੇ ਜਰਮਨ ਅਵਸਰ ਹੁੰਦੇ**। ਬਰਲਨ ਵਿਚ ਬਣੀ ਹਿੰਦੀ ਇਨਕਲਾਬੀਆਂ ਦੀ ਕਮੇਟੀ, ਅਰਥਾਤ ਇੰਡੀਅਨ ਨੈਸ਼ਨਲ ਪਾਰਟੀ, ਅਤੇ ਜਰਮਨ ਬਦੇਸ਼ੀ ਵਿਭਾਗ ਦੇ ਆਪਸ ਵਿਚ ਠੀਕ ਠੀਕ ਕੀ ਸੰਬੰਧ ਸਨ, ਇਸ ਦਾ ਸਹੀ ਨਿਰਣਾ ਉਸ ਦਿਨ ਹੀ ਹੋ ਸਕੇਗਾ ਜਿਸ ਦਿਨ ਜਰਮਨ ਸਰਕਾਰ ਦੇ ਗੁਪਤ ਰੀਕਾਰਡ, ਜਾਂ ਹੋਰ ਕਿਸੇ ਵਸੀਲੇ ਤੋਂ ਮਿਲੀ ਭਰੋਸੇ ਯੋਗ ਸ਼ਹਾਦਤ, ਇਸ ਸੰਬੰਧੀ ਵਧੇਰੇ ਚਾਨਣਾ ਪਾ ਸਕੇ । ਤੀਸਰੇ ਕੇਸ ਵਿਚ ਹੋਈ ਜੋਧ ਸਿੰਘ ਦੀ ਗਵਾਹੀ ਮੁਤਾਬਕ ਲਾ: ਹਰਦਿਆਲ ਅਤੇ ਸ਼੍ਰੀ ਚਟੋਪਾਧਯਾ ਦਾ ਜਰਮਨ ਸਰਕਾਰ ਨਾਲ ਕਾਫੀ ਰਸੂਖ ਸੀ, ਅਤੇ ਉਨਾਂ ਨੂੰ ਜਰਮਨ ਬਦੇਸ਼ੀ ਵਿਭਾਗ ਦੀਆਂ ਕਾਰਵਾਈਆਂ ਜਾਨਣ ਦੀ ਵੀ ਸਹੂਲਤ ਸੀ। ਇਹ ਗਲ ਠੀਕ ਸੀ ਜਾਂ ਨਹੀਂ, ਇਸ ਵਿਚ ਸ਼ੱਕ ਨਹੀਂ ਕਿ ਪਹਿਲੇ ਸੰਸਾਰ ਯੁੱਧ ਦੇ ਦੌਰਾਨ ਵਿਚ ਜਰਮਨ ਸਰਕਾਰੀ ਜਾਂ ਨੀਮ-ਸਰਕਾਰੀ ਏਜੰਸੀਆਂ ਨਾਲ ਮਿਲਵਰਤਣ ਕਰਨ ਵਾਲੀਆਂ ਸਭ ਹਿੰਦੀ ਇਨਕਲਾਬੀ ਪਾਰਟੀਆਂ ਵਿਚੋਂ, ਬਰਲਨ ਵਿਚ ਬਣੀ ਹਿੰਦੀ ਇਨਕਲਾਬੀਆਂ ਦੀ ਕਮੇਟੀ ਜਰਮਨ ਹਕੂਮਤ ਦੇ ਸਭ ਤੋਂ ਵੱਧ ਨੇੜੇ ਅਤੇ ਉਸ ਉਤੇ ਸਭ ਤੋਂ ਵੱਧ ਨਿਰਭਰ ਸੀ । ਪਰ ਐਸੀਆਂ ਨਿਸ਼ਾਨੀਆਂ ਹਨ ਜੋ ਜ਼ਾਹਰ ਕਰਦੀਆਂ ਹਨ ਕਿ ਬਰਲਨ ਵਿਚ ਬਣੀ ਹੁੰਦੀਆਂ ਦੀ ਇਹ ਕਮੇਟੀ ਵੀ ਜਰਮਨ ਹਕੂਮਤ ਦੀ ਮੁਲ ਖਰੀਦ ਹੱਥ ਠੋਕਾ ਨਹੀਂ ਸੀ, ਅਤੇ ਇਸ ਦਾ ਨਜ਼ਰੀਆ ਨਿਰੋਲ ਕੌਮੀ ਸੀ । ਬਰਲਨ ਵਿਚ ਬਣੀ ਹੁੰਦੀਆਂ ਦੀ ਕਮੇਟੀ ਨੇ ਐਲਾਨੀਆਂ ਤੌਰ ਉਤੇ ਆਪਣਾ ਨਿਸ਼ਾਨਾ ਹਿੰਦ ਵਿਚ ਪੰਚਾਇਤੀ ਰਾਜ ਕਰਨ ਦਾ ਰੱਖਿਆ ਹੋਇਆ ਸੀ। ਇਸ ਤੋਂ ਇਲਾਵਾ ਹਿੰਦੀ ਇਨਕਲਾਬੀਆਂ ਨੇ ਜਰਮਨ ਸਰਕਾਰ ਪਾਸੋਂ ਆਪਣੇ ਮਕਸਦ ਵਾਸਤੇ ਜਾਂ ਪੈਸਿਆਂ ਦੀ ਮਦਦ ਲਈ, ਜਾਂ ਹੱਥਿਆਰ ਪ੍ਰਾਪਤ ਕਰਨ ਦੇ ਯਤਨ ਕੀਤੇ । ਇਸ ਮਦਦ ਬਦਲੇ ਹਿੰਦੀ ਇਨਕਲਾਬੀਆਂ ਨੇ ਜਰਮਨ ਸਰਕਾਰ ਨੂੰ ਸਿਰਫ ਵਾਪਾਰ ਸੰਬੰਧੀ ਰਿਆਇਤਾਂ ਦੇਣ ਅਤੇ ਹਿੰਦ ਵਿਚ ਜਰਮਨ ਐਨਜੀਨੀਅਰ ਅਤੇ ਕੇਸਰ ਨੌਕਰ ਰੱਖਣ ਦੇ ਭਰੋਸੇ ਦਿੱਤੇ। ਇਸ ਤੋਂ ਵੱਧ ਕੋਈ ਐਸੀ ਸ਼ਹਾਦਤ ਜ਼ਾਹਰ ਨਹੀਂ ਹੋਈ ਜੋ ਦੱਸੇ ਕਿ ਬਰਲਨ ਵਿਚ ਬਣੀ ਹੁੰਦੀਆਂ ਦੀ ਕਮੇਟੀ ਨੇ ਕਿਸੇ ਐਸੀ ਸਕੀਮ ਵਲ ਧਿਆਨ ਦਿੱਤਾ, ਜਿਸ ਦਾ ਮਕਸਦ ਜਰਮਨ ਜਾਂ ਤੁਰਕੀ ਫੌਜਾਂ ਨੂੰ ਹਿੰਦ ਵਿਚ ਲਿਆਉਣ ਦਾ ਹੋਵੇ, ਜਾਂ ਜਿਸ ਦਾ ਨਿਸ਼ਾਨਾ ਕਿਸੇ ਵਿੰਗੇ ਢੰਗ ਨਾਲ ਵੀ ਕਿਸੇ ਬਦੇਸ਼ੀ ਹਕੂਮਤ ਦਾ ਹਿੰਦ ਉਤੇ ਕੰਟਰੋਲ ਸਹਾਰਨ ਦਾ ਹੋਵੇ । ਲਾ: ਹਰਦਿਆਲ ਅਤੇ ਉਨਾਂ ਦੇ ਬਰਲਨ ਦੇ ਹਿੰਦੀ ਸਾਥੀਆਂ ਦੀ ਮੰਨੀ ਮੰਨੀ ਦੇਸ਼ ਭਗਤੀ ਵੀ ਇਸੇ ਗਲ ਦੀ ਸੂਚਕ ਹੈ ਕਿ ਉਹ ਕਿਸੇ ਲਿਹਾਜ਼ ਨਾਲ ਵੀ ਜਰਮਨਾਂ ਦੇ ਏਜੰਟ ਬਣਨਾ ਪ੍ਰਵਾਨ ਨਹੀਂ ਸੀ ਕਰ ਸਕਦੇ ।

  • Third Case, Judgement, p. 82. Third Case, Evidence, p. 181. *Third Case, Judgement, p. 62. The Pioneer, May 13, 1918.

੪. ਬੰਗਾਲ ਦੇ ਇਨਕਲਾਬੀ* | ਬੰਗਾਲ ਵਿਚਲ ਇਨਕਲਾਬੀ ਦੇਸ਼ ਭਗਤਾਂ ਦੇ ਜਰਮਨ ਜਾਂ ਤਰਕੀ ਜੱਟ ਨਾਲ ਸਭ ਤੋਂ ਘੱਟ ਸੰਬੰਧ ਸਨ, ਅਤੇ ਉਨਾਂ ਦੇ ਉਸ ਸਮੇਂ ਦੇ ਯਤਨ ਬੰਗਾਲ ਵਿਚ ਇਨਕਲਾਬੀ ਤਿਆਰੀ ਕਰਨ ਅਤੇ ਇਸ ਮਕਸਦ ਲਈ ਜਰਮਨ ਜੁੱਟ ਤੋਂ ਹਥਿੱਆਰ ਅਤੇ ਮਾਇਆ ਪ੍ਰਾਪਤ ਕਰਨ ਤਕ ਮਹਿਦੂਦ ਸਨ । ਇਸ ਵਾਸਤੇ ਬੰਗਾਲੀ ਇਨਕਲਾਬੀਆਂ ਦੇ ਜਰਮਨ ਜਾਂ ਤੁਰਕੀ ਛੁੱਟਾਂ ਨਾਲ ਸੰਬੰਧਾਂ ਬਾਰੇ ਨਿਰਣਾ ਕਰਨ ਦੀ ਵੀ ਖਾਸ ਲੋੜ ਨਹੀਂ। ੫. ਗਦਰ ਪਾਰਟੀ। ਗਦਰ ਪਾਰਟੀ ਦੇ ਵੀ ਤਰਕੀ ਜੱਟ ਨਾਲ, ਸਵਾਏ ਬਰਮਾਂ ਵਿਚ ਤਈਨਾਤ ਮੁਸਲਮਾਨ ਫੌਜੀਆਂ ਅਤੇ ਮਿਲਟਰੀ ਪੁਲੀਸ ਨੂੰ ਪੂਰਨ ਦੇ ਸਾਂਝੇ ਯਤਨਾਂ ਦੇ, ਖਾਸ ਸੰਬੰਧ ਨਹੀਂ ਸਨ। ਪਰ ਗਦਰ ਪਾਰਟੀ ਲਹਿਰ ਦੇ ਇਸ ਦੌਰ ਵਿਚ, ਜਿਸ ਨਾਲ ਇਸ ਕਾਂਡ ਦਾ ਸੰਬੰਧ ਹੈ, ਗਦਰ ਪਾਰਟੀ ਦੇ ਜਰਮਨ ਜੁੱਟ ਨਾਲ ਕਾਫੀ ਗੂੜੇ ਸੰਬੰਧ ਹੋ ਗਏ ਸਨ, ਭਾਵੇਂ ਇਹ ਸੰਬੰਧ ਬਰਲਨ ਵਿਚ ਬਣੀ ਹੁੰਦੀਆਂ ਦੀ ਕਮੇਟੀ ਨਾਲੋਂ ਵਖਰੇ ਕਿਸਮ ਦੇ ਤੇ ਘੱਟ ਸਨ। ਸੈਨਵਾਂਸਿਸਕੋ ਮੁਕੱਦਮੇ ਦੇ ਫੈਸਲੇ ਵਿਚ ਲਿਖਿਆ ਹੈ ਕਿ ਹਿੰਦ ਵਿਚ ਗੜ ਬੜ ਕਰਾਉਣ ਦੀ ਖਾਤਰ ਜਰਮਨ ਸਰਕਾਰ ਨੇ ਗਦਰ ਪਾਰਟੀ ਨਾਲ ਮੇਲ ਕੀਤਾ; ਬਲਕਿ ਅਮਲੀ ਤੌਰ ਉਤੇ ਇਸ ਮਕਸਦ ਲਈ ਇਸ ਦੀ ਵਾਗ ਡੋਰ ਆਪਣੇ ਹੱਥ ਵਿਚ ਲੈ ਲਈ। ਜਿਥੋਂ ਤਕ ਇਸ ਦੌਰ ਵਿਚ ਜਰਮਨ ਸਰਕਾਰ ਅਤੇ ਗਦਰ ਪਾਰਟੀ ਦੇ ਮੇਲ ਅਤੇ ਮਿਲਵਰਤਣ ਦਾ ਸਵਾਲ ਹੈ, ਇਸ ਬਾਰੇ ਸ਼ੱਕ ਹੀ ਨਹੀਂ। ਇਸ ਬਾਰੇ ਵੀ ਸ਼ੱਕ ਨਹੀਂ ਕਿ, ਹਿੰਦੀ ਇਨਕਲਾਬੀਆਂ ਦੀ ਮਾਲੀ ਸਹਾਇਤਾ ਕਰਨ, ਉਨਾਂ ਨੂੰ ਹੱਥਿਆਰ ਪੁਚਾਣ, ਹਿੰਦੀ ਇਨਕਲਾਬੀਆਂ ਨੂੰ ਇਕ ਮੁਲਕ ਤੋਂ ਦੂਜੇ ਮੁਲਕ ਲੈ ਜਾਣ, ਜਾਂ ਅੱਡ ਅੱਡ ਮੁਲਕਾਂ ਵਿਚ ਇਕੇ ਮਕਸਦ ਲਈ ਕੰਮ ਕਰ ਰਹੇ ਇਨਕਲਾਬੀਆਂ ਵਿਚ ਤਾਲ ਮੇਲ ਪੈਦਾ ਕਰਨ, ਫੌਜੀ ਸਿੱਖਿਆ ਦੇਣ, ਅਤੇ ਫੌਜੀ ਅਥਵਾ ਹੋਰ ਸਕੀਮਾਂ ਬਨਾਉਣ ਵਿਚ ਅਗਵਾਈ ਦੇਣ ਅਤੇ ਇਨਾਂ ਨੂੰ ਨੇਪਰੇ ਚਾੜਨ ਲਈ ਸਹਾਇਤਾ ਦੇਣ ਆਦਿ ਦੀਆਂ ਸਭ ਸਹੂਲਤਾਂ ਅਤੇ ਵਸੀਲੇ ਜਰਮਨਾਂ ਦੇ ਹੱਥ ਸਨ; ਇਸ ਵਾਸਤੇ ਨਾ ਕੇਵਲ ਗਦਰ ਪਾਰਟੀ ਦੀ, ਬਲਕਿ ਉਸ ਸਮੇਂ ਹਿੰਦ ਵਿਚ ਅੰਗਰੇਜ਼ੀ ਰਾਜ ਵਿਰੁਧ ਕੀਤੇ ਜਾ ਰਹੇ ਸਭ ਇਨਕਲਾਬੀ ਯਤਨਾਂ ਦੀ, ਵਾਗ ਡੋਰ ਅਮਲੀ ਤੌਰ ਉੱਤੇ ਜਰਮਨ ਜੁੱਟ ਦੇ ਹੱਥ ਸੀ । ਪਰ ਜੇਕਰ ਉਕਤ ਲਿਖਤ ਦਾ ਇਹ ਭਾਵ ਹੈ ਕਿ ਗਦਰ ਪਾਰਟੀ ਆਪਣੀ ਸੁਤੰਤਰਤਾ ਛੱਡ ਕੇ ਆਪਣੇ ਆਪ ਨੂੰ ਜਰਮਨ ਜੱਟ ਦੇ ਹਵਾਲੇ ਕਰ ਬੈਠੀ ਸੀ, ਤਾਂ ਇਹ ਠੀਕ ਨਹੀਂ ਜਾਪਦਾ। ਬਲਕਿ ਗਦਰ ਪਾਰਟੀ, ਬਰਲਨ ਵਿਚ ਬਣੀ ਹਿੰਦੀ ਇਨਕਲਾਬੀਆਂ ਦੀ ਕਮੇਟੀ ਨਾਲੋਂ, ਜਰਮਨ ਕੰਟਰੋਲ ਤੇ ਅਸਰ ਤੋਂ ਵੀ ਵਧੇਰੇ ਆਜ਼ਾਦ ਸੀ । ਸ਼ਾਇਦ ਇਸੇ ਕਾਰਨ ਜਰਮਨੀ ਅਤੇ ਬਰਲਨ ਵਿਚ ਬਣੀ ਹਿੰਦੀਆਂ ਦੀ ਕਮੇਟੀ ਨੇ, ਅਮਰੀਕਾ ਵਿਚ ਹਿੰਦੀ ਮੁਆਮਲਿਆਂ ਸੰਬੰਧੀ ਕੰਮ ਕਰਨ ਲਈ, ਗਦਰ ਪਾਰਟੀ ਤੋਂ ਅਲੈਹਦਾ ਪਹਿਲੋਂ ਬਰਿੰਦਰ ਸਰਕਾਰ ਅਤੇ ਹਰੰਭਾ ਲਾਲ ਨੂੰ ਆਪਣਾ ਪ੍ਰਤਿਨਿੱਧ ਮੁਕੱਰਰ ਕੀਤਾ, ਅਤੇ ਫਿਰ ਉਨ੍ਹਾਂ ਦੀ ਥਾਂ ਡਾਕਟਰ ਚਕਰਵਰਤੀ ਨੂੰ* ਗਦਰ ਪਾਰਟੀ ਦੀ ਜਰਮਨ ਇਸ ਵਿਚ ਹਿੰਦ ਤੋਂ ਬਾਹਰ ਕੰਮ ਕਰਦੇ ਓਹ ਬੰਗਾਲੀ ਇਨਕਲਾਬੀ ਸ਼ਾਮਲ ਨਹੀਂ ਜਿਨਾਂ ਦਾ ਉਸ ਸਮੇਂ ਹਿੰਦ ਵਿਚਲੇ ਸੰਗਾਲੀ ਇਨਕਲਾਬੀਆਂ ਨਾਲ ਸਿੱਧਾ ਸੰਬੰਧ ਨਹੀਂ ਸੀ ਰਿਹਾ। San Francisco Trial, Charge to the Jury by the Judge, P. 696.

  • Rowlatt Report, p. 120.

੧੩੨ Digitised by Panjab Digital Library / www.patjaldigilib.org