ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/186

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਯੂਰਪੀਨ ਤਹਿਜ਼ੀਬ ਦੇ ਲਸ਼ਕਾਰੇ ਅਤੇ ਅੰਗਰੇਜ਼ਾਂ ਦੀਆਂ ਇਨਸਾਫ ਦੀਆਂ ਡੀਂਗਾਂ ਨਾਲ ਇਤਨੀਆਂ ਚੁੰਧਿਆ ਗਈਆਂ ਸਨ ਕਿ ਉਹ ਅੰਗਰੇਜ਼ੀ ਸਾਮਰਾਜ ਦੇ ਅਸਲੇ ਨੂੰ ਨਹੀਂ ਸਨ ਸਮਝ ਸਕੇ। ‘ਮਹਾਤਮਾ’ ਗਾਂਧੀ ਪਹਿਲੇ ਸੰਸਾਰ ਯੁੱਧ ਦੇ ਦੌਰਾਨ ਵਿਚ ਅੰਗ੍ਰੇਜ਼ਾਂ ਨੂੰ ਭਰਤੀ ਦੇਣ ਵਿਚ ਰੁਝੇ ਰਹੇ। ਸ਼੍ਰੀ ਗੋਖਲੇ ਨੂੰ ਵਾਇਸਰਾਏ ਨੇ ਪੁਛਿਆ ਕਿ ਜੇ ਉਨ੍ਹਾਂ ਨੂੰ ਇਹ ਦੱਸਿਆ ਜਾਏ ਕਿ ਅੰਗਰੇਜ਼ ਹਿੰਦ ਛੱਡ ਰਹੇ ਹਨ, ਤਾਂ ਉਨ੍ਹਾਂ ਦਾ ਕੀ ਪ੍ਰਤਿਕਰਮ ਹੋਵੇਗਾ? ਸ਼੍ਰੀ ਗੋਖਲੇ ਨੇ ਜਵਾਬ ਦਿੱਤਾ ਕਿ ਉਹ ਇਹ ਗਲ ਸੁਣ ਕੇ ਪਹਿਲਾਂ ਤਾਂ ਬੜੇ ਖੁਸ਼ ਹੋਣਗੇ, ਪਰ ਅੰਗਰੇਜ਼ਾਂ ਦੇ ਅਦਨ ਪੁਜਣ ਤੋਂ ਪਹਿਲੋਂ ਉਨ੍ਹਾਂ ਨੂੰ ਵਾਪਸ ਪਰਤ ਆਉਣ ਲਈ ਤਾਰ ਦੇਣਗੇ[1]। ਇਹ ਮਿਸਾਲਾਂ ‘ਮਹਾਤਮਾ’ ਗਾਂਧੀ ਜਾਂ ਸ਼੍ਰੀ ਗੋਖਲੇ ਦੀ ਦੇਸ਼ ਭਗਤੀ ਉਤੇ ਧੱਬਾ ਲਾਉਣ ਲਈ ਨਹੀਂ ਦਿੱਤੀਆਂ ਗਈਆਂ; ਕਿਉਂਕਿ ਉਨ੍ਹਾਂ ਦੇ ਨਜ਼ਰੀਏ ਨਾਲ ਰਾਏ ਦਾ ਵਖੇਵਾਂ ਤਾਂ ਹੋ ਸਕਦਾ ਹੈ, ਪਰ ਉਨ੍ਹਾਂ ਦੀ ਦੇਸ਼-ਭਗਤੀ ਬਾਰੇ ਸ਼ੱਕ ਕਰਨਾ ਚੰਦ ਉਤੇ ਬੁਕਣ ਬਰਾਬਰ ਹੈ। ਇਹ ਮਿਸਾਲਾਂ ਕੇਵਲ ਇਹ ਜ਼ਾਹਰ ਕਰਨ ਵਾਸਤੇ ਹਨ ਕਿ ਮੁਲਕ ਦੇ ਰਾਜਸੀ ਤੌਰ ਉੱਤੇ ਜਾਗੇ ਹੋਏ ਤਬਕੇ ਵਿਚ ਕਿਸ ਕਿਸਮ ਦਾ ਮਹੌਲ ਪਸਰਿਆ ਹੋਇਆ ਸੀ, ਅਤੇ ਦੇਸ ਦੇ ਚੋਟੀ ਦੇ ਨੀਤੀਵਾਨ ਵੀ ਅੰਗਰੇਜ਼ੀ ਸਾਮਰਾਜ ਨੂੰ ਕਿਨ੍ਹਾਂ ਐਨਕਾਂ ਰਾਹੀਂ ਵੇਖਦੇ ਸਨ।

ਦੇਸ ਦੇ ਇਨਕਲਾਬੀ ਅਨਸਰਾਂ ਨੂੰ ਅੰਗਰੇਜ਼ੀ ਸਾਮਰਾਜ ਦਿਆਂ ਲਾਰਿਆਂ ਉਤੇ ਭਰੋਸਾ ਨਹੀਂ ਸੀ, ਪਰ ਉਨ੍ਹਾਂ ਤਰਾਸਵਾਦ ਦਾ ਐਸਾ ਰਾਹ ਚੁਣਿਆ ਹੋਇਆ ਸੀ, ਜੋ ਅੰਗਰੇਜ਼ੀ ਸਾਮਰਾਜੀ ਪ੍ਰਬੰਧ ਉਲਟਾਉਣ ਲਈ ਕਾਰਗਰ ਨਹੀਂ ਸੀ। ਜਨਤਾ ਦੀ ਇਨਕਲਾਬੀ ਸ਼ਕਤੀ ਦਾ ਗਿਆਨ ਰੂਸ ਵਿਚ ਹੋਈ ਬਾਲਸ਼ਵਿਕ ਜੁਗ ਗਰਦੀ ਅਤੇ ਇਸ ਤੋਂ ਪਿਛੋਂ ਕਮੀਊਨਿਸਟ ਤਰੀਕਾਰਾਂ ਦੀ ਵਰਤੋਂ ਨੇ ਸਪੱਸ਼ਟ ਰੂਪ ਵਿਚ ਲੋਕਾਂ ਦੇ ਸਾਹਮਣੇ ਲਿਆਂਦਾ। ਇਸ ਵਾਸਤੇ ਇਹ ਸਮਝਿਆ ਜਾ ਸਕਦਾ ਹੈ ਕਿ ਪਹਿਲੇ ਸੰਸਾਰ जय ਤੋਂ ਪਹਿਲੋਂ ਇਨਕਲਾਬੀਆਂ ਦਾ ਜਨਤਕ ਇਨਕਲਾਬ ਕਰਨ ਵਲ ਕਿਉਂ ਨਾ ਧਿਆਨ ਹੋਇਆ। ਪਰ ਕਈ ਅਧੀਨ ਮਲਕ ਫੌਜੀ ਬਗਾਵਤ ਦੇ ਆਸਰੇ ਆਜ਼ਾਦ ਹੋਏ ਸਨ। ਇਸ ਬੰਨੇ ਪਹਿਲੇ ਸੰਸਾਰ ਯੁੱਧ ਤੋਂ ਪਹਿਲੋਂ ਹਿੰਦੀ ਇਨਕਲਾਬੀਆਂ ਦੇ ਖਾਸ ਨਾ ਧਿਆਨ ਦੇਣ ਦਾ ਵਡਾ ਸਬੱਬ ਸ਼ਾਇਦ ਇਹ ਸੀ ਕਿ, ਜਿਨ੍ਹਾਂ ਹਲਕਿਆਂ ਵਿਚ ਉਸ ਸਮੇਂ ਇਨਕਲਾਬੀ ਜਾਗ ਲਗੀ ਸੀ, ਉਨ੍ਹਾਂ ਨੂੰ ਫੌਜੀਆਂ ਨਾਲ ਨੇੜ ਪੈਦਾ ਕਰਨ ਦੇ ਮੌਕਿਆ ਨਹੀਂ ਸਨ। ਕਾਰਨ ਇਹ ਸੀ ਜਾਂ ਹੋਰ ਵੀ, ਇਹ ਹਕੀਕਤ ਹੈ ਕਿ ਗਦਰੀ ਇਨਕਲਾਬੀਆਂ ਤੋਂ ਪਹਿਲੋਂ ਫੌਜੀ ਬਗਾਵਤ ਕਰਵਾਉਣ ਵਲ ਧਿਆਨ ਨਾ ਦਿਤਾ ਗਿਆ, ਅਤੇ ਹਿੰਦ ਦੇ ਇਨਕਲਾਬੀ ਮੰਡਲ ਵਿਚ ਤਰਾਸਵਾਦੀ ਤਰੀਕਾਕਾਰ ਛਾਇਆ ਹੋਇਆ ਸੀ।

ਤਰਾਂਸਵਾਦੀ ਰੁਚੀ ਦੇ ਇਨਕਲਾਬੀ ਹਲਕਿਆਂ ਵਿਚ ਛਾਅ ਜਾਣ ਦੇ ਦੋ ਵੱਡੇ ਨੁਕਸਾਨ ਹੋਏ।੧੮੫੭ ਦੇ ਗਦਰ ਦੀ ਅਸੱਫਲਤਾ ਅਤੇ ਮਸ਼ੀਨੀ ਇਨਕਲਾਬ ਦੇ ਸਬੱਬ ਯੂਰਪੀਨ ਕੌਮਾਂ ਹੱਥ ਆਏ ਗਲਬਾ ਪਾਊ ਹਥਿਆਰਾਂ ਨੂੰ ਸਾਹਮਣੇ ਰਖਦਿਆਂ ਹੋਇਆਂ, ਇਨਕਲਾਬੀ ਹਲਕਿਆਂ ਤੋਂ ਬਾਹਰ ਦੇਸ ਵਿਚ ਅਗੇ ਹੀ ਇਸ ਵੀਚਾਰ ਦਾ ਜ਼ੋਰ ਸੀ ਕਿ ਅੰਗਰੇਜ਼ੀ ਹਕੂਮਤ ਨੂੰ ਹਥਿਆਰਬੰਦ ਬਲਵੇ ਰਾਹੀਂ ਉਲਟਾਉਣ ਦਾ ਯਤਨ ਕਰਨਾ ਪਾਗਲਪਨ ਜਾਂ ਜਨੂਨ ਦੇ ਤੁਲ ਹੈ। ਅੰਗਰੇਜ਼ੀ ਸਾਮਰਾਜ ਵਿਰੁਧ ਤਰਾਸਵਾਦੀ ਤਰੀਕਾਕਾਰ ਦੀ ਕੁਝ ਸਾਲਾਂ ਦੀ ਵਰਤੋਂ ਨੇ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਵਿਚ ਸਫਲਤਾ ਦੇ ਬੀਜ ਨਹੀਂ

ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਗੈਰ ਇਨਕਲਾਬੀ ਹਲਕਿਆਂ ਵਿਚ ਉਪਰ ਦੱਸਿਆ ਵੀਚਾਰ ਹੋਰ ਭੋਰ ਛੜ ਗਿਆ; ਅਤੇ ਸ਼੍ਰੀ ਤਿਲਕ, ਜੋ ਉਸ ਸਮੇਂ ਦੀ ਰਾਜਸੀ ਗਰਮ ਖਿਆਲੀ ਦੇ ਤਿੱਖੇ ਸਿਰੇ ਸਨ, ਨੇ ਵੀ ਅਗੱਸਤ ੧੯੧੪ ਵਿਚ ਤਸ਼ੱਦਦ ਦੇ ਤਰੀਕਿਆਂ ਦੀ ਵਰਤੋਂ ਦੀ ਨਿਖੇਧੀ ਕਰ ਦਿੱਤੀ[2]

ਤਰਾਸਵਾਦੀ ਰੁਚੀ ਦੇ ਛਾਅ ਜਾਣ ਦਾ ਦੂਸਰਾ ਵੱਡਾ ਨੁਕਸਾਨ ਇਹ ਹੋਇਆ ਕਿ ਇਨਕਲਾਬੀ ਹਲਕਿਆਂ ਨੇ ਵੀ ਹਥਿਆਰਬੰਦ ਬਲਵੇ ਦੇ ਹੋਰ ਸਾਧਨਾਂ ਵਲ ਵਿਸ਼ੇਸ਼ ਧਿਆਨ ਨਾ ਦਿੱਤਾ। ਸ਼੍ਰੀ ਸਾਨਿਯਾਲ ਲਿਖਦੇ ਹਨ ਕਿ ਉਨ੍ਹਾਂ ਦੇ ਅਤੇ ਸ਼੍ਰੀ ਰਾਸ਼ ਬਿਹਾਰੀ ਬੋਸ਼ ਦੇ ਤਰਾਸਵਾਦੀਆਂ ਦੇ ਕੇਂਦੂ ਨਾਲ ਵੀਚਾਰ ਨਹੀਂ ਸਨ ਮਿਲਦੇ, ਕਿਉਂਕਿ ਤਰਾਸਵਾਦੀ ਸ਼ਸਤੂ-ਦੰਗਾ ਕਰਨ ਲਈ ਕੋਈ ਉੱਦਮ ਨਹੀਂ ਸਨ ਕਰਦੇ[3]। ਪਰ ਸ਼੍ਰੀ ਬੋਸ਼ ਅਤੇ ਉਨ੍ਹਾਂ ਦੇ ਸਾਥੀਆਂ, ਜਿਨ੍ਹਾਂ ਗਦਰੀ ਇਨਕਲਾਬੀਆਂ ਦਾ ਸਾਥ ਦਿੱਤਾ, ਨੇ ਵੀ, ਗਦਰੀ ਇਨਕਲਾਬੀਆਂ ਨਾਲ ਮੇਲ ਹੋਣ ਤੋਂ ਪਹਿਲੋਂ, ਨਾ ਹੱਥਿਆਰਬੰਦ ਬਲਵੇ ਲਈ ਹੱਥਿਆਰ ਅਕੱਠੇ ਕਰਨ ਅਤੇ ਫੌਜੀ ਵਿੱਦਿਆ ਸਿੱਖਣ ਵਲ ਧਿਆਨ ਦਿੱਤਾ, ਅਤੇ ਨਾ ਅੰਤਰਰਾਸ਼ਟਰੀ ਰਾਜਸੀ ਹਾਲਾਤ ਨੂੰ ਸਮਝਣ ਅਤੇ ਉਨ੍ਹਾਂ ਤੋਂ ਫਾਇਦਾ ਉਠਾਉਣ ਦੀ ਕੋਸ਼ਸ਼ ਕੀਤੀ[4]। ਅਰਥਾਤ ਜਿਨ੍ਹਾਂ ਬੰਗਾਲ ਦੇ ਇਨਕਲਾਬੀਆਂ ਨੇ ਹਿੰਦ ਵਿਚ ਗਦਰ ਪਾਰਟੀ ਲਹਿਰ ਵਿਚ ਹਿੱਸਾ ਲਿਆ, ਉਹ ਵੀ ਗੁਪਤ ਕੰਮ ਕਰਨ ਦੇ ਤਰੀਕਿਆਂ ਦੀ ਵਰਤੋਂ ਦੇ ਤਜਰਬੇ ਅਤੇ ਬੰਬ ਬਨਾਉਣ ਤੋਂ ਇਲਾਵਾ ਲਹਿਰ ਵਿਚ ਬਹੁਤ ਕਾਰਆਮਦ ਹਿੱਸਾ ਲਿਆਕੇ ਨਾ ਪਾ ਸਕੇ। ਜੇਕਰ ਦੇਸ ਵਿਚਲੇ ਇਨਕਲਾਬੀਆਂ ਨੇ ਪਹਿਲੇ ਸੰਸਾਰ ਯੁੱਧ ਤੋਂ ਪਹਿਲੋਂ ਹੱਥਿਆਰਬੰਦ ਬਲਵੇ ਲਈ ਸ਼ਸਤ੍ਰ ਅਤੇ ਹੋਰ ਸਾਧਨ ਪ੍ਰਾਪਤ ਕਰਨ ਵਲ, ਅਤੇ ਅੰਗਰੇਜ਼ ਵਿਰੋਧੀ ਹਕੂਮਤਾਂ ਨਾਲ ਤਾਲ ਮੇਲ ਪੈਦਾ ਕਰਨ ਵਲ, ਵੇਲੇ ਸਿਰ ਧਿਆਨ ਦਿਤਾ ਹੁੰਦਾ, ਤਾਂ ਪਹਿਲੇ ਸੰਸਾਰ ਦੇ ਦੌਰਾਨ ਵਿਚ ਗਦਰੀ ਅਤੇ ਹੋਰ ਇਨਕਲਾਬੀਆਂ ਦੇ ਕੀਤੇ ਯਤਨਾਂ ਦਾ ਇਸਤਰ੍ਹਾਂ ਦਾ ਹਸ਼ਰ ਨਾ ਹੁੰਦਾ ਜੋ ਹੋਇਆ।

ਖੁਲ੍ਹੇ ਤੌਰ ਉਤੇ ਕੰਮ ਕਰਨ ਵਾਲੀਆਂ ਰਾਜਸੀ ਜਥੇਬੰਦੀਆਂ ਵਿਚੋਂ ਉਸ ਸਮੇਂ ਵੀ ਕਾਂਗਰਸ ਪ੍ਰਧਾਨ ਸੀ। ਕਾਂਗਰਸ ਜਾਂ ਹੋਰ ਕਿਸੇ ਅਜਿਹੀ ਰਾਜਸੀ ਜਥੇਬੰਦੀ ਤੋਂ ਹਥਿਆਰਬੰਦ ਬਲਵੇ ਲਈ ਲੁਕਵੀਂ ਮਦਦ ਦੀ ਵੀ ਸੁਪਨੇ ਵਿਚ ਆਸ ਨਹੀਂ ਸੀ ਕੀਤੀ ਜਾ ਸਕਦੀ। ਕਿਉਂਕਿ ਇਨ੍ਹਾਂ ਦੇ ਨੇਤਾਵਾਂ ਦੀ ਪਾਲਸੀ ਇਤਨੀ ਨਰਮ ਅਤੇ ਕਮਜ਼ੋਰ ਸੀ ਕਿ ਸ਼੍ਰੀ ਜਾਹਰ ਲਾਲ ਨਹਿਰੂ ਅਤੇ ਸ਼੍ਰੀ ਪਟਾ ਭਾਈ ਸੀਤਾ ਰਾਮੱਈਯਾ ਆਦਿ ਗਾਂਧੀ-ਵਾਦੀਆਂ ਦੀ ਲਿਖਤ ਤੋਂ ਵੀ ਇਸ ਵਲ ਤਰਸ ਦਾ ਰੱਵਈਆ ਜ਼ਾਹਰ ਹੁੰਦਾ ਹੈ। ਅਰਥਾਤ ਕੌਮੀ ਲਹਿਰ ਨੇ ਅੰਗਰੇਜ਼ੀ ਹਕੂਮਤ ਦੀ ਸ਼ਾਤਮਈ ਤਰੀਕੇ ਨਾਲ ਉਹ ਹਿੱਕ ਠੋਰਵੀਂ ਮੁਖਾਲਫਤ ਦੀ ਸ਼ਕਲ ਵੀ ਨਹੀਂ ਸੀ ਫੜੀ, ਜੋ ਪਹਿਲੇ ਸੰਸਾਰ ਯੁਧ ਪਿਛੋਂ ਇਸ ਨੇ ‘ਮਹਾਤਮਾ’ ਗਾਂਧੀ ਦੀ ਅਗਵਾਈ ਹੇਠ ਧਾਰਨ ਕੀਤੀ।

ਦੇਸ ਦੀ ਕੇਂਦ੍ਰੀ ਕਾਨੂੰਨ ਘੜਨੀ ਕੌਂਸਲ ਦੇ ਹਿੰਦੀ ਮੈਂਬਰਾਂ ਬਾਰੇ ਉਸ ਸਰਟੀਫੀਕੇਟ ਦਾ ਜ਼ਿਕਰ ਕਰ ਦੇਣਾ ਹੀ ਕਾਫੀ ਹੈ ਜੋ ਉਸ ਸਮੇਂ ਦੇ ਵਾਇਸਰਾਏ ਨੇ ਉਨ੍ਹਾਂ ਨੂੰ ਦਿਤਾ। ਲਾਰਡ ਹਾਰਡਿੰਗ ਨੇ ਲਿਖਿਆ ਹੈ ਕਿ ਇਨਕਲਾਬੀ ਕਾਰਵਾਈਆਂ ਨੂੰ ਰੋਕਣ ਅਤੇ ਦਬਾਉਣ ਲਈ ਜਦ ਕੌਂਸਲ ਵਿਚ ਬਿਲ ਪੇਸ਼ ਕੀਤਾ ਗਿਆ, ਤਾਂ ਉਨ੍ਹਾਂ (ਲਾਰਡ ਹਾਰਡਿੰਗ) ਨੇ ਮੈਬਰਾਂ ਨੂੰ ਕਹਿ

੧੫੦


  1. Hardinge, p. 115.
  2. Rowlatt Report, p. 14.
  3. ਬਿੰਦੀ ਜੀਵਨ, ਭਾਗ ਦੂਜਾ, ਪੰਨੇ ੮੭ ਤੋਂ ੯੦.
  4. ਬੰਦੀ ਜੀਵਨ, ਭਾਗ ਦੂਜਾ, ਪੰਨੇ ੨੨, ੭੫ ਤੇ ੮੧.