ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਦਰ ਪਾਰਟੀ, ਲਹਿਰ ਫੇਲ ਹੋਣ ਦਾ ਦੂਸਰਾ ਵੱਡਾ ਸਬੱਬ ਇਹ ਬਣਿਆ ਕਿ, ਸੰਸਾਰ ਯੁੱਧ ਦੇ ਆਸ ਨਾਲੋਂ ਪਹਿਲੋਂ ਸ਼ੁਰੂ ਹੋ ਜਾਣ ਕਰਕੇ, ਗਦਰ ਪਾਰਟੀ ਨੂੰ ਆਪਣੀਆਂ ਪਲੈਨਾਂ ਅਤੇ ਸਕੀਮਾਂ ਨੂੰ ਨੇਪਰੇ ਚਾੜ੍ਹਨ ਹਿਤ ਤਿਆਰੀ ਵਾਸਤੇ ਲੋੜੀਂਦਾ ਸਮਾਂ ਨਾ ਮਿਲਿਆ। ਗਦਰ ਪਾਰਟੀ ਮਈ ੧੯੧੩ ਵਿਚ ਕਾਇਮ ਹੋਈ, ਅਤੇ ‘ਗਦਰ’ ਅਖਬਾਰ ਪਹਿਲੀ ਨਵੰਬਰ ਤੋਂ ਜਾਰੀ ਹੋਇਆ। ਪਹਿਲਾ ਸੰਸਾਰ ਯੁੱਧ ਜੁਲਾਈ ੧੯੧੪ ਦੇ ਅਖੀਰ ਵਿਚ ਆਰੰਭ ਹੋ ਗਿਆ। ਅਰਥਾਤ ਗਦਰ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਇਆਂ ਨੂੰ ਇਕ ਸਾਲ ਵੀ ਨਹੀਂ ਸੀ ਪੂਰਾ ਹੋਇਆ।

ਪਿਛਲੇ ਕਾਂਡਾਂ ਵਿਚ ਵੇਖਿਆ ਜਾ ਚੁਕਾ ਹੈ ਕਿ ਗਦਰ ਪਾਰਟੀ ਦੀ ਇਹ ਪਲੈਨ ਸੀ ਕਿ ਅੰਗਰੇਜ਼ ਵਿਰੋਧੀ ਹਕੂਮਤਾਂ ਨਾਲ ਤਾਲ ਮੇਲ ਪੈਦਾ ਕਰਕੇ ਹਿੰਦ ਆਜ਼ਾਦ ਕਰਾਉਣ ਲਈ ਉਨ੍ਹਾਂ ਤੋਂ ਮਦਦ ਲਈ ਜਾਏ; ਹਿੰਦੀਆਂ ਨੂੰ ਬਦੇਸ਼ਾਂ ਵਿਚ ਫੌਜੀ ਸਿਖਿਆ ਦਿਵਾਕੇ ਇਨਕਲਾਬੀ ਫੌਜੀ ਆਗੂ ਤਿਆਰ ਕੀਤੇ ਜਾਣੇ; ਦੇਸ ਵਿਚ ਹੱਥਿਆਰ ਪੁਚਾਣ ਦਾ ਪ੍ਰਬੰਧ ਕੀਤਾ ਜਾਏ; ਹਿੰਦੀ ਫ਼ੌਜਾਂ ਵਿਚ ਇਨਕਲਾਬੀ ਭਰਤੀ ਕਰਾਏ ਜਾਣ ਅਤੇ ਹਿੰਦੀ ਫੌਜੀਆਂ ਵਿਚ ਅਗਾਊਂ ਪ੍ਰਚਾਰ ਕਰਕੇ ਉਨ੍ਹਾਂ ਨੂੰ ਗਦਰ ਕਰਨ ਲਈ ਤਿਆਰ ਕੀਤਾ ਜਾਏ; ਹਿੰਦ ਦੀ ਜਨਤਾ ਵਿਚ ਵੀ ਪ੍ਰਚਾਰ ਕੀਤਾ ਜਾਏ; ਅਤੇ ਦੇਸ ਦੀਆਂ ਰਾਜਸੀ ਜਥੇਬੰਦੀਆਂ, ਖਾਸ ਕਰ ਇਨਕਲਾਬੀਆਂ, ਨਾਲ ਤਾਲ ਮੇਲ ਪੈਦਾ ਕੀਤਾ ਜਾਏ। ਗਦਰ ਪਾਰਟੀ ਦੇ ਮੁਖੀਆਂ ਨੇ ਸੈਨਵਾਂਸਿਸਕੋ ਦੇ ਜਰਮਨ ਕੌਂਸਲ ਨਾਲ ਮੇਲ ਜੋਲ ਕਾਇਮ ਕੀਤਾ, ਪਰ ਇਹ ਤਾਲ ਮੇਲ ਗਾਲਬਨ ਇਸ ਤੋਂ ਉਚੇਰੇ ਪੱਧਰ ਉਤੇ ਅਜੇ ਨਹੀਂ ਸੀ ਪੁਜਿਆ ਜਦ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਸੰਸਾਰ ਯੁੱਧ ਲਗ ਜਾਣ ਉੱਤੇ ਜਰਮਨੀ ਅਤੇ ਗਦਰ ਪਾਰਟੀ ਨੇ ਆਪਸ ਵਿਚਕਾਰ ਦੇ ਮਿਲਵਰਤਨ ਦਾ ਦਾਇਰਾ ਵੱਡਾ ਕਰਨ ਦੀ ਜਲਦੀ ਜਲਦੀ ਕੋਸ਼ਸ਼ ਕੀਤੀ; ਪਰ ਇਸ ਦੇ ਅਮਲੀ ਸ਼ੰਕਲ ਫੜਨ ਤੋਂ ਪਹਿਲਾਂ, ਵਾਕਿਆਤ ਦੀ ਤੇਜ਼ ਰਵਾਨਗੀ ਦੇ ਕਾਰਨ, ਹਿੰਦ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਚੁਕੀ ਸੀ। ਫੌਜੀ ਸਿਖਲਾਈ ਅਤੇ ਹੱਥਿਆਰਾਂ ਦੇ ਪ੍ਰਬੰਧ ਦੀ ਪਲੈਨ ਬਹੁਤੀ ਜਰਮਨੀ ਨਾਲ ਤਾਲ ਮੇਲ ਉਤੇ ਨਿਰਭਰ ਸੀ। ਗਦਰ ਪਾਰਟੀ ਨੇ ਅਮਰੀਕਾ ਦੇ ਵਿਚ ਵੀ ਗੁਪਤ ਤੌਰ ਉਤੇ ਫੌਜੀ ਸਿਖਲਾਈ ਦਾ ਪ੍ਰਬੰਧ ਕੀਤਾ, ਪਰ ਇਹ ਬਹੁਤ ਅਧੂਰੀ ਸ਼ਕਲ ਵਿਚ ਸੀ ਜਦ ਸੰਸਾਰ ਹੋ ਗਿਆ। ਇਹ ਵੀ ਵੇਖਿਆ ਜਾ ਚੁਕਾ ਯੁੱਧ ਸ਼ੁਰੂ ਕਿ ਗਦਰ ਪਾਰਟੀ ਨੇ ਹਿੰਦ ਦੀ ਫੌਜ ਵਿਚ ਇਨਕਲਾਬੀ ਭਰਤੀ ਕਰਵਾਉਣ ਦਾ ਕੰਮ ਆਰੰਭ ਕਰ ਦਿੱਤਾ ਸੀ ਅਤੇ ਚੰਦ ਇਕ ਇਨਕਲਾਬੀ ਭਰਤੀ ਵੀ ਹੋਏ। ਇਸੇ ਤਰ੍ਹਾਂ ਦੇਸ ਵਿਚ ਅਤੇ ਫੌਜੀਆਂ ਵਿਚ ਪ੍ਰਚਾਰ ਕਰਨ ਵਾਸਤੇ ਅਗਾਊਂ ਪਾਰਟੀਆਂ ਭੇਜਣੀਆਂ ਸ਼ੁਰੂ ਹੋ ਗਈਆਂ ਸਨ; ਅਤੇ ਗਦਰ ਪਾਰਟੀ ਦੇ ਪ੍ਰਧਾਨ, ਸ਼੍ਰੀ ਸੋਹਨ ਸਿੰਘ ‘ਭਕਨਾ’, ਦੇਸ ਦੇ ਇਨਕਲਾਬੀਆਂ ਅਤੇ ਲੀਡਰਾਂ ਨਾਲ ਤਾਲ ਮੇਲ ਪੈਦਾ ਕਰਨ ਵਾਸਤੇ ਜੰਗ ਲਗਣ ਤੋਂ ਪਹਿਲੋਂ ਅਮਰੀਕਾ ਤੋਂ ਦੇਸ ਵਲ ਰਵਾਨਾ ਹੋ ਚੁਕੇ ਸਨ। ਅਰਥਾਤ ਗਦਰ ਪਾਰਟੀ ਨੇ ਇਨ੍ਹਾਂ ਸਾਰਿਆਂ ਬੰਨਿਆਂ ਵਲ ਧਿਆਨ ਦੇਣਾ ਸ਼ੁਰੂ ਕਰ ਦਿਤਾ ਸੀ ਅਤੇ ਕਈ ਕਦਮ ਪੁਟੇ ਵੀ ਜਾ ਚੁਕੇ ਸਨ; ਪਰ ਇਹ ਬਹੁਤ ਮੁਢਲੀ ਅਤੇ ਅਧੂਰੀ ਸ਼ਕਲ ਵਿਚ ਸਨ, ਜਦ ਯੂਰਪ ਦੀ ਲੜਾਈ ਲਗ ਗਈ। ਜੇਕਰ ਯੂਰਪ ਦੀ ਜੰਗ ਪੰਜ ਛੇ ਸਤ ਸਾਲ ਹੋਰ ਠਹਿਰ ਕੇ ਲਗਦਾ, ਜਿਵੇਂ ਗਦਰ ਪਾਰਟੀ ਨੂੰ ਆਸ ਸੀ, ਅਤੇ ਗਦਰ ਪਾਰਟੀ ਨੂੰ ਆਪਣੀ ਤਿਆਰੀ ਮੁਕੰਮਲ ਕਰਨ ਵਾਸਤੇ ਵਕਤ ਮਿਲ ਜਾਂਦਾ, ਤਾਂ ਗਦਰ ਪਾਰਟੀ ਲਹਿਰ ਦੀ ਨਿਰਸੰਦੇਹ ਹੋਰ ਰੰਗਤ ਹੁੰਦੀ।

ਅਮਰੀਕਾ ਤੋਂ ਢੋਲ ਵਜਾਕੇ ਇਨਕਲਾਬੀ ਮਹਿੰਮ ਵਾਸਤੇ ਹਿੰਦ ਨੂੰ ਤੁਰਨ, ਕਿਰਪਾਲ ਸਿੰਘ ਸੂਹੀਏ ਨੂੰ ਬਿਨਾਂ ਪਰਖੇ ਅੰਦਰੂਨੀ ਦਾਇਰੇ ਵਿਚ ਲੈ ਲੈਣ, ਭੇਦ ਨਾ ਰੱਖ ਸਕਣ, ਅਤੇ ਇਸ ਕਿਸਮ ਦੀਆਂ ਕੀਤੀਆਂ ਹੋਰ ਗਲਤੀਆਂ, ਪੰਜਾਬੀ ਕਿਸਾਨ ਦੇ ਉਸ ਅਣਸਾਧੇ ਸੁਭਾਉ ਮੁਤਾਬਕ ਸਨ, ਜੋ ਬਹੁਤਾ ਅੱਗਾ ਪਿਛਾ ਵੀਚਾਰੇ ਬਿਨਾਂ ਫੋਰੀ ਕਾਰਰਵਾਈ ਦੇ ਬਹੁਤ ਯੋਗ ਹੈ, ਪਰ ਸੋਚੀ ਵੀਚਾਰੀ ਸਕੀਮ ਅਨੁਸਾਰ ਲੰਮੀ ਡੋਰ ਦੇਖੋ ਤਹੱਮਲ ਨਾਲ ਕੰਮ ਕਰਨ ਦੇ ਇਤਨਾ ਮੁਆਫਕ ਨਹੀਂ। ਸੰਨ ੧੯੦੭ ਵਾਲੀ ਪੰਜਾਬ ਦੇ ਕਿਸਾਨਾਂ ਵਿਚ ਹੋਈ ਐਜੀਟੇਸ਼ਨ ਬਾਰੇ ਲਾਲਾ ਲਾਜਪਤ ਰਾਏ ਨੇ ਲਿਖਿਆ ਕਿ, “ਮੈਨੂੰ ਕੇਵਲ ਇਹ ਡਰ ਹੈ ਕਿ ਕਿਧਰੇ ਮੌਕਿਆ ਤੋਂ ਪਹਿਲੋਂ ਨਾ ਪਟਾਕਾ ਪੈ ਜਾਵੇ[1]”। ਸ਼੍ਰੀ ਸਾਨਿਯਾਲ ਨੇ ਲਿਖਿਆ ਹੈ ਕਿ ਕਿਵੇਂ ਗਦਰੀ ਇਨਕਲਾਬੀਆਂ ਨੂੰ ਬੇ ਮੌਕਿਆ ਕਾਰਰਵਾਈਆਂ ਕਰਨੋਂ ਮੁਸ਼ਕਲ ਨਾਲ ਰੋਕੀ ਰਖਿਆ[2]। ਰੋਲਟਰੀਪੋਟ ਵਿਚ ਗਦਰ ਪਾਰਟੀ ਲਹਿਰ ਦਾ ਸਾਰ ਤੱਤ ਕਢਦਿਆਂ ਲਿਖਿਆ ਹੈ ਕਿ ਸਿਖਾਂ ਦੇ ਫੁਰਨੇ ਅਤੇ ਅਮਲ ਵਿਚ ਵਕਫਾ ਘੱਟ ਹੈ[3]। ਬੰਗਾਲੀ ਬਿਨਕਲਾਬੀਆਂ ਨਾਲ ਮੇਲ ਹੋਣ ਤੋਂ ਪਹਿਲੋਂ ਬੇਕਾਇਦਗੀ ਅਤੇ ਜਲਦ ਬਾਜ਼ੀ ਵਿਚ ਕੀਤੀਆਂ ਗਦਰੀ ਇਨਕਲਾਬੀਆਂ ਦੀਆਂ ਕਾਰਰਵਾਈਆਂ, ਅਤੇ ਜਿਸ ਤਰਾਂ ਦੇਸ ਆਉਂਦਿਆਂ ਰਸਤੇ ਵਿਚ ਹੀ ਹਾਂਗਕਾਂਗ ਅਤੇ ਪੀਨਾਂਗ ਗਦਰ ਕਰ ਦੇਣ ਲਈ ਉਹ ਤੱਤਪਰ ਹੋ ਗਏ, ਇਨ੍ਹਾਂ ਨੂੰ ਸਮੁਚੇ ਤੌਰ ਉਤੇ ਵੀਚਾਰਿਆਂ ਵੀ ਮਨ ਉਤੇ ਇਹੋ ਅਸਰ ਰਹਿ ਜਾਂਦਾ ਹੈ। ਪੰਜਾਬੀ ਕਿਸਾਨ ਦੇ ਇਸ ਘਣਸਾਧੇ ਸੁਭਾਉ ਦੇ ਕਈ ਚੰਗੇ ਪਹਿਲੂ ਵੀ ਹਨ। ਪਰ ਇਨਕਲਾਬੀ ਦ੍ਰਿਸ਼ਟੀ-ਕੋਨ ਤੋਂ, ਖਾਸ ਕਰ ਗੁਪਤ ਰਹਿ ਕੇ ਕੰਮ ਕਰ ਸਕਣ ਦੇ ਨਜ਼ਰੀਏ ਤੋਂ, ਇਸ ਦਾ ਬੰਗਾਲ ਦੇ ਇਨਕਲਾਬੀਆਂ ਦੀ ਅਮਲੀ ਵਰਤੋਂ ਨਾਲ ਮੁਕਾਬਲਾ ਕੀਤਿਆਂ ਫਰਕ ਸਪੱਸ਼ਟ ਹੁੰਦਾ ਹੈ। ਸੰਨ ੧੯੦੬ ਤੋਂ ੧੯੧੭ ਤਕ ਬੰਗਾਲ ਵਿਚ ੨੧੦ ਇਨਕਲਾਬੀ ਵਾਰਦਾਤਾਂ ਹੋਈਆਂ ਅਤੇ ੧੧੦ ਕਰਨ ਦੀ ਕੋਸ਼ਸ਼ ਕੀਤੀ ਗਈ; ਪਰ ਇਸ ਸਿਲਸਲੇ ਵਿਚ ਪੁਲਸ ਸਿਰਫ ੮੪ ਇਨਕਲਾਬੀਆਂ ਨੂੰ ਸਜ਼ਾ ਦਵਾ ਸਕੀ[4], ਜਿਨ੍ਹਾਂ ਵਿਚੋਂ ਚਾਰ ਨੂੰ ਫਾਂਸੀ ਲਗੀ ਅਤੇ ਤੇਰਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ[5]। ਇਹ ਨਹੀਂ ਕਿਹਾ ਜਾ ਸਕਦਾ ਕਿ ਵਧੇਰ ਸਿਖਲਾਈ ਦਾ ਸਮਾਂ ਮਿਲ ਜਾਣ ਨਾਲ ਪੰਜਾਬੀ ਕਿਸਾਨ ਦੇ ਅਣਸਾਧੇ ਸੁਭਾਉ ਸਾਧਿਆ ਨਹੀਂ ਸੀ ਜਾ ਸਕਦਾ; ਪਰ ਗਦਰ ਪਾਰਟੀ ਲਹਿਰ ਨੂੰ ਫੇਲ ਕਰਨ ਵਿਚ ਜੋ ਇਸ ਨੇ ਹਿੱਸਾ ਪਾਇਆ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਗਦਰ ਪਾਰਟੀ ਦੇ ਆਗੂ ਗਦਰ ਪਾਰਟੀ ਲਹਿਰ ਫੇਲ ਹੋਣ ਦੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤੇ ਜਾ ਸਕਦੇ। ਹਿੰਦ ਵਿਚ ਇਨਕਲਾਬੀਆਂ ਦੇ ਦਾਖਲ ਹੋਣ ਦੇ ਚਾਨਸਾਂ ਦਾ ਜਾਇਜ਼ਾ ਲਏ ਬਗੈਰ, ਅਤੇ ਹਥਿਆਰ ਅਤੇ ਮਾਇਆ ਪੁਚਾਣ ਦੇ ਸਾਧਨਾਂ ਨੂੰ ਨਿਸਚੇ ਕੀਤੇ ਬਿਨਾਂ, ਉਨ੍ਹਾਂ ਨੇ ਗਦਰੀ ਇਨਕਲਾਬੀਆਂ ਦੇ ਜੱਥੋ, ਜਿਸ ਵਿਚ ਗਦਰ ਪਾਰਟੀ ਦੇ ਕਈ ਸਿਰਕਰਦਾ ਆਗੂ ਆਪ ਵੀ ਸ਼ਾਮਲ ਸਨ, ਨੂੰ ਦੇਸ ਜਾਣ ਲਈ ਠਿਲਣ ਦਿਤਾ। ਜਾਂ ਤਾਂ ਗਦਰ ਪਾਰਟੀ ਦੇ ਆਗੂ ਖੁਦ ਆਪ ਪੰਜਾਬੀ ਕਿਸਾਨ ਦੇ ਅਣਸਾਧੇ ਸੁਭਾਉ ਅਨੁਸਾਰ ਕੰਮ ਕਰ ਰਹੇ ਸਨ, ਜਾਂ ਉਹ ਆਪਣੇ

੧੫੨


  1. Rowlatt Report, p. 143.
  2. ਬਿੰਦੀ ਜੀਵਨ, ਭਾਗ ਪਹਿਲਾ, ਪੰਨੇ ੩੭ ਤੇ ੪੭.
  3. Rowlatt Report, p. 161.
  4. Rowlatt Report, p. 139.
  5. Ibid, Chapter iv.