ਧਾਵਾ ਕਰਨਾ ਸੀ; ਅਤੇ ਓਥੋਂ ਇਨਕਲਾਬਆਂ, ਹੋਰ ਕੈਦੀਆਂ, ਅਤੇ ਸਿੰਘਾਪੁਰ ਦੇ ਗਦਰ ਦੇ ਸਿਪਾਹੀਆਂ (ਜਿਨ੍ਹਾਂ ਬਾਰੇ ਖਿਆਲ ਸੀ ਕਿ ਓਥੇ ਡੱਕੇ ਹੋਏ ਸਨ) ਨੂੰ ਨਾਲ ਲੈ ਕੇ ਰੰਗੂਨ ਉੱਤੇ ਹੱਲਾ ਬੋਲਣਾ ਸੀ। ਜਾਪਦਾ ਹੈ ਕਿ ਇਹ ਜਹਾਜ਼, ਜਾਂ ਇਨ੍ਹਾਂ ਵਿਚੋਂ ਕੁਝ, ਹਿੰਦ ਨੂੰ ਆਏ ਵੀ; ਕਿਉਂਕਿ ਲਾਰਡ ਹਾਰਡਿੰਗ ਲਿਖਦੇ ਹਨ ਕਿ ਸਮੁੰਦਰੀ ਜੰਗੀ ਜਹਾਜ਼ਾਂ ਦੀ ਮਦਦ ਨਾਲ ਜੋ ਸਮੁੰਦਰ ਦੀ ਗਸ਼ਤ ਕੀਤੀ ਗਈ ਸੀ, ਉਸ ਵਿਚੋਂ ਇਕ ਜਹਾਜ਼, ਜਿਸ ਵਿਚ ਜਰਮਨ ਅਤੇ ਰਾਈਫਲਾਂ ਸਨ, ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਿਆ। ਪਰ ਇਸ ਜਹਾਜ਼ ਅਤੇ ਰਾਈਫਲਾਂ ਦਾ ਪਿਛੋਂ ਪਤਾ ਨਹੀਂ ਲੱਗ ਸਕਿਆ ਕਿ ਕਿਥੇ ਗਈਆਂ ਜਾਂ ਕੀ ਬਣਿਆ, ਅਤੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਜਹਾਜ਼ ਡੁਬ ਗਿਆ ਸੀ[1]। ਸ਼੍ਰੀ ਸਾਨਿਯਾਲ ਨੇ ਪਿਛਲੇ ਪੈਰੇ ਵਿਚ ਦੱਸੀ ਗਈ ਤਿੰਨ ਜਹਾਜ਼ ਭੇਜਣ ਵਾਲੀ ਸਕੀਮ ਨੂੰ ਸ਼੍ਰੀ ਰਾਸ ਬਿਹਾਰੀ ਬੋਸ ਦੇ ਨਾਮ ਨਾਲ ਸੰਬੰਧਤ ਕੀਤਾ ਹੈ ਕਿ ਉਨ੍ਹਾਂ ਨੇ ਇਹ ਉੱਦਮ ਕੀਤਾ। ਇਹ ਵੀ ਲਿਖਿਆ ਹੈ ਕਿ ਇਸ ਉੱਦਮ ਅਨੁਸਾਰ ਦਸੰਬਰ ੧੯੧੫ ਵਿਚ ਗਦਰ ਸ਼ੁਰੂ ਹੋਣਾ ਨਿਸਚੇ ਕੀਤਾ ਗਿਆ ਸੀ[2]। ਇਹ ਠੀਕ ਹੈ ਕਿ ਸ਼੍ਰੀ ਰਾਸ ਬਿਹਾਰੀ ਬੋਸ ਹਿੰਦ ਤੋਂ ਚਲੇ ਜਾਣ ਪਿਛੋਂ ਕੁਝ ਚਿਰ ਸ਼ੰਘਾਈ ਵਿਚ ਨੀਅਲਸਨ (Nielson) ਦੇ ਘਰ ਜਾ ਟਿਕੇ, ਜਿਸ ਦਾ ਸ਼ੰਘਾਈ ਦੇ ਜਰਮਨ ਕੌਂਸਲ ਅਤੇ ਉਸ ਵਲੋਂ ਕੀਤੀਆਂ ਹਿੰਦ ਸੰਬੰਧੀ ਕਾਰਰਵਾਈਆਂ ਨਾਲ ਗੂੜ੍ਹਾ ਸੰਬੰਧ ਸੀ। ਰੌਲਟ ਰੀਪੋਰਟ ਵਿਚ ਵੀ ਇਹ ਮੰਨਿਆ ਗਿਆ ਹੈ ਕਿ ਸ਼੍ਰੀ ਰਾਸ ਬਿਹਾਰੀ ਬੋਸ ਦੀ ਸਲਾਹ ਨਾਲ ਹਿੰਦ ਨੂੰ ਹੱਥਿਆਰ ਭੇਜਣ ਦੀ ਕੋਈ ਨਾ ਕੋਈ ਸਕੀਮ ਬਣਾਈ ਗਈ। ਪਰ ਕਿਸੇ ਪੱਕੀ ਗਵਾਹੀ ਬਗੈਰ ਇਹ ਕਹਿਣਾ ਮੁਸ਼ਕਲ ਹੈ ਕਿ ਪਿਛਲੇ ਪੈਰੇ ਵਿਚ ਦੱਸੀ ਗਈ ਤਿੰਨ ਜਹਾਜ਼ਾਂ ਵਾਲੀ ਸਕੀਮ ਨਾਲ ਸ਼੍ਰੀ ਬੋਸ ਦਾ ਸੰਬੰਧ ਸੀ ਜਾਂ ਨਹੀਂ, ਅਤੇ ਇਸ ਸਕੀਮ ਦਾ ਦਸੰਬਰ ੧੯੧੫ ਵਿਚ ਗਦਰ ਕਰਾਉਣ ਵਾਲੀ ਪਲੈਨ ਨਾਲ ਕਿਸ ਹੱਦ ਤਕ ਸੰਬੰਧ ਸੀ। ਇਸੇ ਤਰ੍ਹਾਂ ਜਰਮਨਾਂ ਦੇ ਗਦਰ ਪਾਰਟੀ ਨਾਲ ਸੰਬੰਧਾਂ ਦੇ ਗੁਪਤ ਪਹਿਲੂਆਂ ਬਾਰੇ ਮਿਲੀ ਵਾਕਫੀਅਤ ਮੁਕੰਮਲ ਨਹੀਂ ਸਮਝੀ ਜਾ ਸਕਦੀ, ਅਤੇ ਸ਼ਾਇਦ ਇਹ ਵਾਕਫੀਅਤ ਕਦੇ ਵੀ ਸੰਪੂਰਨ ਨਾ ਹੋ ਸਕੇ। ਪਰੰਤੂ ਸੈਨਵਾਂਸਿਸਕੋ ਮੁਕੱਦਮੇਂ ਵਿਚ ਹੋਈਆਂ ਗਵਾਹੀਆਂ ਤੋਂ, ਅਮਰੀਕਾ ਵਿਚ ਗਦਰ ਪਾਰਟੀ ਅਤੇ ਹੋਰ ਹਿੰਦੀ ਇਨਕਲਾਬੀਆਂ ਨਾਲ ਸੰਬੰਧਤ ਜਰਮਨ ਜੁੱਟ ਦੀਆਂ ਕਾਰਰਵਾਈਆਂ ਦੇ ਕਈ ਮੋਟੇ ਮੋਟੇ ਅੰਗ ਜ਼ਰੂਰ ਕੁਝ ਹੱਦ ਤਕ ਸਪੱਸ਼ਟ ਹੁੰਦੇ ਹਨ। ਪਰ ਬੰਗਾਲ ਦੀ ਸਕੀਮ, ਸਿਆਮ-ਬਰਮਾ ਦੀ ਸਕੀਮ ਅਤੇ ਹੱਥਿਆਰ ਪੁਚਾਣ ਦੀ ਸਕੀਮ ਦੇ ਉਨ੍ਹਾਂ ਪਹਿਲੂਆਂ, ਜਿਨ੍ਹਾਂ ਦੇ ਸੈਂਟਰ ਸ਼ੰਘਾਈ, ਮਨੀਲਾ ਅਤੇ ਬੰਗਕੋਕ ਦੇ ਜਰਮਨ ਕੌਂਸਲ-ਖਾਨੇ ਸਨ, ਬਾਰੇ ਇਤਨਾ ਚਾਨਣਾ ਵੀ ਨਹੀਂ ਪੈਂਦਾ; ਕਿਉਂਕਿ ਇਹ ਪਹਿਲੂ ਸਪੱਸ਼ਟ ਕਰਨੇ ਕਿਸੇ ਚਲੇ ਮੁਕੱਦਮੇਂ ਦਾ ਕੇਂਦ੍ਰੀ ਨਿਸ਼ਾਨਾ ਨਹੀਂ ਬਣੇ। ਇਸ ਬਾਰੇ ਜੇ ਵਾਕਫੀਅਤ ਹੈ ਤਾਂ ਉਹ ਸੰਬੰਧਤ ਸਰਕਾਰਾਂ ਦੇ ਗੁਪਤ ਰੀਕਾਰਡਾਂ, ਜਾਂ ਉਨ੍ਹਾਂ ਦੇ ਸੀ. ਆਈ. ਡੀ. ਦੇ ਮਹਿਕਮਿਆਂ ਦੀਆਂ ਫਾਈਲਾਂ ਵਿਚ ਹੋਵੇਗੀ। ਇਸ ਵਾਸਤੇ ਕੁਝ ਐਸੀਆਂ ਕਾਰਰਵਾਈਆਂ, ਜਿਨ੍ਹਾਂ ਦਾ ਬੰਗਾਲ, ਸਿਆਮ-ਬਰਮਾ ਅਤੇ ਹੱਥਿਆਰ ਪੁਚਾਣ ਦੀਆਂ ਸਕੀਮਾਂ ਨਾਲ ਨਿਰਸੰਦੇਹ ਕੁਝ ਨਾ ਕੁਝ ਸੰਬੰਧ ਸੀ, ਦਾ ਅਜੋੜ ਹਾਲਤ ਵਿਚ ਹੇਠਾਂ ਕੇਵਲ ਮੁਖਤਸਰ ਜ਼ਿਕਰ ਕਰ ਦਿੱਤਾ ਜਾਂਦਾ ਹੈ; ਕਿਉਂਕਿ ਅਧੂਰੀ ਵਾਕਫੀਅਤ ਦੇ ਆਧਾਰ ਉੱਤੇ ਇਨ੍ਹਾਂ ਨੂੰ ਕਿਸੇ ਲੜੀ ਵਿਚ ਪ੍ਰੋਨ, ਜਾਂ ਇਨ੍ਹਾਂ ਦਾ ਖਿੱਚ ਖਿਚਾ ਕੇ ਕਿਸੇ ਪਲੈਨ ਜਾਂ ਸਕੀਮ |
ਨਾਲ ਜੋੜ ਜੋੜਨ ਦਾ ਯਤਨ ਕਰਨਾ ਯੋਗ ਨਹੀਂ ਹੋਵੇਗਾ। ਮਾਂਡਲੇ ਕੇਸ ਵਿਚ ਹੁਸੈਨੂੰ ਖਾਨ ਨੇ ਦੱਸਿਆ ਕਿ ਸ਼੍ਰੀ ਫਜ਼ਲ ਦੀਨ ਨੂੰ ਸ਼ੰਘਾਈ ਦੀ ਗਦਰ ਪਾਰਟੀ ਨੇ ਸਿਆਮ ਭੇਜਿਆ। ਸਿਆਮ ਤੋਂ ਉਨ੍ਹਾਂ ਕਲਕੱਤੇ ਜਾਣਾ ਸੀ ਅਤੇ ਇਕ ਬੰਗਾਲੀ ਬਾਬੂ ਅਤੇ ਇਕ ਚੀਨੇ ਨਾਲ ਮਿਲ ਕੇ ਉਸ ਜਗ੍ਹਾ ਦਾ ਪ੍ਰਬੰਧ ਕਰਨਾ ਸੀ ਜਿਥੇ ਉਹ ਹੱਥਿਆਰ, ਜਿਨ੍ਹਾਂ ਦਾ ਸ਼ੰਘਾਈ ਦੇ ਸ਼੍ਰੀ ਨਿਧਾਨ ਸਿੰਘ ਨੇ ਇੰਤਜ਼ਾਮ ਕੀਤਾ ਸੀ, ਲਿਆਂਦੇ ਜਾ ਸੱਕਣ। ਮਾਂਡਲੇ ਕੇਸ ਵਿਚ ਹੀ ਸ਼੍ਰੀ ਚਾਲੀਆ ਰਾਮ ਨੇ ਆਪਣੇ ਇਕਬਾਲ ਵਿਚ ਦੱਸਿਆ ਕਿ ਸ਼੍ਰੀ ਫ਼ਜ਼ਲ ਦੀਨ ਨੇ ਕਲਕੱਤੇ, ਲਾਹੌਰ, ਪਸ਼ਾਵਰ ਅਤੇ ਕਾਬਲ ਇਹ ਪਤਾ ਦੇਣ ਜਾਣਾ ਸੀ ਕਿ ਗਦਰ ਦੀ ਤਾਰੀਖ ੧੫ ਜੂਨ, ੧੯੧੫ ਨੀਯਤ ਕੀਤੀ ਗਈ ਸੀ। ਇਹ ਤਾਰੀਖ ਸ਼ੰਘਾਈ ਦੀ ਗਦਰ ਪਾਰਟੀ ਨੇ ਨੀਯਤ ਕੀਤੀ, ਜਿਸ ਦੇ ਆਗੂ ਸ਼੍ਰੀ ਫਕੀਰ ਹੁਸੈਨ ਸਨ। ‘ਭਾਈ ਭਗਵਾਨ ਸਿੰਘ ਦਾ ਸਿਆਮ-ਬਰਮਾ ਦੀ ਸਕੀਮ ਨੂੰ ਸ਼ਕਲ ਦੇਣ ਵਿਚ ਹੱਥ ਸੀ, ਉਨ੍ਹਾਂ ਇਸ ਵਿਚ ਆਪ ਹਿੱਸਾ ਲਿਆ, ਅਤੇ ਉਹ ਸ਼ੰਘਾਈ ਤੇ ਏਸ਼ੀਆ ਵਿਚ ਇਨਕਲਾਬੀ ਕਾਰਰਵਾਈਆਂ ਦੇ ਹੋਰ ਸੈਂਟਰਾਂ ਦੇ ਜਰਮਨ ਏਜੰਟਾਂ ਨਾਲ ਤਾਲ ਮੇਲ ਰੱਖਦੇ ਸਨ[3]। ਜੋਧ ਸਿੰਘ ਆਪਣੇ ਨਾਲ ਅਮਰੀਕਾ ਤੋਂ ਭਾਈ ਭਗਵਾਨ ਸਿੰਘ ਦੇ ਨਾਮ ‘ਪੰਡਤ’ ਰਾਮ ਚੰਦ ਦਾ ਇਕ-ਪੜ੍ਹ ਲਿਆਇਆ, ਜਿਸ ਵਿਚ ‘ਭਾਈ’ ਭਗਵਾਨ ਸਿੰਘ ਨੂੰ ਸਿਆਮ, ਜਾਵਾ ਅਤੇ ਬਟਾਵੀਆ ਵਿਚ ਪ੍ਰੈਸ ਲਾਉਣ, ਅਤੇ ਸ਼ੰਘਾਈ, ਕੈਨਟਨ ਅਤੇ ਨਾਨਕਿੰਗ ਵਿਚ ਪ੍ਰਚਾਰਕ ਭੇਜਣ ਵਾਸਤੇ ਕਿਹਾ ਗਿਆ ਸੀ[4]। ‘ਭਾਈ ਭਗਵਾਨ ਸਿੰਘ, ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਸ਼੍ਰੀ ਸੋਹਨ ਸਿੰਘ ‘ਭਕਨਾ’ ਦੇ ਦੇਸ ਨੂੰ ਗਦਰੀ ਮੁਹਿੰਮ ਨਾਲ ਆ ਜਾਣ ਪਿਛੋਂ, ਗਦਰ ਪਾਰਟੀ ਦੇ ਪ੍ਰਧਾਨ ਬਣੇ ਸਨ। ਇਸ ਕਰਕੇ ਉਨ੍ਹਾਂ ਦੀਆਂ ਮਨੀਲਾ, ਚੀਨ ਅਤੇ ਜਾਪਾਨ ਵਿਚ ਸਿਆਮ-ਬਰਮਾ ਸਕੀਮ ਜਾਂ ਹੋਰ ਸੰਬੰਧਤ ਸਕੀਮਾਂ ਬਾਰੇ ਕੀਤੀਆਂ ਕਾਰਰਵਾਈਆਂ ਜ਼ਰੂਰ ਵਜ਼ਨੀ ਹੋਣਗੀਆਂ, ਜਿਨ੍ਹਾਂ ਬਾਬਤ ਮਿਲੀ ਵਾਕਫੀਅਤ ਅਧੂਰੀ ਹੈ। ਸ਼੍ਰੀ ਤਾਰਕਾ ਨਾਥ ਦਾਸ ਨੇ ਜਰਮਨੀ, ਹਾਲੈਂਡ, ਸਵਿਟਜ਼ਰਲੈਂਡ, ਸਵੀਡਨ, ਰੁਮਾਨੀਆ, ਅਤੇ ਏਸ਼ੀਆ ਮਾਈਨਰ ਦੇ ਮੁਲਕਾਂ ਦਾ ਲੰਮਾ ਚੌੜਾ ਦੌਰਾ ਕੀਤਾ। ਫਿਰ ਜਾਪਾਨ ਇਕ ਮਿਸ਼ਨ ਉਤੇ ਗਏ। ਚੀਨ ਵਿਚ ਉਨ੍ਹਾਂ ਜਰਮਨਾਂ ਨਾਲ ਮਿਲ ਕੇ ਹਿੰਦ ਵਿਚ ਆਦਮੀ ਜਾਂ ਸਾਮਾਨ ਭੋਜਣ ਖਾਤਰ ਨਵੇਂ ਰਾਹ ਲੱਭਣ ਦੀ ਕੋਸ਼ਸ਼ ਕੀਤੀ, ਅਤੇ ਪੈਨ ਏਸ਼ੀਆਟਿਕ ਲੀਗ (Pan Asiatic League) ਬਨਾਉਣ ਦੇ ਖਿਆਲ ਨੂੰ ਸ਼ਕਲ ਦੇਣ ਦੀ ਕੋਸ਼ਸ਼ ਕੀਤੀ[5]। ਸ਼੍ਰੀ ਤਾਰਕਾ ਨਾਥ ਦਾਸ ਦੇ ਗਦਰ ਪਾਰਟੀ ਨਾਲ ਸੰਬੰਧ ਜ਼ਾਹਰ ਨਹੀਂ ਹੋਏ, ਅਤੇ ਉਨ੍ਹਾਂ ਦਾ ਸੰਬੰਧ ਬਰਲਨ ਵਿਚ ਬਣੀ ਹਿੰਦੀਆਂ ਦੀ ਕਮੇਟੀ ਨਾਲ ਵਧੇਰੇ ਸੀ; ਪਰ ਇਹ ਹੋ ਸਕਦਾ ਹੈ ਕਿ ਵਧੇਰੇ ਵਾਕਫੀਅਤ ਮਿਲਣ ਉਤੇ ਉਨ੍ਹਾਂ ਦੀਆਂ ਚੀਨ ਅਤੇ ਜਾਪਾਨ ਵਿਚ ਕੀਤੀਆਂ ਸਰ ਗਰਮੀਆਂ ਦਾ ਸਿਆਮ-ਬਰਮਾ ਆਦਿ ਸਕੀਮਾਂ ਨਾਲ ਕੋਈ ਜੋੜ ਜੁੜ ਸਕੇ1 |
૧੪૫