|
‘ਭਾਈ’ ਸੰਤੋਖ ਸਿੰਘ ਸਿਆਮ ਤੋਂ ਇਲਾਵਾ ਮਲਾਯਾ ਅਤੇ ਸਿੰਘਾਪੁਰ ਗਦਰ ਦੇ ਕਾਰਜ ਲਈ ਸੁਸਾਇਟੀਆਂ ਬਨਾਉਣ ਆਏ ਸਨ, ਅਤੇ ਸੰਨ ੧੯੧੪ ਦੇ ਪਿਛਲੇ ਪੱਖ ਵਿਚ ਸ਼ੰਘਾਈ ਸਨ[1]। ਸ਼ਿਵ ਦਿਆਲ ਕਪੂਰ (ਜੋ ਗਦਰ ਪਾਰਟੀ ਵਲੋਂ ਅਮਰੀਕਾ ਵਿਚੋਂ ਸਿਆਮ ਵਿਚ ਭੇਜਿਆ ਗਿਆ ਸੀ, ਪਰ ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ) ਦੇ ਬਿਆਨ ਮੁਤਾਬਤ ਦਸੰਬਰ ੧੯੧੪ ਵਿਚ ਸ਼ੰਘਾਈ ਇਕ ਮੀਟਿੰਗ ਹੋਈ ਜਿਸ ਵਿਚ ਵੇਗਲ (Wagel) ਮੂਲਰ (Mueller), ਪੰਜ ਜਾਂ ਛੇ ਚੀਨੇ ਅਤੇ ‘ਭਾਈ’ ਸੰਤੋਖ ਸਿੰਘ ਸ਼ਾਮਲ ਹੋਏ[2]। ਅਰਥਾਤ, ਸਿਆਮ-ਬਰਮਾ ਦੀ ਸਕੀਮ ਵਿਚ ਹਿੱਸਾ ਲੈਣ ਤੋਂ ਇਲਾਵਾ, ‘ਭਾਈ’ ਸੰਤੋਖ ਸਿੰਘ ਦੀਆਂ ਧੁਰ ਪੂਰਬ ਦੇ ਹੋਰ ਦੇਸਾਂ ਵਿਚ ਵੀ ਸਰਗਰਮੀਆਂ ਸਨ, ਜੋ ਜ਼ਰੂਰ ਅਹਿਮ ਹੋਣਗੀਆਂ; ਕਿਉਂਕਿ ਉਨ੍ਹਾਂ ਦੀ ਸ਼ਖਸੀਅਤ ਐਸੀ ਕਿਸਮ ਦੀ ਸੀ ਅਤੇ ਉਹ ਪਾਰਟੀ ਦੇ ਜਨਰਲ ਸਕੱਤ ਸਨ। ਜੈਨਰਲ ਵਾਂਗ (Whang) ਪਾਸੋਂ ਇਹ ਪਤਾ ਲੈਣ ਦੀ ਵੀਚਾਰ ਕੀਤੀ ਗਈ ਕਿ ਕੀ ਉਹ ਦੱਸ ਲੱਖ ਰਾਈਫਲਾਂ, ਜੋ ਉਨ੍ਹਾਂ ਜੋ ਪਾਸ ਦੱਖਣੀ ਚੀਨ ਵਿਚ ਸਨ, ਵੇਚਣ ਨੂੰ ਤਿਆਰ ਸਨ[3]?ਇਹ ਹੱਥਿਆਰ ਹਿੰਦ ਦੇ ਇਨਕਲਾਬੀਆਂ ਵਾਸਤੇ ਪ੍ਰਾਪਤ ਕੀਤੇ ਜਾਣ ਦੀ ਮਨਸ਼ਾ ਸੀ। ਜੈਨਰਲ ਵਾਂਗ ਡਾਕਟਰ ਸਨ ਚੈਟ ਸੈਨ ਦੇ ਮਾਹਤ ਚੀਨ ਦੇ ਲੜਾਈ ਦੇ ਵਜ਼ੀਰ (Minister of War) ਸਨ। ਡਾਕਟਰ ਚਕਰਵਰਤੀ ਨੇ ਚੀਨ ਵਿਚ ਇਕ ਚਿਨ ਨਾਮੀਂ ਸੱਜਣ ਨੂੰ ਇਹ ਪਤਾ ਲਾਉਣ ਭੇਜਿਆ ਕਿ ਕੀ ਚੀਨ ਤੋਂ ਹਿੰਦ ਨੂੰ ਹੱਥਿਆਰ ਭੇਜੇ ਜਾ ਸਕਦੇ ਹਨ[4]? ਸ਼੍ਰੀ ਮੰਗੂ ਰਾਮ ਨੂੰ ਗਦਰ ਪਾਰਟੀ ਵਲੋਂ ਤਿਬਤ ਭੇਜਿਆ ਗਿਆ, ਜਿਥੋਂ ਉਨ੍ਹਾਂ ਇਕ ਦੁਕਾਨ ਖੋਲਣ ਦੇ ਬਹਾਨੇ ਹੱਥਿਆਰ ਅਕੱਠੇ ਕਰਕੇ ਪੰਜਾਬ ਭੇਜਣੇ ਸਨ। ਪਰ ਚੀਨ ਦੇ ਕੌਂਸਲ ਜਦ ਤਿੱਬਤ ਵਿਚ ਮਦਦ ਕਰਨ ਲਈ ਕਿਹਾ ਗਿਆ ਤਾਂ ਉਸ ਇਨਕਾਰ ਕਰ ਦਿੱਤਾ[5]। ਸ਼੍ਰੀ ਐਮ. ਐਨ. ਰਾਏ ਕਈ ਮਹੀਨੇ ਦੱਖਣੀ ਚੀਨ ਵਿਚ ਰਹੇ। ਉਨ੍ਹਾਂ ਚੰਗ ਪੋ, ਜੋ ਦੱਖਣੀ ਚੀਨ ਦੀ ਸਰਕਾਰ ਨਾਲ ਸੰਬੰਧਤ ਸੀ, ਨਾਲ ਹੱਥਿਆਰ ਲੈਣ ਦਾ ਪ੍ਰਬੰਧ ਕੀਤਾ। ਚੰਗ ਪੋ ਨੇ ਇਹ ਇਕਰਾਰ ਵੀ ਕੀਤਾ ਕਿ ਉਹ ਚੀਨ ਦੀ ਹਿੰਦ ਨਾਲ ਲਗਵੀਂ ਸਰਹੱਦ ਉਤੇ ਗੜ ਬੜ ਦੇ ਹਾਲਾਤ ਪੈਦਾ ਕਰ ਦੇਵੇਗਾ। ਦਸੰਬਰ ਵਿਚ ਸ਼੍ਰੀ ਰਾਏ ਨੇ ਨੀਊਯਾਰਕ ਤਾਰ ਦਿੱਤੀ, ‘ਵਿਆਹ ਦਾ ਫੈਸਲਾ ਹੋ ਗਿਆ ਹੈ, ਦਾਜ ਦੀ ਲੋੜ ਹੈ। ਇਸ ਦਾ ਮਤਲਬ ਸੀ ਕਿ ਹੱਥਿਆਰ ਮੁਲ ਲੈਣ ਦਾ ਫੈਸਲਾ ਹੋ ਗਿਆ ਸੀ, ਮਾਇਆ ਦੀ ਲੋੜ ਸੀ। ਹੱਥਿਆਰਾਂ ਦਾ ਦੋ ਕਰੋੜ ਡਾਲਰ ਮੂਲ ਮੰਗਿਆ ਗਿਆ। ਇਸ ਦਾ ਅਮਰੀਕਾ ਵਿਚ ਇੰਤਜ਼ਾਮ ਨਹੀਂ ਸੀ ਹੋ ਸਕਦਾ। ਇਸ ਵਾਸਤੇ ਸ਼੍ਰੀ ਐਮ. ਐਨ. ਰਾਏ ਨੂੰ ਇਸ ਬਾਰੇ ਪ੍ਰਬੰਧ ਕਰਨ ਵਾਸਤੇ ਇਕ ਡੁਬਕਨੀ ਕਿਸ਼ਤੀ (Submarine) ਵਿਚ ਬਰਲਨ ਭੇਜਣ ਦੀ ਤਜਵੀਜ਼ ਕੀਤੀ ਗਈ। ਸ਼੍ਰੀ ਰਾਏ ਨੂੰ ਅਸਬਾਬ ਦੇ ਬਕਸ ਵਿਚ ਬੰਦ ਕਰਕੇ ਭੇਜਿਆ ਜਾਣਾ ਸੀ, ਅਤੇ |
ਉਹ ਇਸ ਤਰ੍ਹਾਂ ਜਾਣ ਨੂੰ ਤਿਆਰ ਸਨ[6]। ਅਕਤੂਬਰ ੧੯੧੫ ਵਿਚ ਸ਼ੰਘਾਈ ਦੀ ਮੀਊਂਸਪਲ ਪੋਲੀਸ ਨੇ ਦੋ ਚੀਨੇ ਫੜੇ, ਜਿਨ੍ਹਾਂ ਪਾਸੋਂ ੧੨੯ ਪਸਤੌਲ ਅਤੇ ੨੦੮੩੦ ਗੋਲੀਆਂ ਮਿਲੀਆਂ। ਇਨ੍ਹਾਂ ਨੂੰ ਨੀਅਲਸਨ ਨਾਮੀ ਜਰਮਨ ਨੇ ਤਖਤਿਆਂ ਦੇ ਬੰਡਲ ਦੇ ਵਿਚਕਾਰ ਲੁਕਾ ਕੇ ਕਲਕੱਤੇ ਲੈ ਜਾਣ ਦੀ ਹਦਾਇਤ ਕੀਤੀ ਸੀ, ਅਤੇ ਇਹ ਹਥਿਆਰ ਸ਼੍ਰੀ ਅਮਰਿੰਦਰਾ ਚੈਟਰਜੀ (Anarendra Chaterji) ਅਤੇ ਸ਼੍ਰੀ ਸੀਰਾਮੀਜੀਬੀ ਸੰਮਾਬਾਯਾ (Seramjibi Saabaya) ਨੂੰ ਕਲਕੱਤੇ ਪੁਚਾਏ ਜਾਣੇ ਸਨ। ਆਬਾਨੀ ਮੁਕਰਜੀ, ਜਿਸ ਨੂੰ ਬੰਗਾਲ ਦੇ ਇਨਕਲਾਬੀਆਂ ਸ਼ੁਰੂ ਵਿਚ ਜਾਪਾਨ ਭੇਜਿਆ ਸੀ, ਦੇਸ ਵਾਪਸ ਆਉਂਦਾ ਹੋਇਆ ਸਿੰਘਾਪੁਰ ਗ੍ਰਿਫਤਾਰ ਕੀਤਾ ਗਿਆ। ਆਬਾਨੀ ਦੀ ਨੋਟ ਬਕ ਵਿਚ ਨੀਅਲਸਨ, ਜਿਸ ਦੇ ਘਰ ਸ਼੍ਰੀ ਰਾਸ਼ ਬਿਹਾਰੀ ਬੋਸ ਰਹਿੰਦੇ ਸਨ, ਦਾ ਐਡਰੈਸ ਸੀ। ਜਿਹੜੇ ਪਸਤੌਲ ਸ਼੍ਰੀ ਰਾਸ਼ ਬਿਹਾਰੀ ਬੋਸ ਹਿੰਦ ਭੇਜਣਾ ਚਾਹੁੰਦੇ ਸਨ, ਉਹ ਉਸ ਥਾਂ ਤੋਂ ਲਏ ਗਏ ਸਨ ਜੋ ਨੋਟ ਬੁਕ ਵਿਚ ਨੀਅਲਸਨ ਦੇ ਦਰਜ ਕੀਤੇ ਐਡਰੈਸਾਂ ਵਿਚੋਂ ਇਕ ਸੀ।ਨੀਅਲਸਨ ਦੇ ਘਰ ਹੀ ਇਕ ਹੋਰ ਇਨਕਲਾਬੀ ਅਬਿਨਾਸ਼ ਰਹਿੰਦੇ ਸਨ, ਜਿਨ੍ਹਾਂ ਦਾ ਸ਼ੰਘਾਈ ਤੋਂ ਹਿੰਦ ਨੂੰ ਹੱਥਿਆਰ ਭੇਜਣ ਦੀਆਂ ਸਕੀਮਾਂ ਨਾਲ ਸੰਬੰਧ ਸੀ। ਆਬਾਨੀ ਦੀ ਨੋਟ ਬੁਕ ਵਿਚ ਚੰਦਰ ਨਗਰ, ਕਲਕੱਤਾ, ਢਾਕਾ ਅਤੇ ਕਮੀਲਾ ਦੇ ਇਨਕਲਾਬੀਆਂ ਦੇ ਪਤਿਆਂ ਤੋਂ ਇਲਾਵਾ ਸ਼੍ਰੀ ਅਮਰ ਸਿੰਘ, ਐਨਜੀਨੀਅਰ, ਪਾਖੋ ਸਿਆਮ ਦਾ ਪਤਾ ਸੀ, ਜਿਥੇ ‘ਹੈਨਰੀ ਐਸ. ਜਹਾਜ਼ ਦੇ ਕੁਝ ਹੱਥਿਆਰ ਲੁਕਾਏ ਜਾਣੇ ਸਨ[7]। ਪਹਿਲੇ ਸੰਸਾਰ ਯੁੱਧ ਦੇ ਦੌਰਾਨ ਵਿਚ ਅੱਡ ਅੱਡ ਸਮੇਂ ਅਤੇ ਭਿਨ ਭਿਨ ਕਿਸਮ ਦੇ ਕੀਤੇ ਇਤਨੇ ਇਨਕਲਾਬੀ ਯਤਨਾਂ[8] ਦੇ ਫੇਲ ਹੋਣ ਦਾ ਵੀ ਹਿੰਦੀ ਇਨਕਲਾਬੀਆਂ ਦੀਆਂ ਸਰਗਰਮੀਆਂ ਨੂੰ ਮਠਿਆਂ ਕਰਨ ਵਿਚ ਅਸਰ ਪਿਆ ਹੋਵੇਗਾ; ਪਰ ਹਿੰਦੀ ਇਨਕਲਾਬੀਆਂ ਦੀਆਂ ਅਗੋਂ ਹੋਰ ਕੋਸ਼ਸ਼ਾਂ ਬੰਦ ਹੋਣ ਦਾ ਵੱਡਾ ਕਾਰਨ ਇਹ ਸੀ ਜਰਮਨਾਂ ਨੇ ਸਾਫ ਇਹ ਕਹਿ ਦਿੱਤਾ ਸੀ ਕਿ ਓਹ ਹੱਥਿਆਰ ਹਿੰਦ ਪੁਚਾਣ ਦੇ ਅਸਮਰੱਥ ਸਨ। ਪਰਾਮਾਥਾ ਨਾਥ ਮੁਕਰ ਜੀ (ਜੋ ਹੱਥਿਆਰ ਪੁਚਾਣ ਦੀਆਂ ਪਹਿਲੀਆਂ ਪਲੈਨਾਂ ਉਜਾਗਰ ਹੋ ਜਾਣ ਪਿਛੋਂ ਜਰਮਨਾਂ ਨੂੰ ਹਿੰਦ ਵਿਚ ਹੱਥਿਆਰ ਲੈਣ ਵਾਸਤੇ ਨਵੇਂ ਐਡਰੈਸ ਦੇਣ ਜਾਵਾ ਗਿਆ, ਪਰ ਪਿਛੋਂ ਸਰਕਾਰੀ ਗਵਾਹ ਬਣ ਗਿਆ) ਨੂੰ ਜਾਵਾ ਦੇ ਜਰਮਨ ਕੌਂਸਲ ਹੈਲਵਰਿਚ ਨੇ ਸਾਫ ਦੱਸਿਆ ਕਿ ਉਨ੍ਹਾਂ (ਜਰਮਨਾਂ) ਪਾਸ ਹੱਥਿਆਰ ਅਤੇ ਮਾਇਆ ਤਾਂ ਬਥੇਰੀ ਹੈ, ਪਰ ਇਨ੍ਹਾਂ ਨੂੰ ਭੇਜਣ ਦਾ ਵਸੀਲਾ ਜਰਮਨਾਂ ਪਾਸ ਨਹੀਂ। ਹੈਲਫਰਿਚ ਨੇ ਪਰਾਮਾਥਾ ਨਾਥ, ਨੂੰ ਵਾਪਸ ਦੇਸ ਜਾਣ ਦੀ ਸਲਾਹ ਦਿੱਤੀ, ਕਿਉਂਕਿ ਜਿਥੋਂ ਤਕ ਜਰਮਨਾਂ ਦਾ ਸੰਬੰਧ ਸੀ ਉਨਾਂ ਦਾ (ਜਰਮਨਾਂ ਦਾ) ਦਵਾਲਾ ਨਿਕਲ ਚੁਕਾ ਸੀ[9]। ਜਰਮਨਾਂ ਵਲੋਂ ਹਿੰਦੀ ਇਨਕਲਾਬੀਆਂਵਲ ਪਿਛੋਂ ਵਿਖਾਈ ਇਸ ਬੇ-ਰੁਖੀ ਦਾ ਸ਼ਾਇਦ ਇਹ ਕਾਰਨ ਵੀ ਹੋਵੇ ਕਿ ਯੂਰਪ ਦੀ ਲੜਾਈ ਦੇ ਮੈਦਾਨ ਵਿਚ ਹਾਲਾਤ ਉਨ੍ਹਾਂ ਦੇ |
੧੪੬
- ↑ San Francisco Trial, Testimony of Tehl Singh.
- ↑ Ibid, Testimony of Shiv Dyal Kapur.
- ↑ Ibid, Testimony of James Dietrick.
- ↑ San Francisco Trial, Testimony of Thomas J. Turney.
- ↑ Third Case, Evidence, p. 32
- ↑ The Pioneer, May 13, 1918.
- ↑ Rowlatt Report, p. 125.
- ↑ ਜਿਨ੍ਹਾਂ ਵਿਚ ਬਰਲਨ ਵਿਚ ਬਣੀ ਹਿੰਦੀਆਂ ਦੀ ਕਮੇਟੀ ਦੇ ਕਾਰਿੰਦਿਆਂ, ਤੁਰਕੀ ਨੂੰ ਸ਼ਾ: ਹਰਦਿਆਲ ਦੇ ਗਏ ਮਿਸ਼ਨ, ਅਤੇ ਕਾਬਲ ਵਿਚ ਸ਼੍ਰੀ ਮਹਿੰਦਰ ਪ੍ਰਤਾਪ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਉਹ ਸਰਕਾਰ ਮੀਆਂ ਸ਼ਾਮਲ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਦਾ ਗਦਰ ਪਾਰਟੀ ਨਾਲ ਸਿੱਧਾ ਸੰਬੰਧ ਘੱਟ ਸੀ
- ↑ San Francisco Trial, Testimony of Pramatha Nath Mukerjee.