ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਈਵਾਂ ਕਾਂਡ' ਨ ਸੰਤੋਖ ,ਸੰਘ ਅਮਰੀਕਾ ਵਾਪਸ ਗਏ, ਤਾਂ “ਪੰਡਤ’ ਰਾਮ ਚੰਦ ਨੇ ਉਨਾਂ ਨੂੰ ਪਾਰਟੀ ਵਿਚੋਂ ਕਢਣ ਦਾ ਐਲਾਨ ਕਰ ਦਿੱਤਾ, ਅਤੇ ਗਦਰ ਪਾਰਟੀ ਦੇ ਦੋ ਟੁਕੜੇ ਹੋ ਗਏ । (1 “ਪੰਡਤ’ ਰਾਮ ਚੰਦ ਕਸੁਰ-ਵਾਰ ਸਨ ਜਾਂ ਨਹੀਂ, ਉਪ੍ਰੋਕਤ ਨਿਸ਼ਾਨੀਆਂ ਤੋਂ ਸਾਫ ਜ਼ਾਹਰ ਹੈ ਕਿ ਗਦਰ ਪਾਰਟੀ ਦੇ ਕੰਮ ਚਲਾਉਣ ਦੇ ਢੰਗ ਅਤੇ ਸਪਿਟ ਵਿਚ ਫਰਕ ਆ ਚੁਕਾ ਸੀ । ਗਦਰ ਪਾਰਟੀ ਦੀ ਨਿਯਮਕ ਬਣਤਰ ਵਿਚ ਭਾਵੇਂ ਫਰਕ ਪਿਆ ਸੀ ਜਾਂ ਨਹੀਂ, ਇਸ ਦੀ ਜਥੇਬੰਦੀ ਦੀ ਮਸ਼ੀਨਰੀ ਦਾ ਕੰਟਰੋਲ “ਪੰਡਤ’ ਰਾਮ ਚੰਦ, ਜਾਂ ਉਨਾਂ ਦੇ ਹੱਥ-ਠੋਕਾ ਆਦਮੀਆਂ ਦੇ ਗਰੁਪ, ਦੇ ਹੱਥ ਜਾ ਚੁੱਕਾ ਸੀ, ਜਿਨ੍ਹਾਂ ਦਾ ਗਦਰ ਪਾਰਟੀ ਲਹਿਰ ਦੇ ਸਮੇਂ ਅਮਰੀਕਾ ਵਿਚਲੇ ਹਿੰਦੀ ਕਾਮਿਆਂ ਨਾਲ ਸੁਰਜੀਤ ਸੰਬੰਧ ਨਹੀਂ ਸੀ ਰਿਹਾ। ਇਸ ਦਾ ਇਕ ਕਾਰਨ ਜਰਮਨਾਂ ਕੋਲੋਂ ਮਿਲੀ ਖੁਲੀ ਮਾਲੀ ਸਹਾਇਤਾ ਵੀ ਬਣੀ, ਕਿਉਂਕਿ ਹਿੰਦੀ ਕਾਮਿਆਂ ਤੋਂ ਚੰਦੇ ਅਕੱਠੇ ਕਰਨ ਦੀ ਮੁਥਾਜੀ ਨਾ ਰਹੀ। ਯੁਗੰਤਰ ਆਸ਼ਰਮ ਵਿਚ ਕੰਮ ਕਰਨ ਵਾਲਿਆਂ ਦੀ ਸਪਿੱਰਟ ਜਮਹੂਰੀ ਨਾ ਰਹੀ; ਅਤੇ “ਪੰਡਤ’ ਰਾਮ ਚੰਦ ਹੁਣ ਕਾਮਰੇਡ ਜਾਂ ਸਾਥੀ ਇਨਕਲਾਬੀ ਨਹੀਂ ਸਮਝੇ ਜਾਂਦੇ ਸਨ, ਬਲਕਿ ‘ਮਾਸਟਰ’ (Master) । ਹਿੰਦ ਵਿਚ ਆਈ ਗਦਰੀ ਮੁਹਿੰਮ ਦੇ ਇਨਕਲਾਬੀਆਂ ਦੇ ਜਹਾਜ਼ਾਂ ਤੋਂ ਫੜੇ ਜਾਣ ਕਰਕੇ, ਅਮਰੀਕਾ ਵਿਚੋਂ ਦੇਸ ਨੂੰ ਇਨਕਲਾਬੀ ਮਕਸਦ ਲਈ ਆਉਣ ਵਾਲੇ ਹਿੰਦੀਆਂ ਦੇ ਉਛਾਲ ਨੂੰ ਪਹਿਲੋਂ ਹੀ ਡੱਕਾ ਲਗ ਗਿਆ ਸੀ, ਕਿਉਂਕਿ ਹਿੰਦ ਵਿਚ ਜਾਣ ਦੇ ਹੋਰ ਸਾਧਨ ਨਾ ਲੱਭੇ ਜਾ ਸਕੇ । ਹਿੰਦ ਵਿਚ ਗਦਰੀ ਮੁਹਿੰਮ ਦੇ ਫੇਲ ਹੋਣ ਦਾ ਅਮਰੀਕਾ ਵਿਚ ਗਦਰ ਪਾਰਟੀ ਲਹਿਰ ਦੇ ਉਭਾਰ ਉਤੇ ਹੋਰ ਦਿਲ ਢਾਹੁ ਅਸਰ ਪਿਆ । ਸਿਆਮ-ਬਰਮਾ ਦੀ ਮੁਹਿੰਮ ਅਤੇ ਇਸ ਨਾਲ ਸੰਬੰਧਤ ਸਕੀਮਾਂ ਦੇ ਮੁਕੰਮਲ ਤੌਰ ਉੱਤੇ ਫੇਲ ਹੋ ਜਾਣ, ਜਰਮਨਾਂ ਦੇ ਐਲਾਨੀਆਂ ਹਿੰਦ ਹੱਥਿਆਰ ਨਾ ਪੁਚਾ ਸਕਣ ਦੀ ਅਸਮੱਰਥਾ ਗੱਟ ਕਰਨ, ਅਤੇ ਯੂਰਪ ਦੇ ਜੰਗ ਦਾ ਪਾਸਾ ਪਲਟਣ ਨਾਲ, ਗਦਰੀ ਇਨਕਲਾਬੀਆਂ ਦੀਆਂ ਆਸਾਂ ਉੱਤੇ . ਬਿਲਕੁਲ ਪਾਣੀ ਫਿਰ ਗਿਆ । ਰਹਿੰਦੀ ਖੁੱਦੀ ਕਸਰ ਯੁਗੰਤਰ ਆਸ਼ਰਮ ਦੇ ਗਦਰ ਪਾਰਟੀ ਲਹਿਰ ਦੇ ਅਸਲੀ ਸੋਮੇਂ ਹਿੰਦੀ ਕਾਮਿਆਂ ਨਾਲੋਂ ਜੀਉਂਦੇ ਜਾਗਦੇ ਸੰਬੰਧ ਟੁੱਟ ਜਾਣ ਨਾਲ ਪੂਰੀ ਹੋ ਗਈ। “ਪੰਡਤ’ ਰਾਮ ਚੰਦ ਦੀ ਮੌਤ* ਪਿਛੋਂ ਗਦਰ ਪਾਰਟੀ ਫਿਰ ਇਕ ਹੋ ਗਈ, ਅਤੇ ਸੰਨ ੧੯੪੭ ਤੱਕ ਪਾਰਟੀ ਦੇ ਤੌਰ ਉਤੇ ਸਰਗਰਮ ਰਹੀ; ਪਰ ਗਦਰ ਪਾਰਟੀ ਲਹਿਰ ਬਤੌਰੇ ਅਮਰੀਕਾ ਕੈਨੇਡਾ ਦੇ ਹਿੰਦੀ ਕਾਮਿਆਂ ਦੇ ਜਨਤਕ ਉਭਾਰ ਦੇ ਮੁੜ ਸੁਰਜੀਤ ਨਾ ਹੋ ਸਕੀ । ਪੰਜਾਬ ਦੇ ਪੁਲੀਸ ਅਫ਼ਸਰਾਂ, ਜਿਹੜੇ ਗਦਰ ਪਾਰਟੀ ਲਹਿਰ ਦੀ ਤਫਤੀਸ਼ ਨਾਲ ਵੀ ਸੰਬੰਧਤ ਰਹੇ, ਨੇ ਲਿਖਿਆ ਹੈ ਕਿ, “ਜਥੇਬੰਦੀ ਦੇ ਘਾਟੇ, ਘਟੀਆ ਅਗਵਾਈ, ਭੇਦ ਨਾ ਰੱਖ ਸਕਣ, ਮਿਥੇ ਹੋਏ ਨਿਸ਼ਾਨੇ ਅਤੇ ਇਸ ਤੱਕ ਪੁਜਣ ਦੇ ਘਾਪੇ ਵਲ ਧਿਆਨ ਨਾ ਦੇਣ ਦੀ ਹਿੰਦੀਆਂ ਦੀ ਆਦਤ; ਇਨ੍ਹਾਂ ਸਭ ਗਲਾਂ ਨੇ ਇਨਕਲਾਬੀਆਂ ਨੂੰ ਫੇਲ ਕਰਨ ਵਿਚ ਆਪਣਾ ਪਾਰਟ ਅਦਾ ਕੀਤਾ । ਪਰ ਇਕ ਤੋਂ ਵੱਧ ਵੇਰ ਉਨਾਂ (ਇਨਕਲਾਬੀਆਂ) ਦੇ ਇਰਾਦੇ ਪੂਰੇ ਹੋਣ ਵਿਚ ਮਾੜੀ ਜਿਹੀ ਕਸਰ ਰਹਿ ਗਈ ਅਤੇ ਵਾਹ ਲਗਣੋਂ ਮਸਾਂ ਮਸਾਂ ਬਚਾ ਹੋਇਆ** । ਸਤਾਰਵੇਂ ਕਾਂਡ ਵਿਚ ਅੰਗਰੇਜ਼ੀ ਸਰਕਾਰ ਅਤੇ ਉਸਦੇ ਕਰਮਚਾਰੀਆਂ ਦੇ ਦਿਤੇ ਸਭ* ਹਵਾਲੇ’ ਵੀ ਮੰਨਦੇ ਹਨ ਕਿ, ਉਸ ਵੇਲੇ ਦੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਹਾਲਾਤ ਦੀ ਹੋਂਦ ਵਿਚ, ਗਦਰੀ ਕਾਰਵਾਈਆਂ ਦੇ ਕਾਰਨ ਹਿੰਦ ਵਿਚ ਅੰਗਰੇਜ਼ੀ ਰਾਜ ਲਈ ਬਹੁਤ ਸੰਗੀਨ ਖਤਰਾ ਪੈਦਾ ਹੋ ਗਿਆ ਸੀ । ਅਰਥਾਤ ਅੰਗਰੇਜ਼ੀ ਸਠੇਕਾਰ ਅਤੇ ਉਸ ਦੇ ਜ਼ਿੰਮੇਵਾਰ ਕਰਮ ਚਾਰੀਆਂ ਦੀ ਰਾਏ ਵਿਚ ਉਸ ਸਮੇਂ ਹਿੰਦ ਵਿਚ ਗਦਰ ਕਰਾਉਣ ਦੇ ਹਾਲਾਤ ਬਹੁਤ ਮੁਆਵਕ ਸਨ, ਜਿਨ੍ਹਾਂ ਤੋਂ ਫਾਇਦਾ ਉਠਾਉਣ ਦੀ ਗਦਰੀ ਇਨਕਲਾਬੀਆਂ ਵਲੋਂ ਕੀਤੀ ਕੋਸ਼ਸ਼ ਨੂੰ ਸਫਲਤਾ ਹੋਣ ਵਿਚ ਮਾੜੀ ਜਿਹੀ ਕਸਰ ਰਹਿ ਗਈ। ਇਸ ਵਿਚ ਸ਼ੱਕ ਨਹੀਂ ਕਿ ਗਦਰੀ ਇਨਕਲਾਬੀ ਦੀ ਜਥੇਬੰਦੀ ਅਤੇ ਅਗਵਾਈ ਵਿਚ ਕਮੀਆਂ ਸਨ, ਅਤੇ ਉਨ੍ਹਾਂ ਨੂੰ

      • Lack of Organization, bad leadership incapacity to maintain secrecy, and the Indian habit of regarding the ideal as the fact accomplished, no doubt played their part in defeating the revolutionaries: but on more than one occassion their designs were dangorously near fulfilment and disaster was narrowly averted." (Isemonger and Slattery, p. 44.)
  • San Francisco Trial, Charge to the Jury by the Judge, p. 708.

Ibid, Testimony of Harcharan Das. ਕੇਵਲ ਰੌਲਟ ਰੀਪੋਟ (ਪੰਨਾ ੧੫੮) ਵਿਚ, ਗਦਰੀ ਇਨਕਲਾਬੀਆਂ ਦੀਆਂ ਫੌਜੀਆਂ ਨੂੰ ਪ੍ਰੇਰਨ ਸੰਬੰਧੀ ਕਥਾਵਾਂ ਦਾ ਜ਼ਿਕਰ ਕਰਦਿਆਂ ਹੋਇਆਂ, ਲਿਖਿਆ ਹੈ ਕਿ ਇਨਕਲਾਬੀਆਂ ਨੇ ਯੂ. ਪੀ. ਦੀਆਂ rਉਣੀਆਂ ਮੇਰਠ, ਕਾਨਪੁਰ, ਅਲਾਹਬਾਦ, ਬਨਾਰਸ, ਫੈਜ਼ਾਬਾਦੇ ਅਤੇ ਲਖਨਊ ਵਿਚ ਫੌਜੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਅਗਲੇ ਵਾਕੇ ਵਿਚ ਲਿਖਿਆ ਹੈ ਕਿ ਕਾਮਯਾਬੀ ਬਹੁਤ ਘੱਟ ਹੋਈ । ਇਹ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਨਿਖੇੜ ਕੇ ਪਤਾ ਨਹੀਂ ਲਗਦਾ ਕਿ ਕਾਮਯਾਬੀ ਕੇਵਲ ਯੂ. ਪੀ. ਦੀਆਂ ਛਾਉਣੀਆਂ ਵਿਚ ਘੱਟ ਹੋਈ, ਜਾਂ ਪੰਜਾਬ ਅਤੇ ਸਰਹੱਦੀ ਸੂਬੇ ਆਦਿ ਹੋਰ ਥਾਈਂ ਵੀ । ਅਠਾਰਵੇਂ ਕਾਂਡ ਵਿਚ ਦੱਸਿਆ ਜਾ ਚੁਕਾ ਹੈ ਕਿ ਇਨਕਲਾਬੀਆਂ ਦੀ ਇਹ ਪਲੈਨ ਨਹੀਂ ਸੀ ਕਿ ਸਾਰੀਆਂ ਛਾਉਣੀਆਂ ਵਿਚ ਇਕ ਕੇਲੇ ਗਦਰ ਸ਼ੁਰੂ ਕਰਵਾਇਆ ਜਾਏ । ਗਦਰੀਆਂ ਦੇ ਇਨਕਲਾਬ ਦਾ ਅਸਲੀ ਅੱਡਾ ਪੰਜਾਬ ਸੀ, ਅਤੇ ਉਨ੍ਹਾਂ ਨੂੰ ਆਸ ਸੀ ਕਿ ਪੰਜਾਬ ਵਿਚ ਗਦਰ ਹੋ ਜਾਣ ਦੀ ਸੂਰਤ ਵਿਚ ਬਾਕੀ ਥਾਵਾਂ ਦੇ ਤੌਸੀ ਵੀ ਇਸ ਗਦਰ ਵਿਚ ਸ਼ਾਮਲ ਹੋ ਜਾਣਗੇ, ਬਸ਼ੱਰਤਿਕਿ ਓਥੇ ਅਗਾਊ ਇਤਲਾਹ ਦਿੱਤੀ ਹੋਵੇ ਅਤੇ ਥੋੜੇ ਬਹੁਤ ਹਮਦਰਦ ਪੈਦਾ ਕੀਤੇ ਹੋਣ । ਰੋਏ ਰੀਪੋਟ (ਪੰਨਾ ੧੬੧) ਵਿਚ ਵੀ ਮੰਨਿਆ ਗਿਆ ਹੈ ਕਿ ਪੰਜਾਬ ਵਿਚ ਖੂਨ-ਰੇਜ਼ੀ ਹੋਣੇ ਵਾਲ ਲੂ ਦੀ ਵਿੱਥ ਰਹਿ ਗਈ। ਸੈਨਸਿਸਕੋ ਕੇਸ ਦੇ ਦੌਰਾਨ ਵਿਚ ਜਿਉਂ ਹੀ “ਪੰਥ. ਗਮ ਛੰਦ ਪਾਰਟੀ ਦੇ ਖਿਲਾਫ ਉਗਾਹੀ ਦੇਣ ਵਾਸਤੇ ਬੋਲਣ ਲਗੇ, ਇਕ ਇਨਕਲਾਬੀ ਸ੍ਰੀ ਰਾਮ ਸਿੰਘ ਨੇ ਉੱਨ੍ਹਾਂ ਨੂੰ ਕਚੈਹਰੀ ਵਿਚ ਗੋਲੀ ਨਾਲ ਮਾਰ ਦਿੱਤਾ; ਕਿਉਂਕਿ ਇਹ ਖਿਆਲ ਕੀਤਾ ਗਿਆ ਕਿ ਉਹ ਪਾਰਟੀ ਦੇ ਸਾਰੇ ਡੇ ਖੋਲ ਦੇਣਗੇ (Un-American Activities, p. 214) । Un-American Activities, p. 243. 98 Digitised by Panjat Digital Library www.panja digilib.org