|
ਸ਼੍ਰੀ ਹੀਰਾ ਸਿੰਘ ਦੇ ਕਹਿਣ ਉਤੇ ਹੁਸੈਨ ਖ਼ਾਨ ਅਤੇ ਸ਼੍ਰੀ ਚੇਤ ਰਾਮ ਨੇ ਸ਼੍ਰੀ ਮੁਕਤਬਾ ਹੁਸੈਨ ਨੂੰ ਨਾਲ ਮਿਲਾ ਲਿਆ, ਅਤੇ ਉਨ੍ਹਾਂ ਦੀ ਮਦਦ ਨਾਲ ਰੰਗੂਨ ਵਿਚ ਡਫਰਨ ਸਟਰੀਟ ਨੰਬਰ ੧੬ ਦਾ ਘਰ ਕਰਾਏ ਉਤੇ ਅਤੇ ਡਾਕਖਾਨੇ ਵਿਚ ਚਿੱਠੀਆਂ ਦਾ ਬਕਸ ਨੰ: ੩੪੦ ਲੈ ਲਿਆ ਗਿਆ। ਸ਼੍ਰੀ ਹੀਰਾ ਸਿੰਘ ‘ਚਰੜ' ਜਲਦੀ ਦੇਸ ਨੂੰ ਚਲੇ ਗਏ, ਜਿਥੇ ਉਨ੍ਹਾਂ ਨੂੰ ਗਦਰੀ ਕਾਰਵਾਈਆਂ ਵਿਚ ਹਿੱਸਾ ਲੈਣ ਕਰਕੇ ਦੂਸਰੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ। ਥੋੜੇ ਦਿਨਾਂ ਪਿਛੋਂ ਸ਼੍ਰੀ ਸੋਹਨ ਲਾਲ ‘ਪਾਬਕ' ਅਤੇ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ (ਜੋ ਈਸ਼ਰ ਦਾਸ ਦੇ ਬਣਾਵਟੀ ਨਾਮ ਹੇਠ ਕੰਮ ਕਰਦੇ ਸਨ) ਵੀ ਰੰਗੂਨ ਆ ਗਏ, ਅਤੇ ਉਨ੍ਹਾਂ ਦੇ ਪਿਛੋਂ ‘ਭਾਈ’ ਸੰਤੋਖ ਸਿੰਘ ਉਨ੍ਹਾਂ ਨੂੰ ਆ ਮਿਲੇ। ਸ਼੍ਰੀ ਮੁਕਤਬਾ ਹੁਸੈਨ (ਉਰਫ ਮੂਲ ਚੰਦ) ਬਾਰੇ ਕੁਝ ਇਨਕਲਾਬੀਆਂ ਨੂੰ ਸ਼ੱਕ ਸੀ ਕਿ ਉਹ ‘ਭਾਈ’ ਭਗਵਾਨ ਸਿੰਘ ਨੂੰ ਫੜਾਉਣ ਲਈ ਏਧਰ ਉਧਰ ਫਿਰਦੇ ਸਨ। ਇਸ ਪੁਰ ਸਾਰੇ ਗਦਰੀਆਂ, ਸ਼੍ਰੀ ਅਹਿਮਦ ਅਲੀ ਸਦੀਕੀ ਅਤੇ ਹੋਰਨਾਂ ਨੇ ਰਲਕੇ ਵਫਾਦਾਰ ਰਹਿਣ ਦੀਆਂ ਕਸਮਾਂ ਖਾਧੀਆਂ। ਇਸ ਪਿਛੋਂ ਸ਼੍ਰੀ ਸੋਹਨ ਲਾਲ ‘ਪਾਥਕ’, ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ’, ਅਤੇ ‘ਭਾਈ' ਸੰਤੋਖ ਸਿੰਘ, ਮਾਂਡਲੇ, ਮੇਮਿਓ (Muymyo) ਅਤੇ ਹੋਰਨਾਂ ਛਾਉਣੀਆਂ ਵਿਚ ਫੌਜੀਆਂ ਨੂੰ ਪੋਰਨ ਵਾਸਤੇ ਮਾਂਡਲੇ ਗਏ ਅਤੇ ਓਥੇ ਇਕ ਘਰ ਲੈ ਕੇ ਕੁਝ ਚਿਰ ਰਹੇ। ਓਥੋਂ ਸ਼ੀ ਮੋਹਨ ਲਾਲ ‘ਪਾਰਕ' ਅਤੇ ‘ਭਾਈ ਸੰਤੋਖ ਸਿੰਘ ਤਾਂ ਸਿਆਮ ਚਲੇ ਗਏ, ਅਤੇ ਸ਼੍ਰੀ ਹਰਨਾਮ ਸਿੰਘ “ਕਾਹਰੀ ਸਾਰੀ ਵਾਪਸ ਰੰਗੂਨ ਆਏ। ਇਸ ਫੇਰੀ ਪਿਛੋਂ ‘ਭਾਈ ਸੰਤੋਖ ਸਿੰਘ ਬਰਮਾ ਨਹੀਂ ਆਏ ਅਤੇ ਸਿਆਮ ਵਿਚ ਹੀ ਰਹੇ; ਕਿਉਂਕਿ ਸ਼੍ਰੀ ਸੋਹਨ ਲਾਲ ‘ਪਾਥਕ’ ਨੇ ਸ਼੍ਰੀ ਜੀਵਨ ਸਿੰਘ ਦੇ ਹੱਥ ਉਨ੍ਹਾਂ ਨੂੰ ਸੁਨੇਹਾਂ ਭੇਜ ਦਿਤਾ ਸੀ ਕਿ ਓਹ ਜਿਥੇ ਹਨ ਓਥੇ ਹੀ ਰਹਿਣ ਅਤੇ ਅਗੇ ਨਾ ਆਉਣ[1]। ਸ਼੍ਰੀ ਮੁਜਤਬਾ ਹੁਸੈਨ, ਹੁਸੈਨ ਖਾਨ ਅਤੇ ਸ਼੍ਰੀ ਰਲਾ ਸਿੰਘ ਵੀ ਵਾਪਸ ਸਿਆਮ ਚਲੇ ਗਏ, ਅਤੇ ਪਿਛੇ ਸ਼੍ਰੀ ਹਰਨਾਮ ਸਿੰਘ ਅਕੱਲੇ ਰੰਗੂਨ ਰਹਿ ਗਏ। ਗਦਰ ਪਾਰਟੀ ਦੇ ਇਨਕਲਾਬੀਆਂ ਦੇ ਹੈਡ ਕਵਾਟਰ ਪਾਖੋ ਵਿਚ ਇਨਕਲਾਬੀ ਸਹਿਤ ਵੀ ਛਾਪਿਆ ਜਾਂਦਾ ਸੀ, ਕਿਉਂਕਿ ਇਹ ਲੜਾਈ ਲਗ ਜਾਣ ਪਿਛੋਂ ਬਾਹਰੋਂ ਆਉਣਾ ਬੰਦ ਹੋ ਗਿਆ ਸੀ। ਸਾਹਿਤ ਛਾਪਣ ਦਾ ਢੰਗ ਬੜਾ ਅਜੀਬ ਸੀ। ਇਕ ਕਿਸਮ ਦੇ ਚੀਨੀ ਸਮੁੰਦਰੀ ਘਾਹ ਨੂੰ ਉਬਾਲ ਕੇ ਜੈਲੀ ਬਣਾਈ ਜਾਂਦੀ ਸੀ ਅਤੇ ਕਾਗਜ਼ ਉਤੇ ਲਿਖਕੇ ਇਸ ਜੈਲੀ ਉਤੇ ਠੱਪਾ ਲਾ ਦਿਤਾ ਜਾਂਦਾ ਸੀ, ਜਿਸ ਤੋਂ ਅਗੋਂ ਹੋਰ ਕਾਗਜ਼ ਛਾਪੇ ਜਾਂਦੇ ਸਨ। ਸ਼੍ਰੀ ਮੁਜਤਬਾ ਹੁਸੈਨ ਅਤੇ ਹੁਸੈਨ ਖਾਨ ਨੇ ਸਿਆਮ ਆਕੇ ਇਸ ਸਾਹਿਤ ਦਾ ਇਕ ਵੱਡਾ ਸਾਰਾ ਬੰਡਲ ਬਣਾ ਕੇ ਸਰਹੱਦੋਂ ਪਾਰ ਬਰਮਾ ਵਿਚ ਪੁਚਾਣ ਲਈ ਸ਼੍ਰੀ ਚਾਲੀਆ ਰਾਮ ਦੇ ਹਵਾਲੇ ਕਰ ਦਿਤਾ।ਪਰ ਇਹ ਬੰਡਲ, ਜਿਸ ਉਤੇ ਹਕੀਮ ਫਿਆਮ ਅਲੀ ਦਾ ਐਡਰੈਸ ਲਿਖਿਆ ਹੋਇਆ ਸੀ, ਮਯਾਵਡੀ (Myawaddy) ਫੜਿਆ ਗਿਆ। ਸ਼੍ਰੀ ਮੁਜਤਬਾ ਹੁਸੈਨ ਵਲੋਂ ਸ਼੍ਰੀ ਅਲੀ ਅਹਿਮਦ ਸਦੀਕੀ ਅਤੇ ਸ਼੍ਰੀ ਵਿਆਮ ਅਲੀ ਨੂੰ ਲਿਖੇ ਦੋ ਖਤ ਵੀ ਫੜੇ ਗਏ। ਇਸ ਤੋਂ ਗਦਰੀ ਇਨਕਲਾਬੀਆਂ ਅਤੇ ਤੁਰਕੀ ਜੁੱਟ ਦੇ ਅਨਸਰਾਂ ਦਾ ਮੇਲ ਸਪੱਸ਼ਟ ਹੋ ਗਿਆ। ਏਸੇ ਸਮੇਂ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ', ਜੋ ਸਿਆਮ ਵਾਪਸ ਜਾ ਰਹੇ ਸਨ, ਮਯਾਵਡੀ ਦੇ ਕਰੀਬ ਫੜੇ ਗਏ। ਗਦਰੀ ਇਨਕਲਾਬੀਆਂ ਦੀ ਇਕ ਪਾਰਟੀ (ਜਿਸ ਵਿਚ ਸ਼ੂ |
ਕਪੂਰ ਸਿੰਘ, ਸ਼੍ਰੀ ਹਰਦਿਤ ਸਿੰਘ, ਇਕ ਅਮਰੀਕਨ ਮਿਸਟਰ ਐਲਨ ਹੋਰ ਸ਼ਾਮਲ ਸਨ) ਵੀ ਸਰਹੱਦ ਪਾਰ ਕਰਦੀ ਹੋਈ ਫੜੀ ਗਈ। ਸ਼੍ਰੀ ਕਪੂਰ ਸਿੰਘ ਅਤੇ ਸ਼੍ਰੀ ਹਰਦਿਤ ਸਿੰਘ ਅਮ੍ਰੀਕਨ ਟਿੱਬਰ ਕੰਪਨੀ ਦੇ ਡਾਇਰੈਕਟਰ ਸਨ, ਅਤੇ ਹਿੰਦ ਵਿਚ ਗਦਰੀ ਮੁਹਿੰਮ ਵਿਚ ਹਿੱਸਾ ਲੈਣ ਜਾ ਰਹੇ ਸਨ। ਇਨ੍ਹਾਂ ਨੂੰ ਸਿਆਮ ਵਿਚ ਵਰਜ ਦਿਤਾ ਗਿਆ ਸੀ ਕਿ ਸਰਹੱਦ ਉਤੋਂ ਫੜੋ ਫੜਾਈ ਹੁੰਦੀ ਹੈ ਅਤੇ ਉਹ ਨਾ ਜਾਣ; ਪਰ ਉਹ ਆਪਣੀ ਧੁਨ ਵਿਚ ਮਸਤ ਸਨ ਅਤੇ ਨਾ ਟਲੇ। ਇਕ ਹੋਰ ਪਾਰਟੀ, ਜਿਸ ਦੇ ਉਘੇ ਮੈਂਬਰ ਸ਼੍ਰੀ ਫਜ਼ਲ ਅਲੀ ਸਨ, ਸਿਆਮ ਤੋਂ ਬਰਮਾ ਦੀ ਸਰਹੱਦ ਪਾਰ ਕਰਦੀ ਹੋਈ ਫੜੀ ਗਈ। ਸ਼੍ਰੀ ਫਜ਼ਲ ਅਲੀ ਦੇ ਫੜੇ ਜਾਣ ਦਾ ਬੜਾ ਨੁਕਸਾਨ ਹੋਇਆ। ਸ਼੍ਰੀ ਫਜ਼ਲ ਅਲੀ ਨੂੰ ਸ਼ੰਘਾਈ ਦੀ ਗਦਰ ਪਾਰਟੀ ਨੇ ਭੇਜਿਆ ਸੀ ਕਿ ਉਹ ਅਮਰੀਕਾ ਤੋਂ ਆ ਰਹੇ ਹਥਿਆਰਾਂ ਦੇ ਜਹਾਜ਼ ਤੋਂ, ਕਲਕੱਤੇ ਦੇ ਇਨਕਲਾਬੀਆਂ ਨਾਲ ਮਿਲਕੇ, ਹਥਿਆਰ ਉਤਾਰਨ ਦਾ ਪ੍ਰਬੰਧ ਕਰਨ। ਉਨ੍ਹਾਂ ਨੇ ਬਲਵੇ ਦੀ ਤਾਰੀਖ ਨੀਯਤ ਕਰਨ ਬਾਰੇ ਵੀ ਪ੍ਰਬੰਧ ਕਰਨਾ ਸੀ, ਜਿਸ ਕਰਕੇ ਉਨ੍ਹਾਂ ਦੇ ਫੜੇ ਜਾਣ ਕਰਕੇ ਬੰਗਾਲ ਦੇ ਇਨਕਲਾਬੀਆਂ ਨਾਲ ਮੇਲ ਕੇ ਚਲਾਉਣ ਵਾਲੀ ਪਲੈਨ ਉਲਟ ਪੁਲਟ ਗਈ। ਸ਼੍ਰੀ ਫਜ਼ਲ ਅਲੀ ਨੂੰ ਵੀ ਸਿਆਮ ਦੇ ਗਦਰੀ ਇਨਕਲਾਬੀਆਂ ਨੇ ਵਰਜਿਆ ਸੀ ਕਿ ਉਹ ਬਰਮਾ ਨਾ ਜਾਣ ਅਤੇ ਉਨ੍ਹਾਂ ਦੇ ਸੁਨੇਹੇਂ ਬੰਗਾਲ ਪੁਚਾਣ ਦਾ ਹੋਰ ਪ੍ਰਬੰਧ ਕਰ ਦਿਤਾ ਜਾਵੇਗਾ, ਪਰ ਉਹ ਵੀ ਜਾਣੋਂ ਨਹੀਂ ਸਨ ਟਲੇ। ਇਤਨੀਆਂ ਗ੍ਰਿਫਤਾਰੀਆਂ, ਖਾਸ ਕਰ ਥ੍ਰੀ ਹਰਨਾਮ ਸਿੰਘ ਦੀ ਗ੍ਰਿਫਤਾਰੀ, ਇਨਕਲਾਬੀਆਂ ਵਾਸਤੇ ਭਾਰੀ ਸੱਟ ਸੀ। ਇਸਦਾ ਸਾਫ ਮਤਲਬ ਸੀ ਕਿ ਬਰਮਾ ਦੀ ਅੰਗ੍ਰੇਜ਼ੀ ਹਕੂਮਤ ਪਾਸ ਭੇਦ ਖੁਲ ਚੁਕਾ ਸੀ ਅਤੇ ਉਹ ਚੌਕਸ ਹੋ ਗਈ ਸੀ। ਇਸ ਨੇ ਸਿਆਮ ਵਿਚੋਂ ਨਾਲ ਰਲੇ ਕਈ ਇਨਕਲਾਬੀਆਂ ਨੂੰ ਘਬਰਾ ਦਿਤਾ; ਅਤੇ ਸ਼੍ਰੀ ਮੁਕਤਬਾ ਹੁਸੈਨ ਅਤੇ ਸ਼੍ਰੀ ਚੇਤ ਰਾਮ, ਜਿਨ੍ਹਾਂ ਨੂੰ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ' ਦੀ ਜ਼ਮਾਨਤ ਦਾ ਪ੍ਰਬੰਧ ਕਰਨ ਵਾਸਤੇ ਭੇਜਿਆ ਗਿਆ, ਡਰਦੇ ਮਾਰੇ ਸਰਹੱਦ ਤੋਂ ਵਾਪਸ ਮੁੜ ਆਏ। ਪਰ ਸ਼੍ਰੀ ਸੋਹਨ ਲਾਲ ‘ਪਾਬਕ’ ਦੀ ਅਗਵਾਈ ਹੇਠ ਬਾਕੀ ਦੀ ਪਾਰਟੀ ਦਾ ਹੌਂਸਲਾ ਅਟੱਲ ਸੀ, ਅਤੇ ਇਨ੍ਹਾਂ ਨੇ ਸਗੋਂ ਅਗੇ ਨਾਲੋਂ ਵੀ ਕੋਸ਼ਸ਼ਾਂ ਤੇਜ਼ ਕਰ ਦਿਤੀਆਂ[2]। ਚਿੰਗਮਈ (Chiengmi) ਗੁਰਵਾਰੇ ਦੇ ਗਰੰਥੀ ਸ਼੍ਰੀ ਬਸਾਵਾ ਸਿੰਘ ਦੀ ਮਦਦ ਨਾਲ ਸ਼੍ਰੀ ਸੋਹਨ ਲਾਲ ‘ਪਾਥਕ’ ਨੇ ਕਈ ਹੋਰ ਸਾਥੀ ਰਲ਼ਾ ਲਏ। ਆਖਰ ਸ਼੍ਰੀ ਸੋਹਨ ਲਾਲ ‘ਪਾਬਕ’, ਲਛਮਣ ਸਿੰਘ, ਸ਼੍ਰੀ ਜੀਵਨ ਸਿੰਘ (ਜਿਨ੍ਹਾਂ ਨੂੰ ਸ਼੍ਰੀ ਰਾਮ ਰਖਾ ਨਾਲ ਸਿੰਘਾਪੁਰ ਗਦਰ ਕਰਵਾਉਣ ਲਈ ਭੇਜਿਆ ਗਿਆ ਸੀ, ਪਰ ਜਿਥੇ ਓਹ ਗਦਰ ਹੋਣ ਪਿਛੋਂ ਅਪੜੇ ਅਤੇ ਫਿਰ ਵਾਪਸ ਸਿਆਮ ਆ ਗਏ), ਸ਼੍ਰੀ ਨਿਰੰਜਨ ਸਿੰਘ, ਸ਼੍ਰੀ ਪਾਲਾ ਸਿੰਘ, ਅਤੇ ਸ਼੍ਰੀ ਨਰੈਣ ਸਿੰਘ, ਛੇ ਇਨਕਲਾਬੀਆਂ ਦੀ ਟੋਲੀ ਸਰਹੱਦ ਪਾਰ ਕਰਕੇ ਬਰਮਾ ਵਿਚ ਦਾਖਲ ਹੋਈ। ਇਨ੍ਹਾਂ ਦੀ ਪਲੈਨ ਇਹ ਸੀ ਕਿ ਲਛਮਣ ਸਿੰਘ ਅਤੇ ਸ਼੍ਰੀ ਜੀਵਨ ਸਿੰਘ ਸ਼ੱਕ ਤੋਂ ਬਚਣ ਲਈ ਇਕ ਦੁਕਾਨ ਖੋਲ ਕੇ ਬੈਠਣ ਗੇ। ਸ਼੍ਰੀ ਨਿਰੰਜਨ ਸਿੰਘ ਅਤੇ ਸ਼੍ਰੀ ਪਾਲਾ ਸਿੰਘ ਹਿੰਦੀ ਫੌਜੀਆਂ ਨੂੰ ਪ੍ਰੇਰਨ ਗੇ, ਅਤੇ ਸ਼੍ਰੀ ਸੋਹਨ ਲਾਲ ‘ਪਾਥਕ' ਅਤੇ ਸ਼੍ਰੀ ਨਰੈਣ ਸਿੰਘ ਪ੍ਰਚਾਰ ਕਰਨ ਲਈ ਬਰਮਾ ਦਾ ਦੌਰਾ ਕਰਨਗੇ[3]। ਬਾਜ਼ੀ (Thazi) ਪੁਜਕੇ ਈ ਜੀਵਨ ਸਿੰਘ ਨੂੰ ਇਕ ਸੁਨੇਹਾਂ ਪੁਚਾਣ ਲਈ ਸਿਆਮ ਵਾਪਸ ਭੇਜ ਦਿਤਾ ਗਿਆ। |
੧੪੦