ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਐਰਿਕ’ ਦੀ ਏਥੇ ਫਿਰ ਤਲਾਸ਼ੀ ਲਈ ਗਈ, ਪਰ ਇਹ ਖਾਲੀ ਖੇ। ਹਰਚਰਨ ਦਾਸ ਅਤੇ ਸ੍ਰੀ ਹਰਨਾਮ ਬੰਦ ‘ਮੈਰਿਕ' ਨੂੰ ਸ਼ੇ ਬੰਗਕੋਕ ਚਲੇ ਗਏ, ਜਿਥੇ ਉਨ੍ਹਾਂ ਨੂੰ ਉਤਰਨ ਤੋਂ ਇਕ ਐਵਾ ਪਿਛੋਂ ਗ੍ਰਿਫਤਾਰ ਕਰ ਲਿਆ ਗਿਆ । “ਮੈਰਿਕ ਦੇ ਸ਼ ਦੇ ਜਹਾਜ਼ੀਆਂ ਦਾ ਜਰਮਨ ਕੌਂਸਲ ਹੈਲਵਰਿਚ (Belfferich) ਨੇ ਬਟਾਵੀਆ ਵਿਚ ਰਹਿਣ ਦਾ ਪ੍ਰਬੰਧ ਕਰ ਦਿੱਤਾ, ਅਤੇ ਪਿਛੋਂ ਉਨਾਂ ਨੂੰ, ਸਵਾਏ ਸੀ ਹਰੀ ਸਿੰਘ ਦੇ, ਅਮਰੀਕਾ ਵਾਪਸ ਭੇਜ ਦਿੱਤਾ ਗਿਆ। ਅਮਰੀਕਾ ਤੋਂ ਆਉਣ ਵਾਲੇ ਹੱਥਿਆਰਾਂ ਨੂੰ ਹਿੰਦ ਵਿਚ ਅਗੋਂ ਲੈਣ ਦਾ ਪ੍ਰਬੰਧ ਬੰਗਾਲੀ ਇਨਕਲਾਬੀਆਂ ਨੇ ਕਰਨਾ ਸੀ । ਕਿਉਂਕਿ ਇਨਾਂ ਹੱਥਿਆਰਾਂ ਵਿਚੋਂ ਸਿਆਮ-ਬਰਮਾ ਦੀ ਸਕੀਮ ਵਾਸਤੇ ਸਿਆਮ ਵੀ ਪੁਚਾਏ ਜਾਣੇ ਸਨ, ਇਸ ਵਾਸਤੇ ਸਿਆਮ ਵਿਚ ਗਦਰੀ ਇਨਕਲਾਬੀਆਂ ਨਾਲ ਤਾਲ ਮੇਲ ਪੈਦਾ ਕਰਨ ਵਾਸਤੇ ਸ਼੍ਰੀ ਭੋਲਾ ਨਾਬ ਚੈਟਰਜੀ ਨੂੰ ਬੰਗਕੋਕ ਭੇਜਿਆ ਗਿਆ। ਬੀ ਜਤਿੰਦਰ ਨਾਥ ਲਹਿਗੇ, ਜੋ ਮਾਰਚ ੧੯੧੫ ਦੇ ਸ਼ੁਰੂ ਵਿਚ ਯੂਰਪ ਤੋਂ ਆਏ, ਬੰਗਾਲ ਦੇ ਇਨਕਲਾਬੀਆਂ ਲਈ ਇਹ ਸੰਦੇਸ਼ ਲਿਆਏ ਕਿ ਜਰਮਨ ਮਦਦ ਕਰਨ ਵਾਸਤੇ ਤਿਆਰ ਹਨ, ਅਤੇ ਉਨਾਂ ਨਾਲ ਤਾਲ ਮੇਲ ਪੈਦਾ ਕਰਨ ਖਾਤਰ ਇਕ ਤਿਨਿਧ ਬਟਾਵੀਆ ਭੇਜਿਆ ਜਾਏ । ਇਸ ਵਾਸਤੇ ਇਨਕਲਾਬੀਆਂ ਦੀ ਇਕ ਮੀਟਿੰਗ ਕੀਤੀ ਗਈ, ਅਤੇ ਸ੍ਰੀ ਐਮ. ਐਨ. ਰਾਏ (ਜਿਨ੍ਹਾਂ ਦਾ ਦੂਸਰਾ ਨਾਮ ਨਾਰਿਨ ਭਟਾਚਾਰਜੀ ਸੀ ਅਤੇ ਜੋ ਮਾਰਟਿਨ ਦੇ ਬਣਾਵਟੀ ਨਾਮ ਹੇਠਾਂ ਉਸ ਸਮੇਂ ਵਿਚਰਦੇ ਸਨ) ਨੂੰ ਬਟਾਵੀਆ ਦੇ ਜਰਮਨਾਂ ਨਾਲ ਪਲੈਨ ਬਨਾਉਣ ਵਾਸਤੇ ਅਪ੍ਰੈਲ ਦੇ ਮਹੀਨੇ ਬਟਾਵੀਆ ਭੇਜਿਆ ਗਿਆ। ਏਸੇ ਮਹੀਨੇ ਇਕ ਹੋਰ ਬੰਗਾਲੀ ਥੀ ਅਬਾਨੀ ਮੁਕਰਜੀ ਨੂੰ ਜਾਪਾਨ ਭੇਜਿਆ ਗਿਆ। ਇਨ੍ਹਾਂ ਬੰਗਾਲੀ ਇਨਕਲਾਬੀਆਂ ਦੇ ਲੀਡਰ ਸ਼ੀ ਜਾਤਿਨ ਮੁਕਰਜੀ ਸਨ, ਅਤੇ ਓਹ ਬਲਾਸੌਰ ਗੁਪਤ ਰਹਿਣ ਲਈ ਚਲੇ ਗਏ, ਕਿਉਂਕਿ ਇਨਕਲਾਬੀਆਂ ਵਲੋਂ ਕਈ ਮਾਰੇ ਡਾਕਿਆਂ ਸੰਬੰਧੀ ਪੁਲਸ ਤਫਤੀਸ਼ ਕਰ ਰਹੀ ਸੀ। ਬਟਾਵੀਆ ਪੁਜਣ ਉੱਤੇ ਸ੍ਰੀ ਐਮ. ਐਨ. ਰਾਏ ਦੀ ਬਟਾਵੀਆ ਦੇ ਜਰਮਨ ਕੌਂਸਲ ਬੀਓਡੋਰ ਹੈਲਫਰਿਚ (Theodor Helfferich) ਨਾਲ ਮੁਲਾਕਾਤ ਕਰਵਾਈ ਗਈ, ਜਿਸ ਨੇ ਸ੍ਰੀ ਰਾਏ ਨੂੰ ਦੱਸਿਆ ਕਿ ਹਿੰਦੀਆਂ ਨੂੰ ਇਨਕਲਾਬ ਵਿਚ ਮਦਦ ਕਰਨ ਵਾਸਤੇ ਹੱਥਿਆਰ ਕਰਾਚੀ ਨੂੰ ਭੇਜੇ ਜਾ ਰਹੇ ਹਨ । ਸ੍ਰੀ ਐਮ. ਐਨ. ਰਾਏ ਨੇ ਜ਼ੋਰ ਦਿੱਤਾ ਕਿ ਹਥਿਆਰਾਂ ਦਾ ਜਹਾਜ਼ ਕਰਾਚੀ ਦੀ ਬਜਾਏ ਬੰਗਾਲ ਨੂੰ ਭੇਜਿਆ ਜਾਏ । ਸ਼ੰਘਾਈ ਦੇ ਜਰਮਨ ਕੌਂਸਲ ਨਾਲ ਸਲਾਹ ਕਰਨ ਪਿਛੋਂ ਸ੍ਰੀ ਰਾਏ ਦੀ ਇਹ ਗਲ ਮੰਨ ਲਈ ਗਈ। ਸ੍ਰੀ ਐਮ. ਐਨ. ਰਾਏ ਇਸ ਪਿਛੋਂ “ਮੈਰਿਕ` ਜਹਾਜ਼ ਤੋਂ ਬੰਗਾਲ ਦੇ ਸੁੰਦਰ-ਬਨ ਵਿਚ ਇਕ ਜਗਾ ਰਾਏ ਮੰਗਲ ਉਤੇ ਇਨਾਂ ਹਥਿਆਰਾਂ ਨੂੰ ਲੈਣ ਦਾ ਪ੍ਰਬੰਧ ਕਰਨ ਲਈ ਹਿੰਦ ਪਰਤ ਆਏ । “ਮੇਰਿਕ' ਰਾਹੀਂ ਤੀਹ ਹਜਾਰ ਰਾਈਫਲਾਂ, ਹਰ ਇਕ ਰਾਈਫਲ ਪ੍ਰਤਿ ਪੰਜ ਸੌ ਗੋਲੀਆਂ, ਅਤੇ ਦੋ ਲੱਖ ਰੁਪੱਯਾ ਆਉਣਾ ਸੀ। ਜੂਨ ਦੇ ਮਹੀਨੇ ਵਿਚ ਕਲਕੱਤੇ ਹੈਰੀ ਐਂਡ ਸਨਜ਼ ਨਾਮੀ ਇਕ ਜਾਹਲੀ ਫਰਮ, ਜਿਸ ਦੇ ਮਾਲਕ ਇਕ ਮਸ਼ਹੂਰ ਇਨਕਲਾਬੀ ਸਨ, ਨੇ ਸ੍ਰੀ ਰਾਏ ਨੂੰ ਰੁਪੱਯਾ ਭੇਜਣ ਲਈ ਤਾਰ ਦਿੱਤੀ। ਇਸ ਪੁਰ ਹੈਲਛਰਿਚ ਨੇ ਬਟਾਵੀਆ ਤੋਂ ਅੱਡ ਅੱਡ ਸਮਿਆਂ ਉਤੇ ਜੋ ਮਾਇਆ ਭੇਜੀ, ਉਸਦਾ ਜੋੜ ੪੩੦o0 ਰੁਪੱਯਾ ਸੀ, ਜਿਸ ਵਿਚੋਂ ਅੰਗਰੇਜ਼ੀ ਕਰਮਚਾਰੀਆਂ ਨੂੰ ਪਤਾ ਲਗਣ ਤੋਂ ਪਹਿਲੋਂ ੩੩੦00 ਰੁਪੱਯਾ ਬੰਗਾਲੀ ਇਨਕਲਾਬੀਆਂ ਨੂੰ ਮਿਲ ਸਕਿਆ । ਬੀ ਐਮ. ਐਨ. ਰਾਏ ਜੂਨ ਦੇ ਅੱਧ ਵਿਚ ਹਿੰਦ ਆਥ, ਅਤੇ ਸ੍ਰੀ ਜਾਤਿਨ ਮੁਕਰਜੀ, ਸ੍ਰੀ ਜਾਦੁ ਗੋਪਾਲ ਮੁਕਰਜੀ, ਸ਼੍ਰੀ ਭਟਾਚਾਰਜੀ ਭੋਲਾ ਨਾਲ ਚੈਟਰਜੀ ਅਤੇ ਸ੍ਰੀ ਅਤੁਲ ਘੋਸ਼ ਨਾਲ ਮਿਲਕੇ ਐਵਰਿਕ’ ਦਾ ਸਾਮਾਨ ਲੈਣ ਦਾ ਪ੍ਰਬੰਧ ਕਰਨ ਲਗੇ । ਸ੍ਰੀ ਜਾਦੁ ਗੋਪਾਲ ਮੁਕਰਜੀ ਨੇ ਰਾਏ ਮੰਗਲ ਦੇ ਲਾਗੇ ਦੇ ਇਕ ਵਡੇ ਜ਼ਿਮੀਦਾਰ ਨਾਲ ਪ੍ਰਬੰਧ ਕੀਤਾ ਹੋਇਆ ਸੀ ਕਿ ਓਹ ਜਹਾਜ਼ ਤੋਂ ਹਥਿਆਰ ਲਾਹੁਣ ਲਈ ਆਦਮੀ ਅਤੇ ਸਾਮਾਨ ਦੇਵੇਗਾ। ਜਹਾਜ਼ ਨੇ ਰਾਤ ਨੂੰ ਆਉਣਾ ਸੀ ਅਤੇ ਇਸ ਉਤੇ ਜਗਦੀਆਂ ਲਾਲਟੈਣਾ ਲਟਕੀਆਂ ਹੋਈਆਂ ਸਨ, ਜਿਨ੍ਹਾਂ ਦੀ ਤਰਤੀਬ ਤੋਂ ਇਸ ਨੂੰ ਪਛਾਣਿਆ ਜਾਣਾ ਸੀ । ਕੁਝ ਆਦਮੀ ਥੀ ਅਤਲ ਘੋਸ਼ ਦੀਆਂ ਹਦਾਇਤਾਂ ਹੇਠ ਜਹਾਜ਼ ਤੋਂ ਸਾਮਾਨ ਉਤਾਰਨ ਹਿੱਤ ਬੇੜੀ ਵਿਚ ਰਾਏ ਮੰਗਲ ਦੇ ਲਾਗੇ ਗਏ ਵੀ । ਓਹ ਉਥੇ ਦਸ ਦਿਨ ਠਹਿਰੇ, ਪਰ ਨਾ ‘ਮੈਰਿਕ’ ਆਇਆ ਅਤੇ ਨਾ ਬਟਾਵੀਆ ਤੋਂ ਕੋਈ ਖਬਰ ਆਈ । ਜਦ ਬੰਗਾਲੀ ਇਨਕਲਾਬੀ ‘ਮੈਰਿਕ’ ਦੀ ਉਡੀਕ ਕਰ ਰਹੇ ਸਨ, ਏਸੇ ਦੌਰਾਨ ਵਿਚ ਬੰਗਕੋਕ ਦਾ ਇਕ ਬੰਗਾਲੀ ਵਕੀਲ ਕੁਮੁਦ ਨਾਬ ਮੁਕਰਜੀ ਬੰਗਕੋਕ ਤੋਂ ੩ ਜੁਲਾਈ ਨੂੰ ਕਲਕੱਤੇ ਆਇਆ । ਇਸ ਨੂੰ ਇਕ ਗਦਰੀ ਇਨਕਲਾਬੀ ਸੀ ਆਤਮਾ ਰਾਮ ਨੇ ਸਿਆਮ ਤੋਂ ਬੰਗਾਲ ਦੇ ਇਨਕਲਾਬੀਆਂ ਨੂੰ ਇਹ ਸੁਨੇਹਾਂ ਦੇਣ ਹਿਤ ਭੇਜਿਆ ਸੀ ਕਿ ਸਿਆਮ ਦਾ ਜਰਮਨ ਕੌਂਸਲ ਇਕ ਜਹਾਜ਼ ਰਾਹੀਂ ਪੰਜ ਹਜ਼ਾਰ ਰਾਈਫਲਾਂ, ਦਾਰੂ ਸਿੱਕਾ ਅਤੇ ਇਕ ਲੱਖ ਰੁਪੱਯਾ ਭੇਜ ਰਿਹਾ ਸੀ। ਇਕ ਝੰਡਾ ਵੀ ਭੇਜਿਆ ਗਿਆ, ਜਿਸ ਦੇ ਨਾਲ ਦਾ ਝੰਡਾ ਇਸ ਜਹਾਜ਼ ਉਤੇ ਦਿਨੇ ਝਲਦੇ ਹੋਣਾ ਸੀ ਅਤੇ ਜਿਸ ਨੂੰ ਵੇਖਕੇ ਇਸਦੀ ਪਛਾਣ ਕੀਤੀ ਜਾ ਸਕਦੀ ਸੀ । ਰਾਤ ਨੂੰ ਪਛਾਨਣ ਵਾਸਤੇ ਜਹਾਜ਼ ਤੋਂ ਤਿਨ ਚਿਟੀਆਂ ਰੋਸ਼ਨੀਆਂ ਵਖਾਈਆਂ ਜਾਣੀਆਂ ਸਨ। ਸ੍ਰੀ ਆਤਮਾ ਰਾਮ ਨੇ ਇਹ ਸੁਨੇਂਹਾ ਵੀ ਭੇਜਿਆ ਕਿ “ਮੈਬਰਿਕ ੧੩ ਜੁਲਾਈ ੧੯੧੫ ਨੂੰ ਕਲਕੱਤੇ ਪੁਜੇਗਾ । ਕੁਮਦ ਨਾਬ ਮੁਕਰਜੀ ਨੇ ਕਲਕੱਤੇ ਆਕੇ ਇਹ ਸੁਨੇ ਸ੍ਰੀ ਭੋਲਾ ਨਾਥ ਚੈਟਜੀ ਨੂੰ ਦਿਤੇ, ਜੋ ਉਸ ਨੂੰ ਕਦੇ ਨਾਬ) ਨੂੰ ਸ੍ਰੀ ਐਮ. ਐਨ. ਰਾਏ ਪਾਸ ਲੈ ਗਏ । | ਬੰਗਾਲ ਦੇ ਇਨਕਲਾਬੀਆਂ ਸਮਝਿਆ ਕਿ ਇਹ ਸਾਮਾਨ “ਮੇਰਿਕ’ ਵਿਚ ਆਉਣ ਵਾਲੇ ਸਾਮਾਨ ਦੀ ਥਾਂ ਭੇਜਿਆ ਜਾ ਰਿਹਾ ਸੀ। ਇਸ ਵਾਸਤੇ ਉਨ੍ਹਾਂ ਕੁਮੁਦ ਨਾਥ ਮੁਕਰਜੀ ਨੂੰ ਘੇਰ ਲਿਆ ਕਿ ਉਹ ਸਿੱਧਾ ਬੰਗਕੋਕ ਜਾਣ ਦੀ ਬਜਾਏ ਬਟਾਵੀਆ ਰਸਤੇ ਹੋਕੇ ਜਾਵੇ । ਕੁਮੁਦ ਨਾਬ ਮੁਕਰਜੀ ਹੱਥ ਬਟਾਵੀਆ ਦੇ ਜਰਮਨ ਕੌਂਸਲ ਹੈਲਫਰਿਚ ਨੂੰ ਇਹ ਸੁਨੇਹਾਂ ਭੇਜਿਆ ਗਿਆ ਕਿ ਹਥਿਆਰ ਪੁਚਾਣ ਦੀ ਪਹਿਲੀ ਪਲੈਨ (ਮੈਟਰਿਕ ਵਾਲੀ) ਨਾ ਬਦਲੀ ਜਾਏ; ਅਤੇ ਉਸ ਤੋਂ ਇਲਾਵਾ ਜੋ ਹਥਿਆਰ ਭੇਜੇ ਜਾਣੇ ਹਨ, ਉਹ ਬੰਗਾਲ ਦੀ ਖਾੜੀ ਵਿਚ ਹਾਤੀਆਂ ਤੇ ਬਲਾਸੌਰ, ਜਾਂ ਹਿੰਦ ਦੇ ਪਛੱਮੀ ਕੰਢੇ ਉਤੇ ਕਾਰਵਾਰ ਤੋਂ ਦੱਖਣ ਵਲ ਗੋਕਾਰਨੀ ਨਾਮੀਂ ਜਗਾ', ਭੇਜੇ ਜਾਣ । ਕੁਮੁਦ ਨਾਥ ਮੁਕਰਜੀ ਹੱਥ ਹੈਲਵਰਿਚ ਨੂੰ ਸ੍ਰੀ ਐਮ. ਐਨ. ਰਾਏ ਨੇ ਇਹ ਸੰਦੇਸ਼ ਵੀ ਭੇਜੇ ਕਿ ਪੰਜਾਹ ਹਜ਼ਾਰ ਰਾਈਫਲਾਂ, ਜੋ ਭੇਜੀਆਂ ਜਾਣੀਆਂ ਸਨ, ਵਿਛੋਂ ਪੰਦਰਾਂ ਹਜ਼ਾਰ ਬੰਗਾਲ ਵਿਚ ਅਤੇ ਬਾਕੀ ਦੀਆਂ ਕਰਾਚੀ ਤੇ ਪਾਂਡੀਚਰੀ ਦੇ ਨੇੜੇ ਭੇਜੀਆਂ ਜਾਣ; ਭੇਜੀਆਂ ਜਾ ਰਹੀਆਂ ਗੋਲੀਆਂ ਕਾਫੀ ਨਹੀਂ; ਹਿੰਦੀ ਸਿਪਾਹੀਆਂ ਨੂੰ ਨਾਲ ਰਲਾਉਣ ਖਾਤਰ ਦੋ ਮਹੀਨੇ ਦੀ ਅਗਾਉਂ ਤਨਖਾਹ ਦੇਣ ਵਾਸਤੇ ਤਿੰਨ ਲੱਖ ਰੁਪੱਯ ਭੇਜੇ ਜਾਣ; ਪੰਜ ਸੌ ਜਰਮਨ, ਜਿਨਾਂ ਫੌਜੀ ਸਿਖਿਆ ਲਈ ਹੋਵੇ, ਹਥਿਆਰ ਲਿਆਉਣ ਵਾਲੇ ੧੪੩ Digitized by Panjab Digital Library www.phijabdigi.org