ਪੰਨਾ:ਗ਼ਦਰ ਪਾਰਟੀ ਲਹਿਰ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਿੰਦੂ, ਮੁਸਲਮ ਅਤੇ ਸਿਖ ਇਨਕਲਾਬੀ ਸ਼ਕਤੀਆਂ ਨਾਲ ਸਿੱਧੇ ਅਤੇ ਗੁੜੇ ਸੰਬੰਧ ਸਨ। | ਇਸ ਦੌਰ ਵਿਚ ਹਿੰਦ ਵਿਚਲੀ ਅੰਗਰੇਜ਼ੀ ਹਕੂਮਤ ਨੂੰ ਹਥਿਆਰ ਬੰਦ ਬਲਵੇ ਰਾਹੀਂ ਉਲਟਾਉਣ ਹਿਤ ਕੰਮ ਕਰ ਰਹੀਆਂ ਭਿਨ ਭਿਨ ਤਾਕਤਾਂ ਦੇ ਪਰਸਪਰ ਸੰਬੰਧਾਂ ਨੂੰ ਸਮਝਣ ਲਈ, ਉਨਾਂ ਤਾਕਤਾਂ ਤੇ ਉਨ੍ਹਾਂ ਦੇ ਅੱਡ ਅੱਡ ਦ੍ਰਿਸ਼ਟੀ ਕੌਨਾਂ ਨੂੰ ਨਿਖੇੜ ਕੇ ਸਾਹਮਣੇ ਰੱਖਣਾ ਜਿਵੇਂ ਜ਼ਰੂਰੀ ਹੈ, ਇਸੇ ਤਰਾਂ ਇਸ ਦੌਰ ਦੀਆਂ ਸਕੀਮਾਂ ਨੂੰ ਜਾਂਚਣ ਖਾਤਰ ਉਨਾਂ ਬਦਲੇ ਹੋਏ ਹਾਲਾਤ . ਨੂੰ ਸਾਹਮਣੇ ਰੱਖਣਾ ਜ਼ਰੂਰੀ ਹੈ, ਜੋ ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋਣ ਤੋਂ ਪੈਦਾ ਹੋਏ ਅਤੇ ਜਿਨ੍ਹਾਂ ਦਾ ਗਦਰ ਪਾਰਟੀ ਦੀ ਮੁਢਲੀ ਪਲੈਨ ਉਤੇ ਅਸਰ ਪਿਆ । | ਸਤਵੇਂ ਕਾਂਡ (ਪੰਨੇ ੨੦੭, ੨੦੮) ਵਿਚ ਵੇਖਿਆ ਜਾ ਚੁਕਾ ਹੈ ਕਿ ਗਦਰ ਪਾਰਟੀ ਦੀ ਫੌਜੀ ਪਲੈਨ (Strategy) ਦਾ ਇਕ ਹਿੱਸਾ ਇਹ ਸੀ ਕਿ ਜਿਸ ਵੇਲੇ ਹਿੰਦ ਵਿਚ ਬਲਵਾ ਹੋਵੇ, ਓਸੇ ਸਮੇਂ ਹੋਰ ਮੁਲਕਾਂ, ਖਾਸ ਕਰ ਹਿੰਦ ਦੇ ਗਵਾਂਢੀ ਮੁਲਕਾਂ, ਵਿਚ ਵੀ ਬਗਾਵਤਾਂ ਹੋਣ, ਤਾਕਿ ਅੰਗਰੇਜ਼ਾਂ ਦੀ ਤਾਕਤ ਇਨਾਂ ਨੂੰ ਨਜਿੱਠਣ ਖਾਤਰ ਬਿਖਰ ਜਾਏ । ਪਰ ਕਿਸੇ ਕਾਰਨ ਜਰਮਨੀ ਨਾਲ ਵੇਲੇ ਸਿਰ ਤਾਲ ਮੇਲ ਪੈਦਾ ਨਾ ਹੋ ਸਕਣ ਕਰਕੇ, ਜਾਂ ਅਮਰੀਕਾ ਤੋਂ ਹਿੰਦ ਨੂੰ ਆਉਣ ਵਾਲੀ ਗਦਰੀ ਮੁਹਿੰਮ ਦੇ ਲੀਡਰਾਂ ਦੇ ਸ਼ੁਰੂ ਵਿਚ ਜਹਾਜ਼ਾਂ ਤੋਂ ਫੜੇ ਜਾਣ ਕਰਕੇ, ਜਾਂ ਬਲਵੇ ਲਈ ਤਿਆਰ ਹਿੰਦੀ ਫੌਜੀਆਂ ਦੇ ਜ਼ੋਰ ਦੇਣ ਉਤੇ ਬਲਵੇ ਦੀ ਤਾਰੀਖ ਜਲਦੀ ਨੀਯਤ ਕਰਨ ਵਾਸਤੇ ਮਜਬੂਰ ਹੋਣ ਕਰਕੇ, ਅਜਿਹਾ ਨਾ ਹੋ ਸੱਕਿਆ । ਇਸ ਦਾ ਇਕ ਸਿੱਟਾ ਇਹ ਨਿਕਲਿਆ ਕਿ ਗਦਰ ਪਾਰਟੀ ਦੀ ਮੁਢਲੀ ਪਲੈਨ ਦੇ ਟੋਟੇ ਹੋ ਗਏ ਅਤੇ ਇਨਾਂ ਟੋਟਿਆਂ ਦੀ ਤਰਤੀਬ ਉਗੜ ਦਗੜੀ ਹੋ ਗਈ । ਅਰਥਾਤ ਜਿਸ ਵੇਲੇ ਹਿੰਦ ਦੇ ਗਵਾਂਢੀ ਮੁਲਕਾਂ ਵਿਚ ਬਲਵਾ ਕਰਨ ਦੇ ਯਤਨ ਸ਼ਕਲ ਫੜਨ ਲਗੇ, ਹਿੰਦ ਵਿਚ ਗਦਰ ਪਾਰਟੀ | ਲਹਿਰ ਮੁਕੰਮਲ ਤੌਰ ਉਤੇ ਫੇਲ ਹੋ ਚੁਕੀ ਸੀ । | ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁੱਕਾ ਹੈ ਕਿ ਹਿੰਦ ਵਿਚ ਇਨਕਲਾਬ ਕਰਨ ਦਾ ਦਾਰੋਮਦਾਰ ਫੌਜੀ ਗਦਹ ਹੋਣ ਉੱਤੇ ਨਿਰਭਰ ਸੀ, ਕਿਉਂਕਿ ਆਮ ਜਨਤਾ ਨੇ ਗਦਰੀਆਂ ਦਾ ਪੂਰਾ ਸਾਥ ਨਾ ਦਿੱਤਾ । ਪਰ ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਜਾਣ ਕਰਕੇ ਦੇਸ ਵਿਚ ਕੋਈ ਐਸੇ ਇਨਕਲਾਬੀ ਅਨਸਰ ਹਰਕਤ ਵਿਚ ਨਹੀਂ ਸਨ ਰਹੇ, ਜੋ ਦੇਸੀ ਫੌਜਾਂ ਨੂੰ ਪੂਰਨ ਲਈ ਕਾਰਗਰ ਯਤਨ ਕਰਦੇ । ਬੰਗਾਲ ਦੇ ਕਈ ਇਨਕਲਾਬੀ ਇਸ ਦੌਰ ਵਿਚ ਵੀ ਬਲਵੇ ਲਈ ਤਿਆਰੀ ਕਰਨ ਵਿਚ ਜੁੱਟੇ ਰਹੇ, ਪਰ ਉਨਾਂ ਦੇ ਫੌਜੀਆਂ ਨਾਲ ਸੰਬੰਧ ਨਹੀਂ ਸਨ ਅਤੇ ਉਨਾਂ ਦੇ ਕੰਮ ਦਾ ਦਾਇਰਾ ਅਮਲੀ ਤੌਰ ਉਤੇ ਬੰਗਾਲ ਤਕ ਮਹਿਦੂਦ ਸੀ ! ਸਿਆਮ-ਬਰਮਾ ਦੀ ਮੁਹਿੰਮ ਇਸ ਖਿਆਲ ਨਾਲ ਕੀਤੀ ਗਈ ਕਿ ਬਰਮਾ ਵਿਚ ਇਨਕਲਾਬ ਸਫਲ ਹੋ ਜਾਣ ਦੀ ਸੂਰਤ ਵਿਚ ਇਸ ਦੀ ਮਿਸਾਲ ਨੂੰ ਵੇਖ ਕੇ ਜਾਂ ਤਾਂ ਹਿੰਦ ਵਿਚ ਆਪਣੇ ਆਪ ਬਲਵਾ ਹੋ ਜਾਵੇਗਾ, ਜਾਂ ਬਰਮਾਂ ਨੂੰ ਹਿੰਦ ਵਲ ਵਧਣ ਲਈ ਫੌਜੀ ਮੁਹਿੰਮ ਦਾ ਅੱਡਾ ਬਣਾਇਆ ਜਾਵੇਗਾ*। ਰਾਜਸੀ ਤੌਰ ਉਤੇ ਬਰਮਾ ਭਾਵੇਂ ਹਿੰਦ ਦਾ ਓਸ ਸਮੇਂ ਇਕ ਹਿੱਸਾ ਸੀ, ਪਰ ਭੂਗੋਲਕ ਲਿਹਾਜ਼ ਨਾਲ ਇਹ ਹਿੰਦ ਤੋਂ ਅਲੈਹਦਾ ਹੈ । ਇਸ ਵਾਸਤੇ ਬਰਮਾ ਵਿਚ ਹੋਏ ਸਫਲ ਇਨਕਲਾਬ ਦੀ ਮਿਸਾਲ ਤਾਂ ਹਿੰਦ ਵਿਚਲੀਆਂ ਦੇਸੀ ਫੌਜਾਂ ਨੂੰ ਬਲਵੇ ਲਈ ਉਹ ਪ੍ਰੇਰਨਾ ਮਿਲਣ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ, ਜੋ ਦੇਸ਼ ਦੇ ਅੰਦਰ ਕਿਸੇ ਹਿੱਸੇ ਵਿਚ ਫੌਜਾਂ ਦੇ ਕੀਤੇ ਗਦਰ ਦੀ ਮਿਸਾਲ ਤੋਂ । ਨਾ ਹੀ (ਹਿੰਦ ਵਿਚ ਗਦਰ ਨਾ ਹੋਣ ਦੀ ਸੂਰਤ ਵਿਚ) ਬਰਮਾ ਨੂੰ ਹਿੰਦ ਵਿਰਧ ਬਾਹਰੋਂ ਕੀਤੀ ਸਫਲ ਫੌਜੀ ਕਾਰਵਾਈ ਦਾ ਅੱਡਾ ਬਣਾਇਆ ਜਾ ਸਕਦਾ ਸੀ, ਕਿਉਂਕਿ ਹਿੰਦ ਦੀ ਹਕੂਮਤ ਦੀ ਫੌਜੀ ਤਾਕਤ ਦੇ ਮੁਕਾਬਲੇ ਦੀ ਬਰਮਾ ਵਿਚ ਫੌਜੀ ਤਾਕਤ ਅਕੱਠੀ ਕਰਨ ਦੇ ਇਨਕਲਾਬੀਆਂ ਪਾਸ ਵਸੀਲੇ ਨਹੀਂ ਸਨ। ਬੰਗਾਲ ਜਾਂ ਸਿਆਮ-ਬਰਮਾ ਦੀਆਂ ਸਕੀਮਾਂ ਨਾਲੋਂ, ਅਮੀਰ ਕਾਬਲ ਨੂੰ ਪੂਰ ਕੇ ਹਿੰਦ ਉਤੇ ਹਮਲਾ ਕਰਵਾਉਣ ਦੀ ਵਿਉਂਤ ਵਧੇਰੇ ਸੰਭਾਵਨਾ ਭਰਪੂਰ ਸੀ; ਕਿਉਂਕਿ ਇਸ ਤਰਾਂ ਹੋਣ ਨਾਲ ਹਿੰਦ ਤੋਂ ਬਾਹਰ ਅਤੇ ਹਿੰਦ ਦੇ ਅੰਦਰ ਮੁਸਲਮਾਨ ਅਨਸਰਾਂ ਦੇ ਉਠ ਖੜੇ ਹੋਣ, ਅਤੇ ਹਿੰਦ ਵਿਚ ਆਮ ਫੌਜੀ ਬਗਾਵਤ ਹੋ ਜਾਣ, ਦੇ ਵਧੇਰੇ ਚਾਨਸ ਸਨ । ਪਰ ਅਮੀਰ ਕਾਬਲ ਵੀ ਮੁਆਫਕ ਹਾਲਾਤ ਵਿਚ ਹਿੰਦ ਉਤੇ ਹਮਲਾ ਕਰਨ ਲਈ ਪ੍ਰੇਰਿਆ ਜਾ ਸਕਦਾ ਸੀ, ਜਾਂ ਮਜਬੂਰ ਕੀਤਾ ਜਾ ਸਕਦਾ ਸੀ । ਅਮੀਰ ਕਾਬਲ ਨੇ ਉਸ ਨੂੰ ਉਪ੍ਰੋਕਤ ਭਾਵ ਲਈ ਪੂਰਨ ਗਏ ਜਰਮਨਤੁਰਕੀ ਮਿਸ਼ਨ ਅਗੇ ਇਹ ਸ਼ਰਤ ਰੱਖੀ ਕਿ ਉਹ ਉਸ ਵੇਲੇ ਇਸ ਬੰਨੇ ਧਿਆਨ ਦੇਵੇਗਾ ਜਦ ਇਕ ਲੱਖ ਸਿਪਾਹੀ ਹੈਰਾਤ (ਕਾਬਲ) ਵਿਚ ਅਕੱਠੇ ਕਰਕੇ ਵਿਖਾਏ ਜਾਣ*। ਇਹ ਸ਼ਰਤ ਜਰਮਨ ਅਤੇ ਤੁਰਕ ਪੂਰੀ ਨਾ ਕਰ ਸਕੇ । ਇਸ ਤੋਂ ਇਲਾਵਾ ਅਮੀਰ ਕਾਬਲ ਨੂੰ ਪ੍ਰੇਰਨ ਵਾਸਤੇ ਹੋਰ ਮੁਆਫਕ ਹਾਲਾਤ ਇਹ ਹੋ ਸਕਦੇ ਸਨ ਕਿ ਹਿੰਦ ਵਿਚ ਅੰਦਰੋਂ ਵਡੇ ਪੈਮਾਨੇ ਉਤੇ ਫੌਜੀ ਗਦਰ ਸ਼ੁਰੂ ਹੋ ਜਾਂਦਾ, ਜਿਸ ਨੂੰ ਵੇਖਕੇ ਅਮੀਰ ਕਾਬਲ ਨੂੰ ਹਿੰਦ ਵਿਚ ਲੜ ਖੜਾਉਂਦੀ ਅੰਗਰੇਜ਼ੀ ਹਕੂਮਤ ਨੂੰ ਧੱਕਾ ਲਾਉਣ ਦਾ ਹੌਸਲਾ ਪੈਂਦਾ। ਇਸ ਤਰਾਂ ਹਿੰਦ ਦੇ ਗਵਾਂਢੀ ਮੁਲਕਾਂ ਵਿਚ ਅੰਗਰੇਜ਼ ਵਿਰੋਧੀ ਅਨਸਰਾਂ ਦੇ ਬਲਵਾ ਕਰਵਾਉਣ ਦੇ ਯਤਨ, ਹਿੰਦ ਦੇ ਅੰਦਰ ਹੋਈ ਫੌਜੀ ਬਗਾਵਤ ਨਾਲ ਮਿਲਾ ਕੇ ਚਲਾਏ ਜਾਣ ਦੀ ਸੂਰਤ ਵਿਚ ਤਾਂ ਅਰਥ ਭਰਪੂਰ ਹੋ ਕਸਦੇ ਸਨ; ਪਰ ਇਸ ਤਰ੍ਹਾਂ ਨਾ ਹੋ ਸਕਣ ਦੀ ਹਾਲਤ ਵਿਚ ਇਨ੍ਹਾਂ ਵਿਚ ਸਫਲਤਾ ਦੇ ਬਹੁਤੇ ਬੀਜ ਨਹੀਂ ਸਨ। ਅਰਥਾਤ ਹਿੰਦ ਦੇ ਅੰਦਰੋਂ ਅਤੇ ਬਾਹਰੋਂ ਕੀਤੇ ਮਿਲਵੇਂ ਯਤਨ ਤਾਂ ਦਰੱਖਤ ਨੂੰ ਜੜਾਂ ਤੋਂ ਵਢਣ ਦੇ ਨਾਲ ਨਾਲ ਵਾਹਣਾਂ ਤੋਂ ਹਿਝੋਕਾ ਮਾਰਕੇ ਡੇਗਣ ਦੀਆਂ ਕੋਸ਼ਸ਼ਾਂ ਦੇ ਤੁੱਲ ਸਨ; ਪਰ ਹਿੰਦ ਵਿਚ ਫੌਜੀ ਬਗਾਵਤ ਕਰਵਾਏ ਬਗੈਰ ਗਵਾਂਢੀ ਮੁਲਕਾਂ ਵਿਚ ਬਲਵੇ ਕਰਨ ਦੇ ਨਿਵੇਕਲੇ ਯਤਨ ਬੁੱਛ ਨੂੰ ਕੇਵਲ ਟਾਹਣਿਆਂ ਤੋਂ ਰੱਸਾ ਪਾਕੇ ਖਿਚੱਕੇ ਡੇਗਣ ਦੇ ਬਰਾਬਰ ਸਨ । ਪਿਛਲੀ ਕਿਸਮ ਦੇ ਯਤਨਾਂ ਬਾਰੇ ਇਹ ਦਾਅਵੇ ਨਾਲ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਹਾਲਤ ਵਿਚ ਵੀ ਕਾਮਯਾਬ ਨਹੀਂ ਸਨ ਹੋ ਸਕਦੇ; ਪਰ ਸਫਲਤਾ ਪ੍ਰਾਪਤ ਕਰਨ ਦੇ ਨਜ਼ਰੀਏ ਨਾਲੋਂ ਇਨ੍ਹਾਂ ਦੀ ਇਸ ਦਿੱਥਵੀ ਕੋਨ ਤੋਂ ਵਧੇਰੇ ਅਹਿਮੀਅਤ ਹੈ ਕਿ ਇਹ ਹਿੰਦੀ ਇਨਕਲਾਬੀਆਂ ਦੀ ਪੂੰੜ ਇਨਕਲਾਬੀ ਲਗਨ ਨੂੰ ਜ਼ਾਹਰ ਕਰਦੇ ਹਨ । | ਫੌਜੀ ਸਕੀਮਾਂ “ਜਰਮਨੀ ਦੇ ਕੱਦੀ ਫੌਜੀ ਮਹਿਕਮੇਂ (General staff) ਦੀਆਂ ਹਿੰਦ ਵਿਰੁਧ ਕਈ ਨਿਖਰਵੀਆਂ “O' Dwyer, p. 182. “O'Dwyer, p. 188.

  • Isemonger and Slattery, p. 133.

੧੩੪ Dited by Digital Library www.enj o y