ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਹਾਜ਼ਾਂ ਦੇ ਨਾਲ ਭੇਜੇ ਜਾਣ। ਸੁਖਦ ਨਾਥ ਮੁਕਰਜੀ ਨੇ ਬਟਾਵੀਆ ਜਾਂਦੇ ਰਸਤੇ ਵਿਚ ਪੀਨਾਂਗ ਦੇ ਇਕ ਅਖਬਾਰ ਵਿਚ ਇਹ ਖਬਰ ਪੜ੍ਹੀ ਕਿ ‘ਮੈਵਰਿਕ' ਜਹਾਜ਼ ਬਟਾਵੀਆ ਵਿਚ ਜੰਗੀ ਜਹਾਜ਼ਾਂ ਦੀ ਨਿਗਰਾਨੀ ਹੇਠ ਤੱਕਿਆ ਹੋਇਆ ਹੈ। ਕੁਮੁਦ ਨਾਥ ਨੇ ਪੀਨਾਂਗ ਦੇ ਅਖਬਾਰ ਦਾ ਇਸ ਖਬਰ ਵਾਲਾ ਹਿੱਸਾ ਕੱਟਕੇ ਡਾਕਟਰ ਮੁਕਰਜੀ ਨੂੰ ਦੇਸ ਭੇਜ ਦਿੱਤਾ, ਤਾਕਿ ਬੰਗਾਲੀ ਇਨਕਲਾਬੀਆਂ ਨੂੰ ਪਤਾ ਲਗ ਜਾਏ ਕਿ ‘ਮੈਵਰਿਕ’ ਜਹਾਜ਼ ਨਹੀਂ ਆ ਰਿਹਾ।

੧੯੧੫ ਵਿਚ ਇਕ ਜਰਮਨ ਅਫਸਰ, ਜੋ ਭੇਸ ਜੂਨ ਬਦਲ ਕੇ ਆਇਆ ਸੀ, ਸਿੰਘਾਪੁਰ ਫੜਿਆ ਗਿਆ। ਉਸ ਦੇ ਕਾਗਜ਼ਾਂ ਵਿਚ ਬੰਗਾਲ ਦੀ ਖਾੜੀ ਦਾ ਇਕ ਨਕਸ਼ਾ ਸੀ, ਜਿਸ ਉਤੇ ਸਮੁੰਦਰੀ ਕੰਢੇ ਦੀਆਂ ਕਈ ਥਾਵਾਂ ਨੂੰ ਜ਼ਾਹਰ ਕਰਨ ਵਾਲੇ ਨਿਸ਼ਾਨ ਲਗੇ ਹੋਏ ਸਨ। ਤਫਤੀਸ਼ ਦੇ ਦੌਰਾਨ ਵਿਚ ਇਸ ਜਰਮਨ ਨੇ ਸਾਰੀ ਪਲੈਨ ਦਾ ਪੂਰੇ ਵੇਰਵੇ ਸਹਿਤ ਭਾਂਡਾ ਭੰਨ ਦਿੱਤਾ। ਉਸ ਨੇ ਦੱਸ ਦਿੱਤਾ ਕਿ ਬੰਗਾਲ ਅਤੇ ਹੋਰ ਬਾਝੋਂ ਇਨਕਲਾਬ ਕਰਾਉਣ ਦੀ ਕੀ ਪਲੈਨ ਬਣਾਈ ਗਈ ਸੀ, ਅਤੇ ਹਥਿਆਰ ਕਿਵੇਂ ਜਰਮਨ ਸਰਕਾਰ ਨੇ ਭੇਜਣੇ ਸਨ। ਇਹ ਭੇਦ ਪਾ ਕੇ ਅੰਗਰੇਜ਼ੀ ਸਰਕਾਰ ਨੇ ਇਸ ਪਲੈਨ ਦੀ ਰੋਕਥਾਮ ਲਈ ਪ੍ਰਬੰਧ ਕਰ ਲਏ।

੭ ਅਗੱਸਤ ਨੂੰ ਹੈਰੀ ਐਂਡ ਸਨਜ਼ ਨਾਮੀਂ ਫਰਮ ਦੇ ਦਫਤ ਉੱਤੇ ਛਾਪਾ ਮਾਰਕੇ ਕਈ ਗ੍ਰਿਫਤਾਰੀਆਂ ਕਰ ਲਈਆਂ ਗਈਆਂ। ੧੩ ਅਗੱਸਤ ਨੂੰ ਬੰਗਾਲੀ ਇਨਕਲਾਬੀਆਂ ਨੇ ਬੰਬੱਈ ਤੋਂ ਹੈਲਫਰਿਚ ਨੂੰ ਜਾਵਾ ਵਿਚ ਖਬਰਦਾਰ ਕਰਨ ਵਾਸਤੇ ਤਾਰ ਦਿਤੀ, ਅਤੇ ੧੫ ਅਗੱਸਤ ਨੂੰ ਸ਼੍ਰੀ ਐਮ. ਐਨ. ਰਾਏ ਅਤੇ ਇਕ ਹੋਰ ਇਨਕਲਾਬੀ ਹੈਲਫਰਿਚ ਨਾਲ ਆਪ ਮਿਲਕੇ ਸਾਰੇ ਮੁਆਮਲੇ ਸੰਬੰਧੀ ਵੀਚਾਰ ਕਰਨ ਵਾਸਤੇ ਬਟਾਵੀਆ ਲਈ ਰਵਾਨਾ ਹੋ ਗਏ। ਜਦ ਹਥਿਆਰ ਪ੍ਰਾਪਤ ਕਰਨ ਦੀ ਕੋਈ ਆਸ ਨਾ ਰਹੀਂ, ਤਾਂ ਐਮ. ਐਨ. ਰਾਏ ‘ਮੈਵਰਿਕ’ ਦੇ ਬਟਾਵੀਆ ਵਿਚ ਰਹਿ ਗਏ ਜਹਾਜ਼ੀਆਂ ਨਾਲ ਅਮਰੀਕਾ ਭੇਜ ਦਿਤੇ ਗਏ। , ੪ ਸਤੰਬਰ ੧੯੧੫ ਨੂੰ ਬਲਾਸੌਰ ਵਿਚ ਹੈਰੀ ਐਂਡ ਸਨਜ਼ ਦੀ ‘ਯੂਨੀਵਰਸਲ ਐਮਪੋਰੀਅਮ' ਨਾਮੀ' ਬਰਾਂਚ ਦੀ ਤਲਾਸ਼ੀ ਲਈ ਗਈ। ਵੀਹ ਮੀਲ ਦੂਰ ਇਨਕਲਾਬੀਆਂ ਦੇ ਇਕ ਹੋਰ ਅੱਡੇ ਦੀ ਤਲਾਸ਼ੀ ਲਈ ਗਈ, ਅਤੇ ਓਥੋਂ ਸੁੰਦਰ-ਬਨ ਦਾ ਨਕਸ਼ਾ ਅਤੇ ਪੀਨਾਂਗ ਦੇ ਅਖਬਾਰ ਦੀ ਉਹ ਕੁਤਰ ਲੱਭੀ ਜਿਸ ਉਤੇ ‘ਮੈਵਰਿਕ' ਬਾਰੇ ਖਬਰ ਛਪੀ ਸੀ ਅਤੇ ਜੋ ਕੁਮੁਦ ਨਾਥ ਮੁਕਰਜੀ ਨੇ ਭੇਜੀ ਸੀ। ਇਸ ਸਕੀਮ ਨਾਲ ਸੰਬੰਧਤ ਬੰਗਾਲੀ ਦੱਲ ਦੇ ਮੁਖੀ ਸ਼੍ਰੀ ਜਾਤਿਨ ਮੁਕਰਜੀ ਪਿਛੋਂ ਦਸੰਬਰ ਵਿਚ ਪੁਲਸ ਨਾਲ ਖੁਲਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ*; ਅਤੇ ਸ਼੍ਰੀ ਭੋਲਾ ਨਾਥ ਚੈਟਰਜੀ ਦੇ ਫੜੇ ਜਾਣ ਦਾ ਕਾਰਨ ਇਕ ਓਹ ਤਾਰ ਬਣੀ, ਜੋ ਉਨ੍ਹਾਂ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਗੋਆ (Gos) ਤੋਂ ਸ਼੍ਰੀ ਐਮ. ਐਨ. ਰਾਏ ਨੂੰ ਬਟਾਵੀਆ ਤੋਂ ਖਬਰ ਸੁਰਤ ਲੈਣ ਲਈ ਭੇਜੀ ਸੀ, ਕਿਉਂਕਿ ਸ਼੍ਰੀ ਐਮ. ਐਨ. ਰਾਏ ਨੇ ਦੇਰ ਹੋਈ ਕੋਈ ਇਤਲਾਹ ਨਹੀਂ ਸੀ ਭੇਜੀ। ਹਥਿਆਰ ਲਿਆਉਣ ਵਾਲੇ ਜਹਾਜ਼ਾਂ ਦੀ ਪੇਸ਼ਬੰਦੀ ਕਰਨ ਵਾਸਤੇ ਅੰਗਰੇਜ਼ੀ ਸਰਕਾਰ ਨੇ ਜੰਗੀ ਜਹਾਜ਼ਾਂ ਦ੍ਵਾਰਾ ਬੰਗਾਲ ਖਾੜੀ ਦੀ ਨਾਕੇਬੰਦੀ ਕਰ ਦਿਤੀ। ਇਕ ਹੋਰ ਛੋਟਾ ਜਹਾਜ਼ ‘ਹੈਨਰੀ ਐਸ.’ (Henry 8.

  • Hardinge, p. 127.
  • ਤਫਸੀਲ ਲਈ ਵੇਖੋ ਬੰਦੀ ਜੀਵਨ, ਭਾਗ ਦੂਜਾ, ਪੰਨੇ ੧੩੮૧૪૯.

†Hardinge, p. 127. ੧੪੭ ਨਾਮੀਂ ਹਥਿਆਰ ਅਤੇ ਗੋਲੀ ਗੱਠਾ ਲੈਕੇ ਮਨੀਲਾ ਤੋਂ ਸ਼ੰਘਾਈ ਗਿਆ। ਸ਼ੰਘਾਈ ਕਸਟਮ ਮਹਿਕਮੇ ਦੇ ਅਫਸਰਾਂ ਨੂੰ ਇਸ ਦਾ ਪਤਾ ਲਗ ਗਿਆ, ਅਤੇ ਉਨ੍ਹਾਂ ਹਥਿਆਰ ਅਤੇ ਗੋਲੀ ਗੱਠਾ ਜਹਾਜ਼ ਚਲਣ ਤੋਂ ਪਹਿਲੋਂ ਉਤਰਵਾ ਦਿਤਾ। ਇਸ ਜਹਾਜ਼ ਦਾ ਅਸਲੀ ਮਕਸਦ ਸਿਆਮ ਦੇ ਜਾਣ ਦਾ ਸੀ, ਪਰ ਸ਼ੰਘਾਈ ਪਤਾ ਲਗ ਜਾਣ ਕਰਕੇ ਇਹ ਹੋਰ ਬੰਨੇ ਰਵਾਨਾ ਹੋ ਗਿਆ। ਰਸਤੇ ਵਿਚ ਇਸ ਦਾ ਇੰਜਨ ਖਰਾਬ ਹੋ ਗਿਆ ਅਤੇ ਇਹ ਸੈਲੇਬੀਸ (Celebes) ਦੀ ਇਕ ਬੰਦਰਗਾਹ ਵਿਚ ਆ ਗਿਆ। ਇਸ ਜਹਾਜ਼ ਵਿਚ ਦੋ ਜਰਮਨ-ਅਮਰੀਕਨ ਵੇਹੜੇ (Wehde) ਅਤੇ ਦੋ ਬੋਹਿਮ (Boehi) ਸਵਾਰ ਸਨ, ਜੋ ਅਮਰੀਕਾ ਤੋਂ ਭੇਜੇ ਗਏ ਸਨ। ਸਕੀਮ ਇਹ ਜਾਪਦੀ ਸੀ ਕਿ ਇਹ ਜਹਾਜ਼ ਬੰਕੋਕ ਜਾਵੇ ਅਤੇ ਆਪਣੇ ਕੁਝ ਹਥਿਆਰ ਓਥੇ ਉਤਾਰੇ, ਜਿਹੜੇ ਉਸ ਕੁੰਦਰਾ ਵਿਚ ਲੁਕਾਏ ਜਾਣੇ ਸਨ ਜੋ ‘ਭਾਈ’ਸੰਤੋਖ ਸਿੰਘ ਨੇ ਸਿਆਮ ਬਰਮਾ ਦੀ ਹੱਦ ਉਤੇ ਪਾਬੋ ਦੇ ਲਾਗੇ ਖੁਦਵਾਈ ਹੋਈ ਸੀ*। ਇਹ ਹਥਿਆਰ ਬਰਮਾ ਉਤੇ ਹਮਲਾ ਕਰਨ ਵਾਸਤੇ ਵਰਤੇ ਜਾਣੇ ਸਨ ਅਤੇ ਬੋਹਿਮ ਨੇ ਹਿੰਦੀਆਂ ਨੂੰ ਫੌਜੀ ਸਿਖਿਆ ਦੇਣੀ ਸੀ। ਬੋਹਿਮ ਦੇ ਨਾਲ ਸਟੱਰਨੈਕ (Sterneck) ਅਤੇ ਸਿੰਘਪਰ ਗਦਰ ਵੇਲੇ ਸਿੰਘਾਪੁਰ ਤੋਂ ਬਟਾਵੀਆ ‘ਐਮਡਨ’ ਦੋ ਭੱਜ ਆਏ ਅਫਸਰਾਂ ਵੀ ਸਿਆਮ ਜਾਣਾ ਸੀ। ਬੋਹਿਮ ਸ਼੍ਰੀ ਹਰੰਭਾ ਲਾਲ ਗੁਪਤਾ ਦੀਆਂ ਸ਼ਿਕਾਗੋ ਤੋਂ ਭੇਜੀਆ ਹਦਾਇਤਾਂ ਅਨੁਸਾਰ ‘ਹੈਨਰੀ ਐਸ’ ਜਹਾਜ਼ ਵਿਚ ਮਨੀਲਾ ਤੋਂ ਸਵਾਰ ਹੋਇਆ ਸੀ। ਮਨੀਲਾ ਦੇ ਜਰਮਨ ਕੌਂਸਲ ਨੇ ਬੋਹਿਮ ਹਦਾਇਤ ਦਿਤੀ ਸੀ ਕਿ ਪੰਜ ਸੌ ਪਸਤੌਲ ਬੰਗਕੋਕ ਦਿਤਾ ਜਾਏ ਅਤੇ ਸਾਢੇ ਚਾਰ ਹਜ਼ਾਰ ਓਟਾ ਗਾਂਗ ਪੁਚਾਇਆ ਜਾਏ। ‘ਹੈਨਰੀ ਐਸ' ਦੇ ਸੈਲੀਬੀਸ ਆ ਜਾਣ ਪਿਛੋਂ ਮੋਹਿਮ ਓਥੋਂ ਬਟਾਵੀਆ ਆ ਗਿਆ, ਅਤੇ ਬਣਾਵੀਆ ਤੋਂ ਭੇਸ ਬਦਲਕੇ ਸਿੰਘਾਪੁਰ ਗਿਆ। ਸਿੰਘਾਪੁਰ ਪੁਜਣ ਉਤੇ ਬੋਹਿਮ ਫੜਿਆ ਗਿਆ, ਅਤੇ ਇਸ ਨੇ ਜਰਮਨਾਂ ਦੀ ਹਿੰਦ ਬਾਰੇ ਪਲੈਨਾਂ ਦੇ ਸਾਰੇ ਭੇਦ ਦੱਸ ਦਿਤੇ, ਜਿਸ ਕਰਕੇ ਹਿੰਦ ਦੇ ਇਨਕਲਾਬੀਆਂ ਨੂੰ ਹਥਿਆਰ ਪੁਚਾਣ ਦੀਆਂ ਪਿਛੇ ਦਸੀਆਂ ਕੋਸ਼ਸ਼ਾਂ ਫੇਲ ਹੋ ਗਈਆਂ। ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਐਵਰਿਕ' ਜਹਾਜ਼ ਨਾਲ ਸੰਬੰਧਤ ਸਕੀਮ ਫੇਲ ਹੋਣ ਪਿਛੋਂ, ਸ਼ੰਘਾਈ ਦੇ ਜਰਮਨ ਕੌਂਸਲ ਨੇ ਹਥਿਆਰਾਂ ਦੇ ਦੋ ਹੋਰ ਜਹਾਜ਼ ਬੰਗਾਲ ਦੀ ਖਾੜੀ ਵਿਚ ਭੇਜਣ ਦਾ ਪ੍ਰਬੰਧ ਕੀਤਾ, ਇਕ ਰਾਏ ਮੰਗਲ ਅਤੇ ਦੂਸਰਾ ਬਲਾਸੌਰ ਜਾਣ ਵਾਸਤੇ। ਪਹਿਲੇ ਨੇ ਵੀਹ ਹਜ਼ਾਰ ਰਾਈਫਲਾਂ, ਅੱਸੀ ਲੱਖ ਗੋਲੀਆਂ, ਦੋ ਹਜ਼ਾਰ ਪਸਤੌਲ, ਹੈਂਡ ਗ੍ਰੇਨੇਡ ਤੇ ਦੋ ਲੱਖ ਰੁਪੱਯ ਲਿਆਉਣੇ ਸਨ; ਅਤੇ ਦੂਸਰੇ ਨੇ ਦੱਸ ਹਜ਼ਾਰ ਰਾਈਫਲਾਂ, ਦੱਸ ਲੱਖ ਗੋਲੀਆਂ, ਅਤੇ ਗ੍ਰੇਨੇਡ ਆਦਿ ਲਿਆਉਣੇ ਸਨ। ਸ਼੍ਰੀ ਐਮ. ਐਨ. ਰਾਏ ਨੇ ਬਟਾਵੀਆ ਦੇ ਜਰਮਨ ਕੌਂਸਲ ਨੂੰ ਸਲਾਹ ਦਿੱਤੀ ਕਿ ਰਾਏ ਮੰਗਲ ਸੁਰਖੱਯਤ ਜਗ੍ਹਾ ਨਹੀਂ ਰਹੀ, ਅਤੇ ਸਲਾਹ ਦਿੱਤੀ ਕਿ ਇਹ ਹਥਿਆਰ ਹਾੜੀਆਂ ਭੇਜੇ ਜਾਣ, ਹੈਲਵਰਿਚ ਨਾਲ ਸਲਾਹ ਮਸ਼ਵਰੇ ਪਿਛੋਂ ਇਹ ਪਲੈਨ ਬਣਾਈ ਗਈ ਕਿ ਹਾਤੀਆ ਜਾਣ ਵਾਲਾ ਜਹਾਜ਼ ਦਸੰਬਰ ੧੯੧੫ ਦੇ ਅਖੀਰ ਵਿਚ ਸਿੱਧਾ ਸ਼ੰਘਾਈ ਤੋਂ ਆਵੇ। ਬਲਾਸੌਰ ਨੂੰ ਜਾਣ ਵਾਲਾ ਜਹਾਜ਼ ਡੱਚਾਂ ਦੀ ਇਕ ਬੰਦਰਗਾਹ ਵਿਚ ਸੀ ਅਤੇ ਇਸ ਨੇ ਹਥਿਆਰ ਆਦਿ ਸਾਮਾਨ ਸਮੁੰਦਰ ਵਿਚ ਜਾਕੇ ਲੈਣਾ ਸੀ। ਇਕ ਤੀਸਰੇ ਜਰਮਨ ਜਹਾਜ਼ ਨੇ ਵੀ ਸਮੁੰਦਰ ਵਿਚ ਜਾਕੇ ਹਥਿਆਰ ਆਦਿ ਸਾਮਾਨ ਲੈ ਕੇ ਅੰਡੇਮਾਨ ਦੀ ਬੰਦਰਗਾਹ ਪੋਰਟ ਬਲੇਅਰ ਉੱਤੇ ਅਚਾਨਕ

'San Francisco Trial, Testimony of Shiv Dyal Kapur.