ਪੰਨਾ:ਗ਼ਦਰ ਪਾਰਟੀ ਲਹਿਰ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਰਮਾ ਉਤੇ ਹਮਲਾ ਕਰਨਾ ਸੀ । ‘ਭਾਈ ਭਗਵਾਨ ਸਿੰਘ ਨੇ ਚੋਬਿਨਟਿਨ ਆ ਮਿਲਣਾ ਸੀ ਅਤੇ ਉਨਾਂ ਆਪਣੇ ਨਾਲ ਦੋ ਮਸ਼ੀਨਗੰਨਾਂ ਲਿਆਉਣੀਆਂ ਸਨ । ਸ੍ਰੀ ਐਮ. ਐਨ. ਰਾਏ (ਉਰਫ ਮਾਰਟਿਨ) ਨੇ ਦੱਖਣੀ ਚੀਨ ਦੀ ਸਰਕਾਰ ਨਾਲ ਸੰਬੰਧਤ ਇਕ ਕਰਮਚਾਰੀ ਚੰਗ ਪੋ ਤੋਂ ਹਥਿਆਰ ਲੈਣ ਦਾ yਬੰਧ ਕੀਤਾ ਸੀ, ਅਤੇ ਇਹ ਹੱਥਿਆਰ ਗਾਲਬਨ ਯੂਨਾਨ ਪਾਰਟੀ ਲਈ ਸਨ । ਚੰਗ ਪੋਂ ਨੇ ਸ੍ਰੀ ਰਾਏ ਨਾਲ ਇਹ ਵੀ ਇਕਰਾਰ ਕੀਤਾ ਸੀ ਕਿ ਉਹ ਹਿੰਦ ਨਾਲ ਲਗਵੀਂ ਚੀਨ ਦੀ ਸਰਹੱਦ ਉਤੇ ਗੜਬੜੀ ਦੇ ਹਾਲਾਤ ਪੈਦਾ ਕਰ ਦੇਵੇਗਾ*। ਯੂਨਾਨ ਜਾਣ ਵਾਸਤੇ ਹੁਸੈਨ ਖਾਨ ਇਕ ਹੋਰ ਆਦਮੀ ਬੋਘ ਸਿੰਘ ਨੂੰ ਨਾਲ ਲੈਕੇ ਚਿੰਘਮਈ ਤੋਂ ਚਿੰਪਰਾਈ ਗਿਆ । ਬੋਘ ਸਿੰਘ ਨੇ ਸ਼ਰਾਬ ਪੀਕੇ ਅਮਰੀਕਨ ਮਿਸ਼ਨਰੀ ਦੀ ਜਰਮਨ ਸੁਪੱਤਨੀ ਨੂੰ ਭੇਦ ਦੱਸਣਾ ਸ਼ੁਰੂ ਕਰ ਦਿਤਾ। ਇਸ ਵਾਸਤੇ ਬੋਘ ਸਿੰਘ ਵਾਪਸ ਭੇਜ ਦਿਤਾ ਗਿਆ, ਅਤੇ ਹਸੈਨ ਖਾਨ ਇਕ ਪਠਾਨ ਰਹਿਮਤ ਗੁਲ ਨੂੰ ਨਾਲ ਲੈਕੇ ਫਰਾਂਸੀਸੀ ਇਲਾਕੇ ਵਿਚੋਂ ਹੋਕੇ ਚੀਨ ਦੀ ਸਰੱਹਦ ਉਤੇ ਜਾ ਪੁਜਾ। ਚੀਨ ਦੇ ਕਰਮਚਾਰੀਆਂ ਨੇ ਉਨਾਂ ਉਤੇ ਫਰਾਂਸ ਦੇ ਜਾਸੂਮ ਹੋਣ ਦਾ ਸ਼ੱਕ ਕੀਤਾ, ਪਰ ਉਨਾਂ ਦੇ ਇਹ ਦੱਸਣ ਉਤੇ ਕਿ ਉਹ ਹਿੰਦੀ ਹਨ ਉਨਾਂ ਨੂੰ ਅਗ ਜਾਣ ਦਿਤਾ। ਪਰੰਤੂ ਜਦ ਉਹ ਔਗਲੇ (Monle) ਪੁਜੇ, ਚੀਨ ਦੇ ਅਧਿਕਾਰੀਆਂ ਨੇ ਹੁਸੈਨ ਖਾਨ ਅਤੇ ਉਸਦੇ ਪਠਾਨ ਸਾਥੀ ਨੂੰ ਫੜਕੇ ਲੌਆਇਨਵੇ (Loinve) ਦੇ ਅੰਗਰੇਜ਼ ਅਧਿਕਾਰੀਆਂ ਦੇ ਹਵਾਲੇ ਕਰ ਦਿਤਾ। ਬਰਮਾ ਉਤੇ ਬਾਹਰੋਂ ਹੱਲਾ ਕਰਨ ਵਾਲੀ ਪਾਰਟੀ ਭੇਜਣ ਦੇ ਨਾਲ ਲਗਵਾਂ ਇਸ ਸਕੀਮ ਦਾ ਬੜਾ ਜ਼ਰੂਰੀ ਹਿੱਸਾ ਇਹ ਸੀ ਕਿ ਬਰਮਾ ਦੀ ਮਿਲਟਰੀ ਪੌਲੀਸ ਅਤੇ ਫੌਜੀਆਂ ਨੂੰ ਗਦਰੀ ਇਨਕਲਾਬੀਆਂ ਨਾਲ ਮਿਲਕੇ ਬਰਮਾ ਦੇ ਅੰਦਰੋਂ ਬਗਾਵਤ ਕਰਨ ਲਈ ਪ੍ਰੇਰਿਆ ਜਾਏ । ਇਸ ਬਿਨਾਂ ਬਾਹਰੋਂ ਕੀਤੇ ਹੱਲਿਆਂ ਦੀ ਸਫਲਤਾ ਦੇ ਇਤਨੇ ਚਾਨਸ ਨਹੀਂ ਸਨ ਹੋ ਸਕਦੇ । ਬਰਮਾ ਵਿਚਲੀ ਹਿੰਦੀ ਫੌਜ ਅਤੇ ਮਿਲਟਰੀ ਪੌਲੀਸ ਨੂੰ ਵਰਗਲਾਉਣ ਖਾਤਰ ਤੁਰਕੀ ਜੁੱਟ ਅਤੇ ਗਦਰ ਪਾਰਟੀ ਦੇ ਇਨਕਲਾਬੀਆਂ ਨੇ ਮਿਲਵੇਂ ਯਤਨ ਕੀਤੇ*। ‘ਜਹਾਨੇ ਇਸਲਾਮ’ ਤੁਰਕੀ ਦਾ ਇਕ ਅਖਬਾਰ ਸੀ, ਜੋ ਕੁਸਤੁਨਤੁਨੀਆਂ ਤੋਂ ਛਪਦਾ ਸੀ, ਅਤੇ ਜਿਸ ਵਿਚ ਅਰਬੀ ਤੁਰਕੀ, ਹਿੰਦੀ, ਅਤੇ ਉਰਦੂ ਵਿਚ ਮਜ਼ਮੂਨ ਹੁੰਦੇ ਸਨ । ਇਸ ਦਾ ਉਰਦੂ ਦਾ ਹਿੱਸਾ ਇਕ ਪੰਜਾਬੀ ਸ਼ੀ ਆਬੁ ਸਯੱਦ ਤਿਆਰ ਕਰਦੇ ਸਨ, ਜੋ ਪਹਿਲਾਂ ਬਰਮਾ ਵਿਚ ਨੌਕਰੀ ਕਰਦੇ ਸਨ ਅਤੇ ਤਰਕੀ ਦੀ ਇਟਲੀ ਨਾਲ ਲੜਾਈ ਹੋਣ ਸਮੇਂ ਮਿਸਰ ਚਲੇ ਗਏ ਸਨ। ਗਦਰ ਦੇ ਨਾਲ ਹੀ ਇਹ ਅਖਬਾਰ ਬਰਮਾ ਵਿਚ ਭੇਜਿਆ ਜਾਂਦਾ । • The Pioneer, Lucknow, May 13, 1918. Mandlny Case, Evidence of Hussain ਸਤੰਬਰ ੧੯੧੪ ਵਿਚ ਲਾ: ਹਰਦਿਆਲ ਕੁਸਤੁਨਤੁਨੀਆਂ ਬੀ ਆਬੁ ਸਯੱਦ ਪਾਸ ਠਹਿਰੇ। ਸ੍ਰੀ ਆਬੂ ਸਯੱਦ ਦੇ ਮਸ਼ਵਰੇ ਉਤੇ ਸ੍ਰੀ ਮੁਲਾ ਦਾਊਦ ਨੂੰ ਰੰਗੂਨ ਵਿਚ ਤੁਰਕੀ ਦਾ ਕੌਂਸਲ ਨੀਯਤ ਕੀਤਾ ਗਿਆ। ਸੰਸਾਰ ਯੁਧ ਵਿਚ ਤੁਰਕੀ ਦੇ ਸ਼ਾਮਲ ਹੋਣ ਪਿਛੋਂ ਦੋ ਹਿੰਦੀ ਮੁਸਲਮਾਨ, ਹਕੀਮ ਫੇਮ ਅਲੀ ਅਤੇ ਸ਼ੀ ਅਲੀ ਅਹਿਮਦ ਸਦੀਕੀ, ਜੋ ਬਾਲਕਾਨ ਦੀ ਲੜਾਈ ਵਿਚ ਤੁਰਕੀ ਫੌਜਾਂ ਦੀ ਡਾਕਟਰੀ ਸਹਾਇਤਾ ਕਰਨ ਹਿੰਦ ਤੋਂ ਗਏ ਸਨ, ਰੰਗੁਨ ਆਏ । | ਇਸ ਸਮੇਂ ਰੰਗੁਨ ਦੇ ਕਈ ਮੁਸਲਮਾਨ ਅੰਗਰੇਜ਼ਾਂ ਤੋਂ ਬਦਜ਼ਨ ਸਨ । ਨਵੰਬਰ ੧੯੧੪ ਦੇ ਮਹੀਨੇ ਵਿਚ ਇਕ ਸੌ ਤੀਹਵੀਂ ਬਲੋਚ ਪਲਟਨ ਨੂੰ ਸਜ਼ਾ ਦੇਣ ਲਈ ਇਸ ਵਾਸਤੇ ਰੰਗੁਨ ਬਦਲ ਦਿੱਤਾ ਗਿਆ ਸੀ ਕਿ ਉਨ੍ਹਾਂ ਆਪਣਾ ਇਕ ਅਵਸਰ ਮਾਰ ਦਿੱਤਾ ਸੀ । ਇਸ ਪਲਟਨ ਦੇ ਰੰਗੁਨ ਅਪੜਨ ਦੇ ਜਲਦੀ ਹੀ ਪਿੱਛੋਂ, ਰੰਗੁਨ ਦੇ ਮੁਸਲਮਾਨਾਂ ਇਸ ਪਲਟਨ ਦੇ ਫੌਜੀਆਂ ਵਿਚ ‘ਗਦਰ' ਅਖਬਾਰ ਦਾ ਪ੍ਰਚਾਰ ਫੈਲਾ ਦਿੱਤਾ, ਅਤੇ ਜਨਵਰੀ ੧੯੧੫ ਤਕ ਇਹ ਪਲਟਨ ਬਗਾਵਤ ਲਈ ਤਿਆਰ ਹੋ ਗਈ। ਪਰ ਇਹ ਬਗਾਵਤ ੨੧ ਜਨਵਰੀ ਨੂੰ ਦੋ ਸੌ ਸਾਜ਼ਸ਼ੀਆਂ ਨੂੰ ਸਜ਼ਾ ਦੇ ਕੇ ਫੁਟਣ ਤੋਂ ਪਹਿਲੋਂ ਠੱਪ ਦਿੱਤੀ ਗਈ । ੨੮ ਦਸੰਬਰ ਦੇ ਕਰੀਬ ਸਿੰਘਾਪੁਰ ਦੇ ਇਕ ਗੁਜਰਾਤੀ ਮੁਸਲਮਾਨ ਵੱਲੋਂ ਰੰਗੁਨ ਆਪਣੇ ਲੜਕੇ ਨੂੰ ਭੇਜੀ ਚਿੱਠੀ ਪਕੜੀ ਗਈ; ਜਿਸ ਵਿਚ ਮਲਾਯ ਸਟੇਟਸ ਗਾਈਡ ਨਾਮੀ ਮਲਾਯ ਦੀ ਹਿੰਦੀ ਪਲਟਨ ਵਲੋਂ ਰੰਗੂਨ ਵਿਚ ਤੁਰਕੀ ਦੇ ਕੌਂਸਲ, ਸ੍ਰੀ ਅਹਿਮਦ ਮੁਲਾਂ ਦਾਉਦ, ਨੂੰ ਅਪੀਲ ਭੇਜੀ ਗਈ ਸੀ ਕਿ ਪਲਟਨ ਅੰਗਰੇਜ਼ਾਂ ਵਿਰੁਧ ਬਗਾਵਤ ਕਰਨ ਨੂੰ ਤਿਆਰ ਹੈ, ਅਤੇ ਇਕ ਤੁਰਕੀ ਜੰਗੀ ਜਹਾਜ਼ ਸਿੰਘਾਪੁਰ ਭੇਜਿਆ ਜਾਏ । ਇਸੇ ਦੌਰਾਨ ਵਿਚ ਸ਼੍ਰੀ ਅਹਿਮਦ ਅਲੀ ਅਤੇ ਸ਼੍ਰੀ ਫੈਮ ਅਲੀ ਨੇ ਇਕ ਖੁਫੀਆ ਸੁਸਾਇਟੀ ਬਣਾਈ, ੧੫000 ਰੁਪੈਯ ਅਕੱਠਾ ਕੀਤਾ, ਮੈਮਨ ਮੁਸਲਮ ਸਕੂਲ ਦੇ ਹੈਡਮਾਸਟਰ ਨੂੰ ਨਾਲ ਮਿਲਾਇਆ, ਅਤੇ ਇਕ ਮਸ਼ਹੂਰ ਹਬਿੱਆਰ ਬਾਹਰੋਂ ਚੋਰੀ ਲਿਆਉਣ ਵਾਲੇ ਰਾਹੀਂ ਹਬਿੱਆਰ ਅਕੱਠੇ ਕਰਨ ਦਾ ਪ੍ਰਬੰਧ ਕੀਤਾ । ਬਰਮਾ ਵਿਚ ਕੰਮ ਕਰਨ ਵਾਲੇ ਗਦਰੀ ਇਨਕਲਾਬੀਆਂ ਦੇ ਲੀਡਰ ਸੀ ਸੋਹਨ ਲਾਲ ਪਾਥਕ ਅਤੇ ਸ੍ਰੀ ਹਰਨਾਮ ਸਿੰਘ “ਕਾਹਰੀ ਸਾਰੀ’ ਸਨ। ਫਰਵਰੀ ਦੇ ਅਖੀਰ ਵਿਚ ਗਦਰ ਪਾਰਟੀ ਦੇ ਇਨਕਲਾਬੀ ਬਰਮਾ ਵਿਚ ਆਉਣੇ ਸ਼ੁਰੂ ਹੋ ਗਏ । ਸਭ ਤੋਂ ਪਹਿਲੋਂ ਸ੍ਰੀ ਸੋਹਨ ਲਾਲ ‘ਪਾਬਕ’ ਅਤੇ ਸ੍ਰੀ ਹਰਨਾਮ ਸਿੰਘ “ਕਾਹਰੀ ਸਾਹਰੀ’ ਨੇ ਹੁਸੈਨ ਖਾਨ ਅਤੇ ਚੇਤ ਰਾਮ, ਜੋ ਗਦਰੀਆਂ ਨਾਲ ਸਿਆਮ ਤੋਂ ਸ਼ਾਮਲ ਹੋਏ ਸਨ, ਨੂੰ ਰੰਗੁਨ ਠਹਿਰਨ ਵਾਸਤੇ ਜਗਾ ਦਾ ਪ੍ਰਬੰਧ ਕਰਨ ਲਈ ਭੇਜਿਆ । ਹੁਸੈਨ ਖਾਨ ਅਤੇ ਸ੍ਰੀ ਚੇਤ ਰਾਮ ਰੰਗੁਨ ਅਪੜਕੇ ਇਕ ਦੋ ਦਿਨ ਗੁਰਦਵਾਰੇ ਠਹਿਰੇ, ਜਿਥੇ ਉਨ੍ਹਾਂ ਨੂੰ ਸ੍ਰੀ ਹੀਰਾ ਸਿੰਘ ‘ਚਰੜ (ਜੋ ਸਿਆਮ ਤੋਂ ਹੋਕੇ ਆਏ ਸਨ ਅਤੇ ਇਸ ਕਰਕੇ ਉਨ੍ਹਾਂ ਦੇ ਜਾਣੂ ਸਨ) ਅਤੇ ਸ੍ਰੀ ਮੁਕਤਬਾ ਹੁਸੈਨ ਮਿਲ ਪਏ । ਸ੍ਰੀ ਮੁਤਬਾ ਹੁਸੈਨ ਦੇ ਮਨੀਲਾ ਵਿਚ ਗਦਰ ਪਾਰਟੀ ਨਾਲ ਸੰਬੰਧ ਹੋ ਗਏ ਸਨ, ਜਿਥੋਂ ਆਕੇ ਉਨਾਂ ਸਿੰਘਾਪੁਰ ਦਾ ਗਦਰ ਕਰਵਾਉਣ ਵਿਚ ਹਿੱਸਾ ਲਿਆ। ਸਿੰਘਾਪੁਰ ਦਾ ਗਦਰ ਫੇਲ ਹੋ ਜਾਣ ਉਤੇ ਸ੍ਰੀ ਮੁਤਬਾ ਹੁਸੈਨ ਰੰਗੁਨ ਆ ਗਏ ਸਨ। ਸਿੰਘਾਪੁਰ ਤੋਂ ਸ੍ਰੀ ਮੁਤਬਾ ਹੁਸੈਨ ਦੇ ਇਕ ਹੋਰ ਸਾਥੀ ਸ਼ੀ ਗਿਆਨ ਚੰਦ, ਜਿਨਾਂ ਨੇ ਸਿੰਘਾਪੁਰ ਦਾ ਗਦਰ ਕਰਵਾਉਣ ਵਿਚ ਹਿੱਸਾ ਲਿਆ ਸੀ, ਵੀ ਬਰਮਾ ਨੂੰ ਆ ਰਹੇ ਸਨ, ਪਰ ਉਹ ਆਪਣੇ ਕੀਤੇ ਕਾਰਨਾਮਿਆਂ ਨੂੰ ਆਪੇ ਉਜਾਗਰ ਕਰਨ ਕਰਕੇ ਜਹਾਜ਼ ਤੋਂ ਹੀ ਫੜੇ ਗਏ। Khan. 13,ਅਮਰ ਸਿੰਘ ਸਰਵੇਅਰ ਦਾ ਇਹ ਵੀ ਬਿਆਨ ਹੈ ਕਿ ਬਰਮਾਂ ਦੇ ਤਖਤ ਦਾ ਇਕ ਦਾ ਦਾਅਵੇਦਾਰ, ਜੋ ਸੈਨ (ਹਿੰਦ ਚੰਨ) ਭੱਜ ਗਿਆ ਸੀ ਸਿਆਮ ਵਿਚ ਇਨਕਲਾਬੀਆਂ ਨਾਲ ਆ ਮਿਲਿਆ | ਕੁਝ ਬਰਮੀ ਇਨਕਲਾਥੀ ਵੀ ਸਿਆਮ ਵਿਚ ਸਨ, ਜਿਨ੍ਹਾਂ ਨੇ ਬਥਮਾ ਵਿਚ ਇਕ ਨਜ਼ਰਬੰਦ ਪੁੰਗੀ (ਬਰਮੀਂ ਮੰਤ) ਨਾਲ ਤਾਲ ਮੇਲ ਪੈਦਾ ਕੀਤਾ । ਇਸ ਪੁੱਤ ਦੀ ਬਰਮਾ ਵਿਚ ਬਹੁਤ ਇਜ਼ਤ ਸੀ ਅਤੇ ਇਸ ਰਾਹੀਂ ਬਰਮਾ ਦੇ ਬਹੁਤ ਸਾਰੇ ਵਸਨੀਕਾਂ ਦੇ ਇਨਕਲਾਬੀਆਂ ਦਾ ਸਾਥ ਦੇਣ ਦੀ ਆਸ ਸੀ। ਇਸ ਬਿਆਨ ਦੀ ਵੀ ਕੇਵਲ ਇਤਨੀ ਪੁਸ਼ਟੀ ਹੁੰਦੀ ਹੈ ਕਿ ਸੁੰਦਰ ਸਿੰਘ ਨੂੰ ਇਕ ਮਿਲੀ ਇਤਲਾਹ ਮੁਤਾਬਕ ਕੁਝ ਅਮੀਰ ਬਰ ਵੀ ਨਾਲ ਸ਼ਾਮਲ ਹੋਣ mag fawra ha (Mandlay Cune, Evider ce p. 66 ) ੧੬ Died by Ranjat Digital Library www.njadi