ਪੰਨਾ:ਗ਼ਦਰ ਪਾਰਟੀ ਲਹਿਰ.pdf/173

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੇਠ ਚਲਾਈਆਂ ਜਾ ਰਹੀਆਂ ਸਨ, ਜਿਸ ਕਰਕੇ ਇਨ੍ਹਾਂ ਵਿਚ ਤਾਲ ਮੇਲ ਹੋ ਜਾਣਾ ਕੁਦਰਤੀ ਸੀ । ਇਸ ਤੋਂ ਇਲਾਵਾ ਦੋਵਾਂ ਸਕੀਮਾਂ ਨੂੰ ਹੱਥਿਆਰ ਪੁਚਾਣ ਦੀ ਸਕੀਮ ਵਿਚ ਦੋਵੇਂ ਧਿਰਾਂ ਦੇ ਇਨਕਲਾਬੀਆਂ ਨੇ ਮਿਲਵਾਂ ਹਿੱਸਾ ਲਿਆ। ੩. ਸਿਆਮ-ਬਰਮਾ ਦੀ ਸਕੀਮ | ਸਿਆਅ ਵਿਚ ਸਿਖਾਂ ਦੀ ਕਾਫੀ ਗਿਣਤੀ ਅਤੇ ਕੁਝ ਹਿੰਦੀ ਮੁਸਲਮਾਨ ਕਈ ਸਾਲਾਂ ਤੋਂ ਵਾਪਾਰ ਕਰਦੇ ਚਲੇ ਆ ਰਹੇ ਸਨ । ਇਨਾਂ ਵਿਚੋਂ ਕਈ ਵਾਹਵਾ ਅਮੀਰ ਹੋ ਗਏ ਸਨ, ਕਈ ਫੇਰੀ ਕਰਕੇ ਮਾਲ ਵੇਚਦੇ ਸਨ, ਅਤੇ ਕਈਆਂ ਨੇ ਸਿਆਮ ਦੇ ਅੰਦਰੂਨੀ ਹਿੱਸਿਆਂ ਦੇ ਕਈ ਸ਼ਹਿਰਾਂ ਵਿਚ ਦੁਕਾਨਾਂ ਖੋਲੀਆਂ ਹੋਈਆਂ ਸਨ । ਬੰਗਕੋਕ ਵਿਚ ਸਿਖਾਂ ਦੇ ਦੇ ਗੁਰਦਾਰੇ ਸਨ, ਇਕ ਤੱਤ ਖਾਲਸੇ ਦੇ ਸਿਖਾਂ ਦਾ ਅਤੇ ਇਕ ਕੂਕਿਆਂ ਦਾ। ਤੱਤ ਖਾਲਸੇ ਦੇ ਗੁਰਦਾਰੇ ਦੇ ਆਗੂ ਉਸ ਸਮੇਂ ਸ੍ਰੀ ਬੁਢਾ ਸਿੰਘ ਸਨ, ਜੋ ਸਿਆਮ ਵਿਚ ਸਭ ਤੋਂ ਅਮੀਰ ਹਿੰਦੀ ਸਨ। | ਪਹਿਲਾ ਪਰਚਾ ਨਿਕਲਣ ਦੇ ਜਲਦੀ ਹੀ ਪਿਛੋਂ “ਗਦਰ” ਅਖਬਾਰ ਬੰਗਕੋਕ ਵਿਚ ਆਉਣਾ ਸ਼ੁਰੂ ਹੋ ਗਿਆ ਅਤੇ ਸ੍ਰੀ ਜੀਵਨ ਸਿੰਘ, ਸ਼੍ਰੀ ਇੰਦਰ ਸਿੰਘ, ਸ਼੍ਰੀ ਧਰਮ ਸਿੰਘ, ਸ਼ੂ ਚੇਤ ਰਾਮ ਅਤੇ ਸ਼੍ਰੀ ਕਰਮ ਚੰਦ ਦੇ ਉਦਮ ਨਾਲ ਸਿਆਮ ਵਿਚ ਹੋਰ ਥਾਈਂ ਵੰਡਿਆ ਜਾਣ ਲਗ ਪਿਆ । “ਗਦਰ” ਦੇ ਆਉਣ ਨਾਲ ਸਿਆਮ ਵਿਚ ਇਨਕਲਾਬੀ ਚਰਚਾ ਦਾ ਮੁਢ ਬੱਝ ਗਿਆ*, ਅਤੇ ਅਮਰੀਕਾ ਤੋਂ ਆਉਣ ਵਾਲੇ ਗਦਰੀ ਇਨਕਲਾਬੀਆਂ ਦੇ ਕੰਮ ਵਾਸਤੇ ਜ਼ਮੀਨ ਤਿਆਰ ਹੋ ਗਈ । “ਗਦਰ' ਅਖਬਾਰ ਨੂੰ ਆਉਂਦਿਆਂ ਜਦ ਮਹੀਨਾ ਕੁ ਹੋਇਆ ਸੀ, ਉਸ ਸਮੇਂ ਸ੍ਰੀ ਹੀਰਾ ਸਿੰਘ (ਪਿੰਡ ਚਰੜ, ਜ਼ਿਲਾ ਲਾਹੌਰ) ਬੰਗਕੋਕ ਆ ਗਏ, ਅਤੇ ਉਨਾਂ ਗੁਰਦਾਰੇ ਵਿਚ ਇਨਕਲਾਬੀ ਲੈਕਚਰ ਦਿਤੇ । ਸ਼੍ਰੀ ਹੀਰਾ ਸਿੰਘ ਨੂੰ ਹਾਂਗ ਕਾਂਗ ਤੋਂ ਦੇਸਨਿਕਾਲਾ ਦਿਤਾ ਗਿਆ ਸੀ, ਅਤੇ ਰਸਤੇ ਵਿਚ ਸਿੰਘਾਪੁਰ ਵੀ ਗਦਰ ਦਾ ਪ੍ਰਚਾਰ ਕਰਦੇ ਆਏ ਸਨ। ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ ਅਤੇ ਸ੍ਰੀ ਸੋਹਨ ਲਾਲ ਪਾਥਕ’, ਜੋ ਗਦਰ ਪਾਰਟੀ ਨੇ ਸਿੱਧੇ ਸੈਨਵਾਂਸਿਸਕੋ ਤੋਂ ਭੇਜੇ ਸਨ, ਵੀ ਸੰਨ ੧੯੧੪ ਦੇ ਪਿਛਲੇ ਹਿੱਸੇ ਵਿਚ§ ਬੰਗਕੋਕ ਪੁਜ ਗਏ । ਸ੍ਰੀ ਸੋਹਨ ਲਾਲ ਅਮਰੀਕਾ ਜਾਣ ਤੋਂ ਪਹਿਲੋਂ ਸਿਆਮ ਵਿਚ ਰਹਿ ਚਕੇ ਸਨ ਅਤੇ ਓਥੋਂ ਦੇ ਬਹੁਤ ਸਾਰੇ ਹਿੰਦੀ ਵਸਨੀਕਾਂ ਨੂੰ ਜਾਣਦੇ ਸਨ । ਉਨ੍ਹਾਂ ਸਿਆਮ ਆਉਂਦਿਆਂ ਹੀ ਆਪਣੇ ਪਰਾਣੇ ਦੋਸਤਾਂ ਨੂੰ ਗਦਰ ਪਾਰਟੀ ਵਿਚ ਸ਼ਾਮਲ ਕਰਨ ਲਈ ਉਭਾਰਿਆ। ਏਥੋਂ ਤਕ ਸਿਆਮ ਵਿਚ ਗਦਰੀ ਇਨਕਲਾਬੀਆਂ ਦੀਆਂ ਕਾਰਵਾਈਆਂ ਗਦਰ ਪਾਰਟੀ ਦੀ ਉਸ ਪਲੈਨ ਦਾ ਹਿੱਸਾ ਸਨ, ਜਿਸਦਾ ਮਕਸਦ ਜਾਂ ਬਦੇਸ਼ਾਂ ਵਿਚੋਂ ਹਿੰਦੀਆਂ ਨੂੰ ਪ੍ਰੇਰ ਕੇ Rowlett Keport, p. 120. ਇਸ ਬਾਰੇ ਦਿੱਤੀ ਗਈ ਵਾਕਫੀਅਤ ਬਹੁਤੀ ਮਾਂਡਲੇ ਕੰਸ ਦੇ ਫੈਸਲੇ, ਰੋਲਟ ਰੀਪਟ ਦੇ ਤੇਰਵੇਂ ਕਾਂਡ, ਅਤੇ ਤੀਸਰੇ ਕੇਸ ਦੇ ਫੈਸਲੇ (ਪੰਨਾ ੪੩ ਤੋਂ ੪੫) ਵਿਚੋਂ ਅੱਡ ਅੱਡ ਬਾਵਾਂ ਤੋਂ ਲਈ ਗਈ ਹੈ, ਜਿਨ੍ਹਾਂ ਬਾਰੇ ਨਿਖੇੜ ਕੇ ਹਵਾਲ ਦੇਣ ਨਾਲ ਇਨਾਂ ਦੀ ਭਰਮਾਰ ਹੋ ਜਾਣੀ ਸੀ। ਇਸ ਵਾਸਤੇ, ਸਵਾਏ ਜ਼ਰੂਰੀ ਥਾਵਾਂ ਦੇ, ਕੇਵਲ ਉਸ ਵਾਕਫੀਅਤ ਬਾਰੇ ਹਵਾਲੇ ਦਿੱਤੇ ਗਏ ਹਨ ਜੋ ਇਨਾਂ ਲਿਖਤਾਂ ਤੋਂ ਬਾਹ ਲਈ ਗਈ ਹੈ। ਇਨਕਲਾਬੀ ਮੁਹਿੰਮ ਲਈ ਦੇਸ ਭੇਜਣ ਦਾ ਸੀ, ਜਾਂ ਹਿੰਦ ਵਿਚ ਬਲਵਾ ਹੋਣ ਦੀ ਸੂਰਤ ਵਿਚ ਗਵਾਂਢੀ ਦੇਸ਼ਾਂ ਵਿਚ ਵੀ ਨਾਲ ਲਗਵੇਂ ਬਲਵੇ ਕਰਵਾਉਣ ਦਾ ਸੀ। ਇਸ ਸਮੇਂ ਜਰਮਨਾਂ ਨਾਲ ਗਦਰ ਪਾਰਟੀ ਦਾ ਅਜੇ ਉਹ ਗੁੜਾ ਤਾਲ ਮੇਲ ਨਹੀਂ ਸੀ ਕਾਇਮ ਹੋ ਸਕਿਆ ਜੋ fuਛੋਂ ਕਾਇਮ ਕੀਤਾ ਗਿਆ । ਬਰਲਨ ਵਿਚ ਹਿੰਦੀ ਇਨਕਲਾਬੀਆਂ ਦੀ ਕਮੇਟੀ ਅਕਤੂਬਰ ੧੯੧੪ ਵਿਚ ਬਣੀ, ਅਤੇ ਇਹ ਪਹਿਲੋਂ ਅੰਗਰੇਜ਼ਾਂ ਵਿਰੁਧ ਸਾਹਿਤ ਛਾਪਣ ਅਤੇ ਵੰਡਣ ਵਿਚ ਰੁਝੀ ਰਹੀ। ਇਸ ਕਮੇਟੀ ਨੂੰ ਹੋਰ ਕੰਮਾਂ ਵਲ ਧਿਆਨ ਦੇਣ ਵਿਚ ਵਕਤ ਲਗਾ*; ਅਤੇ ਸ੍ਰੀ ਹਰੰਭਾ ਲਾਲ ਗੁਪਤਾ, ਜਿਨ੍ਹਾਂ ਨੇ ਜਰਮਨਾਂ ਦੇ ਸਿਆਮ-ਬਰਮਾ ਦੀ ਸਕੀਮ ਨਾਲ ਜੋੜ ਜੋੜਨ ਵਿਚ ਬਹੁਤਾ ਹਿੱਸਾ ਲਿਆ, ਨੂੰ ਜਰਮਨੀ ਵਲੋਂ ਅਮਰੀਕਾ ਵਿਚ ਆਪਣਾ ਕਾਰਿੰਦਾ ਪਿਛੋਂ ਨੀਯਤ ਕੀਤਾ ਗਿਆ। ਸ੍ਰੀ ਸੋਹਨ ਲਾਲ ‘ਪਾਬਕ` ੧੯੧੪ ਦੇ ਅਖੀਰ ਵਿਚ ਸਿਆਮ ਪੁਜ ਚੁਕੇ ਸਨ, ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਸਿਆਮ ਪੁਜਣ ਵਿਚ ਕੁਝ ਵਕਤ ਵੀ ਲਗਾ ਹੋਵੇਗਾ । ਹਿੰਦ ਵਿਚ ਗਦਰ ਪਾਰਟੀ ਲਹਿਰ ਦੀ ਮੁਹਿੰਮ ਫੇਲ ਹੋ ਜਾਣ ਕਰਕੇ, ਅਤੇ ਪਿਛੋਂ ਜਰਮਨੀ ਨਾਲ ਗਦਰ ਪਾਰਟੀ ਦੇ ਸੰਬੰਧ ਗੁੜੇ ਹੋ ਜਾਣ ਕਰਕੇ, ਸਿਆਮ-ਬਰਮਾ ਵਿਚ ਗਦਰੀ ਕਾਰਵਾਈਆਂ ਦਾ ਪਿਛੋਂ ਮੰਤਵ ਅਤੇ ਸ਼ਕਲ ਬਦਲ ਗਈ । ਹੁਣ ਇਸ ਸਕੀਮ ਦਾ ਮਕਸਦ ਇਹ ਹੋ ਗਿਆ ਕਿ ਸਿਆਮ ਵਿਚਲੇ ਹਿੰਦੀਆਂ ਨੂੰ ਫੌਜੀ ਸਿਖਲਾਈ ਦੇ ਕੇ ਅਤੇ ਬਰਮਾ ਮਿਲਟਰੀ ਪੋਲੀਸ ਦੇ ਹਿੰਦੀਆਂ ਨੂੰ ਪ੍ਰੇਰ ਕੇ, ਇਨ੍ਹਾਂ ਦੋਵਾਂ ਦੀ ਮਦਦ ਨਾਲ ਬਰਮਾ (ਜਿਥੇ ਗੋਰਾ ਫੌਜ ਨਾ ਹੋਇਆਂ ਬਰਾਬਰ ਸੀ, ਅਤੇ ਜਿਸ ਦੇ ਰੱਖਿਆ ਬਹੁਤੀ ਸਿਖ ਮਿਲਟਰੀ ਪੋਲੀਸ ਉੱਤੇ ਨਿਰਭਰ ਸੀ*) ਉਤੇ ਕਬਜ਼ਾ ਕੀਤਾ ਜਾਏ । ਜੇਕਰ ਬਰਮਾ ਵਿਚ ਹੋਏ ਗਦਰ ਦੀ ਮਿਸਾਲ ਨੂੰ ਵੇਖ ਕੇ ਹਿੰਦ ਵਿਚ ਆਪਣੇ ਆਪ ਗਦਰ ਸ਼ਰੂ ਨਾ ਹੋਵੇ, ਤਾਂ ਬਰਮਾ ਨੂੰ ਅੱਡਾ ਬਣਾ ਕੇ ਹਿੰਦ ਉੱਤੇ ਹੱਲਾ ਕੀਤਾ ਜਾਏ । ਫਿਰ ਕਾਲੇ ਪਾਣੀ ਦੇ ਟਾਪੂਆਂ ਉੱਤੇ ਕਬਜ਼ਾ ਕੀਤਾ ਜਾਣਾ ਸੀ, ਕੈਦੀਆਂ ਨੂੰ ਰਿਹਾ ਕਰਕੇ ਉਨਾਂ ਨੂੰ ਫੌਜ ਵਿਚ ਭਰਤੀ ਕੀਤੇ ਜਾਣਾ ਸੀ, ਅਤੇ ਇਨਾਂ ਟਾਪੂਆਂ ਨੂੰ ਅਗੋਂ ਦੀਆਂ ਕਾਰਵਾਈਆਂ ਦਾ ਅੱਡਾ ਬਣਾਇਆ ਜਾਣਾ ਸੀ। ਕਿਉਂਕਿ ਸਿਆਮ-ਬਰਮਾ ਦੀ ਇਸ ਸਕੀਮ, ਅਤੇ ਪਿੱਛੇ ਦੱਸੀ ਜਾ ਚੁਕੀ ਬੰਗਾਲੀ ਇਨਕਲਾਬੀਆਂ ਉੱਤੇ ਨਿਰਭਰ ਸਕੀਮ, ਦੋਵੇਂ ਸ਼ੰਘਾਈ ਦੇ ਜਰਮਨ ਜਨਰਲ ਕੌਂਸਲ ਦੀ ਨਿਗਰਾਨੀ ਹੇਠਾਂ ਚਲ ਰਹੀਆਂ ਸਨ, ਇਸ ਵਾਸਤੇ ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਬਰਮਾ ਅਤੇ ਬੰਗਾਲ ਵਿਚ ਇਨਕਲਾਬੀ ਕਾਰਵਾਈਆਂ ਨੂੰ ਜੋੜ ਮੇਲ ਕੇ ਚਲਾਇਆ ਜਾਣਾ ਸੀ। ਸਿਆਮ-ਬਰਮਾ ਦੀਆਂ ਇਨਕਲਾਬੀ ਕਾਰਵਾਈਆਂ ਦਾ ਧੁਰਾ ਗਦਰ ਪਾਰਟੀ ਦੇ ਇਨਕਲਾਬੀ ਸਨ, ਜਿਨ੍ਹਾਂ ਦੇ ਆਗੂ ਸ੍ਰੀ ਸੋਹਨ ਲਾਲ ‘ਪਾਬਕ`, ਸ੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ`, ਅਤੇ ਭਾਈ ਸੰਤੋਖ ਸਿੰਘ ਸਨ । “ਭਾਈ’ ਬਲਵੰਤ ਸਿੰਘ ‘ਗਰੰਥੀ’ ਕੈਨੇਡਾ ਵਾਲੇ ਅਤੇ ਜੋਧ ਸਿੰਘ (ਜਿਸ ਨੇ ਇਸ ਸਕੀਮ ਦਾ ਮੋਹਰੀ ਬਣਨਾ ਸੀ, ਪਰ ਜੋ ਪਿਛੋਂ ਵਾਅਦਾ ਮੁਆਫ ਗਵਾਹ

  • Second Case, Judegement. p. 22. Ibid, p. 191. Rowlatt Report, p. 171. Mandlay Case, Judgement, p. 33.
  • Rowiatt Report, p. 120.

“O'Dwyer, p 189. +Igemonger and Slattery, p 133. Rowlatt Report, p. i20; O'Dwye p. 189; Third Cose, Judgement, p. 44. (Ieemonger and Slattery p. 133. ੧੩੭ Digitined by Panjab Digital Library www.panjaldigitib.org