|
ਬਣ ਗਿਆ) ਵੀ ਸਿਆਮ ਦੀ ਸਕੀਮ ਵਿਚ ਹਿੱਸਾ ਲੈਣ ਖਾਤਰ ੧੭ ਜੁਲਾਈ ਨੂੰ ਬੰਗਕੋਕ ਅਪੜੇ, ਪਰ ਜਲਦੀ ਹੀ ਪਿਛੋਂ ੧ ਅਗੱਸਤ ਨੂੰ ਗ੍ਰਿਫਤਾਰ ਕੀਤੇ ਗਏ[1]। ‘ਭਾਈ ਭਗਵਾਨ ਸਿੰਘ, ਜੋ ਕੈਨੇਡਾ ਵਿਚੋਂ ਜਲਾਵਤਨ ਕੀਤੇ ਗਏ ਸਨ ਅਤੇ ਸੰਸਾਰ ਯੁੱਧ ਛਿੜਨ ਪਿਛੋਂ ਗਦਰ ਪਾਰਟੀ ਦੇ ਪ੍ਰਧਾਨ ਬਣੇ ਸਨ, ਵੀ ਅਮਰੀਕਾ ਤੋਂ ਸਿਆਮ-ਬਰਮਾ ਦੀ ਸਕੀਮ ਵਿਚ ਹਿੱਸਾ ਲੈਣ ਆਏ ਸਨ[2]। ਪਰ ਉਹ ਅਜੇ ਮਨੀਲਾ (ਫਿਲੋਪੀਨਸ) ਵਿਚ ਗਦਰੀ ਮੁਹਿੰਮ ਵਾਸਤੇ ਰਕਰੂਟ ਭਰਤੀ ਕਰਨ ਵਿਚ ਲਗੇ ਹੋਏ ਸਨ ਜਦ ਸਿਆਮ ਵਿਚ ਇਨਕਲਾਬੀਆਂ ਦੀ ਫੜੋ ਫੜਾਈ ਹੋ ਗਈ। ਜਰਮਨਾਂ ਨੇ ਹਿੰਦੀਆਂ ਨੂੰ ਫੌਜੀ ਸਿਖਲਾਈ ਦੇਣੀ ਸੀ। ਵੇਹਡੇ, ਬੋਇਮ ਅਤੇ ਸਟੱਰਨੱਕ (Wehde, Boehm and Sterneck) ਨਾਮੀਂ ਜਰਮਨਾਂ ਨੇ ਸਿਆਮ ਪੁਜਣਾ ਸੀ, ਅਤੇ ਉਨ੍ਹਾਂ ਦਸ ਹਜ਼ਾਰ ਹਿੰਦੀਆਂ ਦੀ ਕਮਾਨ ਸੰਭਾਲਨੀ ਸੀ, ਜੋ ਕਿਹਾ ਜਾਂਦਾ ਸੀ ਕਿ ਓਥੇ ਤਿਆਰ ਸਨ[3]। ਜਰਮਨੀ ਨੇ ਹਥਿਆਰ ਪੁਚਾਨ ਦਾ ਪ੍ਰਬੰਧ ਵੀ ਕੀਤਾ; ਪਰ ਕਿਉਂਕਿ ਇਸ ਦਾ ਬੰਗਾਲੀ ਇਨਕਲਾਬੀਆਂ ਦੀ ਸਕੀਮ ਨਾਲ ਵੀ ਸੰਬੰਧ ਹੈ, ਇਸ ਵਾਸਤੇ ਇਸ ਦਾ ਵਖਰਾ ਜ਼ਿਕਰ ਕੀਤਾ ਜਾਵੇਗਾ। ਬਰਮਾ ਮਿਲਟਰੀ ਪੌਲੀਸ ਦੇ ਮੁਸਲਮਾਨਾਂ ਅਤੇ ਮੁਸਲਮਾਨ ਫੌਜੀਆਂ ਨੂੰ ਪ੍ਰੇਰਨ ਵਾਸਤੇ ਬਰਮਾ ਵਿਚ ਤੁਰਕੀ ਜੁੱਟ ਦੇ ਅਨਸਰਾਂ ਨੇ ਵੀ ਗਦਰ ਪਾਰਟੀ ਦੇ ਇਨਕਲਾਬੀਆਂ ਨਾਲ ਮਿਲ ਕੇ ਯਤਨ ਕੀਤੇ। ਸਿਆਮ ਵਿਚ ਜਰਮਨ ਐਨਜੀਨਅਰਾਂ ਦੀ ਨਿਗਰਾਨੀ ਹੇਠ ਉਨ੍ਹੀ ਦਿਨੀ ਇਕ ਰੇਲਵੇ ਲਾਈਨ ਬਣ ਰਹੀ ਸੀ। ਜਿਸ ਜਗਾ ਰੇਲ ਦੀ ਪਟੜੀ ਅਪੜੀ ਸੀ ਉਸ ਦਾ ਨਾਮ ਬੈਨਪਿਨ ਸੀ, ਅਤੇ ਪਾਖੋ (Pakho) ਬੈਨਪਿਨ ਤੋਂ ਥੋੜੀ ਦੂਰ ਅਗੇ ਸੀ। ਸ਼੍ਰੀ ਅਮਰ ਸਿੰਘ ਜਰਮਨ ਐਨਜੀਨਅਰਾਂ ਦੇ ਨਾਲ ਇਸ ਰੇਲਵੇ ਲਾਈਨ ਉਤੇ ਸਰਵੇਅਰ (Surveyer) ਦਾ ਕੰਮ ਕਰਦੇ ਸਨ, ਅਤੇ ਉਨ੍ਹੀ ਦਿਨੀ ਪਾਖੋ ਰਹਿੰਦੇ ਸਨ। ਸ਼੍ਰੀ ਅਮਰ ਸਿੰਘ ਸਿਆਮ ਦੇ ਗਦਰੀਆਂ ਦੇ ਲੀਡਰ ਸਨ, ਅਤੇ ਉਨ੍ਹਾਂ ਦਾ ਘਰ ਸਿਆਮ-ਬਰਮਾ ਸਕੀਮ ਚਲਾਉਣ ਵਾਸਤੇ ਗਦਰ ਪਾਰਟੀ ਦੇ ਇਨਕਲਾਬੀਆਂ ਦਾ ਹੈਡ ਕਵਾਟਰ ਬਣ ਗਿਆ[4]। ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ[5], ਅਮਰੀਕਾ ਵਿਚ ਜੋ ਗਦਰ ਪਾਰਟੀ ਦੇ ਉਘੇ ਲੀਡਰਾਂ ਵਿਚੋਂ ਸਨ ਅਤੇ ਜਿਨ੍ਹਾਂ ਨੂੰ ਅਮਰੀਕਾ ਤੋਂ ੨੬ ਸਤੰਬਰ ੧੯੧੪ ਨੂੰ ਜਲਾਵਤਨ ਕੀਤਾ ਗਿਆ ਸੀ, ਜਨਵਰੀ ਦੇ ਅਖੀਰ ਵਿਚ ਬੰਗਕੋਕ ਅਪੜੇ। ਦੋ ਤਿਨ ਦਿਨ ਬੰਗਕੋਕ ਠਹਿਰ ਕੇ ਉਹ ਬੈਨਪਿਨ ਚਲੇ ਗਏ, ਜਿਥੇ ਦੱਸ ਦਿਨ ਪਿਛੋਂ ਉਨ੍ਹਾਂ ਨੂੰ ਸ਼੍ਰੀ ਸੋਹਨ ਲਾਲ ‘ਪਾਥਕ’, ਜੋ ਸਿਆਮ ਬਰਮਾ ਵਿਚ ਕੰਮ ਕਰਨ ਲਈ ਗਦਰ ਪਾਰਟੀ ਨੇ ਪਹਿਲੋਂ ਭੇਜੇ ਹੋਏ ਸਨ[6], ਆ ਮਿਲੇ। ਲਾ: ਹਰਦਿਆਲ ਪਿਛੋਂ ਗਦਰ ਪਾਰਟੀ ਦੇ ਬਣੇ ਜਨਰਲ ਸੱਕਤ ‘ਭਾਈ’ਸੰਤੋਖ ਸਿੰਘ (ਜੋ ਸਿਆਮ, ਮਲਾਯਾ ਤੇ ਸਿੰਘਾਪੁਰ ਵਿਚ ਗਦਰ ਸੁਸਾਇਟੀਆਂ |
ਬਨਾਉਣ ਆਏ ਸਨ[7], ਅਤੇ ਜਿਨ੍ਹਾਂ ਬਾਰੇ ਇਹ ਵੀ ਸ੍ਰੋਤ ਹੈ ਕਿ ਮਲਾਯ ਵਿਚ ਗਦਰ ਕਰਾਉਣ ਲਈ ਯਤਨ ਕਰਦੇ ਰਹੇ) ਵੀ ਸ਼ੰਘਾਈ ਅਤੇ ਸ਼ਾਇਦ ਮਲਾਯ ਵਿਚੋਂ ਹੁੰਦੇ ਹੋਏ ਪਾਖੋ ਆ ਪੁਜੇ। ਸ਼੍ਰੀ ਸੋਹਨ ਲਾਲ ‘ਪਾਬਕ' ਅਤੇ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ' ਜਲਦੀ ਹੀ ਬਰਮਾ ਵਿਚ ਕੰਮ ਕਰਨ ਚਲੇ ਗਏ; ਅਤੇ ‘ਭਾਈ’ ਸੰਤੋਖ ਸਿੰਘ, ਜੋ ‘ਭਾਈ’ ਜਾਂ ਨਿਹਾਲ ਸਿੰਘ ਦੇ ਬਣਾਵਟੀ ਨਾਮ ਹੇਠ ਕੰਮ ਕਰਦੇ ਸਨ, ਪਾਖੋ ਦੇ ਹੈਡਕਵਾਟਰ ਦੇ ਇੰਚਾਰਜ ਬਣਕੇ ਸਿਆਮ-ਬਰਮਾ ਦੀ ਸਕੀਮ ਨੂੰ ਚਲਾਉਣ ਲਗ ਪਏ। ‘ਭਾਈ’ਸੰਤੋਖ ਸਿੰਘ, ਸਿਆਮ-ਬਰਮਾ ਸਕੀਮ ਦਾ ਮਾਇਕ ਪ੍ਰਬੰਧ ਕਰਨ[8] ਤੋਂ ਇਲਾਵਾ, “ਬੰਗਕੋਕ ਦੇ ਜਰਮਨ ਏਜੰਟ ਨਾਲ ਤਾਲ ਮੇਲ ਰਖਦੇ; ਉਨਾਂ ਦਾ ਉਤੀ ਸਿਆਮ ਵਿਚ ਪਾਖੋ ਹੈਡਕਵਾਟਰ ਸੀ, ਜਿਥੇ ਓਹ ਇਕ ਫੌਜੀ ਸਲਾਹਕਾਰ ਨਾਲ ਮਿਲਕੇ ਹਿੰਦ ਨੂੰ ਦੋ ਮੁਹਿੰਮਾਂ ਭੇਜਣ ਦਾ ਅਤੇ ਅਮ੍ਰੀਕਾ ਤੋਂ ਆਉਣ ਵਾਲੇ ਹਥਿਆਰਾਂ ਅਤੇ ਦਾਰੂ ਸਿਕੇ ਨੂੰ ਲੈਣ ਅਤੇ ਲੁਕਾਉਣ ਦਾ ਪ੍ਰਬੰਧ ਕਰ ਰਹੇ ਸਨ[9];"। ਇਨ੍ਹਾਂ ਕਾਰਰਵਾਈਆਂ ਤੋਂ ਇਲਾਵਾ ਪਾਖੋ ਵਿਚ ਗਦਰੀ ਸਾਹਿਤ ਵੀ ਛਾਪਿਆ ਗਿਆ; ਅਤੇ ਬਰਮਾ ਵਿਚ ਪ੍ਰਚਾਰ ਕਰਨ ਹਿਤ ਜਾਣ ਆਉਣ ਵਾਲੀਆਂ ਟੋਲੀਆਂ ਦਾ ਅੱਡਾ ਵੀ ਪਾਖੋ ਸੀ। ਹਿੰਦ ਨੂੰ ਜੋ ਦੋ ਮੁਹਿੰਮਾਂ ਭੇਜੀਆਂ ਜਾਣੀਆਂ ਸਨ, ਉਨ੍ਹਾਂ ਲਈ ਰਕਰੂਟ ਸਿਆਮ ਵਿਚ ਬਣ ਰਹੀ ਰੇਲਵੇ ਲਾਈਨ ਉਤੇ ਕੰਮ ਕਰ ਰਹੇ ਸਿਖਾਂ ਅਤੇ ਧੁਰ ਪੂਰਬ ਦੇ ਦੇਸਾਂ ਵਿਚਲੇ ਹਿੰਦੀਆਂ ਵਿਚੋਂ ਇਨਕਲਾਬੀ ਭਰਤੀ ਕੀਤੇ ਜਾਣੇ ਸਨ। ‘ਭਾਈ’ ਭਗਵਾਨ ਸਿੰਘ ਇਸੇ ਖਾਤਰ, ਜਾਪਾਨ, ਚੀਨ, ਫਿਲੇਪਾਈਨ ਦੇਸਾਂ ਦਾ ਚਕਰ ਲਾ ਰਹੇ ਸਨ[10]। ਇਨਾਂ ਅਕੱਠੇ ਕੀਤੇ ਹੋਏ ਹਿੰਦੀ ਇਨਕਲਾਬੀਆਂ ਨੂੰ ਜਰਮਨ ਫੌਜੀ ਅਫਸਰਾਂ ਨੇ ਫੌਜੀ ਸਿਖਲਾਈ ਦੇਣੀ ਸੀ, ਅਤੇ ਫਿਰ ਅਮਰੀਕਾ ਤੋਂ ਆਉਣ ਵਾਲੇ ਹਥਿਆਰਾਂ ਨਾਲ ਸਨੱਧ ਬੱਧ ਕਰਕੇ ਯੂਨਾਨ (ਚੀਨ) ਰਾਹੀਂ ਬਰਮਾ ਉਤੇ ਹੱਲਾ ਕਰਨ ਵਾਸਤੇ ਪਾਰਟੀ ਭੇਜਣੀ ਸੀ। ਇਕ ਗਵਾਹੀ ਮੁਤਾਬਕ ਸਿਆਮ ਦੀ ਸਕੀਮ ਵਾਸਤੇ ਮਨੀਲਾ ਵਿਚੋਂ ਤਿਨ ਸੌ ਜਰਮਨ ਵੀ ਭਰਤੀ ਕੀਤੇ ਜਾਣੇ ਸਨ[11]। ਯੂਨਾਨ (ਚੀਨ) ਦੀ ਮੁਹਿੰਮ ਦਾ ਪ੍ਰਬੰਧ ਕਰਨ ਵਾਸਤੇ ਹੁਸੈਨ ਖਾਨ (ਪਿੰਡ ਪੰਜ ਲਸਾ, ਜ਼ਿਲ੍ਹਾ ਅੰਬਾਲਾ ਦਾ ਰਾਜਪੂਤ), ਜੋ ਓਵਰਸੀਅਰ ਦਾ ਕੰਮ ਕਰਦਾ ਸੀ ਅਤੇ ਜੋ ਪਿਛੋਂ ਇਕਬਾਲੀ ਹੋ ਗਿਆ, ਨੂੰ ਯੂਨਾਨ ਵੱਲ ਭੇਜਿਆ ਗਿਆ। ਯੂਨਾਨ ਜਾਂ ਸੀਮੌਓ (Siemow) ਉਸ ਨੂੰ ਦੋ ਜਰਮਨ ਅਫਸਰ ਮਿਲਣੇ ਸਨ, ਓਥੋਂ ਉਨ੍ਹਾਂ ਮਿਲਕੇ ਛੋਬਿਨਟਨ ('hobinti) ਜਾਣਾ ਸੀ, ਜਿਥੇ ਹੋਰ ਆਦਮੀ ਅਕੱਠੇ ਹੋਣੇ ਸਨ। ਓਥੋਂ ਇਸ ਪਾਰਟੀ ਨੇ |
੧੩੮
- ↑ Third Case, Judgement, p. 44.
- ↑ Isemonger and Slattery, p. 133.
- ↑ lbid, ਦਸ ਹਜ਼ਾਰ ਦੀ ਗਿਣਤੀ ਵਧਾਕੇ ਦੱਸੀ ਗਈ ਜਾਪਦੀ ਹੈ।
- ↑ Mandlay Case, Judgement. p. 264.
- ↑ ਸ਼੍ਰੀ ਹਰਨਾਮ ਸਿੰਘ ਬਾਰੇ ਮਾਂਡਲੇ ਕੇਸ ਦੇ ਜੱਜ ਲਿਖਦੇ ਹਨ ਕਿ ਉਹ ਚੰਗੇ ਪੜ੍ਹੇ ਲਿਖੇ ਅਤੇ ਸਿਆਣੇ ਸਜਣ ਸਨ, ਅਤੇ ਸਿਆਮ ਵਿਚ ਪਾਰਟੀ ਦੇ ਲੀਡਰਾਂ ਵਿਚੋਂ ਨਿਰਸੰਦੇਹ ਇਕ ਸਨ। (Mandky Case, Judgement, pp. 264—265.),
- ↑ Rowlatt Report, p. 171.
- ↑ Third Case, Judgement, p. 27; San Francisco Trial, Charge to the Jury by the Judge, p. 711.
- ↑ Mandlay Case, Evidence of Hussain Khan.
- ↑ San Francisco Trial, Charge to the Jury by the Judge, p. 711.
- ↑ San Francisco Trial, Testimony of J.S. Robertson; The Pioneer, May 13, 1918.
- ↑ Third case. Judgement, p. 44; ਸ਼੍ਰੀ ਅਮੀਰ ਸਿੰਘ ਸਰਵੇਅਰ, ਜਿਨ੍ਹਾਂ ਦਾ ਘਰ ਸਿਆਮ-ਬਰਮਾ ਸਕੀਮ ਦਾ ਅੱਡਾ ਸੀ, ਦਾ ਬਿਆਨ ਹੈ ਕਿ ਚੀਨ ਦੇ ਕਿਆਊ ਟਾਪੂ ਵਿਚ ਜੋ ਜਰਮਨ ਕੈਦ ਕੀਤੇ ਗਏ ਸਨ, ਉਨ੍ਹਾਂ ਵਿਚੋਂ ਬਹੁਤ ਸਾਰੀ ਗਿਣਤੀ ਭਜ ਨਿਕਲੀ ਸੀ ਅਤੇ ਉਨ੍ਹਾਂ ਬਰਮਾ ਉਤੇ ਹੱਲਾ ਕਰਨ ਵਿਚ ਸਾਥ ਦੇਣਾ ਸੀ। ਪਰ ਇਸ ਬਿਆਨ ਦੀ ਤਸਦੀਕ ਨਹੀਂ ਹੋ ਸਕੀ।