________________
ਭੇਦ ਰੱਖ ਸਕਣ ਆਦਿ ਇਨਕਲਾਬੀ ਤਰੀਕਾਕਾਰਾਂ ਦੀ ਵਰਤੋਂ ਦਾ ਤਜੱਰਬਾ ਨਹੀਂ ਸੀ। ਇਹ ਗਲਾਂ ਵੀ ਗਦਰ ਪਾਰਟੀ ਲਹਿਰ ਦੀ ਹਿੰਦ ਵਿਚ ਨਾ-ਕਾਮਯਾਬੀ ਦਾ ਕਾਰਨ ਬਣੀਆਂ। ਪਰ ਗਦਰ ਪਾਰਟੀ ਲਹਿਰ ਦੇ ਹਿੰਦ ਵਿਚ ਫੇਲ ਹੋਣ ਦਾ ਸਭ ਤੋਂ ਵੱਡਾ ਅਤੇ ਅਸਲ ਕਾਰਨ ਇਹ ਸੀ ਕਿ ਮੁਲਕ ਸਮੁਚੇ ਤੌਰ ਉਤੇ ਉਸ ਕਿਸਮ ਦੇ ਇਨਕਲਾਬੀ ਬਲਵੇ ਲਈ ਤਿਆਰ ਨਹੀਂ ਸੀ, ਜਿਸ ਨੂੰ ਕਰਾਉਣ ਲਈ ਗਦਰ ਪਾਰਟੀ ਦੇ ਇਨਕਲਾਬੀਆਂ ਯਤਨ ਕੀਤਾ । ਕਿਉਂਕਿ ਜੇ ਦੇਸ਼ ਵਾਸੀਆਂ ਦੀ ਕਾਫੀ ਗਿਣਤੀ ਇਨਕਲਾਬੀ ਹੱਲੇ ਲਈ ਤਿਆਰ ਹੁੰਦੀ, ਤਾਂ ਇਨ੍ਹਾਂ ਕਮੀਆਂ ਦੇ ਬਾਵਜੂਦ ਗਦਰ ਹੋਣੋਂ ਨਹੀਂ ਸੀ ਰੁਕ ਸਕਦਾ । ਜੇਕਰ ਸੰਸਾਰ ਯੁਧ ਦੇ ਕਾਰਨ ਹਿੰਦੀ ਫੌਜੀਆਂ ਵਿਚ ਪੈਦਾ ਹੋਈ ਮਨੋ-ਵਿਗਿਆਨਕ ਅਵੱਸਥਾ, ਅਤੇ ਚੰਦ ਇਕ ਬੰਗਾਲੀ ਇਨਕਲਾਬੀਆਂ ਦੇ ਗ਼ਦਰ ਪਾਰਟੀ ਦੇ ਇਨਕਲਾਬੀਆਂ ਨਾਲ ਮੇਲ, ਨੇ ਹਿੰਦ ਵਿਚ ਅੰਗਰੇਜ਼ੀ ਹਕੂਮਤ ਵਾਸਤੇ ਓਹ ਸੰਗੀਨ ਖਤਰਾ ਪੈਦਾ ਕਰ ਦਿਤਾ ਜਿਸ ਨੂੰ ਬਦੇਸ਼ੀ ਹਕੂਮਤ ਅਤੇ ਉਸਦੇ ਜ਼ਿਮੇਵਾਰ ਕਰਮਚਾਰੀ ਆਪ ਮੰਨੇ ਹਨ, ਤਾਂ ਦੇਸ਼ ਵਾਸੀਆਂ ਦੀ ਕਾਫੀ ਗਿਣਤੀ ਦੇ ਗਦਰੀ ਇਨਕਲਾਬੀਆਂ ਦਾ ਸਾਥ ਦੇਣ ਦੀ ਸੂਰਤ ਵਿਚ ਨਤੀਜਾ ਨਿਰਸੰਦੇਹ ਹੋਰ ਦਾ ਹੋਰ ਨਿਕਲਦਾ। | ਦੇਸ਼ ਵਾਸੀਆਂ ਨੇ ਗਦਰੀ ਇਨਕਲਾਬੀਆਂ ਦਾ ਕਿਉਂ ਨਾ ਸਾਥ ਦਿਤਾ ? ਇਹ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ ਜਿਸ ਦੀ ਏਥੇ ਵਿਸਥਾਰ ਨਾਲ ਵਿਆਖਿਆ ਨਹੀਂ ਕੀਤੀ ਜਾ ਸਕਦੀ; ਕਿਉਂਕਿ ਇਸ ਦਾ ਪਛੋਕੜ ਪੁਰਾਣੇ ਇਤਹਾਸਕ ਤੇ ਭਾਈਚਾਰਕ ਕਾਰਨਾਂ ਅਤੇ ਕੌਮੀ ਲਹਿਰ ਦੇ ਸ਼ੁਰੂ ਤੋਂ ਲੈਕੇ ਵਿਕਾਸ ਦੇ ਢੰਗ ਨਾਲ ਜਾ ਮਿਲਦਾ ਹੈ । ਗਦਰ ਪਾਰਟੀ ਲਹਿਰ ਦੇ ਫੇਲ ਹੋਣ ਦੇ ਇਸ ਮੁੱਖ ਕਾਰਨ ਨੂੰ ਸਮਝਣ ਖਾਤਰ ਇਤਨਾਂ ਕਾਫੀ ਹੈ ਕਿ ਦੇਸ ਦੇ ਵਡੇ ਵਡੇ ਅਨਸਰਾਂ ਦੇ ਇਸ ਲਹਿਰ ਵਲ ਧਾਰਨ ਕੀਤੇ, ਜਾਂ ਕੀਤੇ ਜਾ ਸਕਣ ਵਾਲੇ, ਰਵੱਈਏ ਦਾ ਸੰਖੇਪ ਜ਼ਿਕਰ ਕਰ ਦਿਤਾ ਜਾਏ । ਇਨਕਲਾਬੀ ਸ਼ਕਤੀ ਦਾ ਸੋਮਾ ਸਾਧਾਰਨ ਜਨਤਾ ਹੁੰਦੀ ਹੈ, ਅਤੇ ਹਿੰਦੀ ਸਾਧਾਰਨ ਜਨਤਾ ਰਾਜਸੀ ਚੇਤੰਨਤਾ ਤੋਂ ਉਸ ਸਮੇਂ ਤਕਰੀਬਨ ਅਛੋਹ ਸੀ। ਕੌਮੀਅਤ ਦਾ ਸਿਧਾਂਤ ਅਤੇ ਜਜ਼ਬਾ, ਉਸ ਸ਼ਕਲ ਵਿਚ ਜਿਸ ਵਿਚ ਇਹ ਮੌਜੂਦਾ ਜ਼ਮਾਨੇ ਵਿਚ ਵਿਖਾਈ ਦਾ ਹੈ, ਸਰਮਾਏਦਾਰੀ ਖੂਬੰਧ ਦੀ ਪੈਦਾਇਸ਼ ਹੈ; ਅਤੇ ਹਿੰਦ ਵਿਚ ਵੀ ਇਸ ਦਾ ਅਸਰ ਪਹਿਲਾਂ ਉਨਾਂ ਤਬਕਿਆਂ ਅਤੇ ਸ਼੍ਰੇਣੀਆਂ ਵਿਚ ਗੱਟ ਹੋਇਆ, ਜਿਨ੍ਹਾਂ ਦਾ ਸਰਮਾਏਦਾਰੀ ਪ੍ਰਬੰਧ ਨਾਲ ਪਹਿਲਾਂ ਸਿੱਧਾ ਵਾਹ ਪਿਆ, ਜਾਂ ਜਿਨ੍ਹਾਂ ਨੂੰ ਯੂਰਪੀਨ ਸਾਹਿਤ ਪੜ੍ਹਨ ਦਾ ਮੌਕਿਆ ਮਿਲਿਆ । ਇਨ੍ਹਾਂ ਸ਼੍ਰੇਣੀਆਂ ਅਥਵਾ ਤਬਕਿਆਂ ਅਤੇ ਸਾਧਾਰਨ ਜਨਤਾ ਵਿਚਕਾਰ ਰਾਜਸੀ ਵੀਚਾਰਾਂ ਦੀ ਸਾਂਝ ਨਾ ਪੈਦਾ ਹੋਈ ਸੀ, ਅਤੇ ਨਾ ਪੈਦਾ ਕਰਨ ਦੀ ਕੋਸ਼ਸ਼ ਕੀਤੀ ਗਈ ਸੀ । ਪੈਂਤੀ ਜਨਤਾ ਵਿਚ ਰਜਵਾੜਿਆਂ, ਜਾਗੀਰਦਾਰਾਂ ਅਤੇ ਉਨਾਂ ਦੇ ਏਜੰਟਾਂ ਆਦਿ ਉਨਾਂ ਅਨਸਰਾਂ ਦਾ ਅਸਰ ਰਸੂਖ ਵਧੇਰੇ ਸੀ, ਜਿਨ੍ਹਾਂ ਨੂੰ ੧੮੫੭ ਦੇ ਗਦਰ ਤੋਂ ਸਬਕ ਸਿੱਖ ਕੇ ਅੰਗਰੇਜ਼ੀ ਸਰਕਾਰ ਨੇ ਆਪਣੇ ਨਾਲ ਇਸਤਰਾਂ ਗੰਢ ਲਿਆ ਸੀ ਕਿ ਉਨ੍ਹਾਂ ਦੇ ਹਿਤ ਅੰਗਰੇਜ਼ੀ ਰਾਸ ਨੂੰ ਕਾਇਮ ਰੱਖਣ ਨਾਲ ਮੇਲ ਖਾਣ ਲੱਗ ਪਏ ਸਨ । ਜਨਤਾ ਦੇ ਮਨ ਉਤੇ ਅੰਗਰੇਜ਼ੀ ਰਾਜ ਵਿਚ ਪੈਦਾ ਹੋਏ ਅਮਨ ਚੈਨ ਅਤੇ ਜ਼ਿੰਦਗੀ ਦੇ ਸੁਖ ਨੂੰ ਵਧਾਉਣ ਵਾਲੇ ਸਾਧਨਾਂ ਦੇ ਵਾਧਿਆਂ ਦਾ ਵੀ ਅਸਰ ਸੀ; ਪਰ ਇਸ ਦੇ ਦੂਸਰੇ ਬੰਨੇ ਅੰਗਰਜੇ ਰਾਜ ਵਿਰੁਧ ਗੁਝੀ ਗੁਝੀ ਮੁਖਾਲਫਤ ਵੀ ਜ਼ਰੂਰ ਸੀ, ਜੋ ਇਕ ਬਦੇਸ਼ੀ ਰਾਜ ਦੇ ਬਰਖਲਾਕ ਕਦਰਤੀ ਤੌਰ ਤੇ ਆਪਣੇ ਆਪ ਪੈਦਾ ਹੁੰਦੀ ਹੈ, ਅਤੇ ਜੋ ਇਸ ਤੋਂ ਜ਼ਾਹਰ ਹੁੰਦੀ ਕਿ ਆਮ ਲੋਕੀ ਜਰਮਨੀ ਦੀਆਂ ਸ਼ੁਰੂ ਵਿਚ ਹੋਈਆਂ ਜਿਤਾਂ ਬਾਰੇ ਸੁਣ ਕੇ ਇਕ ਕਿਸਮ ਦੀ ਖੁਸ਼ੀ ਅਤੇ ਤਸੱਲੀ ਲੈਂਦੇ । ਅਰਥਾਤ ਹਿੰਦ ਦੀ ਜਨਤਾ ਇਕ ਘੂਕ ਸੁਤੇ ਹੋਏ ਸ਼ਕਤੀ ਵਾਨ ਦੇਓ ਰੀ ਸੀ, ਜਿਸ ਦੀ ਸ਼ਕਤੀ ਬਾਰੇ ਪਤਾ ਨਹੀਂ ਸੀ ਕਿ ਕਿਸ ਬੰਨੇ ਵਰਤ ਲਈ ਜਾਵੇ । ਇਕ ਵੇਰ ਗਦਰ ਮਚ ਪੈਣ ਦੀ ਸੂਰਤ ਵਿਚ ਬਹੁਤ ਸੰਭਾਵਨਾ ਸੀ ਕਿ ਜਨਤਾ ਦੀਆਂ ਅੱਖਾਂ ਇਸ ਦੇ ਹਲੁਣੇ ਨਾਲ ਇਕਦੱਮ ਉਘੜ ਪੈਣ, ਅਤੇ ਉਸ ਦੀ ਸੁੱਤੀ ਹੋਈ ਇਨਕਲਾਬੀ ਸ਼ਕਤੀ ਜਾਗ ਕੇ ਇਸ ਨੂੰ ਸਫਲ ਕਰਨ ਵਿਚ ਜੁੱਟ ਪਵੇ । ਸਤਾਰਵੇਂ ਕਾਂਡ (ਪੰਨਾ ੪੫੫) ਵਿਚ ਵੇਖਿਆ ਜਾ ਚੁੱਕਾ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਦੀ ਪੇਡੂ ਜਨਤਾ ਦਾ ਉਲਾਰ ਕਿਵੇਂ ਸਹਿਲੇ ਇਨਕਲਾਬੀਆਂ ਵੱਲ ਹੋ ਗਿਆ, ਅਤੇ ਕਈ ਜ਼ਿਲਿਆਂ ਵਿਚ ਕਿਵੇਂ ਜਰਮਨ ਕੈਸਰ ਦੇ ਨਾਮ ਹੇਠਾਂ ਗੜ ਬੜ ਸ਼ੁਰੂ ਕਰ ਦਿੱਤੀ ਗਈ। ਪਰ ਰਾਜਸੀ ਜਾਗਰਤੀ ਤੋਂ ਕੋਰੀ ਜਨਤਾ ਨੂੰ ਭੁਲੇਖੇ ਵਿਚ ਪਾਕੇ ਅਤੇ ਵਰਗਲਾ ਕੇ ਇਨਕਲਾਬੀਆਂ ਦੇ ਵਿਰੁਧ ਵਰਤਣਾ ਵੀ ਇਤਨਾ ਹੀ ਸੌਖਾ ਸੀ । ਬਲਕਿ ਇਨਕਲਾਬੀਆਂ ਦਾ ਜਨਤਾ ਨਾਲ ਨਵਾਂ ਨਵਾਂ ਮੇਲ ਹੋਇਆ ਸੀ ਅਤੇ ਉਹ ਵੀ ਬਹੁਤ ਥੋੜੀ ਗਿਣਤੀ ਦੇ ਬੰਦਿਆਂ ਨਾਲ, ਅਤੇ ਅੰਗਰੇਜ਼ੀ ਹਕੂਮਤ ਦੇ ਪੁਰਜ਼ਿਆਂ ਅਤੇ ਏਜੰਟਾਂ ਦੇ ਜਨਤਾ ਨਾਲ ਉਨ੍ਹਾਂ ਦੇ ਮੁਕਾਬਲੇ ਬਹੁਤ ਵਧੇਰੇ ਅਤੇ ਪੁਰਾਣੇ ਮੇਲ ਸਨ । ਸਰਕਾਰੀ ਪਲੜਾ ਭਾਰੀ ਹੋ ਗਿਆ ਅਤੇ ਅੰਗਰੇਜ਼ਾਂ ਦੇ ਚਤਰ ਕਰਮਚਾਰੀਆਂ ਨੇ ਗਦਰੀ ਇਨਕਲਾਬੀਆਂ ਨੂੰ ਲੋਕਾਂ ਪ੍ਰਤਿ ਸਾਧਾਰਨ ਡਾਕੁ ਜ਼ਾਹਰ ਕਰਕੇ ਉਨਾਂ ਦੀ ਮਦਦ ਇਨਕਲਾਬੀਆਂ ਨੂੰ ਗ੍ਰਿਫਤਾਰ ਕਰਨ ਵਿਚ ਲਈ । ਏਥੋਂ ਤਕ ਕਿ ਅੰਗਰੇਜ਼ੀ ਸਰਕਾਰ, ਟਵਾਨੇ ਤੇ ਕਜ਼ਲਬਾਸ਼ ਵਰਗੇ ਜਾਗੀਰਦਾਰ ਅਨਸਰਾਂ ਅਤੇ ਆਪਣੀਆਂ ਜ਼ੈਲਦਾਰਾਂ ਵਰਗੀਆਂ ਏਜੰਸੀਆਂ ਰਾਹੀਂ, ਹਿੰਦ ਦੀ ਮੁਸਲਮਾਨ ਜਨਤਾ ਵਿਚ ਉਸ ਇਸਲਾਮ-ਹਮਾਇਤੀ ਜਜ਼ਬੇ (ਜਿਸ ਨੂੰ ਇਨਕਲਾਬੀ ਜਜ਼ਬੇ ਨਾਲੋਂ ਉਭਾਰਨਾ ਸੌਖਾ ਸੀ, ਕਿਉਂਕਿ ਮਜ਼ਹਬੀ ਸੰਸਕਾਰ ਜਨਤਾ ਵਿਚ ਪੁਰਾਣੇ ਚਲੇ ਆਉਂਦੇ ਸਨ) ਨੂੰ ਵੀ ਸੁਆਈ ਰੱਖਣ ਵਿਚ ਕਾਮਯਾਬ ਰਹੀ, ਜਿਸ ਦੇ ਤੁਰਕੀ ਦੇ ਉਸ ਵਿਰੁਧ ਲੜਾਈ ਵਿਚ ਸ਼ਾਮਲ ਹੋ ਜਾਣ ਕਰਕੇ ਜਾਗ ਪੈਣ ਦਾ ਅੰਗਰੇਜ਼ੀ ਸਰਕਾਰ ਨੂੰ ਖੁਦ ਤੌਖਲਾ ਸੀ। ਧਾਰਮਕ ਅਤੇ ਫਿਰਕੂ ਸੰਸਥਾਵਾਂ, ਜੋ ਮਜ਼ਹਬ ਅਤੇ ਫਿਰਕਿਆਂ ਦੇ ਨਾਮ ਉੱਤੇ ਹਿੰਦੀਆਂ ਨੂੰ ਲੜਾਉਣ ਵਿਚ ਇਕ ਦੂਜੇ ਦੇ ਉਲਟ ਚਲਦੀਆਂ ਸਨ, ਵੀ ਅੰਗਰੇਜ਼ੀ ਹਕੂਮਤ ਦੀ ਮਦਦ ਕਰਨ ਦੇ ਮਸਲੇ ਉੱਤੇ ਇਕ ਰਾਏ ਹੋ ਗਈਆਂ, ਅਤੇ ਸਭ ਧਰਮਾਂ ਦੇ ਧਰਮ ਮੰਦਰਾਂ ਵਿਚ ਅੰਗਰੇਜ਼ਾਂ ਦੀ ਫਤਹ ਲਈ ਪ੍ਰਾਰਥਨਾਂ ਕੀਤੀਆਂ ਜਾਂਦੀਆਂ। ਜਿਨ੍ਹਾਂ ਤਬਕਿਆਂ ਵਿਚ ਕੌਮੀ ਜਾਗਰਤੀ ਆਈ ਹੋਈ ਸੀ ਉਨਾਂ ਵੀ, ਸਵਾਏ ਬੰਗਾਲ ਅਤੇ ਹੋਰ ਥਾਵਾਂ ਦੇ ਇਕੜ ਦੁਕੜ ਇਨਕਲਾਬੀਆਂ ਦੇ, ਗਦਰੀ ਇਨਕਲਾਬੀਆਂ ਦਾ ਸਾਥ ਨਾ ਦਿੱਤਾ। ਇਸ ਦਾ ਵੱਡਾ ਸਬੱਬ ਤਾਂ ਇਹ ਸੀ ਕਿ ਵਿਯੁੱਕਤੀਆਂ ਨੂੰ ਛੱਡਕੇ ਸਮੁਚੇ ਤੌਰ ਉਤੇ ਇਹ ਤਬਕੇ ਇਨਕਲਾਬੀ ਰਾਹ ਦੀ ਕੀਮਤ ਦੇਣ ਲਈ ਤਿਆਰ ਨਹੀਂ ਸਨ ਹੋਏ, ਪਰ ਇਸ ਦੇ ਨਾਲ ਲਗਵੇਂ ਜਾਂ ਵਖਰੇ ਹੋਰ ਕਾਰਨ ਵੀ ਸਨ। ਇਨ੍ਹਾਂ ਤਬਕਿਆਂ ਦੇ ਕਈ ਅਨਸਰਾਂ ਦੇ ਹਿਤ ਅੰਗਰੇਜ਼ੀ ਸਾਮਰਾਜ ਨਾਲ ਜੁੜੇ ਹੋਏ ਸਨ, ਜਾਂ ਉਨਾਂ ਦੀਆਂ ਅੱਖਾਂ ਅੰਗਰੇਜ਼ੀ ਸਰਕਾਰ ਤੋਂ ਨੌਕਰੀਆਂ ਅਤੇ ਰਿਆਇਤਾਂ ਲੈਣ ਵਲ ਲੱਗੀਆਂ ਹੋਈਆਂ ਸਨ । ਕਈਆਂ ਦੀਆਂ ਨਜ਼ਰਾਂ 0'Dwyet,p. 198.
- Rowlutt Report, p. 174.
Official Areports of Parliamentary De bates, (Common 8), 1817, Vol. LXXXXV, ੧੪s P. 2243. Digited by Panjat Digital Library wis panjang.org