ਕੀਤੇ ਗਏ, ਉਨ੍ਹਾਂ ਦਾ ਅਤੇ ਹੱਥਿਆਰਾਂ ਦਾ ਪ੍ਰਬੰਧ ਜਰਮਨ ਜੁੱਟ ਨੇ ਕੀਤਾ। ਇਸ ਵਿਚ ਨਾ ਗਦਰ ਪਾਰਟੀ ਦਾ ਅਤੇ ਨਾ ਬੰਗਾਲ ਦੀ ਇਨਕਲਾਬੀ ਪਾਰਟੀ ਦਾ ਹੱਥ ਸੀ, ਇਸ ਵਾਸਤੇ ਇਸ ਦਾ ਮੁਖਤਸਰ ਜ਼ਿਕਰ ਕਰ ਦੇਣਾ ਕਾਫੀ ਹੈ। ਗਦਰ ਪਾਰਟੀ ਨੇ ਹੱਥਿਆਰ ਲਿਆਉਣ ਵਾਲੇ ਇਕ ਜਹਾਜ਼ ਵਿਚ ਆਪਣੇ ਪੰਜ ਇਨਕਲਾਬੀ ਭੇਜੇ, ਅਤੇ ਹੱਥਿਆਰਾਂ ਨੂੰ ਇਨ੍ਹਾਂ ਜਹਾਜ਼ਾਂ ਤੋਂ ਹਿੰਦ ਵਿਚ ਅਗੋਂ ਲੈਣ ਵਾਲੇ ਯਤਨ ਤਕਰੀਬਨ ਸਾਰੇ ਦੇ ਸਾਰੇ ਬੰਗਾਲੀ ਇਨਕਲਾਬੀਆਂ ਕੀਤੇ। ਹੱਥਿਆਰ ਪੁਚਾਣ ਦੀ ਜਿਨ੍ਹਾਂ ਜਹਾਜ਼ਾਂ ਰਾਹੀਂ ਸਭ ਤੋਂ ਵੱਡੀ ਕੋਸ਼ਸ਼ ਹੋਈ, ਉਨ੍ਹਾਂ ਦੇ ਨਾਮ ‘ਐਵਰਿਕ' (Maverick) ਅਤੇ ‘ਐਨੀ ਲਾਰਸਿਨ' (Annie Larsen) ਸਨ। ‘ਮੈਵਰਕ' ਨੂੰ ਖਰੀਦਣ ਤੇ ਮੁਰੰਮਤ ਆਦਿ ਕਰਨ, ਅਤੇ ‘ਐਨੀ ਲਾਰਸਨ' ਨੂੰ ਠੇਕੇ ਉਤੇ ਲੈਣ (ਚਾਰਟਰ ਕਰਨ) ਤੇ ਇਸ ਵਿਚ ਭੇਜੇ ਗਏ ਹੱਥਿਆਰਾਂ ਅਤੇ ਦਾਰੂ ਸਿੱਕੇ, ਦਾ ਖਰਚ ਉਸ ਪੈਸੇ ਨਾਲ ਪੂਰਾ ਕੀਤਾ ਗਿਆ ਜੋ ਜਰਮਨ ਸਰਕਾਰ ਨੇ ਆਪਣੇ ਵਾਸ਼ਿੰਗਟਨ ਦੇ ਰਾਜਦੂਤੀ ਦਫਤ ਅਤੇ ਅਮਰੀਕਾ ਵਿਚ ਹੋਰ ਕੌਂਸਲ ਖਾਨਿਆਂ ਦੇ ਕਰਮਚਾਰੀਆਂ ਰਾਹੀਂ ਦਿਤਾ[1]। ‘ਮੈਵਰਿਕ' ਜਹਾਜ਼ ੧੬ ਮਾਰਚ, ੧੯੧੫, ਨੂੰ ਜੌਨ ਐਫ. ਕਰੇਗ (John F. Crsig) ਨੇ ਅਮਰੀਕਾ ਦੀ ਸਟੈਂਡਰਡ ਆਇਲ ਕੰਪਨੀ ਕੋਲੋਂ ਖ੍ਰੀਦਿਆ; ਅਤੇ ੧੯ ਜਨਵਰੀ ੧੯੫੫ ਦੇ ਕਰੀਬ ਜੇ ਕਲਾਈਡ ਹਿਜ਼ਾਰ (J. Clyde Hizsr) ਨੇ ਜੇ. ਐਚ. ਰਿੰਡਰ (J. H. Rinder) ਦੇ ਨਾਮ ‘ਔਲਸਰ ਅਤੇ ਮਾਹੌਨੀ' (Olsen ant Mahony) ਕੋਲੋਂ ‘ਅੰਨੀ ਲਾਰਸਿਨ' ਛੋਟਾ ਜਹਾਜ਼ (Schooner) ਠੇਕੇ ਉਤੇ ਲਿਆ[2]। ਜਨਵਰੀ ੧੯੫੫ ਵਿਚ ਅਮਰੀਕਾ ਵਿਚ ਜਰਮਨ ਰਾਜ ਦੂਤ ਦੇ ਦਫਤ ਦੇ ਇਕ ਕਰਮਚਾਰੀ ਹੈਨਸ ਟਾਸ਼ਰ (Hans Taucher) ਨੇ ਨੀਊਯਾਰਕ (ਅਮਰੀਕਾ) ਤੋਂ ੧੧ ਗਡੀਆਂ ਹਥਿਆਰਾਂ ਅਤੇ ਦਾਰੂ ਸਿੱਕੇ ਦੀਆਂ ਭਰੀਆਂ ਹੋਈਆਂ ਖ੍ਰੀਦੀਆਂ, ਅਤੇ ਅਮਰੀਕਾ ਤੇ ਪਛਮੀਂ ਕੰਢੇ ਉਤੇ ਸੈਨ ਡੀਗੋ (San Diego) ਨਾਮੀਂ ਜਗ੍ਹਾ ਉਤੇ ਇਹ ਮਾਲ ਭੇਜ ਦਿਤਾ। ਜ਼ਾਹਰ ਇਹ ਕੀਤਾ ਗਿਆ ਕਿ ਇਹ ਮਾਲ ਮੈਕਸੀਕੋ ਦੇ ਇਨਕਲਾਬੀਆਂ ਲਈ ਹੈ, ਪਰ ਦਰ ਅਸਲ ਇਹ ਹਿੰਦੀ ਇਨਕਲਾਬੀਆਂ ਵਾਸਤੇ ਸੀ। ਮਾਰਚ ਦੇ ਸ਼ੁਰੂ ਵਿਚ ‘ਐਨੀ ਲਾਰਸਿਨ' ਛੋਟਾ ਜਹਾਜ਼ ਉਪ੍ਰੋਕਤ ਹਥਿਆਰ ਲੈਕੇ ਸੋਕਰੋ ਨਾਮੀਂ ਟਾਪੂ (Sooorro Island), ਜੋ ਮੈਕਸੀਕੋ ਤੋਂ ੬੦੦ ਮੀਲ ਪਛਮ ਵਲ ਹੈ, ਨੂੰ ਚਲਾ ਗਿਆ। ਸਕੀਮ ਇਹ ਸੀ ਕਿ ‘ਮੈਵਰਿਕ’ ਜਹਾਜ਼ ‘ਐਨੀ ਲਾਰਸਿਨ' ਨੂੰ ਸਮੁੰਦਰ ਵਿਚ ਇਸ ਨਿਵੇਕਲੇ ਟਾਪੂ ਵਿਚ ਮਿਲਕੇ ਉਸ ਤੋਂ ਉਪ੍ਰੋਕਤ ਹਥਿਆਰ ਅਤੇ ਦਾਰੂ ਸਿੱਕਾਂ ਲੈ ਲਵੇਗਾ। ‘ਐਵਰਿਕ’ ਪੁਰਾਣਾ ਤੇਲ ਢੋਣ ਵਾਲਾ ਜਹਾਜ਼ ਸੀ ਅਤੇ ਇਸ ਵਿਚ ਤੇਲ ਵਾਲੀਆਂ ਟਾਂਚੀਆਂ ਸਨ। ਹਥਿਆਰਾਂ ਨੂੰ ਇਨ੍ਹਾਂ ਟਾਂਚੀਆਂ ਵਿਚੋਂ ਇਕ ਖਾਲੀ ਵਿਚ ਪਾਏ ਜਾਣਾ ਸੀ, ਅਤੇ ਉਨ੍ਹਾਂ ਨੂੰ ਲੁਕਾਉਣ ਹਿਤ ਫਿਰ ਇਸ ਟਾਂਚੀ ਨੂੰ ਉਪਰੋਂ ਤੇਲ ਨਾਲ ਭਰ ਦੇਣਾ ਸੀ। ਦਾਰੂ ਸਿੱਕੇ ਦੇ ਬਕਸ ਇਕ ਹੋਰ ਟਾਂਚੀ ਵਿਚ ਲੁਕਾਏ ਜਾਣੇ ਸਨ। ‘ਮੈਵਰਿਕ’ ਨੂੰ ਇਹ ਹਦਾਇਤ ਸੀ ਕਿ ਐਸੀ ਸੂਰਤ ਵਿਚ ਜੱਦ ਕੋਈ ਹੋਰ ਚਾਰਾ ਨਾ ਰਹੇ, ਜਹਾਜ਼ ਨੂੰ ਡੋਬ ਦਿਤਾ ਜਾਏ ‘ਐਵਰਿਕ’ ਨੇ ਇਹ ਹਥਿਆਰ ਅਗੇ ਹਿੰ ਪੁਚਾਣੇ ਸਨ। |
‘ਮੈਵਰਿਕ’ ਜਹਾਜ਼ ਬਗੈਰ ਕੋਈ ਮਾਲ ਲਏ ਕੈਲੇਫੋਰਨੀਆਂ ਵਿਚ ਇਕ ਜਗ੍ਹਾ ਸੈਨ ਪੈਡਰੋ (San Padro) ਤੋਂ ੨੨ ਅਪ੍ਰੈਲ ਦੇ ਕਰੀਬ ਰਵਾਨਾ ਹੋਇਆ। ਇਹ ਜਹਾਜ਼ ਅਮਰੀਕਨ ਝੰਡੇ ਹੇਠ ਸਫਰ ਕਰ ਰਿਹਾ ਸੀ। ਇਸ ਵਿਚ ੨੫ ਅਫਸਰ ਸਨ, ਅਤੇ ਮਲਾਹ ਮਾਰਸ਼ਲ (Marshall) ਟਾਪੂਆਂ ਦੇ ਸਨ ਜੋ ਜਰਮਨੀ ਦੇ ਮਾਤੈਹਤ ਰਹਿ ਚੁਕੇ ਸਨ। ਗਦਰ ਪਾਰਟੀ ਵਲੋਂ ਇਸ ਵਿਚ ਪੰਜ ਇਨਕਲਾਬੀ ਭੇਜੇ ਗਏ, ਜੋ ਲੌਸ ਐਂਜਲੀਜ਼ (Los Angles) ਰਾਹੀਂ ਹੋਕੇ ਸੈਨ ਪੈਡਰੋ ਵਿਚ ਜਹਾਜ਼ ਉਤੇ ਆ ਸਵਾਰ ਹੋਏ। ਇਹ ਇਨਕਲਾਬੀ ਸਨ, ਹਰਚਰਨ ਦਾਸ (ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ), ਸ਼੍ਰੀ ਗੰਭੀਰ ਸਿੰਘ, ਸ਼੍ਰੀ ਹਰੀ ਸਿੰਘ, ਸ਼੍ਰੀ ਮੰਗੂ ਰਾਮ ਅਤੇ ਸ਼੍ਰੀ ਹਰਨਾਮ ਚੰਦ। ਹਿੰਦੀ ਇਨਕਲਾਬੀਆਂ ਨੇ ਈਰਾਨੀਆਂ ਦੇ ਬਣਾਵਟੀ ਨਾਮ ਧਾਰਨ ਕੀਤੇ ਹੋਏ ਸਨ, ਅਤੇ ਇਹ ਜ਼ਾਹਰ ਕੀਤਾ ਗਿਆ ਕਿ ਉਹ ਜਹਾਜ਼ ਦੇ ਬਹਿਰੇ ਹਨ। ਸ਼੍ਰੀ ਹਰੀ ਸਿੰਘ ਪਾਸ ਪੰਜ ਸੂਟ ਕੇਸ ਗਦਰੀ ਸਾਹਿਤ ਦੇ ਭਰੇ ਹੋਏ ਸਨ। ‘ਮੈਵਰਿਕ’ ਜਹਾਜ਼ ਮੈਕਸੀਕੋ ਦੀ ਇਕ ਬਦਰਗਾਹ ਰਸਤੇ ਹੁੰਦਾ ਹੋਇਆ ੩੦ ਅਪ੍ਰੈਲ ੧੯੧੫ ਨੂੰ ਸੋਕੋਰੋ ਟਾਪੂ ਪੁਜਾ। ਇਸਦੀ ਅਮਰੀਕਾ ਤੋਂ ਰਵਾਨਾ ਹੋਣ ਤੋਂ ਪਹਿਲੋਂ ਅਤੇ ਮੈਕੀਸੀਕੋ ਦੀ ਬੰਦਰਗਾਹ ਉਤੇ ਤਲਾਸ਼ੀ ਲਈ ਗਈ।‘ਐਨੀ ਲਾਰਸਿਨ’ ਛੋਟਾ ਜਹਾਜ਼, ਜਿਸ ਤੋਂ ‘ਮੈਵਰਿਕ’ ਨੇ ਹਥਿਆਰ ਲੈਣੇ ਸਨ, ਤਿਨ ਚਾਰ ਹਫਤੇ ‘ਮੈਵਰਕਿ' ਨੂੰ ਉਡੀਕ ਉਡੀਕ ਕੇ ਸੋਕੋਰੋ ਟਾਪੂ ਚਲਾ ਜਾ ਚੁਕਾ ਸੀ; ਕਿਉਂਕਿ ‘ਐਨੀ ਲਾਰਸਿਨ' ਪਾਸ ਪਾਣੀ ਅਤੇ ਖੁਰਾਕ ਮੁੱਕ ਗਈ ਸੀ। ‘ਐਨੀ ਲਾਰਸਿਨ’ ਜਹਾਜ਼ ਵਾਲੇ ਸੋਕੋਰੋ ਟਾਪੂ ਉਤੇ ‘ਐਵਰਿਕ' ਦੇ ਜਹਾਜ਼ੀਆਂ ਨੂੰ ਪਤਾ ਦੇਣ ਵਾਸਤੇ ਚਾਰ ਆਦਮੀਂ ਪਿਛੇ ਛੱਡ ਗਏ ਸਨ। ‘ਮੈਵਰਿਕ’ ਜਹਾਜ਼ ਨੇ ਸੋਕੋਰੋ ਟਾਪੂ ਪੁਜੱਕੇ ਦਸ ਬਾਰਾਂ ਵਿਸਲ ਵਜਾਏ, ਜਿਸ ਪੁਰ ਇਹ ਚਾਰ ਆਦਮੀਂ ‘ਐਵਰਿਕ’ ਜਹਾਜ਼ ਉਤੇ ਆਏ। ‘ਐਵਰਿਕ’ ਮਹੀਨੇ ਦੇ ਲਗ ਭਗ ਸਕੋਰੋ ਟਾਪੂ ਠਹਿਰਿਆ। ਸ਼੍ਰੀ ਹਰੀ ਸਿੰਘ ਅਤੇ ਮਿਸਟਰ ਸਟਾਰਹੰਟ ਰੋਜ਼ ਪਹਾੜ ਉਤੇ ਜਾਂਦੇ ਅਤੇ ਦੂਰਬੀਨ ਲਾਕੇ ‘ਐਨੀ ਲਾਰਸਿਨ' ਦੀ ਉਡੀਕ ਕਰਦੇ, ਪਰ ‘ਐਨੀ ਲਾਰਸਿਨ' ਨਾ ਆਇਆ। ਅਮਰੀਕਾ ਦਾ ਇਕ ਜੰਗੀ ਜਹਾਜ਼ ਆਇਆ ਅਤੇ ਉਨ੍ਹਾਂ ਚਾਰ ਆਦਮੀਆਂ ਨੂੰ ਨਾਲ ਲੈ ਗਿਆ ਜੋ ‘ਐਨੀ ਲਾਰਸਿਨ’ ਪਿਛੇ ਛੱਡ ਗਿਆ ਸੀ। ਕੁਝ ਦਿਨ ਪਿਛੋਂ ਅੰਗਰੇਜ਼ਾਂ ਦਾ ਜੰਗੀ ਜਹਾਜ਼ ‘ਘੈਂਟ’ (Ghent) ਆਇਆ ਅਤੇ ਇਸ ਨੇ ‘ਮੈਵਰਿਕ’ ਜਹਾਜ਼ ਦੀ ਤਲਾਸ਼ੀ ਲਈ। ਇਸ ਤੋਂ ਪਿਛੋਂ ਇਕ ਹੋਰ ਅੰਗਰੇਜ਼ੀ ਜੰਗੀ ਜਹਾਜ਼ ‘ਰੇਨਬੋ' (Rainbow) ਨੇ ‘ਐਵਰਿਕ' ਦੀ ਤਲਾਸ਼ੀ ਲਈ। ਜਦ ਪਹਿਲਾ ਜੰਗੀ ਜਹਾਜ਼ ਆਇਆ ਸੀ, ਸੁਟ ਕੇਸਾਂ ਵਾਲੇ ਗਦਰੀ ਸਾਹਿਤ ਸਾੜ ਦਿੱਤਾ ਗਿਆ ਸੀ। ‘ਮੈਵਰਿਕ’ ਜਹਾਜ਼ ਫਿਰ ‘ਅਨੀ ਲਾਰਸਿਨ' ਦੀ ਭਾਲ ਵਿਚ ਸੈਨ ਡੀਗੋ (San Diego), ਹੀਲੋ (Eilo) ਅਤੇ ਜੌਨਸਨ ਟਾਪੂ (Johnson Island) ਆਦਿ ਫਿਰਦਾ ਫਿਰਾਉਂਦਾ ਰਿਹਾ, ਪਰ ‘ਐਨੀ ਲਾਰਸਿਨ' ਨਾਲ ਟਾਕਰਾ ਨਾ ਹੋ ਸਕਿਆ। ‘ਐਨੀ ਲਾਰਸਿਨ’ ਵੀ ਫਿਰਦਾ ਫਿਰਾਉਂਦਾ ਜੂਨ ਦੇ ਅਖੀਰ ਵਿਚ ਅਮਰੀਕਾ ਦੀ ਇਕ ਬੰਦਰਗਾਹ ਵਿਚ ਪੁਜਾ, ਜਿਥੇ ਅਮਰੀਕਾ ਦੇ ਅਧਿਕਾਰੀਆਂ ਨੇ ਇਸ ਦਾ ਸਾਮਾਨ (ਹੱਥਿਆਰ ਅਤੇ ਦਾਰੂ ਸਿੱਕਾ) ਆਪਣੇ ਕਬਜ਼ੇ ਵਿਚ ਕਰ ਲਿਆ। ‘ਐਵਰਿਕ’ ਹਾਰ ਕੇ ਜਾਵਾ ਨੂੰ ਚਲਾ ਗਿਆ। ਜਾਵਾ ਲਾਗੇ ਪੂਜਣ ਉਤੇ ਡੱਚਾਂ ਦਾ ਇਕ ਗਸ਼ਤੀ ਜੰਗੀ ਜਹਾਜ਼ (Cruiser) ਅਤੇ ਡੁਬਕਣੀ ਕਿਸ਼ਤੀਆਂ (Torpedo boats) ‘ਮੈਵਰਿਕ ਨੂੰ ਆਪਣੇ ਘੇਰੇ ਦਾ ਵਿਚ ਲੈ ਕੇ ਬਟਾਵੀਆ ਬੰਦਰਗਾਹ ਵਿਚ ਲੈ ਗਈਆਂ। |
੧੪੨